Ragga Music India

  • Home
  • Ragga Music India

Ragga Music India When I was born, I was Sikh, We are Promoting Gurbani, Punjabi/Indian Music. Plz Buy
Original CD's DvD,s ACD,s to support n Save the industry.

All Ragi, Singers, Writers, Video Directors, Cameraman, Graphics Designer, Music Directors, Choreographers, Models,
Dancers, Designers, Recordists etc who related in music industry can contact with us. You can contact here for all type of Audio, Video & Films masters release. Our some projects is ready to release n working on many more. our punjabi Multi track project Name Earthquake singer Lehmbe

r Hussainpuri, Surinder Laddi, Jelly Manjitpuri, Parvej Pejji, Avtar Safri n other
We are doing a new multy project now. lead singer song Sung in this album. Need new singers n models MALE, FEMALE for our new upcoming allbum. If anyone intrested then contact us at: Ragga Music (India)
9718541313

Darshan Deedar Gurdwara Sri Poanta Sahib Patshahi 10vi, Sirmour Himachal Pradesh
12/07/2025

Darshan Deedar Gurdwara Sri Poanta Sahib Patshahi 10vi, Sirmour Himachal Pradesh

ਅਧਿਆਤਮਕ ਅਤੇ ਦੁਨਿਆਵੀ ਪ੍ਰਭੂਸੱਤਾ ਦੇ ਪ੍ਰਤੀਕਮੀਰੀ ਪੀਰੀ ਦਿਵਸਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ🙏🙏
05/07/2025

ਅਧਿਆਤਮਕ ਅਤੇ ਦੁਨਿਆਵੀ ਪ੍ਰਭੂਸੱਤਾ ਦੇ ਪ੍ਰਤੀਕ
ਮੀਰੀ ਪੀਰੀ ਦਿਵਸ
ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ🙏🙏

ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਦਿਹਾੜੇਦੇ ਮੌਕੇ ਤੇ ਉਹਨਾਂ ਦੀ ਮਹਾਨ ਸ਼ਹਾਦਤ ਨੂੰਕੋਟਿ ਕੋਟਿ ਪ੍ਰਣਾਮ 🙏🙏
25/06/2025

ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ
ਦੇ ਮੌਕੇ ਤੇ ਉਹਨਾਂ ਦੀ ਮਹਾਨ ਸ਼ਹਾਦਤ ਨੂੰ
ਕੋਟਿ ਕੋਟਿ ਪ੍ਰਣਾਮ 🙏🙏

ਵਡਾ ਤੇਰਾ ਦਰਬਾਰ ਸਚਾ ਤੁਧੁ ਤਖਤੁ॥ਸਿਰਜਣਾ ਦਿਵਸ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਆਪ ਸਭ ਜੀ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਆਪ ਸਭ...
16/06/2025

ਵਡਾ ਤੇਰਾ ਦਰਬਾਰ ਸਚਾ ਤੁਧੁ ਤਖਤੁ॥

ਸਿਰਜਣਾ ਦਿਵਸ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਆਪ ਸਭ ਜੀ ਨੂੰ ਲੱਖ ਲੱਖ ਵਧਾਈਆਂ ਹੋਣ ਜੀ

ਵਾਹਿਗੁਰੂ ਜੀ ਆਪ ਸਭ ਦੇ ਜੀਵਨ ਵਿਚ ਨਾਮ ਬਾਣੀ ਅਤੇ ਖੁਸ਼ੀਆਂ ਦਾ ਪ੍ਰਕਾਸ਼ ਕਰਨ ਜੀ 🙏🙏

ਵਿਆਖਿਆ :-ਜਿਸ ਹਰੀ ਦੇ ਅੱਗੇ ਸਾਰੇ ਜੀਵ ਸਿਰ ਨਿਵਾਂਦੇ ਹਨ, ਜੇਠ ਦੇ ਮਹੀਨੇ ਵਿਚ ਉਸ ਦੇ ਚਰਨਾਂ ਵਿਚ ਜੁੜਨਾ ਚਾਹੀਦਾ ਹੈ। ਜੇ ਹਰੀ ਸੱਜਣ ਦੇ ਲੜ ਲੱ...
14/05/2025

ਵਿਆਖਿਆ :-ਜਿਸ ਹਰੀ ਦੇ ਅੱਗੇ ਸਾਰੇ ਜੀਵ ਸਿਰ ਨਿਵਾਂਦੇ ਹਨ, ਜੇਠ ਦੇ ਮਹੀਨੇ ਵਿਚ ਉਸ ਦੇ ਚਰਨਾਂ ਵਿਚ ਜੁੜਨਾ ਚਾਹੀਦਾ ਹੈ। ਜੇ ਹਰੀ ਸੱਜਣ ਦੇ ਲੜ ਲੱਗੇ ਰਹੀਏ ਤਾਂ ਉਹ ਕਿਸੇ (ਜਮ ਆਦਿਕ) ਨੂੰ ਆਗਿਆ ਨਹੀਂ ਦੇਂਦਾ ਕਿ ਬੰਨ੍ਹ ਕੇ ਅੱਗੇ ਲਾ ਲਏ (ਭਾਵ, ਪ੍ਰਭੂ ਦੇ ਲੜ ਲੱਗਿਆ ਜਮਾਂ ਦਾ ਡਰ ਨਹੀਂ ਰਹਿ ਜਾਂਦਾ)।

(ਲੋਕ ਹੀਰੇ ਮੋਤੀ ਲਾਲ ਆਦਿਕ ਕੀਮਤੀ ਧਨ ਇਕੱਠਾ ਕਰਨ ਲਈ ਦੌੜ-ਭੱਜ ਕਰਦੇ

ਹਨ, ਪਰ ਉਸ ਧਨ ਦੇ ਚੋਰੀ ਹੋ ਜਾਣ ਦਾ ਭੀ ਤੌਖ਼ਲਾ ਰਹਿੰਦਾ ਹੈ) ਪਰਮਾਤਮਾ ਦਾ ਨਾਮ ਹੀਰੇ ਮੋਤੀ ਆਦਿਕ ਐਸਾ ਕੀਮਤਿ ਧਨ ਹੈ ਕਿ ਉਹ ਚੁਰਾਇਆ ਨਹੀਂ ਜਾ ਸਕਦਾ। ਪਰਮਾਤਮਾ ਦੇ ਜਿਤਨੇ ਭੀ ਕੌਤਕ ਹੋ ਰਹੇ ਹਨ, (ਨਾਮ-ਧਨ ਦੀ ਬਰਕਤਿ ਨਾਲ) ਉਹ ਸਾਰੇ ਮਨ ਵਿਚ ਪਿਆਰੇ ਲੱਗਦੇ ਹਨ। (ਇਹ ਭੀ ਸਮਝ ਆ ਜਾਂਦੀ ਹੈ ਕਿ) ਪ੍ਰਭੂ ਆਪ ਤੇ ਉਸ ਦੇ ਪੈਦਾ ਕੀਤੇ ਜੀਵ ਉਹੀ ਕੁਝ ਕਰਦੇ ਹਨ ਜੋ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ।

ਜਿਨ੍ਹਾਂ ਬੰਦਿਆਂ ਨੂੰ ਪ੍ਰਭੂ ਨੇ (ਆਪਣੀ ਸਿਫ਼ਤਿ-ਸਾਲਾਹ ਦੀ ਦਾਤਿ ਦੇ ਕੇ) ਆਪਣਾ ਬਣਾ ਲਿਆ ਹੈ, ਉਹਨਾਂ ਨੂੰ ਹੀ (ਜਗਤ ਵਿਚ) ਸ਼ਾਬਾਸ਼ੇ ਮਿਲਦੀ ਹੈ। (ਪਰ ਪਰਮਾਤਮਾ ਜੀਵਾਂ ਦੇ ਆਪਣੇ ਉੱਦਮ ਨਾਲ ਨਹੀਂ ਮਿਲ ਸਕਦਾ) ਜੇ ਜੀਵਾਂ ਦੇ ਆਪਣੇ ਉੱਦਮ ਨਾਲ ਮਿਲ ਸਕਦਾ ਹੋਵੇ, ਤਾਂ ਜੀਵ ਉਸ ਤੋਂ ਵਿੱਛੁੜ ਕੇ ਦੁਖੀ ਕਿਉਂ ਹੋਣ?

ਹੇ ਨਾਨਕ! (ਹੇ ਭਾਈ) (ਪ੍ਰਭੂ ਦੇ ਮਿਲਾਪ ਦੇ) ਆਨੰਦ (ਉਹੀ ਬੰਦੇ) ਮਾਣਦੇ ਹਨ, ਜਿਨ੍ਹਾਂ ਨੂੰ ਗੁਰੂ ਦਾ ਸਾਥ ਮਿਲ ਜਾਏ। ਜਿਸ ਮਨੁੱਖ ਦੇ ਮੱਥੇ ਉੱਤੇ ਭਾਗ ਜਾਗੇ, ਉਸ ਨੂੰ ਜੇਠ ਮਹੀਨਾ ਸੁਹਾਵਣਾ ਲੱਗਦਾ ਹੈ, ਉਸੇ ਨੂੰ ਪ੍ਰਭੂ-ਮਾਲਕ ਮਿਲਦਾ ਹੈ।੪।
ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ🙏🙏

 ੍ਰੈਲ_2025ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ।ਗੁਰੂ ਅਰਜਨ ਸਾਹਿਬ ਜੀ ਦਾ ਨਾਮ ...
20/04/2025

੍ਰੈਲ_2025
ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ।

ਗੁਰੂ ਅਰਜਨ ਸਾਹਿਬ ਜੀ ਦਾ ਨਾਮ ਲੈਣ ਨਾਲ ਨਾ ਕੋਈ ਮੁਸੀਬਤ ਆਉਦੀ ਹੈ ਤੇ ਜਨਮ ਮਰਨ ਦਾ ਗੇੜ ਖ਼ਤਮ ਹੋ ਜਾਦਾ ਹੈ। ਗੁਰੂ ਅਰਜਨ ਸਾਹਿਬ ਜੀ ਦੇ ਕਈ ਰੂਪ ਹਨ, ਕਦੇ ਤੇ ਉਹ ਆਗਿਆਕਾਰੀ ਪੁੱਤਰ ਦੇ ਰੂਪ ਵਿੱਚ ਦਿਖਾਈ ਦਿੰਦੇ ਹਨ, ਕਦੀ ਚੰਗੇ ਪਿਤਾ ਦੇ ਰੂਪ ਵਿੱਚ ਨਜ਼ਰ ਆਉਦੇ ਹਨ, ਕਦੀ ਚੰਗੇ ਸਿੱਖ ਦੇ ਰੂਪ ਵਿੱਚ ਨਜ਼ਰ ਆਉਦੇ ਹਨ ਅਤੇ ਕਦੀ ਅਕਾਲ ਪੁਰਖ ਦੇ ਤਖ਼ਤ ਦੇ ਬਿਰਾਜਮਾਨ ਸਤਿਗੁਰੂ ਜੀ ਦੇ ਰੂਪ ਵਿੱਚ ਨਜਰ ਆਉਦੇ ਹਨ। ਕਦੀ ਗੁਰੂ ਜੀ ਮਹਾਨ ਵਿਦਵਾਨ ਦੇ ਰੂਪ ਵਿੱਚ ਨਜ਼ਰ ਆਉਦੇ ਹਨ ਤੇ ਕਦੀ ਉੱਚ ਕੋਟੀ ਦੇ ਕੀਰਤਨੀਏ ਦੇ ਰੂਪ ਵਿੱਚ ਨਜ਼ਰ ਆਉਦੇ ਹਨ। ਕਦੀ ਸਤਿਗੁਰੂ ਜੀ ਮਹਾਨ ਕਾਰਜ ਸਰੋਵਰ ਤੇ ਗੁਰੂ ਅਸਥਾਨ ਬਣਾਉਦੇ ਨਜ਼ਰ ਆਉਦੇ ਹਨ ਤੇ ਕਦੀ ਦੂਰੋ ਆਈ ਸੰਗਤ ਦੀ ਸੇਵਾ ਕਰਦੇ ਨਜ਼ਰ ਆਉਦੇ ਹਨ। ਕਦੀ ਸਤਿਗੁਰੂ ਜੀ ਆਪਣੇ ਮੁਖਾਰਬਿੰਦ ਤੋ ਬਚਨ ਕਰਕੇ ਠੰਡ ਵਰਤਾਉਦੇ ਨਜ਼ਰ ਆਉਦੇ ਹਨ ਤੇ ਕਦੀ ਤੱਤੀ ਤਵੀ ਤੇ ਬੈਠੇ ਸੀਸ ਵਿੱਚ ਗਰਮ ਰੇਤ ਪਵਾਉਦੇ ਨਜਰ ਆਉਦੇ ਹਨ। ਭੱਟ ਸਹਿਬਾਨ ਆਪਣੇ ਗਿਆਨ ਰਾਹੀ ਦਸਦੇ ਹਨ

ਜਬ ਲਉ ਨਹੀ ਭਾਗ ਲਿਲਾਰ ਉਦੈ ਤਬ ਲਉ ਭ੍ਰਮਤੇ ਫਿਰਤੇ ਬਹੁ ਧਾਯਉ ॥ ਕਲਿ ਘੋਰ ਸਮੁਦ੍ਰ ਮੈ ਬੂਡਤ ਥੇ ਕਬਹੂ ਮਿਟਿ ਹੈ ਨਹੀ ਰੇ ਪਛੁਤਾਯਉ ॥ ਤਤੁ ਬਿਚਾਰੁ ਯਹੈ ਮਥੁਰਾ ਜਗ ਤਾਰਨ ਕਉ ਅਵਤਾਰੁ ਬਨਾਯਉ ॥ ਜਪ੍ਯਉ ਜਿਨ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ ॥੬॥ {ਪੰਨਾ 1409}

ਸਰਬ ਸ਼ਕਤੀਮਾਨ ਅਕਾਲ ਪੁਰਖ ਹੀ ਆਦਿ, ਮੱਧ ਤੇ ਅੰਤ ਤਿੰਨਾਂ ਹਾਲਤਾਂ ਵਿਚ ਸੰਪੂਰਨ ਹੈ। ਉਹ ਸਦਾ ਇਕ ਰਸ ਰਹਿਣ ਵਾਲੀ ਹਸਤੀ ਹੈ। ਉਸ ਦੀ ਕਲਾ ਤੇ ਜੋਤ ਨੇ ਦਸਾਂ ਸਤਿਗੁਰਾਂ ਵਿਚ ਪ੍ਰਕਾਸ਼ ਕੀਤਾ ਜਿਸ ਲਈ 'ਗੁਰਤਾ’ ਦਾ ਆਦਿ, ਮੱਧ ਤੇ ਅੰਤ ਤਿੰਨੇ ਸੰਪੂਰਨ ਹਨ। ਸਿੱਖੀ ਦਾ ਆਦਿ ਸ੍ਰੀ ਗੁਰੂ ਨਾਨਕ ਦੇਵ ਜੀ ਮੱਧ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਸੰਪੂਰਨ ਰੂਪ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਨ। ਗੁਰੂ ਸਾਹਿਬ ਜੀ ਤੇ ਭਗਤ ਸਹਿਬਾਨਾਂ ਦਾ ਸੰਪੂਰਨ ਗਿਆਨ ਸ਼ਬਦ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਹੈ ‘ਗੁਰਤਾ’ ਦੀ ਇਸ ਲੜੀ ਨੂੰ ਸੂਖਮ ਦ੍ਰਿਸ਼ਟੀ ਨਾਲ ਵੇਖਿਆ ਜਾਵੇ ਤਾਂ ਦਸਾਂ ਸਤਿਗੁਰਾਂ ਵਿਚ ਇਕੋ ਰੂਪ, ਇਕੋ ਆਦਰਸ਼ ਤੇ ਅਮਲ ਦੀ ਏਕਤਾ ਪਾਈ ਜਾਂਦੀ ਹੈ।

ਜਗਤ ਦੇ ਕਲਿਆਨ ਲਈ ਸਮੇਂ ਦੀ ਲੋੜ ਅਨੁਸਾਰ ‘ਗੁਰੂ-ਅਵਤਾਰ' ਹੋਏ। ਜਿਸ ਆਦਰਸ਼ ਦੀ ਪੂਰਨਤਾ ਦੀ ਲੋੜ ਪਈ ਹੈ, ਅਕਾਲ ਪੁਰਖ ਨੇ ਓਹੋ ਜੇਹੀ ਸ਼ਖਸੀਅਤ ਨੂੰ ‘ਗੁਰੂ-ਰੂਪ’ ਵਿਚ ਮੂਰਤੀਮਾਨ ਕੀਤਾ। ਇਹ ਇਕ ਸਚਾਈ ਹੈ ਕਿ ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ। ( ਵਾਰ ਰਾਮਕਲੀ ਸ : ਬ : ਕੀ )

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪਵਿਤ੍ਰ ਜੀਵਨ ਕੀ ਹੈ ? ਪ੍ਰੇਮ ਭਗਤੀ ਤੇ ਨਿਸ਼ਕਾਮ ਸੇਵਾ ਦਾ ਪੁੰਜ, ਬ੍ਰਹਮ ਗਿਆਨ ਤੇ ਆਤਮਿਕ ਗੁਣਾਂ ਦਾ ਭੰਡਾਰ, ਕੌਮੀ ਉਸਾਰੀ ਲਈ ਬਹੁਤ ਨਿੱਗਰ ਕੰਮ ਕਰਨ ਵਾਲਾ, ਉਸ ਦੀ ਰਜ਼ਾ ਵਿਚ ਰਾਜ਼ੀ ਰਹਿਣ ਵਾਲਾ, ਅਦੁੱਤੀ ਕੁਰਬਾਨੀ ਤੇ ਪਵਿਤ੍ਰ ਸ਼ਹੀਦੀ ਦਾ ਇਕ ਅਸਚਰਜ ਨਮੂਨਾ ਹੈ।

18/04/2025
13/04/2025
ਹਰਿ ਪ੍ਰਭਿ ਕਾਜੁ ਰਚਾਇਆ ॥ ਗੁਰਮੁਖਿ ਵੀਆਹਣਿ ਆਇਆ ॥♻️ਵਿਆਹ ਪੁਰਬ♻️ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੁਰਬ ਦੀ ਆਪ ਸਭ ਨੂੰ ਲੱਖ ਲੱ...
02/02/2025

ਹਰਿ ਪ੍ਰਭਿ ਕਾਜੁ ਰਚਾਇਆ ॥ ਗੁਰਮੁਖਿ ਵੀਆਹਣਿ ਆਇਆ ॥

♻️ਵਿਆਹ ਪੁਰਬ♻️

ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੁਰਬ ਦੀ ਆਪ ਸਭ ਨੂੰ ਲੱਖ ਲੱਖ ਵਧਾਈ ਹੋਵੇ ਜੀ
2 ਫਰਵਰੀ ਬਸੰਤ ਪੰਚਮੀ

ਭਾਈ ਹਰਜਸ ਦੀ ਸਪੁੱਤਰੀ ਮਾਤਾ ਜੀਤ ਕੌਰ ਜੀ ਦਾ ਅਨੰਦ ਕਾਰਜ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ 23 ਹਾੜ੍ਹ ਸੰਮਤ 1734 ਨੂੰ ਗੁਰੂ ਕੇ ਲਾਹੌਰ ਹੋਇਆ ।

ਸਤਿਗੁਰਾਂ ਦੇ ਵਿਆਹ ਦਾ ਪੁਰਬ ਹਰ ਸਾਲ ਬਸੰਤ ਪੰਚਮੀ ਵਾਲੇ ਦਿਨ ਗੁਰੂ ਕੇ ਲਾਹੌਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।🙏🙏

ਵਾਹਿਗੁਰੂ ਜੀ 🙏🙏
15/01/2025

ਵਾਹਿਗੁਰੂ ਜੀ 🙏🙏

Address


Alerts

Be the first to know and let us send you an email when Ragga Music India posts news and promotions. Your email address will not be used for any other purpose, and you can unsubscribe at any time.

Contact The Business

Send a message to Ragga Music India:

Shortcuts

  • Address
  • Telephone
  • Alerts
  • Contact The Business
  • Claim ownership or report listing
  • Want your business to be the top-listed Media Company?

Share