09/04/2025
ਮੰਡੀ ਅਹਿਮਦਗੜ (ਮਾਲੇਰਕੋਟਲਾ) ਨੇੜੇ ਮਾਲੇਰਕੋਟਲਾ ਪੁਲਿਸ ਵਲੋਂ ਐਨਕਾਊਂਟਰ
ਦੋ ਨਸ਼ਾ ਤਸਕਰਾਂ ਨੇ ਪੁਲਿਸ ਤੇ ਚਲਾਈ ਗੋਲੀ
ਸੀਨੀਅਰ ਕਪਤਾਨ ਪੁਲਿਸ ਮਾਲੇਰਕੋਟਲਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਿਤੀ 08.04.2025 ਨੂੰ ਸ੍ਰੀ ਸਤੀਸ ਕੁਮਾਰ ਪੀ.ਪੀ.ਐੱਸ ਉਪ ਕਪਤਾਨ ਪੁਲਿਸ ਇੰਨਵੈਸਟੀਗੇਸਨ ਮਾਲੇਰਕੋਟਲਾ, ਸ੍ਰੀ ਰਾਜਨ ਸਰਮਾ ਪੀ.ਪੀ.ਐੱਸ ਉਪ ਕਪਤਾਨ ਪੁਲਿਸ ਸਬ ਡਵੀਜਨ ਅਹਿਮਦਗੜ੍ਹ, ਇੰਸਪੈਕਟਰ ਹਰਜਿੰਦਰ ਸਿੰਘ ਇੰਚਾਰਜ ਸੀ.ਆਈ.ਏ ਮਾਹੋਰਾਣਾ, ਇੰਸਪੈਕਟਰ ਸੁਖਵਿੰਦਰ ਸਿੰਘ ਮੁੱਖ ਅਫਸਰ ਥਾਣਾ ਸਦਰ ਅਹਿਮਦਗੜ੍ਹ ਸਮੇਤ ਪੁਲਿਸ ਪਾਰਟੀ ਦੇ ਲੁਧਿਆਣਾ ਮਾਲੇਰਕੋਟਲਾ ਰੋਡ ਬਾਹੱਦ ਪਿੰਡ ਅਕਬਰਪੁਰ ਛੰਨਾ ਮੋਜੂਦ ਸੀ ਤਾਂ ਵਕਤ ਕਰੀਬ 10:30 ਪੀ.ਐਮ ਇੱਕ ਮੋਟਰਸਾਈਕਲ ਪਰ ਸਵਾਰ ਦੋ ਮੋਨੇ ਵਿਅਕਤੀ ਲੁਧਿਆਣਾ ਸਾਈਡ ਤੋਂ ਆ ਰਹੇ ਸੀ, ਜਿੰਨਾ ਨੂੰ ਰੁਕਣ ਦਾ ਇਸਾਰਾ ਕੀਤਾ ਗਿਆ, ਜਿੰਨਾਂ ਵੱਲੋਂ ਪੁਲਿਸ ਪਾਰਟੀ ਪਰ ਤਿੰਨ ਫਾਇਰ ਕੀਤੇ, ਜਵਾਬੀ ਕਾਰਵਾਈ ਵਿੱਚ ਪੁਲਿਸ ਪਾਰਟੀ ਵੱਲੋਂ ਵੀ ਫਾਇਰ ਕੀਤੇ ਗਏ, ਜੋ ਪੁਲਿਸ ਪਾਰਟੀ ਵੱਲੋਂ ਕੀਤੇ ਫਾਇਰ ਮੋਟਰਸਾਈਕਲ ਦੇ ਪਿੱਛੇ ਬੈਠੇ ਵਿਅਕਤੀ ਦੀ ਖੱਬੀ ਲੱਤ ਵਿੱਚ ਲੱਗਾ, ਜਿਸ ਤੋਂ ਬਾਅਦ ਦੋਵੇ ਵਿਅਕਤੀ ਮੋਟਰਸਾਈਕਲ ਤੋਂ ਥੱਲੇ ਡਿੱਗ ਗਏ, ਜਿੰਨਾਂ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਗਿਆ, ਤਾਂ ਮੋਟਰਸਾਈਕਲ ਚਾਲਕ ਨੇ ਆਪਣਾ ਨਾਮ ਤਰਨਜੀਤ ਸਿੰਘ ਉਰਫ ਸੋਨੂੰ ਪੁੱਤਰ ਦਲਜੀਤ ਸਿੰਘ ਵਾਸੀ ਭਾਈ ਹਿੰਮਤ ਸਿੰਘ ਨਗਰ ਲੁਧਿਆਣਾ ਅਤੇ ਪਿੱਛੇ ਬੈਠੇ ਵਿਅਕਤੀ ਨੇ ਆਪਣਾ ਨਾਮ ਗੁਰਸੱਤਕੀਰਤਪਾਲ ਸਿੰਘ ਉਰਫ ਗੋਪੀ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਮੁਹੰਮਦਪੁਰਾ (ਨਵਾਂ ਪਿੰਡ) ਥਾਣਾ ਅਮਰਗੜ੍ਹ ਦੱਸਿਆ, ਜਿੰਨਾ ਦੀ ਜਾਬਤੇ ਅਨੁਸਾਰ ਤਲਾਸੀ ਲੈਣ ਉਪਰੰਤ 96 ਗ੍ਰਾਮ ਹੈਰੋਇਨ, ਇੱਕ ਪਿਸਟਲ .32 ਬੋਰ, ਇੱਕ ਜਿੰਦਾ ਕਾਰਤੂਸ, ਤਿੰਨ ਖੋਲ ਕਾਰਤੂਸ, ਮੋਟਰਸਾਈਕਲ ਨੰਬਰ PB-10-HW-4029 ਮਾਰਕਾ ਟੀ.ਵੀ.ਐਸ ਅਤੇ ਦੋ ਮੋਬਾਇਲ ਫੋਨ ਬ੍ਰਾਮਦ ਕੀਤੇ ਗਏ, ਜਿਸ ਤੋਂ ਬਾਅਦ ਮੁਕੱਦਮਾ ਨੰਬਰ 31 ਮਿਤੀ 09.04.2025 ਅ/ਧ 109 BNS, 25-54-59 A.ACT, 21 NDPS Act ਥਾਣਾ ਸਦਰ ਅਹਿਦਗੜ੍ਹ ਦਰਜ ਰਜਿਸਟਰ ਕਰਕੇ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ, ਮੁਕੱਦਮਾ ਦੀ ਤਫਤੀਸ਼ ਜਾਰੀ ਹੈ।