ਪੰਜਾਬ आज तक

  • Home
  • ਪੰਜਾਬ आज तक

ਪੰਜਾਬ आज तक Punjab Aaj Tak

" ਨਾਰਕੋ ਕੋਆਰਡੀਨੇਸ਼ਨ ਸੈਂਟਰ ਮੈਕਾਨਿਜ਼ਮ " ਦੀ ਮਹੀਨੇਵਾਰ ਮੀਟਿੰਗ ਦਾ ਆਯੌਜਨ·         ਜਿਲ੍ਹਾ ਪ੍ਰਸਾਸ਼ਨ ਵਲੋਂ ਮਾਲੇਰਕੋਟਲਾ ਨੂੰ ਨਸ਼ਾ ਮੁਕਤ ਕਰਨ...
29/07/2024

" ਨਾਰਕੋ ਕੋਆਰਡੀਨੇਸ਼ਨ ਸੈਂਟਰ ਮੈਕਾਨਿਜ਼ਮ " ਦੀ ਮਹੀਨੇਵਾਰ ਮੀਟਿੰਗ ਦਾ ਆਯੌਜਨ

· ਜਿਲ੍ਹਾ ਪ੍ਰਸਾਸ਼ਨ ਵਲੋਂ ਮਾਲੇਰਕੋਟਲਾ ਨੂੰ ਨਸ਼ਾ ਮੁਕਤ ਕਰਨ ਲਈ ਨਸ਼ਿਆ ਖਿਆਫ ਜ਼ੀਰੋ ਟਾਲਰੈਂਸ ਦੀ ਨੀਤੀ ਅਖਤਿਆਰ- ਵਧੀਕ ਡਿਪਟੀ ਕਮਿਸਨਰ
· ਹੁਣ ਤੱਕ ਜ਼ਿਲ੍ਹੇ'ਚ 09 ਕਰੋੜ 85 ਲੱਖ 10 ਹਜ਼ਾਰ 242 ਰੁਪਏ ਦੀਆਂ 13 ਨਸ਼ਾ ਤਸਕਰਾਂ ਦੀਆਂ 11 ਜਾਇਦਾਦਾਂ ਸਰਕਾਰ ਦੇ ਨਿਯਮਾਂ ਅਨੁਸਾਰ ਜ਼ਬਤ- ਐਸ.ਪੀ.

ਮਾਲੇਰਕੋਟਲਾ 29 ਜੁਲਾਈ :
ਨਸ਼ਿਆਂ ਦੀ ਰੋਕਥਾਮ ਲਈ ਵਿਭਾਗਾਂ ਵਿੱਚ ਬਿਹਤਰ ਤਾਲਮੇਲ ਦੇ ਉਦੇਸ਼ ਨਾਲ ਗਠਿਤ ਜ਼ਿਲ੍ਹਾ ਪੱਧਰੀ ਕਮੇਟੀ " ਨਾਰਕੋ ਕੋਆਰਡੀਨੇਸ਼ਨ ਸੈਂਟਰ ਮੈਕਾਨਿਜ਼ਮ " ਦੀ ਮੀਟਿੰਗ ਵਧੀਕ ਡਿਪਟੀ ਕਮਿਸਨਰ ਸ੍ਰੀ ਰਾਜਪਾਲ ਸਿੰਘ ਦੀ ਪ੍ਰਧਾਨਗੀ ਵਿੱਚ ਆਯੋਜਿਤ ਕੀਤੀ ਗਈ ।
ਵਧੀਕ ਡਿਪਟੀ ਕਮਿਸਨਰ ਨੇ ਨਸ਼ਿਆਂ ਦੀ ਸਪਲਾਈ ਚੇਨ ਤੋੜਨ ਦੇ ਨਾਲ-ਨਾਲ ਡਿਮਾਂਡ (ਮੰਗ) ਨੂੰ ਖਤਮ ਕਰਨ ਲਈ ਯਤਨਾਂ ’ਚ ਤੇਜ਼ੀ ਲਿਆਉਣ ਤੇ ਜੋਰ ਦਿੰਦਿਆ ਕਿਹਾ ਕਿ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਡਿਪਟੀ ਕਮਿਸ਼ਨਰ ਡਾ ਪੱਲਵੀ ਦੀ ਅਗਵਾਈ ਹੇਠ ਨਸ਼ਿਆ ਖਿਆਫ ਜ਼ੀਰੋ ਟਾਲਰੈਂਸ ਦੀ ਨੀਤੀ ਅਖਤਿਆਰ ਕੀਤੀ ਹੈ ਤਾਂ ਜੋ ਜ਼ਿਲ੍ਹੇ ਨੂੰ ਨਸ਼ਾ ਮੁਕਤ ਜ਼ਿਲ੍ਹਾ ਬਣਾਇਆ ਜਾ ਸਕੇ । ਆਪਣੀਆਂ ਆਉਣ ਵਾਲੀਆਂ ਪੀੜੀਆਂ ਨੂੰ ਨਸ਼ਿਆਂ ਦੀ ਮਾਰ ਤੋਂ ਬਚਾਉਣ ਲਈ ਸਾਰਿਆਂ ਨੂੰ ਆਪਣੀ ਸਮਾਜਿਕ ਜਿੰਮੇਵਾਰੀ ਸਮਝਦੇ ਹੋਏ ਇੱਕਮੁੱਠ ਹੋਕੇ ਆਪਣੀ ਆਵਾਜ ਬੁਲੰਦ ਕਰਨ ਦਾ ਸੱਦਾ ਦਿੱਤਾ । ਉਨ੍ਹਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਨੌਜਵਾਨਾਂ ਅਤੇ ਸਕੂਲੀ ਵਿਦਿਆਰਥੀਆਂ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕ ਕਰਨ ਅਤੇ ਉਨ੍ਹਾਂ ਦੀ ਉਚਿੱਤ ਸਮੇਂ ਤੇ ਪੁਖੱਤਾ ਕੌਂਸਲਿੰਗ, ਧਾਰਮਿਕ ਸਿੱਖਿਆ ਨਾਲ ਜੋੜਨ, ਅਤੇ ਉਨ੍ਹਾਂ ਦੀ ਉਰਜਾ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ਲਈ ਕਿਹਾ ।
ਐਸ.ਪੀ.ਸਵਰਨਜੀਤ ਕੌਰ ਨੇ ਸਮਾਜ ਨੂੰ ਨਸ਼ਾ ਮੁਕਤ ਸਮਾਜ ਬਣਾਉਣ ਲਈ ਵਿੱਦਿਅਕ ਅਦਾਰਿਆਂ,ਪਿੰਡਾਂ/ਸ਼ਹਿਰਾਂ ਦੀਆਂ ਸਾਂਝੇ ਸਥਾਨਾਂ ਆਦਿ ਵਿਖੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਨਾਟਕ/ਸਕਿੱਟ ਜਾਂ ਹੋਰ ਗਤੀਵਿਧੀਆਂ ਦਾ ਆਯੌਜਨ ਕਰਨ ਤੇ ਜੋਰ ਦਿੱਤਾ ਅਤੇ ਕਿਹਾ ਕਿ ਇਸ ਸਾਂਝੇ ਕਾਰਜ'ਚ ਔਰਤਾਂ ਨੂੰ ਅੱਗੇ ਆਉਣ ਦੀ ਸਲਾਹ ਦਿੱਤੀ । ਜੇਕਰ ਕਿਸੇ ਵਿਅਕਤੀ ਨੂੰ ਕੋਈ ਸੱਕੀ ਅਨਸਰ ਸਮਾਜ ਵਿੱਚ ਵਿਖਾਈ ਦਿੰਦਾ ਹੈ ਤਾਂ ਉਸ ਸਬੰਧੀ ਜਾਣਕਾਰੀ ਪੁਲਿਸ ਹੈਲਪ ਲਾਈਨ ਤੇ ਦਿੱਤੀ ਜਾ ਸਕਦੀ ਹੈ। ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ, ਪਤਾ ਆਦਿ ਗੁਪਤ ਰੱਖਿਆ ਜਾਂਦਾ ਹੈ। ਉਨ੍ਹਾਂ ਸਮਾਜ ਵਿਰੋਧੀ ਅਨਸਰਾਂ ਦਾ ਸਮਾਜਿਕ ਬਾਈਕਾਟ ਕਰਨ ਦੀ ਵੀ ਸਲਾਹ ਦਿੱਤੀ ।
ਐਸ.ਪੀ.ਨੇ ਪੁਲਿਸ ਵਿਭਾਗ ਦੀ ਕਾਰਜਗੁਜਾਰੀ ਦਿੰਦਿਆ ਦੱਸਿਆ ਕਿ ਜਨਵਰੀ 2024 ਤੋਂ ਹੁਣ ਤੱਕ ਜ਼ਿਲ੍ਹੇ ’ਚ ਐਨ.ਡੀ.ਪੀ.ਐਸ ਐਕਟ ਤਹਿਤ 103 ਮੁਕੱਦਮਿਆਂ ’ਚ 137 ਦੋਸ਼ੀਆਂ ਦੀ ਗ੍ਰਿਫ਼ਤਾਰ ਕੀਤੇ ਗਏ ਹਨ। ਉਨ੍ਹਾਂ ਨਸ਼ਾ ਬਰਾਮਦਗੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਮੁਕੱਦਮਿਆਂ ’ਚ ਕਰੀਬ 01 ਲੱਖ 16 ਹਜ਼ਾਰ ਰੁਪਏ ਦੀ ਡਰੱਗ ਮਨੀ, 596 ਕਿੱਲੋ 500 ਗਰਾਮ ਭੁੱਕੀ, 3675 ਗੋਲੀਆਂ/ਕੈਪਸੂਲ, 02 ਕਿਲੋ 112 ਗ੍ਰਾਮ ਹੈਰੋਇਨ,07 ਸ਼ੀਸ਼ੀਆਂ,21 ਕਿਲੋ620 ਗਰਾਮ ਅਫੀਮ, 02ਕਿਲੋਂ 870 ਗਰਾਮ ਸੁਲਫਾ ਅਤੇ 13 ਕਿਲੋਂ 800 ਗਰਾਮ ਹਰੇ ਪੌਦੇ(ਖਸਖਸ) ਅਤੇ 22 ਵਹੀਕਲ ਸ਼ਾਮਲ ਹਨ। ਕਮਰਸ਼ੀਅਲ ਮੁਕੱਦਮਿਆ ਤਹਿਤ 07 ਮੁਕੱਦਮੇ ਦਰਜ ਕਰਕੇ 13 ਦੋਸ਼ੀ ਗ੍ਰਿਫਤਾਰ ਕੀਤੇ ਗਏ ਹਨ । ਜਿਨ੍ਹਾਂ ਕੋਲੋਂ 20 ਕਿਲੋ ਅਫੀਮ,372 ਗਰਾਮ ਪੋਪੀ ਹਸਕ,585 ਗਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ
ਉਨ੍ਹਾਂ ਦੱਸਿਆ ਕਿ ਮਹੀਨਾ ਜੁਲਾਈ 2024 ਦੌਰਾਨ ਵਿਭਾਗ ਵਲੋਂ ਉਕਤ ਕੇਸਾਂ, ਬਰਾਮਦਗੀ ਵਿੱਚੋਂ 07 ਕੇਸ ਦਰਜ ਕਰਕੇ 08 ਦੋਸ਼ੀਆਂ ਨੂੰ ਗਿਰਫਤ ਵਿੱਚ ਲਿਆ ਹੈ, ਜਿਨ੍ਹਾਂ ਪਾਸੋਂ 36 ਕਿਲੋਂ ਪੋਪੀ ਹਸਕ, 300 ਗਰਾਮ ਸੁਲਫਾ,85 ਗਰਾਮ ਹੈਰੋਇਨ, ਇੱਕ ਵਹੀਕਲ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ ਆਬਕਾਰੀ ਤੇ ਕਰ ਵਿਭਾਗ ਵਲੋਂ ਕਰੀਬ 1132 ਲੀਟਰ ਲਾਹਣ,73 ਬੋਤਲਾ ਦੇਸੀ ਸਰਾਬ,12 ਬੋਤਲਾਂ ਚੰਡੀਗੜ੍ਹ ਮਾਰਕਾ ਵੱਖ ਵੱਖ ਨਾਕੇ ਲਗਾਕੇ ਤਸਕਰਾਂ ਤੋਂ ਬਰਾਮਦ ਕੀਤੀਆਂ ਹਨ । ਇਸ ਤੋਂ ਇਲਾਵਾ ਪੁਲਿਸ ਵਿਭਾਗ ਵਲੋਂ ਵੱਖ ਵੱਖ ਵਿਭਾਗਾਂ ਦੀ ਸਹਾਇਤਾਂ ਨਾਲ 150 ਸੈਮੀਨਾਰ ਵੀ ਆਯੋਜਤ ਕੀਤੇ ਗਏ ਹਨ ਤਾਂ ਜੋ ਇਸ ਅਆਮਤ ਵਿਰੁੱਧ ਆਵਾਜ ਬੁਲੰਦ ਕੀਤੀ ਜਾ ਸਕੇ । ਹੁਣ ਤੱਕ ਵਿਭਾਗ ਵਲੋਂ 13 ਨਸ਼ਾ ਤਸਕਰਾਂ ਦੀਆਂ 11 ਜਾਇਦਾਦਾ ਬਾਬਤ ਰਕਮ ਕਰੀਬ 09 ਕਰੋੜ 85 ਲੱਖ 10 ਹਜਾਰ 242 ਰੁਪਏ ਜਬਤ ਕੀਤੀਆਂ ਹਨ ।
ਇਸ ਮੌਕੇ ਜ਼ਿਲਾ ਸਿਹਤ ਅਫਸਰ ਡਾ. ਪੁਨੀਤ ਸਿੱਧੂ, ਖੇਤੀਬਾੜੀ ਵਿਕਾਸ ਅਫਸਰ ਡਾ. ਕੁਲਦੀਪ ਕੌਰ, ਆਬਕਾਰੀ ਅਤੇ ਕਰ ਇੰਸਪੈਕਟਰ ਜਸਵਿੰਦਰ ਕੌਰ, ਜ਼ਿਲ੍ਹਾ ਖੇਡ ਅਫਸਰ ਗੁਰਦੀਪ ਸਿੰਘ, ਤਹਿਸੀਲ ਸਮਾਜਿਕ ਨਿਆ ਅਫਸਰ ਹਰਪ੍ਰੀਤ ਸਿੰਘ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ ।

ਗਣਤੰਤਰ ਦਿਵਸ ਸਮਾਗਮ ਮੌਕੇ ਪਰੇਡ ਵਿੱਚ ਕੇਂਦਰ ਸਰਕਾਰ ਵੱਲੋਂ ਸ਼ਾਮਲ ਨਾ ਕੀਤੇ ਜਾਣਾ ਦਾ ਫੈਸਲਾ ਪੰਜਾਬੀਆਂ ਲਈ  "ਬਲੈੱਸਿੰਗ ਇਨ ਡਿਸਗਾਇਜ਼" ( ਦੁੱਖ...
02/02/2024

ਗਣਤੰਤਰ ਦਿਵਸ ਸਮਾਗਮ ਮੌਕੇ ਪਰੇਡ ਵਿੱਚ ਕੇਂਦਰ ਸਰਕਾਰ ਵੱਲੋਂ ਸ਼ਾਮਲ ਨਾ ਕੀਤੇ ਜਾਣਾ ਦਾ ਫੈਸਲਾ ਪੰਜਾਬੀਆਂ ਲਈ "ਬਲੈੱਸਿੰਗ ਇਨ ਡਿਸਗਾਇਜ਼" ( ਦੁੱਖ ਦੇ ਰੂਪ ਵਿਚ ਸੁੱਖ ) ਸਾਬਤ- ਡਾ ਜਮੀਲ ਉਰ ਰਹਿਮਾਨ
* ਵਿਧਾਇਕ ਨੇ ਪੰਜਾਬ ਦੇ ਗੋਰਵਮਈ ਇਤਿਹਾਸ ਨੂੰ ਬਿਆਨ ਕਰਦੀਆਂ ਝਾਕੀਆਂ ਨੂੰ ਜ਼ਿਲ੍ਹਾ ਬਰਨਾਲਾ ਲਈ ਕੀਤਾ ਰਵਾਨਾ
* ਦੇਸ਼ ਭਗਤੀ ਦੇ ਰੰਗ ਵਿੱਚ ਰੰਗੀਆਂ, ਪੰਜਾਬ ਸੂਬੇ ਦੇ ਇਤਿਹਾਸ, ਸੱਭਿਆਚਾਰ ਅਤੇ ਗੌਰਵ ਨੂੰ ਦਰਸਾਉਂਦੀਆਂ ਅਤੇ ਨਾਰੀ ਸਸ਼ਕਤੀਕਰਨ (ਮਾਈ ਭਾਗੋ) ਨੂੰ ਪ੍ਰਗਟਾਉਂਦੀਆਂ ਝਾਕੀਆਂ ਦੇ ਰੂ-ਬਰੂ ਹੋਏ ਸਕੂਲੀ ਵਿਦਿਆਰਥੀ
ਮਾਲੇਰਕੋਟਲਾ 02 ਫਰਵਰੀ :
ਪੰਜਾਬ ਸਰਕਾਰ ਵੱਲੋਂ ਭੇਜੀਆਂ ਪੰਜਾਬ ਦੇ ਇਤਿਹਾਸ, ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ, ਅਮੀਰ ਵਿਰਸੇ, ਸੱਭਿਆਚਾਰ ਨੂੰ ਦਰਸਾਉਂਦੀਆਂ ਝਾਕੀਆਂ ਨੂੰ 26 ਜਨਵਰੀ ਨੂੰ ਗਣਤੰਤਰ ਦਿਵਸ ਸਮਾਗਮ ਮੌਕੇ ਪਰੇਡ ਵਿੱਚ ਕੇਂਦਰ ਸਰਕਾਰ ਵੱਲੋਂ ਸ਼ਾਮਲ ਨਾ ਕੀਤੇ ਜਾਣ ਦਾ ਫੈਸਲਾ ਪੰਜਾਬੀਆਂ ਲਈ "ਬਲੈੱਸਿੰਗ ਇਨ ਡਿਸਗਾਇਜ਼" ( ਦੁੱਖ ਦੇ ਰੂਪ ਵਿਚ ਸੁੱਖ ) ਸਾਬਤ ਹੋਇਆ ਹੈ ਕਿਉਂਕਿ ਕੇਂਦਰ ਦੇ ਇਸ ਫੈਸਲੇ ਤੋਂ ਬਾਅਦ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਐਲਾਨ ਕੀਤਾ ਗਿਆ ਕਿ ਪੰਜਾਬ ਦੀਆਂ ਇਨ੍ਹਾਂ ਝਾਕੀਆਂ ਨੂੰ ਸੂਬੇ ਦੇ ਹਰ ਹਲਕੇ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ ਤਾਂ ਜੋ ਪੰਜਾਬੀ ਇਹਨਾਂ ਝਾਕੀਆਂ ਦੀ ਝਲਕ ਪਾ ਸਕਣ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਮਾਲੇਰਕੋਟਲਾ ਡਾ ਜਮੀਲ ਉਰ ਰਹਿਮਾਨ ਨੇ ਇਨ੍ਹਾਂ ਝਾਕੀਆਂ ਨੂੰ ਸੰਦੋੜ ਦਾਣਾ ਮੰਡੀ ਤੋਂ ਵਿਧਾਨ ਸਭਾ ਹਲਕਾ ਮਹਿਲਕਲਾਂ ਜ਼ਿਲ੍ਹਾ ਬਰਨਾਲ ਲਈ ਰਵਾਨਾ ਕਰਨ ਮੌਕੋ ਭਰਵੇ ਇੱਕਠ ਨੂੰ ਸੰਬੋਧਨ ਕਰਦਿਆ ਕੀਤਾ । ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਨ੍ਹਾਂ ਝਾਕੀਆਂ ਰਾਹੀਂ ਪੰਜਾਬ ਦੇ ਮਾਣਮੱਤੇ ਇਤਿਹਾਸ ਦੇ ਮੁੜ ਤੋਂ ਰੂ-ਬਰੂ ਹੋ ਰਹੇ ਹਨ ਅਤੇ ਇਨ੍ਹਾਂ ਝਾਕੀਆਂ ਦੇ ਦਰਸ਼ਨ ਕਰਕੇ ਮਾਣ ਮਹਿਸੂਸ ਕਰ ਰਹੇ ਹਨ ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੌਮੀ ਗਣਤੰਤਰ ਦਿਵਸ ਲਈ ਤਿਆਰ ਕੀਤੀਆਂ ਝਾਕੀਆਂ ਨੂੰ ਪ੍ਰਦਰਸ਼ਿਤ ਕਰਨ ਦੀ ਇਜਾਜ਼ਤ ਨਾ ਦੇਣਾ ਰਾਜਨੀਤੀ ਤੋਂ ਪ੍ਰੇਰਿਤ ਗਤੀਵਿਧੀ ਸੀ । ਉਨ੍ਹਾਂ ਕਿਹਾ ਕਿ ਜਲਦ ਹੀ ਪੰਜਾਬ ਦੇ ਲੋਕ ਵਿਰੋਧੀ ਪਾਰਟੀਆਂ ਦੀਆਂ ਕੋਝੀਆਂ ਸਿਆਸਤਾਂ ਦਾ ਮੂੰਹ ਤੋੜ ਜਵਾਬ ਦੇਣਗੇ। ਪੰਜਾਬ ਦਾ ਇਤਿਹਾਸ ਅਤੇ ਸੱਭਿਆਚਾਰ ਬੇਮਿਸਾਲ ਹੈ ਅਤੇ ਇਸ ਨੂੰ ਕੋਈ ਵੀ ਘਟਾ ਕੇ ਨਹੀਂ ਦੇਖ ਸਕਦਾ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸ਼ਹੀਦਾਂ ਦੀ ਵਿਚਾਰਧਾਰਾ ਤੇ ਚੱਲਣ ਵਾਲੀ ਸਰਕਾਰ ਹੈ ਜੋ ਉਨ੍ਹਾਂ ਦੇ ਸੁਪਨਿਆਂ ਨੂੰ ਸਵਿਕਾਰ ਕਰਨ ਲਈ ਹਰ ਤਰ੍ਹਾਂ ਦੇ ਸੰਭਵ ਯਤਨ ਕਰ ਰਹੀ ਹੈ। ਉਹ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰੀ ਤਨਦੇਹੀ ਨਾਲ ਨਿਭਾ ਰਹੀ ਹੈ ਤਾਂ ਜੋ ਰੰਗਲੇ ਪੰਜਾਬ ਦਾ ਸੁਪਨਾ ਸਾਕਾਰ ਹੋ ਸਕੇ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਨੂੰ ਅਸਲ ਅਰਥਾਂ ਵਿਚ ਲੋਕਾਂ ਦੀ, ਲੋਕਾਂ ਲਈ ਅਤੇ ਲੋਕਾਂ ਦੁਆਰਾ, ਚੁਣੀ ਹੋਈ ਸਰਕਾਰ ਮਿਲੀ ਜਿਸ ਨੇ ਸਿਹਤ, ਸਿੱਖਿਆ, ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ, ਬਿਜਲੀ ਸੁਧਾਰ ਅਤੇ ਸਬਸਿਡੀਆਂ ਅਤੇ ਮਾਲੀਆ ਪੈਦਾ ਕਰਨ ਵਿੱਚ ਮਿਸਾਲ ਕਾਇਮ ਕੀਤੀ ਹੈ।
ਇਸ ਮੌਕੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਤੋਂ ਇਲਾਵਾ "ਸਕੂਲ ਆਫ ਐਮੀਨੈਂਸ ਸੰਦੋੜ" ਦੇ ਕਰੀਬ 85 ਵਿਦਿਆਰਥੀ ਦੇਸ਼ ਭਗਤੀ ਦੇ ਰੰਗ ਵਿੱਚ ਰੰਗੀਆਂ ਝਾਕੀਆਂ ਦੇ ਰੂ-ਬਰੂ ਹੋਏ ਤੇ ਮਾਣ ਮਹਿਸੂਸ ਕੀਤਾ ।ਇਸ ਮੌਕੇ ਮਾਰਕੀਟ ਕਮੇਟੀ ਸੰਦੋੜ ਚੇਅਰਮੈਨ ਸ੍ਰੀ ਕਰਮਜੀਤ ਸਿੰਘ ਕੁਠਾਲਾ ਸੈਕਟਰੀ ਮਾਰਕੀਟ ਕਮੇਟੀ ਜਸਜੀਤ ਸਿੰਘ , ਸੰਤੋਖ ਸਿੰਘ, ਜਗਤਾਰ ਸਿੰਘ ਜੱਸਲ ਸੰਦੌੜ ,ਚਮਕੌਰ ਸਿੰਘ ,ਐਸ ਐਚ ਓ ਪਰਮਵੀਰ ਸਿੰਘ , "ਸਕੂਲ ਆਫ ਐਮੀਨੈਂਸ ਸੰਦੋੜ" ਦੇ ਅਧਿਆਪਕ ਸ੍ਰੀ ਅਮਨਦੀਪ ਸਿੰਘ ਤੋਂ ਇਲਾਵਾ ਸ਼ਹਿਰ ਨਿਵਾਸੀ ਮੌਜੂਦ ਸਨ।

16/12/2023
"ਸੂਫ਼ੀ ਫ਼ੈਸਟੀਵਲ" - ਦੂਜੇ ਦਿਨ ਦਾ ਮੇਲਾ ਸੂਫ਼ੀ ਗਾਇਕ ਕੰਵਰ ਗਰੇਵਾਲ ਨੇ ਲੁੱਟਿਆ- "ਮਸਤ ਬਣਾ ਦੇਣਗੇ ਬੀਬਾ" ਦੇ ਬੋਲਾਂ ਉੱਤੇ ਝੂਮ ਉੱਠੇ ਮਾਲੇਰਕੋਟ...
16/12/2023

"ਸੂਫ਼ੀ ਫ਼ੈਸਟੀਵਲ" - ਦੂਜੇ ਦਿਨ ਦਾ ਮੇਲਾ ਸੂਫ਼ੀ ਗਾਇਕ ਕੰਵਰ ਗਰੇਵਾਲ ਨੇ ਲੁੱਟਿਆ
- "ਮਸਤ ਬਣਾ ਦੇਣਗੇ ਬੀਬਾ" ਦੇ ਬੋਲਾਂ ਉੱਤੇ ਝੂਮ ਉੱਠੇ ਮਾਲੇਰਕੋਟਲਾ ਵਾਸੀ

ਮਾਲੇਰਕੋਟਲਾ, 14 ਦਸੰਬਰ (000) - ਪੰਜਾਬ ਸਰਕਾਰ ਵੱਲੋਂ ਦੇਸ਼ ਦੀ ਅਮੀਰ ਵਿਰਾਸਤ ਸੂਫ਼ੀ ਗਾਇਕੀ ਨੂੰ ਮੁੜ ਸੁਰਜੀਤ ਕਰਨ ਲਈ ਆਰੰਭੇ ਗਏ ਉਪਰਾਲਿਆਂ ਦੀ ਕੜੀ ਵਜੋਂ "ਸੂਫ਼ੀ ਫ਼ੈਸਟੀਵਲ" ਬਹੁਤ ਹੀ ਸਫਲਤਾਪੂਰਵਕ ਤਰੀਕੇ ਨਾਲ ਮਾਲੇਰਕੋਟਲਾ ਦੇ ਸਰਕਾਰੀ ਕਾਲਜ ਵਿਖੇ ਚੱਲ ਰਿਹਾ ਹੈ। ਅੱਜ ਦੂਜੇ ਦਿਨ ਪ੍ਰਸਿੱਧ ਸੂਫ਼ੀ ਅਤੇ ਲੋਕ ਗਾਇਕ ਕੰਵਰ ਗਰੇਵਾਲ ਨੇ ਆਪਣੇ ਫ਼ਨ ਦਾ ਮੁਜ਼ਾਹਰਾ ਕੀਤਾ। ਜਿਸਨੂੰ ਲੋਕਾਂ ਨੇ ਬਹੁਤ ਹੀ ਪਸੰਦ ਕੀਤਾ।
ਆਪਣੀ ਪੇਸ਼ਕਾਰੀ ਦੌਰਾਨ ਜਦੋਂ ਕੰਵਰ ਗਰੇਵਾਲ ਨੇ ਆਪਣੇ ਪ੍ਰਸਿੱਧ ਗੀਤ "ਮਸਤ ਬਣਾ ਦੇਣਗੇ ਬੀਬਾ" ਨੂੰ ਪੇਸ਼ ਕੀਤਾ ਤਾਂ ਇਸ ਤਰ੍ਹਾਂ ਲੱਗਾ ਜਿਵੇਂ ਮਾਲੇਰਕੋਟਲਾ ਦੇ ਲੋਕ ਸੂਫ਼ੀ ਰੰਗ ਵਿਚ ਰੰਗੇ ਹੋਏ ਝੂਮ ਰਹੇ ਹੋਣ। ਇਸ ਤੋਂ ਇਲਾਵਾ ਉਹਨਾਂ ਨੇ ਆਪਣੇ ਹੋਰ ਵੀ ਕਈ ਮਕਬੂਲ ਗੀਤ ਪੇਸ਼ ਕੀਤੇ। ਉਹਨਾਂ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਇਸ ਫੈਸਟੀਵਲ ਦੀ ਬਹੁਤ ਸ਼ਲਾਘਾ ਕੀਤੀ ਅਤੇ ਨੌਜਵਾਨਾਂ ਨੂੰ ਸੂਫ਼ੀ ਸੰਗੀਤ ਨਾਲ ਜੁੜਨ ਦਾ ਸੱਦਾ ਦਿੱਤਾ।
ਇਸ ਤੋਂ ਪਹਿਲਾ ਚਾਰ ਦਿਨ ਚੱਲਣ ਵਾਲੇ ਇਸ ਫੈਸਟੀਵਲ ਦੇ ਦੂਜੇ ਦਿਨ ਦਾ ਉਦਘਾਟਨ ਹਲਕਾ ਮਾਲੇਰਕੋਟਲਾ ਦੇ ਵਿਧਾਇਕ ਜਮੀਲ ਉਰ ਰਹਿਮਾਨ ਨੇ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਪੰਜਾਬ ਵਕਫ਼ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਲਤੀਫ਼ ਅਹਿਮਦ ਥਿੰਦ, ਵਧੀਕ ਡਿਪਟੀ ਕਮਿਸ਼ਨਰ ਸ੍ਰ ਸੁਰਿੰਦਰ ਸਿੰਘ, ਐੱਸ ਡੀ ਐੱਮ ਮਾਲੇਰਕੋਟਲਾ ਸ਼੍ਰੀਮਤੀ ਅਪਰਣਾ ਐੱਮ ਬੀ,
ਐੱਸ ਡੀ ਐੱਮ ਅਹਿਮਦਗੜ੍ਹ ਸ੍ਰ ਹਰਬੰਸ ਸਿੰਘ, ਐੱਸ ਡੀ ਐੱਮ ਅਮਰਗੜ੍ਹ ਸ਼੍ਰੀਮਤੀ ਸੁਰਿੰਦਰ ਕੌਰ, ਸਾਕਿਬ ਅਲੀ ਰਾਜਾ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ, ਸ਼੍ਰੀਮਤੀ ਪਰਮਿੰਦਰ ਕੌਰ ਮੰਡੇਰ, ਬਾਲੀਵੁੱਡ ਅਦਾਕਾਰ ਹੋਬੀ ਧਾਲੀਵਾਲ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਹਾਜ਼ਰ ਸਨ।
ਜਮੀਲ ਉਰ ਰਹਿਮਾਨ ਨੇ ਦੱਸਿਆ ਕਿ 17 ਦਸੰਬਰ ਨੂੰ ਫ਼ੈਸਟੀਵਲ ਦੇ ਅੰਤਿਮ ਦਿਨ ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਨਿਵੇਸ਼ ਪ੍ਰੋਤਸਾਹਨ, ਪ੍ਰਾਹੁਣਾਚਾਰੀ ਵਿਭਾਗ ਦੇ ਕੈਬਨਿਟ ਮੰਤਰੀ ਪੰਜਾਬ ਮੋਹਤਰਮਾ ਅਨਮੋਲ ਗਗਨ ਮਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ।
ਸਮੂਹ ਨਿਵਾਸੀਆਂ, ਕਲਾ ਪ੍ਰੇਮੀਆਂ ਤੇ ਆਮ ਲੋਕਾਂ ਨੂੰ ਸੂਫ਼ੀ ਫ਼ੈਸਟੀਵਲ ਦਾ ਅਨੰਦ ਮਾਣਨ ਲਈ ਖੁੱਲ੍ਹਾ ਸੱਦਾ ਦਿੰਦਿਆਂ ਉਨ੍ਹਾਂ ਦੱਸਿਆ ਕਿ ਸਮਾਗਮ ਮੌਕੇ ਆਯੋਜਿਤ ਹੋਣ ਵਾਲੇ ਸਮਾਗਮਾਂ ਦੀ ਕੋਈ ਟਿਕਟ ਨਹੀਂ ਹੈ। ਇਹ ਸਮਾਗਮ ਰੋਜ਼ਾਨਾ ਸ਼ਾਮ 05.00 ਵਜੇ ਤੋਂ ਕਰਵਾਏ ਜਾ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਔਰਤਾਂ ਦੇ ਬੈਠਣ ਦਾ ਅਲੱਗ ਪ੍ਰਬੰਧ ਵੀ ਕੀਤਾ ਗਿਆ ਹੈ ।
"ਸੂਫ਼ੀ ਫ਼ੈਸਟੀਵਲ ਮਾਲੇਰਕੋਟਲਾ" ਦੀ ਮਜਲਿਸ ਦੀ ਤਫ਼ਸੀਲ ਸਾਂਝੀ ਕਰਦਿਆ ਉਹਨਾਂ ਕਿਹਾ ਕਿ ਸੂਫ਼ੀ ਗਾਇਕੀ ਸਾਡੇ ਦੇਸ਼ ਦੀ ਅਮੀਰ ਵਿਰਾਸਤ ਦਾ ਅਨਮੋਲ ਹਿੱਸਾ ਹੈ । ਇਸ ਸੂਫ਼ੀ ਫ਼ੈਸਟੀਵਲ ਵਿੱਚ ਦੇਸ਼, ਦੁਨੀਆ ਭਰ ਦੇ ਨਾਮਵਰ ਕਲਾਕਾਰਾਂ ਦੇ ਨਾਲ ਨਾਲ ਸਥਾਨਕ ਕਲਾਕਾਰ ਵੀ ਆਪਣੇ ਫ਼ਨ ਦੇ ਜੌਹਰ ਦਿਖਾਉਣਗੇ ।
ਦੱਸਣਯੋਗ ਹੈ ਕਿ ਕੰਵਰ ਗਰੇਵਾਲ ਤੋਂ ਇਲਾਵਾ ਸਰਦਾਰ ਅਲੀ ਖ਼ਾਨ, ਨਜ਼ੀਰ, ਆਰਿਫ਼ ਮਤੌਈ ਅਤੇ ਅਖ਼ਤਰ ਅਲੀ ਲੋਕਾਂ ਨਾਲ ਰੁ- ਬ-ਰੁ ਹੋਣਗੇ ।
ਉਨ੍ਹਾਂ ਇਸ ਸੂਫ਼ੀ ਫ਼ੈਸਟੀਵਲ ਦੀ ਮਜਲਿਸ ਬਾਰੇ ਇਤਲਾਹ ਸਾਂਝੀ ਕਰਦਿਆ ਹੋਰ ਦੱਸਿਆ ਕਿ ਮਿਤੀ 16 ਦਸੰਬਰ ਦਿਨ ਸ਼ਨੀਵਾਰ ਨੂੰ " ਸੂਫ਼ੀਆਨਾ ਮੁਸ਼ਾਇਰਾ " ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿੱਚ ਸੂਫੀਇਜਮ ਬਾਰੇ ਡਾ.ਮੁਹੰਮਦ ਇਕਬਾਲ ਅਤੇ ਡਾ ਮੁਹੰਮਦ ਜਮੀਲ ਖੋਜ ਪੱਤਰ ਪੇਸ਼ ਕਰਨਗੇ। ਇਸ ਤੋਂ ਇਲਾਵਾ ਡਾ.ਰੁਬੀਨਾ ਸ਼ਬਨਮ ਅਤੇ ਡਾ. ਮੁਹੰਮਦ ਰਫ਼ੀ, ਡਾ. ਸਲੀਮ ਜ਼ੁਬੈਰੀ, ਇਫਤਖਾਰ ਸ਼ੇਖ਼,ਜ਼ਫ਼ਰ ਅਹਿਮਦ ਜ਼ਫ਼ਰ, ਜ਼ਮੀਰ ਅਲੀ ਜ਼ਮੀਰ,ਅਜਮਲ ਖ਼ਾਨ ਸ਼ੇਰਵਾਨੀ,ਰਮਜ਼ਾਨ ਸਯਦ ,ਅਨਵਰ ਆਜ਼ਰ,ਸਾਜਿਦ ਇਸਹਾਕ,ਸ਼ਾਹਿਨਾਜ਼ ਭਾਰਤੀ ਆਪਣੇ ਕਲਾਮ ਪੇਸ਼ ਕਰਨਗੇ । ਇਨ੍ਹਾਂ ਤੋਂ ਇਲਾਵਾ ਵਨੀਤ ਖ਼ਾਨ ਅਤੇ ਸਲਾਮਤ ਅਲੀ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ ।
ਸਮਾਗਮ ਦੀ ਸਮਾਪਤੀ ਮਿਤੀ 17 ਦਸੰਬਰ ਦਿਨ ਐਤਵਾਰ ਨੂੰ " ਜਸ਼ਨ –ਏ-ਸੂਫੀਆਨਾ ਕਲਾਮ "ਨਾਲ ਹੋਵੇਗੀ ਜਿਸ ਵਿੱਚ ਮਾਸਟਰ ਸਲੀਮ ਅਤੇ ਸਰਦਾਰ ਅਲੀ ਆਪਣੇ ਫ਼ਨ ਦੇ ਜੌਹਰ ਦਿਖਾਉਣਗੇ ਅਤੇ ਪਰਵੇਜ਼ ਝਿੰਜਰ,ਆਬਿਦ ਅਲੀ,ਅਰਹਮ ਇਕਬਾਲ ਅਤੇ ਮੁਹੰਮਦ ਅਨੀਸ਼ ਵੀ ਆਪਣੇ ਹੁਨਰ ਨਾਲ ਲੋਕਾਂ ਦਾ ਮਨੋਰੰਜਨ ਕਰਨਗੇ ।

---------------------------

ਤਸਵੀਰਾਂ ਰਾਹੀਂ ਮਾਲੇਰਕੋਟਲਾ ਦੀ ਅਮੀਰ ਵਿਰਾਸਤ ਨੂੰ ਰੂਪਮਾਨ ਕਰ ਰਿਹਾ "ਸੂਫ਼ੀ ਕਾਰਨਰ"- ਸੂਫ਼ੀ ਫ਼ੈਸਟੀਵਲ ਦੌਰਾਨ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਹਨ ਰ...
16/12/2023

ਤਸਵੀਰਾਂ ਰਾਹੀਂ ਮਾਲੇਰਕੋਟਲਾ ਦੀ ਅਮੀਰ ਵਿਰਾਸਤ ਨੂੰ ਰੂਪਮਾਨ ਕਰ ਰਿਹਾ "ਸੂਫ਼ੀ ਕਾਰਨਰ"
- ਸੂਫ਼ੀ ਫ਼ੈਸਟੀਵਲ ਦੌਰਾਨ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਹਨ ਰਵਿੰਦਰ ਰਵੀ ਦੀ ਫੋਟੋ ਪ੍ਰਦਰਸ਼ਨੀ
- ਸੂਫ਼ੀ ਫੈਸਟੀਵਲ ਮਲੇਰਕੋਟਲਾ ਵਿਖੇ ਕਰਵਾਉਣ ਲਈ ਲੋਕਾਂ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ
ਮਾਲੇਰਕੋਟਲਾ, 15 ਦਸੰਬਰ :
ਰਿਆਸਤੀ ਸ਼ਹਿਰ ਮਾਲੇਰਕੋਟਲਾ ਵਿਖੇ ਚੱਲ ਰਹੇ ਚਾਰ ਰੋਜ਼ਾ ਸੂਫ਼ੀ ਫ਼ੈਸਟੀਵਲ ਦੌਰਾਨ ਜਿੱਥੇ ਸੂਫ਼ੀ ਮੱਤ ਅਤੇ ਸੰਗੀਤ ਨਾਲ ਸਬੰਧਤ ਵੱਖ ਵੱਖ ਪੇਸ਼ਕਾਰੀਆਂ ਦਿੱਤੀਆਂ ਜਾ ਰਹੀਆਂ ਹਨ ਉਥੇ ਹੀ ਪ੍ਰਸਿੱਧ ਫ਼ੋਟੋਗ੍ਰਾਫਰ ਰਵਿੰਦਰ ਰਵੀ ਵੱਲੋਂ ਲਗਾਈ ਫੋਟੋ ਪ੍ਰਦਰਸ਼ਨੀ ਮਾਲੇਰਕੋਟਲਾ ਦੀ ਅਮੀਰ ਵਿਰਾਸਤ ਨੂੰ ਰੂਪਮਾਨ ਕਰ ਰਹੀ ਹੈ। ਪੰਡਾਲ ਦੇ ਮੁੱਖ ਦਰਵਾਜ਼ੇ ਦੇ ਅੰਦਰ ਤਿਆਰ ਕੀਤੇ ਗਏ ਸੂਫ਼ੀ ਕਾਰਨਰ ਉੱਤੇ ਨੌਜਵਾਨ ਮੁੰਡੇ ਕੁੜੀਆਂ ਦੀ ਭੀੜ ਇਸ ਗੱਲ ਦੀ ਤਸੱਲੀ ਦਿੰਦੀ ਹੈ ਕਿ ਜੇਕਰ ਅਜਿਹੇ ਸਮਾਗਮ ਲਗਾਤਾਰ ਹੁੰਦੇ ਰਹਿਣ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਅਮੀਰ ਵਿਰਾਸਤ ਨਾਲ ਅਸਾਨੀ ਨਾਲ ਜੋੜ ਕੇ ਰੱਖਿਆ ਜਾ ਸਕਦਾ ਹੈ।
ਇਸ ਪ੍ਰਦਰਸ਼ਨੀ ਵਿਚ ਜਿੱਥੇ ਸੂਫ਼ੀ ਮੱਤ ਦੇ ਪ੍ਰਮੁੱਖ ਸੰਤਾਂ, ਕੱਵਾਲਾਂ ਅਤੇ ਲੇਖਕਾਂ ਦੀਆਂ ਤਸਵੀਰਾਂ ਲੱਗੀਆਂ ਹਨ ਉਥੇ ਹੀ ਹੋਰ ਤਸਵੀਰਾਂ ਵਿੱਚ ਮਾਲੇਰਕੋਟਲਾ ਦੇ ਲੋਕਾਂ ਦੇ ਪ੍ਰਮੁੱਖ ਕਾਰੋਬਾਰ ਜਿਵੇਂ ਕਿ ਲੋਹੇ ਦੇ ਭਾਂਡੇ ਤਿਆਰ ਕਰਨਾ, ਜੁੱਤੀ ਤਿਆਰ ਕਰਨਾ, ਸਬਜ਼ੀਆਂ ਦਾ ਉਤਪਾਦਨ ਅਤੇ ਫੌਜ ਦੀਆਂ ਵਰਦੀਆਂ ਦੇ ਬੈਜ਼ ਤਿਆਰ ਕਰਨ ਦੇ ਕੰਮ ਨੂੰ ਦਿਖਾਇਆ ਗਿਆ ਹੈ।
ਸ਼ਹਿਰ ਦੀਆਂ ਪੁਰਾਣੀਆਂ ਇਤਿਹਾਸਕ ਇਮਾਰਤਾਂ, ਸੱਤ ਦਰਵਾਜ਼ੇ ਅਤੇ ਹੋਰ ਮਸ਼ਹੂਰ ਦ੍ਰਿਸ਼ਾਂ ਨੂੰ ਲੋਕ ਬਹੁਤ ਹੀ ਉਤਸ਼ਾਹ ਨਾਲ ਦੇਖ ਰਹੇ ਹਨ। ਪ੍ਰਦਰਸ਼ਨੀ ਵਿਚ ਸੂਫ਼ੀ ਮੱਤ ਨਾਲ ਸਬੰਧਤ ਲਿਟਰੇਚਰ ਵੀ ਪਾਠਕਾਂ ਨੂੰ ਆਪਣੇ ਵੱਲ ਖਿੱਚ ਰਿਹਾ ਹੈ।
ਇਸ ਪ੍ਰਦਰਸ਼ਨੀ ਬਾਰੇ ਗੱਲਬਾਤ ਕਰਦਿਆਂ ਰਵਿੰਦਰ ਰਵੀ ਨੇ ਕਿਹਾ ਕਿ ਫੋਟੋਗਰਾਫੀ ਮੇਰਾ ਸ਼ੌਕ ਹੈ, ਮੈਨੂੰ ਕੁਦਰਤ ਦਾ ਜ਼ਰਾ- ਜ਼ਰਾ ਖੂਬਸੂਰਤ ਲੱਗਦਾ ਹੈ , ਕੁਦਰਤੀ ਨਜ਼ਾਰੇ ਸੱਭਿਆਚਾਰ ਪੁਰਾਣੀ ਇਮਾਰਤਾਂ ਸਭ ਕੁਝ ਆਪਣੇ ਕੈਮਰੇ ਚ ਬੰਦ ਕਰਨ ਦਾ ਅਨੰਦ ਆਉਂਦਾ ਹੈ । ਇਹ ਮਲੇਰਕੋਟਲਾ ਦੀਆਂ ਤਸਵੀਰਾਂ 2018 ਵਿੱਚ ਖਿੱਚੀਆਂ ਸਨ। ਰਵੀ ਨੇ ਮਾਲੇਰਕੋਟਲਾ ਦੇ ਜ਼ਿਲ੍ਹਾ ਪ੍ਰਸਾਸ਼ਨ ਦੇ ਨਾਲ ਨਾਲ ਡਿਪਟੀ ਕਮਿਸ਼ਨਰ ਡਾ. ਪੱਲਵੀ ਦਾ ਵਿਸ਼ੇਸ ਧੰਨਵਾਦ ਕੀਤਾ, ਜਿੰਨਾ ਨੇ ਉਹਨਾਂ ਨੂੰ ਇਥੇ ਪ੍ਰਦਰਸ਼ਨੀ ਲਗਾਉਣ ਲਈ ਮੌਕਾ ਦਿੱਤਾ।
ਇਸ ਪ੍ਰਦਰਸ਼ਨੀ ਬਾਰੇ ਵਿਦਿਆਰਥਣ ਸਲਮਾ ਨੇ ਕਿਹਾ ਕਿ ਪ੍ਰਸਾਸ਼ਨ ਵਲੋਂ "ਸੂਫ਼ੀ ਕਾਰਨਰ" ਲਗਾਉਣਾ ਬਹੁਤ ਹੀ ਅੱਛਾ ਉਪਰਾਲਾ ਹੈ। ਪੰਜਾਬ ਉਰਦੂ ਅਕਾਦਮੀ ਮਾਲੇਰਕੋਟਲਾ ਦੇ ਸਹਿਯੋਗ ਨਾਲ ਲਗਾਈ ਪੁਸਤਕ ਪ੍ਰਦਰਸ਼ਨੀ ਸੂਫ਼ੀਜਮ ਬਾਰੇ ਜਾਣਨ ਦਾ ਮੌਕਾ ਪ੍ਰਦਾਨ ਕਰ ਰਹੀ ਹੈ।ਉਥੇ ਹੀ ਫੋਟੋ ਪ੍ਰਦਰਸ਼ਨੀ ਮਾਲੇਰਕੋਟਲੇ ਦੀ ਅਮੀਰ ਧਰੋਹਰ ਉਤੇ ਝਾਤ ਪਾ ਰਹੀ ਹੈ ਜੋ ਕਿ ਆਪਣੇ ਆਪ ਵਿੱਚ ਸ਼ਲਾਘਾ ਯੋਗ ਉਪਰਾਲਾ ਹੈ।

ਮਲੇਰਕੋਟਲਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਤੇ ਸ਼ਿਕੰਜਾ - ਇੱਕੋ ਸਮੇਂ ਛਾਪੇਮਾਰੀ ਦੌਰਾਨ 17 ਦੋਸ਼ੀ ਗਿ੍ਫ਼ਤਾਰ• ਮਾਲੇਰਕੋਟਲਾ ਜ਼ਿਲ੍ਹਾ ਨਸ਼ਾ ਮੁਕਤ ...
03/12/2023

ਮਲੇਰਕੋਟਲਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਤੇ ਸ਼ਿਕੰਜਾ - ਇੱਕੋ ਸਮੇਂ ਛਾਪੇਮਾਰੀ ਦੌਰਾਨ 17 ਦੋਸ਼ੀ ਗਿ੍ਫ਼ਤਾਰ
• ਮਾਲੇਰਕੋਟਲਾ ਜ਼ਿਲ੍ਹਾ ਨਸ਼ਾ ਮੁਕਤ ਬਣਨ ਦੇ ਰਾਹ 'ਤੇ- ਐਸ.ਐਸ.ਪੀ
"ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਸ਼ਿਆਂ-ਮੁਕਤ ਪੰਜਾਬ ਦੇ ਸੁਪਨੇ ਨੂੰ ਪੂਰਾ ਕਰਨ ਲਈ ਵਚਨਬੱਧ"

ਮਲੇਰਕੋਟਲਾ, 3 ਦਸੰਬਰ :
ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਪੁੱਟਣ ਵੱਲ ਅਹਿਮ ਕਦਮ ਪੁੱਟਦਿਆਂ ਮਾਲੇਰਕੋਟਲਾ ਪੁਲਿਸ ਨੇ ਅੱਜ ਸਵੇਰੇ 12 ਥਾਵਾਂ 'ਤੇ ਛਾਪੇਮਾਰੀ ਕੀਤੀ। ਨਸ਼ੀਲੇ ਪਦਾਰਥਾਂ ਦੀ ਤਸਕਰੀ ਤੋਂ ਲੈ ਕੇ ਗੈਰ-ਕਾਨੂੰਨੀ ਹਥਿਆਰਾਂ ਅਤੇ ਗੋਲਾ-ਬਾਰੂਦ ਰੱਖਣ ਦੇ ਦੋਸ਼ਾਂ ਹੇਠ ਕੁੱਲ 17 ਮੁਲਜ਼ਮਾਂ ਨੂੰ ਫੜਿਆ ਗਿਆ, ਜਿਨ੍ਹਾਂ ਵਿੱਚ ਪਹਿਲਾਂ ਹੀ ਜੇਲ੍ਹ ਵਿੱਚ ਬੰਦ ਵਿਅਕਤੀ ਸ਼ਾਮਲ ਹਨ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਅਤੇ ਡੀਜੀਪੀ ਪੰਜਾਬ ਗੌਰਵ ਯਾਦਵ ਆਈ.ਪੀ.ਐਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਪੰਜਾਬ ਪੁਲਿਸ ਦੀ ਵਚਨਬੱਧਤਾ ਦੇ ਹੱਸੇ ਵਜੋ ਇਹ ਆਪ੍ਰੇਸ਼ਨ ਮਾਲੇਰਕੋਟਲਾ ਨੂੰ ਸੁਰੱਖਿਅਤ ਅਤੇ ਨਸ਼ਾ ਮੁਕਤ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚੋਂ 5 ਪਹਿਲਾਂ ਹੀ ਹਿਰਾਸਤ ਵਿੱਚ ਸਨ ਅਤੇ ਇੱਕ ਨੂੰ ਪੁਲੀਸ ਦੀ ਡਿਊਟੀ ਵਿੱਚ ਵਿਘਨ ਪਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਛਾਪੇਮਾਰੀ ਦੌਰਾਨ ਰਾਜਸਥਾਨ ਪੁਲਿਸ ਨੂੰ ਡਕੈਤੀ ਦੇ ਇੱਕ ਮਾਮਲੇ ਵਿੱਚ ਲੋੜੀਂਦੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜ਼ਿਲ੍ਹਾ ਪੁਲਿਸ ਅਗਲੇਰੀ ਕਾਰਵਾਈ ਲਈ ਰਾਜਸਥਾਨ ਦੇ ਅਧਿਕਾਰੀਆਂ ਨਾਲ ਸਰਗਰਮੀ ਨਾਲ ਤਾਲਮੇਲ ਕਰ ਰਹੀ ਹੈ।
ਫੜੇ ਗਏ ਵਿਅਕਤੀਆਂ ਵਿੱਚ ਤਾਹਿਰ ਉਰਫ ਬਿਫਾ, ਮਨਦੀਪ ਸਿੰਘ ਉਰਫ ਕਾਲਾ, ਅਬਦੁਲ ਗੱਫਾਰ, ਫਜਲਦੀਪ ਸਿੰਘ, ਮੁਹੰਮਦ ਸ਼ਕੂਰ, ਇੰਦਰਜੀਤ ਸਿੰਘ, ਸ਼ਮਸਦ ਉਰਫ ਫਾਈ ਸੋ, ਦਿਲਬਾਗ ਕਟਾਰ, ਸਾਬਰ ਅਲੀ, ਨਾਗਰਾਜ ਸਰਮਾ, ਨਜ਼ੀਰ, ਸੁਰਜਨ ਸਿੰਘ, ਬਲਵੀਰ ਸਿੰਘ ਅਤੇ ਨਈਮ ਉਰਫ ਨਾਈ ਸ਼ਾਮਲ ਹਨ। ਦੋਸ਼ੀ ਨਸ਼ੀਲੇ ਪਦਾਰਥਾਂ ਦੀ ਤਸਕਰੀ, ਗੈਰ-ਕਾਨੂੰਨੀ ਹਥਿਆਰ ਰੱਖਣ, ਗਊ ਹੱਤਿਆ, ਧੋਖਾਧੜੀ ਅਤੇ ਚੋਰੀ ਵਰਗੀਆਂ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਪਾਏ ਗਏ ਹਨ।
ਐਸਐਸਪੀ ਖੱਖ ਨੇ ਕਾਰਵਾਈ ਦੀ ਗੰਭੀਰਤਾ ਤੇ ਜ਼ੋਰ ਦਿੰਦੇ ਹੋਏ ਕਿਹਾ, "ਅੱਜ ਦੀ ਛਾਪੇਮਾਰੀ ਨੇ ਨਸ਼ਿਆਂ ਦੇ ਵੱਡੇ ਨੈਟਵਰਕ ਨੂੰ ਤਬਾਹ ਕਰ ਦਿੱਤਾ ਹੈ ਅਤੇ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਹੋਰ ਖੁਲਾਸੇ ਹੋਏ ਹਨ। ਅਸੀਂ ਮਲੇਰਕੋਟਲਾ ਦੇ ਨਸ਼ਾ ਮੁਕਤ ਭਵਿੱਖ ਨੂੰ ਯਕੀਨੀ ਬਣਾਉਣ ਲਈ ਅਜਿਹੀਆਂ ਕਾਰਵਾਈਆਂ ਜਾਰੀ ਰੱਖਣ ਲਈ ਦ੍ਰਿੜ ਹਾਂ।"
ਜ਼ਿਕਰਯੋਗ ਹੈ ਕਿ, ਫੜੇ ਗਏ ਵਿਅਕਤੀਆਂ ਵਿੱਚੋਂ ਇੱਕ ਦੋਸ਼ੀ ਸਨਸਨੀਖੇਜ਼ ਡਕੈਤੀ ਦੇ ਮਾਮਲੇ ਵਿੱਚ ਰਾਜਸਥਾਨ ਪੁਲਿਸ ਨੂੰ ਲੋੜੀਂਦਾ ਸੀ। ਰਾਜਸਥਾਨ ਪੁਲਿਸ ਨੂੰ ਗ੍ਰਿਫ਼ਤਾਰੀ ਦੀ ਸੂਚਨਾ ਦੇ ਦਿੱਤੀ ਗਈ ਹੈ।ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾਂ ਦਾ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਜੋ ਦੋਸ਼ੀ ਅਜੇ ਫਰਾਰ ਹਨ, ਉਨ੍ਹਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ, ਕਿਉਂਕਿ ਪੁਲਿਸ ਟੀਮਾਂ ਸਰਗਰਮੀ ਨਾਲ ਛਾਪੇਮਾਰੀ ਕਰ ਰਹੀਆਂ ਹਨ।
ਐਸਐਸਪੀ ਖੱਖ ਨੇ ਅਪਰੇਸ਼ਨ ਵਿੱਚ ਸ਼ਾਮਲ ਸਾਰੀਆਂ ਪੁਲਿਸ ਟੀਮਾਂ ਦੇ ਸਮਰਪਣ ਅਤੇ ਵਚਨਬੱਧਤਾ ਨੂੰ ਸਵੀਕਾਰ ਕਰਦੇ ਹੋਏ ਉਨ੍ਹਾਂ ਦੀ ਸ਼ਲਾਘਾ ਕੀਤੀ ਹੈ ਅਤੇ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਵਿੱਚ ਮਲੇਰਕੋਟਲਾ ਜ਼ਿਲ੍ਹੇ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਘੋਸ਼ਿਤ ਕਰਨ ਦਾ ਅਭਿਲਾਸ਼ੀ ਟੀਚਾ ਦਿੰਦੇ ਹੋਏ ਉਹਨਾਂ ਦੀ ਹੌਸਲਾ ਅਫਜ਼ਾਈ ਦੇ ਪ੍ਰਤੀਕ ਵਜੋਂ ਪ੍ਰਸ਼ੰਸਾ ਪੱਤਰ ਭੇਟ ਕੀਤੇ ਹਨ।
ਐਸਐਸਪੀ ਖੱਖ ਨੇ ਕਿਹਾ, “ਮਾਲੇਰਕੋਟਲਾ ਪੁਲਿਸ ਆਪਣੇ ਨਸ਼ਾ ਮੁਕਤ ਪੰਜਾਬ ਮਿਸ਼ਨ ਵਿੱਚ ਦ੍ਰਿੜ ਹੈ, ਅਤੇ ਜਨਤਾ ਨੂੰ ਭਰੋਸਾ ਦਿਵਾਉਂਦੀ ਹੈ ਕਿ ਇਹ ਨਿਰਣਾਇਕ ਕਾਰਵਾਈਆਂ ਜਾਰੀ ਰਹਿਣਗੀਆਂ ਅਤੇ ਨਸ਼ਿਆਂ ਵਿਰੁੱਧ ਲੜਾਈ ਵਿੱਚ ਸਮਝੌਤਾ ਕਰਨ ਦੀ ਕੋਈ ਥਾਂ ਨਹੀਂ ਛੱਡੀ ਜਾਵੇਗੀ।”

ਐਸਐਸਪੀ ਨੇ ਮਲੇਰਕੋਟਲਾ ਦੇ ਪੱਤਰਕਾਰਾਂ ਨਾਲ ਕੀਤੀ ਪਹਿਲੀ ਸ਼ੁਰੂਆਤੀ ਮੀਟਿੰਗਐਸਐਸਪੀ ਖੱਖ ਨੇ ਕਾਨੂੰਨ ਅਤੇ ਵਿਵਸਥਾ, ਪਾਰਦਰਸ਼ਤਾ ਅਤੇ ਜਵਾਬਦੇਹੀ ਨ...
29/11/2023

ਐਸਐਸਪੀ ਨੇ ਮਲੇਰਕੋਟਲਾ ਦੇ ਪੱਤਰਕਾਰਾਂ ਨਾਲ ਕੀਤੀ ਪਹਿਲੀ ਸ਼ੁਰੂਆਤੀ ਮੀਟਿੰਗ

ਐਸਐਸਪੀ ਖੱਖ ਨੇ ਕਾਨੂੰਨ ਅਤੇ ਵਿਵਸਥਾ, ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਬਰਕਰਾਰ ਰੱਖਣ ਲਈ ਭਾਈਚਾਰਕ ਅਧਾਰਤ ਪੁਲਿਸਿੰਗ ਨੂੰ ਦਿੱਤੀ ਮਹੱਤਤਾ।

* ਪੁਲਿਸ ਫੋਰਸ ਵਿੱਚ ਇਮਾਨਦਾਰੀ, ਪਾਰਦਰਸ਼ਤਾ ਅਤੇ ਜਵਾਬਦੇਹੀ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ- ਖੱਖ

ਮਲੇਰਕੋਟਲਾ 29 ਨਵੰਬਰ,

ਅਪਰਾਧ ਨਾਲ ਨਜਿੱਠਣ ਅਤੇ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਫੈਸਲਾਕੁੰਨ ਕਦਮ ਚੁੱਕਦਿਆਂ ਮਾਲੇਰਕੋਟਲਾ ਦੇ ਨਵ-ਨਿਯੁਕਤ ਸੀਨੀਅਰ ਪੁਲਿਸ ਕਪਤਾਨ (ਐੱਸ.ਐੱਸ.ਪੀ.) ਹਰਕਮਲ ਪ੍ਰੀਤ ਸਿੰਘ ਖੱਖ ਨੇ ਅੱਜ ਮੀਡੀਆ ਨਾਲ ਆਪਣੀ ਪਹਿਲੀ ਸ਼ੁਰੂਆਤੀ ਮੀਟਿੰਗ ਕੀਤੀ। ਮੀਟਿੰਗ ਦੌਰਾਨ ਐਸਐਸਪੀ ਖੱਖ ਨੇ ਜ਼ਿਲ੍ਹੇ ਵਿੱਚ ਨਸ਼ਿਆਂ ਦੇ ਖ਼ਾਤਮੇ ਅਤੇ ਅਮਨ-ਸ਼ਾਂਤੀ ਨੂੰ ਕਾਇਮ ਰੱਖਣ ਲਈ ਪੁਲੀਸ, ਪ੍ਰੈੱਸ ਅਤੇ ਜਨਤਾ ਦੇ ਸਹਿਯੋਗ ਦੀ ਮਹੱਤਤਾ ਤੇ ਜ਼ੋਰ ਦਿੱਤਾ।

ਜ਼ਿਲ੍ਹੇ ਵਿੱਚ ਪੁਲੀਸ ਮੁਲਾਜ਼ਮਾਂ ਦੀ ਘਾਟ ਨੂੰ ਮੰਨਦਿਆਂ ਐਸਐਸਪੀ ਖੱਖ ਨੇ ਇਸ ਮੁੱਦੇ ਨੂੰ ਸਮੇਂ ਸਿਰ ਹੱਲ ਕਰਨ ਦਾ ਵਾਅਦਾ ਕੀਤਾ। "ਅਸੀਂ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਡੇ ਕੋਲ ਕਮਿਊਨਿਟੀ ਦੀ ਪ੍ਰਭਾਵਸ਼ਾਲੀ ਢੰਗ ਨਾਲ ਸੇਵਾ ਕਰਨ ਲਈ ਲੋੜੀਂਦੀ ਮੈਨਪਾਵਰ ਹੈ।”

ਇਮਾਨਦਾਰੀ ਦੇ ਉੱਚੇ ਮਾਪਦੰਡਾਂ ਨੂੰ ਬਰਕਰਾਰ ਰੱਖਦੇ ਹੋਏ, ਐਸਐਸਪੀ ਖੱਖ ਨੇ ਵਸਨੀਕਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਅਤੇ ਜ਼ਮੀਨੀ ਪੱਧਰ 'ਤੇ ਭ੍ਰਿਸ਼ਟਾਚਾਰ ਅਤੇ ਅਯੋਗਤਾ ਨੂੰ ਖਤਮ ਕਰਨ ਲਈ ਵਿਭਾਗ ਦੇ ਸਮਰਪਣ 'ਤੇ ਜ਼ੋਰ ਦਿੱਤਾ। "ਅਸੀਂ ਪੁਲਿਸ ਫੋਰਸ ਵਿੱਚ ਇਮਾਨਦਾਰੀ, ਪਾਰਦਰਸ਼ਤਾ ਅਤੇ ਜਵਾਬਦੇਹੀ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹਾਂ,"

ਲੋਕਾਂ ਦੇ ਭਰੋਸੇ ਦੀ ਮਹੱਤਤਾ ਨੂੰ ਸਮਝਦੇ ਹੋਏ ਐਸਐਸਪੀ ਖੱਖ ਨੇ ਪੁਲਿਸ ਮੁਲਾਜ਼ਮਾਂ ਵਿੱਚ ਇਮਾਨਦਾਰੀ, ਨਿਮਰਤਾ ਅਤੇ ਸਨਮਾਨ ਦੀ ਲੋੜ 'ਤੇ ਚਾਨਣਾ ਪਾਇਆ। “ਅਸੀਂ ਸਾਰਿਆਂ ਨਾਲ ਆਦਰ ਅਤੇ ਸਨਮਾਨ ਨਾਲ ਪੇਸ਼ ਆ ਕੇ ਲੋਕਾਂ ਦਾ ਵਿਸ਼ਵਾਸ ਅਤੇ ਦਿਲ ਜਿੱਤਣ ਦੀ ਕੋਸ਼ਿਸ਼ ਕਰਾਂਗੇ।

ਕਮਜ਼ੋਰ ਸਮੂਹਾਂ ਦੀ ਸੁਰੱਖਿਆ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ, ਐਸਐਸਪੀ ਖੱਖ ਨੇ ਭਰੋਸਾ ਦਿਵਾਇਆ ਕਿ ਪੁਲਿਸ ਫੋਰਸ ਵੱਲੋਂ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। "ਅਸੀਂ ਇਹ ਯਕੀਨੀ ਬਣਾਵਾਂਗੇ ਕਿ ਪੁਲਿਸ ਦਫਤਰਾਂ ਦੇ ਦੌਰੇ ਦੌਰਾਨ ਇਹਨਾਂ ਕਮਜ਼ੋਰ ਸਮੂਹਾਂ ਨੂੰ ਤੰਗ ਜਾਂ ਅਣਗੌਲਿਆ ਨਾ ਕੀਤਾ ਜਾਵੇ, ਅਤੇ ਅਸੀਂ ਨਸ਼ਾ ਤਸਕਰਾਂ, ਈਵ ਟੀਜ਼ਰਾਂ ਅਤੇ ਹੋਰਾਂ ਵਰਗੇ ਅਪਰਾਧੀਆਂ ਵਿਰੁੱਧ ਸਖ਼ਤ ਕਾਰਵਾਈ ਕਰਾਂਗੇ,"।

ਐਸਐਸਪੀ ਖੱਖ ਨੇ ਪੁਲਿਸ ਨੂੰ ਜਨਤਾ ਅਤੇ ਪ੍ਰੈਸ ਨਾਲ ਮਿਲ ਕੇ ਕੰਮ ਕਰਨ ਦੀ ਲੋੜ ਤੇ ਜ਼ੋਰ ਦਿੱਤਾ। "ਸਾਡਾ ਮੰਨਣਾ ਹੈ ਕਿ ਪੁਲਿਸ ਬਲ ਅਤੇ ਖੇਤਰ ਵਿੱਚ ਕਾਨੂੰਨ ਅਤੇ ਵਿਵਸਥਾ ਬਣਾਈ ਰੱਖਣ ਲਈ ਕਮਿਊਨਿਟੀ ਅਤੇ ਮੀਡੀਆ ਨਾਲ ਇੱਕ ਮਜ਼ਬੂਤ ਸਾਂਝੇਦਾਰੀ ਜ਼ਰੂਰੀ ਹੈ।

------------------------------------------------

* एसएसपी ने मालेरकोटला के पत्रकारों के साथ पहली परिचयात्मक बैठक की

एसएसपी खख ने कानून एवं व्यवस्था, पारदर्शिता और जवाबदेही बनाए रखने के लिए समुदाय-आधारित पुलिसिंग को महत्वपूर्ण बताया

मालेरकोटला, भारत - 29 नवंबर, 2023

अपराध से निपटने और कानून व्यवस्था को मजबूत करने के लिए एक निर्णायक कदम में, मालेरकोटला के नव नियुक्त वरिष्ठ पुलिस अधीक्षक (एसएसपी) हरकमल प्रीत सिंह खख ने आज मीडिया के साथ अपनी पहली परिचयात्मक बैठक की। बैठक के दौरान एसएसपी खख ने जिले में नशे को खत्म करने और शांति बनाए रखने में पुलिस, प्रेस और जनता के बीच सहयोग के महत्व को रेखांकित किया।

जिले में पुलिस कर्मियों की कमी को स्वीकार करते हुए, एसएसपी खख ने इस मुद्दे को उचित समय पर हल करने का वादा किया। उन्होंने कहा, "हम यह सुनिश्चित करने के लिए अधिकारियों के साथ मिलकर काम कर रहे हैं कि हमारे पास समुदाय की प्रभावी ढंग से सेवा करने के लिए आवश्यक जनशक्ति है।"

ईमानदारी के उच्चतम मानकों को बरकरार रखते हुए, एसएसपी खख ने निवासियों को बेहतर सेवाएं प्रदान करने और जमीनी स्तर पर भ्रष्टाचार और निष्क्रियता को खत्म करने के लिए विभाग के समर्पण पर जोर दिया। उन्होंने कहा, "हम पुलिस बल के भीतर ईमानदारी, पारदर्शिता और जवाबदेही की संस्कृति को बढ़ावा देने के लिए प्रतिबद्ध हैं।"

सार्वजनिक विश्वास के महत्व को पहचानते हुए, एसएसपी खख ने पुलिस कर्मियों के बीच ईमानदारी, विनम्रता और सम्मान की आवश्यकता पर प्रकाश डाला। उन्होंने पुष्टि की, "हम सभी के साथ सम्मान के साथ व्यवहार करके जनता का विश्वास और दिल जीतने का प्रयास करते हैं।"

कमजोर समूहों की सुरक्षा के महत्व को रेखांकित करते हुए, एसएसपी खख ने आश्वासन दिया कि महिलाओं, बच्चों और बुजुर्गों पर पुलिस बल द्वारा विशेष ध्यान दिया जाएगा। उन्होंने घोषणा की, "हम यह सुनिश्चित करेंगे कि पुलिस कार्यालयों में उनके दौरे के दौरान इन कमजोर समूहों को परेशान न किया जाए, और हम ड्रग तस्करों, छेड़खानी करने वालों और अन्य जैसे अपराधियों के खिलाफ सख्त कार्रवाई करेंगे।"

एसएसपी खख ने पुलिस को जनता और प्रेस के साथ मिलकर काम करने की जरूरत पर जोर दिया। उन्होंने कहा, "हमारा मानना है कि पुलिस बल और क्षेत्र में कानून व्यवस्था बनाए रखने के लिए समुदाय और मीडिया के साथ मजबूत साझेदारी आवश्यक है।"

SSP HOLDS FIRST INTRODUCTORY MEETING WITH MALERKOTLA JOURNALISTS



SSP KHAKH DECLARES COMMUNITY-BASED POLICING VITAL FOR UPHOLDING LAW AND ORDER, TRANSPARENCY, AND ACCOUNTABILITY



Malerkotla – November 29, 2023

In a decisive move to combat crime and strengthen law and order, the newly appointed Senior Superintendent of Police (SSP) of Malerkotla, Harkamal Preet Singh Khakh, held his first introductory meeting with the media today. During the meeting, SSP Khakh underscored the importance of cooperation between the police, the press, and the public in eradicating drugs and maintaining peace in the district.

Acknowledging the district's shortage of police personnel, SSP Khakh pledged to address this issue in due course. “We are working closely with the authorities to ensure that we have the necessary manpower to effectively serve the community,” he stated.

Upholding the highest standards of integrity, SSP Khakh emphasised the department’s dedication to providing better services to residents and weeding out corruption and inaction at the grassroots level. “We are committed to fostering a culture of honesty, transparency, and accountability within the police force,” he asserted.

Recognising the importance of public trust, SSP Khakh highlighted the need for honesty, humbleness, and honour among police personnel. “We strive to win the confidence and hearts of the public by treating everyone with respect and dignity,” he affirmed.

Underscoring the importance of protecting vulnerable groups, SSP Khakh assured that women, children, and the elderly would receive special attention from the police force. “We will ensure that these vulnerable groups are not harassed or ignored during their visits to police offices, and we will take strict action against criminals like drug peddler, eve teasers, and others,” he declared.

SSP Khakh emphasised the need for the police to work in tandem with the public and press. “We believe that a strong partnership with the community and the media is essential for improving the image of the police force and maintaining law and order in the region,” he stated.

“The media can be a powerful force for good in our society,” acknowledged SSP Khakh. “We value their role in disseminating information and raising awareness about critical issues.

ਝੋਨੇ ਦੀ ਪਰਾਲੀ ਤੋਂ ਲੱਖਾਂ ਰੁਪਏ ਕਮਾ ਰਿਹੈ ਮਾਲੇਰਕੋਟਲਾ ਦਾ ਕਿਸਾਨ• 16 ਲੱਖ ਰੁਪਏ ਦੀ ਵੇਚੀ ਪਰਾਲੀ, ਹੋਰਨਾਂ ਲਈ ਮਿਸਾਲ ਬਣਿਆ ਕਿਸਾਨ ਗੁਰਪ੍ਰੀ...
15/10/2023

ਝੋਨੇ ਦੀ ਪਰਾਲੀ ਤੋਂ ਲੱਖਾਂ ਰੁਪਏ ਕਮਾ ਰਿਹੈ ਮਾਲੇਰਕੋਟਲਾ ਦਾ ਕਿਸਾਨ

• 16 ਲੱਖ ਰੁਪਏ ਦੀ ਵੇਚੀ ਪਰਾਲੀ, ਹੋਰਨਾਂ ਲਈ ਮਿਸਾਲ ਬਣਿਆ ਕਿਸਾਨ ਗੁਰਪ੍ਰੀਤ ਸਿੰਘ

• ਮੌਜੂਦਾ ਸੀਜ਼ਨ ਵਿੱਚ ਪਰਾਲੀ ਵੇਚ ਕੇ ਇਕ ਕਰੋੜ ਰੁਪਏ ਕਮਾਉਣ ਦਾ ਟੀਚਾ ਮਿੱਥਿਆ

• ਗੁਰਪ੍ਰੀਤ ਸਿੰਘ ਤੋਂ ਬਾਕੀ ਕਿਸਾਨ ਵੀ ਸੇਧ ਲੈਣ- ਖੇਤੀਬਾੜੀ ਮੰਤਰੀ ਖੁੱਡੀਆਂ ਵੱਲੋਂ ਅਪੀਲ

ਮਾਲੇਰਕੋਟਲਾ 15 ਅਕਤੂਬਰ:

ਮਾਲੇਰਕੋਟਲਾ ਜ਼ਿਲ੍ਹੇ ਦੇ ਪਿੰਡ ਫਿਰੋਜ਼ਪੁਰ ਕੁਠਾਲਾ ਦਾ 26 ਸਾਲਾ ਕਿਸਾਨ ਗੁਰਪ੍ਰੀਤ ਸਿੰਘ ਕੁਠਾਲਾ ਝੋਨੇ ਦੀ ਪਰਾਲੀ ਤੋਂ ਚੰਗੀ ਕਮਾਈ ਕਰ ਰਿਹਾ ਹੈ। ਝੋਨੇ ਦੀ ਪਰਾਲੀ ਨੂੰ ਜ਼ਿਆਦਾਤਰ ਕਿਸਾਨ ਬੋਝ ਸਮਝਦੇ ਹਨ, ਜਦੋਂ ਕਿ ਕਿਸਾਨ ਗੁਰਪ੍ਰੀਤ ਸਿੰਘ ਨੇ ਮੌਕੇ ਦਾ ਭਰਪੂਰ ਲਾਹਾ ਲੈਂਦਿਆਂ ਇਸ ਨੂੰ ਆਪਣੀ ਕਮਾਈ ਦਾ ਸਾਧਨ ਬਣਾਇਆ। ਉਸ ਨੇ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ 50 ਫੀਸਦੀ ਸਬਸਿਡੀ 'ਤੇ ਪਰਾਲੀ ਦੇ ਪ੍ਰਬੰਧਨ ਲਈ ਮਸ਼ੀਨਾਂ ਜਿਵੇਂ ਸਟਰਾਅ ਰੇਕ ਅਤੇ ਬੇਲਰ ਖਰੀਦ ਕੇ ਮੌਕੇ ਦਾ ਪੂਰਾ ਲਾਭ ਉਠਾਇਆ। ਇਹ ਅਗਾਂਹਵਧੂ ਕਿਸਾਨ 12ਵੀਂ ਪਾਸ ਹੈ ਅਤੇ ਉਹ 40 ਏਕੜ ਜ਼ਮੀਨ ‘ਤੇ ਖੇਤੀ ਕਰਦਾ ਹੈ ਜਿਸ ਵਿਚ 10 ਏਕੜ ਉਸਦੇ ਆਪਣੇ ਜਦੋਂਕਿ 30 ਏਕੜ ਠੇਕੇ ਉੱਤੇ ਹੈ। ਉਸ ਨੇ ਸੰਗਰੂਰ ਆਰ.ਐਨ.ਜੀ. ਬਾਇਓ ਗੈਸ ਪਲਾਂਟ, ਪੰਜਗਰਾਈਆਂ ਨਾਲ ਇਕਰਾਰਨਾਮਾ ਕਰਕੇ ਪਿਛਲੇ ਸਾਲ 12000 ਕੁਇੰਟਲ ਪਰਾਲੀ ਦੀਆਂ ਗੱਠਾਂ ਦੀ ਸਪਲਾਈ ਕਰਕੇ ਲਗਭਗ 16 ਲੱਖ ਰੁਪਏ ਕਮਾਏ ਸਨ।
ਹੁਣ ਇਸ ਨੌਜਵਾਨ ਕਿਸਾਨ ਨੇ ਆਪਣੇ ਦੋਸਤ ਸੁਖਵਿੰਦਰ ਸਿੰਘ ਦੀ ਮਦਦ ਨਾਲ ਦੋ ਬੇਲਰ ਅਤੇ ਦੋ ਰੇਕਸ ਸਮੇਤ ਚਾਰ ਨਵੀਆਂ ਮਸ਼ੀਨਾਂ ਖਰੀਦੀਆਂ ਹਨ। ਇਸ ਸਾਲ ਇਕ ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰਨ ਦੀ ਉਮੀਦ ਜ਼ਾਹਿਰ ਕਰਦਿਆਂ ਇਸ ਨੌਜਵਾਨ ਕਿਸਾਨ ਨੇ ਦੱਸਿਆ ਕਿ ਉਸ ਨੇ ਇਸ ਸੀਜ਼ਨ ਵਿੱਚ ਸੰਗਰੂਰ ਆਰ.ਐਨ.ਜੀ. ਬਾਇਓ ਗੈਸ ਪਲਾਂਟ, ਪੰਜਗਰਾਈਆਂ ਨੂੰ 160 ਰੁਪਏ ਪ੍ਰਤੀ ਕੁਇੰਟਲ ਅਤੇ 10 ਰੁਪਏ ਪ੍ਰਤੀ ਗੱਠ ਦੀ ਢੋਆ-ਢੁਆਈ ਦੇ ਹਿਸਾਬ ਨਾਲ 18 ਹਜ਼ਾਰ ਕੁਇੰਟਲ ਪਰਾਲੀ ਦੀਆਂ ਗੱਠਾਂ ਦੀ ਸਪਲਾਈ ਲਈ ਸਮਝੌਤਾ ਸਹੀਬੱਧ ਕੀਤਾ ਹੈ। ਇਸ ਤੋਂ ਇਲਾਵਾ ਉਸ ਨੇ ਪੁਸਵ ਬੇਲਰ, ਮਾਨਸਾ ਨਾਲ ਅੰਮ੍ਰਿਤਸਰ ਜ਼ਿਲ੍ਹੇ ਵਿੱਚ 5000 ਕੁਇੰਟਲ ਪਰਾਲੀ ਦੀਆਂ ਗੱਠਾਂ ਮੁਹੱਈਆ ਕਰਵਾਉਣ ਲਈ ਵੀ ਸਮਝੌਤਾ ਕੀਤਾ ਹੈ। ਉਸ ਵੱਲੋਂ ਪੰਜ ਹਜ਼ਾਰ ਕੁਇੰਟਲ ਪਰਾਲੀ ਸਥਾਨਕ ਗੁੱਜਰ ਭਾਈਚਾਰੇ ਨੂੰ ਸਪਲਾਈ ਕੀਤੀ ਜਾਵੇਗੀ।
ਉਸ ਨੇ ਦੱਸਿਆ ਕਿ ਉਹ ਆਪਣੀ ਜ਼ਮੀਨ ਅਤੇ ਹੋਰ ਨੇੜਲੇ ਪਿੰਡਾਂ ਵਿੱਚੋਂ ਲਗਭਗ 20,000 ਕੁਇੰਟਲ ਗੱਠਾਂ ਸਟੋਰ ਕਰਕੇ ਇਸ ਨੂੰ ਆਫ਼ ਸੀਜ਼ਨ ਵਿੱਚ ਲਗਭਗ 280 ਰੁਪਏ ਦੇ ਹਿਸਾਬ ਨਾਲ ਪੇਪਰ ਮਿੱਲਾਂ, ਬਾਇਓ-ਸੀਐਨਜੀ ਪਲਾਂਟਾਂ ਨੂੰ ਸਪਲਾਈ ਕਰੇਗਾ।ਉਸ ਨੇ ਦੱਸਿਆ ਕਿ ਉਹ ਮਲੇਰਕੋਟਲਾ ਜ਼ਿਲ੍ਹੇ ਵਿੱਚ ਕਰੀਬ 1125 ਏਕੜ ਵਿੱਚੋਂ 18 ਹਜ਼ਾਰ ਕੁਇੰਟਲ ਗੱਠਾਂ ਇਕੱਠੀਆਂ ਕਰੇਗਾ।
ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਵਾਤਾਵਰਣ ਸੁਰੱਖਿਆ ਲਈ ਸੂਬਾ ਸਰਕਾਰ ਦੇ ਯਤਨਾਂ ਵਿੱਚ ਸਹਿਯੋਗ ਦੇਣ ਲਈ ਇਸ ਨੌਜਵਾਨ ਕਿਸਾਨ ਨੂੰ ਵਧਾਈ ਦਿੰਦਿਆਂ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਅਗਾਂਹਵਧੂ ਕਿਸਾਨ ਗੁਰਪ੍ਰੀਤ ਸਿੰਘ ਤੋਂ ਪ੍ਰੇਰਨਾ ਲੈ ਕੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਪਰਾਲੀ ਨੂੰ ਨਾ ਸਾੜਨ ਸਬੰਧੀ ਲੋਕ ਹਿੱਤ ਵਿੱਚ ਚਲਾਈ ਜਾ ਮੁਹਿੰਮ ਦਾ ਹਿੱਸਾ ਬਣਨ।
ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਨੂੰ ਸਾੜਨ ਦੀਆਂ ਘਟਨਾਵਾਂ ਦੀ ਰੋਕਥਾਮ ਅਤੇ ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ ਲਈ ਮੌਜੂਦਾ ਵਾਢੀ ਦੇ ਸੀਜ਼ਨ ਦੌਰਾਨ ਸੂਬੇ ਦੇ ਕਿਸਾਨਾਂ ਨੂੰ ਸਬਸਿਡੀ 'ਤੇ ਸਰਫੇਸ ਸੀਡਰਾਂ ਸਮੇਤ ਲਗਭਗ 24,000 ਸੀ.ਆਰ.ਐਮ. ਮਸ਼ੀਨਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
--------------------------
MALERKOTLA-BASED FARMER MAKES ₹16L BY SELLING PADDY STUBBLE

• FARMER GURPREET SINGH SETS EXAMPLE FOR OTHER FARMERS WHO ARE PUTTING MATCHSTICK TO STUBBLE, SAYS AGRICULTURE MINISTER KHUDIAN

•TARGET TO MAKE ₹1CR FROM PADDY STUBBLE THIS SEASON: FARMER GURPREET SINGH

Malerkotla October 15:

Gurpreet Singh Kuthala, 26 years old farmer from village Ferozepur Kuthala in Malerkotla district, has been earning well from the paddy straw, which most of the farmers considered a liability, as he didn't pull down the shade when a window of opportunity appears.

He grabbed the opportunity by buying ex-situ machines a Straw Rake and a Baler provided by the Punjab Government on 50 per cent subsidy. The progressive farmer is 12th pass and cultivating a total of 40 acres of land (ten acres his own and 30 acres on lease). He had signed a contract with Sangrur RNG Bio Gas Plant, Panjgaraian to supply 12000 quintals paddy straw bales last year and earned around Rs 16 lakh by selling the paddy straw.

Now, this young farmer with the help of his friend Sukhwinder Singh has bought four new machines Balers and Rakes two each.

Expressing hope to earn over Rs 1 crore this year, the young farmer said that he has inked a contract to supply 18K quintals paddy straw bales at Rs 160 per quintal and Rs 10 for transportation of per bale to Sangrur RNG Bio Gas Plant, Panjgaraian in this season, besides, contracting with Pusav Beler, Mansa to provide 5000 quintals paddy straw bales in Amritsar district and 5000 quintals for local Gujjar community.

He informed that he will store around 20,000 quintals bales from his own land and other nearby villages and will supply it to paper mills, Bio-CNG plants at approx Rs 280 in off season.

He said that he will also collect around 18k quintals bales from around 1125 acres in Malerkotla district.

Congratulating the young farmer for joining the state government’s endeavour to save the environment, Punjab Agriculture and Farmers Welfare Minister Gurmeet Singh Khudian urged all the farmers to take an inspiration from the progressive farmer Gurpreet Singh and be a part of Chief Minister S Bhagwant Mann led Punjab Government’s anti-crop residue burning campaign for larger interests of whole human kind.

The Agriculture Minister informed that the state government around 24,000 crop residue management (CRM) machines including Surface Seeders are being provided at subsidized prices to farmers of the state during this harvesting season to curb the paddy straw burning incidents and manage the crop residue effectively.

ਮਾਲੇਰਕੋਟਲਾ ਪੁਲਿਸ ਨੌਜਵਾਨੀ ਨੂੰ ਬਚਾਉਣ ਲਈ ਜ਼ਮੀਨੀ ਪੱਧਰ ਉੱਤੇ ਉੱਤਰੀ- ਨਸ਼ੇ ਦੀ ਦਲਦਲ ਵਿੱਚ ਫਸੇ 161 ਨੌਜਵਾਨਾਂ ਦੀ ਨਿਗਰਾਨੀ ਲਈ ਲਗਾਏ 161 ...
19/09/2023

ਮਾਲੇਰਕੋਟਲਾ ਪੁਲਿਸ ਨੌਜਵਾਨੀ ਨੂੰ ਬਚਾਉਣ ਲਈ ਜ਼ਮੀਨੀ ਪੱਧਰ ਉੱਤੇ ਉੱਤਰੀ

- ਨਸ਼ੇ ਦੀ ਦਲਦਲ ਵਿੱਚ ਫਸੇ 161 ਨੌਜਵਾਨਾਂ ਦੀ ਨਿਗਰਾਨੀ ਲਈ ਲਗਾਏ 161 ਮੁਲਾਜ਼ਮ

- ਨੌਜਵਾਨਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਖਾਕਾ ਕੀਤਾ ਤਿਆਰ

- ਨੌਜਵਾਨੀ ਨੂੰ ਬਚਾਉਣਾ ਪੁਲਿਸ ਦੀ ਪ੍ਰਮੁੱਖ ਤਰਜ਼ੀਹ - ਜ਼ਿਲ੍ਹਾ ਪੁਲਿਸ ਮੁਖੀ



ਸੰਦੌੜ/ ਮਲੇਰਕੋਟਲਾ, 19 ਸਤੰਬਰ (000) - ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਪੁਲਿਸ ਮਲੇਰਕੋਟਲਾ ਨੇ ਨਸ਼ੇ ਦੀ ਦਲਦਲ ਵਿੱਚ ਫਸੇ ਜ਼ਿਲ੍ਹੇ ਦੇ ਉਹਨਾਂ ਨੌਜਵਾਨਾਂ ਦਾ ਡਾਟਾ ਤਿਆਰ ਕੀਤਾ ਹੈ, ਜਿਨ੍ਹਾਂ ਨੂੰ ਫੌਰੀ ਤੌਰ ਉੱਤੇ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਦੀ ਲੋੜ ਹੈ। ਅਜਿਹੇ ਹਰੇਕ ਨੌਜਵਾਨ ਨਾਲ ਇਕ ਇਕ ਪੁਲਿਸ ਮੁਲਾਜ਼ਮ ਦੀ ਡਿਊਟੀ ਲਗਾ ਦਿੱਤੀ ਹੈ, ਜੋ ਉਸਦੀ ਉਦੋਂ ਤੱਕ ਨਿਗਰਾਨੀ ਕਰੇਗਾ ਜਦੋਂ ਤੱਕ ਉਹ ਇਸ ਅਲਾਮਤ ਤੋਂ ਬਾਹਰ ਨਹੀਂ ਆ ਜਾਂਦਾ। ਇਸ ਸਬੰਧੀ ਬਕਾਇਦਾ ਖਾਕਾ ਤਿਆਰ ਕੀਤਾ ਗਿਆ ਹੈ।

ਅੱਜ ਪਿੰਡ ਸੰਦੋੜ ਵਿਖੇ ਲੋਕ ਸੁਵਿਧਾ ਕੈਂਪ ਦੌਰਾਨ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਉਣ ਮੌਕੇ ਸ੍ਰ ਗੁਰਸ਼ਰਨਦੀਪ ਸਿੰਘ ਗਰੇਵਾਲ ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ 161 ਨੌਜਵਾਨਾਂ ਦੀ ਸੂਚੀ ਤਿਆਰ ਕੀਤੀ ਗਈ ਹੈ, ਜਿਨ੍ਹਾਂ ਨੂੰ ਤੁਰੰਤ ਸਾਂਭਣ ਦੀ ਲੋੜ੍ਹ ਹੈ। ਇਹਨਾਂ ਨੌਜਵਾਨਾਂ ਦੀ ਨਿਗਰਾਨੀ ਕਰਨ ਲਈ ਇਹਨਾਂ ਨਾਲ ਇਕ ਇਕ ਪੁਲਿਸ ਮੁਲਾਜ਼ਮ ਲਗਾਇਆ ਗਿਆ ਹੈ, ਜੋ ਕਿ ਹਰੇਕ ਹਫ਼ਤੇ ਇਹਨਾਂ ਨੌਜਵਾਨਾਂ ਦੀ ਘਰ ਘਰ ਜਾ ਕੇ ਕਾਊਂਸਲਿੰਗ ਕਰਨ ਲੱਗੇ ਹਨ। ਇਕ ਮਹੀਨੇ ਬਾਅਦ ਇਹੀ ਕਾਊਂਸਲਿੰਗ 15 - 15 ਬਾਅਦ ਹੋਇਆ ਕਰੇਗੀ। ਇਸ ਤੋਂ ਬਾਅਦ ਟੈਲੀਫੋਨ ਉੱਤੇ ਇਹਨਾਂ ਨਾਲ ਲਗਾਤਾਰ ਰਾਬਤਾ ਰੱਖਿਆ ਜਾਵੇਗਾ। ਕਾਊਂਸਲਿੰਗ ਲਈ ਨੌਜਵਾਨਾਂ ਦੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਦਾ ਵੀ ਸਹਿਯੋਗ ਲਿਆ ਜਾਵੇਗਾ। ਉਹਨਾਂ ਕਿਹਾ ਕਿ ਜਰੂਰਤ ਪੈਣ ਉੱਤੇ ਨੌਜਵਾਨਾਂ ਨੂੰ ਇਲਾਜ਼ ਲਈ ਹਸਪਤਾਲ ਭਰਤੀ ਵੀ ਕਰਾਇਆ ਜਾਵੇਗਾ।

ਉਹਨਾਂ ਕਿਹਾ ਕਿ ਇਸ ਮੁਹਿੰਮ ਦਾ ਇਹ ਪਹਿਲਾ ਗੇੜ ਹੈ। ਅਗਲੇ ਗੇੜ ਵਿੱਚ ਹੋਰ ਨੌਜਵਾਨਾਂ ਨਾਲ ਇਹੀ ਪ੍ਰਕਿਰਿਆ ਦੁਹਰਾਈ ਜਾਵੇਗੀ। ਉਹਨਾਂ ਕਿਹਾ ਕਿ ਜ਼ਿਲ੍ਹਾ ਮਲੇਰਕੋਟਲਾ ਵਿਚੋਂ ਨਸ਼ੇ ਨੂੰ ਜੜ੍ਹੋਂ ਖਤਮ ਕਰਨ ਲਈ ਉਹਨਾਂ ਨੇ ਇਕ ਤਿਹਾਈ ਮੁਲਾਜ਼ਮਾਂ ਨੂੰ ਪੂਰੀ ਜਿੰਮੇਵਾਰੀ ਨਾਲ ਲਗਾ ਦਿੱਤਾ ਹੈ। ਇਹ ਮੁਲਾਜ਼ਮ ਵੀ ਉਹ ਹਨ, ਜਿਹੜੇ ਸੱਚੇ ਮਨੋਂ ਲੋਕ ਸੇਵਾ ਤਹਿਤ ਇਹ ਕੰਮ ਕਰਨਾ ਚਾਹੁੰਦੇ ਹਨ। ਉਹਨਾਂ ਉਮੀਦ ਪ੍ਰਗਟਾਈ ਕਿ ਅਗਲੇ ਡੇਢ ਮਹੀਨੇ ਵਿੱਚ ਇਸ ਪਹਿਲਕਦਮੀ ਦੇ ਹਾਂ ਪੱਖੀ ਨਤੀਜੇ ਮਿਲਣਗੇ। ਉਹਨਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਨੌਜਵਾਨਾਂ ਨੂੰ ਬਚਾਉਣ ਦੇ ਨਾਲ ਨਾਲ ਨਸ਼ਿਆਂ ਦੀ ਸਪਲਾਈ ਲਾਈਨ ਤੋੜਨ ਲਈ ਵੀ ਦ੍ਰਿੜ ਸੰਕਲਪ ਹੈ। ਉਹਨਾਂ ਕਿਹਾ ਕਿ ਨੌਜਵਾਨੀ ਨੂੰ ਬਚਾਉਣਾ ਜ਼ਿਲ੍ਹਾ ਪੁਲਿਸ ਦੀ ਪ੍ਰਮੁੱਖ ਤਰਜ਼ੀਹ ਹੈ।

Address


Alerts

Be the first to know and let us send you an email when ਪੰਜਾਬ आज तक posts news and promotions. Your email address will not be used for any other purpose, and you can unsubscribe at any time.

Shortcuts

  • Address
  • Telephone
  • Alerts
  • Claim ownership or report listing
  • Want your business to be the top-listed Media Company?

Share