Pno Media Group

  • Home
  • Pno Media Group

Pno Media Group For all kinds of latest news in punjabi for our punjabi readers around the world. A great effort by Poohla. FEARLESS VOICE OF HUMANITY
(1)

Punjabi News online s News Portal Updated by Sukhnaib Singh Sidhu Pno Media Group Vpo. Dist Bathinda,Punjab (india) , Our Team s working So hard About Real info in World , Now Pujabi Community can proud of Our News service .

15/07/2025

ਖਾਣ ਪੀਣ 'ਚ ਆਹ ਮੂਰਖ਼ਤਾ ਸਾਰੇ ਕਰਦੇ ।

� New to streaming or looking to level up? Check out StreamYard and get $10 discount! � https://streamyard.com/pal/d/6066500898390016

� New to streaming or looking to level up? Check out StreamYard and get $10 discount! �

02/07/2025
'ਅੰਦਰਲਾ ਸੱਚ । ਐਮਰਜੈਂਸੀ ਦੀ ਕਹਾਣੀ ' ਵਿੱਚੋਂਉਹ 25 ਜੂਨ 1975 ਦੀ ਅੱਧੀ ਰਾਤ ਦਾ ਵੇਲਾ ਸੀ। ਜਦੋਂ ਟੈਲੀਫੋਨ ਦੀ ਘੰਟੀ ਨੇ ਮੈਨੂੰ ਜਗਾ ਦਿੱਤਾ ਫ...
26/06/2025

'ਅੰਦਰਲਾ ਸੱਚ । ਐਮਰਜੈਂਸੀ ਦੀ ਕਹਾਣੀ ' ਵਿੱਚੋਂ
ਉਹ 25 ਜੂਨ 1975 ਦੀ ਅੱਧੀ ਰਾਤ ਦਾ ਵੇਲਾ ਸੀ। ਜਦੋਂ ਟੈਲੀਫੋਨ ਦੀ ਘੰਟੀ ਨੇ ਮੈਨੂੰ ਜਗਾ ਦਿੱਤਾ ਫੋਨ ਕਰਨ ਵਾਲੇ ਨੇ ਕਿਹਾ ਕਿ ਉਹ ਭੋਪਾਲ ਤੋਂ ਬੋਲ ਰਿਹਾ ਹੈ ਉਥੋਂ ਦੀਆਂ ਸੜਕਾਂ ਪੁਲਸ ਵਾਲਿਆਂ ਨਾਲ ਭਰੀਆਂ ਹੋਈਆਂ ਹਨ । ਕੀ ਮੈਂ ਦੱਸ ਸਕਦਾ ਹਾਂ ਕਿ ਅਜਿਹਾ ਕਿਉਂ ਹੈ ? ਉਸਨੇ ਮੈਨੂੰ ਪੁੱਛਿਆ ਮੈਂ ਨੀਂਦ ਵਿੱਚ ਹੀ ਜਵਾਬ ਦਿੱਤਾ ਕਿ ਹਾਂ ਦੱਸਦਾ ਫਿਰ ਵੀ ਉਸਨੇ ਫੋਨ ਨਹੀਂ ਕੱਟਿਆ ਪਰ ਮੈਂ ਜਦੋਂ ਹੀ ਫੋਨ ਰੱਖਿਆ ਉਹ ਫਿਰ ਵੱਜ ਪਿਆ , ਇਸ ਵਾਰ ਜਲੰਧਰ ਦੇ ਇੱਕ ਅਖ਼ਬਾਰ ਤੋਂ ਫੋਨ ਆਇਆ ਸੀ ਤੇ ਫੋਨ ਕਰਨ ਵਾਲੇ ਨੇ ਦੱਸਿਆ ਕਿ ਪੁਲਿਸ ਨੇ ਪ੍ਰੈਸ ਤੇ ਕਬਜ਼ਾ ਕਰ ਲਿਆ ਹੈ ਅਤੇ ਉਸ ਦਿਨ ਦੇ ਅਖਬਾਰ ਦੀਆਂ ਸਾਰੀਆਂ ਕਾਪੀਆਂ ਵੀ ਜਬਤ ਕਰ ਲਈਆਂ ਹਨ ਇਸ ਤੋਂ ਬਾਅਦ ਮੇਰੇ ਦਫਤਰ 'ਦ ਇੰਡੀਅਨ ਐਕਸਪ੍ਰੈਸ' ਤੋਂ ਫੋਨ ਆਇਆ ਜਿਸ ਨੇ ਦੱਸਿਆ ਕਿ ਨਵੀਂ ਦਿੱਲੀ ਦੇ ਬਹਾਦਰ ਸ਼ਾਹ ਜ਼ਫਰ ਮਾਰਗ ਸਥਿਤ ਸਾਰੇ ਅਖਬਾਰਾਂ ਦੇ ਦਫਤਰਾਂ ਦੀ ਬਿਜਲੀ ਕੱਟ ਦਿੱਤੀ ਗਈ ਹੈ ਤੇ ਗੈਰ - ਸਰਕਾਰੀ ਸੂਤਰ ਦੱਸ ਰਹੇ ਸਨ ਕਿ ਨੇੜ ਭਵਿੱਖ ਵਿੱਚ ਇਸ ਦੇ ਚਾਲੂ ਹੋਣ ਦੀ ਕੋਈ ਸੰਭਾਵਨਾ ਨਹੀਂ , ਸੱਚ ਅੱਖਾਂ ਤਾਂ ਮੈਨੂੰ ਇਹਨਾਂ ਘਟਨਾਵਾਂ ਵਿੱਚ ਕੋਈ ਸੰਬੰਧ ਨਹੀਂ ਦਿਸਿਆ ਮੈਨੂੰ ਲੱਗਿਆ ਕਿ ਨੌਕਰਸ਼ਾਹੀ ਫੇਰ ਪੁਰਾਣੀਆਂ ਪੁਰਾਣੀਆਂ ਹਰਕਤਾਂ ਦੇ ਉੱਤਰ ਆਈ ਹੈ , ਕਈ ਮਹੀਨੇ ਪਹਿਲਾਂ ਵੀ ਦਿੱਲੀ ਦੇ ਅਖਬਾਰਾਂ ਦੀ ਬਿਜਲੀ ਕੱਟ ਦਿੱਤੀ ਗਈ ਸੀ। ਉਦੋਂ ਬੱਸ ਡਰਾਈਵਰ ਹੜਤਾਲ ਤੇ ਸਨ। ਇਸ ਨੂੰ 10 ਘੰਟੇ ਬਾਅਦ ਚਾਲੂ ਕੀਤਾ ਗਿਆ ਸੀ ਇਸ ਵਾਰ ਸ਼ਾਇਦ ਸਰਕਾਰ ਨਹੀਂ ਚਾਹੁੰਦੀ ਸੀ ਕਿ ਅਖਬਾਰ ਵਿੱਚ 25 ਜੂਨ ਨੂੰ ਹੋਈ ਜਨਤਾ ਪਾਰਟੀ ਦੀ ਰੈਲੀ ਦੀ ਖਬਰ ਛਪੇ ਜਿਸ ਵਿੱਚ ਨਰਾਇਣ ਨੇ ਸੱਤਿਆਗ੍ਰਹਿ ਦਾ ਸੱਦਾ ਦਿੱਤਾ ਸੀ । ਫੇਰ ਇਰਫਾਨ ਦਾ ਫੋਨ ਆਇਆ ਜੋ ਉਸ ਵਕਤ 'ਐਵਰੀਮੈਨ' ਨਾਮੀ ਹਫਤਾਵਾਰੀ ਵਿੱਚ ਕੰਮ ਕਰਦਾ ਸੀ ਜਿਸ ਨੂੰ ਜੇਪੀ ਨੇ ਸ਼ੁਰੂ ਕੀਤਾ ਸੀ ਉਸਨੇ ਦੱਸਿਆ ਕਿ ਉਸ ਨੂੰ ਵੱਡੀ ਗਿਣਤੀ ਵਿੱਚ ਨੇਤਾਵਾਂ ਨੂੰ ਗ੍ਰਿਫਤਾਰ ਕਰਨ ਦੀ ਖਬਰ ਮਿਲੀ ਹੈ। ਉਹਨਾਂ ਵਿੱਚ ਜੇ।ਪੀ , ਮੁਰਾਰਜੀ ਤੇ ਚੰਦਰਸ਼ੇਖਰ ਸ਼ਾਮਿਲ ਸਨ। ਕੁਝ ਘੰਟਿਆਂ ਬਾਅਦ ਐਮਰਜੈਂਸੀ ਤੇ ਸੈਂਸਰਸ਼ਿਪ ਦੀ ਘੋਸ਼ਣਾ ਹੋਈ ਜਿਸਨੇ ਦੇਸ਼ ਨੂੰ ਬੰਨ ਦਿੱਤਾ ਤੇ ਇਸ ਦਾ ਗਲਾ ਘੁੱਟ ਦਿੱਤਾ ਗਿਆ ਸੀ। ਇੱਕ ਪੱਤਰਕਾਰ ਲਈ ਇਸ ਤੋਂ ਵੱਧ ਨਿਰਾਸ਼ਾਜਨਕ ਹੋਰ ਕੁਝ ਵੀ ਨਹੀਂ ਹੋ ਸਕਦਾ ਕਿ ਅਜਿਹੀ ਖਬਰ ਲੱਭੇ ਜਿਸਨੂੰ ਉਹ ਜਾਣਦਾ ਹੈ ਪਰ ਛਾਪਿਆ ਨਹੀਂ ਜਾ ਸਕਦਾ। ਛੇਤੀ ਹੀ ਇਹ ਸਪੱਸ਼ਟ ਹੋ ਗਿਆ ਕਿ ਐਮਰਜੈਂਸੀ ਆਪਰੇਸ਼ਨ ਕਾਮਯਾਬ ਹੋ ਗਿਆ ਸੀ ਅਤੇ ਲੋਕਤੰਤਰ ਵਾਸਤੇ ਇੱਕ ਅੰਤਹੀਨ ਰਾਤ ਦੀ ਸ਼ੁਰੂਆਤ ਹੁੰਦੀ ਦਿਸ ਰਹੀ ਸੀ ਪਰ ਆਸ ਦੀ ਕਿਰਨ ਚਾਹੇ ਕਿੰਨੀ ਵੀ ਧੁੰਦਲੀ ਕਿਉਂ ਨਾ ਹੋਵੇ ਸਵੇਰਾ ਹੋ ਕੀ ਰਹਿੰਦਾ । ਨੋਟਿਸ ਬਣਾਉਂਦੇ ਰਹਿਣ ਤੇ ਐਮਰਜੈਂਸੀ ਦੇ ਕਾਰਨਾਂ ਤੇ ਰਿਸਰਚ ਕਰਨ ਕਰਕੇ ਇਕ ਦਿਨ ਕਿਤਾਬ ਲਿਖਣ ਦੀ ਗੱਲ ਮੇਰੇ ਦਿਮਾਗ ਵਿੱਚ ਆਈ , ਸੂਚਨਾ ਇਕੱਠੀ ਕਰਨਾ ਬਹੁਤ ਔਖਾ ਸੀ ਹਾਲਾਤ ਇੰਨੇ ਭਿਆਨਕ ਸਨ ਕਿ ਦੋ - ਚਾਰ ਬੰਦੇ ਹੀ ਮੂੰਹ ਖੋਲ੍ਹਣ ਨੂੰ ਤਿਆਰ ਸਨ ਮੈਨੂੰ ਕੁਝ ਜਾਣਕਾਰੀ ਮਿਲ ਗਈ ਪਰ 26 ਜੁਲਾਈ ਨੂੰ ਮੈਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ , ਸੱਤ ਹਫਤਿਆਂ ਬਾਅਦ ਆਪਣੀ ਰਿਹਾਈ ਪਿੱਛੋਂ ਮੈਂ ਆਪਣੇ ਰੁਕੇ ਕੰਮ ਨੂੰ ਅੱਗੇ ਤੋਰ ਸਕਿਆ , 18 ਜਨਵਰੀ ਨੂੰ ਚੋਣਾਂ ਦੀ ਘੋਸ਼ਣਾ ਹੋਣ ਮਗਰੋਂ ਐਮਰਜੈਂਸੀ ਵਿੱਚ ਕੁਝ ਢਿੱਲ ਦਿੱਤੇ ਜਾਣ ਤੋਂ ਬਾਅਦ ਵੀ ਕੁਝ ਲੋਕ ਹੀ ਮੇਰੇ ਨਾਲ ਗੱਲ ਕਰਨ ਨੂੰ ਰਾਜੀ ਹੋਏ ਪਰ ਚੋਣਾਂ ਤੋਂ ਬਾਅਦ ਹਾਲਾਤ ਬਦਲ ਗਏ ਤੇ ਮੈਂ ਸੰਜੇ ਗਾਂਧੀ ,ਆਰ ਕੇ ਧਵਨ , ਐਚ ਆਰ ਗੋਖਲੇ , ਚੰਦਰਜੀਤ ਯਾਦਵ , ਰੁਕਸਾਨਾ ਸੁਲਤਾਨਾ ਤੇ ਸ਼੍ਰੀਮਤੀ ਫਖਰੁਦੀਨ ਅਹਿਮਦ ਅਤੇ ਪੁਲਸ ਤੇ ਹੋਰ ਵਿਭਾਗਾਂ ਦੇ ਮੁੱਖ ਅਧਿਕਾਰੀਆਂ ਨਾਲ ਗੱਲਬਾਤ ਕਰ ਸਕਿਆ ਇਹ ਲੋਕ ਨਹੀਂ ਚਾਹੁੰਦੇ ਸਨ ਕਿ ਮੈਂ ਕੁਝ ਵੀ ਇਹਨਾਂ ਦੇ ਹਵਾਲੇ ਨਾਲ ਲਿਖਾਂ ਤੇ ਮੈਂ ਆਪਣਾ ਵਾਅਦਾ ਨਿਭਾਇਆ ਹੈ ਪਰ ਉਹਨਾਂ ਨੇ ਬਹੁਤ ਖੁੱਲ੍ਹ ਕੇ ਗੱਲ ਕੀਤੀ ਕਿ ਐਮਰਜੈਂਸੀ ਦੀਆਂ ਜਿਆਦਾਤਰ ਕਹਾਣੀਆਂ ਜਿੰਨ੍ਹਾਂ ਨੂੰ ਮੈਂ ਪੁਸਤਕ ਵਿੱਚ ਬੁਣਿਆ ਹੈ ਉਹਨਾਂ ਦੇ ਬਿਆਨਾਂ ਤੇ ਹੀ ਅਧਾਰਤ ਹਨ। ਮੈਂ ਘੱਟੋ ਘੱਟ ਛੇ ਵਾਰ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਇੰਟਰਵਿਊ ਲੈਣ ਲਈ ਸੰਪਰਕ ਕੀਤਾ ਪਰ ਉਹਨਾਂ ਨੇ ਮੇਰੀ ਬੇਨਤੀ ਨੂੰ ਸਵੀਕਾਰ ਨਹੀਂ ਕੀਤਾ । ਐਮਰਜੈਂਸੀ ਦੌਰਾਨ ਦੋ ਵਾਰੀ ਮੈਂ ਪੂਰੇ ਦੇਸ਼ ਦਾ ਦੌਰਾ ਕੀਤਾ ਇੱਕ ਵਾਰ ਅਕਤੂਬਰ - ਨਵੰਬਰ 1975 ਵਿੱਚ ਤੇ ਫਿਰ 1976 ਦੇ ਅੱਧ ਵਿੱਚ
ਇਹਨਾਂ ਦੌਰਾਨ ਮੈਂ ਸਭ ਲੋਕਾਂ ਨੂੰ ਮਿਲਿਆ ਤੇ ਬਹੁਤ ਸਾਰੀ ਜਾਣਕਾਰੀ ਇਕੱਠੀ ਕੀਤੀ ਮੈਨੂੰ ਕੁਝ 'ਗੁਪਤ' ਸਮੱਗਰੀ ਵੀ ਮਿਲੀ ਜੋ 19 ਮਹੀਨਿਆਂ ਦੀ ਦਹਿਸ਼ਤ ਦੇ ਦੌਰਾਨ ਸਾਹਮਣੇ ਆਈ ਸੀ। ਮੈਂ ਇਹ ਦਾਅਵਾ ਨਹੀਂ ਕਰਦਾ ਕਿ ਐਮਰਜੈਂਸੀ ਦੀਆਂ ਸਾਰੀਆਂ ਘਟਨਾਵਾਂ ਇਸ ਵਿੱਚ ਦਰਜ ਹਨ ਇੱਕ ਵਜਾ ਇਹ ਹੈ ਕਿ ਕਹਾਣੀ ਏਨੀ ਲੰਬੀ ਹੈ ਕਿ ਕੁਝ ਹਜ਼ਾਰ ਸ਼ਬਦਾਂ ਵਿੱਚ ਸਮੇਟਣਾ ਸੰਭਵ ਨਹੀਂ ਦੂਸਰੀ ਇਹ ਕਿ ਮੈਂ ਅਨੇਕਾਂ ਦੂਸ਼ਣਾਂ ਤੇ ਅਫਵਾਹਾਂ ਦੀ ਪੁਸ਼ਟੀ ਨਹੀਂ ਕਰ ਸਕਿਆ ਜੋ ਐਮਰਜੈਂਸੀ ਦੇ ਚੁੱਕੇ ਜਾਣ ਤੋਂ ਬਾਅਦ ਦੀਆਂ ਸਨ ਜਾਂ ਐਮਰਜੈਂਸੀ ਦੇ ਦੌਰਾਨ ਕੀਤੇ ਗਏ ਅੱਤਿਆਚਾਰਾਂ ਦਾ ਪਰਦਾਫਾਸ਼ ਕਰਨ ਵਾਲੀਆਂ ਸਨ। ਫਿਰ ਵੀ ਜੋ ਕੁਝ ਇਸ ਕਿਤਾਬ ਵਿੱਚ ਹੈ ਉਸ ਦੀ ਪੁਸ਼ਟੀ ਤੇ ਪੁਨਰ -ਪੁਸ਼ਟੀ ਕੀਤੀ ਗਈ ਹੈ ਮੈਂ ਇਹ ਗੱਲ ਜਾਣਦਾ ਹਾਂ ਕਿ ਜੋ ਗੱਲਾਂ ਸਾਹਮਣੇ ਰੱਖੀਆਂ ਗਈਆਂ ਹਨ ਉਹ ਕੁਝ ਲੋਕਾਂ ਨੂੰ ਚੰਗੀਆਂ ਨਹੀਂ ਲੱਗਣੀਆਂ ਤੇ ਹੋ ਸਕਦਾ ਕਿ ਉਹ ਇਹਨਾਂ ਦਾ ਖੰਡਨ ਵੀ ਕਰਨਾ ਮੈਂ ਉਹਨਾਂ ਨਾਲ ਵਾਦ - ਵਿਵਾਦ ਨਹੀਂ ਕਰਨਾ ਚਾਹੁੰਦਾ ਮੈਂ ਕੇਵਲ ਘਟਨਾਵਾਂ ਦੀ ਸੱਚੀ ਰਿਪੋਰਟਿੰਗ ਕੀਤੀ ਹੈ ਤੇ ਆਪਣਾ ਕੰਮ ਕੀਤਾ ਹੈ - ਕੁਲਦੀਪ ਨਈਅਰ
ਇਹ ਕਿਤਾਬ ਮੰਗਵਾਉਣ ਲਈ ਇਸ ਨੰਬਰ 094175 25762 ਤੇ ਵਟਸ ਕਰੋ ।

ਖਾਲਸਾ ਰਾਜ ਅਤੇ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਿਤ 9 ਕਿਤਾਬਾਂ ਦਾ ਸੈੱਟ ਜਿਸ ਵਿੱਚ ਖਾਲਸਾ ਰਾਜ ਦੇ ਉਸਰਈਏ , ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿ...
19/06/2025

ਖਾਲਸਾ ਰਾਜ ਅਤੇ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਿਤ 9 ਕਿਤਾਬਾਂ ਦਾ ਸੈੱਟ ਜਿਸ ਵਿੱਚ ਖਾਲਸਾ ਰਾਜ ਦੇ ਉਸਰਈਏ , ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ , ਮਹਾਰਾਣੀ ਜਿੰਦਾਂ, ਖਾਲਸਾ ਰਾਜ ਦੇ ਬਿਦੇਸ਼ੀ ਕਰਿੰਦੇ, ਜੀਵਨ ਇਤਿਹਾਸ ਹਰੀ ਸਿੰਘ ਨਲੂਆ , ਜੀਵਨ ਇਤਿਹਾਸ ਅਕਾਲੀ ਫੂਲਾ ਸਿੰਘ , ਜੀਵਨ ਇਤਿਹਾਸ ਨਵਾਬ ਕਪੂਰ ਸਿੰਘ, ਜੀਵਨ ਬ੍ਰਿਤਾਂਤ ਮਹਾਰਾਜਾ ਕੰਵਰ ਨੌਨਿਹਾਲ ਸਿੰਘ , ਜੀਵਨ ਬ੍ਰਿਤਾਂਤ ਮਹਾਰਾਜਾ ਸ਼ੇਰ ਸਿੰਘ, ਸ਼ਾਮਿਲ ਹਨ ।
1800 ਰੁਪਏ ਦੀਆਂ ਕਿਤਾਬਾਂ ਡਾਕ ਖਰਚ ਸਮੇਤ 1550 ਰੁਪਏ ਵਿੱਚ
ਆਰਡਰ ਕਰੋ । 94175 25762 ਜਾਂ ਇਹ ਲਿੰਕ ਤੇ https://wa.me/c/919417525762 ਕਲਿੱਕ ਕਰੋ ।

17/06/2025

ਮੀਂਹ ਦੇ ਮੌਸਮ ਵਿੱਚ ਆਹ ਗੱਲਾਂ ਦਾ ਖਿਆਲ ਰੱਖੋ ਸੰਗ੍ਰਹਿਣੀ ਦੇ ਮਰੀਜ਼ ਵੀ ਧਿਆਨ ਦੇਣ

ਐਮਰਜੈਂਸੀ ਦੀ ਕਹਾਣੀAuthor -ਕੁਲਦੀਪ ਨਈਅਰਐਮਰਜੈਂਸੀ ਆਜ਼ਾਦ ਭਾਰਤ ਵਾਸੀਆਂ ’ਤੇ 25 ਜੂਨ 1975 ਨੂੰ ਠੋਸੀ ਗਈ। ਐਮਰਜੈਂਸੀ ਵਿੱਚ ਲੋਕਾਂ ਦੇ ਸਭ ਹੱ...
14/06/2025

ਐਮਰਜੈਂਸੀ ਦੀ ਕਹਾਣੀ
Author -ਕੁਲਦੀਪ ਨਈਅਰ

ਐਮਰਜੈਂਸੀ ਆਜ਼ਾਦ ਭਾਰਤ ਵਾਸੀਆਂ ’ਤੇ 25 ਜੂਨ 1975 ਨੂੰ ਠੋਸੀ ਗਈ। ਐਮਰਜੈਂਸੀ ਵਿੱਚ ਲੋਕਾਂ ਦੇ ਸਭ ਹੱਕ ਖ਼ਤਮ ਹੋ ਗਏ। ਅਪੀਲ ਤੇ ਦਲੀਲ ਦਾ ਹੱਕ ਨਹੀਂ ਸੀ। ਅਖ਼ਬਾਰਾਂ ’ਤੇ ਸੈਂਸਰ ਲਾਗੂ ਹੋ ਗਿਆ। ‘ਇਤਰਾਜ਼ਯੋਗ’ ਕੱਢੀਆਂ ਗਈਆਂ ਖ਼ਬਰਾਂ ਦੀ ਥਾਂ ਖਾਲੀ ਰਹਿਣ ਲੱਗ ਪਈ। ਕੁਆਰਿਆਂ ਦੀਆਂ ਨਸਬੰਦੀਆਂ ਕੀਤੀ ਗਈਆ। 21 ਮਹੀਨਿਆਂ ਦੀ ਐਮਰਜੈਂਸੀ ਤੋਂ ਬਾਅਦ ਲੋਕਾਂ ਦੇ ਸਬਰ ਦੇ ਸਭ ਹੱਦ-ਬੰਨੇ ਟੁੱਟ ਗਏ। 23 ਮਾਰਚ 1977 ਨੂੰ ਐਮਰਜੈਂਸੀ ਦਾ ਭੋਗ ਪੈ ਗਿਆ। ਆਜ਼ਾਦ ਭਾਰਤ ਦੇ ਵਾਸੀਆਂ ਨੂੰ ਦੂਜੀ ਵਾਰ ਆਜ਼ਾਦੀ ਮਿਲੀ। ਲੋਕਾਂ ਨੂੰ ਆਜ਼ਾਦੀ ਤੇ ਗ਼ੁਲਾਮੀ ਦੇ ਫ਼ਰਕ ਦਾ ਅਹਿਸਾਸ ਹੋਇਆ।

“ਕਿਸੇ ਸੁੱਤੇ ਹੋਏ ਗ਼ੁਲਾਮ ਨੂੰ ਕਦੇ ਨਾ ਜਗਾਓ, ਹੋ ਸਕਦਾ ਹੈ ਉਹ ਆਜ਼ਾਦੀ ਦਾ ਸੁਪਨਾ ਵੇਖ ਰਿਹਾ ਹੋਵੇ।”

-ਖ਼ਲੀਲ ਜਿਬਰਾਨ ਦੀ ਕਹਾਣੀ ‘ਅਹਿਸਾਸ’

“ਇਸ ਭੇਦ ਭਰੀ ਮੌਤ ਵਿੱਚ

ਕੁਝ ਵੀ ਸੱਚ ਨਹੀਂ ਸਿਵਾ ਇਸ ਦੇ

ਕਿ ਕਬਰਾਂ ਤਿਆਰ ਨਹੀਂ

ਆਪਣੇ ਸੁਭਾਓ ਬਦਲਣ ਲਈ”

-ਪਾਸ਼

“ਹਿਟਲਰ ਦੀ ਧੀ ਨੇ

ਜ਼ਿੰਦਗੀ ਦੀਆਂ ਪੈਲੀਆਂ ਦੀ ਮਾਂ ਬਣ ਕੇ

ਹਿਟਲਰ ਦਾ ਡਰਨਾ

ਖ਼ੁਦ ਸਾਡੇ ਹੀ ਮੱਥਿਆਂ ’ਚ ਗੱਡਣਾ ਸੀ”

-ਪਾਸ਼

ਕਾਰਨ ਅਤੇ ਅੰਤ
ਰਾਜ ਨਰਾਇਣ ਨੇ ਲੋਕ ਸਭਾ ਚੋਣ ਹਾਰਨ ਤੋਂ ਬਾਅਦ ਤਤਕਾਲੀ ਪ੍ਰਧਾਨ ਮੰਤਰੀ, ਇੰਦਰਾ ਗਾਂਧੀ ਖ਼ਿਲਾਫ਼ ਚੋਣਾਂ ਵਿੱਚ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਨ ਦੀ ਪਟੀਸ਼ਨ ਪਾਈ। 12 ਜੂਨ 1975 ਨੂੰ ਅਲਾਹਾਬਾਦ ਹਾਈ ਕੋਰਟ ਦੇ ਜਸਟਿਸ ਜਗਮੋਹਨ ਲਾਲ ਸਿਨਹਾ ਨੇ ਆਪਣੇ ਫ਼ੈਸਲੇ ’ਚ ਇੰਦਰਾ ਗਾਂਧੀ ਦੀ ਚੋਣ ਰੱਦ ਕਰ ਕੇ ਉਹਨਾਂ ’ਤੇ ਛੇ ਸਾਲਾਂ ਲਈ ਕਿਸੇ ਵੀ ਚੋਣ ਲੜਨ ਉੱਤੇ ਪਾਬੰਦੀ ਲਗਾ ਦਿੱਤੀ। ਐਮਰਜੈਂਸੀ ਦਾ ਸੁਝਾ ਦੇਣ ਵਾਲਾ ਪੱਛਮੀ ਬੰਗਾਲ ਦੇ ਤਤਕਾਲੀ ਮੁੱਖ ਮੰਤਰੀ ਸਿਧਾਰਥ ਸ਼ੰਕਰ ਰੇਅ ਸੀ। ਉਸ ਵੇਲੇ ਦੇ ਰਾਸ਼ਟਰਪਤੀ ਫਖਰੁੱਦੀਨ ਅਲੀ ਅਹਮਦ ਦੇ ਦਸਤਖ਼ਤਾਂ ਨਾਲ ਭਾਰਤੀ ਸੰਵਿਧਾਨ ਦੀ ਧਾਰ 352(1)ਅਨੁਸਾਰ ਲਾਗੂ ਕੀਤੀ ਗਈ ਐਮਰਜੈਂਸੀ ਵਿੱਚ ਸ੍ਰੀਮਤੀ ਇੰਦਰਾ ਗਾਂਧੀ ਦੇ ਪੁੱਤ, ਸੰਜੇ ਗਾਂਧੀ ਨੇ ਚੰਮ ਦੀਆਂ ਚਲਾਈਆਂ। ਜਮਹੂਰੀਅਤ ਦੇ ਕਤਲ ਤੋਂ ਬਾਅਦ ਦੇਸ਼ ਭਰ ਵਿੱਚ ਰੋਸ ਮੁਜ਼ਾਹਰੇ ਹੋਏ। ਆਰ।ਐੱਸ।ਐੱਸ। ’ਤੇ ਪਾਬੰਦੀ ਲੱਗ ਗਈ। ਸ਼੍ਰੋਮਣੀ ਅਕਾਲੀ ਦਲ ਨੇ ਪਵਿੱਤਰ ਨਗਰੀ, ਅੰਮ੍ਰਿਤਸਰ ਤੋਂ ਜੇਲ੍ਹ-ਭਰੋ ਅੰਦੋਲਨ ਚਲਾ ਕੇ ਸਰਕਾਰ ਦੀ ਨੀਂਦ ਹਰਾਮ ਕਰ ਦਿੱਤੀ। ਸਰਕਾਰ ਨੂੰ ਲੋਕ-ਰੋਹ ਅੱਗੇ ਝੁਕਣਾ ਪਿਆ। 23 ਜਨਵਰੀ 1977 ਨੂੰ ਸ੍ਰੀਮਤੀ ਗਾਂਧੀ ਨੇ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ। ਅੰਦੋਲਨਕਾਰੀਆਂ ਨੂੰ ਰਿਹਾਅ ਕਰਨ ਦੇ ਹੁਕਮ ਹੋ ਗਏ। ਲੋਕ ਸਭਾ ਚੋਣਾਂ ਵਿੱਚ ਇੰਦਰਾ ਗਾਂਧੀ ਤੇ ਸੰਜੇ ਗਾਂਧੀ ਸਮੇਤ ਕਾਂਗਰਸ ਪਾਰਟੀ ਦੇ ਸਾਰੇ ਨੇਤਾ ਮੂਧੇ-ਮੂੰਹ ਡਿੱਗ ਪਏ। ਮੁਸੀਬਤ ਵਿੱਚ ਪਰਛਾਵਾਂ ਵੀ ਸਾਥ ਛੱਡ ਜਾਂਦਾ ਹੈ। ਪਰਛਾਵੇਂ ਵਾਂਗ ਨਾਲ-ਨਾਲ ਰਹਿਣ ਵਾਲੇ ‘ਵਫ਼ਾਦਾਰ’ ਨੇਤਾ ਇੰਦਰਾ ਗਾਂਧੀ ਨੂੰ ਛੱਡ ਗਏ। ਲੋਕ ਸਭਾ ਦੀਆਂ ਕੁੱਲ 542 ਸੀਟਾਂ ਵਿੱਚੋਂ ਕਾਂਗਰਸ ਕੋਲ ਕੇਵਲ 153 ਸੀਟਾਂ ਰਹਿ ਗਈਆਂ, ਜਿਹਨਾਂ ਵਿੱਚ 92 ਦੱਖਣੀ ਸੂਬਿਆਂ ਦੀਆਂ ਸਨ। 295 ਸੀਟਾਂ ਜਿੱਤ ਕੇ ਮੋਰਾਰਜੀ ਦੇਸਾਈ ਭਾਰਤ ਦੇ ਪਹਿਲੇ ਗ਼ੈਰ-ਕਾਂਗਰਸੀ ਪ੍ਰਧਾਨ ਮੰਤਰੀ ਬਣ ਗਏ। ਕਿਤਾਬ ਮੰਗਵਾਉਣ ਲਈ ਸੰਪਰਕ ਕਰੋ । 094175 25762 https://wa.me/c/919417525762

ਆਪਣੀ ਸੂਚੀ ਇਹ ਕਿਤਾਬਾਂ ਸ਼ਾਮਿਲ ਹੋਈਆਂ ।'ਲਾਲ ਬੱਤੀ' -ਬਲਦੇਵ ਸਿੰਘ , ਪੰਜਾਬ ਦਾ ਦੁਖਾਂਤ ( ਕੁਲਦੀਪ ਨਈਅਰ -ਖੁਸ਼ਵੰਤ ਸਿੰਘ ),  ਮਾਊਂਟਬੈਟਨ ਤੇ...
11/06/2025

ਆਪਣੀ ਸੂਚੀ ਇਹ ਕਿਤਾਬਾਂ ਸ਼ਾਮਿਲ ਹੋਈਆਂ ।
'ਲਾਲ ਬੱਤੀ' -ਬਲਦੇਵ ਸਿੰਘ , ਪੰਜਾਬ ਦਾ ਦੁਖਾਂਤ ( ਕੁਲਦੀਪ ਨਈਅਰ -ਖੁਸ਼ਵੰਤ ਸਿੰਘ ), ਮਾਊਂਟਬੈਟਨ ਤੇ ਭਾਰਤ ਦੀ ਵੰਡ ( ਡੋਮਨਿਕ ਲੇਪੀਅਰ ਤੇ ਲੈਰੀ ਕਾਲਿਨਜ਼) , ਦਿੱਲੀ ਦੀ ਵਕੀਲ ਕੁੜੀ ( ਡਾ: ਗੁਰਨਾਮ ਸਿੰਘ ਤੀਰ )
ਲਾਲ ਬੱਤੀ- ਬਦਨਾਮ ਗਲੀਆਂ ਵਿੱਚ ਸਿਸਕਦੀਆਂ ਜਿੰਦਗੀਆਂ ਦੀ ਦਰਦ ਭਰੀ ਦਾਸਤਾਨ ਹੈ , ਜਿਹੜੀਆਂ ਲੜਕੀਆਂ ਜਿਸਮਫਰੋਸ਼ੀ ਦੀ ਦਲਦਲ ਵਿੱਚ ਫਸੀਆਂ , ਰਾਤ ਦੇ ਹਨੇਰੇ ਵਿੱਚ ਗਹਿਰੀ ਸੁਰਖੀ, ਧਾਰੀਦਾਰ ਸੁਰਮੇ ਤੇ ਪਾਊਡਰ ਦੀ ਮੋਟੀ ਪਰਤ ਹੇਠਾਂ ਛਿਪੀਆਂ ਮਟਕਦੀਆਂ- ਗੁਟਕਦੀਆਂ ਦਿਖਾਈ ਦਿੰਦੀਆਂ ਹਨ।
ਪੰਜਾਬ ਦਾ ਦੁਖਾਂਤ - ਪੱਤਰਕਾਰ ਕੁਲਦੀਪ ਨਈਅਰ- ਖ਼ੁਸ਼ਵੰਤ ਸਿੰਘ ਦੀ ਸਾਂਝੀ ਕਿਤਾਬ ਹੈ , ਜਿਸ ਵਿੱਚ ਅਪਰੇਸ਼ਨ ਬਲਿਊ ਸਟਾਰ ਅਤੇ ਉਸ ਮਗਰੋਂ ਦੇ ਹਾਲਾਤਾਂ ਦਾ ਰਾਜਨੀਤਕ ਅਤੇ ਇਤਿਹਾਸਕ ਪੱਖ ਤੋਂ ਵਿਸ਼ਲੇਸ਼ਣ ਹੈ। ਨਈਅਰ ਅਤੇ ਖੁਸ਼ਵੰਤ ਦੀ ਇਹ ਕਿਤਾਬ ਦੀ ਖਾਸ਼ੀਅਤ ਹੈ ਕਿ ਕਿਤਾਬ ਦੋਵਾਂ ਦੀ ਇਕੱਠੀ ਹੈ ਪੰ੍ਰਤੂ ਛਪਣ ਤੋਂ ਪਹਿਲਾਂ ਦੋਵਾਂ ਨੇ ਇੱਕ ਦੂਜੇ ਚੈਪਟਰ ਪੜ੍ਹੇ ਨਹੀਂ ।
ਮਾਊਂਟਬੈਟਨ ਤੇ ਭਾਰਤ ਦੀ ਵੰਡ : ਡਾ: ਕੁਲਵਿੰਦਰ ਸਿੰਘ ਸਰਾਂ ਵੱਲੋਂ ਅਨੁਵਾਦ ਕੀਤੀ ਇਹ ਕਿਤਾਬ ਲਾਰਡ ਮਾਊਂਟਬੈਂਟਨ , ਉਸਦੇ ਮਨਸੂਬੇ , ਹੈਂਕੜ ਅਤੇ ਕਈ ਹੋਰ ਪੱਖ ਪੇਸ਼ ਕਰਦੀ ਮਹਾਤਮਾ ਗਾਂਧੀ ਵਰਗਿਆਂ ਦੇ ਕਿਰਦਾਰਾਂ ਅਤੇ ਲਾਲਸਾਵਾਂ ਦੀ ਝਲਕ ਪਵਾ ਜਾਂਦੀ ਹੈ। ਮਾਊਂਟਬੈਟਨ ਕੋਲੋਂ ਕੁਝ ਗੁਪਤ ਦਸਤਾਵੇਜ ਲੈ ਕੇ ਇਸ ਵਿੱਚ ਛਾਪੇ ਗਏ ਹਨ , ਜਿਹੜੇ ਮਹਾਰਾਣੀ ਦੇ ਮਨਜੂਰੀ ਮਗਰੋ ਮਿਲੇ ਅਤੇ ਉਹਨਾ ਵਿੱਚੋਂ ਵੀ ਕੁਝ ਲੁਕੋਇਆ ਹੋਇਆ ਹੈ ਜਿਸ ਤੋਂ ਲੱਗਦਾ ਹੈ ਕਿ ਗੁਪਤ ਚਿੱਠੀਆਂ ਵਿੱਚ ਬਹੁਤ ਕੁਝ ਗੁਪਤ ਸੀ । ਆਜ਼ਾਦੀ ਦੇ ਕੀ ਮਤਲਬ ਨਿਕਲੇ ਅਤੇ ਆਮ ਲੋਕਾਂ ਨੂੰ ਕੀ ਮਿਲਿਆ ਇਹ ਕਿਤਾਬ ਵਿੱਚੋਂ ਪਤਾ ਲੱਗਦਾ ।
ਦਿੱਲੀ ਦੀ ਵਕੀਲ ਕੁੜੀ : ਵਕਾਲਤ ਦੇ ਖੇਤਰ ਵਿੱਚ ਆਈ ਇੱਕ ਕੁੜੀ ਨਾਲ ਸਬੰਧਤ ਨਾਵਲ ਡਾ: ਗੁਰਨਾਮ ਸਿੰਘ ਤੀਰ ਨੇ ਲਿਖਿਆ ਹੈ। ਵਕੀਲ ਸਾਹਿਬ ਇਸ ਗੱਲੋਂ ਖੁਸ਼ ਹਨ ਕਿ ਸੋਹਣੀ ਸਨੁੱਖੀ ਕੁੜੀ ਮੁਫ਼ਤ ਵਿੱਚ ਕੰਮ ਕਰਨ ਨੂੰ ਮਿਲੇਗੀ ਅਤੇ ਮੁਫ਼ਤ ਦਾ ਵਜ਼ੀਫਾ ਮਿਲੇਗਾ ਪਰ---- ।
ਇਹ ਕਿਤਾਬਾਂ ਮੰਗਵਾਉਣ ਲਈ 94175 25762 / https://wa.me/c/919417525762 ਤੇ ਵਟਸ ਕਰ ਸਕਦੇ ਹੋ , ਮੈਸੇਜ ਭੇਜਦੇ ਹੀ ਇੱਕ ਲਿੰਕ ਮਿਲੇਗਾ ਜਿੱਥੇ ਸਾਡੀਆਂ ਹੋਰ ਕਿਤਾਬਾਂ ਦੀ ਸੂਚੀ ਦਿੱਤੀ ਹੋਈ ਹੈ , ਤੁਸੀਂ ਹੋਰ ਵੀ ਕਿਤਾਬਾਂ ਆਰਡਰ ਕਰ ਸਕਦੇ ਹੋ ।
#ਸੁਖਨੈਬ_ਸਿੰਘ_ਸਿੱਧੂ

06/06/2025

2. ਸਰੀਰ ਵਿੱਚੋਂ ਵਾਧੂ ਪਾਣੀ ਬਾਹਰ- ਜੇਕਰ ਤੁਸੀਂ ਖੰਡ ਅਤੇ ਰਿਫਾਇੰਡ ਆਟਾ ਨਹੀਂ ਖਾਂਦੇ, ਤਾਂ ਜਿਗਰ ਅਤੇ ਮਾਸਪੇਸ਼ੀਆਂ ਵਿੱਚ ਸਟੋਰ ਕੀਤਾ ਗਲਾਈਕੋਜਨ ਘੱਟ ਜਾਵੇਗਾ। ਸਰੀਰ ਵਿੱਚ ਇੱਕ ਗ੍ਰਾਮ ਗਲਾਈਕੋਜਨ 3-4 ਗ੍ਰਾਮ ਪਾਣੀ ਨੂੰ ਆਪਣੇ ਨਾਲ ਜੋੜਦਾ ਹੈ। ਇਸ ਦਾ ਮਤਲਬ ਹੈ ਕਿ ਤੁਹਾਡੇ ਸਰੀਰ ਵਿੱਚ ਪਾਣੀ ਦੀ ਮਾਤਰਾ ਵਧਦੀ ਰਹੇਗੀ। ਪਰ ਜਦੋਂ ਤੁਸੀਂ ਖੰਡ ਅਤੇ ਰਿਫਾਇੰਡ ਆਟਾ ਛੱਡ ਦਿੰਦੇ ਹੋ, ਤਾਂ 24 ਘੰਟਿਆਂ ਦੇ ਅੰਦਰ ਸਰੀਰ ਵਿੱਚ ਗਲਾਈਕੋਜਨ ਊਰਜਾ ਬਣਾਉਣ ਲਈ ਵਰਤਿਆ ਜਾਣ ਲੱਗ ਪਵੇਗਾ ਅਤੇ ਇਹ ਪਾਣੀ ਬਾਹਰ ਸੁੱਟ ਦਿੱਤਾ ਜਾਵੇਗਾ। ਇਸ ਨਾਲ ਸਰੀਰ ਵਿੱਚ ਸੋਜ ਅਤੇ ਭਾਰੀਪਨ ਘੱਟ ਹੋਵੇਗਾ। ਘੱਟ ਇਨਸੁਲਿਨ ਦੇ ਪੱਧਰ ਗੁਰਦੇ ਨੂੰ ਵਾਧੂ ਸੋਡੀਅਮ ਬਾਹਰ ਕੱਢਣ ਲਈ ਪ੍ਰੇਰਿਤ ਕਰਦੇ ਹਨ, ਜਿਸ ਨਾਲ ਤਰਲ ਪਦਾਰਥਾਂ ਦੀ ਧਾਰਨਾ ਹੋਰ ਘੱਟ ਜਾਵੇਗੀ। ਇਸ ਨਾਲ ਸਰੀਰ ਹਲਕਾ ਮਹਿਸੂਸ ਹੁੰਦਾ ਹੈ।

ਗੱਲ ਤਾਂ ਸਾਰੀ ਸਿਹਤਮੰਦ ਜਿੰਦਗੀ ਜਿਊਣ ਸੀ । ਵੈਦ ਸਿ਼ਵ ਕੁਮਾਰ ਸੂਦ । |https://youtube.com/live/k3SYajarzuw
03/06/2025

ਗੱਲ ਤਾਂ ਸਾਰੀ ਸਿਹਤਮੰਦ ਜਿੰਦਗੀ ਜਿਊਣ ਸੀ । ਵੈਦ ਸਿ਼ਵ ਕੁਮਾਰ ਸੂਦ । |https://youtube.com/live/k3SYajarzuw

ਜਦੋਂ ਹਾਦਸੇ ਹੁੰਦੇ ਫਿਰ ਤਬਾਹੀਆਂ ਲਿਆਉਂਦੇ ਨੇ।  ਕੱਲ੍ਹ ਅਜਿਹਾ ਹਾਦਸਾ ਪਟਿਆਲਾ - ਰਾਜਪੁਰਾ ਰੋਡ ਤੇ ਹੋਇਆ ਜਿਸ ਵਿੱਚ ਇੱਕ ਪੂਰਾ ਪਰਿਵਾਰ ਮਾਰਿਆ ...
01/06/2025

ਜਦੋਂ ਹਾਦਸੇ ਹੁੰਦੇ ਫਿਰ ਤਬਾਹੀਆਂ ਲਿਆਉਂਦੇ ਨੇ। ਕੱਲ੍ਹ ਅਜਿਹਾ ਹਾਦਸਾ ਪਟਿਆਲਾ - ਰਾਜਪੁਰਾ ਰੋਡ ਤੇ ਹੋਇਆ ਜਿਸ ਵਿੱਚ ਇੱਕ ਪੂਰਾ ਪਰਿਵਾਰ ਮਾਰਿਆ ਗਿਆ । ਡੱਬਵਾਲੀ ਨਿਵਾਸੀ ਪਵਨ ਬੱਬਰ , ਆਪਣੀ ਪਤਨੀ ਕੁਸਮ ਲਤਾ ਅਤੇ ਬੇਟੇ ਸਿਧਾਰਥ ਬੱਬਰ ਦੇ ਨਾਲ ਪੰਚਕੂਲਾ ਤੋਂ ਆਪਣੀ ਧੀ ਦੀ ਨਵੀਂ ਕੋਠੀ ਦੇ ਮਹੂਰਤ ਤੋਂ ਵਾਪਸ ਰਹੇ ਸਨ ਕਿ ਇੱਕ ਤੇਜ ਰਫ਼ਤਾਰ ਕਾਰ ਜਿਸ ਨੂੰ ਇੱਕ ਕੁੜੀ ਮਹਿਕਪ੍ਰੀਤ ਚਲਾ ਰਹੀ ਸੀ , ਬੇਕਾਬੂ ਹੋ ਕੇ ਡਿਵਾਈਡਰ ਟੱਪ ਕੇ ਪਵਨ ਦੀ ਕਾਰ ਨਾਲ ਟਕਰਾਈ ਜੋ ਤਿੰਨਾਂ ਦੀਆਂ ਜਾਨਾਂ ਲੈ ਗਈ । ਮਹਿਕਪ੍ਰੀਤ ਤੇ ਉਸਦੇ ਸਾਥੀ ਵੀ ਜ਼ਖ਼ਮੀ ਹੋ ਗਏ ਉਨ੍ਹਾਂ ਦੀ ਕਾਰ ਵਿੱਚੋਂ ਬੀਅਰ ਦੇ ਕੇਨ ਬਰਾਮਦ ਹੋਏ ਹਨ ।
ਦੂਜੇ ਪਾਸੇ ਪਵਨ ਦਾ ਪਰਿਵਾਰ ਹਾਦਸਾ ਦੀ ਭੇਂਟ ਹੀ ਚੜ੍ਹਦਾ ਰਿਹਾ। 23 ਦਸੰਬਰ 1995 ਨੂੰ ਡੱਬਵਾਲੀ ਅਗਨੀ ਕਾਂਡ ਹੋਇਆ ਤਾਂ ਇਸਦੇ ਭਰਾ- ਭਰਜਾਈ , ਭਤੀਜੇ ਅਤੇ ਇਕਲੌਤੇ ਪੁੱਤ ਦੀ ਮੌਤ ਹੋ ਗਈ ਸੀ । ਇਤਫਾਕ ਇਹ ਵੀ ਹੈ ਦੋਵੇ ਹਾਦਸੇ ਮਨੁੱਖੀ ਗਲਤੀਆਂ ਦਾ ਨਤੀਜਾ ਸਨ , ਡੱਬਵਾਲੀ ਦਾ ਹਾਦਸਾ ਅੱਗ ਲੱਗਣ ਕਾਰਨ ਵਾਪਰਿਆ ਸੀ ਅਤੇ ਇਹ ਤੇਜ ਰਫ਼ਤਾਰ ਡਰਾਈਵਿੰਗ ਨਾਲ ।
#ਸੁਖਨੈਬ_ਸਿੰਘ_ਸਿੱਧੂ

ਦੋਸਤੋ ਇਹ ਲਿੰਕ ਦੇ ਉੱਤੇ https://wa.me/c/919417525762 ਕਲਿੱਕ ਕਰਕੇ ਤੁਸੀਂ ਪੰਜਾਬੀ ਦੀਆਂ ਪ੍ਰਸਿੱਧ ਕਿਤਾਬਾਂ ਘਰ ਬੈਠੇ ਆਰਡਰ ਕਰ ਸਕਦੇ ਹੋ
10/05/2025

ਦੋਸਤੋ ਇਹ ਲਿੰਕ ਦੇ ਉੱਤੇ https://wa.me/c/919417525762 ਕਲਿੱਕ ਕਰਕੇ ਤੁਸੀਂ ਪੰਜਾਬੀ ਦੀਆਂ ਪ੍ਰਸਿੱਧ ਕਿਤਾਬਾਂ ਘਰ ਬੈਠੇ ਆਰਡਰ ਕਰ ਸਕਦੇ ਹੋ

Learn more about their products & services

Address


Alerts

Be the first to know and let us send you an email when Pno Media Group posts news and promotions. Your email address will not be used for any other purpose, and you can unsubscribe at any time.

Contact The Business

Send a message to Pno Media Group:

Shortcuts

  • Address
  • Telephone
  • Alerts
  • Contact The Business
  • Claim ownership or report listing
  • Want your business to be the top-listed Media Company?

Share