06/06/2024
ੂਨ_1984
#ਸੰਤ_ਜਰਨੈਲ_ਸਿੰਘ_ਖਾਲਸਾ_ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ, ਜਥੇ ਦੇ ਸਿੰਘ ਤੇ ਫੈਡਰੇਸ਼ਨ ਦੇ ਜਵਾਨ ਫੌਜ ਤੇ ਉਸਦੇ ਟੈਂਕਾਂ ਦੇ ਮੁਕਾਬਲੇ ਰਣਤੱਤੇ ਵਿੱਚ ਉਤਰਨ ਲਈ ਤਿਆਰ ਬੈਠੇ ਸਨ ਤਾਂ ਸਰਕਾਰ ਅਨਾਊਂਸਮੈਂਟ ਕਰ ਰਹੀ ਸੀ ਕਿ ਜੋ ਵੀ ਵਿਅਕਤੀ ਦਰਬਾਰ ਸਾਹਿਬ ਜਾਂ ਕੰਪਲੈਕਸ ਦੇ ਕਿਸੇ ਵੀ ਹਿੱਸੇ ਵਿੱਚ ਹੈ, ਹੱਥ ਖੜੇ ਕਰਕੇ ਬਾਹਰ ਆ ਜਾਵੇ।ਇਸ ਤਰ੍ਹਾਂ ਕਰਨ ਵਾਲਿਆਂ ਉਪਰ ਗੋਲੀ ਨਹੀਂ ਚਲਾਈ ਜਾਵੇਗੀ, ਵਰਨਾ ਬਾਅਦ ਵਿੱਚ ਮੁਆਫ ਨਹੀਂ ਕੀਤਾ ਜਾਵੇਗਾ। ਸਿੰਘਾਂ ਲਈ ਇਸ ਵਾਰਨਿੰਗ ਦੀ ਕੋਈ ਅਹਿਮੀਅਤ ਨਹੀਂ ਸੀ ਕਿਉਂਕਿ ਨਾ ਹੀ ਕਿਸੇ ਨੇ ਹਥ ਖੜੇ ਕਰਕੇ ਪੇਸ਼ ਹੋਣਾ ਸੀ ਤੇ ਨਾ ਹੀ ਕੋਈ ਹੋਇਆ ਸੀ। ਸਗੋਂ ਸਿੰਘ ਤਾਂ ਫੌਜ ਵੱਲੋਂ ਕੀਤੀ ਜਾ ਰਹੀ ਤਬਾਹੀ ਦਾ ਬਦਲਾ ਲੈਣ ਲਈ ਰਣ-ਤੱਤੇ ਵਿੱਚ ਉਤਰਨ ਵਾਸਤੇ ਕਮਰਕੱਸੇ ਕਰੀ ਬੈਠੇ ਸਨ।
ਉਪਰੋਂ ਸੰਤ ਜਰਨੈਲ ਸਿੰਘ ਜੀ ਸਵੇਰ ਦੇ ਕੋਈ 8.30 ਵਜੇ ਦੇ ਲਗਪਗ ਫਿਰ ਸਿੰਘਾਂ ਪਾਸ #ਤਖਤ ਸਾਹਿਬ ਵਾਲੀ ਮੰਜ਼ਲ ਉਪਰ ਆ ਗਏ ਸਨ ਤੇ ਇਸ ਵਾਰੀ ਬਕਾਇਦਾ ਕਮਰਕੱਸੇ ਵਿੱਚ ਸਨ।ਸੰਤਾਂ ਦੇ ਹਥ ਵਿੱਚ ਕਾਰਬਾਈਨ ਸੀ ਤੇ ਇਕ ਥੈਲੇ ਵਿੱਚ ਕਾਰਬਾਈਨ ਦੇ ਸਪੇਅਰ ਮੈਗਜੀਨ ਸਨ। ਸੰਤਾਂ ਨੇ ਆਉਂਦਿਆਂ ਹੀ ਗਜਵੇਂ ਰੂਪ ਵਿੱਚ ਫਤਹਿ ਬੁਲਾਈ ਤੇ ਜਰਾ ਹਸਦਿਆਂ ਬੜੇ ਜਲਵੇ ਜਿਹੇ ਨਾਲ ਸਿੰਘਾਂ ਤੋਂ ਦੁਬਾਰਾ ਪੁੱਛਿਆ,"ਕਿਉਂ ਸਿੰਘੋ, ਦੁਸ਼ਟਾਂ ਨੂੰ ਸੋਧਣ ਤੇ ਸ਼ਹੀਦੀਆਂ ਪਾਉਣ ਲਈ ਤਿਆਰ ਹੋ ਨਾ? ਆਪੋ ਆਪਣੀਆਂ ਸ਼ਹੀਦੀਆਂ ਦੁਸ਼ਟਾਂ ਦੇ ਮੁਕਾਬਲੇ ਪਰਕਰਮਾਂ ਦੇ ਅੰਦਰ ਰਣ-ਤੱਤੇ ਦੇ ਅੰਦਰ ਜੂਝਦਿਆਂ ਹੋਇਆਂ ਦੇਣੀਆਂ....."
ਜਦ ਸੰਤਾਂ ਨੇ ਆਪਣੇ ਆਸ-ਪਾਸ ਹਥਿਆਰਬੰਦ ਰੂਪ ਵਿੱਚ ਖਲੋਤੇ ਸਿੰਘਾਂ ਦੇ ਚਿਹਰਿਆਂ ਉਪਰ ਲਾਲੀਆਂ ਭਖਦੀਆਂ ਤੇ ਉਹਨਾਂ ਦੀਆਂ ਅੱਖਾਂ ਵਿੱਚ ਪੰਥਕ ਜਜਬੇ ਦੀ ਸ਼ਕਤੀ ਨਾਲ ਭਰਪੂਰ ਡਲ੍ਹਕਾਂ ਮਾਰ ਰਿਹਾ ਅਗੰਮੀ ਨੂਰ ਵੇਖਿਆ ਤਾਂ ਸੰਤਾਂ ਨੇ ਖੁਸ਼ੀ 'ਚ ਆ ਕੇ ਬੜੇ ਜੋਸ਼ ਨਾਲ ਜੈਕਾਰਾ ਛੱਡਿਆ, ਜਿਸ ਦੇ ਉੱਤਰ ਵਿੱਚ ਸਿੰਘਾਂ ਦੇ ਬੋਲ ਸਦਕਾ ਸਮੁੱਚੀ ਫਿਜ਼ਾ ਗੜਗੱਜ ਗੂੰਜ ਨਾਲ ਭਰ ਗਈ। ਸੰਤ ਜੀ ਜਿਸ ਜੋਸ਼, ਜਜਬੇ, ਸਾਹਸ ਤੇ ਬਲ ਸਦਕਾ ਦੁਸ਼ਮਣ ਫੌਜ ਦੇ ਮੁਕਾਬਲੇ ਜੂਝ ਰਹੇ ਸਨ, ਉਹਨਾਂ ਦੀ ਸਰਪ੍ਰਸਤੀ ਵਿੱਚ ਜੂਝ ਰਹੇ ਸਮੂਹ ਸਿੰਘਾਂ ਦਾ ਕਰਮ-ਕਾਰਜ ਆਪਣੇ ਆਪ ਵਿੱਚ ਇਕ ਐਸੀ ਜਲਵਾ ਭਰਪੂਰ ਕਰਾਮਾਤ ਸੀ ਕਿ ਇਤਿਹਾਸ ਵਿੱਚ ਇਹ ਕਰਾਮਾਤ ਜੁਗਾਂ ਜੁਗਾਂਤਰਾਂ ਤਕ ਜਿਊਂਦੀ ਜਾਗਦੀ ਤੇ ਚਮਕਦੀ ਰਹੇਗੀ।
ਆਖਰ ਸੰਤਾਂ ਨੇ ਤਖਤ ਸਾਹਿਬ ਵਾਲੀ ਮੰਜਿਲ ਤੋਂ ਫੌਜ ਦੇ ਟਾਕਰੇ ਵਿੱਚ ਪਰਕਰਮਾਂ ਅੰਦਰ ਉਤਰਨ ਤੋਂ ਪਹਿਲਾਂ #ਸ੍ਰੀ_ਗੁਰੂ_ਗ੍ਰੰਥ ਸਾਹਿਬ ਦੇ ਹਜੂਰ ਖਾਲਸਾ ਪੰਥ ਦੀ ਅਜ਼ਾਦੀ ਤੇ ਚੜਦੀਕਲਾ ਅਤੇ ਸਿੰਘਾਂ ਦੀਆਂ ਸੇਵਾਵਾਂ ਆਪਣੇ ਦਰ-ਘਰ ਪ੍ਰਵਾਨ ਕਰਨ ਦੀ ਅਰਦਾਸ ਕੀਤੀ ਤੇ ਜੈਕਾਰੇ ਗਜਾਏ। ਸੰਤਾਂ ਨੇ ਸਾਰੇ ਸਿੰਘਾਂ ਨੂੰ ਥਾਪੜਾ ਦਿੱਤਾ ਤੇ ਪਰਕਰਮਾਂ ਵਿੱਚ ਦਾਖਲ ਹੋਣ ਵਾਲੇ ਪਹਿਲੇ ਟੈਂਕ ਨੂੰ ਨਕਾਰਾ ਕਰ ਵਾਲੇ ਭਾਈ ਰਾਮ ਸਿੰਘ ਨੂੰ ਦੋ ਤਿੰਨ ਥਾਪੜੇ ਦਿੱਤੇ। ਸਭ ਨੂੰ ਫਤਹਿ ਬੁਲਾ ਕੇ ਪੌੜੀਆਂ ਤੋਂ ਪਰਕਰਮਾਂ ਵਿੱਚ ਚਲੇ ਗਏ ਤੇ ਸਭ ਨੇ ਆਪਣਾ ਸੀਸ ਸ੍ਰੀ ਦਰਬਾਰ ਸਾਹਿਬ ਦੇ ਹਜੂਰ ਝੁਕਾਇਆ। ਭਾਈ ਅਮਰੀਕ ਸਿੰਘ ਨੇ ਬੜੇ ਹੀ ਤਿਆਰ ਬਰ ਤਿਆਰ ਤੇ ਜੁਝਾਰੂ ਢੰਗ ਨਾਲ ਆਪਣੇ ਹੱਥਾਂ ਚ ਕਾਰਬਾਈਨ ਫੜ ਰੱਖੀ ਸੀ।
ਸੰਤਾਂ ਨੇ ਮੀਰੀ ਪੀਰੀ ਦੇ ਨਿਸ਼ਾਨ ਸਾਹਿਬਾਂ ਦੇ ਵਿਚਕਾਰ ਆਪਣੀ ਪੁਜੀਸ਼ਨ ਮੱਲੀ ਸੀ ਤੇ ਦੱਖਣੀ ਦਰਸ਼ਨੀ ਡਿਉੜੀ ਵਲ ਦੇ ਫੌਜੀਆਂ ਤੇ ਤਾਬੜਤੋੜ ਫਾਇਰਿੰਗ ਕਰ ਰਹੇ ਸਨ । ਭਾਈ ਅਮਰੀਕ ਸਿੰਘ ਨੇ ਸੰਤਾਂ ਤੋਂ ਕੁਝ ਕਦਮ ਪਿੱਛੇ ਥੜਾ ਸਾਹਿਬ ਵਲ ਦੇ ਰੁਖ ਵਿੱਚ ਪੁਜੀਸ਼ਨ ਮੱਲੀ ਹੋਈ ਸੀ । ਇਸੇ ਤਰਾਂ ਬਾਕੀ ਸਿੰਘਾਂ ਨੇ ਵੀ ਖੁੱਲੇ ਕਸ਼ਾਦਾ ਮਰਮਰੀ ਮੈਦਾਨ ਵਿੱਚ ਪੱਧਰੇ ਰੂਪ ਵਿੱਚ ਹੀ ਪੁਜੀਸ਼ਨਾਂ ਮਲ ਰੱਖੀਆਂ ਸਨ । ਭਾਈ ਅਮਰੀਕ ਸਿੰਘ ਦੀ ਛਾਤੀ ਉਪਰ ਗੋਲੀਆਂ ਦੀ ਬੁਛਾੜ ਆ ਕੇ ਪਈ ਤੇ ਉਹ ਜਖਮੀ ਹੋ ਕੇ ਨਿਸ਼ਾਨ ਸਾਹਿਬ ਤੋਂ ਅੱਗੇ ਬਰਾਂਡੇ ਵਿਚ ਇਕ ਕੌਲੇ ਦੀ ਆੜ ਹੇਠ ਕੰਧ ਨੂੰ ਢੋਅ ਲਗਾ ਕੇ ਬੈਠ ਗਏ ਸਨ । ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਦਰਬਾਰ ਸਾਹਿਬ ਅਤੇ ਨਿਸ਼ਾਨ ਸਾਹਿਬ ਦੇ ਦਰਮਿਆਨ ਵਾਲੀ ਖੁੱਲੀ ਜਗਾ ਵਿਚ ਗੋਲੀਆਂ ਲੱਗਣ ਕਰਕੇ ਸੰਗਮਰਮਰ ਟੁੱਟ ਰਿਹਾ ਸੀ ਤੇ ਬੰਬਾ ਦਾ ਧੂੰਆਂ ਹੀ ਧੂਆਂ ਫੈਲਿਆ ਹੋਇਆ ਸੀ । ਭਾਈ ਗੁਰਜੀਤ ਸਿੰਘ ( ਪ੍ਰਧਾਨ ਸਿਖ ਸਟੂਡੈਂਟ ਫ਼ੇਡਰੇਸ਼ਨ ) ਅਨੁਸਾਰ ਉਹ ਖੁਦ ਵੀ ਉਸ ਬਰਾਂਡੇ ਵਿਚ ਚਲਾ ਗਿਆ ਜਿਥੇ ਭਾਈ ਅਮਰੀਕ ਸਿੰਘ ਅਤੇ ਸੰਤਾਂ ਦੇ ਭਰਾ ਜਗੀਰ ਸਿੰਘ ਜਖਮੀ ਹੋ ਕੇ ਬੈਠੇ ਹੋਏ ਸਨ । ਭਾਈ ਗੁਰਜੀਤ ਸਿੰਘ ਅਨੁਸਾਰ ਜਦੋਂ ਸੰਤਾਂ ਨੂੰ ਫੌਜ ਦੀਆਂ ਗੋਲੀਆਂ ਦਾ ਬਰਸਟ ਵੱਜਾ ਤਾਂ ਭਾਈ ਅਮਰੀਕ ਸਿੰਘ ਨੇ ਕਿਹਾ, ਲਉ ਭਾਈ ਭਾਣਾ ਵਰਤ ਗਿਆ ਜੇ, ਸੰਤ ਸ਼ਹੀਦ ਹੋ ਗਏ । ਭਾਈ ਗੁਰਜੀਤ ਸਿੰਘ ਨੇ ਭਾਈ ਅਮਰੀਕ ਸਿੰਘ ਦੇ ਮੂੰਹੋ ਇਹ ਸ਼ਬਦ ਸੁਣਦਿਆ ਇੱਕਦਮ ਉਸਨੇ ਉਸ ਪਾਸੇ ਵੇਖਿਆ ਪਰ ਉਸ ਸਮੇਂ ਨਿਸ਼ਾਨ ਸਾਹਿਬ ਹੇਠਾਂ ਧੂਆਂ ਤੇ ਘੱਟਾ ਛਾਇਆ ਹੋਇਆ ਸੀ ਅਤੇ ਬਹੁਤ ਸਾਰੇ ਸਿੰਘਾ ਦੀਆਂ ਲਾਸ਼ਾਂ ਪਈਆਂ ਸਨ । ਸੰਤਾਂ ਨੂੰ ਇਹ ਬਰਸਟ ਕੜਾਹ ਪ੍ਰਸ਼ਾਦ ਵਾਲੇ ਪਾਸੇ ਪਹੁੰਚ ਚੁੱਕੇ ਫੌਜੀਆਂ ਨੇ ਮਾਰਿਆ ਸੀ ਸੰਤ ਜੀ ਉਸ ਸਮੇਂ ਆਪਣੀ ਰਾਈਫਲ ਨਾਲ ਪ੍ਰਕਰਮਾਂ ਵਿਚ ਪਹੁੰਚ ਚੁੱਕੀ ਫੌਜ ਵੱਲ ਆਹਮੋ ਸਾਹਮਣੀ ਗੋਲੀ ਚਲਾ ਰਹੇ ਸਨ । ਸੰਤਾਂ ਨਾਲ ਸ੍ਰੀ ਅਕਾਲ_ਤਖਤ ਸਾਹਿਬ ਤੋਂ ਜੂਝ ਮਰਨ ਦੇ ਚਾਉ ਨਾਲ ਉਤਰੇ ਸਿੰਘਾਂ ਵਿਚੋਂ ਬਹੁਤੇ ਸ਼ਹੀਦ ਹੋ ਗਏ ਸਨ । ਆਪਣੀ ਸ਼ਹਾਦਤ ਦੀ ਆਖਰੀ ਘੜੀ ਵਿਚ ਸੰਤ ਜਰਨੈਲ ਸਿੰਘ ਬਿਲਕੁਲ ਉਸੇ ਸ਼ਾਨ ਵਿਚ ਰੱਤ ਸੀ ਜਿਹੜੀ ਸ਼ਾਨੋ ਸ਼ੌਕਤ ਕਿਸੇ ਅਸਲ ਸ਼ਹੀਦ ਲਈ ਸੰਸਾਰ ਤੋਂ ਆਖਰੀ ਵਿਦਾ ਲੈਣ ਸਮੇਂ ਲਾਜਮੀ ਹੁੰਦੀ ਹੈ । ਜਿਸ ਸਮੇਂ ਭਾਈ ਅਮਰੀਕ ਸਿੰਘ ਜੀਵਨ ਯਾਤਰਾ ਦੇ ਅੰਤਿਮ ਪੜਾਅ ਚੋਂ ਗੁਜ਼ਰ ਰਹੇ ਸਨ ਤਾਂ ਮੀਰੀ ਪੀਰੀ ਦੇ ਨਿਸ਼ਾਨ ਸਾਹਿਬਾਂ ਦੇ ਬਿਲਕੁਲ ਕੋਲੋਂ ਇਹਨਾਂ ਤੁਕਾਂ ਦੇ ਬੋਲ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਿਜਾ ਵਿੱਚ ਮਿੱਠੀਆਂ ਮਿੱਠੀਆਂ ਤੇ ਇਲਾਹੀ ਮਸਤੀ ਦੇ ਰੰਗ ਵਿੱਚ ਰਮੀਆਂ ਹੋਈਆਂ ਸੁਰਾਂ ਹੌਲੀ ਹੌਲੀ ਕਰਕੇ ਘੁਲਦੀਆਂ - ਮਿਲਦੀਆਂ ਤੇ ਅਲੋਪ ਹੁੰਦੀਆਂ ਜਾ ਰਹੀਆਂ ਸਨ :ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ 🙏🙏
-Jagbir Singh Riar
👉 Akaal Murat Khalsa
#ਅਕਾਲ_ਮੂਰਤਿ_ਖਾਲਸਾ