The NEWZ TODAY

  • Home
  • The NEWZ TODAY

The NEWZ TODAY The NEWZ TODAY DEDICATED TOWARDS FAITHFUL & TRUSTFUL JOURNALISM..

27/06/2025


ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ.ਪੰਜਾਬ ਜ਼ਿਲ੍ਹਾ ਹੁਸ਼ਿਆਰਪੁਰ ਦੀ ਹੋਈ ਮੀਟਿੰਗ
• ਜਬਰੀ ਵਸੂਲੀ ਤੇ ਬਲੈਕਮੇਲਿੰਗ ਕਰਨ ਵਾਲੇ ਪੱਤਰਕਾਰਾਂ ਨੂੰ ਨਹੀਂ ਬਖਸ਼ਿਆ ਜਾਏਗਾ-ਬਲਵੀਰ ਸਿੰਘ ਸੈਣੀ
ਹੁਸ਼ਿਆਰਪੁਰ, 26 ਜੂਨ (ਨਿਊਜ਼ ਟੁਡੇ ਸਰਵਿਸ)
ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ. ਪੰਜਾਬ ਇੰਡੀਆ ਜ਼ਿਲਾ ਹੁਸ਼ਿਆਰਪੁਰ ਦੀ ਇੱਕ ਵਿਸ਼ੇਸ਼ ਮੀਟਿੰਗ ਸਕੱਤਰ ਜਨਰਲ ਇੰਡੀਆ ਵਿਨੋਦ ਕੌਸ਼ਲ ਤੇ ਪੰਜਾਬ ਪ੍ਰਧਾਨ ਪ੍ਰਿੰ. ਬਲਵੀਰ ਸਿੰਘ ਸੈਣੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਭੂੰਗਰਨੀ ਦੀ ਪ੍ਰਧਾਨਗੀ ਹੇਠ ਮਿੰਨੀ ਸਕੱਤਰਰੇਤ ਹੁਸ਼ਿਆਰਪੁਰ ਵਿਖ਼ੇ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਭੁੰਗਰਨੀ ਨੇ ਦੱਸਿਆ ਕਿ ਪੱਤਰਕਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਮੀਟਿੰਗ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਵੱਖ ਵੱਖ ਬੁਲਾਰਿਆਂ ਨੇ ਫ਼ੀਲਡ ਵਿੱਚ ਪੱਤਰਕਾਰਾਂ ਨੂੰ ਦਰਪੇਸ਼ ਮੁਸ਼ਕਲਾਂ ਸੰਬੰਧੀ ਜਾਣਕਾਰੀ ਦਿੱਤੀ। ਮੀਟਿੰਗ ਵਿੱਚ ਨੋਟਿਸ ਲਿਆ ਗਿਆ ਕਿ ਪੰਜਾਬ ਸਰਕਾਰ ਦੇ ਲੋਕ ਸੰਪਰਕ਼ ਵਿਭਾਗ ਵੱਲੋਂ ਬਣਾਏ ਜਾਂਦੇ ਪੀਲੇ ਕਾਰਡ ਅਤੇ ਐਕਰਿਡੇਟਿਡ ਕਾਰਡ ਬਣਾਉਣ ਦੇ ਨਾਮ ਤੇ ਪੱਤਰਕਾਰਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ ਤੇ ਅੱਗੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਲੋਕ ਸੰਪਰਕ ਦਫਤਰ ਵੱਲੋਂ ਜ਼ਿਲੇ ਵਿੱਚ ਆਉਂਦੇ ਵੀਆਈਪੀ ਦੀ ਕਵਰੇਜ ਕਰਨ ਲਈ ਭੇਜੇ ਜਾਂਦੇ ਸੱਦਾ ਪੱਤਰਾਂ ਵਿੱਚ "ਕੇਵਲ ਪੀਲੇ ਕਾਰਡ ਧਾਰਕ ਜਾਂ ਐਕਰੀਡੇਟਿਡ ਪੱਤਰਕਾਰਾਂ" ਦੀ ਸ਼ਰਤ ਲੱਗਾ ਕੇ ਜ਼ਲਾਲਤ ਦੀ ਹੱਦ ਮੁੱਕਾ ਦਿੱਤੀ ਗਈ ਹੈ ਜਿਸ ਦੀ ਸਖ਼ਤ ਨਿਖੇਧੀ ਕੀਤੀ ਗਈ | ਮੀਟਿੰਗ ਵਿੱਚ ਸਰਬ ਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਇਸ ਸਬੰਧੀ ਮੁੱਖ ਮੰਤਰੀ ਪੰਜਾਬ ਅਤੇ ਲੋਕ ਸੰਪਰਕ ਵਿਭਾਗ ਦੇ ਮੰਤਰੀ ਤੇ ਡਾਇਰੈਕਟਰ ਨੂੰ ਮਿਲ ਕੇ ਆਪਣਾ ਇਤਰਾਜ਼ ਦਰਜ ਕਰਵਾਇਆ ਜਾਵੇਗਾ ਅਤੇ ਪੀਲੇ ਕਾਰਡ ਬਣਾਉਣ ਲਈ ਪੱਤਰਕਾਰਾਂ ਦੀ ਕੀਤੀ ਜਾਂਦੀ ਜਲਾਲਤ ਅਤੇ ਖੱਜਲ ਖੁਆਰੀ ਨੂੰ ਬੰਦ ਕਰਨ ਲਈ ਮੈਮੋਰੰਡਮ ਦਿੱਤਾ ਜਾਵੇਗਾ ਤਾਂ ਜੋ ਇਸ ਸੰਬੰਧੀ ਪਾਲਿਸੀ ਬਣਾਈ ਜਾ ਸਕੇ | ਇਸ ਮੌਕੇ ਆਪਣੇ ਸੰਬੋਧਨ ਵਿੱਚ ਪੰਜਾਬ ਪ੍ਰਧਾਨ ਪ੍ਰਿੰਸੀਪਲ ਬਲਵੀਰ ਸਿੰਘ ਸੈਣੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਮੀਡੀਆ ਜਗਤ ਨੂੰ ਬਦਲਾਉ ਦੀਆਂ ਬਹੁਤ ਉਮੀਦਾਂ ਸਨ ਪਰ ਅਮਲੀ ਤੌਰ ਤੇ ਵੇਖਿਆ ਜਾ ਰਿਹਾ ਹੈ ਕਿ ਪਹਿਲੀਆਂ ਸਰਕਾਰਾਂ ਨਾਲੋਂ ਕੋਈ ਬਦਲਾਉ ਨਹੀਂ ਆਇਆ | ਉਹਨਾਂ ਦੱਸਿਆ ਕਿ ਪੱਤਰਕਾਰਾਂ ਦੀਆਂ ਮੰਗਾਂ ਸਬੰਧੀ ਕਈ ਵਾਰੀ ਲਿਖਤੀ ਤੌਰ ਤੇ ਮੈਮੋਰੰਡਮ ਮੁੱਖ ਮੰਤਰੀ ਪੰਜਾਬ ਨੂੰ ਡਿਪਟੀ ਕਮਿਸ਼ਨਰਾਂ ਰਾਹੀਂ ਭੇਜੇ ਜਾ ਚੁੱਕੇ ਹਨ ਪਰ ਕੋਈ ਜਵਾਬ ਨਹੀਂ ਮਿਲਿਆ | ਉਹਨਾਂ ਕਿਹਾ ਕਿ ਪੱਤਰਕਾਰਾਂ ਨਾਲ ਕੰਮ ਕਰਨ ਦੌਰਾਨ ਕੋਈ ਧਕੇਸ਼ਾਹੀਆਂ ਤੇ ਵਧੀਕੀਆਂ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਜਿਸ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ। ਮੀਟਿੰਗ ਵਿੱਚ ਕੁਝ ਪੱਤਰਕਾਰਾਂ ਵੱਲੋਂ ਜਬਰੀ ਵਸੂਲੀ ਅਤੇ ਬਲੈਕ ਮੇਲਿੰਗ ਦੀਆਂ ਸ਼ਿਕਾਇਤਾਂ ਮਿਲਣ 'ਤੇ ਇਸ ਦਾ ਸਖਤ ਨੋਟਿਸ ਲਿਆ ਗਿਆ ਅਤੇ ਮੀਡੀਆ ਜਗਤ ਵਿੱਚ ਘੁਸਪੈਠ ਕਰ ਚੁੱਕੇ ਅਜਿਹੇ ਅਨਸਰਾਂ ਨੂੰ ਸਖ਼ਤ ਚੇਤਾਵਨੀ ਦਿੱਤੀ ਗਈ ਕਿ ਉਹ ਆਪਣੇ ਹਰਕਤਾਂ ਤੋਂ ਬਾਜ਼ ਆ ਜਾਣ ਨਹੀਂ ਤਾਂ ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ | ਇਸ ਮੌਕੇ ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਵੱਲੋਂ ਸਾਲ 2025-26 ਲਈ ਬਣਾਏ ਗਏ ਸ਼ਨਾਖਤੀ ਕਾਰਡ ਵੀ ਤਕਸੀਮ ਕੀਤੇ ਗਏ | ਜਿਲਾ ਪ੍ਰਧਾਨ ਹਰਵਿੰਦਰ ਸਿੰਘ ਭੁੰਗਰਨੀ ਨੇ ਮੀਟਿੰਗ ਵਿਚ ਆਏ ਸਾਰੇ ਪੱਤਰਕਾਰ ਸਾਥੀਆਂ ਦਾ ਧੰਨਵਾਦ ਕਰਦੇ ਹੋਏ ਯਕੀਨ ਦਿਵਾਇਆ ਕਿ ਜਥੇਬੰਦੀ ਪੱਤਰਕਾਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਮੇਸ਼ਾਂ ਤਤਪਰ ਰਹੇਗੀ | ਇਸ ਮੌਕੇ ਮੀਟਿੰਗ ਦੌਰਾਨ ਜੁਆਇੰਟ ਜਨਰਲ ਇੰਡੀਆ ਤਰਸੇਮ ਦੀਵਾਨਾ, ਗੁਰਬਿੰਦਰ ਸਿੰਘ ਪਲਾਹਾ ਵਾਈਸ ਚੇਅਰਮੈਨ ਪੰਜਾਬ,ਅਸ਼ਵਨੀ ਸ਼ਰਮਾ ਸੀਨੀਅਰ ਮੀਤ ਪ੍ਰਧਾਨ, ਓਪੀ ਰਾਣਾ ਜ਼ਿਲ੍ਹਾ ਜਨਰਲ ਸਕੱਤਰ, ਜਗਤਾਰ ਸਿੰਘ ਭੁੰਗਰਨੀ, ਜਸਵੀਰ ਸਿੰਘ ਮੁੱਖਲਿਆਣਾ ਪ੍ਰਧਾਨ ਮੇਹਟਿਆਣਾ , ਗੁਰਪਾਲ ਸਿੰਘ ਮੇਹਟਿਆਣਾ,ਸੁਖਵਿੰਦਰ ਸਿੰਘ ਮੁਕੇਰੀਆਂ,ਪਰਮਜੀਤ ਸਿੰਘ ਮੁੱਗੋਪੱਟੀ, ਗੁਰਨਾਮ ਸਿੰਘ ਪੰਡੋਰੀ ਨਿੱਜਰਾਂ, ਮਾਸਟਰ ਮੋਹਨ ਸਿੰਘ ਡਾਂਡੀਆਂ ,ਮਨਵੀਰ ਸਿੰਘ ਬੱਡਲਾ, ਮਹਿੰਦਰ ਸਿੰਘ ਗੜ੍ਹਦੀਵਾਲਾ ਆਦਿ ਹਾਜ਼ਰ ਸਨ।
ਫੋਟੋ ਕੈਪਸਨ-
ਮੇਹਟੀਆਣਾ ਵਿਖੇ ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ ਪੰਜਾਬ ਇੰਡੀਆ ਯੂਨਿਟ ਮੇਹਟਿਆਣਾ ਦੀ ਮੀਟਿੰਗ ਨੂੰ ਜੁਆਇੰਟ ਸਕੱਤਰ ਇੰਡੀਆ ਤਰਸੇਮ ਦੀਵਾਨਾ ਹੁਸ਼ਿਆਰਪੁਰ ਸੰਬੋਧਨ ਕਰਦੇ ਹੋਏ ਤੇ ਹੋਰ

+++++++++++++++++

वर्किंग रिपोर्टर्स एसोसिएशन रजि. पंजाब जिला होशियारपुर की मीटिंग

• जबरन वसूली और ब्लैकमेल करने वाले पत्रकारों को बख्शा नहीं जाएगा - बलवीर सिंह सैनी

होशियारपुर, 26 जून (टुडे सरविस)

वर्किंग रिपोर्टर्स एसोसिएशन रजि. पंजाब भारत जिला होशियारपुर की एक विशेष मीटिंग महासचिव भारत विनोद कौशल और पंजाब अध्यक्ष प्रो. बलवीर सिंह सैनी के दिशा-निर्देशों पर जिला अध्यक्ष हरविंदर सिंह भुंगरनी की अध्यक्षता में मिनी सचिवालय होशियारपुर में हुई। इस संबंध में जानकारी देते हुए जिला अध्यक्ष हरविंदर सिंह भुंगरनी ने बताया कि मीटिंग में पत्रकारों को पेश आ रही समस्याओं पर चर्चा की गई और विभिन्न वक्ताओं ने पत्रकारों को फील्ड में पेश आ रही कठिनाइयों के बारे में जानकारी दी। मीटिंग में इस बात पर ध्यान दिया गया कि पंजाब सरकार के लोक संपर्क विभाग द्वारा पीले कार्ड और मान्यता प्राप्त कार्ड बनाने के नाम पर पत्रकारों को अपमानित किया जा रहा है और इसके अलावा, जिला होशियारपुर के लोक संपर्क कार्यालय द्वारा जिले में आने वाले वीआईपी लोगों को कवर करने के लिए भेजे जाने वाले निमंत्रण पत्रों पर "केवल पीले कार्ड धारक या मान्यता प्राप्त पत्रकार" की शर्त भरी गई है, जिसकी कड़ी निंदा की गई है। बैठक में सर्वसम्मति से निर्णय लिया गया कि इस संबंध में पंजाब के मुख्यमंत्री और लोक संपर्क विभाग के मंत्री व निदेशक से मिलकर अपना विरोध दर्ज करवाया जाएगा तथा पत्रकारों के पीले कार्ड बनाने के लिए हो रहे अपमान व शर्मिंदगी को रोकने के लिए ज्ञापन दिया जाएगा ताकि इस संबंध में नीति बनाई जा सके। इस अवसर पर अपने संबोधन में पंजाब अध्यक्ष प्रिंसिपल बलबीर सिंह सैनी ने कहा कि आम आदमी पार्टी की सरकार बनने के बाद मीडिया जगत को बदलाव की बड़ी उम्मीदें थी, लेकिन व्यवहार में यह देखने को मिल रहा है कि पिछली सरकारों के मुकाबले कोई बदलाव नहीं हुआ है। उन्होंने कहा कि पत्रकारों की मांगों को लेकर कई बार लिखित ज्ञापन डिप्टी कमिश्नरों के माध्यम से पंजाब के मुख्यमंत्री को भेजे जा चुके हैं, लेकिन कोई जवाब नहीं मिला है। उन्होंने कहा कि पत्रकारों के साथ काम करते समय किसी भी तरह की धक्केशाही व ज्यादती किसी भी हालत में बर्दाश्त नहीं की जाएगी और इसका कड़ा विरोध किया जाएगा।बैठक में कुछ पत्रकारों द्वारा जबरन वसूली व ब्लैकमेलिंग की शिकायतों का कड़ा नोटिस लिया गया तथा मीडिया जगत में घुसपैठ कर चुके ऐसे तत्वों को कड़ी चेतावनी दी गई कि वे अपनी हरकतों से बाज आएं अन्यथा उन्हें बख्शा नहीं जाएगा। इस अवसर पर दि वर्किंग रिपोर्टर्स एसोसिएशन द्वारा वर्ष 2025-26 के लिए बनाए गए पहचान पत्र भी वितरित किए गए। जिला अध्यक्ष हरविंदर सिंह भुंगरनी ने बैठक में आए सभी पत्रकार साथियों का धन्यवाद किया तथा विश्वास दिलाया कि संगठन पत्रकारों की समस्याओं के समाधान के लिए हमेशा तत्पर रहेगा। इस अवसर पर संयुक्त जनरल इंडिया तरसेम दीवाना, गुरबिंदर सिंह पलाहा वाइस चेयरमैन पंजाब, अश्वनी शर्मा वरिष्ठ उपाध्यक्ष, ओपी राणा जिला महासचिव, जगतार सिंह भुंगरनी, जसवीर सिंह मुखलियाना अध्यक्ष मेहटियाना, गुरपाल सिंह मेहटियाना, सुखविंदर सिंह मुकेरियां, परमजीत सिंह मुगोपत्ती, गुरनाम सिंह पंडोरी निज्जरां, मास्टर मोहन सिंह डंडियां, मनवीर सिंह बडाला, महिंदर सिंह गढ़दीवाला आदि उपस्थित थे।
#

  ਜਿਲ੍ਹਾ ਪੁਲਿਸ ਹੁਸ਼ਿਆਰਪੁਰ ਵਲੋਂ ਅੰਨੇ ਕਤਲ ਦੀ ਗੱਥੀ ਨੂੰ 24 ਘੰਟੇ 'ਚ ਸੁਲਝਾਉਣ ਦਾ ਕੀਤਾ ਦਾਅਵਾ • ਨੌਜਵਾਨ ਦੇ ਕਤਲ ਦੇ ਦੋਸ਼ 'ਚ ਮ੍ਰਿਤਕ ਦੀ...
20/06/2025


ਜਿਲ੍ਹਾ ਪੁਲਿਸ ਹੁਸ਼ਿਆਰਪੁਰ ਵਲੋਂ ਅੰਨੇ ਕਤਲ ਦੀ ਗੱਥੀ ਨੂੰ 24 ਘੰਟੇ 'ਚ ਸੁਲਝਾਉਣ ਦਾ ਕੀਤਾ ਦਾਅਵਾ
• ਨੌਜਵਾਨ ਦੇ ਕਤਲ ਦੇ ਦੋਸ਼ 'ਚ ਮ੍ਰਿਤਕ ਦੀ ਭੂਆ ਦੇ ਪੁੱਤ ਭਰਾ ਸਮੇਤ 3 ਗ੍ਰਿਫਤਾਰ
• ਵਾਰਦਾਤ 'ਚ ਵਰਤੇ ਅਸਲੇ ਅਤੇ ਗੱਡੀਆਂ ਬਰਾਮਦ
ਹੁਸ਼ਿਆਰਪੁਰ, 20 ਜੂਨ (ਨਿਊਜ਼ ਟੁਡੇ ਸਰਵਿਸ)
ਜ਼ਿਲ੍ਹਾ ਹੁਸ਼ਿਆਰਪੁਰ ਦੇ ਥਾਣਾ ਗੜਸ਼ੰਕਰ ਅਧੀਨ ਆਉਂਦੇ ਪਿੰਡ ਸ਼ਾਹਪੁਰ ਵਿਖ਼ੇ ਬੀਤੇ ਦਿਨੀਂ ਇੱਕ ਨੌਜਵਾਨ ਨੂੰ ਗੋਲ਼ੀ ਮਾਰ ਕੇ ਕਤਲ ਕਰਨ ਦੇ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕਰਦਿਆਂ ਹੁਸ਼ਿਆਰਪੁਰ ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਭੂਆ ਦੇ ਪੁੱਤ ਭਰਾ ਨੂੰ ਹੀ 2 ਸਾਥੀਆਂ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ |

ਇਹ ਸੀ ਮਾਮਲਾ:-

ਇਸਿੰਘ ਕਤਲ ਕੇਸ ਦਾ ਸਨਸਨੀਖ਼ੇਜ਼ ਖੁਲਾਸਾ ਕਰਦਿਆਂ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਮਲਿਕ ਆਈਪੀਐਸ ਨੇ ਪੁਲਿਸ ਲਾਈਨ ਹੁਸ਼ਿਆਰਪੁਰ ਵਿੱਚ ਕਰਵਾਈ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ 18 ਜੂਨ 2025 ਦੀ ਰਾਤ ਨੂੰ ਇੱਕ ਨੌਜਵਾਨ ਆਰੀਅਨ ਪੁੱਤਰ ਅਮਿਤ ਕੁਮਾਰ ਵਾਸੀ ਸੀਹਵਾਂ ਥਾਣਾ ਗੜ੍ਹਸ਼ੰਕਰ ਜਿਲ੍ਹਾ ਹੁਸ਼ਿਆਰਪੁਰ ਨੂੰ ਕਰੀਬ 11 ਵਜੇ ਨੰਗਲ ਰੋਡ ਸ਼ਾਹਪੁਰ ਘਾਟਾ ਨਜਦੀਕ ਪਿੰਡ ਸ਼ਾਹਪੁਰ ਥਾਣਾ ਗੜ੍ਹਸ਼ੰਕਰ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰਨ ਦੀ ਇਤਲਾਹ ਮਿਲੀ ਸੀ। ਇਸ ਵਾਰਦਾਤ ਨੂੰ ਟਰੇਸ ਕਰਨ ਲਈ ਡਾ: ਮੁਕੇਸ਼ ਕੁਮਾਰ ਪੀਪੀਐਸ ਪੁਲਿਸ ਕਪਤਾਨ (ਤਫਤੀਸ਼) ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਜਸਪ੍ਰੀਤ ਸਿੰਘ ਪੀਪੀਐਸ ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਗੜ੍ਹਸ਼ੰਕਰ, ਥਾਣਾ ਗੜ੍ਹਸ਼ੰਕਰ ਅਤੇ ਥਾਣਾ ਮਾਹਿਲਪੁਰ ਦੀ ਟੀਮ ਗਠਿਤ ਕੀਤੀ ਗਈ ਸੀ, ਇਸ ਟੀਮ ਨੂੰ ਉਸ ਸਮੇਂ ਕਾਮਯਾਬੀ ਮਿਲੀ ਜਦੋ ਉਕਤ ਟੀਮ ਵੱਲੋ ਘਟਨਾ ਸਥਾਨ ਦਾ ਜਾਇਜ਼ਾ ਲੈਣ 'ਤੇ ਘਟਨਾ ਸਥਾਨ ਨੂੰ ਜਾਂਦੇ ਰਸਤਿਆਂ ਨੰ ਟੈਕਨੀਕਲ ਤਰੀਕੇ ਨਾਲ ਚੈਕ ਕਰਨ 'ਤੇ ਸਾਹਮਣੇ ਆਇਆ ਕਿ ਗ੍ਰਿਫਤਾਰ ਕੀਤਾ ਇੱਕ ਕਥਿਤ ਦੋਸ਼ੀ ਨਵੀਨ ਕੁਮਾਰ ਰੈਡੀਮੇਡ ਕੱਪੜੇ ਦੀ ਨਿਊ ਫੈਸ਼ਨ ਪੁਆਇੰਟ ਝੂੰਗੀਆਂ ਬੀਨੇਵਾਲ ਥਾਣਾ ਗੜ੍ਹਸ਼ੰਕਰ ਦੁਕਾਨ ਕਰਦਾ ਸੀ। ਉਸ ਦੀ ਦੁਕਾਨ 'ਤੇ ਉਸਦੇ ਮਾਮੇ ਦਾ ਲੜਕਾ ਆਰੀਅਨ (ਮ੍ਰਿਤਕ) ਪੁੱਤਰ ਅਮਿਤ ਕੁਮਾਰ ਵਾਸੀ ਸੀਹਵਾਂ ਥਾਣਾ ਗੜ੍ਹਸ਼ੰਕਰ ਕੰਮ ਕਰਦਾ ਸੀ। ਜੋ ਹੁਣ ਆਪਣੀ ਅਲੱਗ ਦੁਕਾਨ ਪਿੰਡ ਝੂੰਗੀਆਂ (ਬੀਨੇਵਾਲ) ਵਿਖ਼ੇ ਹੀ ਕਰਨਾ ਚਾਹੁੰਦਾ ਸੀ। ਨਵੀਨ ਕੁਮਾਰ ਦੇ ਸਾਰੇ ਗਾਹਕਾਂ ਨਾਲ ਆਰੀਅਨ (ਮ੍ਰਿਤਕ) ਦਾ ਮੇਲਜੋਲ ਬਹੁਤ ਜਿਆਦਾ ਸੀ। ਆਰੀਅਨ ਵੱਲੋ ਆਪਣੀ ਦੁਕਾਨ ਨਵੀਨ ਕੁਮਾਰ ਦੀ ਦੁਕਾਨ ਦੇ ਬਰਾਬਰ ਖੁਲਣ ਨਾਲ ਉਸਦੀ ਦੁਕਾਨ ਦੀ ਸੇਲ ਨੂੰ ਬਹੁਤ ਨੁਕਸਾਨ ਹੋਣਾ ਸੀ। ਇਸੇ ਰੰਜਿਸ਼ ਕਰਕੇ ਕਥਿਤ ਦੋਸ਼ੀ ਨਵੀਨ ਕੁਮਾਰ ਨੇ ਆਪਣੇ ਮਾਮੇ ਦੇ ਲੜਕੇ ਆਰੀਅਨ (ਮ੍ਰਿਤਕ) ਪੁੱਤਰ ਅਮਿਤ ਕੁਮਾਰ ਵਾਸੀ ਸੀਹਵਾਂ ਥਾਣਾ ਗੜ੍ਹਸ਼ੰਕਰ ਨੂੰ ਮਾਰ ਦੇਣ ਦੀ ਨੀਅਤ ਨਾਲ ਨੰਗਲ ਰੋਡ ਸ਼ਾਹਪੁਰ ਘਾਟੇ ਵਿੱਚ ਸੁੰਨਸਾਨ ਜਗ੍ਹਾ ਪਰ ਬਹਾਨਾ ਲਗਾ ਕੇ ਆਪਣੀ ਕਾਰ ਰੋਕ ਕੇ ਨਾਲ ਲਿਆਂਦੀ ਨਜਾਇਜ਼ ਪਿਸਟਲ 32 ਬੋਰ ਨਾਲ ਆਰੀਅਨ ਦੇ ਸਿਰ ਅਤੇ ਛਾਤੀ ਵਿੱਚ ਦੋ ਗੋਲੀਆਂ ਮਾਰ ਕੇ ਕਥਿਤ ਰੂਪ ਵਿੱਚ ਉਸਦਾ ਕਤਲ ਕਰ ਦਿੱਤਾ । ਜਿਸ ਦੇ ਸੰਬੰਧ ਵਿੱਚ ਮੁਕੱਦਮਾ ਨੰਬਰ 103 ਮਿਤੀ 19/06/25 ਅ/ਧ 103(1) ਬੀਐੱਨਐੱਸ 25/27-54-59 ਦਰਜ ਕੀਤਾ ਗਿਆ। ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਨਵੀਨ ਕੁਮਾਰ ਵੱਲੋਂ ਇਹ ਪਿਸੱਟਲ 32 ਬੋਰ ਗੁਰਮੁੱਖ ਪੁੱਤਰ ਸੋਮਨਾਥ,ਗੁਰਦੀਪ ਪੁੱਤਰ ਸੋਮਨਾਥ ਵਾਸੀਆਨ ਮਹਿੰਦਵਾਣੀ ਤੋ ਲਿਆ ਗਿਆ ਸੀ। ਨਵੀਨ ਕੁਮਾਰ ਵੱਲੋ ਵਾਰਦਾਤ ਲਈ ਵਰਤਿਆ ਗਿਆ ਪਿਸਟਲ 32 ਬੋਰ 1 ਰੋਦ ਜਿੰਦਾ ਅਤੇ । ਚੱਲਿਆ ਹੋਇਆ ਕਾਰਤੂਸ ਅਤੇ ਸਵਿਫਟ ਕਾਰ ਪੀ.ਬੀ 24 ਈ 0923 ਜੋ ਨਵੀਨ ਕੁਮਾਰ ਦੀ ਸੀ, ਬ੍ਰਾਮਦ ਕੀਤੀ ਅਤੇ ਪਿਸਟਲ ਮਹੁੱਈਆ ਕਰਵਾਉਣ ਵਾਲੇ ਗੁਰਮੁੱਖ ਪੁੱਤਰ ਸੋਮਨਾਥ,ਗੁਰਦੀਪ ਪੁੱਤਰ ਸੋਮਨਾਥ ਵਾਸੀਆਨ ਮਹਿੰਦਵਾਣੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋ ਇਲਾਵਾ ਕਥਿਤ ਦੋਸ਼ੀ ਗੁਰਮੁੱਖ ਪੁੱਤਰ ਸੋਮਨਾਥ,ਗੁਰਦੀਪ ਪੁੱਤਰ ਸੋਮਨਾਥ ਵਾਸੀਆਨ ਮਹਿੰਦਵਾਣੀ ਵੱਲੋ ਨਵੀਨ ਕੁਮਾਰ ਨੂੰ ਜਿਸ ਕਾਰ ਰਾਹੀ ਪਿਸਟਲ ਮੁਹੱਈਆ ਕਰਵਾਇਆ ਗਿਆ ਸੀ, ਉਹ ਕਾਰ ਈਟੋਸ ਲੀਮਾ ਪੀ.ਬੀ 02 ਸੀ.ਪੀ 3993 ਬ੍ਰਾਮਦ ਕੀਤੀ ਜਾ ਚੁੱਕੀ ਹੈ
ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਆਂ ਐਸਐਸਪੀ ਸੰਦੀਪ ਮਲਿਕ ਨੇ ਕਿਹਾ ਕਿ ਕਥਿਤ ਦੋਸ਼ੀ ਨਵੀਨ ਕੁਮਾਰ ਅਤੇ ਗੁਰਦੀਪ ਦੇ ਖਿਲਾਫ ਪਹਿਲਾਂ ਕੋਈ ਅਜਿਹਾ ਮੁਕੱਦਮਾ ਦਰਜ ਨਹੀ ਹੈ ਜਦਕਿ ਗੁਰਮੁੱਖ ਪੁੱਤਰ ਸੋਮਨਾਥ ਵਾਸੀ ਮਹਿੰਦਵਾਣੀ ਦੇ ਖਿਲਾਫ ਜ਼ਿਲ੍ਹਾ ਊਨਾ ਹਿਮਾਚਲ ਪ੍ਰਦੇਸ਼ ਅਤੇ ਥਾਣਾ ਗੜ੍ਹਸ਼ੰਕਰ ਵਿੱਚ 2 ਮੁਕੱਦਮੇ ਦਰਜ ਹਨ | ਉਹਨਾਂ ਦੱਸਿਆ ਕਿ ਮੁਲਜ਼ਮਾਂ ਨੂੰ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ

  ਹੁਸ਼ਿਆਰਪੁਰ ਦੇ ਮਿਰਾਜ਼ ਸਿਨੇਪਲੈਕਸ 'ਚ ਕੇਕ ਕੱਟ ਕੇ ਕੀਤੀ ਫਿਲਮ "ਡਾਕੂਆਂ ਦਾ ਮੁੰਡਾ 3" ਦੀ ਰਿਲੀਜ਼ਿੰਗ • ਫਿਲਮ 'ਚ ਹੁਸ਼ਿਆਰਪੁਰ ਦੀ ਬੇਟੀ ਦ੍ਰਿ...
14/06/2025


ਹੁਸ਼ਿਆਰਪੁਰ ਦੇ ਮਿਰਾਜ਼ ਸਿਨੇਪਲੈਕਸ 'ਚ ਕੇਕ ਕੱਟ ਕੇ ਕੀਤੀ ਫਿਲਮ "ਡਾਕੂਆਂ ਦਾ ਮੁੰਡਾ 3" ਦੀ ਰਿਲੀਜ਼ਿੰਗ
• ਫਿਲਮ 'ਚ ਹੁਸ਼ਿਆਰਪੁਰ ਦੀ ਬੇਟੀ ਦ੍ਰਿਸ਼ਟੀ ਤਲਵਾੜ ਦੀ ਅਦਾਕਾਰੀ ਲਈ ਵੱਜੀਆਂ ਤਾੜੀਆਂ
ਹੁਸ਼ਿਆਰਪੁਰ, 14 ਜੂਨ (ਨਿਊਜ਼ ਟੁਡੇ ਸਰਵਿਸ)
ਅਦਾਕਾਰ ਦੇਵ ਖਰੌੜ, ਬਾਣੀ ਸੰਧੂ ਅਤੇ ਹੁਸ਼ਿਆਰਪੁਰ ਦੀ ਬੇਟੀ ਦ੍ਰਿਸ਼ਟੀ ਤਲਵਾੜ ਦੀ ਨਵੀਂ ਆਈ ਪੰਜਾਬੀ ਫਿਲਮ "ਡਾਕੂਆਂ ਦਾ ਮੁੰਡਾ 3" ਦੀ ਸ਼ੁਕਰਵਾਰ ਨੂੰ ਹੁਸ਼ਿਆਰਪੁਰ ਦੇ ਮਿਰਾਜ਼ ਸਿਨੇ ਪਲੈਕਸ 'ਚ ਕੇਕ ਕੱਟ ਕੇ ਰਿਲੀਜਿੰਗ ਕੀਤੀ ਗਈ | ਜ਼ਿਕਰਯੋਗ ਹੈ ਕਿ ਇਸ ਫਿਲਮ ਵਿੱਚ ਹੁਸ਼ਿਆਰਪੁਰ ਦੀ ਸੀਨੀਅਰ ਅਕਾਲੀ ਦੰਪਤੀ ਸੰਜੀਵ ਤਲਵਾੜ ਅਤੇ ਨੀਤੀ ਤਲਵਾੜ ਦੀ ਲਾਡਲੀ ਬੇਟੀ 'ਦ੍ਰਿਸ਼ਟੀ ਤਲਵਾੜ' ਅਦਾਕਾਰੀ ਕਰ ਰਹੀ ਹੈ ਜਿਸ ਦੀ ਸਿਲਵਰ ਸਕਰੀਨ ਤੇ ਐਂਟਰੀ ਹੁੰਦਿਆਂ ਸਾਰ ਹੀ ਤਾੜੀਆਂ ਦੀ ਗੜ ਗੜਹਾਟ ਨਾਲ ਮਿਰਾਜ਼ ਸਿਨੇਪਲੈਕਸ ਗੂੰਜ ਉਠਿਆ | "ਡਾਕੂਆਂ ਦਾ ਮੁੰਡਾ 3" ਦੇ ਪਹਿਲੇ ਸ਼ੋ ਦੀ ਰਿਲੀਜ਼ਿੰਗ ਮੌਕੇ ਦ੍ਰਿਸ਼ਟੀ ਤਲਵਾੜ ਦੇ ਪਿਤਾ ਸੰਜੀਵ ਤਲਵਾੜ ਤੇ ਮਾਤਾ ਨੀਤੀ ਤਲਵਾੜ ਨੇ ਕੇਕ ਕੱਟ ਕੇ ਖੁਸ਼ੀ ਮਨਾਈ ਅਤੇ ਬੇਟੀ ਦ੍ਰਿਸ਼ਟੀ ਨੂੰ ਸਪੋਰਟ ਕਰਨ ਵਾਲੇ ਸਮੂਹ ਹੁਸ਼ਿਆਰਪੁਰ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਦ੍ਰਿਸ਼ਟੀ ਦੇ ਇਸ ਸਿਲਵਰ ਸਕ੍ਰੀਨ ਦੇ ਮੁਸ਼ਕਿਲ ਸਫਰ ਵਿੱਚ ਸਮੂਹ ਹੁਸ਼ਿਆਰਪੁਰ ਵਾਸੀਆਂ ਦੇ ਅਸ਼ੀਰਵਾਦ ਦੀ ਲੋੜ ਹੈ ਉਹਨਾਂ ਆਸ ਪ੍ਰਗਟਾਉਂਦਿਆਂ ਕਿਹਾ ਕਿ ਜਿਵੇਂ ਤਲਵਾੜ ਪਰਿਵਾਰ ਨੂੰ ਰਾਜਨੀਤੀ ਦੇ ਖੇਤਰ ਵਿੱਚ ਹੁਸ਼ਿਆਰਪੁਰ ਵਾਸੀਆਂ ਨੇ ਆਪਣਾ ਪਿਆਰ ਦਿੱਤਾ ਹੈ ਇਸੇ ਤਰ੍ਹਾਂ ਹੀ ਦ੍ਰਿਸ਼ਟੀ ਵੀ ਆਪਣੀ ਮਿਹਨਤ ਅਤੇ ਸਮਰਪਣ ਭਾਵਨਾ ਦੇ ਬਲਬੂਤੇ ਫਿਲਮ ਅਦਾਕਾਰੀ ਦੇ ਖੇਤਰ ਵਿੱਚ ਹੁਸ਼ਿਆਰਪੁਰ ਦਾ ਨਾਮ ਰੌਸ਼ਨ ਕਰੇਗੀ | ਪੱਤਰਕਾਰਾਂ ਵੱਲੋਂ ਪੁੱਛੇ ਗਏ ਇੱਕ ਸਵਾਲ ਦਾ ਜਵਾਬ ਦਿੰਦਿਆਂ ਸੰਜੀਵ ਤਲਵਾੜ ਨੇ ਦੱਸਿਆ ਕਿ ਇਸ ਫਿਲਮ ਦਾ ਵਿਸ਼ਾ ਵਸਤੂ ਯਥਾਰਥ ਦੇ ਬਿਲਕੁਲ ਨਜ਼ਦੀਕ ਹੈ ਅਤੇ ਹਰ ਫਿਲਮ ਵੇਖਣ ਵਾਲੇ ਨੂੰ ਮੌਜੂਦਾ ਪੰਜਾਬ ਦੇ ਅੱਜ ਦੇ ਹਾਲਾਤ ਨੂੰ ਨੇੜਿਓਂ ਦੇਖਣ ਦਾ ਮੌਕਾ ਮਿਲੇਗਾ ਇਸ ਫਿਲਮ ਵਿੱਚ ਇਹ ਦੱਸਿਆ ਗਿਆ ਹੈ ਕਿ ਚਿੱਟੇ ਦਾ ਵਪਾਰ ਕਿਵੇਂ ਕੁਝ ਭ੍ਰਿਸ਼ਟ ਅਤੇ ਸਵਾਰਥੀ ਸਰਕਾਰੀ ਅਧਿਕਾਰੀਆਂ ਅਤੇ ਰਾਜਨੀਤੀਵਾਨਾਂ ਦੀ ਸ਼ਹਿ 'ਤੇ ਹੋਣਹਾਰ ਸੂਝਵਾਨ ਅਤੇ ਉੱਚੇ ਸੁਪਨੇ ਰੱਖਦੀ ਨੌਜਵਾਨ ਪੀੜੀ ਨੂੰ ਨਿਗਲ ਰਿਹਾ ਹੈ ਅਤੇ ਉਨ੍ਹਾਂ ਨੂੰ ਗੈਗਸਟਰਵਾਦ ਦੇ ਰਾਹ ਤੋਰ ਰਿਹਾ ਹੈ | ਉਹਨਾਂ ਦਾ ਦਾਅਵਾ ਕੀਤਾ ਕਿ ਇਹ ਫਿਲਮ ਪ੍ਰਚਲਿਤ ਪੰਜਾਬੀ ਫ਼ਿਲਮਾਂ ਨਾਲੋਂ ਹੱਟ ਕੇ ਵਿਸ਼ਾ ਵਸਤੂ, ਅਦਾਕਾਰੀ ਅਤੇ ਸਿਨੇਮਾਟੋਗ੍ਰਾਫੀ ਦੇ ਖੇਤਰ ਵਿੱਚ ਨਵੀਆਂ ਪੈੜਾਂ ਪਾਵੇਗੀ | ਇਸ ਮੌਕੇ ਸਰਬਤ ਦਾ ਭਲਾ ਸੁਸਾਇਟੀ ਦੇ ਆਗਿਆਪਾਲ ਸਿੰਘ ਸਾਹਨੀ, ਕੁਲਵਿੰਦਰ ਸਿੰਘ ਜੰਡਾ, ਸਰਬਜੀਤ ਕੌਰ,ਆਗਿਆਪਾਲ ਸਿੰਘ, ਰੰਜੀਵ ਤਲਵਾੜ, ਹਰਕਮਲ ਕਲਸੀ, ਜੀਵਨ ਕੁਮਾਰ, ਭੁਪਿੰਦਰ ਸਿੰਘ, ਸੁਮਿਤ ਗੁਪਤਾ, ਬਲਵੀਰ ਕੌਰ ਰਾਜਕੁਮਾਰੀ, ਅਗਮਪ੍ਰੀਤ ਕੌਰ, ਸਰਬਜੀਤ ਕੌਰ, ਸੋਨੀਆ ਤਲਵਾੜ, ਪ੍ਰੀਆ ਸੈਣੀ, ਕ੍ਰਿਸ਼ਨਾ ਥਾਪਰ, ਸੀਮਾ, ਸਵਿਤਾ ਸਹਾਰਨ ਅਤੇ ਸ਼ਹਿਰ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਹਾਜ਼ਿਰ ਸਨ
#ਡਾਕੂਆਂਦਾਮੁੰਡਾ3 #ਦੇਵਖਰੋੜ

  ਰਾਮਗੜ੍ਹੀਆ ਸਿੱਖ ਆਰਗੇਨਾਈਜਸ਼ਨ ਇੰਡੀਆ ਦੀ ਪ੍ਰਭਾਵਸ਼ਾਲੀ ਮੀਟਿੰਗ ਮੋਗਾ 'ਚ ਹੋਈ• ਚਰਨਜੀਤ ਸਿੰਘ ਝੰਡੇਆਣਾ ਨੂੰ ਮੀਤ ਪ੍ਰਧਾਨ ਇੰਡੀਆ ਅਤੇ ਗਿਆਨ ...
28/05/2025


ਰਾਮਗੜ੍ਹੀਆ ਸਿੱਖ ਆਰਗੇਨਾਈਜਸ਼ਨ ਇੰਡੀਆ ਦੀ ਪ੍ਰਭਾਵਸ਼ਾਲੀ ਮੀਟਿੰਗ ਮੋਗਾ 'ਚ ਹੋਈ
• ਚਰਨਜੀਤ ਸਿੰਘ ਝੰਡੇਆਣਾ ਨੂੰ ਮੀਤ ਪ੍ਰਧਾਨ ਇੰਡੀਆ ਅਤੇ ਗਿਆਨ ਸਿੰਘ ਡੀਪੀਆਰਓ ਨੂੰ ਵਰਲਡ ਜਰਨਲਿਸਟ ਨਿਯੁਕਤ ਕੀਤਾ
ਮੋਗਾ, 28 ਮਈ (ਨਿਊਜ਼ ਟੁਡੇ ਸਰਵਿਸ)
ਰਾਮਗੜ੍ਹੀਆ ਸਿੱਖ ਆਰਗੇਨਾਈਜਸ਼ਨ ਇੰਡੀਆ ਦੀ ਇੱਕ ਪ੍ਰਭਾਵਸ਼ਾਲੀ ਮੀਟਿੰਗ ਜ਼ਿਲ੍ਹਾ ਮੋਗਾ ਵਿੱਚ ਹੋਈ ਜਿਸ ਵਿੱਚ ਮੋਗਾ ਦੀ ਰਾਮਗੜ੍ਹੀਆ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਹਰਮੇਲ ਸਿੰਘ ਡਰੋਲੀ ਅਤੇ ਸਾਬਕਾ ਪ੍ਰਧਾਨ ਰਾਜਾ ਸਿੰਘ,ਸਮੂੰਹ ਅਹੁਦੇਦਾਰ ਤੇ ਮੈਂਬਰ ਸਾਹਿਬਾਨ ਅਤੇ ਮੋਗਾ ਦੀਆਂ ਅਹਿਮ ਸਖਸ਼ੀਅਤਾਂ ਨੇ ਸ਼ਿਰਕਤ ਕੀਤੀ | ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ 'ਤੇ ਕਿਲ੍ਹਾ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਸਿੰਘਪੁਰ ਦੇ ਚੇਅਰਮੈਨ ਅਤੇ ਰਾਮਗੜ੍ਹੀਆ ਸਿੱਖ ਆਰਗੇਨਾਈਜਸ਼ਨ ਇੰਡੀਆ ਦੇ ਪ੍ਰਧਾਨ ਹਰਦੇਵ ਸਿੰਘ ਕੌਂਸਲ, ਹਰਬੰਸ ਸਿੰਘ ਟਾਂਡਾ ਮੀਤ ਪ੍ਰਧਾਨ ਆਰਐਸਓ ਪੰਜਾਬ ਅਤੇ ਟਰੱਸਟ ਪ੍ਰਧਾਨ, ਲਖਵੀਰ ਸਿੰਘ ਦਸੂਹਾ ਜ਼ਿਲ੍ਹਾ ਮੀਤ ਪ੍ਰਧਾਨ, ਦਵਿੰਦਰ ਸਿੰਘ ਘੋਗਰਾ ਜਨਰਲ ਸਕੱਤਰ ਅਤੇ ਯੂਥ ਆਗੂ ਗੁਰਸੇਵਕ ਸਿੰਘ ਕੌਂਸਲ ਸ਼ਾਮਿਲ ਹੋਏ | ਇਸ ਮੌਕੇ ਆਪਣੇ ਸੰਬੋਧਨ ਵਿੱਚ ਹਰਦੇਵ ਸਿੰਘ ਕੌਂਸਲ ਚੇਅਰਮੈਨ ਨੇ ਰਾਮਗੜ੍ਹੀਆ ਭਾਈਚਾਰੇ ਦੀ ਬੇਹਤਰੀ ਅਤੇ ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਜੀ ਦੇ ਵਿਰਾਸਤੀ ਅਸਥਾਨ ਇਤਿਹਾਸਿਕ ਕਿਲ੍ਹਾ ਸਿੰਘਪੁਰ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ | ਇਸ ਮੌਕੇ ਉਨ੍ਹਾਂ ਕਿਹਾ ਕਿ ਸਿੱਖ ਪੰਥ ਦੀ ਮਿੰਨੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਲਈ ਪੰਜਾਬ ਅੰਦਰ ਇੱਕ 11 ਮੈਂਬਰੀ ਕਮੇਟੀ ਬਣਾਈ ਜਾਵੇਗੀ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਸਮੀਖਿਆ ਕਰੇਗੀ ਅਤੇ ਸਮਾਂ ਆਉਣ ਤੇ ਢੁਕਵਾਂ ਫੈਸਲਾ ਲਵੇਗੀ। ਇਸ ਮੌਕੇ ਮੋਗੇ ਤੋਂ ਦੋ ਸਖਸੀਅਤਾਂ ਨੂੰ ਰਾਮਗੜ੍ਹੀਆ ਸਿੱਖ ਔਰਗਨਾਈਜੇਸ਼ਨ 'ਚ ਸ਼ਾਮਲ ਕੀਤਾ ਗਿਆ ਜਿਸ ਵਿੱਚ ਚਰਨਜੀਤ ਸਿੰਘ ਝੰਡੇਆਣਾ ਨੂੰ ਮੀਤ ਪ੍ਰਧਾਨ ਇੰਡੀਆ ਅਤੇ ਗਿਆਨ ਸਿੰਘ ਡੀਪੀਆਰਓ ਨੂੰ ਵਰਲਡ ਜਰਨਲਿਸਟ ਨਿਯੁਕਤ ਕੀਤਾ ਤੇ ਨਿਯੁਕਤੀ ਪੱਤਰ ਦਿੱਤੇ ਗਏ | ਇਸ ਮੌਕੇ ਆਪਣੇ ਸੰਬੋਧਨ ਵਿੱਚ ਰਾਮਗੜ੍ਹੀਆ ਵੈਲਫੇਅਰ ਸੁਸਾਇਟੀ ਮੋਗਾ ਦੇ ਪ੍ਰਧਾਨ ਹਰਮੇਲ ਸਿੰਘ ਡਰੋਲੀ ਅਤੇ ਸਾਬਕਾ ਪ੍ਰਧਾਨ ਰਾਜਾ ਸਿੰਘ ਨੇ ਕਿਹਾ ਕਿ ਰਾਮਗੜੀਆ ਕੌਮ ਦੀ ਬੇਹਤਰੀ ਲਈ ਸਾਰੀਆਂ ਸੰਸਥਾਵਾਂ ਲਈ ਵੱਡਾ ਪਲੇਟਫਾਰਮ ਪ੍ਰਦਾਨ ਕਰਨ ਲਈ ਰਾਮਗੜੀਆ ਸਿੱਖ ਔਰਗਨਾਈਜੇਸ਼ਨ ਇੰਡੀਆ ਵੱਲੋਂ ਹਰਦੇਵ ਸਿੰਘ ਕੌਂਸਲ ਦੀ ਅਗਵਾਈ ਵਿੱਚ ਸ਼ਾਨਦਾਰ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਨੂੰ ਮੋਗਾ ਦੀਆਂ ਸਮੂੰਹ ਰਾਮਗੜ੍ਹੀਆ ਸੰਸਥਾਵਾਂ ਵੱਲੋਂ ਭਰਵਾਂ ਸਮਰਥਨ ਅਤੇ ਹੁੰਘਾਰਾ ਦਿੱਤਾ ਜਾ ਰਿਹਾ ਹੈ | ਉਨ੍ਹਾਂ ਆਪਣੇ ਵੱਲੋਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ | ਇਸ ਮੌਕੇ ਮੋਗੇ ਦੀਆਂ ਸੰਸਥਾਵਾਂ ਵੱਲੋਂ ਰਾਮਗੜ੍ਹੀਆ ਸਿੱਖ ਅਰਗੇਨਾਈਜ਼ੇਸ਼ਨ ਇੰਡੀਆ ਦੇ ਪ੍ਰਧਾਨ ਹਰਦੇਵ ਸਿੰਘ ਕੌਂਸਲ ਅਤੇ ਸਮੁੱਚੀ ਟੀਮ ਨੂੰ ਸਨਮਾਨਿਤ ਕੀਤਾ | ਇਸ ਉਪਰੰਤ ਨਵੇਂ ਬਣੇ ਗੁਰਦੁਆਰਾ ਸਾਹਿਬ, ਵੱਡਾ ਦੀਵਾਨ ਹਾਲ ,ਰਿਹਾਇਸ਼ੀ ਕਮਰੇ, ਜੀ ਟੀ ਰੋਡ ਤੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦੇ ਚੌਂਕ ਵਿੱਚ ਬਣੀ ਪਾਰਕ ਵਿੱਚ ਖੂਬਸੂਰਤ ਸਟੈਚੂ ਦਿਖਾਇਆ ਗਿਆ | ਇਸ ਮੌਕੇ ਹਰਦੇਵ ਸਿੰਘ ਕੌਂਸਲ ਨੇ ਸਾਰੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਤੇ ਸਨਮਾਨਿਤ ਕੀਤਾ ਗਿਆ

News in Hindi

मोगा में रामगढ़िया सिख आरगेनाईज़ेशन इंडिया की प्रभावशाली बैठक आयोजित
• चरणजीत सिंह झंडेआना उपाध्यक्ष भारत तथा ज्ञान सिंह डीपीआरओ विश्व पत्रकार नियुक्त

मोगा, 28 मई ( )
मोगा जिले में रामगढ़िया सिख आरगेनाईज़ेशन इंडिया की प्रभावशाली बैठक आयोजित की गई जिसमें मोगा की रामगढ़िया वेलफेयर सोसायटी के अध्यक्ष हरमेल सिंह ड्रोली तथा पूर्व अध्यक्ष राजा सिंह, अनेक पदाधिकारी तथा सदस्य तथा मोगा की प्रमुख हस्तियां शामिल हुईं। इस बैठक में किला महाराजा जस्सा सिंह रामगढ़िया सिंहपुर के चेयरमैन तथा रामगढ़िया सिख आरगेनाईज़ेशन इंडिया के अध्यक्ष हरदेव सिंह कौंसल, हरबंस सिंह टांडा उपाध्यक्ष आरएसओ पंजाब तथा ट्रस्ट अध्यक्ष, लखवीर सिंह दसूहा जिला उपाध्यक्ष, दविंदर सिंह घोगरा महासचिव तथा युवा नेता गुरसेवक सिंह कौंसल विशेष रूप से शामिल हुए। इस अवसर पर अपने संबोधन में हरदेव सिंह कौंसल चेयरमैन ने रामगढ़िया समुदाय के कल्याण तथा महाराजा सरदार जस्सा सिंह रामगढ़िया जी की विरासत स्थल ऐतिहासिक किला सिंहपुर के बारे में विस्तृत जानकारी दी। इस अवसर पर उन्होंने कहा कि सिख पंथ की मिनी संसद शिरोमणि गुरुद्वारा प्रबंधक कमेटी के चुनाव लड़ने के लिए पंजाब में 11 सदस्यीय कमेटी बनाई जाएगी, जो शिरोमणि गुरुद्वारा प्रबंधक कमेटी के चुनावों की समीक्षा करेगी और समय आने पर उचित फैसले लेगी। इस अवसर पर मोगा से दो शख्सियतों को रामगढ़िया सिख आरगेनाईज़ेशन में शामिल किया गया, जिसमें चरणजीत सिंह झंडेआना को उपाध्यक्ष भारत और ज्ञान सिंह डीपीआरओ को विश्व पत्रकार नियुक्त किया गया और नियुक्ति पत्र दिए गए। इस अवसर पर अपने संबोधन में रामगढ़िया वेलफेयर सोसायटी मोगा के अध्यक्ष हरमेल सिंह ड्रोली और पूर्व अध्यक्ष राजा सिंह ने कहा कि रामगढ़िया सिख आरगेनाईज़ेशन इंडिया हरदेव सिंह कौंसल के नेतृत्व में रामगढ़िया समुदाय की भलाई के लिए सभी संगठनों को एक बड़ा मंच प्रदान करने के लिए बहुत बड़ा प्रयास कर रहा है, जिसे मोगा के सभी रामगढ़िया संगठनों द्वारा पूर्ण समर्थन और प्रोत्साहन दिया जा रहा है। उन्होंने अपनी तरफ से हर संभव समर्थन देने का आश्वासन दिया। इस अवसर पर मोगा की संस्थाओं ने रामगढ़िया सिख आर्गेनाइजेशन इंडिया के अध्यक्ष हरदेव सिंह कौंसिल व पूरी टीम को सम्मानित किया।इसके बाद नवनिर्मित गुरुद्वारा साहिब, बड़े दीवान हॉल, रिहायशी कमरों, जीटी रोड और पार्क में महाराजा जस्सा सिंह रामगढ़िया जी के चौक में सुंदर प्रतिमा प्रदर्शित की गई।इस अवसर पर हरदेव सिंह कौंसिल ने सभी आयोजकों का धन्यवाद किया और उन्हें सम्मानित किया।

#ਰਾਮਗੜ੍ਹੀਆਸਿੱਖਆਰਗੇਨਾਈਜ਼ੇਸ਼ਨਇੰਡੀਆ

23/05/2025

** ਅਸੀ ਪੰਜਾਬੀ/ ਸਿੱਖ ਸਿਅਸੀ ਸਮਝ ਦੇ ਖੇਤਰ ਵਿੱਚ ਬੌਧਿਕ ਤੋਰ ‘ਤੇ ਕੰਗਾਲ ਸਾਬਿਤ ਹੁੰਦੇ ਆਏ ਹਾਂ ਤੇ ਹੋ ਰਹੇ ਹਾਂ। ਆਪਾਂ ਅੱਕਾਂ ਵਿੱਚ ਡੰਡੇ ਮਾਰਨਨਬਦੇ ਮਾਹਰ ਹਾਂ ਤੇ ਇਹੀ ਕਰ ਰਹੇ ਹਾਂ **

** ਦਿੱਲੀ ਦੀ ਰੀਨਾ ਗੁਪਤਾ ਨੂੰ ਪੰਜਾਬ ਪਲਿਊਸ਼ਿਨ ਬੋਰਡ ਦਾ ਚੈਅਰਮੈਨ ਹੈ ਤੇ ਸੰਦੀਪ ਦੇ ਯੂ ਪੀ ਵਾਲੇ ਚੌਹਾਨ ਨੂੰ ਵੱਡੀ ਇੰਡਸਟਰੀ ਦੀ ਕਾਰਪੋਰੇਸ਼ਨ ਦਾ ਚੈਅਰਮੈਨ ਲਾਇਆ ਹੈ,ਕਿਉਂ ? **

** ਸਤੋਜ ਵਾਲੇ ਮਾਸਟਰ ਦੇ ਹਰਾਮਜਾਦੇ ਪੁੱਤ ਨੂੰ ਪੁੱਛੋ ਕਿ ਹਰਿਆਣੇ ਵਾਲੇ ਲਾਲੇ ਦੀ ਦਿੱਲੀ ਵਿੱਚ ਤਿੰਨ ਵਾਰ ਸਰਕਾਰ ਰਹੀ ਹੈ। ਉਸਨੇ ਦਿੱਲੀ ਤੇ ਪੰਜਾਬ ਵਿਚਲੇ ਕਿਸੇ ਪੰਜਾਬੀ/ ਸਿੱਖ ਨੂੰ ਸਰਕਾਰ ਤੇ ਪ੍ਰਸਾਸ਼ਨ ਅੰਦਰ ਕੋਈ ਵੀ ਅਹੁਦਾ ਦਿੱਤਾ ਹੈ?**

** ਤੁਸੀ ਰੌਲਾ ਪਾਈ ਜਾਓ ਕਿ ਪੰਜਾਬ ਤੋਂ ਬਾਹਰਲੇ ਪੰਜਾਬ ਵਿੱਚ ਚੈਅਰਮੈਨ ਕਿਉਂ ਲਾਏ ਜਾ ਰਹੇ ਨੇ ਤੇ ਇਸਦਾ ਜਵਾਬ ਵੀ ਮਿਲਦਾ ਰਹੂਗਾ, ਚਾਹੇ ਮੌਕਾਪਰਸਤੀ ਵਾਲਾ ਹੀ ਹੋਵੇ ਪਰ ਤੁਸੀਂ ਅੰਨੇ ਨਿਸ਼ਾਨਚੀ ਹੀ ਸਾਬਤ ਹੋ ਰਹੇ ਹੋ ਪਰ ਕਿਵੇਂ ??

** ਤੁਹਾਨੂੰ ਇਹ ਅਕਲ ਤੇ ਸੋਝੀ ਹੀ ਨਹੀਂ ਹੈ ਕਿ ਦਿੱਲੀ ਦੇ ਧਾੜਵੀ ਗੈਂਗ ਨੇ ਇਹ ਕਿਉਂ ਕੀਤਾ ਤੇ ਸਤੌਜ ਵਾਲੇ ਦੱਲੇ ਨੇ ਇਸ ਉੱਪਰ ਸਹੀ ਕਿਉਂ ਪਾਈ? ਇਹ ਬਹੁਤ ਵੱਡਾ ਲੁੱਟ ਤੰਤਰ ਹੈ **

** ਯਾਦ ਕਰੋ ਕਿ ਪੰਜਾਬ ਵਿਧਾਨ ਸਭਾ ਨੇ ਪਿਛਲੋ ਸੈਸ਼ਨ ਅੰਦਰ ਕੇਂਦਰ ਸਰਕਾਰ ਦੇ ਇੱਕ ਕਾਨੂੰਨ ਨਾਲ ਸਹਿਮਤੀ ਪ੍ਰਗਟ ਕਰਕੇ ਉਸ ਨੂੰ ਪ੍ਰਵਾਨਗੀ ਦਿੱਤੀ ਹੈ ਕਿ ਪਾਣੀ ਨੂੰ ਪ੍ਰਦੂਸ਼ਨ ਕਰਨਾ ਕੋਈ ਫੌਜਦਾਰੀ ਜੁਰਮ ਨਹੀਂ ਹੈ ਸਗੋਂ ਇੱਕ ਆਰਥਿਕ ਗਲਤੀ ਹੈ। ਇਸ ਲਈ ਕੇਸ ਦਰਜ ਕਰਨ ਦੀ ਥਾਂ ਉਸਨੂੰ 15- 50 ਲੱਖ ਤੱਕ ਜੁਰਮਾਨਾ ਲਾਇਆ ਜਾ ਸਕਦਾ ਹੈ **

** ਇਹ ਜੁਰਮਾਨਾ ਕੌਣ ਲਾਵੇਗਾ? ਪੰਜਾਬ ਪ੍ਰਦਿਊਸ਼ਨ ਕੰਟਰੋਲ ਬੋਰਡ ਲਾਵੇਗਾ ਤੇ ਇਸਦੀ ਜੱਦ ਵਿੱਚ ਵੱਡੀ ਇੰਡਸਟਰੀ ਵੀ ਆਵੇਗੀ। ਹੁਣ ਗੱਲ ਸਮਝ ਵਿੱਚ ਆਈ ਕਿ ਹੋਰ ਸਮਝਾਵਾਂ ਕਿ ਰੀਨਾ ਗੁਪਤਾ ਤੇ ਚੌਹਾਨ ਕਿਉਂ ਲਾਏ ਨੇ ਤੇ ਉਹ ਕੀ ਰੋਲ ਨਿਭਾਉਣਗੇ? ਚੁੱਪੂੰ ਗੜੂਪੁੰ, ਵਿੱਚੇ ਵਿੱਚ ਲੁੱਟੂੰ- ਅਰਧਮੋ ਅਰਧਮੀ ••• **

23/05/2025
  ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਨਿਯੁਕਤ ਪੰਜ ਮੈਂਬਰੀ ਭਰਤੀ ਕਮੇਟੀ ਨੂੰ ਜ਼ਿਲਾ ਹੁਸ਼ਿਆਰਪੁਰ 'ਚ ਮਿਲਿਆ ਵੱਡਾ ਹੁੰਗਾਰਾ • ਸੁਰਿੰਦਰ ਸਿੰਘ ਭੁੱਲੇ...
21/05/2025


ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਨਿਯੁਕਤ ਪੰਜ ਮੈਂਬਰੀ ਭਰਤੀ ਕਮੇਟੀ ਨੂੰ ਜ਼ਿਲਾ ਹੁਸ਼ਿਆਰਪੁਰ 'ਚ ਮਿਲਿਆ ਵੱਡਾ ਹੁੰਗਾਰਾ
• ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੀ ਅਗਵਾਈ 'ਚ ਸਿਟੀ ਸੈਂਟਰ 'ਚ ਹੋਇਆ ਠਾਠਾਂ ਮਾਰਦਾ ਇਕੱਠ
•ਨਵੀਂ ਪਾਰਟੀ 'ਚ ਨਾ ਸਿਰਫ ਚਿਹਰੇ ਸਗੋਂ ਨੀਤੀਆਂ ਵੀ ਬਦਲੀਆਂ ਜਾਣਗੀਆਂ-ਮਨਪ੍ਰੀਤ ਸਿੰਘ ਇਆਲੀ

ਹੁਸ਼ਿਆਰਪੁਰ,20 ਮਈ (ਨਿਊਜ਼ ਟੁਡੇ ਸਰਵਿਸ)

ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਨਿਰੋਲ ਪੰਥਕ ਜਮਾਤ ਅਤੇ ਖੇਤਰੀ ਰਾਜਨੀਤਿਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ ਸੁਰਜੀਤ ਕਰਨ ਲਈ ਨਿਯੁਕਤ ਕੀਤੀ ਗਈ ਪੰਜ ਮੈਂਬਰੀ ਭਰਤੀ ਕਮੇਟੀ ਵੱਲੋਂ ਅਸੀਂ ਸਮੂੰਹ ਪੰਜਾਬ ਦੇ ਲੋਕਾਂ ਅਤੇ ਸਿੱਖ ਪੰਥ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਨਵੀਂ ਪਾਰਟੀ ਵਿੱਚ ਨਾ ਸਿਰਫ ਚਿਹਰੇ ਸਗੋਂ ਨੀਤੀਆਂ ਵੀ ਬਦਲੀਆਂ ਜਾਣਗੀਆਂ ਤਾਂ ਜੋ ਰਾਜਨੀਤਿਕ ਤੌਰ ਤੇ ਪੰਜਾਬ ਅਤੇ ਧਾਰਮਿਕ ਤੌਰ ਤੇ ਸਿੱਖ ਪੰਥ ਪ੍ਰਤੀ ਜ਼ਿੰਮੇਵਾਰੀਆਂ ਨੂੰ ਉਸਾਰੂ ਤੇ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਇਆ ਜਾ ਸਕੇ | ਇਹ ਵਿਚਾਰ ਮੰਗਲਵਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਸਥਾਪਿਤ ਕੀਤੀ ਪੰਜ ਮੈਂਬਰੀ ਭਰਤੀ ਕਮੇਟੀ ਦੇ ਮੈਂਬਰ ਮਨਪ੍ਰੀਤ ਸਿੰਘ ਇਆਲੀ ਨੇ ਸਿਟੀ ਸੈਂਟਰ ਹੁਸ਼ਿਆਰਪੁਰ ਵਿਖੇ ਦੋ ਵਾਰ ਚੁਣੇ ਹਲਕਾ ਗੜ੍ਹਸ਼ੰਕਰ ਦੇ ਵਿਧਾਇਕ ਅਤੇ ਮੈਂਬਰ ਸ਼੍ਰੋਮਣੀ ਕਮੇਟੀ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੀ ਅਗਵਾਈ 'ਚ ਕਰਵਾਈ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ | ਇਸ ਵਿਸ਼ਾਲ ਰੈਲੀ ਵਿੱਚ ਉਚੇਚੇ ਤੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ,ਮਨਪ੍ਰੀਤ ਸਿੰਘ ਇਆਲੀ,ਗੁਰਪ੍ਰਤਾਪ ਸਿੰਘ ਵਡਾਲਾ,ਸੰਤਾ ਸਿੰਘ ਉਮੈਦਪੁਰੀ,ਇਕਬਾਲ ਸਿੰਘ ਝੁੰਦਾ,ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ,ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ, ਪ੍ਰੇਮ ਸਿੰਘ ਚੰਦੂਮਾਜਰਾ, ਸੁੱਚਾ ਸਿੰਘ ਛੋਟੇਪੁਰ,ਸੁਖਦੇਵ ਸਿੰਘ ਫਗਵਾੜਾ ਆਦਿ ਆਗੂ ਮੌਜੂਦ ਸਨ | ਪੰਥ ਪ੍ਰਸਿੱਧ ਢਾਡੀ ਭਾਈ ਸੁਖਬੀਰ ਸਿੰਘ ਚੌਹਾਨ ਵੱਲੋਂ ਪੰਥਕ ਵਾਰਾਂ ਸੁਣਾਉਣ ਉਪਰੰਤ ਆਰੰਭ ਹੋਈ ਪੰਥਕ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਪੰਥਕ ਜਮਾਤ ਜਿਸ ਤੋਂ ਸਿੱਖ ਕੌਮ ਤੇ ਪੰਜਾਬ ਨੂੰ ਬਹੁਤ ਆਸਾਂ ਤੇ ਉਮੀਦਾਂ ਸਨ। ਜਿਸ ਜਮਾਤ ਦੀ ਰਹਿਨੁਮਾਈ ਵੱਲ ਕਿਸੇ ਸਮੇਂ ਪੂਰਾ ਦੇਸ਼ ਦੇਖਿਆ ਕਰਦਾ ਸੀ ਚਾਹੇ ਉਹ ਲੜਾਈ ਆਜ਼ਾਦੀ ਦੀ ਸੀ, ਚਾਹੇ ਆਜ਼ਾਦੀ ਤੋਂ ਬਾਅਦ ਪੰਜਾਬੀ ਸੂਬੇ ਦੀ ਸੀ, ਚਾਹੇ ਐਮਰਜੈਂਸੀ ਦੀ ਲੜਾਈ ਸੀ, ਹਮੇਸ਼ਾ ਦੇਸ਼ ਅਤੇ ਪੰਜਾਬੀ ਇਹ ਦੇਖਦੇ ਸੀ ਕਿ ਜੇ ਸ਼੍ਰੋਮਣੀ ਅਕਾਲੀ ਦਲ ਨੇ ਕੋਈ ਮੂਵਮੈਂਟ ਤੋਰੀ ਹੈ ਤਾਂ ਉਹਨੂੰ ਸਿਰੇ ਲਾ ਕੇ ਛੱਡਣਗੇ। ਇਹ ਪ੍ਰਭਾਵ ਸੀ ਸਿੱਖ ਕੌਮ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਅਕਾਲੀ ਦਲ ਦਾ, ਜੋ ਸਾਡੇ ਅਜੋਕੇ ਸਮੇਂ ਦੀ ਅਕਾਲੀ ਲੀਡਰਸ਼ਿਪ ਦੀਆਂ ਗਲਤੀਆਂ, ਨਲਾਇਕੀਆਂ ਦੇ ਕਾਰਨ ਇਹ ਪ੍ਰਭਾਵ ਤੇ ਸਤਿਕਾਰ ਖਤਮ ਕਰ ਲਿਆ ਅਤੇ ਜਿਸ ਕਰਕੇ ਸਤਿਕਾਰਯੋਗ ਸਿੰਘ ਸਾਹਿਬਾਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੰਥ ਦਾ ਭਰੋਸਾ ਅਤੇ ਨੈਤਿਕ ਅਧਿਕਾਰ ਗੁਆ ਚੁੱਕੀ ਲੀਡਰਸ਼ਿਪ ਨੂੰ ਬਦਲਣ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ ਸੁਰਜੀਤ ਕਰਨ ਲਈ ਆਦੇਸ਼ ਜਾਰੀ ਕਰਨੇ ਪਏ | ਇਹਨਾਂ ਆਦੇਸ਼ਾਂ ਦੀ ਰੌਸ਼ਨੀ ਵਿੱਚ ਭਰਤੀ ਕਮੇਟੀ ਵੱਲੋਂ ਸ਼ੁਰੂ ਕੀਤੀ ਗਈ ਭਰਤੀ ਮੁਹਿੰਮ ਨੂੰ ਪੰਜਾਬ ਦੇ ਹਰ ਜਿਲੇ ਵਿੱਚ ਵੱਡਾ ਹੁੰਗਾਰਾ ਮਿਲਿਆ ਹੈ ਹੁਣ ਤੱਕ ਪੰਜਾਬ ਦੇ ਤਕਰੀਬਨ 12 ਤੋਂ 14 ਜਿਲਿਆਂ ਵਿੱਚ ਰੈਲੀਆਂ ਕਰ ਲਈਆਂ ਗਈਆਂ ਹਨ ਜੋ ਪੂਰਨ ਤੌਰ ਤੇ ਸਫਲ ਰਹੀਆਂ | ਭਰਤੀ ਕਮੇਟੀ ਦੇ ਮੈਂਬਰ ਸੰਤਾ ਸਿੰਘ ਉਮੈਦਪੁਰੀ, ਇਕਬਾਲ ਸਿੰਘ ਝੂੰਦਾ ਅਤੇ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਦੀ ਰੋਸ਼ਨੀ ਵਿੱਚ ਸਾਨੂੰ ਅਜਿਹੀ ਵਧੀਆ ਲੀਡਰਸ਼ਿਪ ਮਿਲੇਗੀ ਜੋ ਸਿਰਫ ਕੁਰਬਾਨੀ ਤਿਆਗ ਤੇ ਸੇਵਾ ਨੂੰ ਸਮਰਪਿਤ ਹੋਏਗੀ। ਜਿਹਦਾ ਕੋਈ ਨਿੱਜੀ ਸਵਾਰਥ ਨਹੀਂ ਹੋਏਗਾ ਅਤੇ ਅਸੀਂ ਤੁਹਾਨੂੰ ਇਸ ਗੱਲ ਦਾ ਵਿਸ਼ਵਾਸ ਅਤੇ ਭਰੋਸਾ ਦਿੰਨੇ ਹਾਂ ਕਿ ਜਿਸ ਭਾਵਨਾ ਨਾਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਦੇਸ਼ ਹੋਏ ਨੇ ਉਸ ਭਾਵਨਾ ਦੀ ਇਨ ਬਿਨ ਪਾਲਣਾ ਵੀ ਕੀਤੀ ਜਾਏਗੀ ਅਤੇ ਗੁਰੂ ਮਹਾਰਾਜ ਕਿਰਪਾ ਕਰਨ ਤਾਂ ਜੋ ਪੰਥ ਪ੍ਰਵਾਨਤ ਲੀਡਰਸ਼ਿਪ ਕੌਮ ਨੂੰ ਮਿਲੇ, ਜਿਹੜੀ ਕਿਸੇ ਸਰਕਾਰ ਦੇ ਭੈਅ ਹੇਠ ਕੰਮ ਨਾ ਕਰੇ, ਕਿਸੇ ਦਬਾਅ, ਜਾਂ ਲਾਲਸਾਵਾਂ ਉਹਦੇ ਕਿਤੇ ਨੇੜੇ ਵੀ ਨਾ ਹੋਣ, ਪਰ ਉਹਨਾਂ ਵਿੱਚ ਨਿਰੋਲ ਰੂਪ ਵਿੱਚ ਪੰਥ ਪ੍ਰਸਤੀ, ਪੰਜਾਬ ਕੌਮ ਦੇ ਭਲੇ ਤੇ ਹਿੱਤਾਂ ਦੀ ਪਹਿਰੇਦਾਰ ਹੋਵੇ। ਇਸ ਮੌਕੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਡਸਾ, ਸਾਬਕਾ ਐਮਪੀ ਪ੍ਰੇਮ ਸਿੰਘ ਚੰਦੂ ਮਾਜਰਾ,ਸਾਬਕਾ ਮੰਤਰੀ ਸੁੱਚਾ ਸਿੰਘ ਛੋਟੇਪੁਰ ਅਤੇ ਹੋਰ ਆਗੂਆਂ ਨੇ ਬਾਦਲ ਪਰਿਵਾਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਨਾਲ ਪੰਜਾਬ ਦੇ ਹਿੱਤਾਂ ਨਾਲ ਕੀਤੇ ਘਾਣ ਬਾਰੇ ਲੰਬੀ ਵਿਚਾਰ ਚਰਚਾ ਕਰਦਿਆਂ ਕਿਹਾ ਕਿ ਸ਼ਹੀਦਾਂ ਦੀ ਇਸ ਮਹਾਨ ਜਥੇਬੰਦੀ ਨੂੰ ਅਰਸ਼ ਤੋਂ ਫਰਸ਼ 'ਤੇ ਲਿਆਉਣ ਅਤੇ ਹੋਰ ਅਗਾਂਹ ਪਤਾਲ ਵਿੱਚ ਗਰਕਾਉਣ ਵਾਲੇ ਬਾਦਲ ਪਰਿਵਾਰ ਦੇ ਪਾਪਾਂ ਦਾ ਘੜਾ ਲਬਾਲਬ ਭਰ ਚੁੱਕਾ ਹੈ ਅਤੇ ਟਕਸਾਲੀ ਅਕਾਲੀ ਪਰਿਵਾਰਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਆ ਚੁੱਕੀ ਹੈ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ ਸੁਰਜੀਤ ਕਰਨਾ ਹੈ ਤਾਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਆਦੇਸ਼ਾਂ 'ਤੇ ਫੁੱਲ ਚੜਾ ਕੇ ਨਵੀਂ ਭਰਤੀ ਨੂੰ ਭਰਵਾਂ ਹੁੰਘਾਰਾ ਦਿੱਤਾ ਜਾਣਾ ਚਾਹੀਦਾ ਹੈ | ਇਸ ਮੌਕੇ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਇਸ ਰੈਲੀ ਨੂੰ ਸਫਲ ਬਣਾਉਣ ਵਿੱਚ ਹੁਸ਼ਿਆਰਪੁਰ ਜਿਲੇ ਦੇ ਸਮੁੱਚੇ ਟਕਸਾਲੀ ਅਕਾਲੀ ਵਰਕਰਾਂ ਦਾ ਦਿਲੋਂ ਧੰਨਵਾਦ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਵੱਡੀ ਗਿਣਤੀ ਵਿੱਚ ਮੈਂਬਰਸ਼ਿਪ ਫਾਰਮ ਸ਼ਨਾਖਤੀ ਦਸਤਾਵੇਜਾਂ ਸਮੇਤ ਭਰ ਕੇ ਦੇਣ ਉਹਨਾਂ ਦੱਸਿਆ ਕਿ ਵਿਦੇਸ਼ਾਂ ਵਿੱਚ ਬੈਠੇ ਪੰਥਕ ਹਿਤੈਸ਼ੀਆਂ ਲਈ ਵੀ ਆਨਲਾਈਨ ਮੈਂਬਰਸ਼ਿਪ ਦੀ ਵੈਬਸਾਈਟ ਜਾਰੀ ਕਰ ਦਿੱਤੀ ਗਈ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਤਜਿੰਦਰ ਸਿੰਘ ਸੋਢੀ ਸਾਬਕਾ ਚੇਅਰਮੈਨ, ਪਰਮਿੰਦਰ ਸਿੰਘ ਪੰਨੂ ਕੰਗਮਾਈ, ਮਨਜੀਤ ਸਿੰਘ ਦਸੂਹਾ, ਮਾਸਟਰ ਕੁਲਵਿੰਦਰ ਸਿੰਘ ਜੰਡਾ, ਹਰਬੰਸ ਸਿੰਘ ਮੰਝਪੁਰ,ਸੰਤ ਕਰਮਜੀਤ ਸਿੰਘ ਟਿੱਬਾ ਸਾਹਿਬ ਸੰਤ ਬਲਵੀਰ ਸਿੰਘ ਟਿੱਬਾ ਸਾਹਿਬ,ਸੰਤ ਮਹਾਂਵੀਰ ਸਿੰਘ ਤਾਜੇਵਾਲ, ਸੁਖਵਿੰਦਰ ਸਿੰਘ ਮੂਨਕਾਂ, ਹਰਕਮਲ ਸਿੰਘ ਸਹੋਤਾ,ਬਲਵਿੰਦਰ ਸਿੰਘ ਬੋਬੀ,ਮਨਪ੍ਰੀਤ ਸਿੰਘ,ਕਮਲਜੀਤ ਸਿੰਘ ਭੂਪਾ, ਜਸਪਾਲ ਸਿੰਘ,ਓੰਕਾਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਅਤੇ ਸਮਰਥਕ ਹਾਜ਼ਰ ਸਨ
#ਸ਼੍ਰੋਮਣੀਅਕਾਲੀਦਲ

20/05/2025

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਦੇਸ਼ ਸੀ ਕਿ ਸ੍ਰੋਮਣੀ ਕਮੇਟੀ ਆਪਣਾ ਯੂ ਟਿਊਬ ਚੈਨਲ ਬਣਾਵੇ!!! ਕੀ ਬਣਿਆ???
ਸਾਡੀ ਕੌਮ ਨੂੰ ਦਾਇਰਾ ਤਾਂ ਵਧਾਓਣਾ ਹੀ ਪਵੇਗਾ,,,,,,
ਹਾਂ ਸੂਝਵਾਨ ਲੋਕ ਬੈਠਣ ਅਤੇ ਸੀਮਾ ਨਿਸਚਤ ਕਰਨ,,,,,,,,
ਅੱਗੇ ਸਮਾਂ ਬਹੁਤ ਤੇਜ਼ ਹੈ,,,, ਅਸੀਂ ਮਰ ਮਿਟ ਕੇ,, ਕੁਰਬਾਨੀਆਂ
ਦੇਕੇ ਵੀ ਦੁਨੀਆਂ ਨੂੰ ਆਪਣੇ ਵਾਰੇ ਦੱਸ ਨਹੀਂ ਸਕੇ ਤੇ ਦੱਸ ਨਹੀਂ ਰਹੇ,,,,,,, ਤਾਂ ਕੋਈ ਹੋਰ ਜੇ ਦੱਸੇਗਾ ਤਾਂ ਸੁਭਾਵਿਕ ਹੈ ਗਲਤੀ ਵੀ ਹੋਵੇਗੀ
ਸੋ ਗਾਲਾਂ ਕੱਢਕੇ ਅਸੀਂ ਆਪਣੀ ਜਿੰਮੇਵਾਰੀ ਤੋਂ ਭੱਜ ਰਹੇ ਹਾਂ,, 🚩🚩 ਨਿੰਦਕ ਮਹਿਕਮਾ

ਭਾਰਤੀ ਫ਼ੌਜ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਵਾਈ ਸੁਰੱਖਿਆ ਗੰਨਾਂ ਲਗਾਉਣ ਵਾਲਾ ਬਿਆਨ ਹੈਰਾਨੀਜਨਕ- ਮੁੱਖ ਗ੍ਰੰਥੀਐਡਵੋਕੇਟ ਧਾਮੀ ਨੇ ...
20/05/2025

ਭਾਰਤੀ ਫ਼ੌਜ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਵਾਈ ਸੁਰੱਖਿਆ ਗੰਨਾਂ ਲਗਾਉਣ ਵਾਲਾ ਬਿਆਨ ਹੈਰਾਨੀਜਨਕ- ਮੁੱਖ ਗ੍ਰੰਥੀ
ਐਡਵੋਕੇਟ ਧਾਮੀ ਨੇ ਵੀ ਕਿਹਾ, ਪ੍ਰਬੰਧਕੀ ਤੌਰ ’ਤੇ ਅਜਿਹੀ ਕੋਈ ਪ੍ਰਵਾਨਗੀ ਨਹੀਂ ਦਿੱਤੀ, ਨਾ ਹੀ ਅਜਿਹਾ ਕੁਝ ਵਾਪਰਿਆ
ਅੰਮ੍ਰਿਤਸਰ, 20 ਮਈ-(ਨਿਊਜ਼ ਟੁਡੇ ਸਰਵਿਸ)

ਬੀਤੇ ਕੱਲ੍ਹ ਭਾਰਤੀ ਫ਼ੌਜ ਦੇ ਲੈਫ਼ਟੀਨੈਂਟ ਜਨਰਲ ਸੁਮੇਰ ਇਵਾਨ ਵੱਲੋਂ ਇੱਕ ਚੈਨਲ ਨਾਲ ਇੰਟਰਵੀਊ ਦੌਰਾਨ ਹਾਲੀਆ ਭਾਰਤ ਪਾਕਿਸਤਾਨ ਤਣਾਅ ਵਿਚਕਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਫੌਜ ਦੀਆਂ ਹਵਾਈ ਸੁਰੱਖਿਆ ਗੰਨਾਂ ਲਗਾਉਣ ਸਬੰਧੀ ਕੀਤੇ ਗਏ ਦਾਅਵੇ ਨੂੰ ਮੂਲੋਂ ਰੱਦ ਕਰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਐਡੀਸ਼ਨਲ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਨੇ ਇਸ ਨੂੰ ਹੈਰਾਨੀਜਨਕ ਕਰਾਰ ਦਿੱਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਬੀਤੇ ਦਿਨੀਂ ਅੰਮ੍ਰਿਤਸਰ ਜਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਬਲੈਕਆਊਟ ਸਬੰਧੀ ਕੀਤੀਆਂ ਗਈਆਂ ਹਦਾਇਤਾਂ ਦੇ ਮੱਦੇਨਜ਼ਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧ ਵੱਲੋਂ ਸਹਿਯੋਗ ਕੀਤਾ ਗਿਆ, ਇਸ ਦੌਰਾਨ ਸ੍ਰੀ ਦਰਬਾਰ ਸਾਹਿਬ ਸਮੂਹ ਦੀਆਂ ਬਾਹਰਲੀਆਂ ਤੇ ਉੱਪਰਲੀਆਂ ਲਾਈਟਾਂ ਤੈਅ ਸਮੇਂ ਸੀਮਾ ਅਨੁਸਾਰ ਬੰਦ ਕੀਤੀਆਂ ਗਈਆਂ ਪ੍ਰੰਤੂ ਜਿੱਥੇ-ਜਿੱਥੇ ਗੁਰੂ ਦਰਬਾਰ ਦੀ ਮਰਿਆਦਾ ਚਲਦੀ ਹੈ ਉਨ੍ਹਾਂ ਥਾਵਾਂ ਉੱਤੇ ਲਾਈਟਾਂ ਚੱਲਦੀਆਂ ਰੱਖ ਕੇ ਪੂਰੀ ਜਿੰਮੇਵਾਰੀ ਨਾਲ ਮਰਿਆਦਾ ਨਿਭਾਈ ਗਈ ਹੈ। ਗਿਆਨੀ ਅਮਰਜੀਤ ਸਿੰਘ ਨੇ ਕਿਹਾ ਕਿ ਭਾਰਤੀ ਫੌਜ ਦੇ ਲੈਫਟੀਨੈਂਟ ਜਨਰਲ ਵੱਲੋਂ ਇਹ ਦਾਅਵਾ ਕਰਨਾ ਕਿ ਆਪਰੇਸ਼ਨ ਸਿੰਧੂਰ ਦੌਰਾਨ ਹੈਡ ਗ੍ਰੰਥੀ ਵੱਲੋਂ ਫੌਜ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਪਣੀਆਂ ਹਵਾਈ ਸੁਰੱਖਿਆ ਗੰਨਾਂ ਲਗਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ, ਇਹ ਮੂਲੋਂ ਗਲਤ ਹੈ ਕਿਉਂਕਿ ਅਜਿਹੀ ਕੋਈ ਪ੍ਰਵਾਨਗੀ ਨਹੀਂ ਦਿੱਤੀ ਗਈ ਅਤੇ ਨਾ ਹੀ ਕੋਈ ਗੰਨਾਂ ਲਗਾਉਣ ਜਿਹਾ ਘਟਨਾਕ੍ਰਮ ਇਸ ਪਾਵਨ ਅਸਥਾਨ ਉੱਤੇ ਪ੍ਰਵਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਸਮੂਹ, ਲੰਗਰ ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਅਖੰਡ ਪਾਠ ਸਾਹਿਬਾਨ ਵਾਲੇ ਅਸਥਾਨ ਅਤੇ ਹੋਰ ਸਬੰਧਤ ਗੁਰ ਅਸਥਾਨਾਂ ਦੀ ਰੋਜ਼ਾਨਾ ਚੱਲਣ ਵਾਲੀ ਮਰਿਆਦਾ ਲਾਜ਼ਮੀ ਹੁੰਦੀ ਹੈ ਜਿਸ ਵਿੱਚ ਕਿਸੇ ਕਿਸਮ ਦਾ ਵਿਘਨ ਪਾਉਣ ਦਾ ਅਧਿਕਾਰ ਕਿਸੇ ਨੂੰ ਨਹੀਂ ਹੈ ਅਤੇ ਬੀਤੇ ਦਿਨੀਂ ਬਣੇ ਹਾਲਾਤ ਦੇ ਚੱਲਦਿਆਂ ਵੀ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਗੁਰੂ ਦਰਬਾਰ ਦੀ ਸਮੁੱਚੀ ਮਰਿਆਦਾ ਪੂਰਨ ਸਮਰਪਣ ਭਾਵ ਅਤੇ ਦ੍ਰਿੜ੍ਹਤਾ ਨਾਲ ਜਾਰੀ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਬਲੈਕਆਊਟ ਦੇ ਸਮੇਂ ਕਿਸੇ ਵੀ ਗੁਰ ਅਸਥਾਨ ਜਿੱਥੇ ਮਰਿਆਦਾ ਚੱਲਦੀ ਹੋਵੇ ਉਸ ਦੀਆਂ ਲਾਈਟਾਂ ਬੰਦ ਨਹੀਂ ਕੀਤੀਆਂ ਗਈਆਂ। ਸਿੰਘ ਸਾਹਿਬ ਨੇ ਕਿਹਾ ਕਿ ਭਾਰਤੀ ਫ਼ੌਜ ਦੇ ਅਧਿਕਾਰੀ ਨੇ ਅਜਿਹਾ ਬਿਆਨ ਕਿਉਂ ਦਿੱਤਾ ਇਸ ਬਾਰੇ ਤਾਂ ਉਹ ਹੀ ਸਪੱਸ਼ਟ ਕਰ ਸਕਦੇ ਹਨ ਪਰੰਤੂ ਅਜਿਹੀ ਗੱਲ ਕਹੀ ਜਾਣੀ ਬਹੁਤ ਗ਼ਲਤ ਤੇ ਹੈਰਾਨੀਜਨਕ ਹੈ। ਉਨ੍ਹਾਂ ਕਿਹਾ ਕਿ ਬਤੌਰ ਐਡੀਸ਼ਨਲ ਮੁੱਖ ਗ੍ਰੰਥੀ ਉਹ ਇਹ ਗੱਲ ਦਾਅਵੇ ਨਾਲ ਕਹਿ ਰਹੇ ਹਨ ਕਿ ਗੰਨਾਂ ਲਗਾਉਣ ਸਬੰਧੀ ਕੋਈ ਪ੍ਰਵਾਨਗੀ ਫ਼ੌਜ ਨੂੰ ਨਹੀਂ ਦਿੱਤੀ ਗਈ।
ਫ਼ੌਜ ਦੇ ਅਧਿਕਾਰੀ ਵੱਲੋਂ ਇਸ ਬਿਆਨ ਦੇ ਸਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਉਨ੍ਹਾਂ ਨਾਲ ਬਲੈਕਆਊਟ ਦੇ ਸਮੇਂ ਲਾਈਟਾਂ ਬੰਦ ਕਰਵਾਉਣ ਸਬੰਧੀ ਸੰਪਰਕ ਕੀਤਾ ਗਿਆ ਸੀ, ਜਿਸ ਸਬੰਧੀ ਪ੍ਰਬੰਧਕੀ ਤੌਰ ਉੱਤੇ ਜ਼ਿੰਮੇਵਾਰੀ ਸਮਝਦਿਆਂ ਅਸੀਂ ਪੂਰਨ ਸਹਿਯੋਗ ਕੀਤਾ ਸੀ। ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜ ਦੇ ਅਧਿਕਾਰੀਆਂ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਵਾਈ ਸੁਰੱਖਿਆ ਗੰਨਾਂ ਲਗਾਉਣ ਸਬੰਧੀ ਕਿਸੇ ਕਿਸਮ ਦਾ ਸੰਪਰਕ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਦਾ ਪਾਲਣ ਕਰਨ ਲਈ ਐਡੀਸ਼ਨਲ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ ਨਾਲ ਸਲਾਹ ਕਰਕੇ ਬਾਹਰੀ ਲਾਈਟਾਂ ਹੀ ਬੰਦ ਕਰਵਾਈਆਂ ਗਈਆਂ ਸਨ। ਐਡਵੋਕੇਟ ਧਾਮੀ ਨੇ ਕਿਹਾ ਕਿ ਬਲੈਕਆਊਟ ਦੌਰਾਨ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਣ ਤੇ ਸੇਵਾ ਕਰਨ ਪੁੱਜਦੀ ਰਹੀ ਹੈ ਅਤੇ ਜੇਕਰ ਗੰਨਾਂ ਲਗਾਉਣ ਜਿਹੀ ਕੋਈ ਘਟਨਾ ਵਾਪਰੀ ਹੁੰਦੀ ਤਾਂ ਸੰਗਤ ਨੇ ਵੀ ਇਸ ਨੂੰ ਜ਼ਰੂਰ ਦੇਖਿਆ ਅਤੇ ਨੋਟਿਸ ਕੀਤਾ ਹੁੰਦਾ। ਉਨ੍ਹਾਂ ਕਿਹਾ ਕਿ ਫੌਜ ਦੇ ਇੱਕ ਅਧਿਕਾਰੀ ਵੱਲੋਂ ਅਜਿਹੀ ਗੱਲ ਨੂੰ ਅੱਗੇ ਵਧਾਉਣਾ ਹੈਰਾਨੀਜਨਕ ਹੈ। ਉਨ੍ਹਾਂ ਕਿਹਾ ਭਾਰਤ ਸਰਕਾਰ ਨੂੰ ਇਹ ਗੱਲ ਸਪੱਸ਼ਟ ਕਰਨੀ ਚਾਹੀਦੀ ਹੈ ਕਿ ਅਜਿਹੇ ਬਿਆਨ ਫੌਜ ਦੇ ਅਧਿਕਾਰੀਆਂ ਵੱਲੋਂ ਕਿਉਂ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਬਣੇ ਤਣਾਅਪੂਰਨ ਹਾਲਾਤ ਵਿੱਚ ਦੇਸ਼ ਅਤੇ ਫੌਜ ਵੱਲੋਂ ਨਿਭਾਈ ਭੂਮਿਕਾ ਸ਼ਲਾਘਾਯੋਗ ਹੈ ਪਰੰਤੂ ਸਿੱਖਾਂ ਦੇ ਕੇਂਦਰੀ ਧਾਰਮਿਕ ਅਸਥਾਨ ਬਾਰੇ ਕਈ ਦਿਨਾਂ ਬਾਅਦ ਅਜਿਹੀ ਗਲਤ ਗੱਲ ਫੈਲਾਉਣੀ ਹੈਰਾਨੀਜਨਕ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੋਣ ਵਜੋਂ ਐਡਵੋਕੇਟ ਧਾਮੀ ਨੇ ਸਪੱਸ਼ਟ ਕੀਤਾ ਕਿ ਗੰਨਾਂ ਲਗਾਉਣ ਜਿਹੀ ਕੋਈ ਪ੍ਰਵਾਨਗੀ ਨਹੀਂ ਦਿੱਤੀ ਗਈ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਵੀ ਸਪੱਸ਼ਟ ਕੀਤਾ ਕਿ ਭਾਵੇਂ ਕਿ ਜਦੋਂ ਬੀਤੇ ਦਿਨੀਂ ਫ਼ੌਜ ਦੀ ਕਾਰਵਾਈ ਚੱਲ ਰਹੀ ਸੀ, ਉਹ ਉਸ ਸਮੇਂ ਵਿਦੇਸ਼ ਦੌਰੇ ਉੱਤੇ ਸਨ, ਪਰੰਤੂ ਇਸ ਦੌਰਾਨ ਉਨ੍ਹਾਂ ਨਾਲ ਗੰਨਾਂ ਲਗਾਉਣ ਸਬੰਧੀ ਕੋਈ ਗੱਲਬਾਤ ਨਹੀਂ ਹੋਈ ਅਤੇ ਨਾ ਹੀ ਅਜਿਹੀ ਕੋਈ ਗੱਲ ਸ੍ਰੀ ਦਰਬਾਰ ਸਾਹਿਬ ਵਿਖੇ ਵਾਪਰੀ ਹੈ। ਗਿਆਨੀ ਰਘਬੀਰ ਸਿੰਘ ਨੇ ਫੌਜ ਦੇ ਅਧਿਕਾਰੀ ਵੱਲੋਂ ਬਿਆਨਬਾਜ਼ੀ ਨੂੰ ਹੈਰਾਨੀਜਨਕ ਦੱਸਿਆ।

ਜਾਰੀ ਕਰਤਾ: ਪਬਲੀਸਿਟੀ ਵਿਭਾਗ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

19/05/2025

** ਧੰਨ ਗੁਰੂ ਦੇ ਸਿੱਖ ਅਕਲ ਦੇ ਪੱਕੇ ਵੈਰੀ **

ਤਕਰੀਬਨ ਚੌਵੀ ਮਿੰਟ ਦੀ ਸੀ ਮੈਂ ਦੁਪਹਿਰੇ ਸਾਰੀ ਵੀਡੀਓ ਵੇਖੀ ਹੈ ਹੁਣ ਧਰੁਵ ਰਾਠੀ ਨੇ ਆਪਣੇ ਚੈਨਲ ਤੋਂ ਉਤਾਰਤੀ। ਅਜਿਹੀ ਗੱਲ ਨੀ ਓਹਦੇ ਵਲੋਂ ਸਿੱਖ ਇਤਿਹਾਸ ਦੀ ਪੇਸ਼ਕਾਰੀ ਵਧੀਆ ਕੀਤੀ ਸੀ। ਮੰਨਦੇ ਹਾਂ AI ਦੀ ਮੱਦਦ ਨਾਲ ਐਨੀਮੇਟਡ ਜਾਂ ਕੋਈ ਵੀ ਕਾਲਪਨਿਕ ਚਿੱਤਰ ਗੁਰੂ ਸਾਹਿਬਾਨ ਦਾ ਨਹੀ ਬਣਾਉਂਣਾ ਚਾਹੀਦਾ, ਓਹਨੂੰ ਗਾਲਾਂ ਕੱਢਣ ਦੀ ਬਜਾਏ ਸਮਝਾਓ ਗੈਰ ਵਿਅਕਤੀ ਆ ਓਹਨੇ ਕੋਈ ਘਟੀਆ ਮਾਨਸਿਕਤਾ ਤਹਿਤ ਨਹੀ ਵੀਡੀਓ ਬਣਾਈ ਜਿਥੋਂ ਤੱਕ ਮੈਂ ਸਮਝਦਾ। ਓਹ ਅੱਗੇ ਵੀ ਬਹੁਤ ਗਿਆਨ ਭਰਪੂਰ ਵੀਡੀਓ ਕਰਦਾ। ਓਹਦਾ ਕਰੋੜਾਂ ਚ ਚੈਨਲ view subscriber ਹੈ। ਜੇ ਓਹ ਸਿੱਖ ਇਤਿਹਾਸ ਤੇ ਪੇਸ਼ਕਾਰੀ ਕਰਦਾ ਤੱਥਾਂ ਦੇ ਅਧਾਰ ਤੇ ਤਾਂ ਚੰਗੀ ਗੱਲ ਹੈ ਸਿੱਖ ਇਤਿਹਾਸ ਦਾ ਪ੍ਰਚਾਰ ਦੂਰ ਤਾਂਈ ਹੋਵੇਗਾ।

ਜੇ ਅਖੌਤੀ ਸਿੱਖ ਆਗੂ ਐਨੀਮੇਟਡ ਜਾਂ ਕੋਈ ਵੀ ਕਾਲਪਨਿਕ ਚਿੱਤਰ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਤਾਂ ਇਹਦੇ ਤੇ ਮੁਕੰਮਲ ਰੋਕ ਲਾਓ, ਸਿੱਖਾਂ ਵਿਚਲੇ ਸੰਪਰਦਾਈ ਡੇਰੇਦਾਰਾਂ ਨੇ ਹੀ ਗੁਰੂ ਸਾਹਿਬਾਨ ਦੇ ਕਾਲਪਨਿਕ ਚਿੱਤਰ ਤਸਵੀਰਾ ਪ੍ਰਮੋਟ ਕੀਤੀਆਂ ਵੱਡੇ ਪੱਧਰ ਤੇ। ਬੇਢਵੀ ਜਿਹੀ ਗੁਰੂ ਨਾਨਕ ਸਾਹਿਬ ਦੀ ਤਸਵੀਰ ਬਣਾਕੇ ਕਹੀ ਜਾਂਦੇ ਆ ਸਾਡੇ ਬਾਬਾ ਜੀ ਨੇ ਗੁਰੂ ਗ੍ਰੰਥ ਸਾਹਿਬ ਚੋ ਦਰਸ਼ਨ ਕਰਕੇ ਇਹ ਤਸਵੀਰ ਪੇਂਟਰ ਤੋ ਤਿਆਰ ਕਰਾਈ ਹੈ। ਜਾਂ ਤਾਂ ਪਹਿਲਾਂ ਆਵਦੇ ਸਿੱਖ ਪੰਥ ਚ ਹੀ ਉੱਕਾ ਰੋਕ ਲਾਓ ਗੁਰੂ ਸਾਹਿਬਾਨ ਦੀਆਂ ਕਾਲਪਨਿਕ ਤਸਵੀਰਾਂ ‘ਤੇ ਜੇ ਕੋਈ ਗੈਰ ਵਰਤਦਾ ਜਾਣੇ ਅਣਜਾਣੇ ਓਹਨੂੰ ਗਾਲਾਂ ਕੱਢਣ ਤੋਂ ਪਹਿਲਾਂ ਸਮਝਾਓ।

ਬੰਬੇ ਚ ਗੁਰੂ ਨਾਨਕ ਸਾਹਿਬ ਦਾ ਭੇਖ ਉਤਾਰਿਆ ਇਹਦੀ ਜੜ੍ਹ ਫੜੋ ਪਹਿਲਾਂ ਕਿ ਇਹ ਆਇਆ ਕਿਥੋਂ ਹੈ ਜੇ ਅਸੀਂ ਗੁਰੂ ਸਾਹਿਬਾਨ ਦੀਆਂ ਕਾਲਪਨਿਕ ਤਸਵੀਰਾਂ ਪ੍ਰਮੋਟ ਨਾ ਕਰਦੇ ਤਾਂ ਅੱਜ ਇਹ ਕੁਝ ਨਾ ਹੁੰਦਾ।

ਸੁਖਜੀਤ ਸਿੰਘ ਡੱਲਾ।
੧੯ ਮਈ ੨੦੨੫

ਦਿਓ ਮੁਬਾਰਕਬਾਦ
18/05/2025

ਦਿਓ ਮੁਬਾਰਕਬਾਦ

ਧੀਆਂ ਦਾ ਸਤਿਕਾਰ ਕਰੋ, ਧੀਆਂ ਵਾਂਗ ਪਿਆਰ ਕਰੋ
ਇਹ ਹੈ ਮੇਰੀ ਧੀ ਮੇਰੀ ਭਤੀਜੀ, ਵਰਿੰਦਰ ਕੌਰ ਥਲ਼ੀ, ਵਰਿੰਦਰ ਕੌਰ ਹਿਮਾਚਲ ਦੇ ਗੁਰੂ ਨਾਨਕ ਪਬਲਿਕ ਸਕੂਲ ਦੀ ਵਿਦਿਆਰਥਣ ਸੀ ਅਤੇ 12ਵੀਂ ਜਮਾਤ ਕਮਰਸ ਵਿਚ ਪੜ੍ਹਦੀ ਹੋਈ ਨੇ 98 ਫ਼ੀਸਦ ਨੰਬਰ ਲੈ ਕੇ ਪੂਰੇ ਹਿਮਾਚਲ ਵਿਚੋਂ ਦੂਜਾ ਸਥਾਨ ਹਾਸਲ ਕਰਕੇ ਇਹ ਦੱਸ ਦਿੱਤਾ ਹੈ ਕਿ ਆਪਾਂ ਪੰਜਾਬ ਦੇ ਜਾਏ ਅਤੇ ਧੀਆਂ ਕਿਸੇ ਗੱਲੋਂ ਵੀ ਘੱਟ ਨਹੀਂ ਹਾਂ, ਮੈਨੂੰ ਆਪਣੀ ਭਤੀਜੀ ਉਤੇ ਮਾਣ ਹੈ, ਬਹੁਤ ਮੁਬਾਰਕਾਂ ਪੁੱਤ ਤਰੱਕੀਆਂ ਕਰੋ

  ਰਿਵਾਇਤੀ ਸੂਸਾਂ ਮੇਲੇ 'ਤੇ ਸਟੰਟਬਾਜ਼ੀ ਤੇ ਹੁੱਲੜਬਾਜੀ ਕਰਨ ਵਾਲੇ ਨੌਜਵਾਨਾਂ ਦੀ ਆਈ ਸ਼ਾਮਤ •ਹੁਸ਼ਿਆਰਪੁਰ ਪੁਲਿਸ ਨੇ ਟਰੈਕਟਰਾਂ ਤੇ ਸਟੰਟ ਕਰਨ ਵਾ...
18/05/2025


ਰਿਵਾਇਤੀ ਸੂਸਾਂ ਮੇਲੇ 'ਤੇ ਸਟੰਟਬਾਜ਼ੀ ਤੇ ਹੁੱਲੜਬਾਜੀ ਕਰਨ ਵਾਲੇ ਨੌਜਵਾਨਾਂ ਦੀ ਆਈ ਸ਼ਾਮਤ
•ਹੁਸ਼ਿਆਰਪੁਰ ਪੁਲਿਸ ਨੇ ਟਰੈਕਟਰਾਂ ਤੇ ਸਟੰਟ ਕਰਨ ਵਾਲੇ ਨੌਜਵਾਨਾਂ ਖਿਲਾਫ਼ ਕੀਤਾ ਕੇਸ ਦਰਜ, 2 ਟਰੈਕਟਰ ਕਬਜ਼ੇ 'ਚ ਲਏ
ਹੁਸ਼ਿਆਰਪੁਰ, 18 ਮਈ (ਨਿਊਜ਼ ਟੁਡੇ ਸਰਵਿਸ)
ਪੰਜਾਬ ਦੇ ਰਿਵਾਇਤੀ ਮੇਲਿਆਂ ਵਿੱਚ ਧਾਰਮਿਕ ਆਸਥਾ ਨੂੰ ਖੁੱਡੇ ਲਾਈਨ ਲਾ ਕੇ ਮੋਟਰਸਾਈਕਲਾਂ ਅਤੇ ਟਰੈਕਟਰਾਂ ਨਾਲ ਖਤਰਨਾਕ ਸਟੰਟ ਕਰਨ ਵਾਲੇ ਨੌਜਵਾਨਾਂ ਦੀ ਸ਼ਾਮਤ ਆ ਚੁੱਕੀ ਹੈ। ਹੁਸ਼ਿਆਰਪੁਰ ਦੇ ਨਜ਼ਦੀਕ ਆਸਥਾ ਦੇ ਵੱਡੇ ਕੇਂਦਰ ਬਾਬਾ ਜਵਾਹਰ ਦਾਸ ਜੀ ਦੇ ਤਪ ਸਥਾਨ ਸੂਸਾਂ ਵਿਖੇ ਰਵਾਇਤੀ ਸਲਾਨਾ ਜੋੜ ਮੇਲੇ ਵਿੱਚ 14 ਮਈ ਨੂੰ ਮੋਟਰਸਾਈਕਲਾਂ ਅਤੇ ਟਰੈਕਟਰਾਂ ਤੇ ਖਤਰਨਾਕ ਸਟੰਟ ਕਰਨ ਵਾਲੇ ਇਨਾਂ ਹੂਲੜਬਾਜ 20-25 ਨੌਜਵਾਨਾਂ ਖਿਲਾਫ ਹੁਸ਼ਿਆਰਪੁਰ ਪੁਲਿਸ ਨੇ ਮੁਕਦਮਾ ਦਰਜ ਕਰਕੇ 2 ਟਰੈਕਟਰਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ | ਇਸ ਸਾਰੇ ਖਤਰਨਾਕ ਸਟੰਟ ਦੀਆਂ ਸੋਸ਼ਲ ਮੀਡੀਆ ਤੇ ਤੇਜ਼ੀ ਵਾਇਰਲ ਹੋਈਆਂ ਵੀਡੀਓਜ ਵਿੱਚ ਖਤਰਨਾਕ ਸਟੰਟ ਕਰ ਰਹੇ ਨੌਜਵਾਨਾਂ ਵੱਲੋਂ ਇੱਕ ਪੁਲਿਸ ਅਧਿਕਾਰੀ ਉੱਪਰ ਟਰੈਕਟਰ ਚਾੜਨ ਦੀ ਦਿਲ ਕੰਬਾਊ ਘਟਨਾ ਨਾਲ ਸਮਾਜਿਕ ਤੇ ਧਾਰਮਿਕ ਹਲਕਿਆਂ ਵਿੱਚ ਵੱਡਾ ਰੋਸ ਫੈਲ ਗਿਆ ਅਤੇ ਇਹਨਾਂ ਸਟੰਟਬਾਜ਼ਾਂ ਉੱਪਰ ਸਖਤ ਕਾਰਵਾਈ ਕਰਨ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਸੀ। ਜਿਸ ਨੂੰ ਵੇਖਦਿਆਂ ਹੁਸ਼ਿਆਰਪੁਰ ਪੁਲਿਸ ਨੇ ਵੱਡਾ ਕਦਮ ਚੁੱਕਿਆ ਹੈ ਜ਼ਿਕਰਯੋਗ ਹੈ ਕਿ ਇਹ ਮੇਲਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਹੁਸ਼ਿਆਰਪੁਰ ਪੁਲਿਸ ਨੇ ਇੱਕ ਵੀਡੀਓ ਜਾਰੀ ਕਰਕੇ ਖਤਰਨਾਕ ਸਟੰਟ ਕਰਨ ਵਾਲੇ ਹੁਲੜਬਾਜਾਂ ਨੂੰ ਸਖਤ ਚੇਤਾਵਨੀ ਜਾਰੀ ਕਰ ਦਿੱਤੀ ਸੀ। ਪਰ ਇਸ ਦੀ ਪਰਵਾਹ ਨਾ ਕਰਦਿਆਂ ਹੋਇਆਂ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਟਰੈਕਟਰਾਂ ਅਤੇ ਮੋਟਰਸਾਈਕਲਾਂ ਤੇ ਸਵਾਰ ਨੌਜਵਾਨਾਂ ਨੇ ਸਟੰਟਬਾਜੀ ਦੀ ਅੱਤ ਹੀ ਕਰਵਾ ਦਿੱਤੀ | ਇਨਾਂ ਸਟੰਟਬਾਜ ਅਤੇ ਹੁਲੜਬਾਜ਼ ਨੌਜਵਾਨਾਂ ਖਿਲਾਫ਼ ਕੀਤੀ ਗਈ ਇਸ ਕਾਰਵਾਈ ਸਬੰਧੀ ਹੁਸ਼ਿਆਰਪੁਰ ਪੁਲਿਸ ਦੇ ਐਸਪੀ (ਡੀ) ਡਾਕਟਰ ਮੁਕੇਸ਼ ਕੁਮਾਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਬੁੱਲੋਵਾਲ ਪੁਲਿਸ ਨੂੰ 14 ਮਈ ਨੂੰ ਇਤਲਾਹ ਮਿਲੀ ਸੀ ਕਿ ਕੁਝ ਨੌਜਵਾਨ ਖਤਰਨਾਕ ਸਟੰਟਬਾਜੀ ਕਰ ਰਹੇ ਹਨ ਜਿਸ ਨੂੰ ਰੋਕਣ ਲਈ ਥਾਣਾ ਬੁੱਲੋਵਾਲ ਦੇ ਐਸਐਚਓ ਪੁਲਿਸ ਕਰਮੀਆਂ ਨੂੰ ਨਾਲ ਲੈ ਕੇ ਮੌਕੇ ਤੇ ਪਹੁੰਚੇ ਅਤੇ ਤੁਰੰਤ ਕਾਰਵਾਈ ਸ਼ੁਰੂ ਕੀਤੀ ਜਿਸ ਦੌਰਾਨ ਇਹਨਾਂ ਹੁੱਲੜਬਾਜ ਨੌਜਵਾਨਾਂ ਨੇ ਪੁਲਿਸ ਅਧਿਕਾਰੀ ਉੱਪਰ ਟਰੈਕਟਰ ਚਾੜਨ ਦੀ ਕੋਸ਼ਿਸ਼ ਕੀਤੀ ਅਤੇ ਉਹ ਵਾਲ-ਵਾਲ ਬਚ ਗਏ | ਜਿਸ ਦੀਆਂ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈਆਂ ਅਤੇ ਜਨਤਾ ਵੱਲੋਂ ਲਗਾਤਾਰ ਇਹਨਾਂ ਖਿਲਾਫ ਮੰਗ ਕੀਤੀ ਜਾ ਰਹੀ ਸੀ ਜਿਸ ਨੂੰ ਵੇਖਦਿਆਂ ਇਹਨਾਂ ਹੁੱਲੜਬਾਜ਼ 20 ਤੋਂ 25 ਦੇ ਕਰੀਬ ਅਣਪਛਾਤੇ ਹੁੱਲੜਬਾਜ ਨੌਜਵਾਨਾਂ ਅਤੇ ਟਰੈਕਟਰਾਂ ਚਾਲਕਾਂ ਖਿਲਾਫ ਥਾਣਾ ਬੁੱਲੋਵਾਲ ਵਿੱਚ ਐਫ ਆਈਆਰ ਨੰਬਰ 60, 109, 132, 221 ਅਤੇ 190 ਅਧੀਨ ਕੇਸ ਦਰਜ ਕਰਕੇ ਦੋ ਟਰੈਕਟਰਾਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਵੀਡੀਓ ਦੀ ਤਫਤੀਸ਼ ਕਰਕੇ ਨੌਜਵਾਨ ਹੁੱਲੜਬਾਜਾਂ ਦੀ ਭਾਲ ਕੀਤੀ ਜਾ ਰਹੀ ਹੈ ਜਿਨਾਂ ਨੂੰ ਜਲਦੀ ਹੀ ਕਾਬੂ ਕਰਕੇ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਦੱਸਿਆ ਗਿਆ ਹੈ ਕਿ ਇਨ੍ਹਾਂ ਹੁੱਲੜਬਾਜ਼ਾਂ ਖਿਲਾਫ ਦਰਜ ਕੀਤੀ ਗਈ ਧਾਰਾ ਵਿੱਚ ਕਤਲ ਦੀ ਕੋਸ਼ਿਸ਼ ਦੀ ਵੀ ਧਾਰਾ ਜੋੜੀ ਗਈ ਹੈ ਜਿਸ ਤੋਂ ਲੱਗਦਾ ਹੈ ਕਿ ਇਹਨਾਂ ਹੁਲੜਬਾਜਾਂ ਦੀ ਜ਼ਬਰਦਸਤ ਸ਼ਾਮਤ ਆਉਣ ਵਾਲੀ ਹੈ

Address


Telephone

+919356449830

Website

Alerts

Be the first to know and let us send you an email when The NEWZ TODAY posts news and promotions. Your email address will not be used for any other purpose, and you can unsubscribe at any time.

Contact The Business

Send a message to The NEWZ TODAY:

Shortcuts

  • Address
  • Telephone
  • Alerts
  • Contact The Business
  • Claim ownership or report listing
  • Want your business to be the top-listed Media Company?

Share