Virpal Kaur Bhathal

  • Home
  • Virpal Kaur Bhathal

Virpal Kaur Bhathal writer
virpalkaurbhathal
(1)

ਫੁੱਲ ਤੇ ਕੰਡੇਫੁੱਲਾਂ ਦੇ ਨਾਲ ਕੰਡੇ ਵੀ ਨੇ ਯਾਦ ਰੱਖੀ, ਮਾੜਿਆਂ ਦੇ ਨਾਲ ਚੰਗੇ ਵੀ ਨੇ ਯਾਦ ਰੱਖੀ।ਖਾ ਕੇ ਹੱਕ ਪਰਾਇਆ ਟੌਰ ਬਣਾਉਂਦੇ ਨੇ, ਦੁਨੀਆਂ ...
08/09/2025

ਫੁੱਲ ਤੇ ਕੰਡੇ

ਫੁੱਲਾਂ ਦੇ ਨਾਲ ਕੰਡੇ ਵੀ ਨੇ ਯਾਦ ਰੱਖੀ, ਮਾੜਿਆਂ ਦੇ ਨਾਲ ਚੰਗੇ ਵੀ ਨੇ ਯਾਦ ਰੱਖੀ।
ਖਾ ਕੇ ਹੱਕ ਪਰਾਇਆ ਟੌਰ ਬਣਾਉਂਦੇ ਨੇ,
ਦੁਨੀਆਂ ਤੇ ਇਹੋ ਜੇ ਬੰਦੇ ਵੀ ਨੇ ਯਾਦ ਰੱਖੀ।

ਚੰਗਾ ਬਣ ਕੇ ਦੁਨੀਆਂ ਇੱਥੇ ਜਿਉਣ ਨਹੀਂ ਦਿੰਦੀ,
ਚੰਗਿਆਂ ਦੇ ਇੱਥੇ ਪੰਗੇ ਵੀ ਨਹੀਂ ਯਾਦ ਰੱਖੀ।
ਪੈਰਾਂ ਵਿੱਚ ਗਲੀਆਂ ਨਿਕਲ ਗਈਆਂ ਸੱਚ ਪਿੱਛੇ ਦੌੜਦਿਆਂ,
ਸੱਚ ਨੇ ਸੂਲੀ ਟੰਗੇ ਵੀ ਨੇ ਯਾਦ ਰੱਖੀ।

ਭਲਿਆਂ ਮਾਣਸਾਂ ਦਾ ਜ਼ਮਾਨਾ ਰਿਹਾ ਨਹੀਂ,
ਸੱਪ ਇਨਸਾਨਾਂ ਡੰਗੇ ਵੀ ਨੇ ਯਾਦ ਰੱਖੀ।
ਸਿੱਧਾ ਸਿੱਧਾ ਤੁਰਿਆ ਜਾਵੀਂ ਪਿੱਛੇ ਨਾ ਵੇਖੀ ,
ਕਬਰਸਤਾਨਾਂ ਦੇ ਵਿੱਚ ਇਥੇ ਮੰਜੇ ਵੀ ਨੇ ਯਾਦ ਰੱਖੀ।

ਰਹੀ ਚੁਕੰਨਾ ਚੁਗਲਾਂ ਦੀ ਤੂੰ ਡਾਰ ਕੋਲੋਂ, ਚੰਗੇ ਲੋਕੀ ਭੰਡੇ ਵੀ ਨੇ ਯਾਦ ਰੱਖੀ।
ਵੀਰਪਾਲ ਦੇਹਧਾਰੀ ਰੱਬ ਅਖਵਾਉਂਦੇ ਨੇ,
ਧਰਮ ਦੇ ਨਾਂ ਤੇ ਹੁੰਦੇ ਇੱਥੇ ਦੰਗੇ ਵੀ ਨੇ ਯਾਦ ਰੱਖੀ।

ਵੀਰਪਾਲ ਭੱਠਲ

04/09/2025
ਥੱਲੇ ਡਿੱਗੀ ਮੁਸ਼ਕੀ ਵੀ ਕਦੇ ਖਾਣੀ ਪੈ ਜਾਊਗੀ ,ਬੰਦਿਆ ਓਏ ਅਪਮਾਨ ਨਾ ਕਰ ਤੂੰ ਰੋਟੀ ਦਾ।ਰਾਜੇ ਰੰਕ ਮੈਂ ਬਣਦੇ ਵੇਖੇ ਦੁਨੀਆਂ ਤੇ, ਰੋਣਾ ਰੋਂਦੇ ਵੇ...
02/09/2025

ਥੱਲੇ ਡਿੱਗੀ ਮੁਸ਼ਕੀ ਵੀ ਕਦੇ ਖਾਣੀ ਪੈ ਜਾਊਗੀ ,
ਬੰਦਿਆ ਓਏ ਅਪਮਾਨ ਨਾ ਕਰ ਤੂੰ ਰੋਟੀ ਦਾ।
ਰਾਜੇ ਰੰਕ ਮੈਂ ਬਣਦੇ ਵੇਖੇ ਦੁਨੀਆਂ ਤੇ,
ਰੋਣਾ ਰੋਂਦੇ ਵੇਖੇ ਨੇ ਫੇਰ ਕਿਸਮਤ ਖੋਟੀ ਦਾ।

ਵੀਰਪਾਲ ਭੱਠਲ

ਜਿਉਂਦਾ ਰਹਿ ਪੰਜਾਬ ਸਿਓਂ ਭੰਡਦੇ ਊ ਜਿਹਨਾਂ ਨੂੰ ਵੇਖ ਲਓ ਉਹਨਾਂ ਦਾ ਵੀ ਜੇਰਾਇਹਨਾਂ ਦੇ ਹੁੰਦਿਆਂ ਜੀ ਸੌਂ ਜੂ ਪਰਿਵਾਰ ਭੁੱਖਾ ਦੱਸੋ ਕਿਹੜਾ ।ਵੰਡ ...
02/09/2025

ਜਿਉਂਦਾ ਰਹਿ ਪੰਜਾਬ ਸਿਓਂ

ਭੰਡਦੇ ਊ ਜਿਹਨਾਂ ਨੂੰ ਵੇਖ ਲਓ ਉਹਨਾਂ ਦਾ ਵੀ ਜੇਰਾ
ਇਹਨਾਂ ਦੇ ਹੁੰਦਿਆਂ ਜੀ ਸੌਂ ਜੂ ਪਰਿਵਾਰ ਭੁੱਖਾ ਦੱਸੋ ਕਿਹੜਾ ।
ਵੰਡ ਛਕੋ ਦੇ ਨਾਅਰੇ ਤੇ ਇਹਨਾਂ ਨੇ ਹੱਸ ਕੇ ਫੁੱਲ ਚੜਾਏ ।
ਇਹ ਅੱਤਵਾਦੀਆਂ ਨੇ ਪਏ ਆ ਥਾਂ ਥਾਂ ਲੰਗਰ ਲਾਏ।

ਡੁੱਬ ਚਲੇ ਲੋਕਾਂ ਨੂੰ ਪਿੱਠ ਦੇ ਉੱਤੇ ਬਿਠਾ ਕੇ ਕੱਢ ਦੇ।
ਬਿਪਤਾ ਦੇ ਵਿੱਚ ਇਹੇ ਕੱਲਾਂ ਨਹੀਂ ਕਿਸੇ ਨੂੰ ਛੱਡ ਦੇ।
ਇਹ ਪੁੱਤ ਨੇ ਗੁਜ਼ਰੀ ਦੇ ਜਿੰਨਾ ਸਿਰ ਦੇ ਕੇ ਕੋਲ ਨਿਭਾਏ ।
ਇਹ ਅੱਤਵਾਦੀਆਂ ਨੇ ਪਏ ਆ ਥਾਂ ਥਾਂ ਲੰਗਰ ਲਾਏ।

ਜਿੱਥੇ ਸਰਕਾਰ ਨਹੀਂ ਪਹੁੰਚਦੀ ਉੱਥੇ ਵੀ ਇਹ ਦਿਸਦੇ ,
ਇਹ ਸੂਰਜ ਵਰਗੇ ਨੇ ਗੁਰੂ ਦੀ ਮਰਜ਼ੀ ਬਿਨ ਨਈ ਛਿਪਦੇ।
ਅੱਜ ਗੋਦੀ ਮੀਡੀਆ ਜੀ ਸਾਡਾ ਕਿਉਂ ਨਾ ਸੱਚ ਦਿਖਾਏ।
ਇਹ ਅੱਤਵਾਦੀਆਂ ਨੇ ਪਏ ਆ ਥਾਂ ਥਾਂ ਲੰਗਰ ਲਾਏ।

ਪਾਣੀ ਦੁੱਧ ਦਵਾਈਆਂ ਤੇ ਪਸ਼ੂਆਂ ਲਈ ਲਿਜਾਂਦੇ ਪੱਠੇ ,
ਵੀਰਪਾਲ ਭੱਠਲ ਇਹੇ ਲੜਨ ਮੁਸੀਬਤਾਂ ਦੇ ਨਾਲ ਇਕੱਠੇ।
ਲਹਿੰਦੇ ਵੱਲ ਹੜ ਆਏ ਚੜਦਾ ਵੇਖ ਪੰਜਾਬ ਬਚਾਏ।
ਇਹ ਅੱਤਵਾਦੀਆਂ ਨੇ ਪਏ ਆ ਥਾਂ ਥਾਂ ਲੰਗਰ ਲਾਏ।

ਕੀ ਲੈਣਾ ਏਕੀ ਲੈਣਾ ਏ ਪਿਆਰ ਮੁਹੱਬਤ ਕਰਕੇ ਆਪਾਂ ਨੇ।ਕੀ ਲੈਣਾ ਏ ਇਸ਼ਕ ਦਾ ਕੈਦਾ ਪੜ੍ਹ ਕੇ ਆਪਾਂ ਨੇ।ਮੈਂ ਬਹੁਤ ਵੇਖੀਆਂ ਹੀਰਾਂ ਇੱਥੇ ਵਿਲਕ ਦੀਆਂ,...
31/08/2025

ਕੀ ਲੈਣਾ ਏ

ਕੀ ਲੈਣਾ ਏ ਪਿਆਰ ਮੁਹੱਬਤ ਕਰਕੇ ਆਪਾਂ ਨੇ।
ਕੀ ਲੈਣਾ ਏ ਇਸ਼ਕ ਦਾ ਕੈਦਾ ਪੜ੍ਹ ਕੇ ਆਪਾਂ ਨੇ।
ਮੈਂ ਬਹੁਤ ਵੇਖੀਆਂ ਹੀਰਾਂ ਇੱਥੇ ਵਿਲਕ ਦੀਆਂ,
ਕੀ ਲੈਣਾ ਏ ਇਸ਼ਕ ਦੀ ਅੱਗ ਵਿਚ ਸੜਕੇ ਆਪਾਂ ਨੇ।

ਜੋਬਨ ਲੁੱਟ ਕੇ ਤੁਰਦੇ ਲੱਗਦੇ ਕਾਤਿਲ ਰੂਹਾਂ ਦੇ,
ਕੀ ਲੈਣਾ ਏ ਪੀੜ ਹਿਜ਼ਰ ਦੀ ਜਰਕੇ ਆਪਾਂ ਨੇ।
ਫੇਰ ਕੋਸੇਗਾ ਮਨਾਂ ਬੈਠ ਤਕਦੀਰਾਂ ਨੂੰ,
ਕੀ ਲੈਣਾ ਏ ਅੱਖ ਕਿਸੇ ਲਈ ਭਰਕੇ ਆਪਾਂ ਨੇ।

ਪਿਆਰ ਵਪਾਰ ਬਣਾ ਲਿਆ ਏ ਇੱਥੇ ਲੋਕਾਂ ਨੇ,
ਕੀ ਲੈਣਾ ਏ ਵਿੱਚ ਝਨਾਂ ਦੇ ਤਰਕੇ ਆਪਾਂ ਨੇ।
ਰੂਹਦਾਰੀ ਦੀਆਂ ਸਾਂਝਾਂ ਇੱਥੇ ਪਾਉਂਦਾ ਨੀ ਕੋਈ,
ਕੀ ਲੈਣਾ ਏ ਸੂਲੀ ਉੱਤੇ ਚੜ੍ਹ ਕੇ ਆਪਾਂ ਨੇ।

ਮਾਪੇ ਜੋਂ ਕੁਝ ਸੋਚਣਗੇ ਚੰਗਾ ਹੀ ਸੋਚਣਗੇ,
ਕੀ ਲੈਣਾ ਏ ਉਨ੍ਹਾਂ ਅੱਗੇ ਅੜਕੇ ਆਪਾਂ ਨੇ।
ਤੱਕਲੇ ਦੇ ਤੰਦ ਨਾਲੋਂ ਕੱਚੀ ਅੱਜਕਲ੍ਹ ਦੀ ਯਾਰੀ,
ਵੀਰਪਾਲ ਕੀ ਲੈਣਾ ਏ ਦਿਲ ਹਰਕੇ ਆਪਾਂ ਨੇ।

ਵੀਰਪਾਲ ਕੌਰ ਭੱਠਲ

Good night ji
30/08/2025

Good night ji

ਮੁਸੀਬਤਾਂ ਤੋਂ ਘਬਰਾ ਕੇ ਹਾਰ ਨਹੀਂ ਮੰਨੀ, ਮੇਰੇ ਲਈ ਹਰ ਦਿਨ ਜੰਗ ਵਰਗਾ ਏ ।ਹਲਾਤਾਂ ਨਾਲ ਲੜਨ ਦ ਹੌਸਲਾ ਤੇ ਕਿਸਮਤ ਨੂੰ ਸਵਾਰਨ ਦਾ ਹੁਨਰ ਮੇਰੇ ਕੋ...
30/08/2025

ਮੁਸੀਬਤਾਂ ਤੋਂ ਘਬਰਾ ਕੇ ਹਾਰ ਨਹੀਂ ਮੰਨੀ, ਮੇਰੇ ਲਈ ਹਰ ਦਿਨ ਜੰਗ ਵਰਗਾ ਏ ।
ਹਲਾਤਾਂ ਨਾਲ ਲੜਨ ਦ ਹੌਸਲਾ ਤੇ ਕਿਸਮਤ ਨੂੰ ਸਵਾਰਨ ਦਾ ਹੁਨਰ ਮੇਰੇ ਕੋਲ ਹੈ।
ਇਸ ਲਈ ਬੁਰੇ ਤੋਂ ਬੁਰੇ ਹਾਲਾਤ ਵਿੱਚ ਵੀ ਮੈਂ ਮੁਸਕਰਾਉਂਦੀ ਹਾਂ।
ਵੀਰਪਾਲ ਭੱਠਲ

ਬਰਿੰਦਰ ਪੁੱਤ ਤੁਹਾਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ❤️ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਤਰੱਕੀ ਤੇ ਢੇਰ ਸਾਰੀਆਂ ਖੁਸ਼ੀਆਂ ਬਖ਼ਸ਼ਣ 👑ਦੁ...
29/08/2025

ਬਰਿੰਦਰ ਪੁੱਤ ਤੁਹਾਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ❤️
ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਤਰੱਕੀ ਤੇ ਢੇਰ ਸਾਰੀਆਂ ਖੁਸ਼ੀਆਂ ਬਖ਼ਸ਼ਣ 👑
ਦੁਨੀਆ ਵਿੱਚ ਤੁਹਾਡਾ ਮਾਨ ਸਨਮਾਨ ਵਧੇ 💕ਸੁਪਨੇ ਖਵਾਹਿਸ਼ਾਂ ਤੁਹਾਡੀਆਂ ਪੂਰੀਆਂ ਕਰੇ ਵਾਹਿਗੁਰੂ ਜੀ।
Love you my son

ਰਾਜੀ ਖੁਸ਼ੀ ਵਸਦਾ ਰਹੇ, ਮੇਰਾ ਜਿੱਥੇ ਜਿੱਥੇ ਵੱਸਦਾ ਪੰਜਾਬ।
28/08/2025

ਰਾਜੀ ਖੁਸ਼ੀ ਵਸਦਾ ਰਹੇ,
ਮੇਰਾ ਜਿੱਥੇ ਜਿੱਥੇ ਵੱਸਦਾ ਪੰਜਾਬ।

Address


Telephone

+919592951101

Website

Alerts

Be the first to know and let us send you an email when Virpal Kaur Bhathal posts news and promotions. Your email address will not be used for any other purpose, and you can unsubscribe at any time.

Contact The Business

Send a message to Virpal Kaur Bhathal:

  • Want your business to be the top-listed Media Company?

Share