
08/09/2025
ਫੁੱਲ ਤੇ ਕੰਡੇ
ਫੁੱਲਾਂ ਦੇ ਨਾਲ ਕੰਡੇ ਵੀ ਨੇ ਯਾਦ ਰੱਖੀ, ਮਾੜਿਆਂ ਦੇ ਨਾਲ ਚੰਗੇ ਵੀ ਨੇ ਯਾਦ ਰੱਖੀ।
ਖਾ ਕੇ ਹੱਕ ਪਰਾਇਆ ਟੌਰ ਬਣਾਉਂਦੇ ਨੇ,
ਦੁਨੀਆਂ ਤੇ ਇਹੋ ਜੇ ਬੰਦੇ ਵੀ ਨੇ ਯਾਦ ਰੱਖੀ।
ਚੰਗਾ ਬਣ ਕੇ ਦੁਨੀਆਂ ਇੱਥੇ ਜਿਉਣ ਨਹੀਂ ਦਿੰਦੀ,
ਚੰਗਿਆਂ ਦੇ ਇੱਥੇ ਪੰਗੇ ਵੀ ਨਹੀਂ ਯਾਦ ਰੱਖੀ।
ਪੈਰਾਂ ਵਿੱਚ ਗਲੀਆਂ ਨਿਕਲ ਗਈਆਂ ਸੱਚ ਪਿੱਛੇ ਦੌੜਦਿਆਂ,
ਸੱਚ ਨੇ ਸੂਲੀ ਟੰਗੇ ਵੀ ਨੇ ਯਾਦ ਰੱਖੀ।
ਭਲਿਆਂ ਮਾਣਸਾਂ ਦਾ ਜ਼ਮਾਨਾ ਰਿਹਾ ਨਹੀਂ,
ਸੱਪ ਇਨਸਾਨਾਂ ਡੰਗੇ ਵੀ ਨੇ ਯਾਦ ਰੱਖੀ।
ਸਿੱਧਾ ਸਿੱਧਾ ਤੁਰਿਆ ਜਾਵੀਂ ਪਿੱਛੇ ਨਾ ਵੇਖੀ ,
ਕਬਰਸਤਾਨਾਂ ਦੇ ਵਿੱਚ ਇਥੇ ਮੰਜੇ ਵੀ ਨੇ ਯਾਦ ਰੱਖੀ।
ਰਹੀ ਚੁਕੰਨਾ ਚੁਗਲਾਂ ਦੀ ਤੂੰ ਡਾਰ ਕੋਲੋਂ, ਚੰਗੇ ਲੋਕੀ ਭੰਡੇ ਵੀ ਨੇ ਯਾਦ ਰੱਖੀ।
ਵੀਰਪਾਲ ਦੇਹਧਾਰੀ ਰੱਬ ਅਖਵਾਉਂਦੇ ਨੇ,
ਧਰਮ ਦੇ ਨਾਂ ਤੇ ਹੁੰਦੇ ਇੱਥੇ ਦੰਗੇ ਵੀ ਨੇ ਯਾਦ ਰੱਖੀ।
ਵੀਰਪਾਲ ਭੱਠਲ