
24/06/2024
ਨਸ਼ਾ ਮੁਕਤ ਪੰਜਾਬ ਮਿਸ਼ਨ ਦੇ ਤਹਿਤ ਅੱਜ ਮਾਲੇਰਕੋਟਲਾ ਕਲੱਬ ਵਿਖੇ ਮਾਨਯੋਗ ਡੀ.ਆਈ.ਜੀ ਪਟਿਆਲਾ ਐੱਚ.ਐਸ ਭੁੱਲਰ ਸਾਹਿਬ, ਐਸ.ਐਸ.ਪੀ ਮਾਲਰਕੋਟਲਾ ਡਾ ਸਿਮਰਤ ਕੌਰ ਦੀ ਅਗਵਾਈ ਵਿੱਚ ਪਬਲਿਕ ਮੀਟਿੰਗ ਕੀਤੀ ਗਈ। ਜਿਸ ਵਿੱਚ ਸਿਆਸੀ, ਸਮਾਜਿਕ ਅਤੇ ਧਾਰਮਿਕ ਅਤਵ ਆਮ ਲੋਕਾਂ ਨੇ ਜ਼ਿਲ੍ਹਾ ਮਾਲਰਕੋਟਲੇ ਨੂੰ ਨਸ਼ਾ ਮੁਕਤ ਬਣਾਉਣ ਦੇ ਮਸ਼ਰਵਰੇ ਦਿੱਤੇ। ਅਵਾਮ ਦੀ ਆਵਾਜ਼ ਮੁਸਲਿਮ ਸਿੱਖ ਫ਼ਰੰਟ ਆਫ਼ ਪੰਜਾਬ ਵੱਲੋਂ ਮਾਲੇਰਕੋਟਲੇ ਵਿੱਚ ਨਸ਼ਾ ਛੁਡਾਊ ਕੇਂਦਰ ਦੀ ਮੰਗ ਰੱਖੀ ਪਹਿਲਾ ਵੀ ਇਸ ਸੰਬੰਧਿਤ 2 ਮੰਗ ਪੱਤਰ ਮਾਨਯੋਗ ਡੀ.ਸੀ ਸਾਹਿਬ ਨੂੰ ਦੇ ਚੁੱਕੇ ਹਾਂ। ਡੀ.ਆਈ ਸਾਹਿਬ ਪਟਿਆਲਾ ਨੇ ਫੋਰਨ ਤੌਰ ਤੇ ਡੀ.ਸੀ ਸਾਹਿਬ ਮਾਲਰਕੋਟਲਾ ਨਾਲ ਗੱਲ ਕਰਕੇ ਇਹ ਮੰਗ ਨੂੰ ਜਲਦ ਪੂਰੀ ਕਰਨ ਦਾ ਯਕੀਨ ਦਿਵਾਇਆ।
ਮੇਰੀ ਮਾਲਰਕੋਟਲੇ ਦੀ ਅਵਾਮ ਨੂੰ ਅਪੀਲ ਹੈ ਇਸ ਮੁਹਿੰਮ ਵਿੱਚ ਡਟ ਕੇ ਜ਼ਿਲ੍ਹਾ ਪੁਲਿਸ ਦਾ ਸਾਥ ਦਵੋ। ਕਿਉਂਕਿ ਮਸਲਾ ਸਾਡੇ ਜ਼ਿਲ੍ਹੇ ਦੇ ਸਾਡੇ ਸ਼ਹਿਰ ਦੇ ਨੌਜਵਾਨੀ ਨੂੰ ਬਚਾਉਣ ਦਾ ਹੈ। ਪੰਜਾਬ ਸਰਕਾਰ ਵੀ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਪੱਬਾਂ ਭਾਰ ਹੈ। ਇਸ ਲਈ ਖੁਲ ਕੇ ਪੁਲਿਸ ਦੀ ਮੱਦਦ ਕਰੋ। ਪੰਜਾਬ ਸਰਕਾਰ ਨੇ ਅੱਜ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕਰਨ ਦਾ ਹੁਕਮ ਸੁਣਾ ਦਿੱਤਾ ਹੈ। ਸਾਡੇ ਜ਼ਿਲ੍ਹੇ ਦੇ ਜਿੰਨੇ ਵੀ ਅਫਸਰ ਸਾਹਿਬਾਨ ਹਨ ਸਾਰੇ ਹੀ ਬਹੁਤ ਨਸ਼ਾ ਤਸਕਰਾਂ ਦੀ ਲਗਾਤਾਰ ਤਲਾਸ਼ ਵਿੱਚ ਹਨ। ।।
Bhagwant Mann
Punjab Police India
Malerkotla Police
ACP Gurdev Singh
Patiala Range Police