Mehar T.V news

  • Home
  • Mehar T.V news

Mehar T.V news We will upload news related content here

03/01/2023

ਪੰਜਾਬ ਸਰਕਾਰ ਦੇ ਵਿਧਾਇਕ ਗੋਲਡੀ ਕੰਬੋਜ ਨੇ ਪਿੰਡਾਂ ਚ ਜਾ ਕੇ 2020 ਦੀਆਂ ਖਰਾਬ ਫਸਲਾਂ ਦਾ ਮੁਆਵਜਾ ਵੰਡਿਆ

03/01/2023

ਪਿੰਡ ਕੁਹਾੜਿਆਂ ਵਾਲੀ ਚ ਲੱਗਾ ਬਹੁਤ ਹੀ ਖੂਬਸੂਰਤ ਜੰਗਲ ਜਿਸਦੀ ਹੋਈ ਦੂਰ ਤੱਕ ਚਰਚਾ

31/12/2022

ਦੇਖੋ ਪੰਜਾਬ ਸਰਕਾਰ ਕਿਹੜੇ ਪਿੰਡ ਤੋਂ ਖੋਹਣ ਜਾ ਰਹੀ 300 ਕਿੱਲੇ ਤੋਂ ਵੱਧ ਜ਼ਮੀਨ

08/10/2022

ਬਿਜਲੀ ਮੁਲਾਜਮ ਨੇ ਅਦਾਲਤੀ ਫੈਸਲਾ ਹੱਕ ਵਿਚ ਹੋਣ ਦੇ ਬਾਵਜੂਦ ਉਸ ਦੀ ਸੁਣਵਾਈ ਨਾ ਕਰਨ ਦੇ ਉਚ ਅਧਿਕਾਰੀਆਂ ਤੇ ਲਾਏ ਦੋਸ਼
- ਇਨਸਾਫ ਲਈ ਮੁੱਖ ਮੰਤਰੀ ਅਤੇ ਬਿਜਲੀ ਮੰਤਰੀ ਪੰਜਾਬ ਨੂੰ ਲਿਖਿਆ ਪੱਤਰ
ਫਾਜਿਲਕਾ,
ਪੰਜਾਬ ਰਾਜ ਪਾਵਰ ਕਾਰਪੋਰੇਸਨ ਲਿਮ: ਵਿਚ ਕੰਮ ਕਰਦੇ ਹੀਰਾ ਸਿੰਘ ਐਸ.ਐਸ.ਏ / ਲਾਇਨਮੈਨ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਬਿਜਲੀ ਮੰਤਰੀ ਨੂੰ ਇਕ ਪੱਤਰ ਲਿਖ ਕੇ ਇਲਸਾਫ ਦੇਣ ਦੀ ਮੰਗ ਕੀਤੀ ਹੈ । ਹੀਰਾ ਸਿੰਘ ਨੇ ਪੱਤਰ ਵਿਚ ਲਿਖਿਆ ਕਿ ਉਹ ਬਿਜਲੀ ਵਿਭਾਗ ਵਿਚ 5 ਅਕਤੂਬਰ 2016 ਨੂੰ ਭਰਤੀ ਹੋਇਆ ਸੀ। ਪਿੰਡ ਦੇ ਕਿਸੇ ਵਿਅਕਤੀ ਨੇ ਮੇਰੇ ਤੇ ਗਲਤ ਐਸ.ਸੀ ਸਰਟੀਫਿਕੇਟ ਬਣਾ ਕੇ ਭਰਤੀ ਹੋਣ ਦੇ ਦੋਸ਼ ਲਾ ਦਿੱਤੇ। ਮਾਮਲਾ ਮਾਨਯੋਗ ਅਦਾਲਤ ਵਿਚ ਚਲਾ ਗਿਆ। 14 ਜਨਵਰੀ 2020 ਵਿਚ ਹੇਠਲੀ ਅਦਾਲਤ ਨੇ ਮੈਨੂੰ ਇਸ ਮਾਮਲੇ ਵਿਚ ਬਰੀ ਕਰ ਦਿੱਤਾ। ਫਿਰ ਉਸ ਆਦਮੀ ਨੇ ਮੇਰੇ ਖਿਲਾਫ ਮਾਨਯੋਗ ਸ਼ੈਸ਼ਨ ਕੋਰਟ ਵਿਚ ਅਪੀਲ ਪਾ ਦਿੱਤੀ। ਉਸ ਵਿਅਕਤੀ ਨੇ 10 ਮਈ 2022 ਨੂੰ ਮਾਨਯੋਗ ਅਦਾਲਤ ਵਿਚ ਕੇਸ ਵਾਪਿਸ ਲੈਣ ਦੇ ਬਿਆਨ ਦਿੱਤੇ। ਸ਼ੈਸ਼ਨ ਕੋਰਟ ਦੇ ਜੱਜ ਸਾਹਿਬ ਨੇ 14 ਮਈ ਨੂੰ ਕੇਸ ਦੀ ਤਾਰੀਕ ਲੋਕ ਅਦਾਲਤ ਵਿਚ ਰੱਖ ਦਿੱਤੀ। 14 ਮਈ ਨੂੂੰ ਲੋਕ ਅਦਾਲਤ ਵਿਚ ਕੇਸ ਮੇਰੇ ਹੱਕ ਵਿਚ ਹੋ ਗਿਆ। ਹੀਰਾ ਸਿੰਘ ਨੇ ਕਿਹਾ ਕਿ ਸਾਰਾ ਕੇਸ ਮੇਰੇ ਹੱਕ ਵਿਚ ਹੋਣ ਦੇ ਬਾਵਜੂਦ ਮੇਰੇ ਸੀਨੀਅਰ ਅਧਿਕਾਰੀ ਮੇਰੀ ਚਾਰਜਸ਼ੀਟ ਕਲੀਅਰ ਨਹੀ ਕਰਦੇ। ਮੈਨੂੰ ਬਹੁਤ ਹਰਾਸਮੈਂਟ ਕੀਤਾ ਜਾ ਰਿਹਾ ਹੈ। ਕਦੇ ਤਹਿਸੀਲਦਾਰ ਕੋਲੋਂ ਅਤੇ ਕਦੇ ਐਸ.ਡੀ.ਐਮ ਕੋਲੋਂ ਭੇਜਿਆ ਜਾਦਾ ਹੈ। ਕਿ ਆਪਣੀ ਜਾਤੀ ਬਾਰੇ ਲਿਖਵਾ ਕੇ ਲਿਆ । ਹੀਰਾ ਸਿੰਘ ਨੇ ਕਿਹਾ ਕਿ ਮੇਰਾ ਜਾਤੀ ਸਰਟੀਫਿਕੇਟ ਨੰਬਰ 201 ਮਿਤੀ 29-08-1988 ਅਤੇ ਦੂਜਾ ਸਰਟੀਫਿਕੇਟ ਨੰਬਰ 3220 ਮਿਤੀ 02-11-2010 ਬਣੇ ਹੋਏ ਹਨ ਅਤੇ ਮੇਰੀਆਂ ਦੋ ਲੜਕੀਆਂ ਹਨ। ਦੋਵੇ ਲੜਕੀਆਂ ਦੇ ਐਸ.ਸੀ ਸਰਟੀਫਿਕੇਟ ਮਿਤੀ 20-12-2017 ਬਣੇ ਹੋਏ ਹਨ। ਹੀਰਾ ਸਿੰਘ ਨੇ ਕਿਹਾ ਕਿ ਮੇਰੀ ਸਿਰਫ 9000 ਤਨਖਾਹ ਹੈ। ਮੈਨੂੰ ਵਾਧੂ ਟੈਲਸ਼ਨ ਦਿੱਤੀ ਜਾ ਰਹੀ ਹੈ। ਉਸ ਨੇ ਮੁੱਖ ਮੰਤਰੀ ਅਤੇ ਬਿਜਲੀ ਮੰਤਰੀ ਤੋਂ ਇਨਸਾਫ ਦੀ ਮੰਗ ਕਰਦਿਆ ਕਿਹਾ ਕਿ ਜੇਕਰ ਮੇਰਾ ਨੁਕਸਾਨ ਹੁੰਦਾ ਹੈ ਤਾ ਇਸ ਦੀ ਜੁੰਮੇਵਾਰੀ ਵਿਭਾਗ ਦੇ ਉਚ ਅਧਿਕਾਰੀਆਂ ਦੀ ਹੋਵੇਗੀ।

06/10/2022

Amazing penalty

ਫਗਵਾੜਾ ਦੀ ਦਾਣਾ ਮੰਡੀ ‘ਚ ਕੱਲ ਕਿਸਾਨ ਕਰਨਗੇ ਰੈਲੀ29 , ਸਤੰਬਰਕਿਸਾਨ ਜਥੇ ਭਲਕੇ ਸ਼ੁੱਕਰਵਾਰ ਨੂੰ ਫਗਵਾੜਾ ਦੀ ਦਾਣਾ ਮੰਡੀ ਵਿੱਚ ਇਕੱਠੇ ਹੋਣਗੇ। ...
29/09/2022

ਫਗਵਾੜਾ ਦੀ ਦਾਣਾ ਮੰਡੀ ‘ਚ ਕੱਲ ਕਿਸਾਨ ਕਰਨਗੇ ਰੈਲੀ

29 , ਸਤੰਬਰ

ਕਿਸਾਨ ਜਥੇ ਭਲਕੇ ਸ਼ੁੱਕਰਵਾਰ ਨੂੰ ਫਗਵਾੜਾ ਦੀ ਦਾਣਾ ਮੰਡੀ ਵਿੱਚ ਇਕੱਠੇ ਹੋਣਗੇ। ਪੰਜਾਬ ਵਿੱਚ ਝੋਨੇ ਦੀ ਫ਼ਸਲ, ਪਰਾਲੀ ਦੀ ਸਮੱਸਿਆ, ਪਾਣੀ ਅਤੇ ਡੀਏਪੀ ਖਾਦ ਨਾ ਮਿਲਣ ਦੇ ਮੁੱਦੇ ਤੇ ਕਿਸਾਨ ਜਥੇਬੰਦੀਆਂ ਰੈਲੀ ਕਰਨ ਜਾ ਰਹੀਆਂ ਹਨ। ਇਹ ਰੈਲੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਕੀਤੀ ਜਾ ਰਹੀ ਹੈ।
ਰੈਲੀ ਵਿੱਚ ਮੁੱਖ ਤੌਰ ਤੇ ਸੂਬੇ ਦੀਆਂ 5 ਕਿਸਾਨ ਜੱਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਭਾਰਤੀ ਕਿਸਾਨ ਯੂਨੀਅਨ ਮਾਨਸਾ, ਕਿਸਾਨ ਸੰਘਰਸ਼ ਕਮੇਟੀ ਪੰਜਾਬ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ, ਆਜ਼ਾਦ ਕਿਸਾਨ ਫੈਡਰੇਸ਼ਨ ਅਤੇ ਕੁਲ ਹਿੰਦ ਕਿਸਾਨ ਫੈਡਰੇਸ਼ਨ ਸ਼ਾਮਲ ਹੋਣਗੀਆਂ। ਰੈਲੀ ਵਿੱਚ ਸਮੂਹ ਜੱਥੇਬੰਦੀਆਂ ਦੇ ਆਗੂ ਕਿਸਾਨਾਂ ਨੂੰ ਖੇਤੀ ਅਤੇ ਹੋਰ ਕੰਮਾਂ ਵਿੱਚ ਆ ਰਹੀਆਂ ਮੁਸ਼ਕਲਾਂ ਬਾਰੇ ਆਪਣੇ ਵਿਚਾਰ ਪੇਸ਼ ਕਰਨਗੇ। ਕਿਸਾਨਾਂ ਦੀ ਮੁੱਖ ਸਮੱਸਿਆ ਪਰਾਲੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਪ੍ਰਸ਼ਾਸਨਿਕ
ਅਧਿਕਾਰੀਆਂ ਰਾਹੀਂ ਚਲਾਨ ਕੱਟ ਰਹੀ ਹੈ ਪਰ ਇਸ ਦੇ ਹੱਲ ਬਾਰੇ ਕੁਝ ਨਹੀਂ ਦੱਸ ਰਹੀ। ਰੈਲੀ ਵਿੱਚ ਪੰਜਾਬ ਦੇ ਪਾਣੀਆਂ ਬਾਰੇ ਚਰਚਾ ਕੀਤੀ ਜਾਵੇਗੀ। ਆਪਣੇ ਕਿਸਾਨਾਂ ਨੂੰ ਪਾਣੀ ਨਹੀਂ ਮਿਲ ਰਿਹਾ, ਜਦਕਿ ਪਾਣੀ ਦੂਜੇ ਰਾਜਾਂ ਨੂੰ ਦਿੱਤਾ ਜਾ ਰਿਹਾ ਹੈ।
ਅਮਰਜੋਤ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਫਸਲਾਂ ਲਈ ਖਾਦ ਦੀ ਲੋੜ ਹੁੰਦੀ ਹੈ ਪਰ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ। ਕਿਸਾਨਾਂ ਨੂੰ ਸਬਸਿਡੀ ਵਾਲੀ ਖਾਦ ਮੁਹੱਈਆ ਨਹੀਂ ਕਰਵਾਈ ਜਾ ਰਹੀ, ਜਿਸ ਕਾਰਨ ਉਨ੍ਹਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ।

ਸ਼ਰਾਰਤੀ ਅਨਸਰਾਂ ਨੇ ਚਰਚ ਦੀ ਕੀਤੀ ਭੰਨਤੋੜ, ਹੁਣ ਜਲੰਧਰ ‘ਚ ਹੋਈ ਬੇਅਦਬੀਜਲੰਧਰ -29 ਸਤੰਬਰਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੇ ਮਾਹੌਲ ਖਰਾ...
29/09/2022

ਸ਼ਰਾਰਤੀ ਅਨਸਰਾਂ ਨੇ ਚਰਚ ਦੀ ਕੀਤੀ ਭੰਨਤੋੜ, ਹੁਣ ਜਲੰਧਰ ‘ਚ ਹੋਈ ਬੇਅਦਬੀ

ਜਲੰਧਰ -29 ਸਤੰਬਰ

ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੇ ਮਾਹੌਲ ਖਰਾਬ ਕਰਨ ਵਾਲੇ ਬਾਜ਼ ਨਹੀਂ ਆ ਰਹੇ ਹਨ। ਤਰਨਤਾਰਨ ਦੀ ਇੱਕ ਚਰਚ ਵਿੱਚ ਕੀਤੀ ਗਈ ਤੋੜਫੋੜ ਤੋਂ ਬਾਅਦ ਅਜਿਹਾ ਹੀ ਇੱਕ ਮਾਮਲਾ ਹੁਣ ਜਲੰਧਰ ਤੋਂ ਵੀ ਸਾਹਮਣੇ ਆਇਆ ਹੈ। ਜਲੰਧਰ ਦੇ ਮਕਸੂਦਾਂ ਦੇ ਨੇੜੇ ਪੈਂਦੇ ਨੰਦਨਪੁਰ ਪਿੰਡ ਵਿੱਚ ਕੁਝ ਸ਼ਰਾਰਤੀ ਅਨਸਰਾਂ ਨੇ ਇੱਕ ਚਰਚ ‘ਤੇ ਹਮਲਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਰਾਰਤੀ ਅਨਸਰਾਂ ਵੱਲੋਂ ਨੰਦਨਪੁਰ ਦੀ ਕੈਥੋਲਿਕ ਚਰਚ ਵਿੱਚ ਤੋੜਫੋੜ ਕੀਤੀ ਗਈ ਹੈ। ਇਸ ਘਟਨਾ ਦੇ ਬਾਅਦ ਪਿੰਡ ਵਿੱਚ ਤਣਾਅਪੂਰਨ ਮਾਹੌਲ ਬਣਿਆ ਹੋਇਆ ਹੈ।
ਚਰਚ ਵਿੱਚ ਤੋੜਫੋੜ ਦੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਈਸਾਈ ਭਾਈਚਾਰੇ ਦੇ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਪੰਜਾਬ ਦੇ ਵੱਖ-ਵੱਖ ਥਾਵਾਂ ‘ਤੇ ਜਿੱਥੇ ਵੀ ਈਸਾਈ ਧਰਮ ਦੇ ਲੋਕਾਂ ਨੂੰ ਸੂਚਨਾ ਮਿਲ ਰਹੀ ਹੈ ਉਹ ਸਾਰੇ ਜਲੰਧਰ ਪਹੁੰਚ ਰਹੇ ਹਨ। ਇਸ ਸਬੰਧੀ ਚਰਚ ਦੇ ਪ੍ਰਬੰਧਕਾਂ ਨੂੰ ਦੱਸਿਆ ਕਿ ਕੁਝ ਸ਼੍ਰਟੀ ਅਨਸਰਾਂ ਨੇ ਚਰਚ ਵਿੱਚ ਤੋੜਫੋੜ ਕੀਤੀ ਹੈ।

ਆਪ ਸਰਕਾਰ ਨੇ ਕਿਉਂ ਲਗਵਾਈ ਪਾਣੀ ਦੀਆਂ ਟੈਂਕੀਆਂ ਦੁਆਲੇ ਕੰਡਿਆਲੀ ਤਾਰਆਨੰਦਪੁਰ ਸਾਹਿਬ – 29 ਸਤੰਬਰਆਮ ਆਦਮੀ ਪਾਰਟੀ ਵੱਲੋਂ ਸੱਤਾ ਵਿੱਚ ਆਉਣ ਤੋਂ ...
29/09/2022

ਆਪ ਸਰਕਾਰ ਨੇ ਕਿਉਂ ਲਗਵਾਈ ਪਾਣੀ ਦੀਆਂ ਟੈਂਕੀਆਂ ਦੁਆਲੇ ਕੰਡਿਆਲੀ ਤਾਰ

ਆਨੰਦਪੁਰ ਸਾਹਿਬ – 29 ਸਤੰਬਰ

ਆਮ ਆਦਮੀ ਪਾਰਟੀ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾ ਦਾਅਵਾ ਕੀਤਾ ਜਾਂਦਾ ਸੀ ਕਿ ਸਾਡੀ ਸਰਕਾਰ ਆਉਣ 'ਤੇ ਲੱਗ ਰਹੇ ਧਰਨੇ ਪ੍ਰਦਰਸ਼ਨ ਖਤਮ ਹੋ ਜਾਣਗੇ। ਪਰ ਸਰਕਾਰ ਦੇ ਛੇ ਮਹੀਨਿਆਂ ਦੌਰਾਨ ਲਗਾਤਾਰ ਬੇਰੁਜ਼ਾਗਰਾਂ, ਕੱਚੇ ਮੁਲਾਜ਼ਮਾਂ ਤੇ ਹੋਰ ਵਰਗਾਂ ਵੱਲੋਂ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਸਰਕਾਰ ਵੱਲੋਂ ਵਾਅਦੇ ਪੂਰੇ ਨਾ ਕੀਤੇ ਜਾਣ 'ਤੇ ਪ੍ਰਦਰਸ਼ਕਾਰੀ ਧਰਨਾ ਦੇਣ ਨੂੰ ਮਜ਼ਬੂਰ ਹਨ। ਪਰ ਦੂਜੇ ਪਾਸੇ ਸਰਕਾਰ ਵੱਲੋਂ ਇਨ੍ਹਾਂ ਪ੍ਰਦਰਸ਼ਨਕਾਰੀਆਂ ਦੀਆਂ ਮੰਗਾਂ ਮੰਨੀਆਂ ਜਾਣ ਦੀ ਬਜਾਇ ਇਨ੍ਹਾਂ 'ਤੇ ਬਲ ਦਾ ਪ੍ਰਯੋਗ ਵੀ ਕੀਤਾ ਗਿਆ ਤੇ ਕੀਤਾ ਜਾ ਰਿਹਾ ਹੈ।
ਅਜਿਹਾ ਹੀ ਮਾਮਲਾ ਹੈ ਕੈਬਨਿਟ ਮੰਤਰੀ ਹਰਜੋਤ ਬੈਂਸ ਦੇ ਹਲਕੇ ਆਨੰਦਪੁਰ ਸਾਹਿਬ ਤੋਂ ਜਿਥੇ ਈਟੀਟੀ ਟੈੱਟ ਪਾਸ ਕੱਚੇ ਅਧਿਆਪਕਾਂ ਵੱਲੋਂ ਮੰਤਰੀ ਦੇ ਘਿਰਾਓ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਅਧਿਆਪਕਾਂ ਵੱਲੋਂ 8 ਅਕਤੂਬਰ ਨੂੰ ਮੰਤਰੀ ਦੇ ਪਿੰਡ ਗੰਭੀਰਪੁਰ ਦਾ ਘਿਰਾਓ ਕੀਤਾ ਜਾਣਾ ਹੈ ਜਿਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਪਹਿਲਾ ਹੀ ਤਿਆਰੀਆਂ ਕਰ ਲਈ ਗਈ ਹੈ। ਪ੍ਰਸ਼ਾਸਨ ਵੱਲੋਂ ਪਿੰਡ ਦੇ ਆਸ-ਪਾਸ ਬਣੀਆਂ ਪਾਣੀ ਦੀਆਂ ਟੈਂਕੀਆਂ ਨੂੰ ਕੰਡਿਆਲੀ ਤਾਰਾਂ ਲਗਾ ਦਿੱਤੀਆਂ ਗਈਆਂ ਹਨ ਤਾਂ ਜੋ ਕੋਈ ਵੀ ਅਧਿਆਪਕ ਟੈਂਕੀ 'ਤੇ ਚੜ੍ਹ ਕੇ ਪ੍ਰਦਰਸ਼ਨ ਨਾ ਕਰ ਸਕੇ। ਇਸ ਤੋਂ ਇਲਾਵਾ ਪਿੰਡ ਦੇ ਆਲੇ ਦੁਆਲੇ ਬੈਰੀਗੇਟ ਵੀ ਲਗਾ ਦਿੱਤੇ ਗਏ ਹਨ। ਪਿੰਡ ਵਾਲਿਆਂ ਤੇ ਕਿਸਾਨ ਆਗੂਆਂ ਵੱਲੋਂ ਪ੍ਰਸ਼ਾਸਨ ਦੇ ਇਸ ਵਤੀਰੇ 'ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।
ਦੱਸਦੇਈਏ ਕਿ ਈਟੀਟੀ ਟੈੱਟ ਪਾਸ ਕੱਚੇ ਅਧਿਆਪਕਾਂ ਵੱਲੋਂ ਲਗਾਤਾਰ ਸਰਕਾਰ ਦੇ ਕੰਨ੍ਹਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਅਧਿਆਪਕਾਂ ਦਾ ਇਲਜ਼ਾਮ ਹੈ ਕਿ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾ ਉਨ੍ਹਾਂ ਨਾਲ ਪੱਕੇ ਕਰਨ ਦਾ ਵਾਅਦਾ ਕੀਤਾ ਸੀ ਪਰ ਸੱਤਾ ਵਿੱਚ ਆਉਣ ਤੋਂ ਬਾਅਦ ਸਰਕਾਰ ਆਪਣੇ ਵਾਅਦੇ ਤੋਂ ਭੱਜਦੀ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਬਾਕੀ ਸਰਕਾਰ ਹੱਕੀ ਮੰਗਾਂ ਨੂੰ ਲੈ ਕੇ ਮੁਲਾਜ਼ਮਾਂ ਨਾਲ ਵਤੀਰੇ ਕਰਦੀਆਂ ਰਹੀਆਂ ਹਨ ਉਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਕਰ ਰਹੀ ਹੈ।

ਲੁਧਿਆਣਆ ਵਿੱਚ 17.50 ਕਰੋੜ ਦੀਆਂ ਸਿਟੀ ਬੱਸਾਂ ਦੀ ਕਿਉਂ ਹੋ ਰਹੀ ਹੈ ਵੇਚਣ ਦੀ ਤਿਆਰੀ ਲੁਧਿਆਣਾ,29 ਸਤੰਬਰਨਿਗਮ ਲੁਧਿਆਣਾ ਸਿਟੀ ਬੱਸ ਸਰਵਿਸ ਦੀਆਂ...
29/09/2022

ਲੁਧਿਆਣਆ ਵਿੱਚ 17.50 ਕਰੋੜ ਦੀਆਂ ਸਿਟੀ ਬੱਸਾਂ ਦੀ ਕਿਉਂ ਹੋ ਰਹੀ ਹੈ ਵੇਚਣ ਦੀ ਤਿਆਰੀ

ਲੁਧਿਆਣਾ,29 ਸਤੰਬਰ

ਨਿਗਮ ਲੁਧਿਆਣਾ ਸਿਟੀ ਬੱਸ ਸਰਵਿਸ ਦੀਆਂ 37 ਕਬਾੜ ਵਾਲੀਆਂ ਬੱਸਾਂ ਨੂੰ ਵੇਚਣ ਦੀ ਤਿਆਰੀ ਕਰ ਰਿਹਾ ਹੈ। ਕਰੀਬ 17.50 ਕਰੋੜ ਰੁਪਏ ਦੀਆਂ ਇਹ ਬੱਸਾਂ ਪਿਛਲੇ ਸੱਤ ਸਾਲਾਂ ਤੋਂ ਖੜ੍ਹੀਆਂ ਹੋਣ ਕਾਰਨ ਕਬਾੜ ਬਣ ਗਈਆਂ ਹਨ।
ਇਸ ਵਿੱਚ ਤਿੰਨ ਏਸੀ ਅਤੇ 34 ਲੋਅ ਫਲੋਰ ਬੱਸਾਂ ਸ਼ਾਮਲ ਹਨ। ਇਹ ਬੱਸਾਂ ਨਿਲਾਮੀ ਵਿੱਚ ਵੇਚੀਆਂ ਜਾਣਗੀਆਂ ਅਤੇ ਨਿਗਮ ਨੂੰ ਕਰੀਬ ਦੋ ਕਰੋੜ ਰੁਪਏ ਹੀ ਮਿਲਣ ਦੀ ਉਮੀਦ ਹੈ। ਬੱਸਾਂ ਵੇਚਣ ਦਾ ਤਰਕ ਇਹ ਹੈ ਕਿ ਇਨ੍ਹਾਂ ਬੱਸਾਂ ਨੂੰ ਮੁੜ ਸੜਕ ਤੇ ਲਿਆਉਣ ਲਈ ਨਿਗਮ ਨੂੰ ਕਰੋੜਾਂ ਰੁਪਏ ਖਰਚ ਕਰਨੇ ਪੈਣਗੇ। ਸੂਤਰਾਂ ਅਨੁਸਾਰ ਇਨ੍ਹਾਂ ਬੱਸਾਂ ਨੂੰ ਵੇਚਣ ਲਈ ਚੰਡੀਗੜ੍ਹ ਤੋਂ ਹਰੀ ਝੰਡੀ ਮਿਲ ਗਈ ਹੈ। ਇਹ ਪ੍ਰਸਤਾਵ ਆਉਣ ਵਾਲੇ ਦਿਨਾਂ ਵਿੱਚ ਸਿਟੀ ਬੱਸ ਦੇ ਬੋਰਡ ਆਫ਼ ਡਾਇਰੈਕਟਰਜ਼ ਦੀ ਮੀਟਿੰਗ ਵਿੱਚ ਰੱਖਿਆ ਜਾਵੇਗਾ। ਇਸ ਤੋਂ ਬਾਅਦ ਇਨ੍ਹਾਂ ਬੱਸਾਂ ਦੀ ਨਿਲਾਮੀ ਕੀਤੀ ਜਾਵੇਗੀ।
ਦਰਅਸਲ, ਸਿਟੀ ਬੱਸ ਸੇਵਾ ਸਾਲ 2009 ਵਿੱਚ ਜਵਾਹਰ ਲਾਲ ਨਹਿਰੂ ਰਾਸ਼ਟਰੀ ਸ਼ਹਿਰੀ ਨਵੀਨੀਕਰਨ ਮਿਸ਼ਨ ਯੋਜਨਾ ਦੇ ਤਹਿਤ ਸ਼ੁਰੂ ਕੀਤੀ ਗਈ ਸੀ। ਇਸ ਸਕੀਮ ਤਹਿਤ ਪਹਿਲਾਂ 200 ਬੱਸਾਂ ਖਰੀਦੀਆਂ ਜਾਣੀਆਂ ਸਨ। ਨਿਗਮ ਵੱਲੋਂ 65.20 ਕਰੋੜ ਰੁਪਏ ਖਰਚ ਕੇ ਸਿਰਫ਼ 120 ਬੱਸਾਂ ਹੀ ਖਰੀਦੀਆਂ ਗਈਆਂ। ਸਭ ਤੋਂ ਪਹਿਲਾਂ ਨਿਗਮ ਨੇ ਆਪਣੇ ਤੌਰ ਤੇ 20 ਬੱਸਾਂ ਚਲਾਈਆਂ। ਇਸ ਦੇ ਲਈ ਡਰਾਈਵਰ ਅਤੇ ਕੰਡਕਟਰ ਨੂੰ ਠੇਕੇ ‘ਤੇ ਰੱਖਿਆ ਗਿਆ ਸੀ। ਇਸ ਤੋਂ ਬਾਅਦ ਨਿਗਮ ਨੇ ਬੱਸਾਂ ਨੂੰ ਠੇਕੇ ‘ਤੇ ਪੁਣੇ ਸਥਿਤ ਕੰਪਨੀ ਨੂੰ ਸੌਂਪ ਦਿੱਤਾ। ਇਸ ਵਿੱਚ ਨਿਗਮ ਕੰਪਨੀ ਨੂੰ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਪੈਸੇ ਦੇ ਰਿਹਾ ਸੀ। ਬਾਅਦ ਵਿੱਚ ਪੈਸੇ ਨੂੰ ਲੈ ਕੇ ਕੰਪਨੀ ਨਾਲ ਝਗੜਾ ਸ਼ੁਰੂ ਹੋ ਗਿਆ ਅਤੇ ਸਾਲ 2014 ਵਿੱਚ ਪੈਸੇ ਨਾ ਮਿਲਣ ਕਾਰਨ ਕੰਪਨੀ ਨੇ ਬੱਸਾਂ ਚਲਾਉਣਾ ਬੰਦ ਕਰ ਦਿੱਤਾ।
ਸਿਟੀ ਬੱਸ ਸੇਵਾ ਛੇ ਮਹੀਨਿਆਂ ਤੋਂ ਠੱਪ ਰਹੀ। ਫਿਰ ਸਾਲ 2015 ਵਿੱਚ ਹੋਰਾਈਜ਼ਨ ਟਰਾਂਸਵੇ ਪ੍ਰਾਈਵੇਟ ਲਿਮਟਿਡ ਨਾਲ 83 ਬੱਸਾਂ ਚਲਾਉਣ ਦਾ ਸਮਝੌਤਾ ਕੀਤਾ ਗਿਆ। ਕੰਪਨੀ ਨੇ ਬਾਕੀ 37 ਬੱਸਾਂ ਇਹ ਕਹਿ ਕੇ ਨਹੀਂ ਲਈਆਂ ਕਿ ਇਨ੍ਹਾਂ ਨੂੰ ਚਲਾਉਣ ਲਈ ਕਰੋੜਾਂ ਰੁਪਏ ਖਰਚ ਕੀਤੇ ਜਾਣਗੇ। ਜੇਕਰ ਨਿਗਮ ਇਨ੍ਹਾਂ ਬੱਸਾਂ ਦੀ ਮੁਰੰਮਤ ਕਰਵਾ ਕੇ ਦੇਵੇ ਤਾਂ ਉਹ ਲੈਣ ਲਈ ਤਿਆਰ ਹਨ। ਨਿਗਮ ਵੱਲੋਂ ਬੱਸਾਂ ਦੀ ਮੁਰੰਮਤ ਨਹੀਂ ਕਰਵਾਈ ਗਈ ਅਤੇ ਇਹ ਬੱਸਾਂ ਤਾਜਪੁਰ ਰੋਡ ਤੇ ਨਿਗਮ ਦੇ ਡੰਪ ਤੇ ਰੱਖ ਦਿੱਤੀਆਂ ਗਈਆਂ। ਪਿਛਲੇ ਸੱਤ ਸਾਲਾਂ ਤੋਂ ਇਹ ਬੱਸਾਂ ਇੱਥੇ ਹੀ ਖੜ੍ਹੀਆਂ ਪਈਆਂ ਸਨ।

ਵੋਡਾ-ਆਈਡੀਆ ਦੀ ਸੇਵਾ ਨਵੰਬਰ ਤੋਂ ਬੰਦ ਹੋ ਸਕਦੀ ਹੈ,  ਇੰਡਸ ਟਾਵਰਜ਼ ਨੇ ਕਰਜ਼ਾ ਨਾ ਮੋੜਨ 'ਤੇ ਸੇਵਾਵਾਂ ਬੰਦ ਕਰਨ ਦੀ ਦਿੱਤੀ ਚੇਤਾਵਨੀ29, ਸਤੰਬਰ...
29/09/2022

ਵੋਡਾ-ਆਈਡੀਆ ਦੀ ਸੇਵਾ ਨਵੰਬਰ ਤੋਂ ਬੰਦ ਹੋ ਸਕਦੀ ਹੈ, ਇੰਡਸ ਟਾਵਰਜ਼ ਨੇ ਕਰਜ਼ਾ ਨਾ ਮੋੜਨ 'ਤੇ ਸੇਵਾਵਾਂ ਬੰਦ ਕਰਨ ਦੀ ਦਿੱਤੀ ਚੇਤਾਵਨੀ

29, ਸਤੰਬਰ

ਵੋਡਾਫੋਨ-ਆਈਡੀਆ ਦੇ 25 ਕਰੋੜ ਤੋਂ ਵੱਧ ਗਾਹਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਰਜ਼ੇ 'ਚ ਡੁੱਬੀ ਕੰਪਨੀ ਨੂੰ ਨਵੰਬਰ ਤੋਂ ਸੇਵਾਵਾਂ ਬੰਦ ਕਰਨੀਆਂ ਪੈ ਸਕਦੀਆਂ ਹਨ। ਦਰਅਸਲ, ਇੰਡਸ ਟਾਵਰਜ਼ ਨਾਮ ਦੀ ਕੰਪਨੀ ਦੇ ਟਾਵਰਾਂ ਦੀ ਵਰਤੋਂ ਕਰਨ ਵਾਲੀ ਵੋਡਾਫੋਨ ਆਈਡੀਆ ਨੇ ਕਰਜ਼ਾ ਨਾ ਮੋੜਨ 'ਤੇ ਸੇਵਾਵਾਂ ਬੰਦ ਕਰਨ ਦੀ ਧਮਕੀ ਦਿੱਤੀ ਹੈ।

ਇੰਡਸ ਟਾਵਰ 'ਤੇ ਵੋਡਾਫੋਨ ਆਈਡੀਆ ਦਾ 7,000 ਕਰੋੜ ਰੁਪਏ ਤੋਂ ਜ਼ਿਆਦਾ ਦਾ ਬਕਾਇਆ ਹੈ। ਇਸ ਕੰਪਨੀ ਵਿੱਚ ਭਾਰਤੀ ਏਅਰਟੈੱਲ ਦੀ ਸਭ ਤੋਂ ਵੱਧ 47.76% ਹਿੱਸੇਦਾਰੀ ਹੈ ਅਤੇ ਵੋਡਾਫੋਨ ਸਮੂਹ ਦੀ 21.05% ਹਿੱਸੇਦਾਰੀ ਹੈ। ਵੋਡਾਫੋਨ ਆਈਡੀਆ ਨੇ ਪਹਿਲਾਂ ਵੀ ਇੰਡਸ ਟਾਵਰਜ਼ ਵਿੱਚ 11.5% ਹਿੱਸੇਦਾਰੀ ਰੱਖੀ ਸੀ, ਪਰ ਦੋ ਸਾਲ ਪਹਿਲਾਂ ਜਦੋਂ ਇੰਡਸ ਟਾਵਰਜ਼ ਦਾ ਭਾਰਤੀ ਇੰਫਰਾਟੈੱਲ ਵਿੱਚ ਰਲੇਵਾਂ ਹੋਇਆ ਸੀ ਤਾਂ ਉਸ ਨੇ ਹਿੱਸੇਦਾਰੀ ਵੇਚ ਦਿੱਤੀ ਸੀ।

ਕੰਪਨੀ 'ਤੇ 1.99 ਲੱਖ ਕਰੋੜ ਦਾ ਕਰਜ਼ਾ ਹੈ

VIL ਦਾ 30 ਸਤੰਬਰ 2021 ਤੱਕ ਕੁੱਲ 1,94,780 ਕਰੋੜ ਰੁਪਏ ਦਾ ਕਰਜ਼ਾ ਸੀ। ਇਹ ਕਰਜ਼ਾ ਅਪ੍ਰੈਲ-ਜੂਨ ਤਿਮਾਹੀ, 2022 ਦੇ ਅੰਤ ਵਿੱਚ ਵਧ ਕੇ 1,99,080 ਕਰੋੜ ਰੁਪਏ ਹੋ ਗਿਆ।

ਵੋਡਾ-ਆਈਡੀਆ ਦੇ ਉਪਭੋਗਤਾ ਘਟ ਰਹੇ ਹਨ

ਟੈਲੀਕਾਮ ਸੈਕਟਰ 'ਚ ਰਿਲਾਇੰਸ ਜਿਓ ਦਾ ਦਬਦਬਾ ਵਧਦਾ ਜਾ ਰਿਹਾ ਹੈ।ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਮੁਤਾਬਕ ਵੋਡਾਫੋਨ-ਆਈਡੀਆ ਕੰਪਨੀ ਦੇ 15.4 ਲੱਖ ਯੂਜ਼ਰਸ ਨੇ ਜੁਲਾਈ 'ਚ ਨੈੱਟਵਰਕ ਛੱਡ ਦਿੱਤਾ ਹੈ। ਇਸ ਨਾਲ ਕੰਪਨੀ ਦੇ ਕੁਲ ਗਾਹਕਾਂ ਦੀ ਗਿਣਤੀ ਘੱਟ ਕੇ 25.51 ਕਰੋੜ ਰਹਿ ਗਈ ਹੈ।

ਇਸ ਦੇ ਨਾਲ ਹੀ ਜੀਓ ਨੇ ਆਪਣੇ ਨੈੱਟਵਰਕ 'ਚ 29.4 ਲੱਖ ਨਵੇਂ ਯੂਜ਼ਰਸ ਨੂੰ ਜੋੜਿਆ ਹੈ। ਇਸ ਨਾਲ ਜਿਓ ਨੈੱਟਵਰਕ ਦੇ ਯੂਜ਼ਰਸ ਦੀ ਗਿਣਤੀ 41.59 ਕਰੋੜ ਹੋ ਗਈ ਹੈ। ਭਾਰਤੀ ਏਅਰਟੈੱਲ ਨੇ ਜੁਲਾਈ 'ਚ 5.1 ਲੱਖ ਨਵੇਂ ਯੂਜ਼ਰਸ ਨੂੰ ਜੋੜਿਆ ਹੈ। ਜਿਸ ਤੋਂ ਬਾਅਦ ਏਅਰਟੈੱਲ ਦੇ ਗਾਹਕਾਂ ਦੀ ਗਿਣਤੀ 36.34 ਕਰੋੜ ਹੋ ਗਈ ਹੈ।

ਵੋਡਾ-ਆਈਡੀਆ ਦੀ ਮਾਰਕੀਟ ਸ਼ੇਅਰ 22% ਹੈ

TRAI ਦੇ ਮੁਤਾਬਕ ਜੁਲਾਈ 'ਚ ਟੈਲੀਕਾਮ ਬਾਜ਼ਾਰ 'ਚ ਰਿਲਾਇੰਸ ਜਿਓ ਦੀ ਮਾਰਕੀਟ ਸ਼ੇਅਰ 36 ਫੀਸਦੀ ਤੋਂ ਵਧ ਕੇ 36.23 ਫੀਸਦੀ ਹੋ ਗਈ ਹੈ, ਜਦੋਂ ਕਿ ਭਾਰਤੀ ਏਅਰਟੈੱਲ ਦੀ ਮਾਰਕੀਟ ਸ਼ੇਅਰ 31.63 ਫੀਸਦੀ ਤੋਂ ਵਧ ਕੇ 31.66 ਫੀਸਦੀ ਹੋ ਗਈ ਹੈ। ਇਸ ਦੇ ਨਾਲ ਹੀ ਵੋਡਾਫੋਨ-ਆਈਡੀਆ ਦਾ ਸ਼ੇਅਰ ਜੂਨ ਦੇ ਮੁਕਾਬਲੇ 22.37 ਤੋਂ 22.22% 'ਤੇ ਆ ਗਿਆ ਹੈ।

ਜੀਓ ਤੋਂ ਬਾਅਦ ਦੋ ਕੰਪਨੀਆਂ ਬਣ ਗਈਆਂ ਹਨ

ਰਿਲਾਇੰਸ ਜੀਓ ਦੇ ਆਉਣ ਤੋਂ ਬਾਅਦ, ਬਿਰਲਾ ਦਾ ਆਈਡੀਆ ਅਤੇ ਵੋਡਾਫੋਨ ਇੱਕ ਵਿੱਚ ਰਲੇ ਹੋਏ ਹਨ। ਇਸ ਤੋਂ ਬਾਅਦ ਚਾਰ ਟੈਲੀਕਾਮ ਕੰਪਨੀਆਂ ਭਾਰਤ ਸੰਚਾਰ ਨਿਗਮ ਲਿਮਟਿਡ (ਬੀ.ਐੱਸ.ਐੱਨ.ਐੱਲ.) ਨੂੰ ਲੈ ਕੇ ਦੇਸ਼ ਭਰ 'ਚ ਪ੍ਰਮੁੱਖ ਰਹੀਆਂ। ਵੋਡਾਫੋਨ ਆਈਡੀਆ ਲਗਾਤਾਰ ਘਾਟੇ 'ਚ ਜਾ ਰਿਹਾ ਹੈ ਅਤੇ ਹਾਲ ਹੀ 'ਚ ਇਸ ਦੇ ਡੁੱਬਣ ਦੀ ਗੱਲ ਸਾਹਮਣੇ ਆਈ ਸੀ। ਵੋਡਾਫੋਨ ਆਈਡੀਆ ਦੇਸ਼ ਦੀ ਤੀਜੀ ਸਭ ਤੋਂ ਵੱਡੀ ਟੈਲੀਕਾਮ ਆਪਰੇਟਰ ਹੈ।

ਰਾਜਾ ਵੜਿੰਗ ਨੇ ‘ਆਪ‘ ਸਰਕਾਰ ਨੂੰ ਰੇਤ ਦੇ ਵਧਦੇ ਰੇਟਾਂ ਨੂੰ ਲੈ ਕੇ ਦੇਖੋ ਕੀ ਕਿਹਾ 29, ਸਤੰਬਰਕਾਂਗਰਸ ਨੇ ਰੇਤ ਦੇ ਵਧਦੇ ਰੇਟਾਂ ਨੂੰ ਲੈ ਕੇ ਪੰਜ...
29/09/2022

ਰਾਜਾ ਵੜਿੰਗ ਨੇ ‘ਆਪ‘ ਸਰਕਾਰ ਨੂੰ ਰੇਤ ਦੇ ਵਧਦੇ ਰੇਟਾਂ ਨੂੰ ਲੈ ਕੇ ਦੇਖੋ ਕੀ ਕਿਹਾ

29, ਸਤੰਬਰ

ਕਾਂਗਰਸ ਨੇ ਰੇਤ ਦੇ ਵਧਦੇ ਰੇਟਾਂ ਨੂੰ ਲੈ ਕੇ ਪੰਜਾਬ ਦੀ ‘ਆਪ’ ਸਰਕਾਰ ਨੂੰ ਘੇਰਿਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਸਿਰਫ ਰੇਤਾ-ਬੱਜਰੀ ਤੋਂ 20 ਹਜ਼ਾਰ ਕਰੋੜ ਰੁਪਏ ਕਮਾਉਣ ਦਾ ਦਾਅਵਾ ਕਰਦੇ ਸਨ।
ਹੁਣ ਜਦੋਂ ‘ਆਪ’ ਦੀ ਸਰਕਾਰ ਬਣੀ ਨੂੰ 6 ਮਹੀਨੇ ਹੋ ਗਏ ਹਨ ਤਾਂ ਕੇਜਰੀਵਾਲ ਨੂੰ ਸਿਰਫ 10 ਹਜ਼ਾਰ ਕਰੋੜ ਦਾ ਹਿਸਾਬ ਦੇਣਾ ਚਾਹੀਦਾ ਹੈ। ਰਾਜਾ ਵੜਿੰਗ ਨੇ ਕਿਹਾ ਕਿ ‘ਆਪ’ ਦੀ ਨੀਤੀ ਹੈ ਝੂਠ ਨੂੰ ਸੌ ਵਾਰ ਬੋਲੋ, ਜਿਸ ਨਾਲ ਲੋਕ ਉਸ ਨੂੰ ਸੱਚ ਮੰਨਣ ਲੱਗ ਪੈਂਦੇ ਹਨ। ‘ਆਪ’ ਨੇ ਰੇਤ-ਬੱਜਰੀ ਨੂੰ ਲੈ ਕੇ ਸਭ ਤੋਂ ਵੱਧ ਰੌਲਾ ਪਾਇਆ। ਕਾਂਗਰਸ ਦੇ ਕਾਰਜਕਾਲ ਦੌਰਾਨ ਜੋ ਰੇਤਾ 5 ਰੁਪਏ ਪ੍ਰਤੀ ਫੁੱਟ ਮਿਲਦਾ ਸੀ, ਉਹ ਹੁਣ 9 ਰੁਪਏ ‘ਚ ਮਿਲ ਰਿਹਾ ਹੈ।
ਇਸ ਤਰ੍ਹਾਂ ਕੇਜਰੀਵਾਲ ਰੇਟ ਵਧਾ ਕੇ 20 ਹਜ਼ਾਰ ਕਰੋੜ ਕਮਾਏਗਾ। ਵਿਭਾਗ ਨੇ 29 ਸਾਈਟਾਂ ਬਾਰੇ ਜਨਤਕ ਜਾਣਕਾਰੀ ਦਿੱਤੀ ਹੈ ਕਿ ਇੱਥੇ 21.29 ਲੱਖ ਮੀਟ੍ਰਿਕ ਟਨ ਰੇਤਾ ਹੈ, ਜਿਸ ਦੀ ਕੀਮਤ 48 ਕਰੋੜ ਰੁਪਏ ਹੈ।
ਵੜਿੰਗ ਨੇ ਦਾਅਵਾ ਕੀਤਾ ਕਿ ਇਨ੍ਹਾਂ ਥਾਵਾਂ ਤੇ ਰੇਤ ਨਹੀਂ ਹੈ। ਵਿਭਾਗ ਨੇ ਬਿਨਾਂ ਜਾਂਚ ਕੀਤੇ ਹੀ ਉਨ੍ਹਾਂ ਦੀ ਜਾਣਕਾਰੀ ਜਾਰੀ ਕਰ ਦਿੱਤੀ। ਉਨ੍ਹਾਂ ਕਿਹਾ ਕਿ ਪਾਲਿਸੀ ਵਿੱਚ ਕਰੱਸ਼ਰ ਮਾਲਕ ਤੋਂ 3 ਤੋਂ 5 ਲੱਖ ਸਕਿਉਰਿਟੀ ਜਮ੍ਹਾਂ ਕਰਵਾਉਣ ਦੀ ਵਿਵਸਥਾ ਹੈ, ਜਦੋਂ ਕਿ ਕਰੱਸ਼ਰ ਮਾਲਕ ਕੋਲ ਸਾਈਟ ਵੀ ਨਹੀਂ ਹੈ। ਕਾਂਗਰਸ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਵਿੰਦਰ ਸਿੰਘ ਰੰਧਾਵਾ ਨੇ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਰੇਤ ਦੀ ਟਰਾਲੀ ਜੋ 3200 ਰੁਪਏ ਵਿੱਚ ਮਿਲਦੀ ਸੀ, ਹੁਣ 8000 ਰੁਪਏ ਦੇਣੀ ਪੈਂਦੀ ਹੈ। ਉਨ੍ਹਾਂ ਪੁੱਛਿਆ ਕਿ ਜਿਹੜੀ ਰੇਤ ਮਹਿੰਗੀ ਕੀਤੀ ਗਈ ਹੈ ਉਹ ਕਿੱਥੇ ਜਾ ਰਹੀ ਹੈ? ਕੀ ਇਹ ਪੈਸਾ ਸਿੱਧਾ ਕੇਜਰੀਵਾਲ ਨੂੰ ਜਾ ਰਿਹਾ ਹੈ?

ਗਰਭਪਾਤ 'ਤੇ, ਸੁਪਰੀਮ ਕੋਰਟ ਦਾ ਵਿਸ਼ਾਲ ਆਦੇਸ਼, ਹੁਣ ਕੁਆਰੀਆਂ ਕੁੜੀਆਂ ਵੀ ਕਰਵਾ ਸਕਦੀਆਂ ਨੇ ਗਰਭਪਾਤਦਿੱਲੀ, 29 ਸਤੰਬਰਗਰਭਪਾਤ ਦੇ ਮਾਮਲੇ ਵਿੱਚ ...
29/09/2022

ਗਰਭਪਾਤ 'ਤੇ, ਸੁਪਰੀਮ ਕੋਰਟ ਦਾ ਵਿਸ਼ਾਲ ਆਦੇਸ਼, ਹੁਣ ਕੁਆਰੀਆਂ ਕੁੜੀਆਂ ਵੀ ਕਰਵਾ ਸਕਦੀਆਂ ਨੇ ਗਰਭਪਾਤ

ਦਿੱਲੀ, 29 ਸਤੰਬਰ

ਗਰਭਪਾਤ ਦੇ ਮਾਮਲੇ ਵਿੱਚ ਵਿਆਹੀਆਂ ਅਤੇ ਕੁਆਰੀਆਂ ਦਾ ਭੇਦਭਾਵ ਮਿਟਾਉਂਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਸਾਰੀਆਂ ਮਹਿਲਾਵਾਂ ਚਾਹੇ ਵਿਆਹੀਆਂ ਹੋਣ ਜਾਂ ਅਣਵਿਆਹੀਆਂ ਸੁਰੱਖਿਅਤ ਅਤੇ ਕਾਨੂੰਨੀ ਗਰਭਪਾਤ ਦੀ ਹੱਕਦਾਰ ਹੈ। ਸੁਪਰੀਮ ਕੋਰਟ ਨੇ ਮੈਡੀਕਲ ਟਰਮੀਨੇਸ਼ਨ ਆਫ਼ ਪ੍ਰੈਗਨੈਂਸੀ ਐਕਟ ਵਿੱਚ ਸੋਧ ਕਰਦਿਆਂ ਕਿਹਾ ਕਿ ਵਿਆਹੀਆਂ ਦੀ ਤਰ੍ਹਾਂ ਕੁਆਰੀਆਂ ਕੁੜੀਆਂ ਨੂੰ ਵੀ ਗਰਭਪਾਤ ਕਰਵਾਉਣ ਦਾ ਅਧਿਕਾਰ ਹੈ। ਦਰਅਸਲ, ਸੁਪਰੀਮ ਕੋਰਟ ਅਤੇ ਇਸ ਨਾਲ ਸਬੰਧਿਤ ਨਿਯਮਾਂ ਵਿੱਚ ਬਦਲਾਅ ਨੂੰ ਲੈ ਕੇ ਇਹ ਫ਼ੈਸਲਾ ਸੁਣਾਇਆ ਹੈ।
ਇਸ ਸਬੰਧੀ ਜਸਟਿਸ ਡੀਵਾਈ ਚੰਦਰਚੂੜ ਦੀ ਬੈਂਚ ਨੇ ਕਿਹਾ ਕਿ ਇੱਕ ਕੁਆਰੀ ਕੁੜੀ ਨੂੰ ਅਣਚਾਹੇ ਗਰਭ ਦਾ ਸ਼ਿਕਾਰ ਹੋਣ ਦੇਣਾ ਮੈਡੀਕਲ ਟਰਮੀਨੇਸ਼ਨ ਆਫ਼ ਪ੍ਰੈਗਨੈਂਸੀ ਐਕਟ ਦੇ ਉਦੇਸ਼ ਆ ਤੇ ਭਾਵਨਾ ਦੇ ਉਲਟ ਹੋਵੇਗਾ। ਸੁਪਰੀਮ ਕੋਰਟ ਨੇ ਕਿਹਾ ਕਿ 2021 ਦੀ ਸੋਧ ਤੋਂ ਬਾਅਦ ਮੈਡੀਕਲ ਟਰਮੀਨੇਸ਼ਨ ਆਫ਼ ਪ੍ਰੈਗਨੈਂਸੀ ਐਕਟ ਦੀ ਧਾਰਾ 3 ਵਿੱਚ ਪਤੀ ਦੀ ਬਜਾਏ ਪਾਰਟਨਰ ਸ਼ਬਦ ਦੀ ਵਰਤੋਂ ਕੀਤੀ ਗਈ ਹੈ।
ਇਸ ਦੇ ਨਾਲ ਹੀ ਕੋਰਟ ਨੇ AIIMS ਦੇ ਨਿਰਦੇਸ਼ਕ ਨੂੰ ਇੱਕ ਮੈਡੀਕਲ ਬੋਰਡ ਦਾ ਗਠਨ ਕਰਨ ਲਈ ਕਿਹਾ ਜੋ ਇਹ ਦੇਖੇਗਾ ਕਿ ਗਰਭਪਾਤ ਨਾਲ ਮਹਿਲਾ ਦੀ ਜ਼ਿੰਦਗੀ ਨੂੰ ਕੋਈ ਖਤਰਾ ਤਾਂ ਨਹੀਂ ਹੈ।
ਇੱਕ ਮਹਿਲਾ ਨੇ ਮੈਡੀਕਲ ਟਰਮੀਨੇਸ਼ਨ ਆਫ਼ ਪ੍ਰੈਗਨੈਂਸੀ ਰੂਲਜ਼, 2003 ਦੇ ਨਿਯਮ-3 ਬੀ ਨੂੰ ਚੁਣੌਤੀ ਦਿੱਤੀ ਸੀ, ਜੋ ਕਿ ਸਿਰਫ਼ ਕੁਝ ਸ਼੍ਰੇਣੀਆਂ ਦੀਆਂ ਮਹਿਲਾਵਾਂ ਨੂੰ 20 ਤੋਂ 24 ਹਫਤਿਆਂ ਦੇ ਗਰਭ ਨੂੰ ਖਤਮ ਕਰਨ ਦੀ ਆਗਿਆ ਦਿੰਦਾ ਹੈ। ਬੈਂਚ ਨੇ ਕਿਹਾ ਕਿ ਪਟੀਸ਼ਨਕਰਤਾ ਨੂੰ ਸਿਰਫ਼ ਇਸ ਆਧਾਰ ‘ਤੇ ਲਾਭ ਤੋਂ ਪਰ੍ਹੇ ਨਹੀਂ ਕੀਤਾ ਜਾਣਾ ਚਾਹੀਦਾ ਕਿ ਉਹ ਇੱਕ ਕੁਆਰੀ ਮਹਿਲਾ ਹੈ।

Address


Telephone

+917889145055

Website

Alerts

Be the first to know and let us send you an email when Mehar T.V news posts news and promotions. Your email address will not be used for any other purpose, and you can unsubscribe at any time.

Contact The Business

Send a message to Mehar T.V news:

Shortcuts

  • Address
  • Telephone
  • Alerts
  • Contact The Business
  • Claim ownership or report listing
  • Want your business to be the top-listed Media Company?

Share