
19/09/2025
"ਮੇਰੇ ਪਿੰਡ ਨੂੰ ਕੋਈ ਬੱਸ ਨਹੀਂ ਜਾਂਦੀ ਪਰ ਲੋਕ ਮੈਥੋਂ ਗੱਡੀਆਂ ਖ਼ਰੀਦਣ ਆਉਂਦੇ ਹਨ"
ਪੰਜਾਬ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕੋਟਲੀ ਅਬਲੂ ਦੇ ਰਹਿਣ ਵਾਲੇ ਸਿਮਰਜੀਤ ਸਿੰਘ ਨੇ ਮਹਿਜ਼ 25 ਸਾਲ ਦੀ ਉਮਰ ਵਿੱਚ ਆਪਣਾ ਸਟਾਰਟ-ਅੱਪ ਕਾਮਯਾਬ ਕਰ ਦਿਖਾਇਆ ਹੈ। ਸਿਰਫ 10 ਜਮਾਤਾਂ ਪਾਸ ਸਿਮਰਜੀਤ ਸਿੰਘ ਨੇ 5 ਸਾਲ ਪਹਿਲਾਂ ਬੈਟਰੀ ਨਾਲ ਚੱਲਣ ਵਾਲਾ ਇੱਕ ਵਾਹਨ ਤਿਆਰ ਕੀਤਾ ਸੀ ਜੋ ਬਾਅਦ ਵਿੱਚ ਇੱਕ ਕਾਮਯਾਬ ਬਿਜ਼ਨਸ ਬਣ ਗਿਆ। ਹੁਣ ਉਨ੍ਹਾਂ ਕੋਲ ਇਲੈਕਟ੍ਰਿਕ ਵਾਹਨ ਬਣਾਉਣ ਦਾ ਇੰਨਾ ਤਜਰਬਾ ਹੈ ਕਿ ਉਨ੍ਹਾਂ ਕੋਲੋਂ ਇਲੈਕਟ੍ਰਿਕ ਗੱਡੀ ਤਿਆਰ ਕਰਵਾਉਣ ਲਈ 6 ਮਹੀਨੇ ਪਹਿਲਾਂ ਬੁਕਿੰਗ ਕਰਵਾਉਣੀ ਪੈਂਦੀ ਹੈ। ਇਸ ਨੌਜਵਾਨ ਬਾਰੇ ਹੋਰ ਜਾਨਣ ਲਈ ਕਮੈਂਟ ਬਾਕਸ ਵਿੱਚ ਦਿੱਤੇ ਲਿੰਕ ਤੇ ਕਲਿੱਕ ਕਰੋ