Lok Hit Punjabi

Lok Hit Punjabi Lok hit Punjabi

30/05/2025
ਸਰਕਾਰੀ ਬਹੁ ਤਕਨੀਕੀ ਕਾਲਜ ਭਿੱਖੀਵਿੰਡ ਵਿਖੇ ਸਥਾਪਿਤ ਕੀਤੀ ਜਾਵੇਗੀ ਸਾਈਬਰ ਫਿਜ਼ੀਕਲ ਲੈਬ ਅਤੇ ਆਰਟੀਫਿਸ਼ਅਲ ਇੰਟੈਲੀਜੈਂਸ ਲੈਬ-ਸ੍ਰ. ਸਰਵਨ ਸਿੰਘ ਧ...
30/05/2025

ਸਰਕਾਰੀ ਬਹੁ ਤਕਨੀਕੀ ਕਾਲਜ ਭਿੱਖੀਵਿੰਡ ਵਿਖੇ ਸਥਾਪਿਤ ਕੀਤੀ ਜਾਵੇਗੀ ਸਾਈਬਰ ਫਿਜ਼ੀਕਲ ਲੈਬ ਅਤੇ ਆਰਟੀਫਿਸ਼ਅਲ ਇੰਟੈਲੀਜੈਂਸ ਲੈਬ-ਸ੍ਰ. ਸਰਵਨ ਸਿੰਘ ਧੁੰਨ
ਸਰਕਾਰੀ ਬਹੁ ਤਕਨੀਕੀ ਕਾਲਜ ਭਿੱਖੀਵਿੰਡ ਅਤੇ ਆਈ. ਆਈ. ਟੀ. ਰੋਪੜ ਦੇ ਏ. ਡਬਲਯੂ. ਏ. ਡੀ. ਐੱਚ. ਵਿਭਾਗ ਦਰਮਿਆਨ ਮੈਮੋਰੈਂਡਮ ਆਫ਼ ਅੰਡਰਸਟੈਂਡਿੰਗ ਸਾਈਨ
ਤਰਨ ਤਾਰਨ, 30 ਮਈ :
ਤਕਨੀਕੀ ਸਿੱਖਿਆ ਮੰਤਰੀ ਸ੍ਰੀ ਹਰਜੋਤ ਸਿੰਘ ਬੈਂਸ ਦੀ ਯੋਗ ਅਗਵਾਈ ਹੇਠ ਸਰਕਾਰੀ ਬਹੁ ਤਕਨੀਕੀ ਕਾਲਜ ਭਿੱਖੀਵਿੰਡ, ਤਰਨ ਤਾਰਨ ਅਤੇ ਮਹਾਂ ਵਿਦਿਆਲਿਆ ਆਈ. ਆਈ. ਟੀ. ਰੋਪੜ ਦੇ ਏ. ਡਬਲਯੂ. ਏ. ਡੀ. ਐੱਚ. ਵਿਭਾਗ ਦਰਮਿਆਨ ਇੱਕ ਮੈਮੋਰੈਂਡਮ ਆਫ਼ ਅੰਡਰਸਟੈਂਡਿੰਗ ਸਾਈਨ ਕੀਤਾ ਗਿਆ, ਜਿਸ ਦੇ ਤਹਿਤ ਇੱਕ ਸਾਈਬਰ ਫਿਜ਼ੀਕਲ ਲੈਬ ਅਤੇ ਆਰਟੀਫਿਸ਼ਅਲ ਇੰਟੈਲੀਜੈਂਸ ਲੈਬ ਸਥਾਪਿਤ ਕੀਤੀ ਜਾਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹਲਕਾ ਵਿਧਾਇਕ ਖੇਮਕਰਨ ਸ੍ਰ. ਸਰਵਨ ਸਿੰਘ ਧੁੰਨ ਨੇ ਦੱਸਿਆ ਕਿ ਇਸ ਲੈਬ ਨਾਲ ਜਿੱਥੇ ਸੰਸਥਾ ਦੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਆਧੁਨਿਕ ਸਮੇਂ ਦੀ ਟੈਕਨੋਲੋਜੀ ਨੂੰ ਸਿੱਖਣ ਦਾ ਮੌਕਾ ਮਿਲੇਗਾ, ਉਥੇ ਤਰਨ ਤਾਰਨ ਬਾਰਡਰ ਬੈਲਟ ਅਤੇ ਪਿਛੜੇ ਇਲਾਕੇ ਦੇ ਲੋਕਾਂ ਅਤੇ ਇਲਾਕੇ ਦੇ 200 ਤੋਂ ਵੱਧ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਵੀ ਇਸ ਟ੍ਰੇਨਿੰਗ ਤੋਂ ਫਾਇਦਾ ਉਠਾਉਣ ਦਾ ਮੌਕਾ ਮਿਲੇਗਾ।
ਉਹਨਾਂ ਕਿਹਾ ਕਿ ਇਹਨਾਂ ਲੈਬਾਂ ਵਿੱਚੋਂ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਇੰਟਰਨੈਟ ਆਫ਼ ਥਿੰਗਸ ਦੀ ਟ੍ਰੇਨਿੰਗ ਲੈ ਕੇ ਇਲਾਕੇ ਦੇ ਵਿਦਿਆਰਥੀ ਅਤੇ ਆਮ ਲੋਕ ਆਧੁਨਿਕ ਟੈਕਨੋਲਜੀ ਦੇ ਰੂ-ਬ-ਰੂ ਹੋ ਸਕਣਗੇ, ਨਾਲ ਦੀ ਨਾਲ ਆਈ. ਆਈ. ਟੀ. ਰੋਪੜ ਅਤੇ ਸਰਕਾਰੀ ਬਹੁਤ ਤਕਨੀਕੀ ਕਾਲਜ ਭਿੱਖੀਵਿੰਡ ਦੇ ਸਾਂਝੇ ਯਤਨਾਂ ਨਾਲ ਆਪਣੇ ਭਵਿੱਖ ਨੂੰ ਉੱਜਵਲ ਕਰ ਸਕਣਗੇ ਅਤੇ ਨਵੇਂ-ਨਵੇਂ ਆਈਡੀਆ ਜਾਂ ਹੁਨਰ ਨੂੰ ਨਿਖਾਰ ਸਕਣਗੇ।ਦੱਸਣਯੋਗ ਹੈ ਕਿ ਇਸ ਲੈਬ ਦੀ ਸਾਰੀ ਫੰਡਿੰਗ ਅਤੇ ਸਮੇਂ-ਸਮੇਂ ‘ਤੇ ਟ੍ਰੇਨਿੰਗ ਆਈ. ਆਈ. ਟੀ ਰੋਪੜ ਦੁਆਰਾ ਕਰਵਾਈ ਜਾਵੇਗੀ।
ਜ਼ਿਕਰਯੋਗ ਹੈ ਕਿ ਹਲਕਾ ਵਿਧਾਇਕ ਖੇਮਕਰਨ ਸ੍ਰੀ ਸਰਵਨ ਸਿੰਘ ਧੁੰਨ ਜੋ ਕਿ ਵਿਧਾਨ ਸਭਾ ਪੰਜਾਬ ਅਤੇ ਪੰਜਾਬ ਐਗਰੀਕਲਚਰ ਕਮੇਟੀ ਦੇ ਚੇਅਰਮੈਨ ਹਨ, ਉਹਨਾਂ ਨੇ ਆਪਣੇ ਨਾਲ ਸੂਬੇ ਦੇ 12 ਹੋਰ ਵਿਧਾਇਕਾਂ ਨਾਲ ਆਈ. ਆਈ. ਟੀ. ਰੋਪੜ ਵਿਖੇ ਵਿਜ਼ਿਟ ਕੀਤਾ ਸੀ ਅਤੇ ਉਥੋਂ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਸਰਕਾਰੀ ਬਹੁ ਤਕਨੀਕੀ ਕਾਲਜ ਵਿੱਚ ਇੱਕ ਮਿੱਟੀ ਪਰੀਖਣ ਲੈਬ ਖੋਲ੍ਹਣ ਦਾ ਪ੍ਰਸਤਾਵ ਪੇਸ਼ ਕਰਦੇ ਹੋਏ, ਲੈਬ ਦੀ ਫੰਡਿੰਗ ਕਰਨ ਲਈ ਵਾਅਦਾ ਕੀਤਾ ਜੋ ਕਿ ਤਰਨ ਤਾਰਨ ਦੇ ਇਲਾਕੇ ਦੇ ਲੋਕਾਂ ਲਈ ਬੇਹਦ ਲਾਹੇਵੰਦ ਸਾਬਿਤ ਹੋਵੇਗੀ।ਆਉਣ ਵਾਲੇ ਸਮੇਂ ਵਿੱਚ ਇਹ ਲੈਬਾਂ ਇਸ ਇਲਾਕੇ ਦੇ ਲੋਕਾਂ ਲਈ ਇੱਕ ਵਰਦਾਨ ਸਾਬਿਤ ਹੋਣਗੀਆਂ
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਡਾ. ਨਵਨੀਤ ਵਾਲੀਆ ਨੇ ਦੱਸਿਆ ਕਿ ਇਹ ਕਦਮ ਭਵਿੱਖ ਵਿੱਚ ਬਾਰਡਰ ਬੈਲਟ ਦੇ ਵਿਦਿਆਰਥੀਆਂ ਲਈ ਇੱਕ ਮੀਲ ਪੱਥਰ ਸਾਬਿਤ ਹੋਵੇਗਾ ਇਸ ਲੈਬਾਂ ਲਈ ਪ੍ਰਿੰਸੀਪਲ ਡਾਕਟਰ ਨਵਨੀਤ ਵਾਲੀਆ ਨੇ ਸਮੂਹ ਸੰਸਥਾ ਵੱਲੋਂ ਆਈ. ਆਈ. ਟੀ. ਰੋਪੜ ਦੇ ਏ. ਡਬਲਯੂ. ਏ. ਡੀ. ਐੱਚ. ਡਿਪਾਰਟਮੈਂਟ ਦੇ ਡੀਨ ਡਾ. ਪਰਸ਼ਪਿੰਦਰ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਆਉਣ ਵਾਲਾ ਯੁੱਗ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਹੈ ਅਤੇ ਇਹ ਲੈਬ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਵਿੱਚ ਭਰਪੂਰ ਯੋਗਦਾਨ ਕਰੇਗੀ।
ਇਸ ਮੌਕੇ ਤੇ ਸ੍ਰੀ ਦਵਿੰਦਰਬੀਰ ਸਿੰਘ ਢਿੱਲੋਂ( ਰਿੰਕੂ), ਸੰਸਥਾ ਦੇ ਬਿਜਲੀ ਵਿਭਾਗ ਦੇ ਮੁਖੀ ਸ੍ਰੀ ਰਮਨ ਕੁਮਾਰ ਮੋਗਾ, ਅਪਲਾਈਡ ਸਾਇੰਸ ਦੇ ਮੁਖੀ ਸ੍ਰੀ ਤਰਸੇਮ ਸਿੰਘ, ਕੰਪਿਊਟਰ ਸਾਇੰਸ ਦੇ ਸੀਨੀਅਰ ਲੈਕਚਰਾਰ ਸ੍ਰੀਮਤੀ ਹਰਪ੍ਰੀਤ ਕੌਰ, ਮਕੈਨਿਕਲ ਇੰਜੀਨੀਅਰ ਦੇ ਲੈਕਚਰਾਰ ਸ੍ਰੀ ਸਤਨਾਮ ਸਿੰਘ ਅਤੇ ਇਲੈਕਟਰੋਨਿਕ ਕਮਿਊਨੀਕੇਸ਼ਨ ਇੰਜੀਨੀਅਰਿੰਗ ਦੇ ਲੈਕਚਰਾਰ ਸ੍ਰੀ ਦਿਲਪਾਲ ਸਿੰਘ ਵੀ ਮੌਜੂਦ ਸਨ।
----------

31/10/2023

ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਗੁਰਵਿੰਦਰ ਸਿੰਘ ਬਹਿੜਵਾਲ ਨੂੰ ਹਰਿਆਣਾ ਪ੍ਰਦੇਸ਼ ਦੇ ਆਮ ਆਦਮੀ ਪਾਰਟੀ ਵੱਲੋ ਹਲਕਾ ਜੁਲਾਣਾ ਦਾ ਪ੍ਰਭਾਰੀ ਲਗਾਇਆ ਗਿਆ ਇਸ ਮੌਕੇ ਉਨ੍ਹਾਂ ਚੇਅਰਮੈਨ ਉਸਮਾਂ ਵੀ ਹਾਜ਼ਰ ਸਨ ਇਸ ਮੌਕੇ ਉਨ੍ਹਾਂ ਵਲੋਂ ਬਲਾਕ ਲੇਵਲ ਤੇ ਮੀਟਿੰਗਾ ਕਰਕੇ ਪਿੰਡ ਪ੍ਰਧਾਨਾ ਨੂੰ ਨਿਯੁਕਤੀ ਪੱਤਰ ਨਾਲ ਸਨਮਾਨਿਤ ਕੀਤਾ ਗਿਆ

02/10/2023

ਲੋਕ ਹਿੱਤ ਪੰਜਾਬੀ ਚੈਨਲ ਦਾ ਨਵਾਂ ਪੇਜ਼ ਲਾਈਕ ਤੇ ਫਾਲੋ ਜਰੂਰ ਕਰਿਉ ਤੇ ਕਰਵਾਇਉ ਜੀ ਤੁਹਾਡੇ ਸਹਿਯੋਗ ਨਾਲ ਪੈਰ ਦਰ ਪੈਰ ਸੋਸ਼ਲ ਮੀਡੀਏ ਨਵੀਆਂ ਪੁਲਾਘਾਂ ਪੁੱਟ ਰਹੇ ਹਾਂ।

02/10/2023

ਸੰਤ ਬਾਬਾ ਅਵਤਾਰ ਸਿੰਘ ਘਰਿਆਲਾ ਕਾਰ ਸੇਵਾ ਵਾਲਿਆਂ ਵਲੋਂ ਹੜ੍ਹ ਪ੍ਰਭਾਵਿਤ ਜ਼ਮੀਨਾਂ ਨੂੰ ਪੱਧਰ ਕਰਨ ਦਾ ਬੀੜਾ ਚੁੱਕਿਆ

02/10/2023

ਬੀ ਕੇ ਯੂ ਏਕਤਾ ਉਗਰਾਹਾਂ ਨੂੰ ਮਾਝੇ ਚ ਭਾਰੀ ਬੱਲ ਮਿਲਿਆ ਜਦੋਂ ਸੋਹਣ ਸਿੰਘ ਸਭਰਾ ਵੱਡੀ ਗਿਣਤੀ ਚ ਸਾਥੀਆਂ ਸ਼ਮਿਲ ਹੋਏ

01/10/2023

ਸਾਫ਼ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਜ਼ਿਲ੍ਹਾ ਕੰਪਲੈਕਸ ਤਤਾ ਤੋਂ ਡੀ ਸੀ ਸ੍ਰੀ ਸੰਦੀਪ ਕੁਮਾਰ ਵਲੋਂ ਕਰਵਾਈ ਗਈ।

Address

Amarkot
Tarn Taran
143419

Website

Alerts

Be the first to know and let us send you an email when Lok Hit Punjabi posts news and promotions. Your email address will not be used for any other purpose, and you can unsubscribe at any time.

Share

Category