Punjabi News TV9

Punjabi  News TV9 Narain Garg Press Reporter

ਕੌਣ ਕੌਣ ਕਰੂਗਾ ਸ਼ੇਅਰ ਇਸ ਪੋਸਟ ਨੂੰ ਕਰੋ ਆਪਣੇ ਕਮੈਂਟ
13/09/2026

ਕੌਣ ਕੌਣ ਕਰੂਗਾ ਸ਼ੇਅਰ ਇਸ ਪੋਸਟ ਨੂੰ ਕਰੋ ਆਪਣੇ ਕਮੈਂਟ

13/09/2026

ਅਮਨੀ ਜੱਫਾ ਸੈਂਕੜੇ ਸਾਥੀਆਂ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਐਮਐਲਏ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਦਿੱਤੀ ਟਰੱਕ ਯੂਨੀਅਨ ਸਰਦੂਲਗੜ੍ਹ ਦੀ ਵੱਡੀ ਜਿੰਮੇਵਾਰੀ

ਮਾਲਵਾ ਕਾਲਜ ਸਰਦੂਲੇਵਾਲਾ ਨੇ ਬੀ.ਐੱਡ. ਦੇ ਨਤੀਜੇ ਵਿੱਚ ਮਾਰੀ ਬਾਜ਼ੀ  ।ਸਰਦੂਲਗੜ੍ਹ, 9 ਸਤੰਬਰ: ਨਰਾਇਣ ਗਰਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ...
10/09/2026

ਮਾਲਵਾ ਕਾਲਜ ਸਰਦੂਲੇਵਾਲਾ ਨੇ ਬੀ.ਐੱਡ. ਦੇ ਨਤੀਜੇ ਵਿੱਚ ਮਾਰੀ ਬਾਜ਼ੀ ।
ਸਰਦੂਲਗੜ੍ਹ, 9 ਸਤੰਬਰ: ਨਰਾਇਣ ਗਰਗ
ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਦਸੰਬਰ 2025 ਵਿੱਚ ਕਰਵਾਈ ਗਈ ਬੀ.ਐੱਡ. ਪ੍ਰੀਖਿਆ ਦੇ ਨਤੀਜੇ ਦਾ ਐਲਾਨ ਕੀਤਾ ਗਿਆ ਹੈ। ਇਸ ਨਤੀਜੇ ਵਿੱਚ ਮਾਲਵਾ ਗਰੁੱਪ ਆਫ਼ ਕਾਲਜਿਜ਼, ਸਰਦੂਲੇਵਾਲਾ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਲਜ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਵਿਦਿਆਰਥਣਾਂ ਵੱਲੋਂ ਪ੍ਰਾਪਤ ਕੀਤੇ ਸ਼ਾਨਦਾਰ ਅੰਕਾਂ ਕਾਰਨ ਸੰਸਥਾ ਵਿੱਚ ਖੁਸ਼ੀ ਦਾ ਮਾਹੌਲ ਹੈ । ਇਸ ਪ੍ਰੀਖਿਆ ਵਿੱਚੋਂ ਕਨੀਸ਼ਾ ਪੁੱਤਰੀ ਮੁਕੇਸ਼ ਕੁਮਾਰ ਨੇ 77.8 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲੀ ਪੁਜੀਸ਼ਨ ਹਾਸਲ ਕੀਤੀ। ਇਸੇ ਤਰ੍ਹਾਂ ਮੁਸਕਾਨ ਸਿੰਗਲਾ ਪੁੱਤਰੀ ਸੰਦੀਪ ਕੁਮਾਰ ਨੇ 77.4 ਪ੍ਰਤੀਸ਼ਤ ਅੰਕ ਲੈ ਕੇ ਦੂਜੀ ਪੁਜੀਸ਼ਨ, ਜਦਕਿ ਸੁਮਨ ਰਾਣੀ ਪੁੱਤਰੀ ਮਨਜੀਤ ਸਿੰਘ ਨੇ 75.8 ਪ੍ਰਤੀਸ਼ਤ ਅੰਕ ਹਾਸਲ ਕਰਕੇ ਤੀਜੀ ਪੁਜੀਸ਼ਨ ਪ੍ਰਾਪਤ ਕੀਤੀ। ਵਿਦਿਆਰਥਣਾਂ ਦੀ ਇਸ ਸ਼ਾਨਦਾਰ ਕਾਰਗੁਜ਼ਾਰੀ ਨਾਲ ਉਨ੍ਹਾਂ ਦੇ ਮਾਪਿਆਂ ਵਿੱਚ ਵੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਮਾਪਿਆਂ ਨੇ ਵਿਦਿਆਰਥਣਾਂ ਦੀ ਮਿਹਨਤ ਅਤੇ ਕਾਲਜ ਦੇ ਅਧਿਆਪਕਾਂ ਵੱਲੋਂ ਕਰਵਾਈ ਜਾ ਰਹੀ ਮਿਹਨਤ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਨਤੀਜੇ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਲਈ ਉਤਸ਼ਾਹਿਤ ਕਰਦੇ ਹਨ। ਸੰਸਥਾ ਦੇ ਚੇਅਰਮੈਨ ਜਤਿੰਦਰ ਸਿੰਘ ਸੋਢੀ ਨੇ ਤਿੰਨਾਂ ਵਿਦਿਆਰਥਣਾਂ ਦੀ ਇਸ ਮਾਣਮੱਤੀ ਸਫਲਤਾ ’ਤੇ ਉਨ੍ਹਾਂ, ਉਨ੍ਹਾਂ ਦੇ ਮਾਪਿਆਂ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਮਾਲਵਾ ਗਰੁੱਪ ਆਫ਼ ਕਾਲਜਿਜ਼ ਵੱਲੋਂ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਸਰਵਪੱਖੀ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੰਸਥਾ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਅਕਾਦਮਿਕ ਪੱਖੋਂ ਮਜ਼ਬੂਤ ਬਣਾਉਣ ਦੇ ਨਾਲ ਉਨ੍ਹਾਂ ਵਿੱਚ ਆਤਮ-ਵਿਸ਼ਵਾਸ, ਅਨੁਸ਼ਾਸਨ ਅਤੇ ਚੰਗੀਆਂ ਕਦਰਾਂ-ਕੀਮਤਾਂ ਦਾ ਵਿਕਾਸ ਕਰਨਾ ਹੈ। ਮੈਨੇਜਿੰਗ ਡਾਇਰੈਕਟਰ ਰਾਜ ਸੋਢੀ ਨੇ ਵੀ ਸਫਲ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸੰਸਥਾ ਵਿਖੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸਮਾਜਿਕ ਅਤੇ ਨੈਤਿਕ ਕਦਰਾਂ-ਕੀਮਤਾਂ ਪ੍ਰਤੀ ਵੀ ਜਾਗਰੂਕ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਹਰ ਪ੍ਰਾਪਤੀ ਸੰਸਥਾ ਲਈ ਮਾਣ ਵਾਲੀ ਗੱਲ ਹੈ ਅਤੇ ਭਵਿੱਖ ਵਿੱਚ ਵੀ ਵਿਦਿਆਰਥੀਆਂ ਦੀ ਬਿਹਤਰੀ ਅਤੇ ਸਫਲਤਾ ਲਈ ਯਤਨ ਜਾਰੀ ਰਹਿਣਗੇ। ਇਸ ਮੌਕੇ ਕਾਲਜ ਦੇ ਸਟਾਫ਼ ਵੱਲੋਂ ਵੀ ਸਫਲ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਅਸਿਸਟੈਂਟ ਪ੍ਰੋਫੈਸਰ ਬਲਜੀਤ ਪਾਲ ਸਿੰਘ, ਅਰਵਿੰਦਰ ਸਿੰਗਲਾ, ਗੁਰਦੀਪ ਸਿੰਘ, ਜਸਪਾਲ ਕੌਰ, ਰਕਸ਼ਾ ਰਾਣੀ, ਕੁਲਵੀਰ ਕੌਰ, ਸਿੰਬਲਪਾਲ, ਰੇਖਾ ਰਾਣੀ, ਹਰਪ੍ਰੀਤ ਕੌਰ ਅਤੇ ਆਸ਼ੂ ਸਿੰਗਲਾ ਹਾਜ਼ਰ ਸਨ। ਸਮੂਹ ਸਟਾਫ਼ ਨੇ ਵਿਦਿਆਰਥਣਾਂ ਦੀ ਇਸ ਸ਼ਾਨਦਾਰ ਸਫਲਤਾ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਕਾਲਜ ਪ੍ਰਬੰਧਨ ਵੱਲੋਂ ਦੱਸਿਆ ਗਿਆ ਕਿ ਮਾਲਵਾ ਗਰੁੱਪ ਆਫ਼ ਕਾਲਜਿਜ਼, ਸਰਦੂਲੇਵਾਲਾ ਵਿਖੇ ਬੀ.ਐੱਡ. ਕੋਰਸ ਵਿੱਚ ਨਵੇਂ ਸੈਸ਼ਨ ਲਈ ਦਾਖ਼ਲੇ ਵੀ ਚੱਲ ਰਹੇ ਹਨ ।

ਸਲਾਗਾ ਯੋਗ ਕਾਰਜ
02/09/2026

ਸਲਾਗਾ ਯੋਗ ਕਾਰਜ

ਮਾਨਸਾ ਵਿਖੇ ਨਵੇਂ ਐਸਐਸਪੀ ਨੇ ਅਹੁਦਾ ਸੰਭਾਲਿਆ
01/09/2026

ਮਾਨਸਾ ਵਿਖੇ ਨਵੇਂ ਐਸਐਸਪੀ ਨੇ ਅਹੁਦਾ ਸੰਭਾਲਿਆ

01/09/2026

ਸ੍ਰੀ ਗੁਰੂ ਰਵਿਦਾਸ ਜੀ ਦੇ 650ਵਾ ਪ੍ਰਕਾਸ਼ ਪੂਰਬ ਸਰਦੂਲਗੜ੍ਹ ਵਿਖੇ ਡਰੋਨ ਸ਼ੋ ਕਰਕੇ ਮਨਾਇਆ ਅਤੇ ਪੰਜਾਬ ਸਰਕਾਰ ਵੱਲੋਂ ਡਰੋਨ ਸ਼ੋ ਦੀ ਹਲਕਾ ਸਰਦੂਲਗੜ੍ਹ ਤੋਂ ਸ਼ੁਰੂਆਤ ਕੀਤੀ ਗਈ

ਪੀਰ ਬਾਬਾ ਮਲੇਰਕੋਟਲੇ ਵਾਲੇ ਦਾ ਵਿਸ਼ਾਲ ਦੀਵਾਨ ਅਤੇ ਭੰਡਾਰਾ ਪੁਰਾਣੇ ਪੀਰਖਾਨਾ ਸਰਦੂਲਗੜ੍ਹ ਵਿਖੇ ਅੱਜ
27/08/2026

ਪੀਰ ਬਾਬਾ ਮਲੇਰਕੋਟਲੇ ਵਾਲੇ ਦਾ ਵਿਸ਼ਾਲ ਦੀਵਾਨ ਅਤੇ ਭੰਡਾਰਾ ਪੁਰਾਣੇ ਪੀਰਖਾਨਾ ਸਰਦੂਲਗੜ੍ਹ ਵਿਖੇ ਅੱਜ

ਨਹਿਰੂ ਨਗਰ ਵਿੱਚ ਸਫਾਈ ਦਾ ਬੁਰਾ ਹਾਲ ਬਿਮਾਰੀਆਂ ਫੈਲਣ ਦਾ ਖਤਰਾ
22/08/2026

ਨਹਿਰੂ ਨਗਰ ਵਿੱਚ ਸਫਾਈ ਦਾ ਬੁਰਾ ਹਾਲ ਬਿਮਾਰੀਆਂ ਫੈਲਣ ਦਾ ਖਤਰਾ

21/08/2026
ਪੋਸਟ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ ਕਿੱਥੇ ਕਿੱਥੇ ਹੈ ਇਹਨਾਂ ਖੱਚਰਾਂ ਦੀ ਸਮੱਸਿਆ
18/08/2026

ਪੋਸਟ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ ਕਿੱਥੇ ਕਿੱਥੇ ਹੈ ਇਹਨਾਂ ਖੱਚਰਾਂ ਦੀ ਸਮੱਸਿਆ

Address

Sardulgarh
Sardulgarh
151507

Telephone

+919417331531

Website

Alerts

Be the first to know and let us send you an email when Punjabi News TV9 posts news and promotions. Your email address will not be used for any other purpose, and you can unsubscribe at any time.

Shortcuts

Share