Daily Punjab News

  • Home
  • Daily Punjab News

Daily Punjab News Dpnewsjalandhar daily punjab news jalandhar page

जालंधर। Jalandhar के लोगों की नाक में दम कर विजिलेंस की जांच का सामना कर रहे एक निगम अधिकारी ने महिला अधिकारी को अश्लील ...
12/09/2024

जालंधर। Jalandhar के लोगों की नाक में दम कर विजिलेंस की जांच का सामना कर रहे एक निगम अधिकारी ने महिला अधिकारी को अश्लील गालियां निकाल दी। गालिया उसने फोन पर सेवादार को निकाली लेकिन सेवादार निगम की महिला अधिकारी के साथ था और फोन हैंड फ्री था। लिहाजा गंदी गालियां सुनकर महिला अधिकारी के चेहरे का रंग उड गया कि उसका उपर का अधिकारी महिलाओं के बारे में दिल में क्या विचार रखता है। तपतपाई महिला अधिकारी तत्काल निगम पहुंची और उसने गालियां गंदी निकालने वाले अधिकारी की खूब क्लास ली। मामला महिला के आचरण से जुडा हुआ है बढता देखकर अधिकारी माफी के लिए गिड़गिड़ाने लगा।

आखिरकार तरस खाकर महिला ने निगम अधिकारी को छोड दिया। लेकिन जो अश्लील गालियां निगम अधिकारी ने निकाली उससे महिला स्टाफ खौफजदा है कि वह ऐसे पुरूष के साथ कैसे काम कर सकती है जिसके दिल में महिलाओं के प्रति घटिया सोच है। मामला सीएम मान व उनकी बहन और पत्नी के पास भी पहुंच रहा है कि महिला सशक्तिकरण के उपर ऐसे अधिकारी धब्बा हैं। निगम कमिश्नर गौतम जैन से छुट्टी पर होने के कारण बात नहीं ह पाई। जिक्रयोग है कि उक्त अधिकारी विवादित रहा है और उसके ख़िलाफ़ विजिलेंस जांच भी विचाराधीन है।

ਜਲੰਧਰ, ਸੜਕ ਹਾਦਸੇ ਦੌਰਾਨ ਐਕਟਿਵਾ ਸਵਾਰ ਨਾਬਾਲਗ ਬੱਚੇ ਦੀ ਮੌਤਜਲੰਧਰ : (ਚਾਵਲਾ)ਜਲੰਧਰ ਅੰਮ੍ਰਿਤਸਰ ਸਾਹਿਬ ਮਾਰਗ ਤੇ ਸਥਿਤ ਸੰਜੇ ਗਾਂਧੀ ਕਲੋਨੀ ...
26/08/2024

ਜਲੰਧਰ, ਸੜਕ ਹਾਦਸੇ ਦੌਰਾਨ ਐਕਟਿਵਾ ਸਵਾਰ ਨਾਬਾਲਗ ਬੱਚੇ ਦੀ ਮੌਤ
ਜਲੰਧਰ : (ਚਾਵਲਾ)

ਜਲੰਧਰ ਅੰਮ੍ਰਿਤਸਰ ਸਾਹਿਬ ਮਾਰਗ ਤੇ ਸਥਿਤ ਸੰਜੇ ਗਾਂਧੀ ਕਲੋਨੀ ਦੇ ਨਜ਼ਦੀਕ ਪੈਂਦੀ ਨਹਿਰ ਤੇ ਇੰਡਸਟਰੀ ਏਰੀਏ ਨੂੰ ਮੁੜਦੀ ਸੜਕ ਤੇ ਐਕਟਿਵਾ ਸਵਾਰ11ਸਾਲਾ ਨਾਬਾਲਗ ਬੱਚੇ ਦੀ ਹਾਦਸੇ ਦੌਰਾਨ ਮੌਕੇ ਤੇ ਮੌਤ ਹੋ ਗਈ।

ਪ੍ਰਤੱਖ ਲੋਕਾਂ ਦਾ ਕਹਿਣਾ ਹੈ ਕਿ ਐਕਟੀਵਾ ਸਵਾਰ ਨਾਬਾਲਗ ਬੱਚਾ ਪਹਿਲਾਂ ਖੜੀ ਸਕਾਰਪੀਓ ਵਿੱਚ ਵੱਜਣ ਉਪਰੰਤ ਅੱਗੇ ਖੜੇ ਟਰੱਕ ਦੇ ਪਿੱਛੇ ਜਾ ਟਕਰਾਇਆ। ਲੋਕਾਂ ਨੇ ਦੱਸਿਆ ਕਿ ਅੱਗੇ ਸੜਕ ਤੇ ਟਰੈਫਿਕ ਜਾਮ ਹੋਣ ਕਰਕੇ ਟਰੱਕ ਮੇਨ ਸੜਕ ਤੇ ਚੜਨ ਲਈ ਲਾਈਨ ਵਿੱਚ ਖੜਾ ਸੀ। ਲੋਕਾਂ ਦਾ ਕਹਿਣਾ ਕਿ ਜ਼ਬਰਦਸਤ ਹਾਦਸੇ ਦੌਰਾਨ ਉਹਨਾਂ ਨੂੰ ਭਿਆਨਕ ਆਵਾਜ਼ ਸੁਣਾਈ ਦਿੱਤੀ। ਵਾਪਰੇ ਜਬਰਦਸਤ ਹਾਦਸੇ ’ਚ ਨਾਬਾਲਗ ਬੱਚੇ ਦੀ ਮੌਕੇ ਤੇ ਮੌਤ ਹੋ ਗਈ। ਜਦਕਿ ਐਕਟੀਵਾ ਵੀ ਚਕਨਾ ਚੂਰ ਹੋ ਗਈ। ਦੱਸਿਆ ਜਾ ਰਿਹਾ ਕਿ ਨਾਬਾਲਗ ਐਕਟੀਵਾ ਸਵਾਰ ਬੱਚਾ ਜਿਸਦੀ ਪਹਿਚਾਣ ਅਭੀ ਪੁੱਤਰ ਰਕੇਸ਼ ਵਾਸੀ ਸ਼ਹੀਦ ਭਗਤ ਸਿੰਘ ਕਲੋਨੀ, ਜਲੰਧਰ ਵਜੋਂ ਹੋਈ ਹੈ ਦੱਸਿਆ ਜਾ ਰਿਹਾ ਕਿ ਆਪਣੇ ਪਿਤਾ ਨੂੰ ਇੰਡਸਟਰੀ ਏਰੀਏ ਤੋਂ ਰੋਟੀ ਦੇ ਕੇ ਵਾਪਸ ਪਰਤ ਕੇ ਪੈਟਰੋਲ ਪੰਪ ਤੇ ਪੈਟਰੋਲ ਲੈਣ ਜਾ ਰਿਹਾ ਸੀ। ਕਿਉਂਕਿ ਉਸ ਦੀ ਭੈਣ ਨੇ ਪੈਟਰੋਲ ਲਿਆਉਣ ਲਈ ਕਿਹਾ ਸੀ। ਉਥੇ ਹੀ ਸੂਚਨਾਂ ਮਿਲਦਿਆਂ ਮੌਕੇ ਤੇ ਏ ਸੀ ਪੀ ਉੱਤਰੀ ਸ਼ੀਤਲ ਸਿੰਘ ਸਮੇਤ ਮੌਕੇ ਤੇ ਦੋ ਥਾਣਿਆਂ ਦੀ ਪੁਲਿਸ ਪੁੱਜੀ ਕਾਰਵਾਈ ਸ਼ੁਰੂ ਕੀਤੀ । ਏ ਸੀ ਪੀ ਉੱਤਰੀ ਸ਼ੀਤਲ ਸਿੰਘ ਨੇ ਦਸਿਆ ਕਿ ਮਿਤ੍ਰਕ ਅਭੀ ਦੀ ਲਾਸ਼ ਨੂੰ ਕਬਜ਼ੇ ਚ ਲੈਣ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਗਈ। ਉਨ੍ਹਾਂ ਕਿਹਾ ਕਿ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪਰ ਉਹਨਾਂ ਵੱਲੋਂ ਟਰੱਕ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ।

कमिश्नरेट पुलिस ने मल्टी-स्टेट बैंक चेक फ्रॉड सिंडिकेट का पर्दाफाश कियातीन राज्यों के पांच व्यक्तियों को गिरफ्तार कियापं...
25/08/2024

कमिश्नरेट पुलिस ने मल्टी-स्टेट बैंक चेक फ्रॉड सिंडिकेट का पर्दाफाश किया

तीन राज्यों के पांच व्यक्तियों को गिरफ्तार किया

पंजाब, हरियाणा, हिमाचल प्रदेश, यूपी, पश्चिम बंगाल और कर्नाटक में सक्रिय था सिंडिकेट

ऐसे 61 घोटालों की पहचान की गई और 19 बैंक खाते जब्त किए गए

44 एटीएम कार्ड, 17 चेक बुक और छेड़छाड़ करने वाले उपकरण भी जब्त किए गए

जालंधर, 25 अगस्त: जालंधर कमिश्नरेट पुलिस ने पुलिस कमिश्नर श्री स्वपन शर्मा की अगुवाई में पंजाब, हरियाणा, हिमाचल प्रदेश, यूपी, पश्चिम बंगाल और कर्नाटक में लोगों को ठगने में सक्रिय मल्टी-स्टेट बैंक चेक फ्रॉड सिंडिकेट का पर्दाफाश किया है।

अधिक जानकारी देते हुए पुलिस कमिश्नर ने बताया कि शहर निवासी अशोक सोबती ने शिकायत की थी कि उन्होंने बैंक ऑफ बड़ौदा में दो चेक जमा कराए थे, लेकिन अज्ञात व्यक्तियों ने बैंक से चेक चुरा लिए और उन चेकों के साथ छेड़छाड़ करने के बाद बदले हुए चेकों को बैंक ऑफ बड़ौदा में अपने खाते में जमा करा दिया। उन्होंने बताया कि थाना न्यू बारादरी सी.पी. जालंधर में अज्ञात व्यक्तियों के खिलाफ 93 तारीख 01-05-2024 को 420, 465, 468, 471 आईपीसी, 380, 367, 120बी आईपीसी के तहत मामला दर्ज किया गया था। श्री स्वपन शर्मा ने कहा कि पुलिस ने इस मामले की सक्रियता से जांच की और तकनीकी सहायता, वैज्ञानिक साक्ष्य और मानव खुफिया जानकारी की मदद से पुलिस ने इस केस को सफलतापूर्वक ट्रेस किया और चार संदिग्धों दीपक, अरुण, मोहित और हनी को गिरफ्तार किया।

पुलिस कमिश्नर ने बताया कि पुलिस ने जांच के दौरान एक और संदिग्ध गुरदिता सिंह को भी गिरफ्तार किया है, जिसने बताया कि आरोपियों ने नकली आईडी बनाकर विभिन्न बैंकों में कई बैंक खाते खोले हैं। उन्होंने बताया कि इन खातों में कुल 61 लेन-देन किए गए थे और जांच के दौरान पुलिस ने इनमें से 19 फर्जी खातों को बंद कर दिया था। श्री स्वपन शर्मा ने बताया कि इन आरोपियों के खिलाफ थाना डिवीजन नंबर 3 और रामा मंडी में दर्ज तीन अन्य मामले भी जुड़े हुए हैं।

पुलिस कमिश्नर ने बताया कि दीपक ठाकुर इस गिरोह का सरगना है जो पंजाब, हरियाणा और अन्य राज्यों में चेकों के साथ छेड़छाड़ कर विक्रम बजाज और मोनू सैनी के नाम से लोगों के बैंक खातों में पैसे जमा करवाकर सक्रिय है। उन्होंने बताया कि विभिन्न बैंकों की 19 पासबुक, विभिन्न बैंकों की 17 चेक बुक, चेक, पेन और निसान मैग्नाइट कार नंबर JK02-DF-8437, छेड़छाड़ करने के लिए उपयोग किया जाने वाला 44 एटीएम कार्ड, फ्लूइड बरामद किया गया है। श्री स्वपन शर्मा ने बताया कि दीपक और मोहित के खिलाफ पहले से ही दो मामले लंबित हैं जबकि एक अरुण के खिलाफ लंबित है।

ਸ: ਹਰਭਜਨ ਸਿੰਘ ਕਰਾੜੀ ਨੂੰ ਬਰਸੀ ਮੌਕੇ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਂਟਬਰਸੀ ਮੌਕੇ ਫਰੀ ਮੈਡੀਕਲ ਚੈੱਕਅਪ ਕੈ...
01/04/2024

ਸ: ਹਰਭਜਨ ਸਿੰਘ ਕਰਾੜੀ ਨੂੰ ਬਰਸੀ ਮੌਕੇ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਂਟ

ਬਰਸੀ ਮੌਕੇ ਫਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ

ਕਿਸ਼ਨਗੜ (ਚਾਵਲਾ)

ਨਜ਼ਦੀਕੀ ਪਿੰਡ ਕਰਾੜੀ ਵਿਖੇ ਸ: ਹਰਭਜਨ ਸਿੰਘ ਕਰਾੜੀ ਜੀ ਦੀ ਯਾਦ ਵਿਚ ਪਹਿਲੀ ਬਰਸੀ ਮੌਕੇ ਧਾਰਮਿਕ, ਸਮਾਜਿਕ ਅਤੇ ਵੱਖ-ਵੱਖ ਰਾਜਨੀਤਿਕ ਆਗੂਆਂ ਵੱਲੋਂ ਉਨਾਂ ਦੇ ਗ੍ਰਹਿ ਪਿੰਡ ਕਰਾੜੀ ਦੇ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਉਨਾਂ ਦੀ ਯਾਦ ਵਿੱਚ ਆਰੰਭ ਕੀਤੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਮੌਕੇ ਨਿੱਘੀਆਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਆਰੰਭ ਕੀਤੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਰਾਗੀ ਜਥਾ ਭਾਈ ਮਲਕੀਤ ਸਿੰਘ ਹੁਸ਼ਿਆਰਪੁਰ ਵਾਲਿਆਂ ਵੱਲੋਂ ਰਸ ਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਉਪਰੰਤ ਕਥਾਵਾਚਕ ਗਿਆਨੀ ਕੁਲਵੰਤ ਸਿੰਘ ਲੁਧਿਆਣਾ ਵਾਲਿਆਂ ਵੱਲੋਂ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਸਤਿਕਾਰਯੋਗ ਸਵ: ਸ: ਹਰਭਜਨ ਸਿੰਘ ਕਰਾੜੀ ਜੀ ਦੇ ਜੀਵਨ ਤੇ ਚਾਨਣਾ ਪਾਇਆ। ਇਸ ਮੌਕੇ ਰਸਪਾਲ ਸਿੰਘ ਪਾਲ (ਪੰਜਾਬ ਦਾ ਰਫੀ) ਵਲੋਂ ਵੀ ਮੰਚ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਉਂਦੇ ਹੋਏ ਸਤਿਕਾਰਯੋਗ ਸਵ: ਸ: ਹਰਭਜਨ ਸਿੰਘ ਕਰਾੜੀ ਜੀ ਦੀ ਯਾਦ ਵਿੱਚ ਹਾਜ਼ਰ ਸੰਗਤਾਂ ਨੂੰ ਉਨਾਂ ਦੇ ਜੀਵਨ ਸਬੰਧੀ ਕਵਿਤਾ ਰਾਹੀਂ ਚਾਨਣਾ ਪਾਇਆ। ਇਸ ਮੌਕੇ ਗੁਲਾਬ ਦੇਵੀ ਹਸਪਤਾਲ ਜਲੰਧਰ ਵੱਲੋਂ ਸ: ਹਰਭਜਨ ਸਿੰਘ ਕਰਾੜੀ ਜੀ ਦੀ ਯਾਦ ਵਿੱਚ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਜਿਸ ਵਿੱਚ ਹਸਪਤਾਲ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ 250 ਦੇ ਕਰੀਬ ਮਰੀਜ਼ਾਂ ਦਾ ਮੁਫਤ ਚੈਕਅਪ ਕੀਤਾ ਗਿਆ ਅਤੇ ਲੋੜਵੰਦ ਮਰੀਜ਼ਾਂ ਨੂੰ ਫਰੀ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਸ਼੍ਰੀਮਤੀ ਹਰਪ੍ਰੀਤ ਕੌਰ ਧਰਮ ਪਤਨੀ ਕੈਬਨਿਟ ਮੰਤਰੀ ਸ: ਬਲਕਾਰ ਸਿੰਘ, ਸੁਖਵਿੰਦਰ ਸਿੰਘ ਕੋਟਲੀ ਹਲਕਾ ਵਿਧਾਇਕ ਆਦਮਪੁਰ, ਕੇ.ਡੀ ਭੰਡਾਰੀ ਸਾਬਕਾ ਸੰਸਦੀ ਸਕੱਤਰ ਜਲੰਧਰ, ਸ: ਕੁਲਵੰਤ ਸਿੰਘ ਕਰਾੜੀ, ਸ: ਮਹਿੰਦਰ ਸਿੰਘ ਬੱਲ, ਰਜੇਸ਼ ਕੁਮਾਰ ਸਾਬਕਾ ਸਰਪੰਚ ਸਰਮਸਤਪੁਰ, ਪ੍ਰਦੀਪ ਕੁਮਾਰ ਦੀਪਾ ਸਾਬਕਾ ਸਰਪੰਚ ਪਿੰਡ ਬੱਲ, ਪੰਜਾਬ ਪ੍ਰਧਾਨ ਸ: ਬਲਵਿੰਦਰ ਸਿੰਘ ਸਰੀਂ (ਪੰਜਾਬ ਪ੍ਰਜਾਪਤੀ ਸਭਾ ਜਲੰਧਰ) ਜਗਤਾਰ ਸਿੰਘ ਯੂਕੇ, ਬਿੱਲੂ ਫਿਲਪਾਈਨ, ਡਾ: ਹਰਿੰਦਰ ਸਿੰਘ ਬਠਿੰਡਾ, ਸ: ਬਹਾਦਰ ਸਿੰਘ ਸਰਪੰਚ ਸੰਗਤਪੁਰ, ਇੰਸਪੈਕਟਰ ਬਿਕਰਮ ਸਿੰਘ, ਸ: ਬਲਜਿੰਦਰ ਸਿੰਘ ਫਗਵਾੜਾ, ਸ: ਮੇਵਾ ਸਿੰਘ ਫਗਵਾੜਾ ਅਤੇ ਬਲਬੀਰ ਸਿੰਘ ਬਿੱਟੂ ਆਦਿ ਸਮੇਤ ਇਲਾਕੇ ਦੇ ਮੋਹਤਬਾਰ ਪਤਵੰਤਿਆਂ ਤੋਂ ਇਲਾਵਾ ਸਮੂਹ ਨਗਰ ਨਿਵਾਸੀ ਹਾਜ਼ਰ ਸਨ।

ਰਿਜਨਲ ਟਰਾਂਸਪੋਰਟ ਅਥਾਰਟੀ, ਨੂੰ ਪਿੰਡ ਸਿਕੰਦਰਪੁਰ, ਧੋਗੜੀ,  ਕਬੂਲਪੁਰ,ਨੰਗਲ, ਰਾਉਵਾਲੀ ,ਨੂਰਪੁਰ ਪਿੰਡਾਂ ਦੀਆ ਗ੍ਰਾਮ ਪੰਚਾਇਤਾਂ ਵਲੋ ਨਿਜੀ ਲੋਕ...
28/03/2024

ਰਿਜਨਲ ਟਰਾਂਸਪੋਰਟ ਅਥਾਰਟੀ, ਨੂੰ ਪਿੰਡ ਸਿਕੰਦਰਪੁਰ, ਧੋਗੜੀ, ਕਬੂਲਪੁਰ,ਨੰਗਲ, ਰਾਉਵਾਲੀ ,ਨੂਰਪੁਰ ਪਿੰਡਾਂ ਦੀਆ ਗ੍ਰਾਮ ਪੰਚਾਇਤਾਂ ਵਲੋ ਨਿਜੀ ਲੋਕਲ ਬੱਸਾਂ ਨੂੰ ਅਸਲ ਰੂਟ ਪਰਮਿਟ ਮੁਤਾਬਿਕ ਚਲਾਉਣ ਦੀ ਮੰਗ
🚌ਗਲਤ ਰੂਟ ਪਰਮਿਟ ਤੇ ਚੱਲਣ ਵਾਲੀਆਂ ਨਿੱਜੀ ਬੱਸਾਂ ਤੇ ਉਹਨਾਂ ਦੇ ਮਾਲਕਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਕੀਤੀ ਮੰਗ

ਕਿਸ਼ਨਗੜ : ਚਾਵਲਾ

ਪਿੰਡ ਸਿਕੰਦਰਪੁਰ ਪਿੰਡ ਧੋਗੜੀ,ਕਬੂਲਪੁਰ, ਨੰਗਲ, ਰਾਉਵਾਲੀ ਅਤੇ ਨੂਰਪੁਰ ਪਿੰਡਾਂ ਦੀਆਂ ਸਮੂਹ ਗ੍ਰਾਮ ਪੰਚਾਇਤਾ ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਸੰਸਥਾਵਾਂ ਦੇ ਪਤਵੰਤੇ ਅਤੇ ਇਲਾਕਾ ਨਿਵਾਸੀਆ ਸਰਪੰਚ ਬਲਵੀਰ ਸਿੰਘ, ਸਰਪੰਚ ਅੰਜਨਾ ਕੁਮਾਰੀ, ਲੰਬੜਦਾਰ ਲਖਬੀਰ ਸਿੰਘ, ਸਰਪੰਚ ਅਨੀਤਾ, ਵਿਜੇ ਨੰਗਲ, ਜਸਵੀਰ ਸਿੰਘ, ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਾਡੇ ਪਿੰਡਾਂ ਦੇ ਲੋਕਾਂ ਦੀ ਆਵਜਾਈ ਦੀ ਸਹੂਲਤ ਵਾਸਤੇ ਜਲੰਧਰ ਤੋਂ ਵਾਇਆ ਰੇਰੂ ਬਾਈਪਾਸ ਪਿੰਡ ਨੂਰਪੁਰ, ਪਿੰਡ ਹਾਉਵਾਲੀ ਪਿੰਡ ਨੰਗਲ, ਪਿੰਡ ਕਬੂਲਪੁਰ, ਪਿੰਡ ਧੋਗੜੀ, ਪਿੰਡ ਸਿਕੰਦਰਪੁਰ ਕਥਾ ਅਲਾਵਲਪੁਰ ਤੋਂ ਆਦਮਪੁਰ ਲੋਕਲ ਬੱਸ ਸੇਵਾ ਸ਼ੁਰੂ ਕੀਤੀ ਸੀ ਪਰ ਪਿਛਲੇ ਕੁਝ ਸਮੇ ਤੋਂ ਬੱਸ PB07F 6688, PB09B 7785,PRO8W 7079. PROBC 0819 ਉਕਤ ਸਾਰੀਆਂ ਬੱਸਾਂ ਆਪਣੇ – ਆਪਣੇ ਰੂਟ ਤੇ ਨਹੀਂ ਚੱਲ ਰਹੀਆਂ, ਜਿਸ ਕਾਰਨ ਇਹ ਸਾਰੇ ਪਿੰਡਾਂ ਦੇ ਲੋਕਾਂ ਨੂੰ ਜਲੰਧਰ ਸ਼ਹਿਰ ਅਤੇ ਆਸ ਪਾਸ ਜਾਨ ਲਈ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ. ਅਸੀ ਸਮੂਹ ਪਿੰਡਾਂ ਦੀਆ ਗ੍ਰਾਮ ਪੰਚਾਇਤਾਂ ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਸੰਸਥਾਵਾਂ ਦੇ ਪਤਵੰਤੇ ਅਤੇ ਇਲਾਕਾ ਨਿਵਾਸੀ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਉਕਤ ਇਹਨਾਂ ਪ੍ਰਾਈਵੇਟ ਲੋਕਲ ਬੱਸਾਂ ਨੂੰ ਸਰਕਾਰ ਵਲੋਂ ਜੇ ਰੂਟ ਪਰਮਿਟ ਸਾਡੇ ਪਿੰਡਾਂ ਵਿਚ ਦੀ ਵਾਇਆ ਹੋ ਕੇ ਆਦਮਪੁਰ ਦਿੱਤਾ ਹੋਇਆ ਹੈ, ਇਹਨਾ ਬੱਸਾਂ ਨੂੰ ਤੁਰੰਤ ਸਾਡੇ ਪਿੰਡਾਂ ਵਿਚਕਾਰ ਦੀ -ਵਾਇਆ ਹੋ ਕੇ ਚਲਾਇਆ ਜਾਵੇ, ਨਹੀਂ ਤਾਂ ਇਹਨਾਂ ਉਕਤ ਬੱਸਾਂ ਦੇ ਰੂਟ ਪਰਮਿਟ ਰੱਦ ਕੀਤੇ ਜਾਣ। ਅਸੀਂ ਆਪ ਨੂੰ ਦਸਣਾ ਚਾਹੁੰਦੇ ਹਾਂ ਕਿ ਇਹ ਉਕਤ ਬੱਸਾਂ ਵਾਲੇ ਮਾਲਕ ਆਪਣੇ ਅਸਲ ਰੂਟ ਤੇ ਚਲਣ ਦੀ ਬਜਾਏ ਨਾਜਾਇਜ ਤੌਰ ਤੇ ਅਲਾਵਲਪੁਰ ਤੋਂ ਵਾਇਆ ਕਿਸ਼ਨਗੜ ਹੁੰਦੇ ਹੋਏ ਜਲੰਧਰ ਅਤੇ ਜਲੰਧਰ ਤੋਂ ਵਾਇਆ ਕਿਸ਼ਨਗੜ੍ਹ ਆਦਮਪੁਰ ਚਲ ਰਹੇ ਹਨ ਜੋ ਕਿ ਬਿਲਕੁਲ ਨਾਜਾਇਜ ਚਲ ਕੇ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ। ਇਨ੍ਹਾਂ ਨਾਜਾਇਜ ਚਲ ਰਹੀਆਂ ਬੱਸਾ ਨੂੰ ਤੁਰੰਤ ਰੋਕਿਆ ਜਾਵੇ ਅਤੇ ਅਸਲ ਰੂਟ ਅਨੁਸਾਰ ਹੀ ਚਲਾਇਆ ਜਾਵੇ

ਡੇਰਾ ਸੱਚਖੰਡ ਬੱਲਾਂ ਵਿਖੇ ਸੰਗਰਾਂਦ ਦਾ ਸਮਾਗਮ ਸ਼ਰਧਾਪੂਰਵਕ ਕਰਵਾਇਆ ਗਿਆ🚩 ਸੰਤ ਨਿਰੰਜਨ ਦਾਸ ਜੀ ਨੇ ਚੇਤ ਦਾ ਮਹੀਨਾ ਸੰਗਤਾਂ ਨੂੰ ਸਰਵਣ ਕਰਵਾਇਆਕ...
15/03/2024

ਡੇਰਾ ਸੱਚਖੰਡ ਬੱਲਾਂ ਵਿਖੇ ਸੰਗਰਾਂਦ ਦਾ ਸਮਾਗਮ ਸ਼ਰਧਾਪੂਰਵਕ ਕਰਵਾਇਆ ਗਿਆ

🚩 ਸੰਤ ਨਿਰੰਜਨ ਦਾਸ ਜੀ ਨੇ ਚੇਤ ਦਾ ਮਹੀਨਾ ਸੰਗਤਾਂ ਨੂੰ ਸਰਵਣ ਕਰਵਾਇਆ

ਕਿਸ਼ਨਗੜ੍ਹ : (ਚਾਵਲਾ)

ਡੇਰਾ ਸੱਚਖੰਡ ਬੱਲਾਂ ਵਿਖੇ ਦੇ ਮੌਜੂਦਾ ਗੱਦੀ ਨਸ਼ੀਨ ਸੰਤ ਨਿਰੰਜਨ ਦਾਸ ਜੀ ਚੈਅਰਮੈਨ ਸ਼੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਵਨਾਰਸ ਵਾਲਿਆ ਦੀ ਸ੍ਰਪਰਸਤੀ ਹੇਠ ਸੰਗਰਾਂਦ ਦਿਹਾੜੇ ਦੇ ਸੰਬੰਧ ਵਿੱਚ ਧਾਰਮਿਕ ਸਮਾਗਮ ਕਰਵਾਇਆ ਗਿਆ! ਇਸ ਮੌਕੇ ਤੇ ਅੰਮ੍ਰਿਤਬਾਣੀ ਸ਼੍ਰੀ ਗੁਰੂ ਰਵਿਦਾਸ ਜੀ ਦੇ ਪਾਵਨ ਜਾਪ ਕੀਤਾ ਕੀਤੇ ਗਏ ! ਇਸ ਉਪਰੰਤ ਸੰਤ ਨਿਰੰਜਨ ਦਾਸ ਜੀ ਨੇ ਚੇਤ ਦਾ ਮਹੀਨਾ ਸੰਗਤਾਂ ਨੂੰ ਸਰਵਣ ਕਰਵਾਇਆ ਗਿਆ ਤੇ ਗੁਰਬਾਣੀ ਦੇ ਪ੍ਰਵਚਨਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ।। ਇਸ ਉਪਰੰਤ ਸੰਤ ਲੇਖ ਰਾਜ ਨੂਰਪੁਰ ਵਾਲਿਆਂ ਵੱਲੋਂ ਸ਼੍ਰੀ ਗੁਰੂ ਰਵਿਦਾਸ ਜੀ ਦੀ ਪਾਵਨ ਅੰਮ੍ਰਿਤ ਬਾਣੀ ਦੇ ਪ੍ਰਵਚਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ! ਇਸ ਮੌਕੇ ਤੇ ਕੀਰਤਨੀ ਜਥਿਆਂ ਵੱਲੋਂ ਸ਼੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ । ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਕਾਂਗਰਸ ਆਗੂ ਰਜਿੰਦਰ ਸਿੰਘ ਸਾਬਕਾ ਡੀਸੀਪੀ , ਸੈਕਟਰੀ ਟਰਸਟ ਜੋਗਿੰਦਰ ਪਾਲ ਸੇਵਾਮੁਕਤ ਆਈਆਰਐਸ, ਜੁ: ਸੈਕਟਰੀ ਧਰਮਪਾਲ ਸਿਮਕ, ਸੇਵਾਦਾਰ ਨਿਰੰਜਨ ਦਾਸ ਚੀਮਾ, ਮੈਨਜਰ ਨਿਰਮਲ ਸਿੰਘ, ਸੇਵਾਦਾਰ ਮਨਦੀਪ ਦਾਸ, ਸੇਵਾਦਰ ਹਰਦੇਵ ਦਾਸ, ਸੇਵਾਦਰ ਸ਼ਾਮ ਲਾਲ, ਸਾਬਕਾ ਸਰਪੰਚ ਸੁਖਦੇਵ ਸੁਖੀ,ਏਐਸਆਈ ਰਾਮਪ੍ਰਕਾਸ਼, ਮਨਜੀਤ ਰਾਏ, ਸੁਖਦੇਵ ਰਾਜ, ਗਿ:ਇੰਦਰਜੀਤ ਵਿਰਦੀ , ਹਰਜਿੰਦਰ ਸਿੰਘ , ਅਮਰਜੀਤ ਵਿਰਦੀ, ਗੁਰਦੇਵ ਮਹੇ , ਮਨਜੀਤ ਸਿੰਘ ਨੰਬਰਦਾਰ, ਦਲਜੀਤ ਸਿੰਘ ਰਾਏਪੁਰ ਆਦਿ ਵੀ ਹਾਜ਼ਰ ਸਨ! ਇਸ ਮੌਕੇ ਅਤੁੱਟ ਲੰਗਰ ਸੰਗਤਾਂ ਨੂੰ ਵਰਤਾਏ ਗਏ!

ਕੋਟ ਸਦੀਕ ਤੋਂ ਧੰਨ ਧੰਨ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਲੈਕੇ ਕਢੀ ਗਈ ਵਿਸ਼ਾਲ ਸ਼ੋਭਾਯਾਤਰਾਸੰਗਤਾਂ ਵਲੋਂ ਫੁੱਲਾਂ ਦੀ ਵਰਖਾਂ ਨਾਲ ...
02/03/2024

ਕੋਟ ਸਦੀਕ ਤੋਂ ਧੰਨ ਧੰਨ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਲੈਕੇ ਕਢੀ ਗਈ ਵਿਸ਼ਾਲ ਸ਼ੋਭਾਯਾਤਰਾ

ਸੰਗਤਾਂ ਵਲੋਂ ਫੁੱਲਾਂ ਦੀ ਵਰਖਾਂ ਨਾਲ ਕੀਤਾ ਗਿਆ ਸ਼ੋਭਾਯਾਤਰਾ ਦਾ ਨਿੱਘਾ ਸਵਾਗਤ

ਜਲੰਧਰ (ਚਾਵਲਾ)

ਵਾਰਡ ਨੰਬਰ 52 ਚ ਪੈਂਦੇ ਪਿੰਡ ਕੋਟ ਸਦੀਕ ਕਾਲੋਨੀ ਅਤੇ ਕੋਟ ਸਦੀਕ ਵਿੱਖੇ ਸ਼੍ਰੀ ਗੁਰੂ ਰਵਿਦਾਸ ਧਾਮ,ਸ਼੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਵਲੋਂ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਜਨਮ ਦਿਹਾੜੇ ਨੂੰ ਸੰਪਰਪਿਤ ਵਿਸ਼ਾਲ ਸ਼ੋਭਾਯਾਤਰਾ ਕਢੀ ਗਈ।ਸ਼ੋਭਾਯਾਤਰਾ ਕੋਟ ਸਦੀਕ ਕਾਲਾ ਸੰਘਾ ਰੋਡ,ਗੀਤਾ ਕਾਲੋਨੀ,ਕਾਂਸ਼ੀ ਨਗਰ ਤੋਂ ਹੁੰਦੀ ਹੋਈ ਕੋਟ ਸਦੀਕ ਵਿੱਖੇ ਜਾਕੇ ਸਮਾਪਤ ਹੋਈ।ਸ਼ੋਭਾਯਾਤਰਾ ਚ ਸੰਗਤਾਂ ਵਲੋਂ ਬੜੀ ਸੁੰਦਰ ਝਾਕੀਆਂ ਤਿਆਰ ਕੀਤੀਆਂ ਹੋਈਆਂ ਸੀ।ਸ਼ੋਭਾਯਾਤਰਾ ਦਾ ਜਗ੍ਹਾ ਜਗ੍ਹਾ ਤੇ ਫੁੱਲਾਂ ਦੀ ਵਰਖਾਂ ਦੇ ਨਾਲ ਸੰਗਤਾਂ ਵਲੋਂ ਸਵਾਗਤ ਕੀਤਾ ਜਾ ਰਿਹਾ ਸੀ ਅਤੇ ਲੰਗਰ ਵੀ ਲਗਾਏ ਹੋਏ ਸਨ।ਉਥੇ ਹੀ ਐਂਟੀ ਕ੍ਰਾਈਮ ਸਮਾਜ ਸੁਰੱਖਿਆ ਸੈਲ ਰਜਿ ਪੰਜਾਬ ਦੇ ਚੇਅਰਮੈਨ ਸੁਭਾਸ਼ ਗੋਰੀਆ ਅਤੇ ਉਨ੍ਹਾ ਦੀ ਧਰਮਪਤਨੀ ਸਮਾਜ ਸੇਵੀ ਸ਼੍ਰੀਮਤੀ ਪਰਵੀਨ ਗੋਰੀਆ ਦੀ ਟੀਮ ਵਲੋਂ ਗੀਤਾ ਕਾਲੋਨੀ ਗੋਰੀਆ ਕੰਪਲੈਕਸ ਵਿਖੇ ਫੱਲ ਦਾ ਲੰਗਰ ਲਗਾਇਆ ਗਿਆ ਅਤੇ ਸ਼ੋਭਾਯਾਤਰਾ ਚ ਸ਼ਾਮਿਲ ਸਖਸੀਅਤਾਂ ਦਾ ਸਨਮਾਨ ਕੀਤਾ ਗਿਆ।ਸ਼ੋਭਾਯਾਤਰਾ ਚ ਸ਼ਾਮਿਲ ਨਿਰਮਲ ਕੁਮਾਰ,ਪ੍ਰਧਾਨ ਅਸ਼ੋਕ,ਪ੍ਰਧਾਨ ਗੌਰਵ ਪਾਲ,ਰਿਸ਼ੀ ਕੁਮਾਰ,ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੇ ਐਨ ਭੱਟੀ, ਸਰਵਣ ਚਾਹਲ,ਮਹਿੰਦਰ ਪਾਲ ਜੱਖੂ,ਗਰੀਬ ਦਾਸ,ਚਮਨ ਲਾਲ,ਪ੍ਰੀਤਮ ਸਿੰਘ ਰਾਠੌਰ,ਰੇਸ਼ਮ ਲਾਲ,ਬਲਵੀਰ ਗੋਸ਼ਾ, ਰਣਜੀਤ ਸ਼ਰਮਾ,ਸੁਰਜੀਤ ਲਾਲੀ,ਅਜੈ ਸੋਢੀ,ਵਿਪਨ ਕੁਮਾਰ,ਪਰਮਜੀਤ,ਸੁਰਜੀਤ ਕੌਰ ਜੱਸੀ,ਬਿਮਲਾ ਰਾਣੀ,ਗਿਰਮੇਜ ਕੌਰ,ਸੁਮਨ ਚੁੰਬਰ,ਕੁਲਦੀਪ ਕੌਰ,ਸੁਨੀਤਾ ਮਹਿਮੀ,ਬਿਮਲਾ ਚਾਹਲ,ਰੁਪਿੰਦਰ ਕੌਰ,ਕੁਲਵਿੰਦਰ ਕੌਰ,ਸੰਦੀਪ ਕੌਰ,ਕਾਂਤਾ,ਅਵਨਿਤਾ ਭਗਤ,ਮੀਨਾ ਹੰਸ,ਸਿਮਰਨਪ੍ਰੀਤ ਕੌਰ ਆਦਿ ਵੀ ਸ਼ਾਮਿਲ ਸਨ

🌀 ਲੰਮਾ ਪਿੰਡ ਚੌਂਕ ਤੋਂ ਜੰਡੂ ਸਿੰਘਾ ਜਾਣ ਵਾਲੀ ਸੜਕ 27.14 ਕਰੋੜ ਰੁਪਏ ਦੀ ਲਾਗਤ ਨਾਲ ਜਲਦ ਬਣੇਗੀ:-  ਐਮ.ਪੀ ਸੁਸੀਲ ਰਿੰਕੂਜਲੰਧਰ ; 29 ਫਰਵਰੀ ...
29/02/2024

🌀 ਲੰਮਾ ਪਿੰਡ ਚੌਂਕ ਤੋਂ ਜੰਡੂ ਸਿੰਘਾ ਜਾਣ ਵਾਲੀ ਸੜਕ 27.14 ਕਰੋੜ ਰੁਪਏ ਦੀ ਲਾਗਤ ਨਾਲ ਜਲਦ ਬਣੇਗੀ:- ਐਮ.ਪੀ ਸੁਸੀਲ ਰਿੰਕੂ

ਜਲੰਧਰ ; 29 ਫਰਵਰੀ :- ਚਾਵਲਾ

ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਅੱਜ ਲੰਮਾ ਪਿੰਡ ਚੌਂਕ ਤੋਂ ਜੰਡੂ ਸਿੰਘਾ ਪਿੰਡ ਵਿਚਕਾਰ ਕਰੀਬ 5 ਕਿਲੋਮੀਟਰ ਲੰਬੀ ਸੜਕ ਦੀ ਹਾਲਤ ਦਾ ਜਾਇਜ਼ਾ ਲਿਆ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਨਵੀਂ ਸੜਕ ਦੇ ਨਿਰਮਾਣ ਨੂੰ ਜਿੰਨੀ ਜਲਦੀ ਹੋ ਸਕੇ ਮੁਕੰਮਲ ਕਰਨ ਲਈ ਕਿਹਾ ਸੰਸਦ ਮੈਂਬਰ ਨੇ ਦੱਸਿਆ ਕਿ ਇੱਥੇ 27.14 ਕਰੋੜ ਰੁਪਏ ਦੀ ਲਾਗਤ ਨਾਲ ਲੰਮਾ ਪਿੰਡ ਚੌਕ ਤੋਂ ਜੰਡੂ ਸਿੰਘਾਂ ਤਁਕ 5.06 ਕਿਲੋਮੀਟਰ ਲੰਬੀ ਇਸ ਸੜਕ ਦਾ ਕੰਮ ਮੁਕੰਮਲ ਕੀਤਾ ਜਾਵੇਗਾ। ਐਸਡੀਐਮ ਡਾ: ਜੈ ਇੰਦਰ ਸਿੰਘ, ਕਾਰਜਕਾਰੀ ਇੰਜਨੀਅਰ ਜਸਪਾਲ ਸਿੰਘ, ਗੁਰਮੀਤ ਸਿੰਘ ਅਤੇ ਜੰਗਲਾਤ ਵਿਭਾਗ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੌਕੇ ’ਤੇ ਜਾ ਕੇ ਜਾਇਜ਼ਾ ਲੈਂਦਿਆਂ ਸੰਸਦ ਮੈਂਬਰ ਨੇ ਦੱਸਿਆ ਕਿ ਇਸ ਸੜਕ ਰਾਹੀਂ ਰੋਜ਼ਾਨਾ ਵੱਡੀ ਗਿਣਤੀ ਵਿੱਚ ਲੋਕ ਹੁਸ਼ਿਆਰਪੁਰ ਅਤੇ ਹਿਮਾਚਲ ਪ੍ਰਦੇਸ਼ ਨੂੰ ਜਾਂਦੇ ਹਨ। ਜਿਨ੍ਹਾਂ ਨੂੰ ਇਸ ਟੁੱਟੀ ਸੜਕ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਇਸ ਸੜਕ ਦੀ ਉਸਾਰੀ ਜਲਦੀ ਤੋਂ ਜਲਦੀ ਸ਼ੁਰੂ ਕਰਵਾਈ ਜਾਵੇ ਤਾਂ ਜੋ ਹੁਸ਼ਿਆਰਪੁਰ ਵੱਲ ਜਾਣ ਵਾਲੇ ਪੈਦਲ ਯਾਤਰੀਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸਾਂਸਦ ਨੇ ਕਿਹਾ ਕਿ ਇਸ ਸੜਕ ਦੇ ਨਿਰਮਾਣ ਦੌਰਾਨ ਸੜਕ ਦੀ ਗੁਣਵੱਤਾ ਨੂੰ ਲੈ ਕੇ ਪਹਿਲਾਂ ਹੀ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਅਤੇ ਉਨ੍ਹਾਂ ਨੂੰ ਸਪੱਸ਼ਟ ਕਿਹਾ ਗਿਆ ਹੈ ਕਿ ਇਸ ਸੜਕ ਦੀ ਗੁਣਵੱਤਾ ਸਬੰਧੀ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਸੀਨੀਅਰ ਅਧਿਕਾਰੀਆਂ ਨੂੰ ਸੜਕ ਨਿਰਮਾਣ ਦੇ ਚੱਲ ਰਹੇ ਕੰਮ ਦਾ ਨਿਯਮਤ ਤੌਰ ‘ਤੇ ਜਾਇਜ਼ਾ ਲੈਣ ਲਈ ਕਿਹਾ। ਸੰਸਦ ਮੈਂਬਰ ਨੇ ਅੱਗੇ ਕਿਹਾ ਕਿ ਇਸ ਸੜਕ ਦੇ ਬਣਨ ਨਾਲ ਆਦਮਪੁਰ, ਜੰਡੂ ਸਿੰਘਾ ਸਮੇਤ ਹੁਸ਼ਿਆਰਪੁਰ ਤੋਂ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਕਾਫੀ ਸਹੂਲਤ ਹੋਵੇਗੀ ਕਿਉਂਕਿ ਚੰਗੀ ਸੜਕ ਹੋਣ ਕਾਰਨ ਉਨ੍ਹਾਂ ਨੂੰ ਰਾਮਾਮੰਡੀ ਚੌਕ ਰਾਹੀਂ ਜਲੰਧਰ ਸ਼ਹਿਰ ਆਉਣ ਦੀ ਲੋੜ ਨਹੀਂ ਪਵੇਗੀ। ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲਗਾਤਾਰ ਵਿਕਾਸ ਕਾਰਜ ਕਰ ਰਹੀ ਹੈ ਅਤੇ ਸਰਕਾਰ ਕੋਲ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਨੂੰ ਸ਼ਹਿਰ ਨਾਲ ਜੋੜਨ ਲਈ ਸੜਕੀ ਵਿਵਸਥਾ ਨੂੰ ਪਹਿਲਾਂ ਨਾਲੋਂ ਵੀ ਮਜ਼ਬੂਤ ਕੀਤਾ ਜਾ ਰਿਹਾ ਹੈ।

*ਪੰਜਾਬ ਸਰਕਾਰ ਨੇ 41 ਨਾਇਬ-ਤਹਿਸੀਲਦਾਰਾਂ ਦੇ ਬਦਲੇ..ਦੇਖੋ ਲਿਸਟ*ਚੰਡੀਗੜ੍ਹ, 29 ਫਰਵਰੀ, (ਚਾਵਲਾ):-  ਪੰਜਾਬ ਸਰਕਾਰ ਨੇ 41 ਨਾਇਬ ਤਹਿਸੀਲਦਾਰਾਂ...
29/02/2024

*ਪੰਜਾਬ ਸਰਕਾਰ ਨੇ 41 ਨਾਇਬ-ਤਹਿਸੀਲਦਾਰਾਂ ਦੇ ਬਦਲੇ..ਦੇਖੋ ਲਿਸਟ*

ਚੰਡੀਗੜ੍ਹ, 29 ਫਰਵਰੀ, (ਚਾਵਲਾ):-

ਪੰਜਾਬ ਸਰਕਾਰ ਨੇ 41 ਨਾਇਬ ਤਹਿਸੀਲਦਾਰਾਂ ਦਾ ਤੁਰੰਤ ਪ੍ਰਭਾਵ ਨਾਲ ਤਬਾਦਲਾ ਕਰ ਦਿੱਤਾ ਹੈ ਜਿਸ ਦੀ ਸੂਚੀ ਇਸ ਪ੍ਰਕਾਰ ਹੈ....

ਨੰਬਰਦਾਰ ਯੂਨੀਅਨ ਜਲੰਧਰ ਸ਼ਹਿਰੀ ਦੇ ਪ੍ਰਧਾਨ ਗੁਰਦੇਵ ਲਾਲ ਸੰਧੂ ਵਲੋ ਆਪਣੀ ਨਵੀਂ ਟੀਮ ਦਾ ਗਠਨਜਲੰਧਰ : 28 ਫਰਵਰੀ : (ਚਾਵਲਾ)ਨੰਬਰਦਾਰ ਯੂਨੀਅਨ ਜ...
28/02/2024

ਨੰਬਰਦਾਰ ਯੂਨੀਅਨ ਜਲੰਧਰ ਸ਼ਹਿਰੀ ਦੇ ਪ੍ਰਧਾਨ ਗੁਰਦੇਵ ਲਾਲ ਸੰਧੂ ਵਲੋ ਆਪਣੀ ਨਵੀਂ ਟੀਮ ਦਾ ਗਠਨ

ਜਲੰਧਰ : 28 ਫਰਵਰੀ : (ਚਾਵਲਾ)

ਨੰਬਰਦਾਰ ਯੂਨੀਅਨ ਜਲੰਧਰ ਸ਼ਹਿਰੀ ਵਲੋ ਜਲੰਧਰ ਤਹਿਸੀਲ ਕੰਪਲੈਕਸ ਵਿਖੇ ਬਣੇ ਨੰਬਰਦਾਰਾ ਯੂਨੀਅਨ ਪੰਜਾਬ ਦੇ ਦਫ਼ਤਰ ਵਿੱਚ ਇੱਕ ਮੀਟਿੰਗ ਕੀਤੀ ਗਈ ਇਹ ਮੀਟਿੰਗ ਨੰਬਰਦਾਰ ਯੂਨੀਅਨ ਜਲੰਧਰ ਸ਼ਹਿਰੀ ਦੇ ਪ੍ਰਧਾਨ ਗੁਰਦੇਵ ਲਾਲ ਸੰਧੂ ਦੀ ਅਗਵਾਈ ਵਿੱਚ ਹੋਈ, ਇਸ ਮੌਕੇ ਤੇ ਜਲੰਧਰ ਸ਼ਹਿਰੀ ਦੇ ਸਮੂਹ ਨੰਬਰਦਾਰ ਨੇ ਹਿੱਸਾ ਲਿਆ, ਮੀਟਿੰਗ ਦੋਰਾਨ ਨੰਬਰਦਾਰ ਯੂਨੀਅਨ ਜਲੰਧਰ ਸ਼ਹਿਰੀ ਦੇ ਪ੍ਰਧਾਨ ਗੁਰਦੇਵ ਲਾਲ ਸੰਧੂ ਵਲੋ ਆਪਣੀ ਟੀਮ ਦਾ ਵਿਸਥਾਰ ਕਰਦੇ ਨੰਬਰਦਾਰ ਕੈਲਾਸ਼ ਕੁਮਾਰ ਨੂੰ ਸੀਨਿਅਰ ਵਾਈਸ ਪ੍ਰਧਾਨ ,ਨੰਬਰਦਾਰ ਦਰਸ਼ਨ ਕੁਮਾਰ ਨੂੰ ਸਲਾਹਕਾਰ, ਨੰਬਰਦਾਰ ਮਦਨ ਲਾਲ ਖ਼ਜਾਨਚੀ ,ਨੰਬਰਦਾਰ ਸੁਰਿੰਦਰ ਸਿੰਘ ਨੂੰ ਸਲਾਹਕਾਰ, ਨੰਬਰਦਾਰ ਦਰਸ਼ਨ ਸਿੰਘ ਨੂੰ ਮੁੱਖ ਬੁਲਾਰਾ, ਨੰਬਰਦਾਰ ਨਵਜੋਤ ਸਿੰਘ ਨੂੰ ਮੀਡੀਆ ਇੰਚਾਰਜ , ਨੰਬਰਦਾਰ ਰਜਿੰਦਰ ਕੁਮਾਰ ਨੂੰ ਜੁਆਇੰਟ ਸੈਕਟਰੀ, ਨੰਬਰਦਾਰ ਸਰਬਜੀਤ ਸਿੰਘ ਨੂੰ ਜੁਆਇੰਟ ਸੈਕਟਰੀ, ਨੰਬਰਦਾਰ ਅਰਸ਼ਦੀਪ ਨੂੰ ਲੀਗਲ ਐਡਵਾਈਜ਼ਰ, ਨੰਬਰਦਾਰ ਲਖਵਿੰਦਰ ਸਿੰਘ ਸੀਨਿਅਰ ਸਲਾਹਕਾਰ, ਨੰਬਰਦਾਰ ਰੇਸ਼ਮ ਪਾਲ ਸਿੰਘ ਬਿੱਟਾ ਨੂੰ ਸਲਾਹਕਾਰ, ਨੰਬਰਦਾਰ ਵਿੱਦਿਆ ਸਾਗਰ ਨੂੰ ਸਹਾਇਕ ਖ਼ਜਾਨਚੀ, ਨੰਬਰਦਾਰ ਹਰਿੰਦਰ ਪਾਲ ਨੂੰ ਜਨਰਲ ਸਕੱਤਰ, ਨੰਬਰਦਾਰ ਸੁਨੀਲ ਬਾਲੀ ਨੂੰ ਸਲਾਹਕਾਰ, ਨੰਬਰਦਾਰ ਧਰਮਿੰਦਰ ਸਿੰਘ ਨੂੰ ਵਾਈਸ ਪ੍ਰਧਾਨ, ਨੰਬਰਦਾਰ ਰਜਿੰਦਰ ਪਾਲ ਸਿੰਘ ਨੂੰ ਸਲਾਹਕਾਰ, ਨੰਬਰਦਾਰ ਜਰਨੈਲ਼ ਸਿੰਘ ਮੈਂਬਰ ਨਿਯੁਕਤ ਕੀਤਾ ਗਿਆ ,ਇਸ ਮੌਕੇ ਤੇ ਬੋਲਦਿਆਂ ਗੁਰਦੇਵ ਲਾਲ ਸੰਧੂ ਪ੍ਰਧਾਨ ਨੰਬਰਦਾਰ ਯੂਨੀਅਨ ਜਲੰਧਰ ਸ਼ਹਿਰੀ ਨੇ ਸਮੂਹ ਨਵੇਂ ਅਹੁਦੇਦਾਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਨੰਬਰਦਾਰ ਯੂਨੀਅਨ ਜਲੰਧਰ ਸ਼ਹਿਰੀ ਦੀ ਨਵੀਂ ਟੀਮ ਨੰਬਰਦਾਰ ਯੂਨੀਅਨ ਜਲੰਧਰ ਸ਼ਹਿਰੀ ਨੂੰ ਹੋਰ ਮਜ਼ਬੂਤ ਕਰਨ ਵਿੱਚ ਸਹਾਇਕ ਸਿੱਧ ਹੋਵੇਗੀ ਅਤੇ ਯੂਨੀਅਨ ਦੇ ਕੰਮਾਂ ਨੂੰ ਪਹਿਲ ਦੇ ਅਧਾਰ ਤੇ ਇਹ ਟੀਮ ਇੱਕ ਮੁੱਠ ਹੋ ਕੇ ਕੰਮ ਕਰੇਗੀ ਉਹਨਾਂ ਨੇ ਕਿਹਾ ਕਿ ਨਵੀਂ ਟੀਮ ਨੰਬਰਦਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਵੀ ਪਹਿਲ ਦੇ ਅਧਾਰ ਤੇ ਹੱਲ ਕਰਾਉਣ ਵਿੱਚ ਸਹਾਇਕ ਸਿੱਧ ਹੋਣਗੇ ਕਿਉਂਕਿ ਲੰਬੜਦਾਰਾਂ ਦਾ ਇਕੱਠੇ ਹੋਣਾ ਵੀ ਬਹੁਤ ਜਰੂਰੀ ਹੈ।ਇਸ ਮੌਕੇ ਤੇ ਉਚੇਚੇ ਤੌਰ ਤੇ ਪਹੁੰਚੇ ਨੰਬਰਦਾਰ ਯੂਨੀਅਨ ਪੰਜਾਬ ਦੇ ਪ੍ਰਧਾਨ ਗੁਰਪਾਲ ਸਿੰਘ ਸਮਰਾ ਨੇ ਕਿਹਾ ਕਿ ਨੰਬਰਦਾਰ ਯੂਨੀਅਨ ਹਮੇਸ਼ਾ ਹੀ ਨੰਬਰਦਾਰਾਂ ਦੀਆਂ ਬੇਹਤਰੀ ਲਈ ਕੰਮ ਕਰਦੀ ਆਈ ਹੈ ਉਹਨਾਂ ਨੇ ਕਿਹਾ ਕਿ ਕਿ ਅੱਜ ਨੰਬਰਦਾਰ ਯੂਨੀਅਨ ਜਲੰਧਰ ਸ਼ਹਿਰੀ ਦੇ ਪ੍ਰਧਾਨ ਗੁਰਦੇਵ ਲਾਲ ਨੇ ਆਪਣੀ ਨਵੀਂ ਟੀਮ ਦਾ ਗਠਨ ਕੀਤਾ ਹੈ ਅਤੇ ਸਾਰੇ ਹੀ ਮੈਂਬਰ ਸਾਹਿਬਾਨ ਅਤੇ ਨਵੇਂ ਨਿਯੁਕਤ ਕੀਤੇ ਗਏ ਅਹੁਦੇਦਾਰਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਉਹਨਾਂ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਨੰਬਰਦਾਰ ਇਕੱਠੇ ਹੋ ਕੇ ਨੰਬਰਦਾਰਾਂ ਦੀਆ ਹੱਕੀ ਮੰਗਾਂ ਨੂੰ ਸਰਕਾਰ ਤੱਕ ਪਹੁੰਚਾਉਣ ਲਈ ਸਹਾਇਕ ਸਿੱਧ ਹੋਣਗੇ, ਉਹਨਾਂ ਨਵੀਂ ਟੀਮ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਵਧਾਈ ਵੀ ਦਿੱਤੀਇਸ ਮੌਕੇ ਤੇ ਨੰਬਰਦਾਰ ਯੂਨੀਅਨ ਪੰਜਾਬ ਦੇ ਪ੍ਰਧਾਨ ਗੁਰਪਾਲ ਸਿੰਘ ਸਮਰਾ ਨੇ ਲੰਬੜਦਾਰ ਯੂਨੀਅਨ ਪੰਜਾਬ ਵੱਲੋਂ ਸੰਗਰੂਰ ਵਿੱਚ ਕੀਤੀ ਜਾ ਰਹੀ ਰੈਲੀ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਅਤੇ ਸਮੂਹ ਜਲੰਧਰ ਜਿਲ੍ਹੇ ਦੇ ਲੰਬੜਦਾਰਾਂ ਨੂੰ ਬੇਨਤੀ ਕੀਤੀ ਕਿ ਸੱਤ ਮਾਰਚ ਦੀ ਸੰਗਰੂਰ ਰੈਲੀ ਵਿੱਚ ਹੁਮ ਹੁਮਾ ਕੇ ਪਹੁੰਚਣ ਤਾਂ ਜੋ ਸਰਕਾਰ ਕੋਲੋਂ ਆਪਣੀਆਂ ਹੱਕੀ ਮੰਗਾਂ ਨੂੰ ਮਨਵਾਇਆ ਜਾ ਸਕੇ, ਇਸ ਮੌਕੇ ਤੇ ਨੰਬਰਦਾਰ ਯੂਨੀਅਨ ਜਲੰਧਰ ਦਿਹਾਤੀ ਦੇ ਪ੍ਰਧਾਨ ਹਰਕੰਵਲ ਸਿੰਘ ਮੁੱਧ , ਨੰਬਰਦਾਰ ਯੂਨੀਅਨ ਪੰਜਾਬ ਦੇ ਮੁੱਖ ਬੁਲਾਰਾ ਨੰਬਰਦਾਰ ਚਰਨਜੀਤ ਸਿੰਘ ਜਲੰਧਰ ਤਹਿਸੀਲ ਪ੍ਰਧਾਨ-1 ਨੰਬਰਦਾਰ ਮੰਗਾ ਸਿੰਘ ਸ਼ੇਰਗਿਲ, ਜਲੰਧਰ ਤਹਿਸੀਲ-1 ਦੇ ਵਾਈਸ ਪ੍ਰਧਾਨ ਸੁਖਵਿੰਦਰ ਰਾਮ,ਨੰਬਰਦਾਰ ਤਰਸੇਮ ਲਾਲ,ਨੰਬਰਦਾਰ ਬਲਵਿੰਦਰ ਬੰਗਾ,ਨੰਬਰਦਾਰ ਸਤਪਾਲ ,ਨੰਬਰਦਾਰ ਰਾਮ ਸਿੰਘ ,ਨੰਬਰਦਾਰ ਹਰਭਜਨ ਸਿੰਘ ਆਦਿ ਨੰਬਰਦਾਰ ਵੀ ਮੌਜੂਦ ਸਨ

ਕਿਸਾਨਾਂ ਨੇ ਨੈਸ਼ਨਲ ਹਾਈਵੇ ਤੇ ਅੱਡਾ ਰਾਏਪੁਰ ਰਸੂਲਪੁਰ ਵਿਖੇ ਲਗਾਇਆ ਧਰਨਾ🌀ਕੇਂਦਰ ਸਰਕਾਰ ਵਿਰੁੱਧ ਕੀਤੀ ਜੰਮ ਕੇ ਨਾਅਰੇਬਾਜ਼ੀਕਿਸ਼ਨਗੜ੍ਹ : (ਚਾਵ...
27/02/2024

ਕਿਸਾਨਾਂ ਨੇ ਨੈਸ਼ਨਲ ਹਾਈਵੇ ਤੇ ਅੱਡਾ ਰਾਏਪੁਰ ਰਸੂਲਪੁਰ ਵਿਖੇ ਲਗਾਇਆ ਧਰਨਾ

🌀ਕੇਂਦਰ ਸਰਕਾਰ ਵਿਰੁੱਧ ਕੀਤੀ ਜੰਮ ਕੇ ਨਾਅਰੇਬਾਜ਼ੀ

ਕਿਸ਼ਨਗੜ੍ਹ : (ਚਾਵਲਾ)

ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਦੁਆਬਾ ਕਿਸਾਨ ਕਮੇਟੀ ਪੰਜਾਬ ਦੀ ਜਥੇਬੰਦੀ ਦੇ ਆਗੂ ਅਤੇ ਸਮੂਹ ਵਰਕਰਾਂ ਵੱਲੋਂ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਸਥਿਤ ਅੱਡਾ ਰਾਏਪੁਰ ਰਸੂਲਪੁਰ ਵਿਖੇ ਸਮੇਤ ਟਰੈਕਟਰਾਂ ਨਾਲ ਕੇਂਦਰ ਸਰਕਾਰ ਵਿਰੁੱਧ ਜਬਰਦਸਤ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਕੇਂਦਰ ਸਰਕਾਰ ਵਿਰੁੱਧ ਮੁਰਦਾਬਾਦ ਦੀ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਜਥੇਦਾਰ ਰਣਜੀਤ ਸਿੰਘ ਰਾਣਾ ਪੰਚ, ਜਥੇਦਾਰ ਮਨਜੀਤ ਸਿੰਘ, ਪ੍ਰਧਾਨ ਜੋਗਿੰਦਰ ਸਿੰਘ, ਅਮਰਪ੍ਰੀਤ ਸਿੰਘ ਮਾਮੂ ਅਤੇ ਹਰਿੰਦਰ ਸਿੰਘ ਸਾਬੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੇਂਦਰ ਸਰਕਾਰ ਕਿਸਾਨਾਂ ਵਿਰੁੱਧ ਇੱਕ ਨਵਾਂ ਕਾਨੂੰਨ ਲੈ ਕੇ ਆ ਰਹੀ ਹੈ। ਜਿਸ ਦੇ ਤਹਿਤ ਟਰੈਕਟਰ ਅਤੇ ਟਰਾਲੀਆਂ ਨੂੰ ਕਿਸਾਨ ਸੜਕ ਤੇ ਨਹੀਂ ਚਲਾ ਸਕਦਾ। ਜਿਸ ਕਾਰਨ ਕਿਸਾਨਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਕਿਸਾਨ ਆਪਣੀਆਂ ਫਸਲਾਂ ਨੂੰ ਟਰੈਕਟਰ ਟਰਾਲੀਆਂ ਰਾਹੀਂ ਹੀ ਮੰਡੀ ਤੱਕ ਪਹੁੰਚਾਉਂਦੇ ਹਨ। ਉਹਨਾਂ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ੰਬੂ ਬਾਰਡਰ ਉੱਤੇ ਹੋ ਰਹੇ ਕਿਸਾਨਾਂ ਉੱਤੇ ਅੱਤਿਆਚਾਰ ਦੇ ਵਿਰੋਧ ਚ ਅਤੇ ਖਨੌਰੀ ਬਾਰਡਰ ਤੇ ਸ਼ੁਭ ਕਰਨ ਸਿੰਘ ਦੀ ਮੌਤ ਦੇ ਵਿਰੋਧ ਚ ਹਰਿਆਣਾ ਦੇ ਮੁੱਖ ਮੰਤਰੀ ਉਪ ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਅਮਿਤ ਸ਼ਾਹ ਤੇ ਪਰਚਾ ਦਰਜ ਕੀਤਾ ਜਾਵੇ। ਉਹਨਾਂ ਨੇ ਇਹ ਵੀ ਕਿਹਾ ਕਿ ਗੁਰਜੰਟ ਸਿੰਘ ਨੂੰ ਇਕ ਕਰੋੜ ਰੁਪਏ ਦਾ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਪਹਿਲਾਂ ਵਿੱਢੇ ਕਿਸਾਨੀ ਅੰਦੋਲਨ ਦੇ ਵਿੱਚ ਤਿੰਨ ਕਾਲੇ ਕਾਨੂੰਨ ਜੋ ਕਿ ਸਰਕਾਰ ਨੇ ਵਾਪਸ ਲੈਣ ਦਾ ਵਾਅਦਾ ਕੀਤਾ ਸੀ, ਜੋ ਕਿ ਅਜੇ ਤੱਕ ਵੀ ਵਾਪਸ ਨਹੀਂ ਲਏ ਗਏ। ਤਿੰਨ ਕਾਲੇ ਕਾਨੂੰਨ ਵਾਪਸ ਲਏ ਜਾਣ ਅਤੇ ਕਿਸਾਨਾਂ ਨੂੰ ਡਬਲ ਟੀ ਓ ਚੋਂ ਬਾਹਰ ਰੱਖਿਆ ਜਾਵੇ ਅਤੇ ਫਸਲਾਂ ਤੇ ਐਮਐਸਪੀ ਜਾਰੀ ਕੀਤੀ ਜਾਵੇ। ਇਸ ਦੌਰਾਨ ਵਿਸ਼ੇਸ਼ ਤੌਰ ਤੇ ਦੁਆਬਾ ਕਿਸਾਨ ਕਮੇਟੀ ਪੰਜਾਬ ਦੇ ਟਾਂਡਾ ਤੋਂ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਵਿਸ਼ੇਸ਼ ਤੌਰ ਤੇ ਪਹੁੰਚੇ। ਇਹ ਧਰਨਾ ਪ੍ਰਦਰਸ਼ਨ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ 3 ਵਜੇ ਤੱਕ ਜਾਰੀ ਰਿਹਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਜਿੰਦਰ ਸਿੰਘ ਗਿੱਲ, ਸੁਖਜਿੰਦਰ ਸਿੰਘ ਸੁੱਖਾ, ਅਮਰਜੀਤ ਸਿੰਘ ਬਿੱਲਾ, ਮਨਜਿੰਦਰ ਸਿੰਘ ਲਾਲੀ, ਬਲਜਿੰਦਰ ਸਿੰਘ ਲਾਲ਼ੀ, ਭੁਪਿੰਦਰ ਸਿੰਘ, ਮੁਖਤਿਆਰ ਸਿੰਘ, ਹਰਬੰਸ ਸਿੰਘ ਕਾਹਨਪੁਰ, ਸੁਖਵਿੰਦਰ ਸਿੰਘ, ਰਵਿੰਦਰ ਸਿੰਘ, ਮਨਜਿੰਦਰ ਸਿੰਘ ਮੰਗਾ, ਗੁਰਵਿੰਦਰ ਸਿੰਘ ਨਵਾਬ, ਸੁਖਪਾਲ ਸਿੰਘ, ਸੋਹਣ ਸਿੰਘ, ਗੁਰਜੀਤ ਸਿੰਘ, ਮੋਹਣ ਸਿੰਘ, ਗੁਰਦਾਵਰ ਸਿੰਘ ਅਤੇ ਤਜਿੰਦਰ ਸਿੰਘ ਮੰਗਾ ਆਦਿ ਸਮੇਤ ਹੋਰ ਕਿਸਾਨ ਵੀ ਸ਼ਾਮਿਲ ਸਨ।

ਜਲੰਧਰ ‘ਚ ਵੱਡਾ ਭਿਆਨਕ ਹਾਦਸਾ, 6 ਜ਼ਖਮੀ, 3 ਲੋਕਾਂ ਦੀ ਹਾਲਤ ਗੰਭੀਰਜਲੰਧਰ : ਚਾਵਲਾ ਜਲੰਧਰ ‘ਚ ਭਿਆਨਕ ਹਾਦਸਾ ਹੋਣ ਦੀ ਖਬਰ ਹੈ। ਜਿਸ ਵਿੱਚ ਕਈ ਲ...
25/02/2024

ਜਲੰਧਰ ‘ਚ ਵੱਡਾ ਭਿਆਨਕ ਹਾਦਸਾ, 6 ਜ਼ਖਮੀ, 3 ਲੋਕਾਂ ਦੀ ਹਾਲਤ ਗੰਭੀਰ

ਜਲੰਧਰ : ਚਾਵਲਾ

ਜਲੰਧਰ ‘ਚ ਭਿਆਨਕ ਹਾਦਸਾ ਹੋਣ ਦੀ ਖਬਰ ਹੈ। ਜਿਸ ਵਿੱਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਜਲੰਧਰ-ਕਪੂਰਥਲਾ ਰੋਡ ‘ਤੇ ਪਿੰਡ ਗਾਜ਼ੀਪੁਰ ‘ਚ ਨਿਰਮਾਣ ਕਾਰਜ ਦੌਰਾਨ ਜੰਮੂ-ਕਟੜਾ ਹਾਈਵੇ ‘ਤੇ ਪੁਲ ਦਾ ਸ਼ਟਰ ਫਿਸਲਣ ਕਾਰਨ ਕਈ ਮਜ਼ਦੂਰ ਦੱਬੇ ਗਏ।
ਜਾਣਕਾਰੀ ਮੁਤਾਬਕ 6 ਮਜ਼ਦੂਰ ਜ਼ਖਮੀ ਦੱਸੇ ਜਾ ਰਹੇ ਹਨ, ਜਿਨ੍ਹਾਂ ‘ਚੋਂ 3 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਉਸਾਰੀ ਮਜ਼ਦੂਰਾਂ ਵੱਲੋਂ ਲੋਹੇ ਦੀਆਂ ਪਾਈਪਾਂ ਨਾਲ ਸ਼ਟਰਿੰਗ ਕੀਤੀ ਗਈ ਸੀ ਅਤੇ ਇਸ ਉਪਰ ਪੁਲ ਬਣਾਉਣ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਸ਼ਟਰਿੰਗ ਖਿਸਕਣ ਕਾਰਨ ਮਜ਼ਦੂਰ ਸਾਮਾਨ ਸਮੇਤ ਹੇਠਾਂ ਡਿੱਗ ਗਿਆ ਅਤੇ ਗੰਭੀਰ ਜ਼ਖ਼ਮੀ ਹੋ ਗਿਆ।ਪਿੰਡ ਵਾਸੀਆਂ ਨੇ ਜ਼ਖਮੀ ਨੂੰ ਇਲਾਜ ਲਈ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ। ਪਿੰਡ ਵਾਸੀਆਂ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਬੇਸ਼ੱਕ ਲੋਕ ਉਥੋਂ 6 ਜ਼ਖਮੀਆਂ ਨੂੰ ਚੁੱਕ ਕੇ ਲੈ ਗਏ ਸਨ ਪਰ ਉਨ੍ਹਾਂ ਨੂੰ ਸ਼ੱਕ ਹੈ ਕਿ ਮਜ਼ਦੂਰ ਮਲਬੇ ਹੇਠਾਂ ਦੱਬੇ ਹੋ ਸਕਦੇ ਹਨ। ਜੇਸੀਬੀ ਡਿੱਗੇ ਮਲਬੇ ਨੂੰ ਹਟਾ ਰਹੀ ਸੀ ਤਾਂ ਜੋ ਜੇਕਰ ਕੋਈ ਫਸਿਆ ਹੋਵੇ ਤਾਂ ਉਸ ਨੂੰ ਬਾਹਰ ਕੱਢਿਆ ਜਾ ਸਕੇ।ਪਿੰਡ ਗਾਜ਼ੀਪੁਰ ਦੇ ਵਸਨੀਕਾਂ ਨੇ ਇਸ ਹਾਈਵੇਅ ਨੂੰ ਮਾਰੂ ਕਰਾਰ ਦਿੱਤਾ ਹੈ ਕਿਉਂਕਿ ਪਿੰਡ ਦੇ ਬਾਹਰੋਂ ਆਉਂਦੇ ਹਾਈਵੇਅ ਦੇ ਨਿਰਮਾਣ ਦਾ ਕੰਮ ਕਰ ਰਹੇ ਇੱਕ ਵਿਅਕਤੀ ਦੀ ਕੁਝ ਦਿਨ ਪਹਿਲਾਂ ਰੋਡ ਰੋਲਰ ਹੇਠ ਆ ਕੇ ਮੌਤ ਹੋ ਗਈ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਜੰਮੂ-ਕਟੜਾ ਨੈਸ਼ਨਲ ਹਾਈਵੇ ‘ਤੇ ਇਹ ਘਟਨਾ ਦੂਜੀ ਵਾਰ ਵਾਪਰੀ ਹੈ, ਜਿਸ ਕਰਕੇ ਉਹ ਇਸ ਹਾਈਵੇ ਨੂੰ ਖੂਨੀ ਹਾਈਵੇਅ ਕਹਿੰਦੇ ਹਨ |

Address


Alerts

Be the first to know and let us send you an email when Daily Punjab News posts news and promotions. Your email address will not be used for any other purpose, and you can unsubscribe at any time.

  • Want your business to be the top-listed Media Company?

Share