15/08/2025
بيلجيئم وچ رہن والے لوکاں نے سانجھا پنجاب ميلا کروايا جا ريا اے، جس وچ چڑھدے تے لہندے پنجاب توں آرٹسٹ تے کلاکار حصہ لے رہے نيں۔ اس دی بُہت زيادہ مُخالفت وی ہوئی، پر اُس دے باوجود انتظاميہ نے بھرپور تياری کر لئی اے۔ ايہ ميلا کل ۱۶ اگست نوں منعقد ہوگا۔
اکاشدیپ باٹھ، کامران چاند، بوگھل صاحب تے دوجے انتظاميہ دی محنت، پنجابيت تے دونوں پنجاب دی سانجھ نوں وਧاؤن لئی بے حد شُکريہ۔
ਬੈਲਜੀਅਮ ਵਿੱਚ ਰਹਿਣ ਵਾਲੇ ਲੋਕਾਂ ਨੇ ਸਾਂਝਾ ਪੰਜਾਬ ਮੇਲਾ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਚੜ੍ਹਦੇ ਤੇ ਲਹਿੰਦੇ ਪੰਜਾਬ ਤੋਂ ਆਰਟਿਸਟ ਤੇ ਕਲਾਕਾਰ ਹਿੱਸਾ ਲੈ ਰਹੇ ਹਨ। ਇਸ ਦੀ ਬਹੁਤ ਜ਼ਿਆਦਾ ਮੁਖਾਲਫ਼ਤ ਵੀ ਹੋਈ, ਪਰ ਉਸ ਦੇ ਬਾਵਜੂਦ ਪ੍ਰਬੰਧਕਾਂ ਨੇ ਭਰਪੂਰ ਤਿਆਰੀ ਕਰ ਲਈ ਹੈ। ਇਹ ਮੇਲਾ ਕੱਲ੍ਹ 16 ਅਗਸਤ ਨੂੰ ਮਨਾਇਆ ਜਾਵੇਗਾ।
ਅਕਾਸ਼ਦੀਪ ਬਾਠ, ਕਾਮਰਾਨ ਚਾਂਦ, ਬੂਘਲ ਸਾਹਿਬ ਤੇ ਹੋਰ ਪ੍ਰਬੰਧਕਾਂ ਦੀ ਮਿਹਨਤ, ਪੰਜਾਬੀਅਤ ਅਤੇ ਦੋਵਾਂ ਪੰਜਾਬਾਂ ਦੀ ਸਾਂਝ ਨੂੰ ਵਧਾਉਣ ਲਈ ਬੇਹੱਦ ਧੰਨਵਾਦ।