Parmpreet Rabab

Parmpreet Rabab Adabi kirna sahatik manch Bathinda

شاعرہ پرم پریت بٹھنڈا
ਸ਼ਾਇਰਾ ਪਰਮ 'ਪ੍ਰੀਤ ਰਬਾਬ ਕਿਤਾਬਾਂ - ਮੇਰੀ ਕ਼ਲਮ ਮੇਰੇ ਅਲਫ਼ਾਜ਼, ਮੇਰੀਆਂ ਗ਼ਜ਼ਲਾਂ ਮੇਰੇ ਗੀਤ, ਕ਼ੰਦੀਲ, ਬੁਝੋ ਬੁਝਾਰਤਾਂ,ਮੋਹ ਜਿਹਾ ਆਉਂਦਾ
ਸੰਪਾਦਿਤ ਪੁਸਤਕਾਂ - ਚਾਨਣ ਰਿਸ਼ਮਾਂ, ਹਰਫਾਂ ਦਾ ਪਰਾਗਾ, ਇਲਹਾਮ ਏ ਕ਼ਲਮ, ਸੁਖ਼ਨ ਨਵਾਜ਼, ਸਰੋਦ, ਜ਼ਖ਼ੀਰਾ ਅੰਦੋਜ

ਗ਼ਜ਼ਲ.....ਪਰਮ 'ਪ੍ਰੀਤ' ਰਬਾਬ -----------------------------------------------ਮੇਰੀ ਕਲਮ ਹੀ ਪਹਿਚਾਣ ਮੇਰੀ, ਮੇਰੇ ਲਫ਼ਜ਼ ਨੇ ਨਿਸ਼ਾਨ ...
30/05/2026

ਗ਼ਜ਼ਲ.....ਪਰਮ 'ਪ੍ਰੀਤ' ਰਬਾਬ
-----------------------------------------------
ਮੇਰੀ ਕਲਮ ਹੀ ਪਹਿਚਾਣ ਮੇਰੀ, ਮੇਰੇ ਲਫ਼ਜ਼ ਨੇ ਨਿਸ਼ਾਨ ਮੇਰੇ।
ਨਜ਼ਮਾਂ ਗ਼ਜ਼ਲਾਂ ਮੰਜ਼ਿਲ ਮੇਰੀ, ਗੀਤਾਂ ਵਿੱਚ ਨੇ ਬਿਆਨ ਮੇਰੇ।

ਦੁੱਖਾਂ ਦੀ ਧੁੱਪ ਵਿੱਚ ਵੀ ਖਿੜਦੇ ਰਹੇ ਉਮੀਦਾਂ ਦੇ ਫੁੱਲ ਸਦਾ,
ਲਫ਼ਜ਼ਾਂ ਨੇ ਮਹਿਕਾ ਛੱਡੇ ਨੇ, ਦਿਲ ਦੇ ਸਾਰੇ ਅਰਮਾਨ ਮੇਰੇ।

ਹੱਕ ਤੇ ਸੱਚ ਦੀਆਂ ਰਾਹਾਂ ਉੱਤੇ ਜਿੰਨੇ ਵੀ ਆਏ ਕੰਡੇ,
ਸਬਰ ਤੇ ਹਿੰਮਤ ਬਣ ਕੇ ਆ ਬੈਠੇ, ਪੱਕੇ ਕਪਤਾਨ ਮੇਰੇ।

ਤੂਫ਼ਾਨਾਂ ਨ'ਲ ਟੱਕਰ ਲੈ ਕੇ ਸਿੱਖਿਆ ਹੈ ਅੱਗੇ ਵਧਣਾ ਮੈਂ,
ਹੌਸਲਿਆਂ ਦੇ ਰੱਸਿਆਂ ਨੇ ਬੰਨ੍ਹ ਕੇ ਰੱਖੇ ਨੇ ਪਾਸਵਾਨ ਮੇਰੇ।

ਇਲਮ-ਓ-ਅਦਬ ਦੀ ਬਸਤੀ ਅੰਦਰ ਖਿੜਦੇ ਰਹਿਣੇ ਨੇ ਚਾਅ ਮੇਰੇ,
ਲਫ਼ਜ਼ਾਂ ਦੇ ਨਾਲ ਆਬਾਦ ਰਹਿਣੇ, ਦਿਲ ਦੇ ਗੁਲਿਸਤਾਨ ਮੇਰੇ।

ਵਕ਼ਤ ਦੀ ਹਰ ਠੋਕਰ ਨੇ ਮੈਨੂੰ ਇੱਕ ਨਵਾਂ ਹੀ ਸਬਕ ਸਿਖਾਇਆ,
ਮੰਜ਼ਿਲ ਤੱਕ ਲੈ ਜਾਂਦੇ ਰਹੇ ਨੇ, ਤਜਰਬਿਆਂ ਦੇ ਫ਼ਰਮਾਨ ਮੇਰੇ।

"ਪਰੀਤ" ਸੁਖ਼ਨ ਦੇ ਰਾਹ ਉੱਤੇ ਚਲਣਾ ਹੀ ਦੀਨ- ਓ- ਇਮਾਨ ਹੋਵੇ,
ਮਿਹਨਤ-ਕਸ਼ ਜਿਹੜੇ ਦੀਨ-ਓ-ਇਮਾਨ ਮੇਰੇ ਦਿਲ-ਓ-ਜਾਨ ਮੇਰੇ।
--0--

ਡੇਢ ਤੁਕੀਆਂ ... ਪਰਮ 'ਪ੍ਰੀਤ' ---------------------------------------ਅਸੀਂ ਗੀਤਾਂ ਦਾ ਪਰਾਗਾ ਕਾਹਦਾ ਪਾ ਲਿਆ,ਕਿ ਪੇਪਰਾਂ ਦੀ ਡੇਟਸ਼ੀਟ ...
29/05/2026

ਡੇਢ ਤੁਕੀਆਂ ... ਪਰਮ 'ਪ੍ਰੀਤ'
---------------------------------------
ਅਸੀਂ ਗੀਤਾਂ ਦਾ ਪਰਾਗਾ ਕਾਹਦਾ ਪਾ ਲਿਆ,
ਕਿ ਪੇਪਰਾਂ ਦੀ ਡੇਟਸ਼ੀਟ ਆ ਗਈ।

ਸੁਰ, ਤਾਲ ਮੈਂ 'ਲਮਾਰੀ ’ਚ ਬੰਦ ਕਰਤੇ,
ਕਿਤਾਬਾਂ ਦੀ ਫੌਜ ਆ ਗਈ ਸਾਹਮਣੇ।

ਰਾਗ ਛੱਡ ਕੇ ਰੱਟੇ ਹਾਂ ਲਾਉਣ ਲੱਗ ਪਏ ,
ਕ਼ਲਮ ਦੀ ਡਿਊਟੀ ਆ ਗਈ।

ਚਾਹ ਦੇ ਕੱਪ ਨਾਲ ਰਾਤਾਂ ਜਾਗ ਕੱਟੀਆਂ ,
ਨੀੰਦ ਵਾਲੀ ਛੁੱਟੀ ਹੋ ਗਈ।

ਅਸੀਂ ਕਾਪੀਆਂ 'ਚ ਸੁਪਨੇ ਲੁਕਾ ਲਏ,
ਸਵਾਲਾਂ ’ਚ ਤੇਰੀ ਮੁਸਕਾਨ ਲੱਭਦੇ।

ਤੇਰੀ ਯਾਦ ਨੂੰ ਮੈਂ ਸੀਨੇ 'ਚ ਸੰਭਾਲਿਆ,
ਘੜੀ ਇਮਤਿਹਾਨ ਲੈਂਦੀ ਐ

ਪੇਪਰਾਂ ਦੀ ਭੀੜ ’ਚ ਲਫ਼ਜ਼ ਹੱਸ ਪਏ ਨੇ,
ਉੱਤਰੀ ਕ਼ਲਮ ਹੈ ਸ਼ਰਾਰਤਾਂ 'ਤੇ ।

'ਪ੍ਰੀਤ' ਪੜ੍ਹਾਈ ਲੱਗਦੀ ਸਾਂਨੂੰ ਗੀਤਾਂ ਵਰਗੀ,
ਜ਼ਿੰਦਗੀ ਨੇ ਤਾਨ ਲਾ ਲਈ।

ਸਾਰੇ ਮੁਸਲਿਮ ਭਾਈਚਾਰੇ ਨੂੰ ਬਕਰੀਦ ਮੁਬਾਰਕ।
28/05/2026

ਸਾਰੇ ਮੁਸਲਿਮ ਭਾਈਚਾਰੇ ਨੂੰ ਬਕਰੀਦ ਮੁਬਾਰਕ।

🎉 Facebook recognized me for starting engaging conversations and producing inspiring content among my audience and peers...
28/05/2026

🎉 Facebook recognized me for starting engaging conversations and producing inspiring content among my audience and peers!

'ਸੁੱਖ ਬਾਣੀ' ਨਿਊਜ਼ ਪੇਪਰ ਦੇ ਐਡੀਟਰ ਸਾਹਿਬ ਅਤੇ  ਸਾਰੀ ਟੀਮ ਦੀ ਮਸ਼ਕੂਰ-ਓ-ਮਮਨੂਨ ਹਾਂ ।
25/05/2026

'ਸੁੱਖ ਬਾਣੀ' ਨਿਊਜ਼ ਪੇਪਰ ਦੇ ਐਡੀਟਰ ਸਾਹਿਬ ਅਤੇ ਸਾਰੀ ਟੀਮ ਦੀ ਮਸ਼ਕੂਰ-ਓ-ਮਮਨੂਨ ਹਾਂ ।

ਗ਼ਜ਼ਲ......ਪਰਮ 'ਪ੍ਰੀਤ' ਬਠਿੰਡਾ_______________________ਤੇਰੇ  ਹੱਥ   'ਚ   ਦਿੱਤੀ  ਡੋਰ   ਵੇ  ਮੌਲ਼ਾ।ਜਿਹੜੇ ਮਰਜ਼ੀ ਰਾਹ 'ਤੇ  ਤੋਰ   ਵ...
24/05/2026

ਗ਼ਜ਼ਲ......ਪਰਮ 'ਪ੍ਰੀਤ' ਬਠਿੰਡਾ
_______________________

ਤੇਰੇ ਹੱਥ 'ਚ ਦਿੱਤੀ ਡੋਰ ਵੇ ਮੌਲ਼ਾ।
ਜਿਹੜੇ ਮਰਜ਼ੀ ਰਾਹ 'ਤੇ ਤੋਰ ਵੇ ਮੌਲ਼ਾ।

ਸੁੱਚੇ ਇਲਮ ਦੀ ਦੌਲਤ ਔਖੀ ਜੁੜਦੀ,
ਸੋਚੀਂ ਨਾ ਮੈਂ ਦਿਆਂਗੀ ਖੋਰ ਵੇ ਮੌਲ਼ਾ।

ਉਹੀਓ ਅੰਦਰ ਲੁਕ ਕੇ ਬੈਠੈ, ਜਿਸ ਦੀ,
ਬੁੱਕਲ ਦੇ ਵਿੱਚ ਲੁਕਿਆ ਚੋਰ ਵੇ ਮੌਲ਼ਾ।

ਨਜ਼ਰ ਚੁਹਾਅ ਕੇ, ਮਿਰਚਾਂ ਚੁੱਲ੍ਹੇ ਪਾਈਆਂ
ਮਾਸਾ ਗ਼ੌਰ ਤੂੰ ਰੱਖੀਂ ਹੋਰ ਵੇ ਮੌਲ਼ਾ।

ਕੋਈ ਅਪਣਾ ਹੋਵੇ, ਆਖ ਸੁਣਾਵਾਂ,
ਗ਼ੈਰਾਂ ਉੱਤੇ ਦੱਸ ਕੀ ਜ਼ੋਰ ਵੇ ਮੌਲ਼ਾ।

ਉਹਦੇ ਪਿੱਛੇ ਵੀ ਤਾਂ ਹੀ ਰੁਲਦੇ ਫਿਰਦੇ,
ਦਿਲ ਨੂੰ ਉਸਦੇ "ਨਾਂ" ਦੀ ਲੋਰ ਵੇ ਮੌਲ਼ਾ।

'ਪਰੀਤ' ਸਾਉਣ ਮਹੀਨਾ ਕੌਣ ਉਡੀਕੇ,
ਨੈਣੀਂ ਝੜੀਆਂ ਨੱਚਣ ਮੋਰ ਵੇ ਮੌਲ਼ਾ।
________

ਕਲੀ .....ਪਰਮ 'ਪ੍ਰੀਤ'____________________________ਦਿਲ ਕਰਦਾ ਮੈਂ ਮੁੜ-ਮੁੜ ਆਪਣੇ ਖੇਤਾਂ ਬੰਨ੍ਹੀ ਜਾਵਾਂਰੀਝਾਂ ਦੀ ਫੁੱਲਕਾਰੀ ਲੈ ਕੇ ਘੁੰਮ...
23/05/2026

ਕਲੀ .....ਪਰਮ 'ਪ੍ਰੀਤ'
____________________________

ਦਿਲ ਕਰਦਾ ਮੈਂ ਮੁੜ-ਮੁੜ ਆਪਣੇ ਖੇਤਾਂ ਬੰਨ੍ਹੀ ਜਾਵਾਂ
ਰੀਝਾਂ ਦੀ ਫੁੱਲਕਾਰੀ ਲੈ ਕੇ ਘੁੰਮਣ ਘੇਰੀ ਪਾਵਾਂ
ਹਰੇ-ਹਰੇ ਚਟਾਲੇ ਦੇ ਕਿਆਰੇ 'ਚ ਲੋਟਣੀ ਖਾਵਾਂ
ਚਮ੍ਹਲ ਚਮ੍ਹਲ ਕੇ ਸਿਖ਼ਰ ਦੁਪਹਿਰੇ ਇੱਲਤਾਂ ਦੀ ਕਿੱਕਲੀ ਪਾਵਾਂ
ਮੈਂ ਬੰਬੀ ਤੇ ਖੜ੍ਹਕੇ ਵੇਖਾਂ ਪਿੰਡ ਨੂੰ ਜਾਂਦੀਆਂ ਰਾਹਵਾਂ
ਨਾ ਕਿਧਰੇ ਉਹ ਥਾਵਾਂ ਦਿਸਦੀਆਂ ਨਾ ਕਿਧਰੇ ਉਹ ਛਾਵਾਂ
ਨਾ ਕਿਧਰੇ ਉਹ ਥਾਵਾਂ ਦਿਸਦੀਆਂ ਨਾ ਕਿਧਰੇ ਉਹ ਛਾਵਾਂ

ਪੱਕੀ ਲੱਸੀ ਦਾ ਡੋਲੂ ਮੈਂ ਭੱਤਾ ਲੈ ਕੇ ਆਵਾਂ
ਅੰਬ ਦੀ ਗੂੜ੍ਹੀ-ਗੂੜ੍ਹੀ ਛਾਵੇਂ ਬਾਣ ਦੀ ਮੰਜੀ ਡਾਹਵਾਂ
ਮੰਜੀ ਉੱਤੇ ਮਾਹੀ ਬੈਠਾ ਮੂੰਹ 'ਚ ਬੁੱਰਕੀਆਂ ਪਾਵਾਂ
ਚਟਨੀ ਦੇ ਨਾਲ ਬੁੱਰਕੀ-ਬੁੱਰਕੀ ਲੱਸੀ ਨਾਲ ਖਵਾਵਾਂ
ਮੈਂ ਬੰਬੀ ਤੇ ਖੜ੍ਹਕੇ ਵੇਖਾਂ ਪਿੰਡ ਦੀਆਂ ਕੱਚੀਆਂ ਰਾਹਵਾਂ
ਨਾ ਕਿਧਰੇ ਉਹ ਥਾਵਾਂ ਦਿਸਦੀਆਂ ਨਾ ਕਿਧਰੇ ਉਹ ਛਾਵਾਂ
ਨਾ ਕਿਧਰੇ ਉਹ ਥਾਵਾਂ ਦਿਸਦੀਆਂ ਨਾ ਕਿਧਰੇ ਉਹ ਛਾਵਾਂ

ਚੁੰਨੀ ਦਾ ਸਿਰ ਸਾਫ਼ਾ ਬੰਨ੍ਹ ਕੇ ਮੋਢੇ ਕਹੀ ਟਿਕਾਵਾਂ
ਸੁੱਡਣੇ ਚਾੜ ਸੁੱਥਣ ਦੇ ਉੱਪਰ ਖਾਲ 'ਚ ਖੋਰੂ ਪਾਵਾਂ
ਨੱਕੇ-ਬੰਨ੍ਹੇ ਮੋੜਾਂ ਤੇ ਫਸਲਾਂ ਨੂੰ ਪਾਣੀ ਲਾਵਾਂ
ਇੰਨ੍ਹੀ ਮਿਹਨਤ ਕਰਾਂ ਮੈਂ ਮੁੜ੍ਹਕੋ-ਮੁੜ੍ਹਕੀ ਹੋ ਜਾਂਵਾਂ
ਬਹਾਦਰ ਅਤੇ ਦਲੇਰੀ ਇੰਨ੍ਹੀ ਪੰਜਾਬਣ ਮੈਂ ਕਹਿਲਾਵਾਂ
ਮੈਂ ਬੰਬੀ ਤੇ ਖੜ੍ਹਕੇ ਵੇਖਾਂ ਪਿੰਡ ਦੀਆਂ ਕੱਚੀਆਂ ਰਾਹਵਾਂ
ਨਾ ਕਿਧਰੇ ਉਹ ਥਾਵਾਂ ਦਿਸਦੀਆਂ ਨਾ ਕਿਧਰੇ ਉਹ ਛਾਵਾਂ
ਨਾ ਕਿਧਰੇ ਉਹ ਥਾਵਾਂ ਦਿਸਦੀਆਂ ਨਾ ਕਿਧਰੇ ਉਹ ਛਾਵਾਂ

ਜੋ ਕੁੱਝ ਵੀ ਮਹਿਸੂਸ ਕਰਾਂ ਮੈਂ ਸ਼ਬਦਾਂ ਦੇ ਵਿੱਚ ਜੋੜਾਂ
ਨਾ ਟਾਹਲੀ ਨਾ ਕਿੱਕਰ ਦਿਸਦੀ ਨਾ ਪਿੱਪਲੀ ਨਾ ਬੋਹੜਾਂ
ਆਹ ਜੋ ਕੁੱਝ ਮੈਂ ਗਿਣਵਾਈਆਂ ਥੋਨੂੰ ਸਭ ਨੂੰ ਇਸਦੀਆਂ ਲੋੜਾਂ
ਦੱਸੋ ਵੇ ਦੱਸੋ ਵੀਰੋਂ ਕਿੰਝ ਵਿਰਸੇ ਨੂੰ ਮੋੜਾਂ
ਕਰੀਓ ਗੌਰ ਜਰ੍ਹਾਂ ਕੁ ਇੰਨ੍ਹੀ ਬਹੁਤ ਕੁੱਝ ਨਾ ਚਾਹਵਾਂ
ਹਾੜਾ-ਹਾੜਾ ਮੋੜ ਲਿਆਵੋ ਉਹੀਓ ਕੱਚੀਆਂ ਰਾਹਵਾਂ
ਉਹੀਓ ਕੱਚੀਆਂ ਰਾਹਵਾਂ ਤੇ ਤੂਤਾਂ ਦੀਆਂ ਠੰਡੀਆਂ ਛਾਵਾਂ
ਮੈਂ ਬੰਬੀ ਤੇ ਖੜ੍ਹਕੇ ਵੇਖਾਂ ਪਿੰਡ ਦੀਆਂ ਕੱਚੀਆਂ ਰਾਹਵਾਂ
ਨਾ ਕਿਧਰੇ ਉਹ ਥਾਵਾਂ ਦਿਸਦੀਆਂ ਨਾ ਕਿਧਰੇ ਉਹ ਛਾਵਾਂ
ਨਾ ਕਿਧਰੇ ਉਹ ਥਾਵਾਂ ਦਿਸਦੀਆਂ ਨਾ ਕਿਧਰੇ ਉਹ ਛਾਵਾਂ

ਜੋ ਵੱਟੋ-ਵੱਟ ਕੰਮੀਆਂ ਦੀਆਂ ਕੁੜੀਆਂ ਸਿਰ ਤੇ ਚੁੱਕੀ ਜਾਵਣ
ਕੱਖਾਂ ਦੀਆਂ ਭਾਰੀ-ਭਾਰੀ ਪੰਡਾਂ ਨਜ਼ਰ ਕਿਤੇ ਨਾ ਆਵਣ
ਬਲਦ ਪੰਜਾਲੀ, ਟਿੰਡਾਂ ਗਈਆਂ, ਟਰਾਲੀਆਂ ਭਰ-ਭਰ ਆਵਣ
ਨਵਾਂ-ਪੁਰਾਣਾ ਉੱਥਲ-ਪੁੱਥਲ ਹੈ ਬਦਲਿਆ ਪੀਵਣ-ਖਾਵਣ
'ਪ੍ਰੀਤ' ਸਕੂਨ ਸਹਿਜਤਾ ਮੁੱਕੀ ਰਿਹਾ ਨਾ ਜੀਵਨ ਸਾਂਵਾਂ
ਮੈਂ ਬੰਬੀ ਤੇ ਖੜ੍ਹਕੇ ਵੇਖਾਂ ਪਿੰਡ ਦੀਆਂ ਕੱਚੀਆਂ ਰਾਹਵਾਂ
ਨਾ ਕਿਧਰੇ ਉਹ ਥਾਵਾਂ ਦਿਸਦੀਆਂ ਨਾ ਕਿਧਰੇ ਉਹ ਛਾਵਾਂ
ਨਾ ਕਿਧਰੇ ਉਹ ਥਾਵਾਂ ਦਿਸਦੀਆਂ ਨਾ ਕਿਧਰੇ ਉਹ ਛਾਵਾਂ
੦-੦-੦

ਗ਼ਜ਼ਲ....ਪਰਮ 'ਪ੍ਰੀਤ'___________________________ਤੇਰੇ    ਹਿੱਸੇ      ਮੰਨਿਆ   ਤੇਰੇ     ਦੁੱਖ    ਨੇ।ਮੈਨੂੰ   ਵੀ  ਦੁੱਖ   ਦਿੱਤੇ  ...
22/05/2026

ਗ਼ਜ਼ਲ....ਪਰਮ 'ਪ੍ਰੀਤ'
___________________________

ਤੇਰੇ ਹਿੱਸੇ ਮੰਨਿਆ ਤੇਰੇ ਦੁੱਖ ਨੇ।
ਮੈਨੂੰ ਵੀ ਦੁੱਖ ਦਿੱਤੇ ਵਸਲ ਦੀ ਭੁੱਖ ਨੇ।

ਚਲ ਲਿਖੀਏ ਘੋਲ ਸਿਆਹੀ ਹਰਫ਼ਾਂ ਲਈ,
ਚਿਰ ਤੋਂ ਸੁੱਕੇ ਪਏ ਕਲਮਾਂ ਦੇ ਮੁੱਖ ਨੇ।

ਵਰਕਿਆਂ ਦੇ ਸੀਨੇ 'ਤੇ ਸਾਂਭ ਗ਼ਮਾਂ ਨੂੰ,
ਪੀੜਾਂ ਤੇ ਭੀੜਾਂ ਦੇ ਬਦਲੇ ਰੁਖ਼ ‌ ਨੇ।

ਸਾਂਝੀਆਂ ਰਾਹਾਂ, ਸਾਂਝੇ ਸਫ਼ਰ ਅਸਾਡੇ,
ਆਉਂਦੇ ਜਾਂਦੇ ਰਹਿਣੇ ਦੁੱਖ ਤੇ ਸੁੱਖ ਨੇ।

ਮੈਨੂੰ ਚੁੱਪ 'ਚੋਂ ਉੱਠਦਾ ਸ਼ੋਰ ਹੈ ਸੁਣਦਾ ,
ਹੱਸ ਕੇ ਸਭ ਤੋਂ ਲੁਕਾਉਣੇ ਪੈਂਦੇ ਦੁੱਖ ਨੇ।

ਰਾਤ ਦੇ ਨੇਰ੍ਹੇ‌ ਨੇ ਲਿਖਣਾ ਸਿਖਾਇਆ ਸਾਨੂੰ,
ਸਿਖਾਇਆ ਦੁਪਹਿਰਾਂ ਦੀ ਸੜਦੀ ਧੁੱਖ ਨੇ।

‘ਪ੍ਰੀਤ’ ਭਰੋਸਾ ਤੂੰ ਰੱਖ ਅਪਣੀ ਕਲਮ ‘ਤੇ
ਜੀਵਨ ਦਾ ਜ਼ਰੀਆ ਪਾਣੀ ਤੇ ਰੁੱਖ ਨੇ।
--0--

ਗਰਮੀ ਦੀਆਂ ਛੁੱਟੀਆਂ...ਪਰਮ 'ਪ੍ਰੀਤ' ਬਠਿੰਡਾ
21/05/2026

ਗਰਮੀ ਦੀਆਂ ਛੁੱਟੀਆਂ...ਪਰਮ 'ਪ੍ਰੀਤ' ਬਠਿੰਡਾ

Address

Raman

Alerts

Be the first to know and let us send you an email when Parmpreet Rabab posts news and promotions. Your email address will not be used for any other purpose, and you can unsubscribe at any time.

Contact The Business

Send a message to Parmpreet Rabab:

Share