Katane Wala Chana

  • Home
  • Katane Wala Chana

Katane Wala Chana Digital Creator
(1)

ਪਟਵਾਰੀ ਸਤਪਾਲ ਸਿੰਘ (ਲਸਾੜਾ) ਜੀ ਦੇ ਤੁਰ ਜਾਣ ਦਾ ਡਾਅਢਾ ਦੁੱਖ ਮਹਿਸੂਸ ਹੋਇਆ। 5-6 ਕੁ ਸਾਲ ਪਹਿਲਾਂ ਮੈਂ ਅੱਪਰਾ ‘ਚ ਇਕ ਸਸਤੀ ਜਿਹੀ ਦੁਕਾਨ ਖਰੀ...
19/07/2025

ਪਟਵਾਰੀ ਸਤਪਾਲ ਸਿੰਘ (ਲਸਾੜਾ) ਜੀ ਦੇ ਤੁਰ ਜਾਣ ਦਾ ਡਾਅਢਾ ਦੁੱਖ ਮਹਿਸੂਸ ਹੋਇਆ। 5-6 ਕੁ ਸਾਲ ਪਹਿਲਾਂ ਮੈਂ ਅੱਪਰਾ ‘ਚ ਇਕ ਸਸਤੀ ਜਿਹੀ ਦੁਕਾਨ ਖਰੀਦੀ ਤਾਂ ਅੱਪਰਾ ਉਦੋਂ ਸਤਪਾਲ ਸਿੰਘ ਜੀ ਦੇ ਅਧੀਨ ਆਉਂਦਾ ਸੀ। ਰਜਿਸਟਰੀ ਕਰਵਾ ਕੇ ਮੈਂ ਇੰਤਕਾਲ ਲਈ ਨਕਲ ਉਹਨਾਂ ਨੂੰ ਦੇ ਆਇਆ, ਉਹਨਾਂ ਕੁਝ ਹੀ ਦਿਨਾਂ ‘ਚ ਇੰਤਕਾਲ ਕਰਵਾ ਦਿੱਤਾ ਤੇ ਫਰਦ ਕਢਵਾ ਕੇ ਉਚੇਚਾ ਮੈਨੂੰ ਦੁਕਾਨ ‘ਤੇ ਦੇਣ ਆਏ ਤੇ ਮੈਨੂੰ ਦੁਕਾਨ ਦੀਆਂ ਵਧਾਈਆਂ ਦਿੰਦਿਆਂ ਕਿ ਮੈਨੂੰ ਬਹੁਤ ਖੁਸ਼ੀ ਐ ਕਿ ਤੂੰ ਬਹੁਤ ਮਾੜੇ ਦੌਰ ‘ਚੋ ਨਿਕਲ ਕੇ ਜਿੰਦਗੀ ਲੀਹ ‘ਤੇ ਤੋਰੀ ਹੈ। ਕੁਝ ਦੇਰ ਬਾਅਦ ਮੈਂ ਨਾਲ ਦੀ ਦੁਕਾਨ ਵੀ ਖਰੀਦੀ ਤਾਂ ਉਹ ਫਿਰ ਫਰਦ ਦੇਣ ਦੁਕਾਨ ‘ਤੇ ਆਏ। ਸਤਪਾਲ ਸਿੰਘ ਜੀ ਨਾਲ ਮੇਰੀਆਂ ਬਹੁਤ ਯਾਦਾਂ ਹਨ। ਅਕਾਲ ਪੁਰਖ ਉਹਨਾਂ ਦੀ ਵਿਛੜੀ ਰੂਹ ਨੂੰ ਚਰਨਾ ‘ਚ ਨਿਵਾਸ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।

MSP ਵਾਲੀ ਬੀਬੀ ਨੇ ਸਿਆਸਤ ਤੋਂ ਕੀਤੀ ਤੌਬਾ! ਤੇਜੀ ਨਾਲ ਬਦਲ ਰਹੇ ਯੁੱਗ ਵਿਚ ਨੌਜਵਾਨ ਸਿਆਸਤਦਾਨਾਂ ਦੀ ਆਮਦ ਦੀ ਬਹੁਤ ਜਰੂਰਤ ਹੈ, ਪਰ ਕਾਮਯਾਬੀ ਹਾ...
19/07/2025

MSP ਵਾਲੀ ਬੀਬੀ ਨੇ ਸਿਆਸਤ ਤੋਂ ਕੀਤੀ ਤੌਬਾ!
ਤੇਜੀ ਨਾਲ ਬਦਲ ਰਹੇ ਯੁੱਗ ਵਿਚ ਨੌਜਵਾਨ ਸਿਆਸਤਦਾਨਾਂ ਦੀ ਆਮਦ ਦੀ ਬਹੁਤ ਜਰੂਰਤ ਹੈ, ਪਰ ਕਾਮਯਾਬੀ ਹਾਸਲ ਕਰ ਕੇ ਇਸ ਤਰ੍ਹਾਂ ਸਿਆਸਤ ਤੋਂ ਮੂੰਹ ਫੇਰਨਾ ਤੇ ਕਹਿਣਾ ‘ਦਿਲ ਭਾਰੀ ਹੈ’ , ਜਾਇਜ ਨਹੀਂ ਹੈ। ਕੁਝ ਵੀ ਹੋਵੇ ਅਨਮੋਲ ਗਗਨ ਮਾਨ ਦਾ ਇਕਦਮ ਸਿਆਸਤ ਨੂੰ ਛੱਡਣ ਦਾ ਐਲਾਨ ਕਰਨਾ ਉਹਨਾਂ ਦੇ ਚਾਹੁਣ ਵਾਲਿਆਂ ਨੂੰ ਤਾਂ ਨਿਰਾਸ਼ ਕਰੇਗਾ ਹੀ ਨਾਲ ਹੀ ਨਵੀਂ ਪੀੜ੍ਹੀ ਵਿਚ ਸਿਆਸਤ ਪ੍ਰਤੀ ਸੈਂਕੜੇ ਸਵਾਲ ਵੀ ਖੜ੍ਹੇ ਕਰੇਗਾ।ਅਨਮੋਲ ਗਗਨ ਮਾਨ ਨੂੰ ਚਾਹੀਦਾ ਹੈ ਕਿ ਉਹ ਆਪਣੇ ਸਿਆਸੀ ਜੀਵਨ ਦੇ ਕੌੜੇ ਮਿੱਠੇ ਤਜਰਬੇ ਜਰੂਰ ਸਾਂਝੇ ਕਰੇ ਤਾਂ ਜੋ ਪੰਜਾਬੀਆਂ ਅੱਗੇ ਸਾਰੀ ਤਸਵੀਰ ਸਾਫ ਹੋ ਸਕੇ ਕਿ ਅਸਲ ‘ਚ ਮਾਜਰਾ ਕੀ ਹੈ?

🎉 Just completed level 3 and I'm so excited to continue growing as a creator on Facebook!
19/07/2025

🎉 Just completed level 3 and I'm so excited to continue growing as a creator on Facebook!

ਜਦੋਂ ਵੀ ਕਦੇ ਅਸ਼ਟਾਮ ਦੀ ਲੋੜ ਪੈਣੀ ਤਾਂ ਸਭ ਤੋਂ ਪਹਿਲਾਂ ਅੱਪਰਾ ’ਚ ਆਂਟੀ ਜੀ ਸੁਸ਼ਮਾ ਘਈ ਦਾ ਨਾਮ ਸਾਹਮਣੇ ਆਉਂਦਾ ਸੀ।ਉਹ ਹਮੇਸ਼ਾ ਆਪਣੇ ਘਰ ਹਾਜ਼ਰ ਮ...
18/07/2025

ਜਦੋਂ ਵੀ ਕਦੇ ਅਸ਼ਟਾਮ ਦੀ ਲੋੜ ਪੈਣੀ ਤਾਂ ਸਭ ਤੋਂ ਪਹਿਲਾਂ ਅੱਪਰਾ ’ਚ ਆਂਟੀ ਜੀ ਸੁਸ਼ਮਾ ਘਈ ਦਾ ਨਾਮ ਸਾਹਮਣੇ ਆਉਂਦਾ ਸੀ।ਉਹ ਹਮੇਸ਼ਾ ਆਪਣੇ ਘਰ ਹਾਜ਼ਰ ਮਿਲਦੇ ਸਨ ਅਤੇ ਅਸ਼ਟਾਮ ਲੈਣ ਗਏ ਨੂੰ ਚਾਹ ਪਾਣੀ ਤੱਕ ਵੀ ਪੁੱਛਦੇ ਸਨ।ਸੰਘਰਸ਼ ਦੇ ਦੌਰ ਵਿਚ ਮੈਨੂੰ ਅਸ਼ਟਾਮਾ ਦੀ ਬੜੀ ਲੋੜ ਪੈਂਦੀ ਸੀ ਤੇ ਮੇਰੇ ਉਹਨਾਂ ਦੇ ਘਰ ਦੇ ਕਾਫੀ ਗੇੜੇ ਲੱਗੇ।ਮੇਰੇ ਨਾਲ ਉਹਨਾਂ ਦੀ ਕਾਫ਼ੀ ਸਾਂਝ ਪੈ ਗਈ ਅਤੇ ਜਦੋਂ ਵੀ ਜਾਣਾ ਤਾਂ ਉਹਨਾਂ ਬੜਾ ਪਿਆਰ ਸਤਿਕਾਰ ਬਖਸ਼ਣਾ।ਉਹਨਾਂ ਕਾਰਨ ਉਹਨਾਂ ਦੇ ਬੇਟੇ ਪੰਕਜ ਘਈ ਨਾਲ ਵੀ ਸਾਂਝ ਪਿਆਰ ਪੈ ਗਿਆ।ਪੰਕਜ ਦਾ ਵੱਟਸਐਪ ਮੈਸੇਜ ਦੇਖ ਕੇ ਦਿਲ ਨੂੰ ਖੋਹ ਜਿਹੀ ਪੈ ਗਈ ਆਂਟੀ ਜੀ ਸੁਸ਼ਮਾ ਘਈ ਇਸ ਦੁਨੀਆਂ ਵਿਚ ਨਹੀਂ ਰਹੇ।ਮਰਦ ਪ੍ਰਧਾਨ ਸਮਾਜ ਵਿਚ ਸੰਘਰਸ਼ ਕਰ ਕੇ ਆਂਟੀ ਜੀ ਸੁਸ਼ਮਾ ਘਈ ਨੇ ਆਪਣੇ ਪਰਿਵਾਰ ਨੂੰ ਜਿੱਥੇ ਆਰਥਿਕ ਤੌਰ ’ਤੇ ਸਹਾਰਾ ਦਿੱਤਾ ਉੱਥੇ ਸਹੀ ਦਿਸ਼ਾ ਪ੍ਰਧਾਨ ਕਰ ਕੇ ਪੜ੍ਹਾ ਲਿਖਾ ਕੇ ਵਧੀਆ ਜ਼ਿੰਦਗੀ ਜਿਊਣ ਦੇ ਕਾਬਿਲ ਬਣਾਇਆ। ਆਂਟੀ ਜੀ ਸੁਸ਼ਮਾ ਘਈ ਦੇ ਅਕਾਲ ਚਲਾਣੇ ਤੇ ਜ਼ਾਤੀ ਤੌਰ ’ਤੇ ਦੁੱਖ ਮਹਿਸੂਸ ਕਰਦਾ ਹਾਂ ਅਤੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅਕਾਲ ਪੁਰਖ ਦੇ ਚਰਨਾ ’ਚ ਅਰਦਾਸ ਵੀ ਕਰਦਾ ਹਾਂ।

ਕਾਸ਼ ਸਾਡੇ ਲੀਡਰ ਵੀ ਅਜਿਹੀ ਸੋਚ ਦੇ ਮਾਲਕ ਬਣਨ!ਸੈਨੇਗਲ ਦੇਸ਼ ਦੇ ਨੌਜਵਾਨ ਰਾਸ਼ਟਰਪਤੀ Bassirou Diomaye Faye ਦੇ ਬਿਆਨ ਨੇ ਸਾਰੀਆਂ ਦੁਨੀਆਂ ਦੇ ਆ...
17/07/2025

ਕਾਸ਼ ਸਾਡੇ ਲੀਡਰ ਵੀ ਅਜਿਹੀ ਸੋਚ ਦੇ ਮਾਲਕ ਬਣਨ!
ਸੈਨੇਗਲ ਦੇਸ਼ ਦੇ ਨੌਜਵਾਨ ਰਾਸ਼ਟਰਪਤੀ Bassirou Diomaye Faye ਦੇ ਬਿਆਨ ਨੇ ਸਾਰੀਆਂ ਦੁਨੀਆਂ ਦੇ ਆਗੂਆਂ ਦੇ ਕੰਨ ਖੜ੍ਹੇ ਕਰ ਦਿੱਤੇ ਹਨ ਇਕ ਵਾਰ ਤੁਸੀਂ ਵੀ ਜ਼ਰੂਰ ਪੜ੍ਹੋ.........
"ਮੈਂ ਸੱਚਮੁੱਚ ਆਪਣੀਆਂ ਫੋਟੋਆਂ ਤੁਹਾਡੇ ਦਫ਼ਤਰਾਂ ਵਿੱਚ ਨਹੀਂ ਚਾਹੁੰਦਾ, ਕਿਉਂਕਿ ਮੈਂ ਕੋਈ ਦੇਵਤਾ ਜਾਂ ਮੂਰਤੀ ਨਹੀਂ ਹਾਂ, ਪਰ ਦੇਸ਼ ਦਾ ਸੇਵਕ ਹਾਂ। ਇਸ ਦੀ ਬਜਾਏ ਆਪਣੇ ਬੱਚਿਆਂ ਦੀਆਂ ਤਸਵੀਰਾਂ ਲਗਾਓ ਅਤੇ ਹਰ ਵਾਰ ਜਦੋਂ ਤੁਸੀਂ ਕੋਈ ਫੈਸਲਾ ਲੈਣਾ ਚਾਹੁੰਦੇ ਹੋ ਤਾਂ ਉਨ੍ਹਾਂ ਨੂੰ ਦੇਖੋ, ਅਤੇ ਜਦੋਂ ਵੀ ਰਿਸ਼ਵਤਖੋਰੀ ਦੀ ਭਾਵਨਾ ਤੁਹਾਡੇ ਅੰਦਰ ਆਉਂਦੀ ਹੈ, ਤਾਂ ਆਪਣੇ ਪਰਿਵਾਰ ਦੀ ਤਸਵੀਰ ਨੂੰ ਚੰਗੀ ਤਰ੍ਹਾਂ ਦੇਖੋ ਅਤੇ ਆਪਣੇ ਆਪ ਤੋਂ ਪੁੱਛੋ ਕਿ ਕੀ ਉਹਦਾ ਪਰਿਵਾਰ ਇਕ ਰਿਸ਼ਵਤਖੋਰ (ਚੋਰ) ਦਾ ਪਰਿਵਾਰ ਬਣਨਾ ਚਾਹੀਦਾ ਹੈ ਜਿਸਨੇ ਦੇਸ਼ ਨੂੰ ਤਬਾਹ ਕਰ ਦਿੱਤਾ ਹੈ।"

ਨਿੱਘੇ ਦੋਸਤ ਬਲਵੀਰ ਸਿੰਘ ਮਾਨ ਨੂੰ ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ!
15/07/2025

ਨਿੱਘੇ ਦੋਸਤ ਬਲਵੀਰ ਸਿੰਘ ਮਾਨ ਨੂੰ ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ!

ਅਲਿਵਦਾ ਬਾਪੂ ਜੀ! ਤੁਹਾਨੂੰ ਮਿਲਣ ਦੀ ਰੀਝ ਦਿਲ ਵਿਚ ਹੀ ਰਹਿ ਗਈ! ਦੋਆਬੇ ਦਾ ਨਾਮ ਦੁਨੀਆਂ ਤੇ ਚਮਕਾਉਣ ਲਈ ਤੁਹਾਨੂੰ ਹਮੇਸ਼ਾ ਯਾਦ ਰੱਖਾਂਗੇ।ਜਲੰਧਰ ...
14/07/2025

ਅਲਿਵਦਾ ਬਾਪੂ ਜੀ! ਤੁਹਾਨੂੰ ਮਿਲਣ ਦੀ ਰੀਝ ਦਿਲ ਵਿਚ ਹੀ ਰਹਿ ਗਈ!
ਦੋਆਬੇ ਦਾ ਨਾਮ ਦੁਨੀਆਂ ਤੇ ਚਮਕਾਉਣ ਲਈ ਤੁਹਾਨੂੰ ਹਮੇਸ਼ਾ ਯਾਦ ਰੱਖਾਂਗੇ।
ਜਲੰਧਰ ਲਾਗੇ ਬਿਆਸ ਪਿੰਡ ਵਿਚ ਆਪਣੇ ਘਰ ਦੇ ਬਾਹਰ ਸੈਰ ਕਰਦੇ 114 ਸਾਲਾ ਬਾਪੂ ਫੌਜਾ ਸਿੰਘ ਨੂੰ ਕਿਸੇ ਸਿਰਫਿਰੇ ਚਾਲਕ ਨੇ ਗੱਡੀ ਦੀ ਫੇਟ ਮਾਰ ਕੇ ਸਦਾ ਦੀ ਨੀਂਦ ਸੁਆ ਦਿੱਤਾ। ਬਾਪੂ ਜੀ ਨੇ ਦੁਨੀਆਂ ਭਰ ਵਿਚ ਵੈਟਰਨ ਦੌੜਾਕ ਵਜੋਂ ਪਛਾਣ ਬਣਾਈ ਅਤੇ ਉਹ ਦੁਨੀਆਂ ਦੇ ਸਭ ਤੋਂ ਬਜ਼ੁਰਗ ਦੌੜਾਕ ਵਜੋਂ ਵੀ ਪ੍ਸਿੱਧ ਸਨ। ਉਹ ਇਸ ਉਮਰ ਵਿਚ ਵੀ ਤੰਦਰੁਸਤ ਸਨ ਅਤੇ ਦੁਨੀਆਂ ਭਰ ਦੇ ਲੋਕਾਂ ਲਈ ਰੋਲ ਮਾਡਲ ਬਣੇ ਹੋਏ ਸਨ। ਬੜੀ ਵਾਰ ਸੋਚਿਆ ਕਿ ਬਾਪੂ ਜੀ ਦੇ ਦਰਸ਼ਨ ਕੀਤੇ ਜਾਣ ਪਰ ਕਦੇ ਸਬੱਬ ਨਹੀਂ ਬਣਿਆ। ਅਕਾਲ ਪੁਰਖ ਬਾਪੂ ਜੀ ਦੀ ਵਿਛੜੀ ਰੂਹ ਨੂੰ ਆਪਣੇ ਚਰਨਾ 'ਚ ਨਿਵਾਸ ਬਖਸ਼ੇ।

fans

ਲ਼ਗਭਗ 10 ਕੁ ਸਾਲ ਪਹਿਲਾਂ ਮੰਚ ਸੰਚਾਲਕ ਕਾਲਾ ਟਿੱਕੀਆਂ ਵਾਲਾ ਦੇ ਕਹਿਣ ਤੇ ਪੱਤਰਕਾਰ ਸੋਮ ਦੀ ਮਾਰਫਤ ਮੈਂ ਹਰਜੀਤ ਸਿੱਧੂ ਤੇ ਬੀਬਾ ਪ੍ਰਵੀਨ ਦਰਦੀ ...
14/07/2025

ਲ਼ਗਭਗ 10 ਕੁ ਸਾਲ ਪਹਿਲਾਂ ਮੰਚ ਸੰਚਾਲਕ ਕਾਲਾ ਟਿੱਕੀਆਂ ਵਾਲਾ ਦੇ ਕਹਿਣ ਤੇ ਪੱਤਰਕਾਰ ਸੋਮ ਦੀ ਮਾਰਫਤ ਮੈਂ ਹਰਜੀਤ ਸਿੱਧੂ ਤੇ ਬੀਬਾ ਪ੍ਰਵੀਨ ਦਰਦੀ ਨੂੰ ਦਰਬਾਰ ਬਾਬਾ ਸ਼ੇਖ ਨਸੀਰ ਅੱਪਰਾ ਮੇਲੇ ਤੇ ਬੁੱਕ ਕਰਵਾਇਆ ਸੀ। ਬਾਅਦ ਵਿੱਚ ਗਾਇਕ ਜੋੜੀ ਨਾਲ ਕੋਈ ਰਾਬਤਾ ਨਾ ਰਿਹਾ ਪਰ ਇਸ ਵਾਰ ਜਦੋਂ ਉਹ ਫਿਰ ਮੇਲਾ ਲਾਉਣ ਆਏ ਤਾਂ ਮੈਨੂੰ ਝੱਟ ਪਛਾਣ ਲਿਆ, ਰੂਹ ਖੁਸ਼ ਹੋ ਗਈ। ゚

ਦਰਬਾਰ ਬਾਬਾ ਸ਼ੇਖ ਨਸੀਰਾ ਪ੍ਰਬੰਧਕ ਕਮੇਟੀ ਅੱਪਰਾ ਦਾ ਬਹੁਤ ਬਹੁਤ ਧੰਨਵਾਦ   ゚
13/07/2025

ਦਰਬਾਰ ਬਾਬਾ ਸ਼ੇਖ ਨਸੀਰਾ ਪ੍ਰਬੰਧਕ ਕਮੇਟੀ ਅੱਪਰਾ ਦਾ ਬਹੁਤ ਬਹੁਤ ਧੰਨਵਾਦ

Address


Telephone

+919815764582

Website

https://classicinfotelapra.com/, https://youtube.com/@chana-i5d?si=bXhgQ6ODS92bhlxX

Alerts

Be the first to know and let us send you an email when Katane Wala Chana posts news and promotions. Your email address will not be used for any other purpose, and you can unsubscribe at any time.

Contact The Business

Send a message to Katane Wala Chana:

  • Want your business to be the top-listed Media Company?

Share