ਘੁਮੱਕੜ ਨਾਮਾ।। ghumakad nama

  • Home
  • ਘੁਮੱਕੜ ਨਾਮਾ।। ghumakad nama

ਘੁਮੱਕੜ ਨਾਮਾ।। ghumakad nama ਘੁਮੱਕੜ ਨਾਮਾ ਪੰਜਾਬੀਆ ਦਾ ਪਹਿਲਾਂ ਮੈਗਜ਼ੀ?

ਘੁਮੱਕੜਾਂ ਦੀਆਂ ਬਾਤਾਂ ਪਾਉਂਦਾ (ਘੁਮੱਕੜਨਾਮਾ) ਦਾ ਦੂਸਰਾ ਅੰਕ ਕੁੱਝ ਦਿਨਾਂ ਵਿੱਚ ਤੁਹਾਡੀ ਝੋਲੀ ਹੋਵੇਗਾ। ਦੂਸਰਾ ਅੰਕ ਮਨਮੋਹਨ ਬਾਵਾ ਜੀ ਨੂੰ ਸਮ...
06/02/2023

ਘੁਮੱਕੜਾਂ ਦੀਆਂ ਬਾਤਾਂ ਪਾਉਂਦਾ (ਘੁਮੱਕੜਨਾਮਾ) ਦਾ ਦੂਸਰਾ ਅੰਕ ਕੁੱਝ ਦਿਨਾਂ ਵਿੱਚ ਤੁਹਾਡੀ ਝੋਲੀ ਹੋਵੇਗਾ। ਦੂਸਰਾ ਅੰਕ ਮਨਮੋਹਨ ਬਾਵਾ ਜੀ ਨੂੰ ਸਮਰਪਿਤ ਕੀਤਾ ਗਿਆ ਹੈ। ਬਾਵਾ ਜੀ ਵੱਲੋਂ ਭੇਜਿਆ ਲੇਖ ਘੁਮੱਕੜਾਂ ਲਈ ਅਸ਼ੀਰਵਾਦ ਦਾ ਕੰਮ ਕਰੇਗਾ। ਪਹਿਲੇ ਅੰਕ ਦੇ ਰੀਵਿਊ ਵੀ ਇਸ ਵਿੱਚ ਸ਼ਾਮਿਲ ਕੀਤੇ ਗਏ ਹਨ।
ਇੱਕ ਬਹੁਤ ਹੀ ਅਹਿਮ ਲੇਖ ਹੈ ਕਿ ਸਫ਼ਰਨਾਮਾ ਕਿਵੇਂ ਲਿੱਖਿਆ ਜਾਵੇ ।
ਬਾਕੀ ਘੁਮੱਕੜਾਂ ਨੇ ਆਪਣੇ ਤਜ਼ਰਬੇ ਸਾਂਝੇ ਕੀਤੇ ਹਨ। ਇਸ ਅੰਕ ਚ ਦੋ ਕਹਾਣੀਆਂ ਸਫ਼ਰ ਨਾਲ਼ ਸੰਬਧਿਤ ਹਨ। ਇਸ ਅੰਕ ਦੀਆਂ ਤਸਵੀਰਾਂ ਨੂੰ ਰੰਗ ਦਾਰ ਕੀਤਾ ਗਿਆ ਹੈ। ਪਹਿਲੇ ਅੰਕ ਨੂੰ ਬਹੁਤ ਪਿਆਰ ਮਿਲਿਆ। ਜਲਦਬਾਜ਼ੀ ਕਰਕੇ ਪਹਿਲੇ ਅੰਕ ਵਿੱਚ ਬਹੁਤ ਕਮੀਆ ਸੀ । ਪਾਠਕਾਂ ਵੱਲੋਂ ਸੁਝਾ ਆਏ, ਇਸ ਅੰਕ ਵਿੱਚ ਸੁਧਾਰ ਕੀਤੇ ਗਏ ਹਨ। ਆਪਾ ਸਾਰੇ ਘੁਮੱਕੜਾਂ ਨੇ ਰਲ ਮਿਲ ਕੇ ਮੈਗਜ਼ੀਨ ਨੂੰ ਚੱਲਦੇ ਰੱਖਣਾ ਹੈ। ਪਿਛਲੇ 2 ਮਹੀਨਿਆਂ ਤੋਂ ਮੇਰੀ ਸਿਹਤ ਠੀਕ ਨਹੀਂ ਸੀ। ਤਾਂ ਕਰਕੇ ਮੈਗਜ਼ੀਨ ਲੇਟ ਹੁੰਦਾ ਗਿਆ। ਸੰਪਾਦਕੀ ਮੰਡਲ ਨੇ ਬਹੁਤ ਮਿਹਨਤ ਕੀਤੀ ਹੈ। ਉਮੀਦ ਆ ਤੁਸੀਂ ਪੜ੍ਹੋ ਗਏ ਤੇ ਨਵੇਂ ਸਫ਼ਰਾ ਦਾ ਆਗਾਜ਼ ਕਰੋ ਗਏ।
ਮੈਗਜ਼ੀਨ ਮੰਗਵਾਉਣ ਲਈ ਸਪੰਰਕ ਕਰੋ ਜੀ
073077 80469

ਸੁਣਦੇ ਹੁੰਦੇ ਸੀ ਕਿ ਬਚਪਨ ਚ ਜੁਆਕ ਰੌਲ਼ਾ ਪਾ ਕੇ ਜਾਂ ਘਰੇ ਲੜ ਕੇ ਸਾਈਕਲ ਖ਼ਰੀਦਣ ਲਈ ਜਿੱਦ ਕਰਦੇ ਸੀ। ਪਰ ਫ਼ੇਰ ਜੁਆਕ ਰੌਲ਼ਾ ਪਾ ਕੇ ਮੋਬਾਈਲ, ਮ...
29/11/2022

ਸੁਣਦੇ ਹੁੰਦੇ ਸੀ ਕਿ ਬਚਪਨ ਚ ਜੁਆਕ ਰੌਲ਼ਾ ਪਾ ਕੇ ਜਾਂ ਘਰੇ ਲੜ ਕੇ ਸਾਈਕਲ ਖ਼ਰੀਦਣ ਲਈ ਜਿੱਦ ਕਰਦੇ ਸੀ। ਪਰ ਫ਼ੇਰ ਜੁਆਕ ਰੌਲ਼ਾ ਪਾ ਕੇ ਮੋਬਾਈਲ, ਮੋਟਰਸਾਈਕਲ ਵਗੈਰਾ ਲੈਣ ਲੱਗ ਪਏ।
ਪਰ ਫ਼ੇਰ ਨਿਰਮਲ ਤੇ ਰਮਨ ਬਾਈ ਹੋਰਾ ਦੀ ਮਿਹਨਤ ਨੇ ਰੰਗ ਬਣ ਤਾਂ ....
***
ਅੱਜ ਕੱਲ੍ਹ ਤਾਂ ਪੰਜਾਬ ਵਿੱਚ ਸਾਈਕਲ ਖ਼ਰੀਦਣ ਆਲਾ ਕੰਮ ਬਾਹਲਾ ਸੋਹਣਾਂ ਹੋ ਗਿਆ।
ਕੋਈ ਵੱਡੀ ਉਮਰ ਦਾ ਕੋਈ ਛੋਟਾ ਉਮਰ ਦਾ ਸਾਈਕਲ ਤੇ ਕਿਤਾਬਾਂ ਨੂੰ ਪਿਆਰ ਕਰਨ ਲੱਗ ਪਿਆ। ਸਾਈਕਲਾਂ ਆਲੇ ਜੋੜੇ ਬਹੁਤ ਮਿਲ਼ ਜਾਂਦੇ ਨੇ ਪੰਜਾਬ ਚ, ਘੁਮੱਕੜਾਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾਂਦੀਆਂ ਆ। ਜੋ ਪੰਜਾਬ ਲਈ ਇੱਕ ਚੰਗਾ ਸੁਨੇਹਾ ਆ।
ਨਿਰਮਲ
ਬਈ ਹੋਰਾ ਨੇਂ ਸਾਇਕਲ ਤੇ ਲੇਹ ਲਦਾਖ਼ ਭਲਿਆ ਵੇਲ਼ੇ ਹੀ ਸਰ ਕਰਤਾ ਸੀ।
ਬਾਈ ਹੋਰਾ ਨੇ ਕਸ਼ਮੀਰ ਤੋਂ ਕੰਨਿਆ ਕੁਮਾਰੀ ਆਲੀ ਵਾਟ ਜੀ ਨਿਆਣੀ ਆਲੇ ਖ਼ੇਤ ਜਾਣ ਵਾਂਗੂੰ ਨਬੇੜ ਦਿੱਤੀ...
ਬਾਈ ਕੋਲ਼ ਸਾਇਕਲ ਬਾਰੇ ਅਥਾਹ ਜਾਣਕਾਰੀ ਆ ਬਾਈ ਨੇ 45 ਮਿੰਟ ਦੇ ਕਰੀਬ ਸਾਇਕਲ ਬਾਰੇ ਬੋਲਦੇ ਰਹੇ, ਰੇਟ ਤੋਂ ਲਾ, ਕਿ ਕੱਦ ਕਾਠ ਦਾ ਠੀਕ ਰਹਿੰਦਾ, ਆਹ ਕੰਪਨੀਆਂ ਜੀਆ ਤਾਂ ਬਾਈ ਰੱਟੀ ਬੈਠਾ ਗਾ........
ਬਾਈ ਨੇ ਮੋਟਰ ਸਾਇਕਲ ਤੇ ਵੀ ਪਹਾੜ ਜੇ ਨੀਵੇਂ ਕਰਤੇ....
ਬਾਈ ਘੁੰਮਕੜ ਦੇ ਨਾਲ ਨਾਲ ਬਾਈ ਇੱਕ ਚੰਗਾ ਪਾਠਕ ਤੇ ਅਧਿਆਪਕ ਵੀ ਹੈ।
ਬਾਈ ਬੱਚਿਆ ਤੇ ਘੁਮੱਕੜਾਂ ਨੂੰ ਬਹੁਤ ਸੋਹਣੇ ਤਰੀਕ਼ੇ ਨਾਲ਼ ਪੜ੍ਹਾਉਂਦਾ ਗਾ।
ਬਾਈ ਦਾ ਸਾਈਕਲ ਆਲਾ ਸਫ਼ਰਨਾਮਾ ਤੁਸੀਂ ਮੈਗਜ਼ੀਨ ਚ ਪੜ੍ਹ ਸਕਦੇ ਹੋ।
*** ਅੱਗੇ ਘੁੱਦੇ ਤੇ ਬਲਦੇਵ ਨੇ ਸੋਹਣੀ ਰੌਣਕ ਲਗਾਈ ਆ ❣️😍
ਅੱਗੇ ਤੁਹਡੀ ਵਾਰੀ...

29/11/2022
ਅੱਜ ਦੇ ਦਿਨ ਹੀ 23 ਨਵੰਬਰ 1937 ਨੂੰ ਭਾਈ ਕਾਹਨ ਸਿੰਘ ਨਾਭਾ ਜੀ ਆਕਾਲ ਚਲਾਣਾ ਕਰ ਗਏ ਸਨਭਾਈ ਕਾਹਨ ਸਿੰਘ ਨਾਭਾ ਦਾ ਜਨਮ 30 ਅਗਸਤ 1861 ਨੂੰ ਪਟਿਆ...
23/11/2022

ਅੱਜ ਦੇ ਦਿਨ ਹੀ 23 ਨਵੰਬਰ 1937 ਨੂੰ ਭਾਈ ਕਾਹਨ ਸਿੰਘ ਨਾਭਾ ਜੀ ਆਕਾਲ ਚਲਾਣਾ ਕਰ ਗਏ ਸਨ

ਭਾਈ ਕਾਹਨ ਸਿੰਘ ਨਾਭਾ ਦਾ ਜਨਮ 30 ਅਗਸਤ 1861 ਨੂੰ ਪਟਿਆਲਾ ਰਿਆਸਤ ਦੇ ਇੱਕ ਪਿੰਡ ਬਨੇਰਾ ਖੁਰਦ ਵਿਖੇ ਇੱਕ ਸਿੱਖ ਪਰਵਾਰ , ਸਰਦਾਰ ਨਰਾਇਣ ਸਿੰਘ ਅਤੇ ਮਾਤਾ ਹਰ ਕੌਰ ਦੇ ਘਰ, ਹੋਇਆ। ਉਨ੍ਹਾ ਦਾ ਪਿਛੋਕੜ , ਜਿਲਾ ਬਠਿੰਡਾ , ਪਿੰਡ ਪਿੱਥੋ ਦੇ ਵਸਨੀਕ ਬਾਬਾ ਨੋਧ ਸਿੰਘ ਨਾਲ ਸੰਬਧਿਤ ਹੈ ਜੋ ਕਿਸੇ ਸਮੇ ਮਹਾਰਾਜਾ ਰਣਜੀਤ ਸਿੰਘ ਦੇ ਮੁਸਾਹਿਬ ਰਹੇ ਸਨ। ਉਨ੍ਹਾ ਦੇ ਪਿਤਾ ਬਾਬਾ ਨਾਰਾਇਣ ਸਿੰਘ ਜੀ ਵੀ ਇਕ ਮਹਾਨ ਸੰਤਪੁਰਸ਼ ਸਨ ਜਿਨ੍ਹਾ ਨੇ ਲੰਮਾ ਸਮਾਂ ਨਾਭੇ ਦੇ ਇਤਿਹਾਸਿਕ ਗੁਰੂ ਅਸਥਾਨ ਡੇਰਾ ਬਾਬਾ ਅਜਪਾਲ ਸਿੰਘ ਵਿਖੇ ਰਹਿ ਕੇ ਸਿੱਖੀ ਪ੍ਰਚਾਰ ਲਈ ਵੱਡੀ ਸੇਵਾ ਕੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਨੂੰ ਜੁਬਾਨੀ ਯਾਦ ਸੀ ਭਾਈ ਕਾਨ੍ਹ ਸਿੰਘ ਨਾਭਾ ਜੀ ਦੇ ਦੋ ਭਰਾ ਮੀਹਾਂ ਸਿੰਘ ਤੇ ਬਿਸ਼ਨ ਸਿੰਘ ਸਨ ਇੱਕ ਭੈਣ ਕਾਨ੍ਹ ਕੌਰ ਸੀ । ਪਿਤਾ ਜੀ ਰੁਚੀ ਕਰਕੇ ਉਸ ਸਮੇ ਦੇ ਪ੍ਰਸਿਧ ਵਿਦਵਾਨਾਂ , ਭਾਈ ਭੂਪ ਸਿੰਘ , ਭਾਈ ਰਾਮ ਸਿੰਘ ,ਭਾਈ ਭਗਵਾਨ ਸਿੰਘ ਦੁੱਗ , ਜਵਾਹਰ ਸਿੰਘ , ਪੰਡਿਤ ਸ਼੍ਰੀਧਰ , ਬੰਸੀਧਰ , ਭਾਈ ਵੀਰ ਸਿੰਘ ਜਲਾਲਕੇ, ਬਾਬਾ ਕਲਿਆਣ ਦਾਸ , ਅਤੇ ਮਹੰਤ ਗੱਜਾ ਆਦਿ ਵਿਦਵਾਨਾਂ ਤੋਂ ਵੱਖ ਵੱਖ ਵਿਸ਼ਿਆਂ ਤੇ ਬਹੁਪੱਖੀ ਵਿਦਿਆ ਹਾਸਲ ਕੀਤੀ ਦਿੱਲੀ ਲਖਨਊ ਤੇ ਲਾਹੋਰ ਤੋਂ ਭਾਈ ਸਾਹਿਬ ਨੇ ਫਾਰਸੀ ਤੇ ਅੰਗਰੇਜ਼ੀ ਦੇ ਨਾਲ ਨਾਲ ਸੰਗੀਤ ਵੀ ਸਿਖਿਆ । ਲਾਹੋਰ ਵਿਖੇ ਔਰੀਏਨਟਲ ਕਾਲਜ ਦੇ ਪ੍ਰੋਫ਼ੇਸਰ ਗੁਰੁਮੁਖ ਸਿੰਘ ਦੀ ਸੁੱਚਜੀ ਸੰਗਤ ਵਿਚ ਰਹਿੰਦਿਆਂ ਆਪਜੀ ਦੀ ਰੁਚੀ ਸਮਾਜ ਸੁਧਾਰ ਤੇ ਧਾਰਮਿਕ ਖੇਤਰ ਵਿਚ ਵੀ ਪਰਪੱਕ ਹੋ ਗਈ ।24 ਸਾਲ ਦੀ ਉਮਰ ਵਿਚ ਉਹਨਾਂ ਦਾ ਪਹਿਲਾਂ ਵਿਆਹ ਪਟਿਆਲੇ, ਦੂਜਾ ਮੁਕਤਸਰ ਹੋਇਆਤੇ ਦੋਹਾਂ ਪਤਨੀਆਂ ਦੇ ਅਕਾਲ ਚਲਾਣੇ ਤੋਂ ਬਾਅਦ ਤੀਜਾ ਵਿਆਹ ਰਿਆਸਤ ਪਟਿਆਲਾ ਦੇ ਪਿੰਡ ਰਾਮਗੜ੍ਹ ਵਿਚ ਸ੍ਰ ਹਰਦਮ ਸਿੰਘ ਦੀ ਸਪੁੱਤਰੀ ਬਸੰਤ ਕੌਰ ਨਾਲ ਹੋਇਆ, ਜਿਸ ਦੀ ਕੁੱਖੋ ਉਨ੍ਹਾ ਦਾ ਇਕਲੌਤਾ ਪੁੱਤਰ ਭਗਵਾਨ ਸਿੰਘ ਜੀ ਨੇ ਜਨਮ ਲਿਆ । ਜਿਹੜੇ ਪਿੱਛੋ ਭਗਵਾਨ ਸਿੰਘ ਹਰੀ ਜੀ ਦੇ ਨਾਮ ਨਾਲ਼ ਪ੍ਰਸਿੱਧ ਹੋਏ।
1883 ਵਿਚ ਆਪ ਲਾਹੋਰ ਚਲੇ ਗਏ ਜਿਥੇ ਆਪ ਦਾ ਮੇਲ ਪ੍ਰੋ ਗੁਰਮੁਖ ਸਿੰਘ ਨਾਲ ਹੋਇਆ ਜਿਨ੍ਹਾ ਦੇ ਅਸਰ ਹੇਠ ਆਪ ਸਿੰਘ ਸਭਾ ਲਹਿਰ ਦਾ ਹਿੱਸਾ ਬਣੇ । 1884 ਵਿਚ ਆਪ ਨੇ ਨਾਭਾ ਦੇ ਰਾਜੇ ਹੀਰਾ ਸਿੰਘ ਦੇ ਦਰਬਾਰ ਵਿਚ ਇੱਕ ਸੀਨੀਅਰ ਪੁਜੀਸ਼ਨ ਤੇ ਨੋਕਰੀ ਕੀਤੀ । 1888 ਵਿਚ ਆਪ ਨੂੰ ਕੰਵਰ ਰਿਪੁਦਮਨ ਸਿੰਘ ਦਾ ਟਿਊਟਰ ਬਣਾ ਦਿਤਾ ਗਿਆ। 1893 ਵਿਚ ਆਪ ਨਾਭਾ ਦੇ ਰਾਜੇ ਰਿਪੁਦਮਨ ਸਿੰਘ ਦੇ ਪੀ.ਏ. ਬਣਾਏ ਗਏ। 1895 ਵਿਚ ਆਪ ਨੂੰ ਮੈਜਿਸਟਰੇਟ ਲਾ ਦਿਤਾ ਗਿਆ। 1896 ਵਿਚ ਆਪ ਜ਼ਿਲ੍ਹਾ ਫੂਲ ਦੇ ਡਿਪਟੀ ਕਮਿਸ਼ਨਰ ਬਣਾਏ ਗਏ। ਆਪ ਨਾਭਾ ਤੇ ਪਟਿਆਲਾ ਰਿਆਸਤਾਂ ਦੇ ਆਪਸੀ ਝਗੜਿਆਂ ਨੂੰ ਮਿਟਾਣ ਲਈ ਜੀਵਨ ਭਰ ਕੋਸ਼ਿਸ਼ ਕਰਦੇ ਰਹੇ
1898 ਵਿਚ ਭਾਈ ਕਾਨ੍ਹ ਸਿੰਘ ਨਾਭਾ ਨੇ ਹਮ ਹਿੰਦੂ ਨਹੀ ਕਿਤਾਬ ਲਿਖੀ ਜਿਹੜੀ ਆਰੀਆ ਸਮਾਜੀ ਦਯਾ ਨੰਦ ਦੀ ਕਿਤਾਬ ਸਤਿਆਰਥ ਪ੍ਰਕਾਸ਼ਕ ਦਾ ਜਵਾਬ ਸੀ । ਇਹ ਕਿਤਾਬ 30 ਜੂਨ 1899 ਨੂੰ 447 ਨੰਬਰ ਤਹਿਤ ਪੰਜਾਬ ਗਜਟ ਵਿਚ ਦਰਜ ਕੀਤੀ ਗਈ।
1884 ਵਿਚ ਆਪਜੀ ਦਾ ਸਹਿਤਕ ਸਫਰ ਸ਼ੁਰੂ ਹੋਇਆ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਕਈ ਕਿਤਾਬਾਂ ਲਿਖੀਆਂ ਅਤੇ ਆਖ਼ਬਾਰਾਂ ਅਤੇ ਰਸਾਲਿਆਂ ਵਾਸਤੇ ਵੀ ਕੰਮ ਕੀਤਾ। 19 ਵੀ ਸਦੀ ਦੇ ਅਖੀਰਲੇ ਦਹਾਕੇ ਵਿਚ ਲਿਖੇ “ਗਰੰਥ ਰਾਜ ਧਰਮ ” ਦੇ ਨਾਲ,ਉਸਤੋਂ ਬਾਅਦ ਟੀਕਾ ਜੈਮਨੀ ਅਸ਼ਵਮੇਧ , ਨਾਨਕ ਭਾਵਾਰਥ,ਦੀਪਿਕਾ, ਟੀਕਾ ਵਿਸ਼ਨੂ ਪੁਰਾਨ ਆਦਿ ਲਿਖੇ “ਹਮ ਹਿੰਦੂ ਨਹੀਂ ਹੈਂ ” , ਗੁਰਮਤਿ ਪ੍ਰਭਾਕਰ , ਗੁਰਮਤਿ ਸੁਧਾਕਰ , ਸੱਦ ਦਾ ਪਰਮਾਰਥ ,ਰਾਜ ਧਰਮ ,ਚੰਡੀ ਦੀ ਵਾਰ ਸਟੀਕ , ਗੁਰਮਤਿ ਮਾਰਤੰਡ, ਗੁਰੂ ਮਹਿਮਾ, ਨਾਮ-ਮਾਲਾ , ਅਨੇਕਾਰਥ ਕੋਸ਼ , ਪਹਾੜ ਯਾਤਰਾ,ਵਿਦੇਸ਼ ਯਾਤਰਾ,ਯੋਤਿਸ਼ ਗ੍ਰੰਥ , , ਗੁਰਛੰਦ ਦੀਵਾਕਰ, ਰੂਪ ਦੀਪ ਪਿੰਗਲ, ਗੁਰੂ ਗਿਰਾ ਕਸੋਟੀ , ਵਰਗਿਆਂ ਅਨਮੋਲ ਪੁਸਤਕਾਂ ਦੀ ਰਚਨਾ ਕੀਤੀ ਸਮਾਜ ਸੁਧਾਰ ਲਈ , ਸ਼ਰਾਬ ਨਿਸ਼ੇਧ ਲਿਖਿਆ ਅਨੇਕਾਰਥ ਤੇ ਨਾਮ-ਮਾਲਾ ਕੋਸ਼ ਨਾਲ ਪੰਜਾਬੀ ਦੇ ਸਹਿਤ ਪ੍ਰੇਮੀਆਂ ਨੂੰ ਹਿੰਦੀ ਤੇ ਬ੍ਰਿਜ ਭਾਸ਼ਾ ਦੇ ਕਾਵ੍ਯ ਗਰੰਥ ਦੇ ਸ਼ਬਦਾਰਥ ਸਮਝਣ ਵਿਚ ਆਸਾਨੀ ਹੋਈ
’ਗੁਰੁਛੰਦ ਦਿਵਾਕਰ’ ਤੇ ਗੁਰੁਸ਼ਬਦਾਲੰਕਾਰ’ ਪੁਸਤਕਾਂ ਦੀ ਰਚਨਾ ਕਰਕੇ ਉਹ ਇਕ ਮਹਾਨ ਛੰਦ ਸ਼ਾਸਤਰੀ ਤੇ ਅਲੰਕਾਰ ਸ਼ਾਸਤਰੀ ਵਜੋਂ ਪ੍ਰਸ਼ਿੱਧ ਹੋਏ ।
1930 ਵਿੱਚ ਉਨ੍ਹਾ ਦਾ 51 ਹਜ਼ਾਰ ਰੁਪਏ ਖਰਚ ਕਰ ਕੇ 3338 ਸਫਿਆਂ ਵਾਲਾ 4 ਜਿਲਤਾ ਵਾਲਾ ਪਹਿਲਾ ਮਹਾਨ ਕੋਸ਼ ਛਾਪਿਆ ਜਿਸਦੀ ਕੀਮਤ 110 ਰੂਪਏ ਰਖੀ ਗਈ ਸੀ । ਇਹ ਸਿਖ ਇਤਿਹਾਸ ਵਿਚ ਪਹਿਲਾਂ ਮਹਾਨ ਕੋਸ਼ ਛਾਪਿਆ ਸੀ।
ਆਪ ਜੀ ਰਿਆਸਤੀ ਕੰਮਕਾਰ ਲਈ ਤਿੰਨ ਵਾਰ ਲੰਡਨ ਜਾਣ ਦਾ ਮੌਕਾ ਮਿਲਿਆ । ਭਾਈ ਜੀ ਦਾ ਮਿਲਾਪ ਇਕ ਪ੍ਰਸਿੱਧ ਵਿਦਵਾਨ ਤੇ ਆਇਰਲੈੰਡ ਦਾ ਸੀਨੀਅਰ ਅੰਗਰੇਜ਼ ਅਫ਼ਸਰ ਮੈਕਸ ਆਰਥਰ ਮੈਕਾਲਿਫ਼ ਨਾਲ ਮਿਲਾਪ ਹੋਇਆ ਜੋ ਆਪਜੀ ਦੀ ਸੰਗਤ ਕਰਕੇ ਆਪਜੀ ਦੇ ਸ਼ਰਧਾਲੂ ਤੇ ਆਪ ਦੇ ਪ੍ਰਮੁੱਖ ਸ਼ਿਸ਼ ਬਣੇ। ਮੈਕਾਲਿਫ਼ ਨੇ ਭਾਈ ਜੀ ਦੀ ਮਦਦ ਨਾਲ ਸਿੱਖ ਇਤਿਹਾਸ ਤੇ ਸਿੱਖ ਧਰਮ ਬਾਰੇ ਬਹੁਤ ਕੁੱਝ ਲਿਖਿਆ ਜਿਸਦੇ ਫਲਸਰੂਪ 1905 ਵਿਚ ‘ਸਿੱਖ ਰਿਲੀਜਨ’ ਨਾਂ ਦੀ ਕਿਤਾਬ ਛੇ ਜਿਲਦਾਂ ਵਿਚ ਛਪੀ। ਕਿਉਂਕਿ ਇਸ ਕਿਤਾਬ ਨੂੰ ਸੰਪੂਰਨ ਕਰਾਉਣ ਵਿਚ ਆਪ ਜੀ ਦਾ ਅਹਿਮ ਯੋਗਦਾਨ ਹੈ। ਇਸ ਕਰ ਕੇ ਉਹ ਆਇਰਲੈੰਡ ਦੀ ਵਾਪਸੀ ਸਮੇ ਇਸ ਕਿਤਾਬ ਦਾ ਕਾਪੀ ਰਾਈਟ ਆਪਜੀ ਨੂੰ ਦੇ ਗਏ ਸਨ। 6 ਫ਼ਰਵਰੀ, 1926 ਦੇ ਦਿਨ, ਸਾਢੇ 13 ਸਾਲ ਦੀ ਮਿਹਨਤ ਮਗਰੋਂ, ਮਹਾਨ ਕੋਸ਼ ਮੁਕੰਮਲ ਹੋ ਗਿਆ। ਇਸ ਦੀ ਛਪਾਈ ਪਟਿਆਲਾ ਰਿਆਸਤ ਨੇ ਅਪਣੇ ਖ਼ਰਚੇ ‘ਤੇ ਕਰਵਾਈ। ਮਹਾਰਾਜਾ ਭੁਪਿੰਦਰ ਸਿੰਘ (ਰਿਆਸਤ ਪਟਿਆਲਾ) ਤੇ ਮਹਾਰਾਜਾ ਰਿਆਸਤ ਕਪੂਰਥਲਾ ਵੀ ਭਾਈ ਜੀ ਦੇ ਬੜੇ ਕਦਰਦਾਨ ਸਨ।ਭਾਈ ਕਾਨ੍ਹ ਸਿੰਘ ਨਾਭਾ ਜੀ ਬਿਨਾਂ ਕਿਸੇ ਬਿਮਾਰੀ ਤੋਂ 23 ਨਵੰਬਰ 1937 ਨੂੰ ਅਕਾਲ ਚਲਾਣਾ ਕਰ ਗਏ । ਆਪ ਜੀ ਭਾਵੇਂ ਸ਼ਰੀਰਕ ਤੌਰ ਤੇ ਇਸ ਸੰਸਾਰ ਤੋਂ ਕੂਚ ਕਰ ਗਏ ਪਰ ਆਪ ਜੀ ਦਾ ਲਿਖਿਆ ਹੋਇਆ ਸਹਿਤ ਸਦਾ ਕੌਮ ਵਿੱਚ ਸਦੀਵੀਂ ਜਿਊਂਦਾ ਹੈ ।
ਸੁਖਵੰਤ ਸਿੰਘ ਚਾਉਕੇ
Sukhwant Singh Jattana

ਮੈਂ ਇਹ ਸੋਚਣ ਲੱਗ ਪਿਆ ਹਾਂ ਕਿ ਮੈਂ ਆਪਣੀ ਇਹ ਜੀਵਨੀ ਲਿਖ ਹੀ ਕਿਉਂ ਰਿਹਾ ਹਾਂ। ਇਹ ਸੋਚਦਿਆਂ ਕੁਝ ਦਿਨਾਂ ਲਈ ਇਸ ਬਾਰੇ ਲਿਖਣਾ ਹੀ ਬੰਦ ਕਰ ਦਿੱਤਾ...
22/11/2022

ਮੈਂ ਇਹ ਸੋਚਣ ਲੱਗ ਪਿਆ ਹਾਂ ਕਿ ਮੈਂ ਆਪਣੀ ਇਹ ਜੀਵਨੀ ਲਿਖ ਹੀ ਕਿਉਂ ਰਿਹਾ ਹਾਂ। ਇਹ ਸੋਚਦਿਆਂ ਕੁਝ ਦਿਨਾਂ ਲਈ ਇਸ ਬਾਰੇ ਲਿਖਣਾ ਹੀ ਬੰਦ ਕਰ ਦਿੱਤਾ। ਫੇਰ ਮੈਂ ਆਪਣੀ ਸਾਰੀ ਜੀਵਨ ਯਾਤਰਾ ਵੱਲ ਅਤੇ ਆਪਣੇ ਦੁਆਰਾ ਲਿਖੀਆਂ ਕਹਾਣੀਆਂ ਵੱਲ ਧਿਆਨ ਮਾਰ ਕੇ ਵੇਖਿਆ, ਇਨ੍ਹਾਂ ਕਹਾਣੀਆਂ 'ਚ ਪੰਜਾਬੀ ਦੇ ਹੋਰ ਬਹੁਤ ਸਾਰੇ ਲੇਖਕਾਂ ਤੋਂ ਕੁਝ ਵੱਖਰਤਾ ਹੈ। ਅਤੇ ਇਹ ਵੱਖਰਤਾ ਮੇਰੇ ਬੀਤ ਚੁੱਕੇ ਜੀਵਨ ਅਤੇ ਜੀਵਨ ਦੇ ਅਨੁਭਵਾਂ 'ਚੋਂ ਹੀ ਆਈ ਹੈ।

ਆਮ ਕਰਕੇ ਇੱਕ ਕਾਮਯਾਬ ਵਿਅਕਤੀ, ਖ਼ਾਸ ਕਰਕੇ ਇੱਕ ਲੇਖਕ ਪਹਿਲਾਂ ਕਿਸੇ ਕਾਲਜ 'ਚ ਵਿੱਦਿਆ ਹਾਸਲ ਕਰਦਿਆਂ ਬੀ.ਏ. ਐਮ.ਏ. ਕਰਦਾ, ਪ੍ਰੋਫ਼ੈਸਰੀ ਜਾਂ ਕਿਤੇ ਨੌਕਰੀ ਕਰਦਾ ਹੈ। ਪੰਝੀ-ਤੀਹ ਵਰ੍ਹੇ ਦੀ ਆਯੂ 'ਚ ਪਹੁੰਚ ਕੇ, ਕਹਾਣੀਆਂ, ਨਾਵਲ ਆਦਿ ਲਿਖਣਾ ਸ਼ੁਰੂ ਕਰਦਾ ਹੈ। ਪਰ ਮੇਰੇ ਲਈ ਮੇਰੀ ਤਕਦੀਰ ਲਿਖਣ ਵਾਲੇ ਨੇ ਕੁਝ ਹੋਰ ਅਤੇ ਵੱਖਰਾ ਹੀ ਲਿਖ ਦਿੱਤਾ ਹੋਇਆ ਸੀ। ਇਹ ਵੀ ਕਹਿ ਸਕਦਾ ਹਾਂ ਕਿ ਮੇਰਾ ਜੀਵਨ ਕਈ ਧਾਰਾਵਾਂ 'ਚ ਵਗਦਾ ਰਿਹਾ; ਜਿਸ ਬਾਰੇ ਪਾਠਕ ਮੇਰੀ ਇਸ ਸਵੈ-ਜੀਵਨੀ 'ਚ ਭਲੀਭਾਂਤ ਜਾਣ ਸਕਣਗੇ। ਉਂਝ ਸਵੈ-ਜੀਵਨੀ ਲਿਖਣਾ ਵੀ ਇੱਕ ਤਰ੍ਹਾਂ ਨਾਲ ਆਪਣੀ ਵਡਿਆਈ ਆਪਣੇ ਆਪ ਕਰਨ ਵਾਂਗ ਹੁੰਦਾ ਹੈ। ਮੈਂ ਵੀ ਇਸੇ ਤਰ੍ਹਾਂ ਕੀਤਾ ਅਤੇ ਆਪਣੇ ਔਗੁਣ ਲਿਖਣਾ ਆਪਣੇ ਵਿਰੋਧੀਆਂ ਲਈ ਛੱਡ ਰਿਹਾ ਹਾਂ। ਸੰਭਵ ਹੈ ਕਿ ਕੁਝ ਅੱਗੇ ਜਾ ਕੇ ਉਨ੍ਹਾਂ ਬਾਰੇ ਲਿਖਣ ਦਾ ਵੀ ਜੀ ਕਰ ਆਏ।

ਜੀਵਨੀ ਦਾ ਪਹਿਲਾ ਅੱਧਾ ਕੁ ਭਾਗ ਮੇਰੇ ਘਰ ਤੋਂ ਬਾਹਰ ਜੰਗਲਾਂ, ਪਰਬਤਾਂ, ਦੂਸਰੇ ਸ਼ਹਿਰਾਂ, ਇਤਿਹਾਸਕ ਸਮਾਰਕਾਂ 'ਚ ਘੁੰਮਦੇ ਰਹਿਣ ਵਿਚਕਾਰ ਬੀਤੇ ਅਨੁਭਵਾਂ ਨਾਲ ਹੀ ਭਰਿਆ ਹੋਇਆ ਹੈ। ਅਤੇ ਕਾਫ਼ੀ ਸਾਰਾ ਭਾਗ ਜ਼ਿੰਦਗੀ 'ਚ ਆਉਂਦੀਆਂ-ਜਾਂਦੀਆਂ ਸਮੱਸਿਆਵਾਂ ਨਾਲ। ਹੁਣ ਮੈਂ ਸੋਚ ਰਿਹਾ ਹਾਂ, ਇਹ ਲਿਖਦਿਆਂ ਕਿ ਮੈਨੂੰ ਜ਼ਿੰਦਗੀ ਨਾਲ ਲੜਨਾ ਕਿਵੇਂ ਆ ਗਿਆ ? ਉਂਝ ਪਾਠਕ ਮੇਰੀ ਜੀਵਨੀ ਨੂੰ ਪੜ੍ਹ ਕੇ ਸਮਝ ਜਾਣਗੇ ਕਿ ਮੇਰੇ ਅਤੇ ਮੇਰੇ ਪਰਿਵਾਰ ਦੇ ਹਾਲਾਤ ਕੁਝ ਇਸ ਤਰ੍ਹਾਂ ਹੋਂਦ 'ਚ ਆਏ ਕਿ ਮੇਰੇ ਬਾਪ ਕਿਸੇ ਕਾਰਨ ਆਪਣੇ ਰੋਜ਼ਗਾਰ ਨੂੰ ਚਲਾਉਣ, ਕੁਝ ਕਮਾਈ ਕਰਨ 'ਚ ਅਸਫ਼ਲ ਹੋ ਗਏ। ਮੇਰੇ ਤੋਂ ਦੋ ਵੱਡੇ ਭਰਾ ਅਤੇ ਦੋ ਛੋਟੇ ਭਰਾ। ਇਕ ਭਰਾ ਹਮੇਸ਼ਾ ਬਾਹਰ ਰਹਿੰਦਾ ਸੀ, ਵਿਦੇਸ਼ੀ ਮਹਿਕਮੇ 'ਚ ਹੋਣ ਦੇ ਕਾਰਨ। ਸਭ ਤੋਂ ਵੱਡੇ ਭਰਾ ਦਾ ਆਪਣਾ ਪਰਿਵਾਰ, ਪੁੱਤਰ-ਧੀਆਂ ਆਪਣੇ ਆਪ ਹੀ ਮੈਨੂੰ ਸਮਝ 'ਚ ਆ ਗਿਆ ਕਿ ਆਪਣੇ ਤੋਂ ਛੋਟੇ ਭਰਾਵਾਂ ਅਤੇ ਦੋ ਭੈਣਾਂ ਲਈ ਸਭ ਕੁਝ ਮੈਂ ਹੀ ਕਰਨਾ ਹੈ।

ਤੈਰਨਾ ਸਿੱਖਣ ਦਾ ਸਭ ਤੋਂ ਅਜ਼ਮਾਇਸ਼ ਤਰੀਕਾ ਇਹ ਕਿ ‘ਉਸ’ ਨੂੰ ਬਹੁਤੇ ਡੂੰਘੇ ’ਚ ਨਹੀਂ, ਜ਼ਰਾ ਕੁ ਡੂੰਘੇ ਪਾਣੀ 'ਚ ਧੱਕਾ ਦੇ ਦੇਵੋ (ਮੈਂ ਤੈਰਨਾ ਇਸੇ ਤਰ੍ਹਾਂ ਸਿੱਖਿਆ)। ਇਸੇ ਤਰ੍ਹਾਂ ਮੈਂ ਵੀ ਹੌਲੀ-ਹੌਲੀ ਜੀਵਨ ਦੇ ਇਸ ਡੂੰਘੇ ਦਰਿਆ 'ਚ ਤੈਰਨਾ ਸਿੱਖ ਲਿਆ। ਜਾਂ ਸਾਹਮਣੇ ਆਈਆਂ ਦੁਸ਼ਵਾਰੀਆਂ ਨੇ ਸਿਖਾ ਦਿੱਤਾ। ਮੇਰੀ ਇਸ ਸਵੈ-ਜੀਵਨੀ ਦੇ ਪਹਿਲੇ ਕਾਂਡਾਂ 'ਚ ਇਸ ਸਭ ਕੁਝ ਦੇ ਨਾਲ-ਨਾਲ ਹੋਰ ਵੀ ਬਹੁਤ ਕੁਝ ਹੈ। ਕਿਤਾਬ ਵਿੱਚੋਂ
ਇਹ ਕਿਤਾਬ ਤੁਸੀਂ ਘਰ ਬੈਠੇ ਦੇਸ਼ ਵਿਦੇਸ਼ ਵਿੱਚ ਮਗਵਾ ਸੱਕਦੇ ਹੋ +91 73077 80469
Bootabookcenter BBC
#ਸਫ਼ਰਨਾਮਾ

#ਪੰਜਾਬ

*ਵਿਸ਼ਵ ਰਿਕਾਰਡ ਬਣਾਉਣ ਜਾ ਰਹੀ ਪੰਜਾਬ ਦੀ ਨੰਨ੍ਹੀਂ ਪਰੀ*ਦੋਸਤੋ ਅੱਜ ਆਪਾਂ ਪੰਜਾਬ ਦੀ ਇੱਕ ਐਸੀ ਧੀ ਬਾਰੇ ਗੱਲ ਕਰਾਂਗੇ ਜੋ ਸਭ ਤੋਂ ਛੋਟੀ ਉਮਰ ਵਿ...
18/11/2022

*ਵਿਸ਼ਵ ਰਿਕਾਰਡ ਬਣਾਉਣ ਜਾ ਰਹੀ ਪੰਜਾਬ ਦੀ ਨੰਨ੍ਹੀਂ ਪਰੀ*

ਦੋਸਤੋ ਅੱਜ ਆਪਾਂ ਪੰਜਾਬ ਦੀ ਇੱਕ ਐਸੀ ਧੀ ਬਾਰੇ ਗੱਲ ਕਰਾਂਗੇ ਜੋ ਸਭ ਤੋਂ ਛੋਟੀ ਉਮਰ ਵਿੱਚ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਸਾਈਕਲ ਚਲਾ ਕੇ ਵਿਸ਼ਵ ਰਿਕਾਰਡ ਬਣਾਉਣ ਜਾ ਰਹੀ ਆ। ਇਸੇ ਸਾਲ ਉਹ ਆਪਣੇ ਪਿਤਾ ਨਾਲ਼ ਬੇਹੱਦ ਔਖਾ ਰੂਟ ਸਪਿਤੀ ਸਰਕਟ ਵੀ ਸਾਈਕਲ ਤੇ ਕਰਕੇ ਹਟੀ ਆ। ਪੰਜਾਬ ਦੀ ਉਸ ਨੰਨ੍ਹੀਂ ਪਰੀ ਦਾ ਨਾਂ ਐ ਰਾਵੀ ਬਦੇਸ਼ਾ। ਉਮਰ ਮਹਿਜ਼ ਅੱਠ ਸਾਲ ਤੇ ਜਜ਼ਬਾ ਪਹਾੜ ਤੋਂ ਵੀ ਵੱਡਾ। ਪਟਿਆਲੇ ਦੀ ਜੰਮਪਲ ਰਾਵੀ ਨੂੰ ਸਾਈਕਲਿੰਗ ਦੀ ਗੁੜ੍ਹਤੀ ਆਪਣੇ ਪਿਤਾ ਸਿਮਰਨਜੀਤ ਸਿੰਘ ਬਦੇਸ਼ਾ ਤੋਂ ਈ ਮਿਲੀ। ਸਿਮਰਨਜੀਤ ਸਿੰਘ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਅਤੇ ਉਹਨਾਂ ਨੂੰ ਵੀ ਸਾਈਕਲਿੰਗ ਦਾ ਖੂਬ ਸ਼ੌਕ ਆ। ਉਹ ਵੀ 2015 ਤੋਂ ਲੈਕੇ ਕਈ ਲੰਮੀਆਂ ਲੰਮੀਆਂ ਸਾਈਕਲ ਯਾਤਰਾਵਾਂ ਕਰ ਚੁੱਕੇ ਨੇ।2019 ਵਿੱਚ ਜਦੋਂ ਰਾਵੀ ਮਹਿਜ਼ ਪੰਜ ਸਾਲ ਦੀ ਸੀ ਉਦੋਂ ਈ ਉਹਨੇਂ ਆਪਣੇ ਸ਼ਹਿਰ ਪਟਿਆਲਾ ਵਿਖੇ ਆਪਣੇ ਪਿਤਾ ਨਾਲ ਹੀ ਛੋਟੇ ਸਾਈਕਲ ਸਫਰ ਕਰਨ ਦੀ ਸ਼ੁਰੂਆਤ ਕਰਤੀ ਸੀ। ਸਿਮਰਨਜੀਤ ਬਦੇਸ਼ਾ 2017 ਵਿੱਚ ਜਦੋਂ ਸਪਿਤੀ ਘਾਟੀ ਵਿੱਚ ਸਾਈਕਲ ਤੇ ਘੁੰਮ ਰਿਹਾ ਸੀ ਤਾਂ ਉਸਨੇ ਇੱਕ ਵਿਦੇਸ਼ੀ ਗੋਰੇ ਪਰਿਵਾਰ ਨੂੰ ਬੱਚਿਆਂ ਸਮੇਤ ਸਾਈਕਲ ਸਫਰ ਕਰਦੇ ਵੇਖਿਆ। ਬੱਸ ਏਥੋਂ ਦਿਮਾਗ ਚ ਗਰਾਰੀ ਫਸਗੀ ਕਿ ਉਹ ਵੀ ਆਪਣੀ ਬੇਟੀ ਰਾਵੀ ਨੂੰ ਆਪਣੇ ਨਾਲ਼ ਸਾਈਕਲ ਦੇ ਸਫ਼ਰਾਂ ਦਾ ਸੰਗੀ ਬਣਾਵੇਗਾ। 2019 ਵਿੱਚ ਪੰਜ ਸਾਲ ਦੀ ਰਾਵੀ ਨੇ ਆਪਣੇ ਪਿਤਾ ਨਾਲ ਪਟਿਆਲਾ ਤੋਂ ਡੀਕੈਥਲਨ ਸਟੋਰ ਜ਼ੀਰਕਪੁਰ ਤੱਕ ਪਹਿਲਾ ਲੰਮਾ ਸਾਈਕਲ ਸਫਰ ਸਫਲਤਾਪੂਰਵਕ ਕੀਤਾ। ਫੇਰ ਕੀ ਏਹ ਤਾਂ ਸ਼ੁਰੂਆਤ ਸੀ।ਉਸਦਾ ਪਹਿਲਾ ਪਹਾੜੀ ਸਫਰ ਸਿਸ਼ਵਾਂ ਤੋਂ ਬੱਦੀ ਤੱਕ ਦਾ ਸੀ ਜੋ 2021 ਵਿੱਚ ਸਫਲਤਾ ਨਾਲ ਨੇਪਰੇ ਚਾੜ੍ਹਿਆ।ਏਸੇ ਸਾਲ ਅਪ੍ਰੈਲ ਮਹੀਨੇ ਆਪਣੇ ਉਮਰ ਵਰਗ ਦੇ ਸਾਈਕਲ ਮੁਕਾਬਲੇ ਵਿੱਚ ਰਾਵੀ ਨੇ ਸੋਨ ਤਮਗਾ ਜਿੱਤਕੇ ਆਪਣੇ ਇਰਾਦੇ ਜ਼ਾਹਿਰ ਕੀਤੇ ਕਿ ਉਹ ਹੁਣ ਰੁਕਣ ਆਲ਼ੀ ਨੀ।ਏਹਦੇ ਨਾਲ ਈ ਰਾਵੀ ਨੇ ਚੰਡੀਗੜ੍ਹ ਤੋਂ ਕਸੌਲੀ ਤੱਕ ਦਾ ਸਾਈਕਲ ਸਫਰ ਸਪਿਤੀ ਸਰਕਟ ਦੀ ਤਿਆਰੀ ਵੱਜੋਂ ਕੀਤਾ। ਫੇਰ 12 ਜੂਨ 2022 ਦੇ ਦਿਨ ਸ਼ਿਮਲੇ ਤੋਂ ਸਿਮਰਨਜੀਤ ਸਿੰਘ ਤੇ ਰਾਵੀ ਸਾਈਕਲ ਦੀ ਕਾਠੀ ਤੇ ਸਵਾਰ ਹੋਕੇ ਪਹਾੜਾਂ ਦੇ ਇੱਕ ਮੁਸ਼ਕਿਲ ਸਫ਼ਰ ਲਈ ਨਿਕਲ ਤੁਰੇ। ਨਾਰਕੰਡਾ, ਰਾਮਪੁਰ, ਟਾਪਰੀ, ਚਿਤਕੁਲ, ਤਾਬੋ, ਧੰਕਰ, ਹਿੱਕਮ, ਕੌਮਿਕ, ਕਾਜਾ, ਕਿੱਬਰ, ਲੋਸਰ, ਚੰਦਰਤਾਲ ਝੀਲ, ਗ੍ਰਾਮਫੂ, ਅਟਲ ਸੁਰੰਗ ਤੋਂ ਹੁੰਦਾ ਹੋਇਆ ਏਹ ਸਫ਼ਰ 3 ਜੁਲਾਈ ਨੂੰ ਮਨਾਲੀ ਪਹੁੰਚ ਕੇ ਸੰਪੰਨ ਹੋਇਆ। ਇਸ ਵਾਰ ਦਾ ਸਫ਼ਰ ਕਾਫ਼ੀ ਲੰਬਾ ਤੇ ਔਖਾ ਸੀ। ਉਹਨਾਂ ਨੇ ਤਕਰੀਬਨ ਅੱਠ ਸੌ ਕਿਲੋਮੀਟਰ ਪੈਂਡਾ ਤੈਅ ਕੀਤਾ। ਇਸ ਦੌਰਾਨ ਪੰਦਰਾਂ ਹਜ਼ਾਰ ਫੁੱਟ ਉੱਚੇ ਕੁੰਜਮ ਦੱਰੇ ਨੂੰ ਪਾਰ ਕਰਨਾ ਅੱਠ ਸਾਲ ਦੀ ਬੱਚੀ ਲਈ ਕਿੰਨਾ ਮੁਸ਼ਕਿਲ ਰਿਹਾ ਹੋਵੇਗਾ ਸੋਚ ਕੇ ਦੇਖੋ। ਚੰਦਰਤਾਲ ਆਲ਼ਾ ਟੁੱਟਾ ਫੁੱਟਾ ਰਸਤਾ, ਕੁੰਜਮ ਤੋਂ ਗ੍ਰਾਂਮਫੂ ਤੱਕ ਦਾ ਕਮਰਤੋੜ ਰਾਹ ਸਾਈਕਲ ਤੇ ਤੈਅ ਕਰਨਾ ਕਿੰਨਾ ਔਖਾ ਮੈਂ ਚੰਗੀ ਤਰਾਂ ਜਾਣਦਾ ਹਾਂ ਕਿਉਂਕਿ ਅਸੀਂ ਵੀ ਏਹੀ ਰੂਟ ਰਾਵੀ ਤੋਂ ਕੁਝ ਦਿਨ ਪਹਿਲਾਂ ਹੀ ਕਰਕੇ ਆਏ ਸੀ।ਸਪਿਤੀ ਸਰਕਟ ਪੂਰਾ ਕਰਨ ਦੇ ਨਾਲ਼ ਹੀ ਉਹ ਅੱਠ ਸੌ ਕਿਲੋਮੀਟਰ ਲੰਮਾ ਤੇ 4590 ਮੀਟਰ ਦੀ ਉਚਾਈ ਵਾਲਾ ਸਖਤ ਸਾਈਕਲ ਸਫ਼ਰ ਮਹਿਜ਼ ਅੱਠ ਸਾਲ ਦੀ ਉਮਰ ਵਿੱਚ ਸਫਲਤਾਪੂਰਵਕ ਨੇਪਰੇ ਚਾੜ੍ਹਨ ਆਲ਼ੀ ਦੇਸ਼ ਦੀ ਪਹਿਲੀ ਬੱਚੀ ਬਣ ਗਈ। ਇਸ ਸਾਈਕਲ ਸਫਰ ਦੌਰਾਨ ਜਿੱਥੇ ਰਾਵੀ ਬਿਦੇਸ਼ਾਂ ਦੇ ਇੱਕ ਜਗ੍ਹਾ ਹਲਕੀ ਸੱਟ ਵੀ ਲੱਗੀ, ਉੱਥੇ ਉਸਨੂੰ ਮੁਸ਼ਕਿਲ ਹਾਲਤਾਂ ਵਿੱਚ ਜੀਵਨ ਜਿਉਣ ਦੀ ਜਾਂਚ ਬਾਖੂਬੀ ਆਈ।ਇਸ ਸਾਈਕਲ ਸਫਰ ਦੌਰਾਨ ਅਨੇਕਾਂ ਸੈਲਾਨੀਆਂ ਤੇ ਲੋਕਲ ਲੋਕਾਂ ਨੇ ਇਸ ਨਿੱਕੀ ਜਿਹੀ ਬੱਚੀ ਦੇ ਪਹਾੜ ਜਿੱਡੇ ਹੌਸਲੇ ਦੀ ਰੱਜਵੀਂ ਪ੍ਰਸੰਸਾ ਕੀਤੀ। ਰਾਵੀ ਬਦੇਸ਼ਾ ਇਹ ਸਾਈਕਲ ਸਫਰ ਸਫਲਤਾ ਪੂਰਵਕ ਮੁਕੰਮਲ ਕਰਕੇ ਜਿੱਥੇ ਇੱਕ ਸਟਾਰ ਬਣਕੇ ਪਟਿਆਲੇ ਪਰਤੀ,ਉੱਥੇ ਉਸਨੇ ਆਪਣੇ ਪਿਤਾ ਸਿਮਰਨਜੀਤ ਬਦੇਸ਼ਾ, ਮਾਤਾ ਪਵਨਦੀਪ ਕੌਰ ਤੇ ਪਟਿਆਲਾ ਸ਼ਹਿਰ ਦਾ ਨਾਮ ਦੇਸ਼ ਭਰ ਅੰਦਰ ਰੌਸ਼ਨ ਕੀਤਾ।ਰਾਵੀ ਇਸ ਵੇਲੇ ਆਪਣੇ ਅਗਲੇ ਟੀਚੇ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਸਾਈਕਲ ਸਫਰ ਲਈ ਆਪਣੇ ਪਿਤਾ ਨਾਲ ਨਿਕਲੀ ਹੋਈ ਆ।ਸ੍ਰੀ ਨਗਰ ਦੇ ਲਾਲ ਚੌਂਕ ਤੋਂ ਦਸ ਨਵੰਬਰ ਨੂੰ ਉਹਨਾਂ ਨੇ ਆਪਣਾਂ ਇਤਿਹਾਸਕ ਸਾਈਕਲ ਸਫ਼ਰ ਸ਼ੁਰੂ ਕੀਤਾ ਹੈ।ਇਸ ਸਫ਼ਰ ਦੇ ਅੱਠਵੇਂ ਦਿਨ ਅੱਜ ਏਹ ਜੋੜੀ ਗੜ੍ਹਸ਼ੰਕਰ ਤੋਂ ਚੱਲਕੇ ਸ਼ਾਮ ਨੂੰ ਰੋਪੜ ਪਹੁੰਚ ਗਈ ਆ। ਰੋਪੜ ਪਹੁੰਚਣ ਤੇ ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਰੂਪਨਗਰ ਵੱਲੋਂ ਬਾਪ ਬੇਟੀ ਦੀ ਇਸ ਸਟਾਰ ਜੋੜੀ ਦਾ ਭਰਵਾਂ ਸਵਾਗਤ ਕੀਤਾ ਗਿਆ। ਰਾਵੀ ਬਦੇਸਾ ਦੇ ਸੁਪਨਿਆਂ ਨੂੰ ਖੰਭ ਲਗਾਉਣ ਵਾਲੇ ਉਹਦੇ ਪਿਤਾ ਸਿਮਰਨਜੀਤ ਸਿੰਘ ਬਦੇਸਾ ਦੇ ਜ਼ਜਬੇ ਨੂੰ ਵੀ ਅਸੀਂ ਦਿਲੋਂ ਸਲਾਮ ਕਰਦੇ ਆਂ। ਕਾਮਨਾ ਕਰਦੇ ਆਂ ਕਿ ਪਿਉ ਧੀ ਦੀ ਏਹ ਜੋੜੀ ਰਾਜ਼ੀ ਖੁਸ਼ੀ ਬਿਨਾਂ ਕਿਸੇ ਮੁਸ਼ਕਿਲ ਤੋਂ ਕੰਨਿਆਕੁਮਾਰੀ ਪਹੁੰਚ ਕੇ ਪੰਜਾਬ ਦਾ ਨਾਂ ਰੌਸ਼ਨ ਕਰੇ। ਸ਼ੱਬਾ ਖੈਰ 🙏🙏

ਪੇਜ ਨਾਲ਼ ਜੁੜੀ ਸਮੁੱਚੀ ਸਾਧ ਸੰਗਤ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ। ਕਾਮਨਾ ਕਰਦੇ ਆਂ ਕਿ ਸੋਡੀ ਸਭਨਾਂ ਦੀ ਜ਼ਿੰਦਗੀ...
24/10/2022

ਪੇਜ ਨਾਲ਼ ਜੁੜੀ ਸਮੁੱਚੀ ਸਾਧ ਸੰਗਤ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ। ਕਾਮਨਾ ਕਰਦੇ ਆਂ ਕਿ ਸੋਡੀ ਸਭਨਾਂ ਦੀ ਜ਼ਿੰਦਗੀ ਦੀਵਾਲੀ ਦੀ ਰਾਤ ਵਾਂਗ ਰੋਸ਼ਨ ਰਹੇ। ਸਾਰਿਆਂ ਦੇ ਮਨਾਂ ਵਿੱਚ ਮਨੁੱਖਤਾ ਤੇ ਕੁਦਰਤ ਲਈ ਪਿਆਰ ਬਣਿਆਂ ਰਹੇ।ਵੈਰ ਵਿਰੋਧ ਤੇ ਭੇਦ ਭਾਵ ਦੀ ਕਾਲ਼ੀ ਰਾਤ ਕਦੇ ਨਾ ਆਵੇ। ਸ਼ਾਂਤੀ ਤੇ ਭਾਈਚਾਰਕ ਸਾਂਝਾਂ ਬਣੀਆਂ ਰਹਿਣ। ਪਿਆਰ ਦੇ ਦੀਵੇ ਬਲ਼ਦੇ ਰਹਿਣ।ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।
Happy Diwali to all of you guys
Copy wal .... anoopgarh sir ਤੋਂ
ਧੰਨਵਾਦ ਸਹਿਤ Singh

ਇਹ ਦੋ ਬਚੀ ਬਠਿੰਡੇ ਤੋਂ ਅਏ ਮੇਰੇ ਕੋਲ , ਕਹਿੰਦੇ ਬਾਈ ਅਸੀਂ ਆਹ "ਘੁਮੱਕੜ ਨਾਮਾ" ਮੈਗਜ਼ੀਨ ਲੈਣਾਂ ਏ। ਮੈਂ ਹੈਰਾਨ ਵੀ ਬੱਚੇ ਐਡੀ ਦੂਰੋਂ  ਆਹ ਮੈਗ...
23/10/2022

ਇਹ ਦੋ ਬਚੀ ਬਠਿੰਡੇ ਤੋਂ ਅਏ ਮੇਰੇ ਕੋਲ , ਕਹਿੰਦੇ ਬਾਈ ਅਸੀਂ ਆਹ "ਘੁਮੱਕੜ ਨਾਮਾ" ਮੈਗਜ਼ੀਨ ਲੈਣਾਂ ਏ। ਮੈਂ ਹੈਰਾਨ ਵੀ ਬੱਚੇ ਐਡੀ ਦੂਰੋਂ ਆਹ ਮੈਗਜ਼ੀਨ ਲਈ ਆਏ ਨੇਂ। ਪਹਿਲਾਂ ਤਾਂ ਮੈਂ ਸਾਬਾ ਸੇ ਦਿੱਤੀ। ਫ਼ੇਰ ਮੈਂ ਸੋਚਿਆ ਵੀ ਜੁਆਕ ਆਪਣੇ ਪਿੰਡਾਂ ਆਲੇ ਪਾਸੇ ਤੋਂ ਆਏ ਨੇ ਵੀ ਚਾਹ ਪਾਣੀ ਪਿਆ ਦਿੰਦੇ ਆ।
ਇਹਨਾਂ ਚੋਂ ਆਹ ਵੱਡੇ-ਵੱਡੇ ਵਾਲ਼ਾ ਆਲਾ ਸੰਗੀ ਜਾਵੇਂ, ਨੀਵੀਂ ਜੀ ਪਾਈ ਬੈਠਾ, ਮੈਂ ਪੁੱਛਿਆ ਕਾਕਾ ਚਾਹ ਪੀਵੇ ਗਾ ਜਾ ਬੱਤਾ, ਇਹਨੇ ਕਮਲੇ ਜੇ ਨੇ ਫ਼ੇਰ ਹੱਸ ਕੇ ਜੇ ਨੀਵੀਂ ਪਾ ਲਈ। ਫ਼ੇਰ ਮੈਂ ਆਹ ਪੱਗ ਆਲ਼ੇ ਬਚੀ ਨੂੰ ਪੁੱਛਿਆ ਵੀ ਤੂੰ ਦੱਸ ਕੀ ਖਾਣਾ-ਪੀਣਾ ਸੇਰਾ...
ਇਹ ਵੀ ਪਤੰਦਰ ਦੂਜੇ ਦੇ ਕੂਨੀਆ ਜੀ ਮਾਰੀ ਜਾਵੇ ਵੀ ਤੂੰ ਕਹਿ, ਤੂੰ ਕਹਿ...
ਫ਼ੇਰ ਹਾਨੀ ਸਾਰ ਨੂੰ ਮੈਂ ਹੀ ਕਿਹਾ ਬੋਲੋ ਕੁੱਝ....
ਆਹ ਪੱਗ ਆਲਾ ਬਚੀ ਬੋਲਿਆ ਵੀ...
ਚਾਹ ਦੀ ਤਾਂ ਅਸੀਂ ਬਾਲਟੀ ਬਾਲਟੀ ਪੀ ਫ਼ਿਰਦੇ ਐ ਬਾਈ...
ਕਹਿੰਦੇ ਸਾਨੂੰ ਬਹਲਿਆ ਨੇ ਚਾਹ ਪਿਆ ਦਿੱਤੀ...
ਕਾਲਜਾਂ ਮੱਚੀ ਜਾਂਦਾ ਗਾ....
ਫ਼ੇਰ ਮੈਂ ਕਿਹਾ ਚਲੋ ਫ਼ੇਰ ਆਪਾ ਚੱਲਦੇ ਆ ਤੁਹਾਨੂੰ ਕੁੱਝ ਠੰਢਾ ਮਿੱਠਾ ਜਾਂ ਖੁਵਾ ਦਿੰਦੇ ਆ, ਨਾਲ਼ੇ ਕਾਲਜ਼ੇ ਚ ਠੰਢ ਪੈ ਜਾਊ ਗਈ।
ਅਸੀ ਕਿਤਾਬਾਂ ਆਲੀ ਦੁਕਾਨ ਤੋਂ ਥੋੜ੍ਹਾ ਅੱਗੇ ਗਏ ਤਾਂ ਇੱਕ ਬੰਦੇ ਨੇ ਉੱਚੀ ਅਵਾਜ਼ ਮਾਰੀ ਕਹਿੰਦਾ ( ਘੁੱਦੇ)
ਅਸੀਂ ਵੇਖ ਕੇ ਰੁੱਕ ਗਏ ਬਾਈ ਪੁਲਸ ਮੁਲਾਜ਼ਮ ਸੀ।
ਪੁਲਿਸ ਆਲਾ ਬਾਈ ਕਹਿੰਦਾ ਕਿ ਅਸੀ ਤੁਹਾਡੀਆਂ ਸਾਰੀਆਂ ਵੀਡੀਓ ਵੇਖਦੇ ਆ ਬਾਈ।
ਅਸੀ ਰਾਤ ਨੂੰ LCD ਲਗਾ ਕੇ ਘਰ ਦੇ ਸਾਰੇ ਜਾਣੇ ਇਕੱਠੇ ਬੈਠ ਕੇ ਵੇਖਦੇ ਆ।
ਮੈਂ ਹੈਰਾਨ ਵੀ ਇਹ ਹੋਈ ਕਿ ਜਾਂਦਾ।
ਮੈਂ ਕਿਹਾ ਵੀ ਤੁਸੀਂ ਦੱਸੋ ਹੋ ਕੌਣ ਫ਼ੇਰ ਇਹਨਾਂ ਦੱਸਿਆ ਵੀ ਅਸੀ ਆਹ ਯੂ ਟਿਊਬ ਤੇ ਵੀਡਿਓ ਜੀਅਆ ਪਾਉਂਦੇ ਆ, ਤੇ ਸਾਇਕਲਾਂ ਤੇ ਘੁੰਮਦੇ ਫ਼ਿਰਦੇ ਆ,
ਅੱਜ ਕੱਲ੍ਹ ਟਰੈਕ ਜ ਕਰੀ ਜਾ ਰਹੇ ਆ......
ਫ਼ੇਰ ਮੈਂ ਵੇਰਕਾ ਦੀ ਠੰਢੀ ਖੀਰ ਖਵਾ ਕੇ
ਅੱਗੇ ਫ਼ੇਰ ਮਿਲਣ ਚਲੇ ਗਏ
ਨਾਲ ਮੈਂ ਵੀ ਚਲਾ ਗਿਆ ਵੀ ਬੱਚੇ ਚੰਡੀਗੜ੍ਹ ਚ ਰੁਲ ਨਾ ਜਾਣ
ਚਲੋ ਚਾਲ...... ਚਲੋ ਚਾਲ...........
ਚਲੋ ਚਾਲ.......

ਬਾਕੀ ਅਗਲੀ ਪੋਸਟ ਚ ਦੱਸਦਾ

😂🤣😂🤣

ਬਲਦੇਵ ਸਿੰਘ
ਘੁੱਦਾ ਸਿੰਘ

ਜ਼ੁਲਮੀ ਬੱਚੇ
Bootabookcenter BBC

Harinder bhullar ਬਾਈ ਜੀ ਫ਼ਰੀਦਕੋਟ ਮੇਲੇ ਤੇ ਆਏ, ਮੇਰੀ ਪਿੱਠ ਸੀ ਬਾਈ ਘੁਮੱਕੜ ਨਾਮਾ ਮੈਗਜ਼ੀਨ ਬਾਰੇ ਗੱਲਾਂ ਕਰ ਰਿਹਾਂ ਆਪਣੇ ਦੋਸਤ ਨਾਲ਼ ਬਾਈ...
12/10/2022

Harinder bhullar ਬਾਈ ਜੀ ਫ਼ਰੀਦਕੋਟ ਮੇਲੇ ਤੇ ਆਏ, ਮੇਰੀ ਪਿੱਠ ਸੀ ਬਾਈ ਘੁਮੱਕੜ ਨਾਮਾ ਮੈਗਜ਼ੀਨ ਬਾਰੇ ਗੱਲਾਂ ਕਰ ਰਿਹਾਂ ਆਪਣੇ ਦੋਸਤ ਨਾਲ਼ ਬਾਈ ਕਹਿ ਰਿਹਾ ਕਿ ਇਹ ਸੋਹਣਾਂ ਕੰਮ ਕੀਤਾ, ਬਈ ਕਹਿੰਦਾ ਕਿ ਸੋਸ਼ਲ ਮੀਡੀਆ ਤੇ ਵਾਹਵਾ ਰੌਲ਼ਾ ਪਾ ਰੱਖਿਆ। ਮੈਂਨੂੰ ਗੱਲਾਂ ਸੁਣ ਰਹੀਆਂ ਸੀ ਜਦੋਂ ਮੈਂ ਪਿੱਛੇ ਮੁੜ ਕੇ ਵੇਖਿਆ ਤਾਂ ਬਾਈ ਹੋਰੇ ਖੜ੍ਹੇ ਮੈਂ ਬਾਈ ਨੂੰ ਸਤਿ ਸ੍ਰੀ ਆਕਾਲ ਬੁਲਾਈ ਤੇ ਫ਼ੇਰ ਬਾਈ ਨੇ ਬਹੁਤ ਗੱਲਾਂ ਬਾਤਾਂ ਸੁਣਾਈਆ, ਮੈਂਨੂੰ ਤਾਂ ਐਵੇਂ ਸੀ ਬਾਈ ਨੇ ਕਿਹੜਾ ਗੱਲ਼ ਬਾਤ ਕਰਨੀਆਂ ਪਰ ਬਾਈ ਨੇ ਦਿਲ ਖੁਸ਼ ਕਰਤਾ......
ਬਈ ਨੇ ਘੁਮੱਕੜ ਨਾਮਾ ਮੈਗਜ਼ੀਨ ਲਈ ਸ਼ੁਭਕਾਮਨਾਵਾਂ ਦਿੱਤੀਆਂ ਕਹਿੰਦੇ ਲੱਗੇ ਰਹੋ......

06/10/2022

ਘੁਮੱਕੜ ਨਾਮਾ ਦੀ ਟੀਮ ਵੱਲੋਂ ਹੁਸ਼ਿਆਰਪੁਰ ਦੇ ਹਾਈਕ ਐਂਡ ਟਰੈਕ ਕਲੱਬ ਨਾਲ਼ ਸ਼ਿਵਾਲਿਕ ਦੀਆਂ ਪਹਾੜੀਆਂ ਵਿਚ, ਮੋਰਨਿੰਗ ਟਰੈਕਿੰਗ ਸਮੇਂ

ਸਫ਼ਰਨਾਮਾ ਮੈਂ ਬਹੁਤ ਜਲਦੀ ਤੇ ਸ਼ੌਕ ਨਾਲ ਪੜ੍ਹ ਲੈੰਦਾ ਹਾਂ ਬਚਪਨ ਚ ਗੁੜ ਖਾਣ ਵਾਂਗ ਜਾਂ ਗੰਨੇ ਚੂਪਣ ਵਾਂਗ।  ਘੁਮੱਕੜਨਾਮਾ ਦਾ ਪਹਿਲਾ ਅੰਕ ਕੱਲ੍ਹ...
05/10/2022

ਸਫ਼ਰਨਾਮਾ ਮੈਂ ਬਹੁਤ ਜਲਦੀ ਤੇ ਸ਼ੌਕ ਨਾਲ ਪੜ੍ਹ ਲੈੰਦਾ ਹਾਂ ਬਚਪਨ ਚ ਗੁੜ ਖਾਣ ਵਾਂਗ ਜਾਂ ਗੰਨੇ ਚੂਪਣ ਵਾਂਗ। ਘੁਮੱਕੜਨਾਮਾ ਦਾ ਪਹਿਲਾ ਅੰਕ ਕੱਲ੍ਹ ਹੀ ਮਿਲਿਆ ਸੀ ਤੇ ਬੇਸਬਰੀ ਨਾਲ ਪੜ੍ਹ ਹੋ ਗਿਆ। ਸੰਪਾਦਕ ਸਮੇਤ ਸਾਰੀ ਟੀਮ ਵਧਾਈ ਦੀ ਪਾਤਰ ਹੈ। ਸਾਰੇ ਹੀ ਲੇਖ ਬਹੁਤ ਵਧੀਆ ਹਨ ਤੇ ਅੱਜ-ਕੱਲ੍ਹ ਦੇ ਅਖੌਤੀ ਟੂਰਿਜ਼ਮ ਤੇ ਘੁਮੱਕੜੀ ਚ ਫਰਕ ਨੂੰ ਬਿਆਨ ਕਰਦੇ ਹਨ। ਜਗਦੇਵ ਸਿੰਘ ਦੀ ਬਾਬੇ ਨਾਨਕ ਦੀ ਚਰਨ ਛੁਹ ਧਰਤੀ ਕਰਤਾਰਪੁਰ ਬਾਰੇ ਲੇਖ ਭਾਵੁਕ ਤੇ ਜਾਣਕਾਰੀ ਭਰਪੂਰ ਹੈ। ਪਾਠਕ ਲਾਭ ਉਠਾ ਸਕਣਗੇ। ਘੁਮੱਕੜ ਸ਼ਾਸਤਰ ਚੋਂ ਵੀ ਵਧੀਆ ਅੰਸ਼ ਲਏ ਗਏ ਹਨ। ਸਪਿੱਤੀ ਸਾਈਕਲ ਤੇ ਜਾਣਾ ਬਹੁਤ ਦਿਲਚਸਪ ਤਜਰਬਾ ਹੈ ਤੇ ਹਿੰਮਤ ਭਰਿਆ ਕੰਮ। ਪੂਹ ਤੋਂ ਨਾਕੋ ਤੱਕ ਚੜ੍ਹਾਈ ਬਹੁਤ ਹੈ। ਕਾਰ ਚ ਬੈਠਿਆਂ ਦਾ ਵੀ ਜ਼ੋਰ ਲੱਗਦਾ ਹੈ। ਮਨਜੀਤ ਰਾਜਪੁਰਾ ਬਹੁਤ ਵਧੀਆ ਤੇ ਬੇਬਾਕ ਲਿਖਦਾ ਹੈ ਕਲਕੱਤੇ ਦਾ ਜਿਊਣਾ ਮੌੜ ਪੜ੍ਹ ਕੇ ਸੱਤਿਅਨ ਦੀ ਦਾਦ ਦਿੱਤੇ ਬਿਨਾ ਨਹੀਂ ਰਹਿ ਹੁੰਦਾ ਜੋ ਸਾਈਕਲ ਤੇ ਸਾਰਾ ਭਾਰਤ ਤੇ ਲੇਹ ਲਦਾਖ਼ ਤੇ ਖਾਰਦੁੰਗਲਾ ਤੱਕ ਘੁੰਮਿਆ ਹੈ। ਮਨਜੀਤ ਦਾ ਗਿਲਾ ਠੀਕ ਹੈ ਸਾਡਾ ਸਮਾਜ ਇਹੋ ਜਿਹੇ ਬੰਦਿਆਂ ਦੀ ਕਦਰ ਨਹੀਂ ਕਰਦਾ ਹੈ ਤੇ ਉਹ ਅਜੇ ਵੀ ਰਿਕਸ਼ਾ ਚਲਾਉਂਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਖੇਡ ਵਿਭਾਗ ਉਸ ਨੂੰ ਕੋਈ ਨੌਕਰੀ ਦਿੱਤੀ ਜਾਵੇ ਜਾਂ ਹੋਰ ਕਿਸੇ ਢੰਗ ਨਾਲ ਮੱਦਦ ਕੀਤੀ ਜਾਵੇ। ਅਨੁਰਾਧਾ ਬੇਨੀਪਾਲ ਆਪਣੀ ਪਹਿਲੀ ਕਿਤਾਬ ਆਜ਼ਾਦੀ ਮੇਰਾ ਬਰਾਂਡ ਨਾਲ ਹੀ ਪ੍ਰਸਿੱਧ ਹੋ ਗਈ ਸੀ। ਇਸ ਲੇਖ ਚ ਉਸ ਨੇ ਬਹੁਤ ਦਿਲਚਸਪ ਤਜ਼ਰਬੇ ਸਾਂਝੇ ਕੀਤੇ ਹਨ।
ਹਰਜਿੰਦਰ ਅਨੂਪਗੜ੍ਹ ਕਮਾਲ ਦਾ ਘੁਮੱਕੜ ਹੈ ਜੋ ਹਰ ਵੇਲੇ ਉੱਡਿਆ ਹੀ ਫਿਰਦਾ ਹੈ। ਬਹੁਤ ਘੁੰਮਿਆ ਹੈ ਤੇ ਵਡਮੁੱਲੀ ਜਾਣਕਾਰੀ ਪਾਠਕਾਂ ਨਾਲ ਸਾਂਝੀ ਕਰਦਾ ਹੈ। ਟੀਹਰੀ ਡੈਮ ਬਾਰੇ ਲੇਖ ਭਾਵੁਕ ਕਰ ਦਿੰਦਾ ਹੈ ਸਾਡੇ ਵਿਕਾਸ ਮਾਡਲ ਪਤਾ ਨਹੀਂ ਕਿੰਨੇ ਕ ਲੋਕਾਂ ਤੇ ਭਾਈਚਾਰਿਆਂ ਦਾ ਨਾਸ਼ ਕਰ ਦਿੰਦੇ ਹਨ। ਇਹ ਲੋਕ ਵਿਰੋਧੀ ਹਨ ਪਰ ਲੋਕਾਂ ਦਾ ਵਿਰੋਧ ਤਾਕਤਾਂ ਸਾਹਮਣੇ ਕੋਈ ਅਰਥ ਨਹੀਂ ਰੱਖਦਾ। ਉਜੜਣ ਦਾ ਦਰਦ ਉਜੜਣ ਵਾਲੇ ਹੀ ਜਾਣਦੇ ਹਨ। 1989 ਚ ਅਸੀਂ ਟੀਹਰੀ ਹੋ ਕੇ ਉੱਤਰਕਾਸ਼ੀ ,ਗੰਗੋਤਰੀ ਤੇਗੌਮੁਖ ਗਏ ਸਾਂ ਉਦੋਂ ਟੀਹਰੀ ਦੇ ਵਿਨਾਸ਼ ਦੀਆਂ ਗੱਲਾਂ ਚੱਲਦੀਆਂ ਸਨ। ਬਰਫ਼ ਦਾ ਜਿੰਨ ਐਡਵੈਂਚਰ ਭਰਪੂਰ ਹੈ ਇਹ ਗੱਲ ਬਿਲਕੁੱਲ ਸਹੀ ਹੈ ਜੋ ਆਨੰਦ ਸਾਈਕਲ ਜਾਂ ਮੋਟਰ ਸਾਈਕਲ ਤੇ ਹੈ ਉਹ ਕਾਰ ਜਾਂ ਬੱਸ ਚ ਨਹੀਂ। ਬਹੁਤ ਬਹਾਦਰ ਘੁਮੱਕੜ ਹਨ। ਗੁਰਚਰਨ ਸਿੰਘ ਦਾ ਲੇਖ ਮਾਲਵਾ ਖ਼ਿੱਤੇ ਬਾਰੇ ਵਡਮੁੱਲੀ ਜਾਣਕਾਰੀ ਦਿੰਦਾ ਹੈ। ਪੁਸ਼ਕਰ ਦੇ ਮੇਲੇ ਬਾਰੇ ਲੇਖ ਵੀ ਰੌਚਿਕ ਹੈ।
ਆਕਾਸ਼ ਦਾ ਯਾਤਰਾ ਵਰਨਣ ਤਾਂ ਪਹਾੜੀ ਡੰਡੀਆਂ ਵਰਗਾ ਵੱਲ ਵਲੇਵੇਂਦਾਰ ਤੇ ਪਹਾੜਾਂ ਵਾਂਗ ਉੱਚਾ ਨੀਵਾਂ ਹੈ। ਪਤਾ ਨਹੀਂ ਕਿੱਧਰ ਨੂੰ ਤੁਰਿਆ ਸੀ ਤੇ ਕਿੱਧਰ ਚਲੇ ਜਾਣਾ ਹੈ ਬਹੁਤ ਅਵਾਰਾਗਰਦ ਹੈ ਇਹ ਅਵਾਰਗੀ ਮੁਬਾਰਕ ਉਸ ਨੂੰ।ਬਲਦੇਵ ਨੇ ਸਫਰ ਬਾਰੇ ਬਹੁਤ ਸੋਹਣਾ ਲਿਖਿਆ ਹੈ ਕਿ ਅਵਾਰਾਗਰਦੀ ਬੰਦੇ ਨੂੰ ਬਹੁਤ ਕੁੱਝ ਦਿੰਦੀ ਹੈ ਪਰ ਜੇ ਸਿਆਣਪ ਨਾਲ ਕੀਤੀ ਜਾਵੇ। ਪਹਾੜੀ ਬਿੱਛੂ ਬੂਟੀ ਬਾਰੇ ਲੇਖ ਬਹੁਤ ਜਾਣਕਾਰੀ ਭਰਪੂਰ ਹੈ। ਗੁਰਪ੍ਰੀਤ ਪਿਸ਼ੌਰੀਆ ਦਾ ਲੇਖ ਮਾਰੂਥਲ ਦਾ ਨਖ਼ਲਿਸਤਾਨ ਪਹਿਲਾਂ ਅਖਬਾਰ ਚ ਵੀ ਪੜ੍ਹਿਆ ਸੀ। ਕਮਾਲ ਦਾ ਪ੍ਰੇਰਨਾਦਾਇਕ ਲੇਖ ਹੈ ਜਿਸ ਤੋਂ ਸਾਡੇ ਪੰਜਾਬ ਨੂੰ ਪ੍ਰੇਰਨਾ ਲੈਣ ਦੀ ਲੋੜ ਹੈ। ਅਸੀਂ ਤਾਂ ਗਲੀਆਂ ਚ ਬਲੌਕ ਲਾ ਕੇ ਹੀ ਬਹੁਤ ਖੁਸ਼ ਹਾਂ। ਜਾਂ ਨਾਲੀਆਂ ਉੱਚੀਆਂ ਨੀਵੀਆਂ ਕਰਕੇ। ਸਿੱਕਮ ਬਾਰੇ ਵੀ ਅੰਮ੍ਰਿਤਪਾਲ ਸਿੰਘ ਨੇ ਵਧੀਆ ਲਿਖਿਆ ਹੈ। ਇਹ ਸਾਡੇ ਦੇਸ਼ ਦੀ ਸਭ ਤੋਂ ਸਾਫ਼ ਸੁਥਰੀ ਸਟੇਟ ਹੈ। ਗੁਰਚਰਨ ਸਿੱਧੂ ਨੇ ਬਾਹਰਲੇ ਮੁਲਕਾਂ ਦੇ ਅਸਲੀ ਹਾਲਾਤ ਦੱਸੇ ਹਨ। ਗੁਰਪ੍ਰੀਤ ਗਿਰੀ ਨੇ ਕਾਹਲੀ ਕਾਹਲੀ ਚ ਐਵਰੈਸਟ ਦੇ ਬੇਸ ਕੈਂਪ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਅਣਸੁਖਾਵੇਂ ਮੌਸਮ ਚ ਬਹੁਤ ਮੁਸ਼ਕਲ ਸਫਰ ਹੈ ਬਹਾਦਰ ਹਨ ਇਹ ਘੁਮੱਕੜ। ਪੰਤੀ ਸਾਲਾਂ ਚ ਚਾਰ ਕਿੱਲੋਮੀਟਰ ਸਰਹੱਦਾਂ ਦੇ ਦੁਖਾਂਤ ਨੂੰ ਪ੍ਰਗਟਾਉਂਦਾ ਹੈ ਕਿ ਕਿਵੇਂ ਅਣਭੋਲ ਲੋਕ ਪਾਕਿਸਤਾਨ ਚ ਸੌਂਦੇ ਤੇ ਹਿੰਦੁਸਤਾਨ ਚ ਜਾਗਦੇ ਹਨ।
ਆਖਰ ਚ ਇਸ ਮੈਗਜ਼ੀਨ ਦੇ ਸੰਪਾਦਕ ਸ੍ਰ ਬੂਟਾ ਸਿੰਘ ਇਸ ਨਿਵੇਕਲੇ ਯਤਨ ਲਈ ਵਧਾਈ ਦੇ ਪਾਤਰ ਹਨ। ਮੈਗਜ਼ੀਨ ਮੈਟਰ ਤੇ ਛਪਾਈ ਦੇ ਮਿਆਰ ਤੋਂ ਬਹੁਤ ਵਧੀਆ ਹੈ।
ਜਗਤਾਰ ਮਿਸਤਰੀ

Address


Telephone

+917307780469

Website

Alerts

Be the first to know and let us send you an email when ਘੁਮੱਕੜ ਨਾਮਾ।। ghumakad nama posts news and promotions. Your email address will not be used for any other purpose, and you can unsubscribe at any time.

Contact The Business

Send a message to ਘੁਮੱਕੜ ਨਾਮਾ।। ghumakad nama:

Shortcuts

  • Address
  • Telephone
  • Alerts
  • Contact The Business
  • Claim ownership or report listing
  • Want your business to be the top-listed Media Company?

Share