
23/05/2025
'ਦਿਨ ਤੇ ਗਿਣ ਮੈਂ ਮਰ ਜਾਣਾ ਈਂ'
ਪੰਜਾਬੀ ਜ਼ੁਬਾਨ ਦੇ ਦਰਵੇਸ਼ ਸ਼ਾਇਰ ਤਜੱਮਲ ਕਲੀਮ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ । ਉਹ ਲਹਿੰਦੇ ਪੰਜਾਬ ਦੇ ਕਸੂਰ ਜ਼ਿਲੇ ਦੇ ਪਿੰਡ ਚੁੰਨੀਆਂ ਦੇ ਵਸਨੀਕ ਸਨ ।
ਅੱਜ ਕੱਲ੍ਹ ਵੀ ਇਕ ਯਾਦ ਸੰਭਾਲੀ ਫਿਰਨਾ ਵਾਂ
ਅੱਜਕਲ੍ਹ ਤੇ ਔਲਾਦ ਸੰਭਾਲੀ ਜਾਂਦੀ ਨਹੀਂ ।
ਨੀਂਦਰ ਘੇਰ ਲਿਆ ਤਾਂ ਡਿੱਗਣਾ ਪੈਣਾ ਏਂ
ਆਈ ਮੌਤ 'ਕਲੀਮਾ' ਟਾਲੀ ਜਾਂਦੀ ਨਹੀਂ ।
ਪਹਿਲੀ ਗੱਲ,ਮੈਂ ਖ਼ੁਦ ਨਹੀਂ ਜੰਮਿਆਂ
ਦੂਜੀ ਗੱਲ ਮੈਂ ਜੀਣ ਨਹੀਂ ਆਇਆ,
___
ਦੋਵਾਂ ਸਦੀਆਂ ਤੀਕਰ ਜੀਣਾ ,
ਚੱਜ ਦੇ ਸ਼ਿਅਰ ਤੇ ਚੱਜ ਦੇ ਬੰਦੇ !
ਅਲਵਿਦਾ ਤਜੁਮੱਲ ਕਲੀਮ ਸਾਬ੍ਹ 🙏