
21/06/2025
ਫਿਲੌਰ ਦਾ ਲਵਪ੍ਰੀਤ ਕਲੇਰ ਕਨੇਡਾ ਦੀ ਫੌਜ ਵਿੱਚ ਭਰਤੀ
ਫਿਲੌਰ 21 ਜੂਨ (ਰੋਬਿਨ ਸ਼ਰਮਾ) ਸ਼ਹਿਰ ਫਿਲੌਰ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਫਿਲੌਰ ਦੇ ਮੁਹੱਲਾ ਰਵਿਦਾਸਪੁਰਾ ਦਾ ਰਹਿਣ ਵਾਲਾ ਲਵਪ੍ਰੀਤ ਕਲੇਰ ਪੁੱਤਰ ਸਵ.ਮਦਨ ਲਾਲ ਕਲੇਰ ਜੀ ਅਤੇ ਮਾਤਾ ਇੰਦਰਜੀਤ ਕੌਰ ਜੀ ਦਾ ਹੋਣਹਾਰ ਸਪੁੱਤਰ ਕਨੇਡਾ ਦੀ ਧਰਤੀ ਉਪਰ ਕਨੇਡੀਅਨ ਆਰਮਡ ਫੋਰਸ ਨੇਵੀ ਵਿੱਚ ਭਰਤੀ ਹੋਇਆ ਹੈ। ਲਵਪ੍ਰੀਤ ਕਲੇਰ ਨੇ ਕਨੇਡਾ ਦੀ ਧਰਤੀ ਤੇ ਜਾ ਕੇ ਆਪਣੇ ਮਾਪਿਆਂ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਇਹ ਪੰਜਾਬੀਆਂ ਲਈ ਬਹੁਤ ਵੱਡੀ ਮਾਨ ਦੀ ਗੱਲ ਹੈ । ਅਸੀਂ ਉਸ ਦੀ ਤਰੱਕੀ ਉਪਰ ਬਹੁਤ ਮਾਣ ਮਹਿਸੂਸ ਕਰਦੇ ਹਾਂ ।