Saanjh

Saanjh ਸਾਡਾ ਮਕਸਦ ਤੁਹਾਡੀ ਆਵਾਜ਼ ਨੂੰ ਜ਼ੋਰਦਾਰ ਢੰਗ ਨਾਲ ਪੇਸ਼ ਕਰਨਾ

ਦੱਸ ਸਕਦੇ ਹੋ ਮੁਕਤਸਰ ਵਿਖੇ ਆਹ ਕਿਹੜਾ ਰੋਡ ਹੈ ਭਲਾ....
23/07/2025

ਦੱਸ ਸਕਦੇ ਹੋ ਮੁਕਤਸਰ ਵਿਖੇ ਆਹ ਕਿਹੜਾ ਰੋਡ ਹੈ ਭਲਾ....

23/07/2025

ਗਿੱਦੜਬਾਹਾ : ਪੁਲਿਸ ਦੀ ਵਰਦੀ ਵਿੱਚ ਆਹ ਠੱ/ਗ ਧੋਖਾ/ਧੜੀ ਰਾਹੀਂ ਦੁਕਾਨਦਾਰਾਂ ਨਾਲ ਮਾਰ ਰਿਹਾ ਸੀ ਠੱ/ਗੀ

ਮੌਨਸੂਨ ਦੌਰਾਨ ਆਮ ਤੇ ਕੀਤੀਆਂ ਜਾਣ ਵਾਲੀਆਂ ਗਲਤੀਆਂ
23/07/2025

ਮੌਨਸੂਨ ਦੌਰਾਨ ਆਮ ਤੇ ਕੀਤੀਆਂ ਜਾਣ ਵਾਲੀਆਂ ਗਲਤੀਆਂ

22/07/2025

ਗਿੱਦੜਬਾਹਾ ਪੁਲਿਸ ਨੇ ਚੋਰੀ ਦੇ 8 ਮੋਟਰਸਾਈਕਲ ਸਮੇਤ ਇੱਕ ਨੂੰ ਕੀਤਾ ਕਾਬੂ

22/07/2025

ਸਮਾਂ ਸਵੇਰ ਦੇ 7 ਵਜ਼ੇ, ਸਥਾਨ ਮੁਕਤਸਰ ਦਾ ਬੱਸ ਸਟੈਂਡ, ਕੁਤਿਆਂ ਦਾ ਝੁੰਡ

21/07/2025

ਮੁਕਤਸਰ: ਪਿੰਡ ਮਾਹੂਆਣਾ ਵਿਖੇ ਨੌਜਵਾਨ ਨਸ਼ੀਲੀ ਗੋਲੀਆਂ ਸਮੇਤ ਕਾਬੂ

21/07/2025

ਮੁਕਤਸਰ : ਸੀਵਰੇਜ ਜਾਮ ਤੋਂ ਪਰੇਸ਼ਾਨ ਲੋਕਾਂ ਨੇ ਦਿੱਤੀ ਧਰਨਾ ਪ੍ਰਦਰਸ਼ਨ ਦੀ ਚੇਤਾਵਨੀ

ਪਿਛਲੇ ਇੱਕ ਮਹੀਨੇ ਵਿੱਚ – ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ 1300 ਸ਼ਿਕਾਇਤਾਂ 'ਚੋਂ 1000 ਤੋਂ ਵੱਧ ਦਾ ਨਿਪਟਾਰਾ;  ਲੋਕਾਂ ਨੂੰ ਸਾਈਬਰ ਫਰਾਡ...
20/07/2025

ਪਿਛਲੇ ਇੱਕ ਮਹੀਨੇ ਵਿੱਚ – ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ 1300 ਸ਼ਿਕਾਇਤਾਂ 'ਚੋਂ 1000 ਤੋਂ ਵੱਧ ਦਾ ਨਿਪਟਾਰਾ;

ਲੋਕਾਂ ਨੂੰ ਸਾਈਬਰ ਫਰਾਡ ਤੋਂ ਸੁਚੇਤ ਹੋਣ ਦੀ ਕੀਤੀ ਅਪੀਲ: ਐਸ.ਐਸ.ਪੀ ਡਾ. ਅਖਿਲ ਚੌਧਰੀ

ਸ੍ਰੀ ਮੁਕਤਸਰ ਸਾਹਿਬ, 20 ਜੁਲਾਈ (ਸਾਂਝ) - ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਜ਼ਿਲ੍ਹਾ ਵਾਸੀਆਂ ਦੀ ਸੁਰੱਖਿਆ ਦੇ ਲਈ ਦਿਨ ਰਾਤ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਦੇ ਚਲਦਿਆ ਐਸ.ਐਸ.ਪੀ. ਡਾ. ਅਖਿਲ ਚੌਧਰੀ, ਆਈ.ਪੀ.ਐਸ. ਦੀ ਅਗਵਾਈ ਹੇਠ ਜਿੱਥੇ ਨਸ਼ਾ, ਗੈਰਕਾਨੂੰਨੀ ਗਤੀਵਿਧੀਆਂ ਅਤੇ ਕ੍ਰਾਈਮ ਵਿਰੁੱਧ ਮੁਹਿੰਮ ਜਾਰੀ ਹੈ, ਉੱਥੇ ਹੀ ਦਫ਼ਤਰ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਵਿੱਚ ਆਉਣ ਵਾਲੀਆਂ ਲੋਕਾਂ ਦੀਆ ਸ਼ਿਕਾਇਤਾਂ ਨੂੰ ਵੀ ਪਹਿਲ ਦੇ ਅਧਾਰ 'ਤੇ ਨਿਪਟਾਇਆ ਜਾ ਰਿਹਾ ਹੈ। ਐਸ.ਐਸ.ਪੀ ਦਫਤਰ ਆਉਣ ਵਾਲੇ ਹਰ ਇਕ ਸ਼ਖ਼ਸ ਦੀ ਗੱਲ ਪੂਰੀ ਗੰਭੀਰਤਾ ਨਾਲ ਸੁਣੀ ਜਾਂਦੀ ਹੈ। ਐਸ.ਐਸ.ਪੀ ਡਾ. ਅਖਿਲ ਚੌਧਰੀ ਨੇ ਕਿਹਾ ਕਿ "ਇਨਸਾਫ਼ ਦੇ ਦਰਵਾਜ਼ੇ ਸਾਰਿਆਂ ਲਈ ਖੁੱਲੇ ਹਨ, ਲੋਕ ਬੇਝਿਜਕ ਆਪਣੇ ਮੁੱਦੇ ਸਾਂਝੇ ਕਰਨ"।

1 ਜੂਨ ਤੋਂ 19 ਜੁਲਾਈ 2025 ਤੱਕ – ਸਿਰਫ 49 ਦਿਨਾਂ ਵਿੱਚ 1300 ਸ਼ਿਕਾਇਤਾਂ ਪ੍ਰਾਪਤ ਹੋਈਆਂ ਜਿਸ ਵਿੱਚੋਂ 1000 ਤੋਂ ਵੱਧ ਦਾ ਨਿਪਟਾਰਾ ਹੋਇਆ।

ਐਸ.ਐਸ.ਪੀ ਦਫਤਰ ਵਿੱਚ 1 ਜੂਨ 2025 ਤੋਂ 19 ਜੁਲਾਈ 2025 ਤੱਕ, 49 ਦਿਨਾਂ ਦੇ ਅੰਦਰ ਕੁੱਲ 1300 ਸ਼ਿਕਾਇਤਾਂ ਪ੍ਰਾਪਤ ਹੋਈਆਂ। ਇਨ੍ਹਾਂ ਵਿੱਚੋਂ 1005 ਦਰਖਾਸਤਾਂ ਦਾ ਨਿਪਟਾਰਾ ਕਰਕੇ ਲੋਕਾਂ ਦੀ ਤਸੱਲੀ ਕਰਵਾਈ ਗਈ। ਐਸ.ਐਸ.ਪੀ ਨੇ ਦੱਸਿਆ ਕਿ ਬਾਕੀ ਰਹਿ ਗਈਆਂ ਸ਼ਿਕਾਇਤਾਂ ‘ਤੇ ਵੀ ਕਾਰਵਾਈ ਜਾਰੀ ਹੈ । ਐਸ.ਐਸ.ਪੀ ਨੇ ਕਿਹਾ ਕਿ, "ਸਾਡੇ ਲਈ ਹਰ ਸ਼ਿਕਾਇਤ ਮਹੱਤਵਪੂਰਕ ਹੈ, ਇਨਸਾਫ਼ ਵਿੱਚ ਢਿੱਲ ਜਾਂ ਰੁਕਾਵਟ ਕਿਸੇ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਲਈ ਸੰਬੰਧਿਤ ਪੁਲਿਸ ਅਧਿਕਾਰੀਆਂ ਨੂੰ ਸਮੇਂ-ਸਮੇਂ ਤੇ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ। "

ਸਾਈਬਰ ਕ੍ਰਾਈਮ ਵਿਰੁੱਧ ਤੁਰੰਤ ਕਾਰਵਾਈ – ₹54 ਲੱਖ ਤੋਂ ਵੱਧ ਰਕਮ ਵਾਪਸ ਕਰਵਾਈ ਗਈ, ਲੋਕਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਜਾਰੀ

ਇਸ ਦੌਰਾਨ ਐੱਸ.ਐੱਸ.ਪੀ ਸ੍ਰੀ ਮੁਕਤਸਰ ਸਾਹਿਬ ਡਾ. ਅਖਿਲ ਚੌਧਰੀ ਦੀ ਅਗਵਾਈ ਹੇਠ ਸਾਈਬਰ ਕ੍ਰਾਈਮ ਸੰਬੰਧੀ ਦਰਜ ਹੋਈਆਂ ਦਰਜਨਾਂ ਦਰਖਾਸਤਾਂ ਤੇ ਤੁਰੰਤ ਕਾਰਵਾਈ ਕੀਤੀ ਗਈ। ਆਧੁਨਿਕ ਠੱਗੀ ਦੇ ਢੰਗ ਜਿਵੇਂ ਕਿ ਝੂਠੇ ਲੋਨ, ਓ.ਐਲ.ਐਕਸ ਠੱਗੀ, ਬੈਂਕ ਕਸਟਮਰ ਕੇਅਰ ਦੇ ਨਾਂ ਤੇ ਠੱਗੀ, ਫੇਕ ਲਿੰਕ ਰਾਹੀਂ ਪੈਸਾ ਕੱਟਣਾ, ਆਨਲਾਈਨ ਗੇਮਾਂ ਦੇ ਨਾਂ ਤੇ ਠੱਗੀ ਆਦਿ ਦੀ ਜਾਂਚ ਕਰਕੇ, ਕੁੱਲ ₹54,04,873 ਦੀ ਰਕਮ ਵਾਪਸ ਕਰਵਾਈ ਗਈ, ਜਿਸ ਨਾਲ ਨਾਗਰਿਕਾਂ ਨੂੰ ਵੱਡੀ ਰਾਹਤ ਮਿਲੀ।

ਸਾਈਬਰ ਫਰੋਡ ਦੇ 01 ਫਰਵਰੀ 2025 ਤੋਂ ਲੈ ਕੇ ਅੱਜ ਤੱਕ:

ਕੁੱਲ 65 ਕੇਸ ਅਦਾਲਤ ਵਿੱਚ ਪੇਸ਼ ਕੀਤੇ ਗਏ।

29 ਕੇਸ ਕੋਰਟ ਵਿਚ ਫੈਸਲੇ ਦੀ ਉਡੀਕ 'ਚ ਹਨ।

15 ਕੇਸਾਂ 'ਚ ਕੋਰਟ ਤੋਂ ਰਕਮ ਜਾਰੀ ਕਰਨ ਦੇ ਹੁਕਮ ਮਿਲੇ।

47 ਕੇਸਾਂ 'ਚ ਰਕਮ ਰੀਫੰਡ ਹੋਈ

8 ਮੁਕਦਮੇ ਦਰਜ ਕੀਤੇ ਗਏ।

ਪੀੜਤਾਂ ਦੇ ਪੈਸੇ ਵਾਪਸ ਲਿਆਉਣ ਲਈ, ਟੀਮ ਵੱਲੋਂ ਬੈਂਕਾਂ, ਫਿਨਟੈਕ ਕੰਪਨੀਆਂ, ਨੈਸ਼ਨਲ ਸਾਈਬਰ ਪੋਰਟਲ, ਅਤੇ ਅਦਾਲਤਾ ਰਾਹੀ ਕਾਰਵਾਈ ਕੀਤੀ ਜਾਂਦੀ ਹੈ।

ਲੋਕਾਂ ਲਈ ਸੰਦੇਸ਼:

ਸਾਈਬਰ ਕ੍ਰਾਈਮ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ, ਐੱਸ.ਐੱਸ.ਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਲੋਕਾਂ ਲਈ ਨਿਰੰਤਰ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ।

“ਕੋਈ ਵੀ ਵਿਅਕਤੀ ਜੇਕਰ ਠੱਗੀ ਦਾ ਸ਼ਿਕਾਰ ਹੁੰਦਾ ਹੈ ਤਾਂ ਤੁਰੰਤ 1930 ਨੰਬਰ 'ਤੇ ਕਾਲ ਕਰਕੇ ਆਪਣੀ ਸ਼ਿਕਾਇਤ ਦਰਜ ਕਰਵਾਏ। ਜਿੰਨੀ ਜਲਦੀ ਰਿਪੋਰਟ ਕਰੋਗੇ, ਉਨੀ ਹੀ ਜਲਦੀ ਪੈਸਾ ਰੋਕਿਆ ਜਾ ਸਕਦਾ ਹੈ।”

ਸਾਈਬਰ ਠੱਗੀ ਤੋਂ ਬਚਣ ਲਈ ਕਿਸੇ ਵੀ ਅਣਜਾਣ ਲਿੰਕ 'ਤੇ ਕਲਿੱਕ ਨਾ ਕਰੋ, ਆਪਣੇ ਬੈਂਕ ਜਾਂ ਆਧਾਰ ਵੇਰਵੇ ਕਿਸੇ ਨਾਲ ਸਾਂਝੇ ਨਾ ਕਰੋ, ਅਤੇ ਜੇਕਰ ਤੁਹਾਨੂੰ ਕੋਈ ਠੱਗੀ ਵਾਲਾ ਮੈਸੇਜ ਜਾਂ ਕਾਲ ਆਵੇ ਤਾਂ ਤੁਰੰਤ ਸਾਈਬਰ ਟੀਮ ਜਾਂ ਨਜ਼ਦੀਕੀ ਥਾਣੇ ਨੂੰ ਜਾਣਕਾਰੀ ਦਿਓ।
ਸਾਡੇ ਹੈਲਪਲਾਈਨ ਨੰਬਰ 80549-42100 ਤੇ ਵੀ ਤੁਸੀਂ ਸਿੱਧਾ ਸੰਪਰਕ ਕਰ ਸਕਦੇ ਹੋ।

19/07/2025

ਸਵੱਛ ਸਰਵੇਖਣ: ਅਸਤੀਫਾ ਦੇਣ ਕੋਂਸਲਰ, ਪ੍ਰਧਾਨ, ਵਿਧਾਇਕ : ਸ਼ਹਿਰ ਨਿਵਾਸੀ

19/07/2025

ਮੁਕਤਸਰ: ਭਾਜਪਾ ਆਗੂਆਂ ਵੱਲੋਂ ਪੰਚਾਇਤ ਮੈਂਬਰ ਚੋਣਾਂ ਦੀ ਨਾਮਜ਼ਦਗੀ ਦੌਰਾਨ ਸਰਕਾਰ ਤੇ ਧੱਕੇਸ਼ਾਹੀ ਕਰਨ ਦਾ ਦੋਸ਼

Ashwani Girdher BJP Punjab BJP INDIA PoojaRani Kakkar Raj Bhateja Melu Rajesh Pathela -Gora

19/07/2025
19/07/2025

ਮੁਕਤਸਰ : ਨੌਜਵਾਨ ਦਾ ਕ/ਤ/ਲ ਕਰਨ ਵਾਲੇ ਤਿੰਨ ਮੁਲਜ਼ਮ ਪੁਲਿਸ ਨੇ ਕੀਤੇ ਕਾ/ਬੂ : ਮਨਮੀਤ ਢਿੱਲੋ, ਐਸਪੀ

Address


Alerts

Be the first to know and let us send you an email when Saanjh posts news and promotions. Your email address will not be used for any other purpose, and you can unsubscribe at any time.

Contact The Business

Send a message to Saanjh:

Shortcuts

  • Address
  • Telephone
  • Alerts
  • Contact The Business
  • Claim ownership or report listing
  • Want your business to be the top-listed Media Company?

Share

Epaper Saanjh Daily

ਖਬਰ ਅਤੇ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋਂ