09/03/2024
ਨਵੇਂ ਮੁੰਡੇ ਕੁੜੀਆਂ ਸੋਚਦੇ ਨੇ ਕਿ ਪਦਾਰਥਾਂ ਦੇ ਭੰਡਾਰ ਅਮੀਰ ਹੋਣ ਦੀ ਨਿਸ਼ਾਨੀ ਹਨ ਪਰ ਸਿਆਣੇ ਚੁੱਪ ਵੀ ਨੇ ਤੇ ਹੁਣ ਦੱਸਣੋ ਵੀ ਹੱਟ ਗਏ ਖੌਰੇ ਇਸ ਯੁੱਗ ਦੀ ਉੱਥਲ-ਪੁੱਥਲ ,ਚ ਉਹ ਵੀ ਭੰਬਲ-ਭੂਸੇ ਵਿੱਚ ਨੇ ਕਿ ਕਿਧਰੇ ਸੱਚੀ ਨਾ ਪੈਸਾ ਤੇ ਹੋਰ ਐਸ਼ੋ ਆਰਾਮ ਦੇ ਅਮੀਰ ਹੋਣ ਦੀ ਨਿਸ਼ਾਨੀ , ਪਰ ਐਸਾ ਨਹੀਂ ਦੁਨੀਆਂ ਤੇ ਪੰਜਾਬ ਤੇ ਹਿੰਦੋਸਤਾਨ ਤੋਂ ਕਿਤੇ ਜਿਆਦਾ ਅਮੀਰ ਖਿੱਤੇ ਹਨ ਪਰ ਸੋਨੇ ਦੀ ਚਿੱੜੀ ਦਾ ਤਗਮਾ ਜੇ ਅਸੀਂ ਆਪਣੇ ਗਲ ਲਮਕਾਇਆ ਤਾਂ ਕਾਰਨ ਇਹੋ ਰਿਹੈ ਕਿ ਸਾਡੇ ਕੋਲ ਸਮਾਂ ਬਹੁਤ ਸੀ ਤੇ ਹੁਣ ਵੀ ਹੈ ਬੰਦੇ ਦੀ ਅਮੀਰੀ ਦਾ ਅੰਦਾਜਾ ਵਕਤ ਤੋਂ ਲਗਾਇਆ ਜਾ ਸਕਦੈ ਜਿਸ ਕੋਲ ਜਿੰਨਾ ਖੁੱਲ੍ਹਾ ਵਕਤ ਉਹ ਉਨ੍ਹਾਂ ਅਮੀਰ ਪਰ ਹੁਣ ਪੰਜਾਹ ਲੱਖ ਦੀ ਕਾਰ ਲਈ ਬੈਠੇ ਪੁੱਤ ਦੀ ਮਾਂ ਹਸਪਤਾਲ ,ਚ ਹੈ ਤੇ ਮਿਲਣ ਦਾ ਸਮਾਂ ਨਹੀਂ ਹੁਣ ਬਾਪ ਤੁਰ ਗਿਆ ਹੈ ਪਰ ਸੰਸਕਾਰ ਤੱਕ ਨਹੀਂ ਕਰ ਸਕਦਾ ਇਸਤੋਂ ਵੱਡੀ ਗਰੀਬੀ ਕੋਈ ਨਹੀਂ ਪਰ ਇਹ ਗੱਲ ਮੈਂ ਤਾਂ ਕਰ ਰਿਹਾ ਹਾਂ ਕਿ ਸਾਨੂੰ ਐਨਾ ਖੁੱਲ੍ਹਾ ਵਕਤ ਮਿਲਿਆ ਕਿੱਥੋਂ ਸੀ ਕਿ ਅਸੀਂ ਵਿਆਹਾਂ ਤੇ ਚਾਰ -ਚਾਰ ਦਿਨ ਬੈਠੇ ਰਹਿੰਦੇ ਸਾਂ ਵਿਆਹ-ਕੇ ਤੋਰੀਆਂ ਭੈਣਾ ਦੀ ਖੇਤੀ ਵੀ ਕਰਵਾ ਆਉਂਦੇ ਸੀ ਤੇ ਘਰ ਵੀ ਪਾ ਆਉਂਦੇ ਸੀ ਇਹ ਅਮੀਰੀ ਸਾਨੂੰ ਸਾਡੇ ਖੇਤਾਂ ਨੇ ਦਿੱਤੀ ਸਾਡੇ ਪਿਤਾ ਪੁਰਖੀ ਕਿੱਤੇ ਨੇ ਦਿੱਤੀ , ਹਾਂ ਇਹ ਹੋ ਸਕਦੈ ਅੱਜ ਖੇਤੀ ਸਾਨੂੰ ਪੰਜਾਹ ਲੱਖ ਦੀ ਕਾਰ ਨਾ ਦੇ ਸਕੇ ਪਰ ਵਕਤ ਦਿੰਦੀ ਹੈ ਤੇ ਹਮੇਸ਼ਾ ਦਿੰਦੀ ਰਹੇਗੀ ਕਿਉਂਕਿ ਇਹ ਰੱਬ ਦਾ ਕਿੱਤਾ ਹੈ ਕੁਦਰਤੀ ਕਿੱਤਾ ਇਹ ਜਸ਼ਨ ਮੰਨਾਉਣ ਦਾ , ਰੋਣ ਦਾ , ਹੱਸਣ ਦਾ ਦੁੱਖ ਸੁੱਖ ,ਚ ਸ਼ਾਮਲ ਹੋਣ ਦਾ ,ਤਾਸ਼ ਖੇਡਣ ਦਾ ਵਕਤ ਦੇਵੇਗੀ , ਇਸ ਲਈ ਅਸੀਂ ਕਦੇ ਆਪਣੀ ਅਮੀਰੀ ਨਾਲ ਸਮਝੌਤਾ ਨਹੀਂ ਕਰ ਸਕਦੇ ਹੋ ਸਕਦੈ ਹਕੂਮਤ ਵੱਡਾ ਸੋਚਦੀ ਹੋਵੇ ਪਰ ਇਹ ਗੱਲ ਪੱਕੀ ਹੈ ਉਹ ਸਾਡੇ ਤੋਂ ਸਾਡੀ ਅਸਲ ਅਮੀਰੀ ਖੋਹ ਕਿਸੇ ਹੋਰ ਦੀ ਝੋਲੀ ਪਾਉਣ ਦੀ ਕੋਸ਼ਿਸ਼ ਵਿੱਚ ਹੈ ਇਸ ਲਈ ਲੜੋ ਹਰ ਹਾਲਤ ਵਿੱਚ ਲੜੋ ਜਿਵੇਂ ਲੜ ਸਕਦੇ ਹੋ ਆਪਣੀ ਫਸਲ ਦੇ ਮੁੱਲ ਲਈ ਆਪਣੇ ਵਕਤ ਲਈ ਆਪਣੇ ਭਵਿੱਖ ਲਈ ਲੜਨ ਵਾਲੇ ਲੋਕ ਜਿੱਤ ਜਾਂਦੇ ਨੇ ਨਹੀਂ ਵੱਡੇ ਘਰਾਣਿਆਂ ਦੀ ਗੁਲਾਮੀ ਸਾਡੇ ਰਾਹ ਉਡੀਕ ਰਹੀ ਹੈ