PunjabNama

PunjabNama Contact information, map and directions, contact form, opening hours, services, ratings, photos, videos and announcements from PunjabNama, Sangrur.

18/08/2026

ਪੰਜਾਬ ਸਰਕਾਰ ਵੱਲੋਂ ਮੁਲਾਜ਼ਮ ਅਤੇ ਪੈਨਸ਼ਨਰ ਵਰਗ ਦੀਆਂ ਵਿੱਤੀ ਅਤੇ ਵਿਭਾਗੀ ਮੰਗਾਂ ਵੱਲ ਧਿਆਨ ਨਾ ਦੇਣ ਦੇ ਰੋਸ ਵਜੋਂ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਦੇ ਸੱਦੇ ਤੇ ਸਮੂਹ ਮੁਲਾਜ਼ਮ 27 ਅਗਸਤ ਨੂੰ ਛੁੱਟੀ ਤੇ ਰਹਿਣਗੇ ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਨੇ ਵੀ ਇਸ ਜਥੇਬੰਦਕ ਐਕਸ਼ਨ ਦਾ ਸਮਰਥਨ ਕੀਤਾ ਹੈ।

15/08/2026

1158 ਨੂੰ ਫ਼ਿਰੋਜ਼ਪੁਰ ਪੁਲਿਸ ਨੇ ਹਿਰਾਸਤ ਵਿੱਚ।

12/08/2026
12/08/2026

ਫੀਸਾਂ ਵਾਧੇ ਵਿਰੋਧੀ ਫਰੰਟ ਵੱਲੋਂ ਪੱਕਾ ਮੋਰਚਾ!
ਸਹਾਇਕ ਪ੍ਰੋਫੈਸਰ ਅੰਮ੍ਰਿਤਪਾਲ ਸਿੰਘ

12/08/2026

ਫੀਸਾਂ ਵਾਧੇ ਵਿਰੋਧੀ ਫਰੰਟ ਵੱਲੋਂ ਪੱਕਾ ਮੋਰਚਾ!

11/08/2026
10/08/2026

ਫੀਸਾਂ ਵਿਰੋਧੀ ਫ਼ਰੰਟ ਦਾ ਮੰਨਣਾ ਹੈ ਕਿ ਹਰ ਇੱਕ ਲਈ ਲਾਜ਼ਮੀ, ਮਿਆਰੀ ਅਤੇ ਮੁਫ਼ਤ ਸਿੱਖਿਆ ਹੋਣੀ ਚਾਹੀਦੀ ਹੈ। ਅਸੀਂ ਫੀਸਾਂ ਦੇ ਵਾਧੇ, ਸਹੂਲਤਾਂ ਦੀ ਘਾਟ ਅਤੇ ਸਿੱਖਿਆ ਦੇ ਨਿੱਜੀਕਰਨ-ਵਪਾਰੀਕਰਨ ਖਿਲਾਫ਼ ਸੰਘਰਸ਼ ਕਰਨ ਦੀ ਅਪੀਲ ਕਰਦੇ ਹਾਂ। ਆਪਣੇ ਹੱਕਾਂ ਦੀ ਰਾਖੀ ਸਿਰਫ਼ ਸੰਘਰਸ਼ ਨਾਲ ਹੀ ਸੰਭਵ ਹੈ। ਦਿੱਲੀ ਵਿੱਚ ਹੋਏ ਵਿਦਿਆਰਥੀਆਂ-ਨੌਜਵਾਨਾਂ ਦੇ ਸੰਘਰਸ਼ ਅਤੇ ਪੰਜਾਬੀ ਯੂਨੀਵਰਸਿਟੀ ਦੇ ਜੁਝਾਰੂ ਇਤਿਹਾਸ ਨੇ ਹਮੇਸ਼ਾ ਏਕੇ ਦੇ ਦਮ 'ਤੇ ਜਿੱਤਾਂ ਦਰਜ ਕੀਤੀਆਂ ਹਨ। ਪਹਿਲਾਂ ਵੀ ਗ੍ਰਾਂਟਾਂ ਵਧਾਉਣ, ਫੀਸਾਂ ਘਟਾਉਣ, ਲਾਇਬ੍ਰੇਰੀ ਤੇ ਹੋਸਟਲਾਂ ਦੀ ਟਾਈਮਿੰਗ ਵਧਾਉਣ ਵਰਗੇ ਮਸਲੇ ਸੰਘਰਸ਼ ਨਾਲ ਹੀ ਹੱਲ ਹੋਏ ਹਨ। ਸਾਨੂੰ ਉਸੇ ਇਤਿਹਾਸ ਤੋਂ ਪ੍ਰੇਰਨਾ ਲੈ ਕੇ ਫੀਸ ਵਾਧੇ ਨੂੰ ਰੱਦ ਕਰਵਾਉਣ ਅਤੇ ਬੁਨਿਆਦੀ ਸਹੂਲਤਾਂ ਦੀ ਪ੍ਰਾਪਤੀ ਲਈ ਇਕੱਠੇ ਹੋ ਕੇ ਮੈਦਾਨ ਵਿੱਚ ਨਿੱਤਰਨਾ ਪਵੇਗਾ। ਅਸੀਂ ਪਿਛਲੇ ਸਮੇਂ ਵਿੱਚ ਹੋਸਟਲਾਂ, ਕਲਾਸਾਂ ਵਿੱਚ ਪ੍ਰਚਾਰ ਕੀਤਾ, ਮੰਗ ਪੱਤਰ ਦਿੱਤੇ, ਡੀਨ ਅਕਾਦਮਿਕ ਮਾਮਲੇ ਦੇ ਦਫ਼ਤਰ ਅੱਗੇ ਮੁਜ਼ਾਹਰਾ ਕੀਤਾ ਅਤੇ ਵੀ.ਸੀ. ਦਫ਼ਤਰ ਅੱਗੇ ਮੁਜ਼ਾਹਰਾ ਕੀਤਾ। ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਦੇ ਹੋਏ ਆਪਾਂ 12 ਅਗਸਤ (ਬੁੱਧਵਾਰ) 2026 ਨੂੰ ਵੀ.ਸੀ. ਦਫ਼ਤਰ ਅੱਗੇ ਇਕੱਠ ਕਰਕੇ ਪੱਕਾ ਮੋਰਚਾ ਲਗਾਉਣ ਜਾ ਰਹੇ ਹਾਂ। ਤੁਸੀਂ ਸਭ ਇੱਕ ਜਾਗਰੂਕ ਵਿਦਿਆਰਥੀ ਹੋਣ ਦੇ ਨਾਤੇ ਆਪਣਾ ਫ਼ਰਜ਼ ਸਮਝਦੇ ਹੋਏ ਸਵੇਰੇ 10:30 ਵਜੇ ਵੀ.ਸੀ. ਦਫ਼ਤਰ ਪਹੁੰਚੋ।
ਪ੍ਰਸ਼ਾਸਨ ਤਿੱਖੇ ਅਤੇ ਵਿਸ਼ਾਲ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੇ!
ਫ਼ਰੰਟ ਦੀਆਂ ਮੁੱਖ ਮੰਗਾਂ:
1. ਹੋਸਟਲ ਫੀਸਾਂ ਅਤੇ ਕੋਰਸ ਫੀਸਾਂ ਵਿੱਚ ਕੀਤਾ ਵਾਧਾ ਤੁਰੰਤ ਅਤੇ ਪੂਰਨ ਰੂਪ ਵਿੱਚ ਵਾਪਸ ਲਿਆ ਜਾਵੇ ਅਤੇ ਵਾਧੂ ਭਰੀਆਂ ਫੀਸਾਂ ਨੂੰ ਅਗਲੇ ਸਮੈਸਟਰ ਦੀਆਂ ਫੀਸਾਂ ਵਿੱਚ ਐਡਜਸਟ ਕੀਤਾ ਜਾਵੇ।
2. ਪੁਰਾਣੇ ਹੋਸਟਲਾਂ ਅਤੇ ਵਿਭਾਗਾਂ ਦੀ ਤੁਰੰਤ ਮੁਰੰਮਤ ਕੀਤੀ ਜਾਵੇ ਅਤੇ ਨਵੇਂ ਹੋਸਟਲਾਂ ਤੇ ਕਲਾਸ ਰੂਮਾਂ ਦੀ ਉਸਾਰੀ ਕੀਤੀ ਜਾਵੇ।
3. ਜੂਕੇ ਹੋਸਟਲਾਂ ਦੀਆਂ ਫੀਸਾਂ ਘਟਾ ਕੇ ਬਾਕੀ ਹੋਸਟਲਾਂ ਦੇ ਬਰਾਬਰ ਕੀਤੀਆਂ ਜਾਣ।
4. ਨਵੇਂ ਪੱਕੇ ਅਧਿਆਪਕਾਂ ਦੀ ਤੁਰੰਤ ਭਰਤੀ ਕੀਤੀ ਜਾਵੇ।
5. ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਦੀ ਰਜਿਸਟ੍ਰੇਸ਼ਨ ਫੀਸ ਦਾ ਵਾਧਾ ਵਾਪਸ ਲਿਆ ਜਾਵੇ।
6. ਪੰਜਾਬ ਸਰਕਾਰ ਤੋਂ ਮੰਗ: ਸਰਕਾਰ ਆਪਣੇ ਵਾਅਦੇ ਅਨੁਸਾਰ 6% ਦੇ ਸਾਲਾਨਾ ਵਾਧੇ (ਯੂਨੀਵਰਸਿਟੀ ਦਾ ਕੁੱਲ ਖਰਚਾ ਸਰਕਾਰ ਚੁੱਕੇ) ਨਾਲ ਗ੍ਰਾਂਟ ਜਾਰੀ ਕਰੇ ਅਤੇ ਯੂਨੀਵਰਸਿਟੀ ਦਾ 150 ਕਰੋੜ ਰੁਪਏ ਦਾ ਕਰਜ਼ਾ ਤੁਰੰਤ ਮੁਆਫ਼ ਕਰੇ।
ਮਿਤੀ:- 12 ਅਗਸਤ (ਬੁੱਧਵਾਰ)
ਸਮਾਂ:- ਸਵੇਰੇ 10:30 ਵਜੇ
ਸਥਾਨ:- ਵੀ.ਸੀ. ਦਫ਼ਤਰ ਸਾਹਮਣੇ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਫ਼ੀਸ ਵਾਧੇ ਵਿਰੋਧੀ ਫ਼ਰੰਟ
PSU (L), PSU, SFI, AISF, PSF, DSO, ACNS, PRSU

04/08/2026

1158 Assistant Professor and Librarian front, Punjab

Address

Sangrur

Website

Alerts

Be the first to know and let us send you an email when PunjabNama posts news and promotions. Your email address will not be used for any other purpose, and you can unsubscribe at any time.

Shortcuts

Share