23/10/2021
ਸ਼ਾਹਕੋਟ: ਨਜ਼ਦੀਕੀ ਪਿੰਡ ਨਿਹਾਲੂਵਾਲ ਵਿਖੇ ਮਲਸੀਆਂ-ਲੋਹੀਆ ਲਿੰਕ ਸੜਕ ਤੇ ਅੱਜ ਸ਼ਾਮ ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਇੱਕ ਨੌਜਵਾਨ ਗੰਭੀਰ ਜਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਗੁਰਚਰਨ ਸਿੰਘ ਉਰਫ਼ ਮਿੱਠੂ (25) ਪੁੱਤਰ ਰਾਣਾ ਅਤੇ ਅਮਨਪ੍ਰੀਤ (31) ਪੁੱਤਰ ਬਲਵਿੰਦਰ ਸਿੰਘ ਦੋਵੇਂ ਵਾਸੀ ਪਿੰਡ ਰੂਪੇਵਾਲ (ਸ਼ਾਹਕੋਟ), ਅੱਜ ਦੇਰ ਸ਼ਾਮ ਕਰੀਬ 7:45 ਵਜੇ ਲੋਹੀਆਂ ਵਾਲੇ ਪਾਸਿਓ ਆਪਣੇ ਪਲਸਰ ਮੋਟਰਸਾਈਕਲ ਤੇ ਆਪਣੇ ਘਰ ਪਿੰਡ ਰੂਪੇਵਾਲ ਵਾਪਸ ਆ ਰਹੇ ਸਨ, ਜਦ ਉਹ ਮਲਸੀਆਂ-ਲੋਹੀਆ ਲਿੰਕ ਸੜਕ ਤੇ ਪਿੰਡ ਨਿਹਾਲੂਵਾਲ ਵਿਖੇ ਸਰਕਾਰੀ ਸਕੂਲ ਦੇ ਸਾਹਮਣੇ ਪਹੁੰਚੇ ਤਾਂ ਹਨ੍ਹੇਰਾ ਹੋਣ ਕਾਰਨ ਕਿਸੇ ਅਣਪਛਾਤੇ ਤੇਜ਼ ਰਫ਼ਤਾਰ ਵਾਹਨ ਨੇ ਉਨਾਂ ਨੂੰ ਜਬਰਦਸਤ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵੇਂ ਨੌਜਵਾਨ ਬੁਰੀ ਤਰ੍ਹਾਂ ਨਾਲ ਸੜਕ ਤੇ ਡਿੱਗੇ ਅਤੇ ਗੰਭੀਰ ਜਖ਼ਮੀ ਹੋ ਗਏ। ਹਾਦਸੇ ਉਪਰੰਤ ਵਾਹਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਰਾਹਗੀਰਾਂ ਵੱਲੋਂ ਇਸ ਸਬੰਧੀ ਡਾਇਲ 108 ਐਬੂਲੈਂਸ ਦੇ ਮੁਲਾਜ਼ਮਾਂ ਨੂੰ ਸੂਚਿਤ ਕੀਤਾ ਗਿਆ ਤਾਂ ਬਲਾਕ ਲੋਹੀਆ ਤੋਂ ਐਬੂਲੈਂਸ ਦੇ ਮਲਾਜ਼ਮਾਂ ਨੇ ਦੋਵੇਂ ਗੰਭੀਰ ਜਖ਼ਮੀ ਨੌਜਵਾਨਾਂ ਨੂੰ ਸਿਵਲ ਹਸਪਤਾਲ ਸ਼ਾਹਕੋਟ ਵਿਖੇ ਪਹੁੰਚਾਇਆ, ਜਿਥੇ ਐਮਰਜੈਂਸੀ ਡਿਊਟੀ ਤੇ ਮੌਜੂਦ ਡਾ. ਰੁਪਿੰਦਰ ਕੌਰ ਨੇ ਜਖਮੀ ਨੌਜਵਾਨਾਂ ਵਿੱਚੋਂ ਅਮਨਪ੍ਰੀਤ ਨੂੰ ਮ੍ਰਿਤਕ ਘੋਸਿ਼ਤ ਕਰ ਦਿੱਤਾ, ਜਦਕਿ ਦੂਸਰੇ ਨੌਜਵਾਨ ਗੁਰਚਰਨ ਸਿੰਘ ਉਰਫ਼ ਮਿੱਠੂ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਉਸ ਦੀ ਹਾਲਤ ਨੂੰ ਗੰਭੀਰ ਦੇਖਦਿਆ ਸਿਵਲ ਹਸਪਤਾਲ ਜਲੰਧਰ ਰੈਫਰ ਕਰ ਦਿੱਤਾ। ਡਾ. ਰੁਪਿੰਦਰ ਕੌਰ ਨੇ ਦੱਸਿਆ ਕਿ ਇਸ ਹਾਦਸੇ ਸਬੰਧੀ ਸ਼ਾਹਕੋਟ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ, ਪਰ ਇਹ ਹਾਦਸਾ ਲੋਹੀਆ ਥਾਣੇ ਦੀ ਹਦੂਦ ਅੰਦਰ ਵਾਪਰਿਆ ਹੋਣ ਕਾਰਨ ਲੋਹੀਆਂ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ, ਜਿਨਾਂ ਨੂੰ ਲਾਸ਼ ਸੌਪ ਦਿੱਤੀ ਜਾਵੇਗੀ ਅਤੇ ਲੋਹੀਆਂ ਪੁਲਿਸ ਵੱਲੋਂ ਹੀ ਬਣਦੀ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ।
ਸ਼ਾਹਕੋਟ ਮਲਸੀਆ ਤੋਂ ਸਾਹਬੀ ਦਾਸੀਕੇ ਸ਼ਾਹਕੋਟੀ ਦੀ ਵਿਸ਼ੇਸ਼ ਰਿਪੋਰਟ.....
👉ਨਵੀਆਂ ਤੇ ਤਾਜੀਆਂ ਖ਼ਬਰਾਂ ਦੇਖਣ ਲਈ ਸਾਡੇ ਚੈਨਲ Mera Punjab Today ਨੂੰ Subscribe ਜ਼ਰੂਰ ਕਰੋ👇
ਸੰਪਰਕ,+91 7347228817 9814401276 ਲਖਵਿੰਦਰ ਸਿੰਘ ਨਿਹਾਲੂਵਾਲੀਆ ਪਵਨਦੀਪ ਸਿੰਘ
https://www.facebook.com/MPTnews/