Malwa Post

Malwa Post MALWA POST
Punjabi Newspaper (News, Stories, Trade, Cultural, Political, Sports, Exhibitions, Food Festival, Stalls & Singers Fair)

ਪੰਜਾਬੀ ਅਖ਼ਬਾਰ ਮਾਲਵਾ ਪੋਸਟ ਵਿੱਚ ਤੁਹਾਡੇ ਆਸ ਪਾਸ ਦੀਆਂ ਖ਼ਬਰਾਂ, ਇਸ਼ਤਿਹਾਰ, ਰਚਨਾਵਾਂ, ਲੇਖ, ਕਹਾਣੀਆਂ, ਫੋਟੋ, ਨੁਸਕੇ, ਚੁਟਕਲੇ ਆਦਿ ਭੇਜਣ ਲਈ ਸਾਨੂੰ ਈਮੇਲ [email protected], [email protected]  ਕਰੋ ਅਤੇ ਦੇਸ਼ ਵਿਦੇਸ਼ ਦੀਆਂ ਸਰਗਰਮੀਆਂ ਬਾਰੇ ਜਾਣਕਾਰੀ ਲਈ ਸਾਡੀ ਵੈਬ-ਸਾਈਟ www.malwapost.blogspot.in ਵੇਖੋ।
ਧੰਨਵਾਦ ਸਹਿਤ
ਟੀਮ ਮਾਲਵਾ ਪੋਸਟ, ਬਠਿੰਡਾ।

30/10/2024
ਬਿਨਾਂ ਜਿੰਮ ਤੇ ਕਸਰਤ ਦੇ ਘਰ ਬੈਠੇ ਇੰਝ ਘਟਾਓ ਵਜ਼ਨ, ਕਰੋ ਇਹ 6 ਕੰਮ, 60 ਦਿਨਾਂ 'ਚ ਮਿਲੇਗਾ ਰਿਜ਼ਲਟLose Weight At Home Without Gym: ਹਰ ਕਿ...
22/10/2024

ਬਿਨਾਂ ਜਿੰਮ ਤੇ ਕਸਰਤ ਦੇ ਘਰ ਬੈਠੇ ਇੰਝ ਘਟਾਓ ਵਜ਼ਨ, ਕਰੋ ਇਹ 6 ਕੰਮ, 60 ਦਿਨਾਂ 'ਚ ਮਿਲੇਗਾ ਰਿਜ਼ਲਟ

Lose Weight At Home Without Gym: ਹਰ ਕਿਸੇ ਦੀ ਲਾਈਫ ਅੱਜ ਕੱਲ ਟੈਂਸ਼ਨਾਂ ਨਾਲ ਭਰੀ ਹੋਈ ਹੈ। ਇਸੇ ਕਰਕੇ ਕਈ ਲੋਕਾਂ ਨੂੰ ਡਿਪਰੈਸ਼ਨ ਹੋ ਜਾਂਦਾ ਹੈ ਅਤੇ ਉਹ ਜਾਂ ਤਾਂ ਬਹੁਤ ਜ਼ਿਆਦਾ ਖਾਣ ਲੱਗ ਜਾਂਦਾ ਹੈ ਜਾਂ ਫਿਰ ਸਾਰਾ ਦਿਨ ਇੱਕੋ ਜਗ੍ਹਾ 'ਤੇ ਪਿਆ ਰਹਿੰਦਾ ਹੈ। ਇਸ ਵਜ੍ਹਾ ਕਰਕੇ ਇਨ੍ਹਾਂ ਲੋਕਾਂ ਦਾ ਵਜ਼ਨ ਵਧ ਜਾਂਦਾ ਹੈ। ਦੂਜੀ ਵਜ੍ਹਾ ਇਹ ਹੁੰਦੀ ਹੈ ਕਿ ਕੁੱਝ ਲੋਕ ਬਿਜ਼ੀ ਲਾਈਫ ਕਰਕੇ ਆਪਣੇ ਲਈ ਸਮਾਂ ਨਹੀਂ ਕੱਢ ਪਾਉਂਦੇ, ਜਿਸ ਕਰਕੇ ਨਾ ਤਾਂ ਉਹ ਕਸਰਤ ਕਰਦੇ ਹਨ ਅਤੇ ਨਾ ਹੀ ਉਹ ਜਿੰਮ ਜਾ ਸਕਦੇ ਹਨ, ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਘਰ ਬੈਠੇ ਕਿਵੇਂ ਬਿਨਾਂ ਜਿੰਮ ਤੇ ਕਸਰਤ ਦੇ ਵਜ਼ਨ ਘਟਾ ਸਕਦੇ ਹੋ। ਤਾਂ ਆਓ ਤੁਹਾਨੂੰ ਦੱਸਦੇ ਹਾਂ:

1. ਸਵੇਰੇ ਉੱਠਦੇ ਸਾਰ ਕੋਸੇ ਪਾਣੀ ਨਾਲ ਕਰੋ ਸ਼ੁਰੂਆਤ
ਸਵੇਰੇ ਤੁਸੀਂ ਕਿਸੇ ਵੇਲੇ ਵੀ ਉੱਠੋ, ਉੱਠਣ ਸਾਰ ਕੋਸਾ ਪਾਣੀ ਜ਼ਰੂਰ ਪੀਓ। ਇਸ ਤੋਂ ਬਾਅਦ ਅੱਧਾ ਘੰਟਾ ਕੁੱਝ ਵੀ ਨਾ ਖਾਓ ਪੀਓ। ਇਸ ਨਾਲ ਤੁਸੀਂ ਤਰੋਂ ਤਾਜ਼ਾ ਫੀਲ ਕਰੋਗੇ ਤੇ ਤਹਾਡਾ ਪੇਟ ਵੀ ਸਾਫ ਰਹਿਣ ਲੱਗ ਪਵੇਗਾ ਅਤੇ ਨਾਲ ਨਾਲ ਪੇਟ ਦੀ ਚਰਬੀ ਵੀ ਪਿਘਲਣ ਲੱਗ ਜਾਵੇਗੀ। ਤੁਹਾਨੂੰ 2 ਮਹੀਨੇ ਬਾਅਦ ਫਰਕ ਖੁਦ ਪਤਾ ਲੱਗੇਗਾ।

2. ਚੀਨੀ ਦਾ ਸੇਵਨ ਬੰਦ ਕਰੋ
ਬਿਨਾਂ ਜਿੰਮ ਜਾਂ ਕਸਰਤ ਦੇ ਤੁਸੀਂ ਵਜ਼ਨ ਘਟਾ ਸਕਦੇ ਹੋ, ਪਰ ਇਸ ਦੇ ਨਾਲ ਤੁਹਾਨੂੰ ਕਈ ਚੀਜ਼ਾਂ 'ਤੇ ਕੰਟਰੋਲ ਕਰਨਾ ਪਵੇਗਾ। ਇਸ 'ਚ ਸਭ ਤੋਂ ਪਹਿਲੀ ਚੀਜ਼ ਹੈ ਚੀਨੀ। ਤੁਸੀਂ ਦੇਖਿਆ ਹੋਵੇਗਾ ਕਿ ਸੈਲੇਬ੍ਰਿਟੀਜ਼ ਅਕਸਰ ਹੀ ਕਹਿੰਦੇ ਨਜ਼ਰ ਆਉਂਦੇ ਹੁੰਦੇ ਹਨ ਕਿ ਚੀਨੀ ਸਿਹਤ ਲਈ ਬਹੁਤ ਹਾਨੀਕਾਰਕ ਹੁੰਦੀ ਹੈ। ਇਹ ਬਿਲਕੁਲ ਸਹੀ ਹੈ। ਚੀਨੀ ਦਾ ਸੇਵਨ ਤੁਹਾਡੇ ਪੇਟ ਦੀ ਚਰਬੀ ਨੂੰ ਵਧਾਏਗਾ। ਤੁਹਾਨੂੰ ਘੱਟੋ ਘੱਟ 2 ਮਹੀਨੇ ਇਹ ਨਿਸ਼ਚਾ ਕਰਨਾ ਹੈ ਕਿ ਤੁਸੀਂ 2 ਮਹੀਨੇ ਚੀਨੀ ਦੇ ਨੇੜੇ ਖੜੋਗੇ ਵੀ ਨਹੀਂ। ਫਿਰ ਤੁਹਾਨੂੰ ਆਪਣੇ ਆਪ ਫਰਕ ਪਤਾ ਲੱਗੇਗਾ।

3. ਸੂਰਜ ਛਿਪਣ ਤੋਂ ਪਹਿਲਾਂ ਰਾਤ ਦਾ ਖਾਣਾ ਖਾਓ
ਕਈ ਲੋਕਾਂ ਨੂੰ ਰਾਤੀਂ ਲੇਟ ਖਾਣਾ ਖਾਣ ਦੀ ਆਦਤ ਹੁੰਦੀ ਹੈ। ਜੋ ਕਿ ਬਹੁਤ ਹੀ ਗਲਤ ਹੈ। ਅਸੀਂ ਮੰਨਦੇ ਹਾਂ ਕਿ ਕਈ ਲੋਕ ਰਾਤ ਨੂੰ ਲੇਟ ਤੱਕ ਡਿਊਟੀ ਕਰਦੇ ਹਨ, ਪਰ ਫਿਰ ਵੀ ਤੁਹਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਤੁਸੀਂ 7 ਵਜੇ ਤੋਂ ਪਹਿਲਾਂ ਪਹਿਲਾਂ ਖਾਣਾ ਖਾ ਲਓ। ਇਸ ਨਾਲ ਤੁਹਾਡੇ ਸੌਣ ਦੇ ਸਮੇਂ ਤੱਕ ਖਾਣਾ ਪਚ ਜਾਵੇਗਾ ਅਤੇ ਤੁਹਾਨੂੰ ਮੋਟਾਪਾ ਨਹੀਂ ਹੋਵੇਗਾ।

4. ਹਫਤੇ 'ਚ ਇੱਕ ਦਿਨ ਫਾਸਟਿੰਗ ਜ਼ਰੂਰ ਕਰੋ
ਹਫਤੇ 'ਚ ਇੱਕ ਦਿਨ ਫਾਸਟਿੰਗ ਜ਼ਰੂਰ ਕਰਨੀ ਚਾਹੀਦੀ ਹੈ। ਸਾਇੰਸ ਵੀ ਇਹੀ ਕਹਿੰਦੀ ਹੈ ਕਿ ਹਫਤੇ 'ਚ ਇੱਕ ਦਿਨ ਤੁਹਾਡੇ ਲਿਵਰ ਨੂੰ ਆਂਦਰਾਂ ਨੂੰ ਰੈਸਟ ਮਿਲਣਾ ਜ਼ਰੂਰੀ ਹੈ। ਇਸ ਦੇ ਲਈ ਤੁਹਾਨੂੰ ਦਿਨ ਰਾਤ ਭੁੱਖਾ ਰਹਿਣ ਦੀ ਜ਼ਰੂਰਤ ਨਹੀਂ, ਤੁਸੀਂ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਫਾਸਟਿੰਗ ਕਰ ਸਕਦੇ ਹੋ। ਜਾਂ ਫਿਰ ਆਪਣੇ ਹਿਸਾਬ ਦੇ ਸਮੇਂ ਨਾਲ ਫਾਸਟਿੰਗ ਕਰ ਸਕਦੇ ਹੋ। ਬੱਸ ਇਨ੍ਹਾਂ ਯਾਦ ਰੱਖੋ ਕਿ ਹਫਤੇ 'ਚ ਇੱਕ ਦਿਨ ਘੱਟੋ ਘੱਟ 10 ਘੰਟੇ ਆਪਣੇ ਪੇਟ ਨੂੰ ਅਰਾਮ ਦਿਓ। ਧਿਆਨ ਰਹੇ ਕਿ ਫਾਸਟਿੰਗ ਖੋਲਣ ਲੱਗੇ ਜ਼ਿਆਦਾ ਭਾਰਾ ਭੋਜਨ ਨਾ ਕਰੋ। ਜੇ ਤੁਹਾਨੂੰ ਰਾਤ ਨੂੰ ਭੁੱਖ ਲੱਗੇ ਤਾਂ ਦੁੱਧ ਦਾ ਗਲਾਸ ਪੀਓ।

5. ਵੱਧ ਤੋਂ ਵੱਧ ਤੁਰੋ
ਜੇ ਤੁਹਾਡੇ ਕੋਲ ਜਿੰਮ ਜਾਂ ਕਸਰਤ ਦਾ ਸਮਾਂ ਨਹੀਂ ਹੁੰਦਾ ਤਾਂ ਵੱਧ ਤੋਂ ਵੱਧ ਪੈਦਲ ਤੁਰਨ ਦੀ ਕੋਸ਼ਿਸ਼ ਕਰੋ। ਜਿਵੇਂ ਕਿ ਲਿਫਟ ਦੀ ਥਾਂ ਪੌੜੀਆਂ ਦਾ ਇਸਤੇਮਾਲ ਕਰੋ। ਜੇ ਤੁਸੀਂ ਬਾਜ਼ਾਰ ਤੋਂ ਕੋਈ ਸਾਮਾਨ ਲਿਆਉਣਾ ਹੋਵੇ ਤਾਂ ਕੋਸ਼ਿਸ਼ ਕਰੋ ਕਿ ਪੈਦਲ ਤੁਰ ਕੇ ਜਾਓ। ਤੁਹਾਨੂੰ ਇੱਕ ਦਿਨ 'ਚ ਘੱਟੋ ਘੱਟ 5000 ਜਾਂ ਇਸ ਤੋਂ ਵੱਧ ਕਦਮ ਜ਼ਰੂਰ ਤੁਰਨਾ ਚਾਹੀਦਾ ਹੈ, ਇਸ ਨਾਲ ਬੌਡੀ ਦਾ ਫੈਟ ਘਟਦਾ ਹੈ ਅਤੇ ਕੈਲੋਰੀਜ਼ ਬਰਨ ਹੁੰਦੀਆਂ ਹਨ। ਇਸ ਦੇ ਨਾਲ ਨਾਲ ਤੁਹਾਨੂੰ ਖੁਦ ਫਰਕ ਪਤਾ ਲੱਗੇਗਾ।

14/07/2024
THE TIME IS NOW. VOTE! FOR BETTER FUTURE.CONTACT US FOR DIGITAL STANDEE CALL : 9878709224
31/05/2024

THE TIME IS NOW. VOTE! FOR BETTER FUTURE.

CONTACT US FOR DIGITAL STANDEE CALL : 9878709224

20/02/2024

ਚੰਡੀਗੜ੍ਹ ਮੇਅਰ ਚੋਣਾਂ: ਸੁਪਰੀਮ ਕੋਰਟ ਨੇ 'ਆਪ' ਉਮੀਦਵਾਰ ਕੁਲਦੀਪ ਕੁਮਾਰ ਨੂੰ 'ਵਾਜਬ ਤੌਰ 'ਤੇ ਚੁਣਿਆ ਹੋਇਆ ਮੇਅਰ ਐਲਾਨਿਆ ਹੈ।

Address


Opening Hours

Monday 09:00 - 17:00
Tuesday 09:00 - 17:00
Wednesday 09:00 - 17:00
Thursday 09:00 - 17:00
Friday 09:00 - 17:00
Saturday 09:00 - 17:00

Telephone

+917696137257

Website

Alerts

Be the first to know and let us send you an email when Malwa Post posts news and promotions. Your email address will not be used for any other purpose, and you can unsubscribe at any time.

Contact The Business

Send a message to Malwa Post:

Shortcuts

  • Address
  • Telephone
  • Opening Hours
  • Alerts
  • Contact The Business
  • Claim ownership or report listing
  • Want your business to be the top-listed Media Company?

Share