ਗੱਗ ਬਾਣੀ

ਗੱਗ ਬਾਣੀ ਗੱਗ ਬਾਣੀ ਸਮਾਜਿਕ ਮਸਲਿਆਂ ਨੂੰ ਉਭਾਰਨ, ਅਤੇ ?

ਜਿਨਹੇਂ ਦਿਨ ਕੀ ਰੌਸ਼ਨੀ ਮੇਂ ਅੰਧੇਰਾ ਨਜ਼ਰ ਨਹੀਂ ਆਤਾਉਨਹੇਂ ਰਾਤ ਕੇ ਸੰਨਾਟੇ ਮੇਂ ਜਵਾਲਾ ਭ੍ਰਮਿਤ ਕਰ ਹੀ ਲੇਤੀ ਹੈ। ਜਿਨਹੇਂ ਦਰਦਮੰਦੋਂ ਕੀ ਚੀਖੋ...
05/08/2025

ਜਿਨਹੇਂ ਦਿਨ ਕੀ ਰੌਸ਼ਨੀ ਮੇਂ
ਅੰਧੇਰਾ ਨਜ਼ਰ ਨਹੀਂ ਆਤਾ
ਉਨਹੇਂ ਰਾਤ ਕੇ ਸੰਨਾਟੇ ਮੇਂ
ਜਵਾਲਾ ਭ੍ਰਮਿਤ ਕਰ ਹੀ ਲੇਤੀ ਹੈ।
ਜਿਨਹੇਂ ਦਰਦਮੰਦੋਂ ਕੀ ਚੀਖੋਂ ਸੇ ਗੂੰਜਤਾ
ਆਸਮਾਨ ਸੁਨਾਈ ਨਹੀਂ ਦੇਤਾ
ਉਨਹੇਂ ਧਮਾਕੋਂ ਸੇ ਕੰਪਕੰਪਾਤੀ ਧਰਤੀ
ਲਕਸ਼ਮਣ ਝੂਲੇ ਸੀ ਪ੍ਰਤੀਤ ਹੋਤੀ ਹੈ।
ਸੋਨੇ ਕੀ ਲੰਕਾ ਜਲਾਨੇ ਨਿਕਲੇ ਹਨੂਮਾਨ
ਅਕਸਰ ਅਪਨੀ ਪੂਛ ਸੇ
ਅਪਨੇ ਹੀ ਚੂਤੜ ਜਲਾ ਲਿਯਾ ਕਰਤੇ ਹੈਂ।
ਮਰਿਆਦਾ ਕੀ ਧੱਜੀਆਂ ਉੜਾਨੇ ਕੇ ਬਾਅਦ
ਜਿਨਹੇਂ ਚੁੱਲੂ ਭਰ ਪਾਨੀ ਮੇਂ ਡੂਬ ਜਾਨਾ ਚਾਹੀਏ ਥਾ
ਸਰਯੂ ਨਦੀ ਮੇਂ ਖ਼ੁਦਕੁਸ਼ੀ ਕਰ ਕੇ
ਮਰਿਆਦਾ ਪੁਰਸ਼ੋਤਮ ਹੋ ਜਾਇਆ ਕਰਤੇ ਹੈਂ।
ਅਭੀ ਯੇਹ ਦੇਸ਼
ਔਰ ਡੂਬੇਗਾ
ਧਰਮ ਔਰ ਸੰਸਕ੍ਰਿਤੀ ਕੇ ਬਹਾਵ ਮੇਂ
ਅਭੀ ਯੇਹ ਦੇਸ਼
ਔਰ ਡੂਬੇਗਾ।
#ਗੱਗਬਾਣੀ

ਮੋਕ ਡਰਿੱਲ #ਗੱਗਬਾਣੀਸਾਡੇ ਦੇਸ਼ ਦੇ ਪ੍ਰਧਾਨ ਸੇਵਕ ਨੂੰ ਗੁਆਂਢੀ ਦੇਸ਼ ਦੇ ਪ੍ਰਧਾਨ ਸੇਵਕ ਦਾ ਫੋਨ ਆ ਗਿਆ।"ਕੀ ਹਾਲ ਚਾਲ ਐ ਮੋਧੀ ਸਾਹਿਬ, ਹਮ ਰੁਤਬਾ ...
05/06/2025

ਮੋਕ ਡਰਿੱਲ
#ਗੱਗਬਾਣੀ
ਸਾਡੇ ਦੇਸ਼ ਦੇ ਪ੍ਰਧਾਨ ਸੇਵਕ ਨੂੰ ਗੁਆਂਢੀ ਦੇਸ਼ ਦੇ ਪ੍ਰਧਾਨ ਸੇਵਕ ਦਾ ਫੋਨ ਆ ਗਿਆ।
"ਕੀ ਹਾਲ ਚਾਲ ਐ ਮੋਧੀ ਸਾਹਿਬ, ਹਮ ਰੁਤਬਾ ਦੀ ਸਲਾਮ ਕਬੂਲ ਕਰੋ ਜਨਾਬ!"
"ਅਜੇ ਹਾਲ ਚਾਲ ਨਾ ਪੁੱਛ ਭਰਾਵਾ, 'ਦੇਸ਼ ਧ੍ਰੋਹੀਆਂ' ਨੇ ਜਾਨ ਲੈਣੀ ਕੀਤੀ ਹੋਈ ਐ।" ਮੋਧੀ ਸਾਹਿਬ ਨੇ ਜਵਾਬ ਦਿਤਾ।
"ਜਨਾਬ-ਏ-ਅਲੀ, ਅਸਾਂ ਤੇ ਇਹ ਕਹਿਣ ਲਈ ਫੂਨ ਕੀਤਾ ਈ ਕਿ ਜਿਹੜੇ ਦੋ-ਚਾਰ ਬੰਬ ਹੈਗੇ ਨੇ, ਸੁੱਟ ਕੇ ਫਾਹਾ ਵੱਢੋ, ਕਾਹਨੂੰ ਜਾਨ ਸੁੱਕਣੇ ਪਾਈ ਐ.... ਏਧਰ ਸਾਡਾ ਘੜੀ-ਘੜੀ ਮੂਤ ਨਿੱਕਲ਼ਦਾ ਪਿਆ ਏ।"
"ਓਏ ਅੱਲਾ ਦਾ ਸ਼ੁਕਰ ਕਰੋ, ਤੁਹਾਡਾ ਕੁੱਝ ਨਾ ਕੁੱਝ ਤੇ ਨਿਕਲ਼ਦਾ ਪਿਆ ਏ, ਏਧਰ ਸਾਡਾ ਹੱਗਣਾ, ਮੂਤਣਾ ਸਭ ਕੁੱਝ ਬੰਦ ਕੀਤਾ ਪਿਆ ਏ।"
"ਕੀਹਨੇ, ਵਿਰੋਧੀ ਪਾਰਟੀਆਂ ਨੇ?'
"ਨਹੀਂ"
"ਲੋਕਾਂ ਨੇ?"
"ਨਹੀਂ"
"ਫਿਰ ਕੀਹਨੇ ਫ਼ਾਨਾ ਅਵਾਇਆ ਹੋਇਆ ਏ, ਦੱਸੋ ਤੇ ਸਹੀ?
"ਅਮਰੀਕਾ ਨੇ ਸੰਘ 'ਤੇ 'ਗੂਠਾ ਰੱਖਿਆ ਹੋਇਆ ਏ ਕਿ ਜੇ ਰਾਫੇਲ ਜਹਾਜ਼ ਫਰਾਂਸ ਤੋਂ ਖਰੀਦਣੇ ਨੇ ਬੇਸ਼ੱਕ ਖਰੀਦ ਲਈਏ ਪਰ ਅਮਰੀਕਾ ਦਾ ਦਸਵੰਧ ਦੇਣਾ ਹੀ ਪੈਣਾ ਏ।"
"ਤੂੰ ਕਿਤੇ ਇੱਟਾਂ ਪੱਥ ਕੇ ਦਸਵੰਧ ਕੱਢਣਾ ਆ? ਲੋਕਾਂ ਦੇ ਸੰਘ 'ਚ ਈ ਗੂਠਾ ਦੇਣਾ ਏ, ਇੱਕ ਦੀ ਬਜਾਏ ਭਾਵੇਂ ਤੂੰ ਦਸ ਦਸਵੰਧ ਕੱਢ ਲਵੇਂ.... ਤੇਰੇ ਦੇਸ਼ ਦੇ ਲੋਕ ਕਿਹੜਾ ਕੁਸਕਦੇ ਐ"
"ਆਹੋ ਲੋਕ ਤਾਂ ਇੱਕ ਦੂਸਰੇ ਦੀਆਂ ਰੇਹੜੀਆਂ-ਠੇਲ੍ਹੇ ਭੰਨਣ ਲਾਏ ਹੋਏ ਐ, ਪਰ ਦਸਵੰਧ ਅਪਣੇ ਮੀਡੀਆ ਨੂੰ, ਵਿਰੋਧੀ ਧਿਰਾਂ ਨੂੰ, ਸੁਪਰੀਮ ਕੋਰਟ ਦੇ ਜੱਜਾਂ ਨੂੰ ਤੇ ਫ਼ੌਜ ਦੇ ਅਫ਼ਸਰਾਂ ਨੂੰ ਵੀ ਦੇਣਾ ਪੈਣਾ ਏ ਤੇ ਅਜੇ ਵਿਰੋਧੀ ਧਿਰਾਂ ਨਾਲ਼ ਹੀ ਸੌਦਾ ਤੈਅ ਨਹੀਂ ਹੋ ਰਿਹਾ।"
"ਹੈ ਕਿਹੜੀ ਐ ਵਿਰੋਧੀ ਧਿਰ? ਸਾਰੇ ਤਾਂ ਚੱਕ-ਚੱਕ ਕੇ ਤੂੰ ਅੰਦਰ ਤਾੜ ਸੁੱਟੇ ਐ, ਜਿਹੜੇ ਬਾਹਰ ਐ ਉਹਨਾਂ ਵਾਸਤੇ ਤੇਰੀ ਈ ਡੀ ਦੇ ਪੈਟਰੋਲ ਦਾ ਤੂੰਬਾ ਲਾਉਣ ਦੀ ਲੋੜ ਐ, ਏਡੀ ਤਾਂ ਕੋਈ ਗੱਲ ਨਹੀਂ ਕਿ ਤੇਰਾ ਏਨੀ ਦੇਰ ਤੱਕ ਫਰਾਂਸ ਨਾਲ਼ ਸੌਦਾ ਅੜਿਆ ਰਹੇ, ਭਾਈਵਾਲ ਅਮਰੀਕਾ ਏਸੇ ਕੰਮ ਦਾ ਤੇ ਦਸਵੰਧ ਲੈਂਦਾ ਏ ਤੇ ਸਾਨੂੰ ਵੀ ਘੱਲਦਾ ਏ।"
"ਗੱਲ ਤਾਂ ਤੇਰੀ ਠੀਕ ਐ ਪਰ ਅਜੇ ਅਪਣੇ ਈ ਸਾਹ ਨਹੀਂ ਲੈਣ ਦੇ ਰਹੇ, ਅਜੇ ਤਾਂ ਸਵਾਲਾਂ ਨੂੰ ਦਬਾਉਣ ਅਤੇ ਉਲਝਾਉਣ ਦੇ ਨਾਲ਼-ਨਾਲ਼ ਸਵਾਲਾਂ ਦਾ ਰੁਖ਼ ਮੋੜਨ ਵਿੱਚ ਹੀ ਉਲਝੇ ਹੋਏ ਹਾਂ.... ਤੂੰ ਹੀ ਦੱਸ ਕੋਈ ਹੱਲ।"
"ਹੱਲ ਤਾਂ ਵੱਟ 'ਤੇ ਪਿਆ ਏ, ਤੂੰ ਤੇ ਆਪ ਮਾਸਟਰ ਏਂ ਏਦਾਂ ਦੇ ਹੱਲ ਕੱਢਣ ਦਾ, ਤੈਥੋਂ ਕੀ ਲੁਕਿਆ ਏ?"
"ਬੰਦਾ ਬਣ ਕੇ ਹੱਲ ਦੱਸ, ਬੁਝਾਰਤਾਂ ਨਾ ਪਾ।"
"ਹੱਲ ਇਹੋ ਐ ਕਿ ਜਿਸ ਤਰੀਕੇ ਨਾਲ਼ ਧਰਮ ਦਾ ਨਾਂ ਲੈ ਕੇ ਪਹਿਲਗਾਮ ਵਿੱਚ ਬੁੜ੍ਹਕਾਏ ਐ 25-26 ਜਣੇ, ਉਸੇ ਤਰੀਕੇ ਨੂੰ ਕਿਸੇ ਹੋਰ ਜੰਨਤ ਵਿੱਚ ਆਜ਼ਮਾਉਣਾ ਪਊ, ਹੋਰ ਏਡੀ ਕਿਹੜੀ ਗੱਲ ਐ? ਕਸ਼ਮੀਰ ਕੀ ਤੇ ਸੂਰਤ ਕੀ, ਅੰਨ੍ਹੇ ਅੱਗੇ ਮੂਰਤ ਕੀ?"
"ਗੱਲ ਤਾਂ ਤੇਰੀ ਸੋਲ਼ਾਂ ਆਨੇ ਸਹੀ ਐ ਯਾਰ, ਇਹੋ ਕਰਨਾ ਪਊ। ਕਰ ਕੁਸ਼ ਵੀਰ ਬਣ ਕੇ, ਮਿੰਣਤ ਆਲ਼ੀ ਗੱਲ ਐ ਯਾਰ.... ਬੰਦੇ ਭਾਵੇਂ ਹਜ਼ਾਰਾਂ ਮਰ ਜਾਣ, ਰਾਫ਼ੇਲ ਆਲ਼ਾ ਸੌਦਾ ਸਿਰੇ ਚੜ੍ਹਨਾ ਚਾਹੀਦਾ ਹੈ।"
"ਹੈ ਕਿਹੜੀਆਂ ਭੋਲ਼ੀਆਂ ਗੱਲਾਂ ਕਰਦਾਂ... ਘੁਮਾ ਦੇ ਵਾੱਟਸਐਪ ਯੂਨਿਵਰਸਿਟੀ ਦੀ ਚਾਬੀ।"
"ਚਾਬੀ ਤਾਂ ਮੈਂ ਘੁਮਾ ਹੀ ਦੇਊਂ, ਪਰ ਆਹ ਬੰਦੇ ਮਾਰਨ ਆਲ਼ਾ ਜੁਗਾੜ ਕਰ।"
"ਕਿਉਂ ਬਈ... ਪਾਪ ਵੀ ਮੈਂ ਖੱਟਾਂ ਤੇ ਪੁੰਨ ਵੀ ਮੈਂ ਕਰਾਂ? ਪਹਿਲਗਾਮ ਵੀ ਤਾਂ ਤੇਰੇ ਤੜੀਪਾਰ ਨੇ ਆਪੇ ਹੀ ਕਰਵਾਇਆ ਹੈ, ਦੂਸਰਾਗਾਮ ਵੀ ਆਪੇ ਸਿਰਜ ਲੈ, ਤੇਰੇ ਕੋਲ਼ ਕਾਹਦੀ ਘਾਟ ਐ, ਫ਼ੌਜ ਤੇਰੀ, ਅਫ਼ਸਰ ਤੇਰੇ, ਜੱਜ ਤੇਰੇ, ਵਕੀਲ ਤੇਰੇ, ਮੀਡੀਆ ਤੇਰਾ, ਹੋਰ ਤੇ ਹੋਰ ਵਾੱਟਸਐਪ ਯੂਨਿਵਰਸਿਟੀ ਵੀ ਤੇਰੀ। ਤੈਨੂੰ ਕਾਹਦਾ ਧੁੜਕੂ ਐ?"
"ਹੌਲ਼ੀ ਬੋਲ, ਟੈਲੀਫੋਨਾਂ ਦੇ ਵੀ ਕੰਨ ਹੁੰਦੇ ਐ, ਲੋਕੀਂ ਤਾਰਾਂ ਨੂੰ ਕੁੰਡੀਆਂ ਪਾ ਕੇ ਰੱਖਦੇ ਐ, ਕੀਤੀ ਕਰਾਈ ਖ਼ੂਹ 'ਚ ਨਾ ਪਾ ਦੇਈਂ, ਆਪੇ ਮੈਂ ਕਰੂੰ ਕੁਸ਼... ਤੂੰ ਬੱਸ ਜ਼ਿੰਮੇਵਾਰੀ ਲੈ ਲਵੀਂ, ਜਿਵੇਂ ਅੱਗੇ ਲੈਂਦਾ ਰਿਹਾ ਏਂ।"
"ਆਹੋ, ਜ਼ਿੰਮੇਵਾਰੀ ਮੈਂ ਆਪੇ ਚੱਕ ਲਊਂ, ਜ਼ਿੰਮੇਵਾਰੀ ਚੱਕਣੀ ਹੀ ਪਊ, ਜੇ ਨਾ ਚੁੱਕੀ ਤਾਂ ਤੂੰ ਖ਼ਤਰਾ ਕੀਹਦੇ ਤੋਂ ਆਖ਼ ਕੇ ਦਹਿਸ਼ਤ ਪੈਦਾ ਕਰ ਕੇ ਅਪਣੇ ਲੋਕਾਂ ਨੂੰ ਭਰੋਸੇ ਵਿੱਚ ਲਵੇਂਗਾ ਕਿ ਫ਼ਰਾਂਸ ਤੋਂ ਰਾਫ਼ੇਲ ਖਰੀਦਣੇ ਨੇ। ਰਾਫ਼ੇਲ ਖ਼ਰੀਦੇਂਗਾ ਤੇ ਅਮਰੀਕਾ ਨੂੰ ਦਸਵੰਧ ਜਾਊ, ਅਮਰੀਕਾ ਨੂੰ ਦਸਵੰਧ ਜਾਊਗਾ ਤੇ ਤਦੇ ਹੀ ਸਾਨੂੰ ਦਸਵੰਧ ਮਿਲ਼ੂ, ਤਦੇ ਹੀ ਸਾਡਾ ਚੁਲ੍ਹਾ ਭਖ਼ਦਾ ਹੋਊ। ਤੂੰ ਫ਼ਿਕਰ ਨਾ ਕਰ, ਕਾਰਵਾਈ ਪਾ ਕੇ ਮੇਰੇ ਉੱਤੇ ਸ਼ੱਕ ਜ਼ਾਹਿਰ ਕਰ ਦੇਵੀਂ, ਜ਼ਿੰਮੇਵਾਰੀ ਮੈਂ ਆਪੇ ਹੀ ਕਿਸੇ ਲੱਲੀ-ਛੱਲੀ ਤੋਂ ਚੁਕਵਾ ਲਊਂ।
"ਚੱਲ ਠੀਕ ਐ, ਮੈਂ ਕਰਦਾਂ ਤੜੀਪਾਰ ਨਾਲ਼ ਸਲਾਹ ਤੇ ਘੱਲਦਾਂ ਉਹਨੂੰ ਕਿਸੇ ਜੰਨਤ ਦਾ ਜਾਇਜ਼ਾ ਲੈਣ। ਓ ਕੇ ਬਾਏ, ਜੈ ਸ਼੍ਰੀ ਰਾਮ।"
"ਓ ਕੇ ਬਾਏ, ਖ਼ੁਦਾ ਹਾਫ਼ਿਜ਼।"

ਬਾਂਹ ਦੀ ਮਾਮੂਲੀ ਜਿਹੀ ਦਰਦ ਉੱਤੇ ਡਾਕਟਰ ਨੇ ਹਫ਼ਤੇ ਦੀਆਂ ਛੁੱਟੀਆਂ ਲਿਖ ਦਿੱਤੀਆਂ। ਮੈਖਿਆ ਏਨੀਆਂ ਛੁੱਟੀਆਂ ਵਿੱਚ ਕਰਾਂਗਾ ਕੀ। ਕਿਤਾਬਾਂ ਨੇ ਕਿਹਾ...
10/16/2024

ਬਾਂਹ ਦੀ ਮਾਮੂਲੀ ਜਿਹੀ ਦਰਦ ਉੱਤੇ ਡਾਕਟਰ ਨੇ ਹਫ਼ਤੇ ਦੀਆਂ ਛੁੱਟੀਆਂ ਲਿਖ ਦਿੱਤੀਆਂ। ਮੈਖਿਆ ਏਨੀਆਂ ਛੁੱਟੀਆਂ ਵਿੱਚ ਕਰਾਂਗਾ ਕੀ। ਕਿਤਾਬਾਂ ਨੇ ਕਿਹਾ ਕਿ ਜੇ ਹੋਰ ਕੁੱਝ ਕਰਨ ਲਈ ਹੈ ਨਹੀਂ ਤਾਂ ਸਾਡੇ ਉੱਤੋਂ ਧੂੜ ਹੀ ਝਾੜ ਲੈ।
ਸ਼੍ਰੀ ਲਾਲ ਸ਼ੁਕਲ ਦੀ ਕਿਤਾਬ 'ਰਾਗ ਦਰਬਾਰੀ' ਦੀ ਦੱਸ ਵਰਿੰਦਰ ਦੀਵਾਨਾ ਨੇ ਬਹੁਤ ਪਹਿਲਾਂ ਪਾਈ ਸੀ ਪਰ ਪੜ੍ਹਨੀ ਅੱਜ ਸ਼ੁਰੂ ਕੀਤੀ ਹੈ। ਏਦਾਂ ਜਾਪਦਾ ਹੈ ਜਿਵੇਂ "ਊਰਦੂ ਕੀ ਆਖ਼ਰੀ ਕਿਤਾਬ" ਦਾ ਅਗਲਾ ਵਰਕਾ ਖੋਲ੍ਹ ਲਿਆ ਹੋਵੇ ਜਾਂ "ਗਧੇ ਦੀ ਆਤਮਕਥਾ" ਦੀ ਅਗਲੀ ਲੜੀ ਤੋਰ ਲਈ ਹੋਵੇ।
ਜੇ ਨਹੀਂ ਪੜ੍ਹੀ ਤਾਂ ਪੜ੍ਹ ਸਕਦੇ ਹੋ।
#ਗੱਗਬਾਣੀ

ਇਰਫ਼ਾਨ ਹਬੀਬ ਦੀ ਪੁਸਤਕ "ਭਾਰਤ ਦੇ ਇਤਿਹਾਸ ਵਿੱਚ ਜਾਤ ਪਾਤ" ਵਿੱਚੋਂ ਕੁੱਝ ਅੰਸ਼ #ਗੱਗਬਾਣੀਅੱਜ ਹੀ ਇਹ ਪੁਸਤਕ ਪੜ੍ਹਨੀ ਸ਼ੁਰੂ ਕੀਤੀ ਹੈ, ਜੋ ਭਾਰਤ ਵ...
10/14/2024

ਇਰਫ਼ਾਨ ਹਬੀਬ ਦੀ ਪੁਸਤਕ "ਭਾਰਤ ਦੇ ਇਤਿਹਾਸ ਵਿੱਚ ਜਾਤ ਪਾਤ" ਵਿੱਚੋਂ ਕੁੱਝ ਅੰਸ਼
#ਗੱਗਬਾਣੀ

ਅੱਜ ਹੀ ਇਹ ਪੁਸਤਕ ਪੜ੍ਹਨੀ ਸ਼ੁਰੂ ਕੀਤੀ ਹੈ, ਜੋ ਭਾਰਤ ਵਿੱਚ ਜਾਤ-ਪਾਤ ਦੇ ਇਤਿਹਾਸ ਦੀ ਬਾਰੀਕੀ ਨਾਲ਼ ਪੁਣਛਾਣ ਕਰਦੀ ਹੋਈ ਅਲੋਚਨਾਤਮਕ ਅਧਿਐਨ ਪੇਸ਼ ਕਰਦੀ ਹੈ। ਇਤਿਹਾਸ ਵਿੱਚ ਦਿਲਚਸਪੀ ਰੱਖਣ ਵਾਲ਼ਅਿਾਂ ਲਈ ਇਹ ਪੁਸਤਕ ਮਹੱਤਵਪੂਰਣ ਸਿੱਧ ਹੋ ਸਕਦੀ ਹੈ।

ਹੁਣ ਫੇਰ ਕਿਸੇ ਫਿਲਮ ਵਿੱਚ ਕੰਮ ਮਿਲ ਜੀ ਜਾਣਾ ਚਾਹੀਦਾ ਏ ਨਿਰਪੱਖ ਪੋਸਟ ਵਾਲ਼ਿਆਂ ਦੇ ਹਿਸ੍ਹਾਬ ਨਾਲ਼
09/16/2024

ਹੁਣ ਫੇਰ ਕਿਸੇ ਫਿਲਮ ਵਿੱਚ ਕੰਮ ਮਿਲ ਜੀ ਜਾਣਾ ਚਾਹੀਦਾ ਏ ਨਿਰਪੱਖ ਪੋਸਟ ਵਾਲ਼ਿਆਂ ਦੇ ਹਿਸ੍ਹਾਬ ਨਾਲ਼

ਖੋਜ ਦਾ ਵਿਸ਼ਾ ਹੈ, ਇੱਕ ਰਾਜ ਦਾ ਰਾਜਾ ਹੋਣ ਦੇ ਬਾਵਜੂਦ ਕੰਸ ਏਨਾ ਮੂਰਖ਼ ਨਹੀਂ ਹੋ ਸਕਦਾ ਸੀਹੋ ਸਕਦਾ ਹੈ ਵਾਸੁਦੇਵ ਦਾ ਸਿਰਫ਼ ਨਾਂ ਹੀ ਵੱਜਦਾ ਹੋਵੇ, ...
08/22/2024

ਖੋਜ ਦਾ ਵਿਸ਼ਾ ਹੈ, ਇੱਕ ਰਾਜ ਦਾ ਰਾਜਾ ਹੋਣ ਦੇ ਬਾਵਜੂਦ ਕੰਸ ਏਨਾ ਮੂਰਖ਼ ਨਹੀਂ ਹੋ ਸਕਦਾ ਸੀ
ਹੋ ਸਕਦਾ ਹੈ ਵਾਸੁਦੇਵ ਦਾ ਸਿਰਫ਼ ਨਾਂ ਹੀ ਵੱਜਦਾ ਹੋਵੇ, ਏਥੇ ਤਾਂ ਚੌਕੀਦਾਰ ਹੀ ਚੋਰ ਨਿਕਲ਼ਦੇ ਐ
ਜਦੋਂ ਪਾਰਵਤੀ ਦੇ ਗਰਭ ਵਿੱਚ ਗਜਾਨਨ ਦਾ ਪੁੱਤਰ
ਸੀਤਾ ਦੇ ਗਰਭ ਵਿੱਚ ਰਾਓਣਪੁੱਤਰ ਤੇ ਵਾਲਮੀਕ ਪੁੱਤਰ
ਕੁੰਤੀ ਦੇ ਗਰਭ ਵਿੱਚ ਸੂਰਪੁੱਤਰ
ਅਤੇ ਕੈਕੇਈ, ਕੌਸ਼ੱਲਿਆ ਅਤੇ ਸੁਮਿੱਤਰਾ ਦੇ ਗਰਭ ਵਿੱਚ ਬ੍ਰਾਹਮਣ ਪੁੱਤਰ ਹੋ ਸਕਦੇ ਹਨ ਤਾਂ ਇਹ ਪਹਿਚਾਣ ਕਰਨੀ ਲਾਜ਼ਮੀ ਹੈ ਕਿ ਅਜਿਹਾ ਕਿਹੜਾ ਚੌਕੀਦਾਰ ਸੀ ਜੋ ਕੰਸ ਦੀ ਜੇਲ੍ਹ ਵਿੱਚ ਸੰਨ੍ਹ ਲਾ ਗਿਆ ਤੇ ਵਾਸੁਦੇਵ ਭੁਲੇਖੇ ਵਿੱਚ ਈ ਗਲ਼-ਗਲ਼ ਪਾਣੀ ਵਿੱਚ ਟੋਕਰਾ ਚੁੱਕੀ ਉੱਤਰਿਆ ਰਿਹਾ।

ਨੋਟ: ਅੱਜ ਗੋਰਾ ਫ਼ਿਰ ਆਇਆ ਸੀ ਤੇ ਹਲਫ਼ੀਆ ਬਿਆਨ ਲਿਖ ਕੇ ਦੇ ਗਿਆ ਕਿ ਤਰਕ, ਅੰਧਵਿਸ਼ਵਾਸ ਦੀਆਂ ਧੱਜੀਆਂ ਹੀ ਨਹੀਂ ਉਡਾਉਂਦਾ, ਵੱਖੀਆਂ ਵੀ ਉਧੇੜ ਕੇ ਰੱਖ ਦਿੰਦਾ ਹੈ।
#ਗੱਗਬਾਣੀ

ਇੱਕ ਕੌੜਾ ਸੱਚ
08/14/2024

ਇੱਕ ਕੌੜਾ ਸੱਚ

ਅਫ਼ਰੀਕਾ ਵਿੱਚ ਇੱਕ ਮਕੌੜਾ ਹੁੰਦਾ ਹੈ। #ਗੱਗਬਾਣੀ ਅਫ਼ਰੀਕਾ ਵਿੱਚ ਇੱਕ ਮਕੌੜਾ ਹੁੰਦਾ ਹੈ। ਇਸ ਤੋਂ ਬਾਅਦ ਦੀ ਕਹਾਣੀ ਤਾਂ ਤੁਸੀਂ ਸਾਰਿਆਂ ਨੇ ਪੜ੍ਹ ਹ...
08/14/2024

ਅਫ਼ਰੀਕਾ ਵਿੱਚ ਇੱਕ ਮਕੌੜਾ ਹੁੰਦਾ ਹੈ।
#ਗੱਗਬਾਣੀ

ਅਫ਼ਰੀਕਾ ਵਿੱਚ ਇੱਕ ਮਕੌੜਾ ਹੁੰਦਾ ਹੈ। ਇਸ ਤੋਂ ਬਾਅਦ ਦੀ ਕਹਾਣੀ ਤਾਂ ਤੁਸੀਂ ਸਾਰਿਆਂ ਨੇ ਪੜ੍ਹ ਹੀ ਲਈ ਹੋਵੇਗੀ। ਜੇ ਨਹੀਂ ਪੜ੍ਹੀ ਤਾਂ ਸਿਰਫ਼ ਏਨਾ ਲਿਖ ਕੇ ਸਰਚ ਕਰ ਲਵੋ: ਅਫ਼ਰੀਕਾ ਵਿੱਚ ਇੱਕ ਮਕੌੜਾ ਹੁੰਦਾ ਹੈ

ਇਸ ਤੋਂ ਬਾਅਦ ਯੱਭਲ਼ੀਆਂ ਹੀ ਨੇ, ਤੁਸੀਂ ਪੜ੍ਹ ਸਕਦੇ ਹੋ ਓਸ਼ੋ ਦੀਆਂ ਯੱਭਲ਼ੀਆਂ
ਜਿਹਨਾਂ ਤੋਂ ਗਿਆਨ ਹੁੰਦਾ ਹੈ ਕਿ ਜਿਸ ਕੀ ਬੀਵੀ ਲੰਬੀ, ਉਸਕਾ ਭੀ ਬੜਾ ਨਾਮ ਹੈ

ਅਸੀਂ ਅਪਣਾ ਜਲੂਸ ਆਪ ਕਢਾਉਣ ਦੇ ਮਾਹਰ ਹਾਂਕਿਸੇ ਦੀ ਕੀ ਮਜਾਲ ਕਿ ਸਾਡੀ ਬੇਚਤੀ ਖ਼ਰਾਬ ਕਰ ਜਾਵੇ
07/18/2024

ਅਸੀਂ ਅਪਣਾ ਜਲੂਸ ਆਪ ਕਢਾਉਣ ਦੇ ਮਾਹਰ ਹਾਂ
ਕਿਸੇ ਦੀ ਕੀ ਮਜਾਲ ਕਿ ਸਾਡੀ ਬੇਚਤੀ ਖ਼ਰਾਬ ਕਰ ਜਾਵੇ

Address

Columbus, OH

Telephone

+16149733032

Website

Alerts

Be the first to know and let us send you an email when ਗੱਗ ਬਾਣੀ posts news and promotions. Your email address will not be used for any other purpose, and you can unsubscribe at any time.

Contact The Business

Send a message to ਗੱਗ ਬਾਣੀ:

Share

Category