23/12/2025
ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਖੇੜਾ ਬਲਾਕ ਦੇ ਕਈ ਪਿੰਡਾਂ ਵਿਚ ਰਾਸ਼ਟਰੀਆ ਸਵਯਮ ਸੇਵਕ ਸੰਘ ਦੇ 100 ਸਾਲ ਪੂਰੇ ਹੋਣ ਤੇ ਖੇੜਾ ਬਲਾਕ ਦੇ ਪਿੰਡ ਖੇੜਾ, ਬੋਰਾਂ, ਮੱਠੀ, ਰਸੂਲਪੁਰ, ਮਕਾਰੋਂਪੁਰ, ਕੋਟਲਾ ਫਾਜਲ, ਕਾਲੇ ਮਾਜਰਾ, ਮਾਜਰੀ ਫਾਟਕ ਅਤੇ ਰੰਧਾਵਾ ਪਿੰਡਾਂ ਵਿਚ ਜਾ ਕੇ ਰਾਸ਼ਟਰੀ ਸਵਯਮ ਸੇਵਕ ਸੰਘ ਦੇ 100 ਸਾਲ ਵਿਚ ਕੀਤੇ ਗਏ ਕੰਮਾਂ ਬਾਰੇ ਸੰਖੇਪ ਕਿਤਾਬਚੇ ਜਾਰੀ ਕਰਕੇ ਦੇਸ਼ ਅੰਦਰ ਜਿਹੜੇ ਕੰਮਾਂ ਕਰਕੇ ਦੇਸ਼ ਦੀ ਏਕਤਾ ਅਤੇ ਅਖੰਡਤਾ ਮਜਬੂਤ ਹੋਈ ਹੈ ਅਤੇ ਸਾਡੇ ਦੇਸ਼ ਦਾ ਨਾਂਅ ਦੁਨੀਆ ਵਿੱਚ ਅੱਜ ਵੱਡੇ ਪੱਧਰ ਤੇ ਲਿਆ ਜਾ ਰਿਹਾ ਹੈ, ਇਸ ਵਿਚ ਸਮੇਂ ਸਮੇਂ ਤੇ ਬਣੀਆਂ ਸਰਕਾਰਾਂ ਨੂੰ ਰਾਸ਼ਟਰੀਆ ਸਵਯਮ ਸੇਵਕ ਸੰਘ ਦੇ ਵਰਕਰਾਂ ਸਦਕਾ ਵੱਡਾ ਬਲ ਮਿਲਿਆ ਹੈ। ਡਾ: ਹਰਬੰਸ ਲਾਲ ਸਾਬਕਾ ਮੰਤਰੀ ਨੇ ਬੋਲਦੇ ਹੋਏ ਕਿਹਾ ਕਿ ਅੱਜ ਪੰਜਾਬ ਦੀ ਸਰਹਿੰਦ ਫਤਿਹਗੜ੍ਹ ਸਾਹਿਬ ਦੀ ਧਰਤੀ ਉੱਤੇ ਹਰ ਸਾਲ ਦੀ ਤਰ੍ਹਾਂ ਦਸ਼ਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦੇ ਬਾਬਾ ਫਤਿਹ ਸਿੰਘ ਬਾਬਾ ਜੋਰਾਵਰ ਸਿੰਘ, ਮਾਤਾ ਗੁਜਰੀ ਜੀ ਦੀ ਯਾਦ ਵਿਚ 1704 ਈਸਵੀ ਤੋਂ ਲੈ ਕੇ ਹਰ ਸਾਲ ਦੀ ਤਰ੍ਹਾਂ ਸ਼ਹੀਦੀ ਜੋੜ ਮੇਲ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ। ਕਰੋੜਾਂ ਦੀ ਗਿਣਤੀ ਵਿਚ ਲੋਕ ਹਰ ਸਾਲ ਇਸ ਧਰਤੀ ਤੇ ਦੇਸ਼ਾਂ ਵਿਦੇਸ਼ਾਂ ਤੋਂ ਆ ਕੇ ਇਸ ਸ਼ਹਾਦਤ ਭਰੀ ਧਰਤੀ ਨੂੰ ਸਿਜਦਾ ਕਰਕੇ ਜਾਂਦੇ ਹਨ। ਡਾ: ਹਰਬੰਸ ਲਾਲ ਨੇ ਕਿਹਾ ਕਿ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ, ਨਰਿੰਦਰ ਮੋਦੀ ਜੀ ਦੇ ਅਸੀਂ ਦੇਸ਼ ਵਾਸੀ ਇਸ ਲਈ ਧੰਨਵਾਦੀ ਹਾਂ ਕਿ ਉਹਨਾਂ ਨੇ ਇਹਨਾਂ ਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਪੂਰੇ ਦੇਸ਼ ਦੇ ਸਕੂਲਾਂ ਅਤੇ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਵਿਚ 26 ਦਸੰਬਰ ਨੂੰ ਸ਼ਹੀਦੀ ਦਿਵਸ ਨੂੰ ਵੀਰ ਬਾਲ ਦਿਵਸ ਦੇ ਰੂਪ ਵਿਚ ਮਨਾ ਕੇ ਗੁਰੂਆਂ ਦੀਆਂ ਕੁਰਬਾਨੀਆਂ ਬਾਰੇ ਅੱਜ ਪੂਰੇ ਦੇਸ਼ ਨੂੰ ਜਾਣੂੰ ਕਰਵਾਇਆ ਹੈ।
ਪਿੰਡਾਂ ਵਿੱਚ ਕਿਤਾਬਚਾ ਜਾਰੀ ਕਰਦੇ ਹੋਏ ਸਾਬਕਾ ਮੰਤਰੀ ਡਾ: ਹਰਬੰਸ ਲਾਲ ਦੇ ਨਾਲ ਐਡਵੋਕੇਟ ਰਾਜ ਕੁਮਾਰ ਮੱਕੜ ਜੀਰਕਪੁਰ, ਪ੍ਰਚਾਰਕ ਸਾਹਿਲ ਦੱਤਾ, ਮੰਡੀ ਗੋਬਿੰਦਗੜ੍ਹ, ਯੂਥ ਆਗੂ ਪੰਜਾਬ, ਗੁਰਕੀਰਤ ਸਿੰਘ ਬੇਦੀ, ਭਾਜਪਾ ਆਗੂ ਜਸਪ੍ਰੀਤ ਕੌਰ ਖੇੜਾ, ਭਾਜਪਾ ਆਗੂ ਅਤੇ ਪੰਚ ਜਗਜੀਤ ਸਿੰਘ ਖੇੜਾ,ਪ੍ਰਧਾਨ ਮਹਿਲਾ ਵਿੰਗ, ਬਲਾਕ ਖੇੜਾ ਮਨਜੀਤ ਕੌਰ ਮੱਠੀ, ਯੂਥ ਆਗੂ ਕੁਲਦੀਪ ਸਿੰਘ ਮੱਠੀ, ਨੰਬਰਦਾਰ ਦਲਬੀਰ ਸਿੰਘ ਭੈਰੋਂਪੁਰ, ਪ੍ਰੋਗਰਾਮ ਇੰਚਾਰਜ ਜਗੀਰ ਸਿੰਘ ਬੋਰਾਂ, ਦਰਸ਼ਨ ਸਿੰਘ ਕੋਟਲਾ ਬਜਵਾੜਾ, ਸੰਜੇ ਸੋਨੀ, ਨਵੇਲੀ ਦਾਸ ਸਰਹਿੰਦ, ਗੁਰਦੀਪ ਸਿੰਘ ਭਾਗਨਪੁਰ ਯੂਥ ਆਗੂ ਭਾਜਪਾ ਗੁਰਜੋਤ ਸਿੰਘ ਖੇੜਾ (ਅਰਾਈ ਮਾਜਰਾ),ਬਲਬੀਰ ਸਿੰਘ ਬੀਰਾ ਖੇੜਾ ਆਦਿ ਹਾਜਰ ਸਨ।