Punjab Express News

  • Home
  • Punjab Express News

Punjab Express News Your Local Online Webportal Online Punjabi News Paper

19/11/2023

ਮੈਚ ਸ਼ੁਰੂ ਹੁੰਦਿਆਂ ਹੀ ਭਾਰਤੀ ਟੀਮ ਨੂੰ ਲੱਗਿਆ ਵੱਡਾ ਝਟਕਾ

ਮੈਂ ਸੱਜਣਾ ਕੋਈ ਲਿਖਾਰੀ ਨਹੀਂ ,ਮੈਨੂੰ ਹਾਲਾਤਾਂ ਕਲਮ ਫੜਾਈ ਏ,,,ਮੈਥੋਂ ਵੇਖ ਕੇ ਜਰਿਆ ਨਹੀਂ ਜਾਂਦਾ ,,ਜੋ ਪੰਜਾਬ ਚ ਮੱਚੀ ਤਬਾਹੀ ਏ,,ਕਈ ਪੁੱਤ ਨਸ...
10/09/2023

ਮੈਂ ਸੱਜਣਾ ਕੋਈ ਲਿਖਾਰੀ ਨਹੀਂ ,ਮੈਨੂੰ ਹਾਲਾਤਾਂ ਕਲਮ ਫੜਾਈ ਏ,,,
ਮੈਥੋਂ ਵੇਖ ਕੇ ਜਰਿਆ ਨਹੀਂ ਜਾਂਦਾ ,,ਜੋ ਪੰਜਾਬ ਚ ਮੱਚੀ ਤਬਾਹੀ ਏ,,
ਕਈ ਪੁੱਤ ਨਸ਼ਿਆਂ ਨੇ ਖਾ ਲਏ ਨੇ ,,, ਤੇ ਕਈ ਪਰਦੇਸੀ ਹੋ ਗਏ ਨੇ,,,,
ਕਈ ਸਹਿਕਦੇ ਕੰਡੇ ਕਬਰਾਂ ਦੇ,,ਕਈਆਂ ਨੇ ਨਸ ਵਿਨਾਈ ਏ ,,
,ਮੈਂ ਸੱਜਣਾ ਕੋਈ ਲਿਖਾਰੀ ਨਹੀਂ ,ਮੈਨੂੰ ਹਾਲਾਤਾਂ ਕਲਮ ਫੜਾਈ ਏ,
ਕਈ ਰਾਹਾਂ ਦੇ ਵਿੱਚ ਬੇਠੇ ਨੇ,,, ਇਨਸਾਫ਼ ਲੈਣ ਲਈ ਗੋਲੀ ਦਾ,,,
ਕਈ ਲੱਗੇ ਧਰਨੇ ਵੇਚ ਗਏ,,ਫ਼ਾਇਦਾ ਚੁੱਕ ਜਨਤਾ ਭੋਲ਼ੀ ਦਾ,,
ਕਈਆਂ ਢਾਲ ਬਣਾ ਕੇ ਜੱਟਾਂ ਨੂੰ ,,ਮੋਟੀ ਰਕਮ ਕਮਾਈ ਏ,,
ਮੈਂ ਸੱਜਣਾ ਕੋਈ ਲਿਖਾਰੀ ਨਹੀਂ ,ਮੈਨੂੰ ਹਾਲਾਤਾਂ ਕਲਮ ਫੜਾਈ ਏ,
ਕਈ ਯੋਧੇ ਉੱਤੇ ਬਾਡਰ ਦੇ ,, ਜਾਨਾਂ ਗਵਾਈ ਜਾਂਦੇ ਨੇ,,
ਸਾਨੂੰ ਸੁੱਖ ਦੀ ਨੀਂਦ ਸਵਾਉਣ ਲਈ ਆਪਣਾ ਆਪ ਲੁਟਾਈ ਜਾਂਦੇ ਨੇ,,ਸਾਡੇ ਹਾਕਮ ਕਹਿੰਦੇ ਕਰੋੜ ਦੇਣਾ ,, ਜਿਹੜੀ ਲਾਸ਼ ਜੱਮੂ ਤੌ ਆਈ ਏ ,,,
ਮੈਂ ਸੱਜਣਾ ਕੋਈ ਲਿਖਾਰੀ ਨਹੀਂ ,ਮੈਨੂੰ ਹਾਲਾਤਾਂ ਕਲਮ ਫੜਾਈ ਏ,
ਹੁਣ ਮਾਸਟਰ ਧਰਨੇ ਨਹੀਂ ਲਾਓਦੇ ,, ਕੀ ਸੱਜਣਾ ਏ ਸਿਚਾਈ ਏ,,,
ਜਾਂ ਵੇਤਨ ਵਾਧੂ ਵੱਧ ਗਿਆ ਏ ,, ਜਾਂ ਅੰਦਰ ਬੈਠ ਮੁਕਾਈ ਏ,,
ਜਾਂ ਖ਼ਤ ਕੋਈ ਸਖ਼ਤ ਜਿਹਾ ਆਇਆ ਏ,,ਜਿੰਨੇ ਸਕੂਲਾਂ ਚ ਹਾਜ਼ਰੀ ਵਧਾਈ ਏ,,,
ਮੈਂ ਸੱਜਣਾ ਕੋਈ ਲਿਖਾਰੀ ਨਹੀਂ ,ਮੈਨੂੰ ਹਾਲਾਤਾਂ ਕਲਮ ਫੜਾਈ ਏ,
ਹੁਣ ਆਮ ਜਿਹਾ ਬੰਦਾ ਚੌਧਰੀ ਏ,,ਜਿੰਨੇ ਏਨੀ ਸੁਰੱਖਿਆ ਵਧਾਈ ਏ,,,
ਸਾਰੇ ਸ਼ਹਿਰ ਚ ਓਹਦਾ ਕੰਮ ਬੋਲੇ ਇਹ ਬੋਰਡਾਂ ਦਿੱਤੀ ਦੁਹਾਈ ਏ ,,
ਪਰ ਪੈਸਾ ਸਾਡੇ ਟੈਕਸਾਂ ਦਾ ,, ਤੁਸੀਂ ਫੋਟੋ ਆਪਣੀ ਲਾਈ ਏ,,,
ਪੰਜ ਲੱਗੇ ਦੱਸਣ ਲਈ ਤੀਹ ਲਾਤੇ,,ਇਹ ਮਿੱਤਰਾਂ ਕਿਹੜੀ ਵਡਿਆਈ ਏ,,
ਮੈਂ ਸੱਜਣਾ ਕੋਈ ਲਿਖਾਰੀ ਨਹੀਂ ,ਮੈਨੂੰ ਹਾਲਾਤਾਂ ਕਲਮ ਫੜਾਈ ਏ,

Writer
Parambir Singh Randhawa

01/03/2023
ਮੇਰੇ ਅਧਿਆਪਕ ਜ਼ਿਲ੍ਹਾ ਬਠਿੰਡਾ ਦੀ ਤਹਿਸੀਲ ਰਾਮਪੁਰਾ ਫੂਲ ਦੀ ਹਦੂਦ ਅੰਦਰ ਪੈਦੇ, ਪਿੰਡ ਕੋਠਾਗੁਰੂ ਦੇ ਮੇਨ ਬੱਸ ਸਟੈਂਡ ਉਪਰ ਸਰਕਾਰੀ ਸੀਨੀਅਰ ਸੈਕੰ...
09/09/2022

ਮੇਰੇ ਅਧਿਆਪਕ
ਜ਼ਿਲ੍ਹਾ ਬਠਿੰਡਾ ਦੀ ਤਹਿਸੀਲ ਰਾਮਪੁਰਾ ਫੂਲ ਦੀ ਹਦੂਦ ਅੰਦਰ ਪੈਦੇ, ਪਿੰਡ ਕੋਠਾਗੁਰੂ ਦੇ ਮੇਨ ਬੱਸ ਸਟੈਂਡ ਉਪਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਇਮਾਰਤ ਬਣੀ ਹੋਈ ਹੈ, ਉਸਦਾ ਜਿਕਰ ਮੈ ਜਦੋਂ ਵੀ ਬਠਿੰਡਾ ਤੋਂ ਪਿੰਡ ਜਾਵਾਂ, ਮੇਰੇ ਨਾਲ ਕਿਸੇ ਵੀ ਵਹੀਕਲ ਤੇ ਬੈਠੇ ਹੋਏ ਵਿਅਕਤੀ/ਬੱਚਿਆਂ ਆਦਿ ਨਾਲ ਨਾ ਕਰਾਂ, ਸਾਇਦ ਇਹ ਕਦੇ ਵੀ ਨਹੀ ਹੋਇਆ । ਜਿੱਥੇ ਸਾਲ 1989-1993 ਤੱਕ ਅੰਗਰੇਜ਼ੀ ਦੇ ਅੱਖਰ 'ਐਲ' ਨੁਮਾ ਬਣੀ ਇਮਾਰਤ ਵਿੱਚ ਬਣੇ ਉਹਨਾਂ ਕਮਰਿਆਂ ਦੇ ਅੱਗੇ ਖਾਲ੍ਹੀ ਜਗ੍ਹਾ (ਪਾਰਕ ) ਵਿੱਚ ਪੀਰੀਅਡ ਖਤਮ ਹੋਣ ਤੋਂ ਬਾਅਦ ਬੈਠੇ ਉਹਨਾਂ ਸਤਿਕਾਰਯੋਗ ਅਧਿਆਪਕ ਸਾਹਿਬਾਨਾਂ ਨੂੰ ਜਦੋਂ ਅੱਜ 29 ਸਾਲ ਬਾਅਦ ਵੀ ਜਹਿਨ ਵਿੱਚ ਯਾਦ ਕਰਦੇ ਹਾਂ ਤਾਂ ਮਨ ਨੂੰ ਬਹੁਤ ਨਿੱਘਾ ਸਕੂਨ ਮਿਲਦਾ ਹੈ ਅਤੇ ਮੈਂ ਆਪਣੇ ਆਪ ਨੂੰ ਬਹੁਤ ਭਾਗਾਂ ਵਾਲਾ ਸਮਝਦਾ ਹਾਂ ਕਿ ਮੈ ਉਹਨਾਂ ਸਾਰੇ ਹੀ ਵਿਲੱਖਣ ਸੂਝ ਬੂਝ ਦੇ ਧਾਰਨੀ, ਚਾਨਣ ਦੇ ਮੁਨਾਰਿਆਂ ਪਾਸੋਂ ਜਿੰਦਗੀ ਵਿੱਚ ਅਗਾਂਹਵਧੂ, ਹੌਸਲਾਮਈ ਸੋਚ ਦੀ ਪ੍ਰੇਰਨਾ ਹਾਸਲ ਕੀਤੀ ਹੈ । ਸਭ ਤੋਂ ਪਹਿਲਾਂ ਇਹਨਾਂ ਚਾਨਣ ਦੇ ਮੁਨਾਰੇ, ਗਿਆਨ ਗੁਰੂ ਜੋ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਏ ਹਨ, ਨੂੰ ਮੇਰੇ ਵੱਲੋਂ ਦਿਲੋਂ ਸਿਜਦਾ ਕੀਤਾ ਜਾਂਦਾ ਹੈ । ਸਾਡੇ ਮਨਾਂ ਵਿੱਚ ਸਦਾ ਅਮਿੱਟ ਛਾਪ ਛੱਡਣ ਵਾਲੀਆਂ ਇਹਨਾਂ ਸਤਿਕਾਰਤ ਸਖਸ਼ੀਅਤਾਂ ਨੂੰ ਅੱਜ ਦੇ ਦਿਨ ਅਧਿਆਪਕ ਦਿਵਸ ਉਪਰ ਯਾਦ ਕਰਨਾ ਹਰ ਸਿਖਿਆਰਥੀ ਲਈ ਬੜੇ ਫਖਰ ਵਾਲੀ ਗੱਲ ਹੈ ।
ਕਿਸ ਗਿਆਨ ਗੁਰੂ ਦੀ ਵਿਆਖਿਆ ਪਹਿਲਾਂ ਸ਼ੁਰੂ ਕਰਾਂ ਇਹ ਵੀ ਇੱਕ ਵੱਡਾ ਸਵਾਲ ਹੈ, ਕਿਉਂਕਿ ਪੰਜਾਬ ਦੇ ਬਸ਼ਿੰਦੇ ਹਾਂ ਇਸ ਲਈ ਗੱਲ ਵੀ ਪਹਿਲਾਂ ਪੰਜਾਬੀ ਦੀ ਹੀ ਕਰਨੀ ਬਣਦੀ ਹੈ, ਇਸ ਲਈ ਪਹਿਲਾਂ ਯਾਦ ਹੀ ਗਿਆਨੀ ਇੰਦਰ ਸਿੰਘ ਵਾਸੀ ਘਣੀਆਂ ਜ਼ਿਲ੍ਹਾ ਫਰੀਦਕੋਟ ਅਤੇ ਪੰਜਾਬੀ ਤੋਂ ਬਾਅਦ ਅੰਗਰੇਜ਼ੀ ਦੇ ਅਧਿਆਪਕ ਸ੍ਰੀ ਜਸਵੰਤ ਸਿੰਘ ਵਾਸੀ ਪਿੰਡ ਘਣੀਆਂ ਜ਼ਿਲ੍ਹਾਂ ਫਰੀਦਕੋਟ ਜੀ ਨੂੰ ਕਰਨਾ ਬਣਦਾ ਹੈ । ਗਿਆਨੀ ਇੰਦਰ ਸਿੰਘ ਜੀ ਇੱਕ ਸਾਦਗੀ ਭਰਪੂਰ ਅਤੇ ਸ਼ਾਤ ਸੁਭਾਅ ਦੇ ਮਾਲਕ ਸਨ ਅਤੇ ਸ੍ਰੀ ਜਸਵੰਤ ਸਿੰਘ ਥੋੜਾ ਸਖਤ ਲਹਿਜੇ ਵਾਲੇ ਸਨ । ਦੋਨਾਂ ਨੇ ਪਿੰਡ ਘਣੀਆਂ ਤੋ ਇਕੱਠੇ ਆਉਣਾ ਹੁੰਦਾ ਸੀ, ਇਸ ਲਈ ਕਦੇ ਚੇਤਕ ਸਕੂਟਰ ਤਾਂ ਕਦੇ ਰਾਜਦੂਤ ਦੀ ਅਵਾਜ ਸੁਣਨ ਨੂੰ ਮਿਲਦੀ ਸੀ । ਪਿੰਡ ਕੋਠਾ ਗੁਰੂ ਦੇ ਸਕੂਲ ਵਿੱਚੋਂ ਘਣੀਆਂ ਤੋਂ ਵਾਇਆ ਮਲੂਕਾ, ਕੋਠਾ ਗੁਰੂ ਆਉਣ ਵਾਲੀ ਸੜ੍ਹਕ ਰਾਹੀ ਹੀ ਇਹ ਦੋਨੋਂ ਅਧਿਆਪਕ ਸਾਹਿਬਾਨ ਕਦੇ ਅਲੱਗ-ਅਲੱਗ ਵਹੀਕਲਾਂ ਤੇ ਅਤੇ ਕਦੇ-ਕਦੇ ਦੋਨੋਂ ਇੱਕ ਹੀ ਵਹੀਕਲ ਆਉਂਦੇ ਸਨ, ਮੇਰੇ ਵਰਗੇ ਸਿਖਿਆਰਥੀ ਅਕਸਰ ਵੇਖਦੇ ਹੁੰਦੇ ਸੀ ਕਿ ਕੀ ਅੱਜ ਦੋਨੋਂ ਅਧਿਆਪਕ ਸਾਹਿਬਾਨ ਆ ਰਹੇ ਹਨ ਜਾਂ ਇੱਕ ਹੀ ਨੇ, ਕਿਉਂਕਿ ਉਸ ਸਮੇਂ ਉਮਰ ਹੀ ਅਜਿਹੀ ਹੁੰਦੀ ਸੀ, ਜੇਕਰ ਕਿਸੇ ਦਿਨ ਇੱਕ ਹੀ ਅਧਿਆਪਕ ਸਾਹਿਬ ਆਉਂਦੇ ਵਿਖ ਜਾਂਦੇ ਤਾਂ ਇੰਝ ਲਗਦਾ ਸੀ ਪਤਾ ਨਹੀ ਕਿ ਮਿਲ ਗਿਆ ਹੋਵੇ । ਠੀਕ ਹੈ ਕਿ ਅੱਜ ਗਿਆਨੀ ਇੰਦਰ ਸਿੰਘ ਜੀ ਪੰਜਾਬੀ ਅਧਿਆਪਕ ਜੀ ਦੁਆਰਾ ਦਿੱਤੀ ਗਈ ਸਿੱਖਿਆ ਦੀ ਬਦੌਲਤ ਪੰਜਾਬੀ ਲਿੱਪੀ ਦੀਆਂ ਮਾਤਰਾਵਾਂ, ਬਿੰਦੀ, ਟਿੱਪੀ ਆਦਿ ਦੀ ਜਾਣਕਾਰੀ ਹੈ ਪਰ ਇਸਦੇ ਉਲਟ ਸ੍ਰੀ ਜਸਵੰਤ ਸਿੰਘ ਜੀ ਵਰਗੇ ਮਿਹਨਤੀ ਅਧਿਆਪਕ ਸਾਹਿਬ ਜੀ ਦੀ ਮਿਹਨਤ ਦੇ ਬਾਵਜੂਦ ਮੈਂ ਉਹਨਾਂ ਦੀ ਮਿਹਨਤ ਤੇ ਪੂਰਨ ਤੌਰ ਤੇ ਖਰਾ ਨਹੀ ਉਤਰ ਸਕਿਆ ਹਾਂ, ਫਿਰ ਵੀ ਅੱਜ ਦੇ ਸਮੇਂ ਦੇ ਕਾਰਨ ਅਜੋਕੇ ਸਮੇਂ ਦੀ ਬਹੁਤ ਚਰਚਿਤ ਭਾਸ਼ਾ ਨੂੰ ਸਮਝਣ ਵਿੱਚ ਕੁਝ ਹੱਦ ਤੱਕ ਪਰਪੱਕ ਹੋ ਪਾਇਆ ਹਾਂ ।
ਗਣਿਤ ਵਿਸ਼ੇ ਨਾਲ ਸਬੰਧਤ ਅਧਿਆਪਕ ਸ੍ਰੀ ਆਤਮਤੇਜ ਸ਼ਰਮਾ ਜੀ ਦੇ ਸੁਭਾਅ ਦੀ ਕਿੱਥੋਂ ਸ਼ੁਰੂਆਤ ਕਰਾਂ, ਇਹ ਵੀ ਇੱਕ ਮੁਸ਼ਕਲ ਪ੍ਰਸ਼ਨ ਹੈ । ਮਿਠਾਸ ਅਤੇ ਸਾਦਗੀ ਉਹਨਾਂ ਦੀ ਸ਼ਖਸੀਅਤ ਨੂੰ ਚਾਰ ਚੰਨ ਲਾਉਦੀ ਸੀ ਅਤੇ ਅੱਜ ਵੀ ਲਾਉਦੀ ਹੈ । ਉਹਨਾਂ ਦੁਆਰਾ ਕਲਾਸ ਅੰਦਰ ਪੜ੍ਹਾਉਣ ਸਮੇ ਵਰਤੇ ਜਾਂਦੇ ਸ਼ਬਦ ਸੱਜਣ ਅਤੇ ਬੱਚੂ ਅੱਜ ਵੀ ਜਦੋਂ ਯਾਦ ਆਉਂਦੇ ਹਨ ਤਾਂ ਧੁਰ ਅੰਦਰ ਤੱਕ ਵਿਲੱਖਣ ਤਰੰਗ ਛਿੜਦੀ ਹੈ । ਜਦੋਂ ਉਹਨਾਂ ਦੁਆਰਾ ਕੋਈ ਪ੍ਰਸ਼ਨ ਸਮਝਾਏ ਜਾਣ ਤੇ ਬਹੁਤੇ ਵਿਦਿਆਰਥੀਆਂ ਵੱਲੋਂ ਅਣਗੌਲਿਆਂ ਕਰਨ ਦੀ ਗੱਲ ਉਹਨਾਂ ਵੱਲੋਂ ਵੇਖੀ ਜਾਂਦੀ ਤਾਂ ਉਹਨਾਂ ਵੱਲੋਂ ਆਪਣੇ ਕੋਲ ਬੁਲਾਉਣਾ ਅਤੇ ਗੱਲਾਂ ਕਰਦੇ ਹੀ ਦੋਨੋ ਹੱਥ ਇਕੱਠੇ ਕਦੋਂ ਗੱਲਾਂ ਤੇ ਆ ਵਜਦੇ ਸਨ ਦਾ ਕਦੇ ਭੋਰਾ ਵੀ ਅੰਦਾਜ਼ਾ ਨਹੀ ਸੀ ਲੱਗਦਾ । ਸ਼ਾਇਦ ਅਸੀ ਉਸ ਸਜ਼ਾ ਦੇ ਉਸ ਸਮੇਂ ਹੱਕਦਾਰ ਵੀ ਹੁੰਦੇ ਸੀ ਇਸ ਲਈ ਦਿੱਤੀ ਗਈ ਸਜ਼ਾ ਦਾ ਕਦੇ ਵੀ ਅਫਸੋਸ ਨਹੀ ਹੈ । ਅੱਜ ਪਤਾ ਲੱਗਦਾ ਕਿ ਬਦਾਮ ਜਾਂ ਦਿਮਾਗੀ ਸ਼ਕਤੀ ਤੇਜ ਕਰਨ ਲਈ ਵਰਤੀਆਂ ਜਾਂਦੀਆਂ ਦਵਾਈਆਂ ਆਦਿ ਉਕਤ ਸਜ਼ਾ ਦੀ ਗੂੰਜ ਤੋਂ ਕਿਤੇ ਥੱਲ੍ਹੇ ਹਨ । ਮਾਸਟਰ ਜੀ ਅਤੇ ਮੇਰਾ ਪਿੰਡ ਇੱਕ ਹੀ ਸੀ, ਇਸ ਲਈ ਅਕਸਰ ਗਾਹੇ-ਵਗਾਹੇ ਉਹਨਾਂ ਨਾਲ ਮੇਲ੍ਹ ਹੁੰਦਾ ਰਹਿੰਦਾ ਹੈ । ਅੱਜ ਤੱਕ ਕਦੇਂ ਅਜਿਹਾ ਸਮਾਂ ਨਹੀ ਆਇਆ ਕਿ ਮਾਸਟਰ ਜੀ ਸਾਹਮਣੇ ਹੋਣ, ਉਹਨਾਂ ਦਾ ਧਿਆਨ ਮੇਰੇ ਵਿੱਚ ਹੋਵੇ ਜਾਂ ਨਾ ਹੋਵੇ, ਮੇਰੇ ਕਦਮ ਉਹਨਾਂ ਵੱਲ ਜਾਣ ਨੂੰ ਝਿਜਕੇ ਹੋਣ । ਮੈਂ ਮਾਸਟਰ ਜੀ ਦੀ ਲੰਬੀ ਉਮਰ ਦੀ ਕਾਮਨਾ ਕਰਦਾ ਹਾਂ ।

ਵਿਗਿਆਨ ਵਿਸ਼ੇ ਨਾਲ ਸਬੰਧਤ ਅਧਿਆਪਕ ਸ੍ਰੀ ਜਗਦੀਸ਼ ਰਾਏ ਜੀ ਦਾ ਵਿਗਿਆਨ ਵਿਸ਼ੇ ਨੂੰ ਪੜ੍ਹਾਉਣ ਦਾ ਇੱਕ ਵੱਖਰਾ ਹੀ ਤਰੀਕਾ ਸੀ । ਉਹ ਵਿਦਿਆਰਥੀਆਂ ਨੂੰ ਅਕਸਰ ਹੀ ਲੈਬ ਅੰਦਰ ਲਿਆ ਕੇ ਵਿਗਿਆਨ ਦੀ ਬਾਰੀਕੀਆਂ ਬਾਰੇ ਜਾਣੂ ਕਰਵਾਉਂਦੇ ਰਹਿੰਦੇ ਹਨ । ਅੱਜ ਕੱਲ ਉਹ ਆਪਣੇ ਬੇਟਿਆਂ ਕੋਲ ਬਠਿੰਡਾ ਵਿਖੇ ਰਹਿੰਦੇ ਹਨ ਪਰੰਤੂ ਬਾਵਜੂਦ ਮੈਂ ਖੁਦ ਬਠਿੰਡਾ ਦਾ ਵਸਨੀਕ ਹੋਣ ਦੇ ਉਹਨਾਂ ਨੂੰ ਕਦੇ ਜਿੰਦਗੀ ਦੇ ਰੁਝੇਵਿਆਂ ਕਾਰਨ ਮਿਲ ਨਹੀ ਸਕਿਆ, ਕੋਸਿਸ਼ ਕਰਾਂਗਾ ਕਿ ਰੁਝੇਵਿਆਂ ਨੂੰ ਥੋੜ੍ਹਾ ਵਿਰਾਮ ਦੇ ਕੇ ਉਹਨਾਂ ਨਾਲ ਮੁਲਾਕਾਤ ਕਰਕੇ ਉਹਨਾਂ ਦੀ ਸਿਹਤ ਆਦਿ ਬਾਰੇ ਜਾਣ ਸਕਾਂ ।
ਹਿੰਦੀ ਵਿਸ਼ੇ ਨਾਲ ਸਬੰਧਤ ਮਾਸਟਰ ਮਨੋਹਰ ਲਾਲ ਜੀ ਹਿੰਦੀ ਅਧਿਆਪਕ ਜੋ ਅੱਜ ਇਸ ਦੁਨੀਆਂ ਵਿੱਚ ਨਹੀ ਰਹੇ, ਹੱਸਮੁੱਖ ਸੁਭਾਅ ਦੇ ਮਾਲਕ ਸਨ । ਮੇਰਾ ਨਿੱਜੀ ਤੌਰ ਤੇ ਹਿੰਦੀ ਵਿਸ਼ੇ ਨਾਲ ਉਸ ਸਮੇਂ ਕਾਫੀ ਲਗਾਵ ਸੀ, ਜਿਸ ਕਾਰਨ ਬਹੁਤ ਘੱਟ ਮੌਕੇ ਅਜਿਹੇ ਹੋਣਗੇ ਕਿ ਮੇਰੇ ਹਿੰਦੀ ਵਿਸ਼ੇ ਵਿੱਚੋਂ ਨੰਬਰ 70-80 ਦੇ ਦਰਮਿਆਨ ਨਾ ਆਏ ਹੋਣ । ਮੈਨੂੰ ਇਸ ਗੱਲ ਦਾ ਹਮੇਸ਼ਾ ਅਫਸੋਸ ਰਹੇਗਾ ਕਿ ਪਿਛਲੇ ਸਾਲ ਉਹਨਾਂ ਦੀ ਅੰਤਿਮ ਅਰਦਾਸ ਵਿੱਚ ਵੀ ਸ਼ਾਮਲ ਨਹੀ ਹੋ ਸਕਿਆ ।
ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਨਾਲ ਸਬੰਧਤ ਅਧਿਆਪਕਾਂ ਸ੍ਰੀਮਤੀ ਮਲਕੀਤ ਕੌਰ ਜੀ ਜੋ ਕਿ ਕੈਂਸਰ ਵਰਗੀ ਨਾ ਮੁਰਾਦ ਬਿਮਾਰੀ ਨੂੰ ਦਲੇਰਾਨਾ ਢੰਗ ਨਾਲ ਹਰਾਉਣ ਉਪਰੰਤ, ਇੱਕ ਵਾਰ ਫਿਰ ਤੋਂ ਇਸ ਨਾ-ਮੁਰਾਦ ਬਿਮਾਰੀ ਦੇ ਕਲੇਵੇ ਵਿੱਚ ਆ ਜਾਣ ਕਾਰਨ ਕੁਝ ਹੀ ਸਮੇਂ ਅੰਦਰ ਜਨਵਰੀ 2021 ਦੌਰਾਨ ਕੈਨੇਡਾ ਦੀ ਧਰਤੀ ਤੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਚੁੱਕੇ ਹਨ । ਜਦੋਂ ਅਸੀ ਛੇਵੀਂ ਕਲਾਸ ਵਿੱਚ ਦਾਖਲ ਹੋਏ ਤਾਂ ਉਸੇ ਹੀ ਸਮੇਂ ਇਹਨਾਂ ਵੱਲੋਂ ਸਾਡੇ ਸਕੂਲ ਵਿਖੇ ਜੁਆਇਨ ਕੀਤਾ ਗਿਆ । ਸੁਭਾਅ ਕਾਫੀ ਸਖਤ ਸੀ, ਪੜ੍ਹਾਉਣ ਦਾ ਜਜਬਾ ਲਾ-ਜਵਾਬ ਸੀ ਪਰੰਤੂ ਸਮਾਜਿਕ ਸਿੱਖਿਆ ਦੇ ਵੱਡੇ ਵੱਡੇ ਪ੍ਰਸ਼ਨ ਅਕਸਰ ਦਿਮਾਗ ਦੇ ਬਾਹਰੋਂ ਹੀ ਗੁਜਰ ਜਾਂਦੇ ਸੀ ਅਤੇ ਮੈਡਮ ਦੀ ਸਜ਼ਾ ਦਾ ਡਰ ਅਕਸਰ ਬਣਿਆ ਰਹਿੰਦਾ ਸੀ । ਅੱਜ ਵੀ ਉਹ ਸਜ਼ਾ ਦਿਮਾਗ ਨੂੰ ਤਰੋ ਤਾਜਾ ਕਰ ਦਿੰਦੀ ਹੈ ।
ਪੜ੍ਹਾਈ ਲਿਖਾਈ ਦੇ ਨਾਲ ਨਾਲ ਸਿਹਤ ਦੀ ਗੱਲ ਕਰਨੀ ਵੀ ਜ਼ਰੂਰੀ ਹੈ ਇਸ ਲਈ ਸਰੀਰਕ ਸਿੱਖਿਆ ਦੇ ਵਿਸ਼ੇ ਨਾਲ ਸਬੰਧਤ ਅਧਿਆਪਕ ਸ੍ਰੀ ਗੁਰਮੇਲ ਸਿੰਘ ਪੀ.ਟੀ.ਆਈ ਵਾਸੀ ਜਲਾਲ ਇੱਕ ਕੜਕ ਰੋਹਬ ਵਾਲੇ ਅਧਿਆਪਕ ਸਨ, ਜਦੋਂ ਸਵੇਰ ਵੇਲੇ ਪ੍ਰਾਰਥਣਾ ਸਭਾ ਹੁੰਦੀ ਸੀ ਤਾਂ ਕਿਸੇ ਵਿਦਿਆਰਥੀ ਦੀ ਹਿੰਮਤ ਨਹੀ ਸੀ ਕਿ ਲਾਈਨ ਨੂੰ ਟੇਢੀ ਕਰ ਦੇਵੇ, ਪ੍ਰਾਰਥਣਾ ਸਮੇਂ ਅਕਸਰ ਲਾਈਨਾਂ ਵਿਚਕਾਰ ਚੱਕਰ ਲਗਾਉਂਦੇ ਰਹਿੰਦੇ ਸਨ । ਕਈ ਵਾਰ ਅਜਿਹਾ ਸਮਾਂ ਵੀ ਹੁੰਦਾ ਸੀ ਕਿ ਕੁੱਝ ਅਧਿਆਪਕ ਵੱਖ ਵੱਖ ਕਾਰਨਾਂ ਕਰਕੇ ਛੁੱਟੀ ਤੇ ਹੁੰਦੇ ਸਨ ਤਾਂ ਉਹ ਕਮਰਿਆਂ ਦੇ ਅੱਗੇ ਖਾਲੀ ਥਾਂ ਵਿੱਚ ਬਣੇ ਪਾਰਕ ਵਿੱਚ ਬੈਠ ਜਾਂਦੇ ਸਨ, ਛੇਵੀ ਕਲਾਸ ਤੋਂ ਦਸਵੀਂ ਕਲਾਸ ਦੇ ਕਿਸੇ ਵੀ ਕਮਰੇ ਵਿੱਚੋਂ ਉੱਚੀ ਅਵਾਜ਼ ਤਾਂ ਕੀ ਆਉਣੀ ਹੁੰਦੀ ਸੀ, ਲਗਦਾ ਹੁੰਦਾ ਸੀ ਕਿ ਜਿਵੇਂ ਕਿਸੇ ਕਮਰੇ ਅੰਦਰ ਕੋਈ ਵਿਦਿਆਰਥੀ ਹੀ ਨਾ ਹੋਵੇ, ਕਿਉਂਕਿ ਉਹ ਸਰੀਰਕ ਸਿੱਖਿਆ ਦੇ ਅਧਿਆਪਕ ਸਨ ਇਸ ਲਈ ਕਦੇ-ਕਦੇ ਸਕੂਲ ਦੇ ਵਿਦਿਆਰਥੀਆਂ ਪਾਸੋਂ ਸਕੂਲ ਦੇ ਚੌਗਿਰਦੇ ਦੀ ਸਾਂਭ-ਸੰਭਾਲ ਅਤੇ ਖੂਬਸੂਰਤੀ ਵਾਲਾ ਕੰਮ ਵੀ ਕਰਵਾ ਲੈਂਦੇ ਸਨ, ਚੌਗਿਰਦੇ ਦੀ ਸਾਂਭ-ਸੰਭਾਲ ਦੇ ਦਿੱਤੇ ਗੁਣ ਅੱਜ ਵੀ ਬਾਖੂਬੀ ਯਾਦ ਨੇ ਅਤੇ ਮੌਜੂਦਾ ਸਮੇਂ ਦੌਰਾਨ ਕੰਮ ਵੀ ਆ ਰਹੇ ਹਨ ।
ਅੱਜ ਅਧਿਆਪਕ ਦਿਵਸ ਤੇ ਮੌਜੂਦਾ ਸਮੇਂ ਦੌਰਾਨ ਨੌਕਰੀ ਕਰ ਰਹੇ ਅਧਿਆਪਕ ਸਾਹਿਬਾਨ, ਪੜ੍ਹਾਈ ਕਰ ਰਹੇ ਬੱਚਿਆਂ ਅਤੇ ਉਹਨਾਂ ਦੇ ਮਾਤਾ-ਪਿਤਾ ਨੂੰ ਇਹੀ ਅਪੀਲ ਕਰਾਂਗਾ ਕਿ ਅਧਿਆਪਕ ਅਤੇ ਬੱਚਿਆਂ ਦਰਮਿਆਨ ਪੜ੍ਹਾਈ ਤੋਂ ਉਪਰ ਉੱਠ ਕੇ ਆਪਸੀ ਸਾਂਝ, ਹਯਾ ਅਤੇ ਇੱਕ ਦੂਜੇ ਦੀ ਇੱਜ਼ਤ ਕਰਨ ਦੀ ਭਾਵਨਾ ਦਾ ਹੋਣਾ ਬਹੁਤ ਲਾਜਮੀ ਹੈ ਕਿਉਂਕਿ ਬਹੁਤਾ ਸਮਾਜਿਕ ਗਿਆਨ ਅਜਿਹਾ ਵੀ ਹੁੰਦਾ ਹੈ ਜੋ ਸਾਨੂੰ ਕਿਤਾਬਾਂ ਵਿੱਚੋਂ ਨਹੀ ਮਿਲਦਾ । ਅੰਤ ਵਿੱਚ ਮੈਂ ਉਹਨਾਂ ਸਤਿਕਾਰਯੋਗ ਸਖਸ਼ੀਅਤਾਂ ਅਧਿਆਪਕਾਂ ਜੋ ਅੱਜ ਇਸ ਦਨਿਆਵੀ ਦੁਨੀਆ ਵਿੱਚ ਸਾਡੇ ਵਿਚਕਾਰ ਨਹੀ ਹਨ ਦੀ ਆਤਮਿਕ ਸ਼ਾਤੀ ਲਈ ਅਰਦਾਸ ਕਰਦਾ ਹਾਂ ਤੇ ਜੋ ਇਸ ਦੁਨਿਆਵੀ ਦੁਨੀਆਂ ਵਿਚਕਾਰ ਹਨ ਦੀ ਲੰਬੀ ਉਮਰ ਅਤੇ ਸਿਹਤਯਾਬੀ ਲਈ ਪ੍ਰਮਾਤਮਾ ਅੱਗੇ ਦੁਆ ਕਰਦਾ ਹਾਂ ।
ਲਿਖਤ - ਗੁਰਪ੍ਰੀਤ ਸਿੰਘ ਧਨੋਆ
ਦਫਤਰ ਐਸ. ਡੀ. ਐਮ. ਰਾ/ਫੂਲ
9988001972

03/09/2022

29/07/2022

ਚੰਗੇ ਜ਼ਰੂਰ ਬਣੋ, ਪਰ ਅੱਖਾਂ ਮੀਟ ਕੇ ਨਹੀਂ
ਕਿਸੇ ਵਿਅਕਤੀ ਦੀ ਪਰਵਰਿਸ਼ ਉਸਦੇ ਵਿਵਹਾਰ ਅਤੇ ਕਿਰਦਾਰ ਵਿਚੋਂ ਸਪੱਸ਼ਟ ਝਲਕਦੀ ਹੈ। ਮਿਲਣਸਾਰ ਸੁਭਾਅ, ਨਿਮਰ ਸਲੀਕਾ ਅਤੇ ਕਹਿਣੀ ਕਥਨੀ ਦਾ ਪੱਕਾ ਕਿਰਦਾਰ, ਸੱਚ ਨੂੰ ਸੱਚ ਕਹਿਣ ਦਾ ਜੇਰਾ ਰੱਖਣਾ ਚੰਗੀ ਪਰਵਰਿਸ਼ ਦੇ ਅਹਿਮ ਗੁਣਾ ਵਿਚੋਂ ਹੈ। ਜ਼ਿੰਦਗੀ ਤੇ ਵੱਖੋ ਵੱਖਰੇ ਪੜਾਵਾਂ ਤੇ ਬਹੁਤ ਲੋਕਾਂ ਨਾਲ ਵਾਹ ਪੈਂਦਾ ਹੈ ਜਿੱਥੇ ਮਾੜਾ ਲੋਕਾਂ ਦਾ ਮਾੜਾ ਅਨੁਭਵ ਕਠੋਰ ਸਬਕ ਦਿੰਦਾ ਹੈ ਉੱਥੇ ਹੀ ਚੰਗੇ ਲੋਕਾਂ ਨਾਲ ਚੰਗਾ ਅਨੁਭਵ ਜਿੰਦਗੀ ਅਤੇ ਇਨਸਾਨੀਅਤ ਨੂੰ ਆਸਵੰਦ ਬਣਾਉਂਦਾ ਹੈ ਅਤੇ ਘੋਰ ਕਾਲ-ਕੋਠੜੀ ਵਿੱਚ ਚਿਰਾਗ ਵਾਂਗ ਚਮਕਦਾ ਹੈ।

ਜੋ ਲੋਕ ਆਪਣੇ ਯੋਗ ਉੱਦਮਾਂ ਰਾਹੀ ਮੁਕਾਮ ਹਾਸਲ ਕਰਦੇ ਹਨ ਉਹਨਾਂ ਦਾ ਸਲੀਕਾ ਮੁਹੱਬਤ ਨਾਲ ਲਵਰੇਜ ਅਤੇ ਨਿਮਰ ਹੁੰਦਾ ਹੈ ਕਿਉਂਕਿ ਉਹ ਆਪਣੀ ਜਮੀਨ ਨਹੀਂ ਭੁੱਲਦੇ ਤੇ ਉਹ ਤੱਥ ਨੂੰ ਅਮਲੀ ਜਾਮਾ ਪਹਿਣਾਉਂਦੇ ਹਨ ਕਿ ਰੁੱਖ ਦੇ ਜਿੰਨੇ ਜਿਆਦਾ ਫਲ ਲੱਗੇ ਹੋਣ, ਉਹ ਉਨ੍ਹਾ ਹੋਰ ਝੁੱਕਦਾ ਜਾਂਦਾ ਹੈ, ਹੰਕਾਰ ਨੂੰ ਤਿਆਗ ਛੱਡਦਾ ਹੈ। ਜਿਨ੍ਹਾਂ ਨੂੰ ਬਿਨ੍ਹਾਂ ਹੱਥ ਪੈਰ ਮਾਰੇ ਸੰਪੰਨਤਾ ਮਿਲਦੀ ਹੈ ਉਹਨਾਂ ਦਾ ਸੁਭਾਅ ਹੰਕਾਰੀ, ਲੋਭੀ ਅਤੇ ਕਠੋਰ ਵਿਵਹਾਰ ਵਾਲਾ ਵੇਖਣ ਨੂੰ ਮਿਲਦਾ ਹੈ। ਉਹ ਆਪਣੇ ਆਪ ਨੂੰ ਉੱਚਤਾ ਦੀ ਮਾਨਸਿਕਤਾ ਵਿੱਚ ਲਿਪਤ ਰੱਖਦੇ ਹਨ ਅਤੇ ਇਹੋ ਮਾਨਸਿਕਤਾ ਉਹਨਾਂ ਤੋਂ ਜਾਣੇ ਅਣਜਾਣੇ ਪਤਾ ਨਹੀਂ ਕਿੰਨੇ ਗੁਨਾਹ ਕਰਾ ਦਿੰਦੀ ਹੈ ਅਤੇ ਕਿੰਨੇ ਹੀ ਲੋਕਾਂ ਦੇ ਦਿਲ ਨੂੰ ਠੇਸ ਪਹੁਚਾਉਂਦੀ ਹੈ ਅਤੇ ਕਿੰਨੀਆਂ ਹੀ ਮਜਬੂਰ ਲੋਕਾਂ ਦੀਆਂ ਬਦਅਸੀਸਾਂ ਖੱਟਦੀ ਹੈ।

ਸਮੇਂ ਦਾ ਯਥਾਰਥ ਹੈ ਕਿ ਇਕਦਮ ਲੋਕਾਂ ਦੇ ਅੱਖਾਂ ਮੀਟ ਕੇ ਯਕੀਨ ਕਰਨ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਜਦੋਂ ਤੁਹਾਡੇ ਪਿਆਰ ਅਤੇ ਭਰੋਸੇ ਦਾ ਚੀਰਹਰਨ ਹੁੰਦਾ ਹੈ ਤਾਂ ਉਸਦੀ ਆਤਮਿਕ ਪੀੜ ਅਸਹਿ ਹੁੰਦੀ ਹੈ। ਕਿਸੇ ਨੂੰ ਇਕਦਮ ਆਪਣਾ ਮੰਨ ਕੇ ਆਪਣਾ ਦਿਲ ਖੋਲ ਦੇਣਾ, ਸਾਹਮਣੇ ਵਾਲੇ ਨੂੰ ਤੁਹਾਡਾ ਨੁਕਸਾਨ ਕਰਨ ਦਾ ਮੌਕਾ ਵੀ ਸਿੱਧ ਹੋ ਸਕਦਾ ਹੈ। ਸਮਾਜ ਵਿੱਚ ਹਰ ਕੋਈ ਤੁਹਾਡੇ ਭਰੋਸੇ ਦੇ ਕਾਬਲ ਨਹੀਂ, ਇਹ ਤੁਹਾਨੂੰ ਸਮਝਣਾ ਚਾਹੀਦਾ ਹੈ ਅਤੇ ਆਪਣੇ ਮਨ ਨੂੰ ਸਮਝਾਉਣਾ ਚਾਹੀਦਾ ਹੈ। ਸਿੱਧੇ ਸਾਧੇ, ਭੋਲੇ ਮਨਾਂ ਵਾਲੇ ਇਨਸਾਨਾਂ ਦਾ ਚਾਲਾਕ ਲੋਕ ਅਕਸਰ ਫਾਇਦਾ ਚੁੱਕ ਜਾਂਦੇ ਹਨ ਤੇ ਲੋੜ ਪੈਣ ਤੇ ਭੋਲੇ ਲੋਕਾਂ ਨੂੰ ਅਧਵਾਟੇ ਛੱਡ ਜਾਂਦੇ ਹਨ, ਧੋਖਾ ਦੇ ਜਾਂਦੇ ਹਨ। ਜਿਵੇਂ ਕਿਹਾ ਜਾਂਦਾ ਹੈ ਕਿ ਜੰਗਲ ਵਿੱਚ ਪਹਿਲਾਂ ਸਿੱਧੇ ਰੁੱਖ ਹੀ ਕੱਟੇ ਜਾਂਦੇ ਹਨ ਉਦਾਂ ਹੀ ਭੋਲੇ ਅਤੇ ਛਲ ਕਪਟ ਤੋਂ ਰਹਿਤ ਸਿੱਧੇ ਸਾਧੇ ਲੋਕਾਂ ਨਾਲ ਹੁੰਦਾ ਹੈ।

ਦੂਜਿਆਂ ਨੂੰ ਆਪਣੇ ਵਾਂਗ ਚੰਗਾ ਮੰਨਣਾ, ਭੋਲਾ ਮੰਨਣਾ ਕੋਈ ਗੁਨਾਹ ਨਹੀਂ ਹੈ, ਉਹ ਤੁਹਾਡੀ ਖੂਬਸੂਰਤੀ ਹੈ। ਚੰਗੇ ਸਮਾਜ ਦੀ ਸਿਰਜਣਾ ਲਈ ਅਹਿਮ ਗੁਣ ਹੈ ਪਰੰਤੂ ਸਮਾਂ ਸੁਚੇਤ ਹੋਣ ਦਾ ਹੈ ਕਿ ਕੋਈ ਤੁਹਾਡੇ ਨਾਲ ਚੰਗੇ ਹੋਣ ਦਾ ਨਾਟਕ ਕਰਕੇ ਤੁਹਾਡਾ ਸ਼ਿਕਾਰ ਤਾਂ ਨਹੀਂ ਕਰਨਾ ਚਾਹੁੰਦਾ। ਤੁਹਾਨੂੰ ਕਿਸੇ ਨਾਲ ਖੁੱਲਣ ਲਈ ਸਮਾਂ ਲੈਣਾ ਚਾਹੀਦਾ ਹੈ ਅਤੇ ਜਦੋਂ ਤੁਹਾਡਾ ਦਿਮਾਗ ਸਹਿਮਤੀ ਭਰੇ ਉਦੋਂ ਹੀ ਕਿਸੇ ਨੂੰ ਆਪਣੇ ਦਿਲ ਵਿੱਚ ਥਾਂ ਦੇਣੀ ਚਾਹੀਦੀ ਹੈ। ਸਾਹਮਣੇ ਵਾਲੇ ਦਾ ਮੋਹ, ਫਿਕਰ ਸੱਚਾ ਹੈ ਜਾਂ ਝੂਠਾ ਇਹ ਤੁਸੀਂ ਫੈਸਲਾ ਕਰਨਾ ਹੈ। ਜੇਕਰ ਕੋਈ ਤੁਹਾਡੇ ਕੋਲ ਕਿਸੇ ਦੂਜੇ ਬਾਰੇ ਗੈਰ ਜਰੂਰੀ ਮਾੜਾ ਆਖਦਾ ਹੈ ਤਾਂ ਇਸ ਤਰ੍ਹਾਂ ਦੇ ਬੰਦਿਆਂ ਤੋਂ ਦੂਰੀ ਜਿਆਦਾ ਬਿਹਤਰ ਹੈ।

ਦੁਨੀਆਂ ਵਿੱਚ ਬਹੁਤ ਚੰਗੇ ਲੋਕ ਹਨ ਅਤੇ ਹੋਰ ਚੰਗੇ ਲੋਕਾਂ ਦੀ ਵੀ ਬਹੁਤ ਜਰੂਰਤ ਹੈ ਤਾਂ ਜੋ ਦੁਨੀਆਂ ਪਿਆਰ, ਖੁਸ਼ਹਾਲੀ, ਅਪਣੱਤ ਅਤੇ ਇਨਸਾਨੀਅਤ ਦੇ ਰੰਗ ਵਿੱਚ ਰੰਗੀ ਜਾਵੇ। ਇੱਕ ਸਮਾਜ ਦੀ ਸਿਰਜਣਾ ਲਈ ਹਰ ਨਾਗਰਿਕ, ਇਨਸਾਨ ਨੂੰ ਆਪਣਾ ਮੈਲਾਪਣ ਛੱਡ ਕੇ ਸੱਚ ਅਤੇ ਇਨਸਾਨੀਅਤ ਨਾਲ ਭਰੇ ਚੰਗੇ ਰਾਹ ਤੇ ਤੁਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਿੰਦਗੀ ਵਿੱਚ ‘ਚੰਗੇ ਜ਼ਰੂਰ ਬਣੋ, ਪਰ ਅੱਖਾਂ ਮੀਟ ਕੇ ਨਹੀਂ’ਇਸ ਕਥਨ ਦੀ ਪ੍ਰੋੜਤਾ ਨੂੰ ਕਦੇ ਨਹੀਂ ਛੱਡਣਾ ਚਾਹੀਦਾ ਤਾਂ ਜੋ ਤੁਹਾਡਾ ਕੋਈ ਜਾਨੀ, ਮਾਲੀ ਅਤੇ ਆਤਮਿਕ ਤੌਰ ਤੇ ਨੁਕਸਾਨ ਨਾ ਕਰ ਸਕੇ।
ਗੋਬਿੰਦਰ ਸਿੰਘ ਢੀਂਡਸਾ

14/01/2022
21/12/2021
14/12/2021
14/12/2021
05/12/2021
04/12/2021
03/12/2021
30/11/2021
27/11/2021

ਅਗਲੇ ਸ਼ੁੱਕਰਵਾਰ ਤੋ ਔਕਲੈਡ ਦੇ ਸਾਰੇ ਗੁਰੂ ਘਰਾਂ ਦੇ ਦਰਵਾਜੇ ਸੰਗਤਾਂ ਲਈ ਖੁੱਲਣਗੇ ।

ਤਿੰਨ ਮਹੀਨੇ ਤੋ ਵੱਧ ਲੌਕਡਾਊਨ ਉਪਰੰਤ ਸਰਕਾਰ ਵਲੋ ਔਕਲੈਡ ਚ ਲਾਈਟ ਸਿਸਟਮ ਨਾਲ ਕੀਤੀ ਖੁੱਲ ਅਨੁਸਾਰ ਜਿਹੜੇ ਗੁਰੂ ਘਰ ਵੈਕਸੀਨ ਦੀ ਸ਼ਰਤ ਲਾਜਮੀ ਕਰਨਗੇ ਉੱਥੇ 100 ਸੰਗਤ ਦਰਸ਼ਨ ਕਰਨ ਇਕੱਠੇ ਬੈਠ ਸਕਦੀ ਹੈ ਅਤੇ ਜਿਸ ਜਗਾਹ ਬਿਨਾਂ ਵੈਕਸੀਨ ਵੀ ਆ ਸਕਦੇ ਹੋਣ ਉੱਥੇ ਸਿਰਫ 25 ਸੰਗਤਾਂ ਇੱਕ ਟਾਈਮ ਦਰਸ਼ਨ ਕਰ ਸਕਦੀਆਂ ਹਨ ।

ਸਿਹਤ ਮੰਤਰਾਲੇ ਵਲੋ 100 ਮੈਂਬਰ ਇੱਕ ਹਾਲ ਚ, ਫੇਸ ਮਾਸਕ ਜਰੂਰੀ ਅਤੇ ਇੱਕ ਮੀਟਰ ਦਾ ਫਾਸਲਾ ਲਾਜਮੀ ਕੀਤਾ ਗਿਆ ਹੈ।

ਟਾਕਾਨਿਨੀ ਗੁਰਦੁਆਰਾ ਸਾਹਿਬ ਵਲੋ ਸੰਗਤਾਂ ਲਈ ਸਮਾਗਮਾਂ ਵਾਸਤੇ ਬੁਕਿੰਗ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅਤੇ ਇਸ ਵਾਸਤੇ ਵੈਕਸੀਨ ਅਤੇ ਬਿਨਾਂ ਵੈਕਸੀਨ ਦੀਆਂ ਸ਼ਰਤਾਂ ਤਹਿਤ ਪਰਿਵਾਰਾਂ ਨੂੰ ਬੁਕਿੰਗ ਕਰਨ ਲਈ ਸਮਝਾਇਆ ਜਾਂਦਾ ਹੈ ।

ਬੁਕਿੰਗ ਸ਼ੁਰੂ ਹੁੰਦੇ ਹੀ ਟਾਕਾਨਿਨੀ ਗੁਰਦੁਆਰਾ ਸਾਹਿਬ ਚ ਲੱਗਭੱਗ ਅਪ੍ਰੈਲ ਤੱਕ ਹਰ ਛਨੀਵਾਰ ਲਈ ਅਨੰਦ ਕਾਰਜ ਬੁੱਕ ਹੋ ਚੁੱਕੇ ਹਨ ।

ਗੁਰੁ ਘਰਾਂ ਵਲੋ ਸੰਗਤਾਂ ਨੂੰ ਬੇਨਤੀ ਕੀਤੀ ਜਾ ਰਹੀ ਹੈ ਕੇ ਅਗਲੇ ਸ਼ੁੱਕਰਵਾਰ ਤੋ ਤੁਸੀ ਗੁਰੂ ਘਰ ਦਰਸ਼ਨਾਂ ਲਈ ਆ ਸਕਦੇ ਹੋ ਪਰ ਅਪੀਲ ਕੀਤੀ ਜਾਂਦੀ ਹੈ ਕੇ ਸਿਰ ਤੇ ਬੰਨਣ ਵਾਲੇ ਰੁਮਾਲ ਲੈ ਕੇ ਆਉ ਕਿਉਕੇ ਤੁਹਾਡੀ ਸਿਹਤ ਦਾ ਫਿਕਰ ਰੱਖਣਾ ਲਾਜਮੀ ਹੈ ਕਿਉਕੇ ਗੁਰੂ ਘਰ ਚ ਪਏ ਰੁਮਾਲਾਂ ਨੂੰ ਵੱਖ ਵੱਖ ਹੱਥ ਲੱਗਦੇ ਹਨ, ਅੰਦਰ ਜਾਣ ਸਮੇ ਮਾਸਕ ਜਰੂਰ ਲਾਉ (ਮੂੰਹ ਤੇ ਰੁਮਾਲ ਬੰਨਣ ਲਈ ਆਪਣਾ ਲੈ ਕੇ ਆਉ), ਅੰਦਰ ਜਾਣ ਅਤੇ ਬਾਹਰ ਆਉਣ ਸਮੇ ਹੱਥ ਸੈਨੇਟਾਈਜਰ ਨਾਲ ਸਾਫ ਕਰੋ ।

ਸੰਗਤੀ ਦੀਵਾਨਾਂ ਚ ਸਰਕਾਰ ਵਲੋ ਜਾਰੀ ਹੋਏ ਕੋਵਿਡ ਪਾਸ ਲੈ ਕੇ ਆਉਣਾ ਲਾਜਮੀ ਹੈ ਅਤੇ ਸਕੈਨ ਕਰਨਾਂ ਪਵੇਗਾ। ਜਿਹੜੀ ਸੰਗਤ ਨੇ ਵੈਕਸੀਨ ਲਵਾਈ ਹੈ ਪਰ ਅਜੇ ਉਹਨਾਂ ਕੋਲ ਪਾਸ ਨਹੀ ਹੈ ਉਹ ਆਫਿਸ ਤੋ ਪਿੰ੍ਰਟ ਕਰਵਾ ਸਕਦਾ ਹੈ ਜਿਸ ਲਈ ਤੁਹਾਡੇ ਕੋਲ ਲਾਈਸਿੰਸ, ਪਾਸਪੋਰਟ ਅਤੇ ਂ੍ਹੀ ਂੁਮਬੲਰ ਹੋਣਾ ਲਾਜਮੀ ਹੈ । ਵੈਕਸੀਨ ਕਾਰਡ ਵੀ ਲੈ ਕੇ ਆ ਸਕਦੇ ਹੋ । ਬਿਨਾਂ ਵੈਕਸੀਨ ਖੁੱਲੇ ਦਰਸ਼ਨਾਂ ਲਈ ਆ ਸਕਦੇ ਹਨ । ਗੁਰੂ ਘਰਾਂ ਦੇ ਦਰਵਾਜੇ ਆਉਣ ਵਾਲੇ ਹਫਤੇ ਚ ਸ਼ੁੱਕਰਵਾਰ 3 ਦਸੰਬਰ 2021 ਤੋ ਸੰਗਤ ਲਈ ਅੰਮ੍ਰਿਤ ਵੇਲੇ ਤੋ ਖੁੱਲ ਜਾਣਗੇ ।

Address

Alerts

Be the first to know and let us send you an email when Punjab Express News posts news and promotions. Your email address will not be used for any other purpose, and you can unsubscribe at any time.

Contact The Business

Send a message to Punjab Express News:

Shortcuts

  • Address
  • Telephone
  • Alerts
  • Contact The Business
  • Claim ownership or report listing
  • Want your business to be the top-listed Media Company?

Share