Singh Brothers

Singh Brothers Singh Brothers aspires to disseminate the universal message of the Great Sikh Gurus all over the world through its publications.

SINGH BROTHERS, a leading Punjabi Publishers, besides publishing over 2000 titles in Punjabi, English and Hindi, is maintaining a largest collection of books in Sikh Studies and Punjabi Literature. The Publications of Singh Brothers, which include the writings of many celebrated authors, are well regarded in Sikh Academics. The company, since its inception in 1940 at Lahore and subsequently settli

ng at Amritsar after the partition of Punjab, is engaged in the publications of books prominently in Punjabi on Sikh Religion and history and creative writing in Punjabi. Now it has 2 show-rooms in the city of Golden Temple with an awesome display attracting a large number of readers. The publications of Singh Brothers are distributed through a network of booksellers in India and abroad. It also supplies the books in India and abroad directly to individual customers, Sikh Organizations and libraries of educational institutions at competitive rates. Now it is enjoying the patronage of large number of satisfied clients in India and abroad. Singh Brothers has its own network of quality printing and binding units equipped with largest hi-tech machinery for the production of high-class books. It also undertakes the printing jobs of books. Singh Brothers earned many appreciation awards for its dedicated contributions in promoting Punjabi/Sikh literature all over the world. Recently Punjabi University Patiala has honoured it in September 2014.

ਗਿਆਰਾਂ ਭੱਟ ਸਾਹਿਬਾਨ —  ਸੁਖਦੇਵ ਸਿੰਘ ਸ਼ਾਂਤਇਸ ਪੁਸਤਕ ਵਿਚ ਲੇਖਕ ਨੇ ਭੱਟ ਸਾਹਿਬਾਨ ਦੇ ਜੀਵਨ ਨੂੰ ਮੂਲ ਸਰੋਤਾਂ ਵਿਚ ਉਪਲਬਧ ਪੇਤਲੀਆਂ ਟੋਹਾਂ ਦ...
26/04/2025

ਗਿਆਰਾਂ ਭੱਟ ਸਾਹਿਬਾਨ
— ਸੁਖਦੇਵ ਸਿੰਘ ਸ਼ਾਂਤ

ਇਸ ਪੁਸਤਕ ਵਿਚ ਲੇਖਕ ਨੇ ਭੱਟ ਸਾਹਿਬਾਨ ਦੇ ਜੀਵਨ ਨੂੰ ਮੂਲ ਸਰੋਤਾਂ ਵਿਚ ਉਪਲਬਧ ਪੇਤਲੀਆਂ ਟੋਹਾਂ ਦੇ ਆਸਰੇ ਉਲੀਕਣ ਦਾ ਨਿਮਾਣਾ ਯਤਨ ਕੀਤਾ ਹੈ। ਲੇਖਕ ਨੇ ‘ਗੁਰੂ ਸਰੂਪ’ ਅਤੇ ‘ਪ੍ਰਭੂ ਸਰੂਪ’ ਨੂੰ ਆਧਾਰ ਬਣਾ ਕੇ ਭੱਟ ਸਾਹਿਬਾਨ ਦੁਆਰਾ ਉਚਾਰੀ ਬਾਣੀ ਦੀ ਜਿਵੇਂ ਬਹੁਪੱਖੀ ਚਰਚਾ ਕੀਤੀ ਹੈ, ਉਹ ਬਹੁਤ ਭਾਵਪੂਰਤ ਹੈ ਅਤੇ ਬਹੁਤ ਸਾਰੇ ਭੁਲੇਖਿਆਂ ਨੂੰ ਵੀ ਦੂਰ ਕਰਦੀ ਹੈ।
ਭੱਟ ਸਾਹਿਬਾਨ ਅਤੇ ਉਨ੍ਹਾਂ ਦੁਆਰਾ ਬਖ਼ਸ਼ਿਸ਼ ਹੋਏ ਇਸ ਸ਼ਬਦ-ਗੁਰੂ ਰੂਪ ਅਧਿਆਤਮਕ ਖ਼ਜ਼ਾਨੇ ਨਾਲ ਸਾਂਝ ਪਾਉਣ ਲਈ ਇਹ ਪੁਸਤਕ ਅਹਿਮ ਭੂਮਿਕਾ ਨਿਭਾਵੇਗੀ।

Buy Online -: https://www.singhbrothers.com/en/giaran-bhatt-sahibaan

#2025

ਹੁਕਮਨਾਮੇ : ਸਿੱਖ ਇਤਿਹਾਸ ਦੇ ਸਮਕਾਲੀ ਦਸਤਾਵੇਜ਼ —  ਪ੍ਰੋ. ਡਾ. ਬਲਵੰਤ ਸਿੰਘ ਢਿੱਲੋਂਇਸ ਪੁਸਤਕ ਵਿਚ ਸਿੱਖ ਗੁਰੂ ਸਾਹਿਬਾਨ, ਬੰਦਾ ਸਿੰਘ, ਮਾਤਾ ...
22/04/2025

ਹੁਕਮਨਾਮੇ : ਸਿੱਖ ਇਤਿਹਾਸ ਦੇ ਸਮਕਾਲੀ ਦਸਤਾਵੇਜ਼
— ਪ੍ਰੋ. ਡਾ. ਬਲਵੰਤ ਸਿੰਘ ਢਿੱਲੋਂ

ਇਸ ਪੁਸਤਕ ਵਿਚ ਸਿੱਖ ਗੁਰੂ ਸਾਹਿਬਾਨ, ਬੰਦਾ ਸਿੰਘ, ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਦੇਵਾਂ ਜੀ ਦੇ ਇਤਿਹਾਸਕ ਹੁਕਮਨਾਮਿਆਂ ਤੋਂ ਇਲਾਵਾ ਸਿੱਖ ਤਖ਼ਤਾਂ ਵੱਲੋਂ ਜਾਰੀ ਕੀਤੇ ਕੁਝ ਪੁਰਾਤਨ ਹੁਕਮਨਾਮੇ/ਦਸਤਾਵੇਜ਼ ਸ਼ਾਮਿਲ ਕੀਤੇ ਗਏ ਹਨ। ਇਨ੍ਹਾਂ ਸਭਨਾਂ ਹੁਕਮਨਾਮਿਆਂ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਸਾਂਝੀ ਕਰਨ ਤੋਂ ਇਲਾਵਾ ਨਵੇਂ ਲੱਭੇ 3 ਦਰਜਨ ਤੋਂ ਵੱਧ ਹੁਕਮਨਾਮਿਆਂ ਨਾਲ ਵਿਦਵਾਨਾਂ ਦੀ ਜਾਣ-ਪਹਿਚਾਣ ਕਰਵਾਉਣ ਦਾ ਜਤਨ ਵੀ ਕੀਤਾ ਹੈ। ਆਰਟ ਪੇਪਰ 'ਤੇ ਬਹੁਰੰਗੀ ਛਪਾਈ ਰਾਹੀਂ ਪ੍ਰਸਤੁਤ 144 ਹੁਕਮਨਾਮਿਆਂ ਦਾ ਇਹ ਸੰਗ੍ਰਹਿ ਸਾਡੀ ਅਮੋਲਕ ਵਿਰਾਸਤ ਨੂੰ ਸੰਭਾਲਣ ਦਾ ਯਤਨ ਹੈ।

Buy Online -: https://www.singhbrothers.com/en/hukamname

#2025

ਅਨਮੋਲ ਖਾਣੇ—  ਪ੍ਰੋ. ਡਾ. ਹਰਸ਼ਿੰਦਰ ਕੌਰਇਸ ਪੁਸਤਕ ਵਿਚ ਲੇਖਿਕਾ ਦੀਆਂ ਹੋਰ ਲਿਖਤਾਂ ਨਾਲੋਂ ਵੱਖ ਫਲ-ਸਬਜ਼ੀਆਂ ਬਾਰੇ ਜ਼ਿਕਰ ਹੈ ਕਿ ਆਮ ਵਰਤੋਂ ਵਾਲੇ...
22/03/2025

ਅਨਮੋਲ ਖਾਣੇ
— ਪ੍ਰੋ. ਡਾ. ਹਰਸ਼ਿੰਦਰ ਕੌਰ

ਇਸ ਪੁਸਤਕ ਵਿਚ ਲੇਖਿਕਾ ਦੀਆਂ ਹੋਰ ਲਿਖਤਾਂ ਨਾਲੋਂ ਵੱਖ ਫਲ-ਸਬਜ਼ੀਆਂ ਬਾਰੇ ਜ਼ਿਕਰ ਹੈ ਕਿ ਆਮ ਵਰਤੋਂ ਵਾਲੇ ਸਬਜ਼ੀ-ਫਲ ਕਿਵੇਂ ਸਹੀ ਮਾਤਰਾ ਵਿੱਚ ਵੱਖੋ-ਵੱਖ ਬੀਮਾਰੀਆਂ ਵਿੱਚ ਵਰਤ ਕੇ ਫ਼ਾਇਦਾ ਲਿਆ ਜਾ ਸਕਦਾ ਹੈ। ਸਿਰਫ਼ ਵਾਧੂ ਕੀਟਨਾਸ਼ਕਾਂ ਦੀ ਵਰਤੋਂ ਘਟਾ ਦੇਈਏ ਤਾਂ ਅਸੀਂ ਆਪਣੇ ਸਰੀਰਾਂ ਨੂੰ ਮਾੜੇ ਰੋਗਾਂ ਤੋਂ ਬਚਾ ਸਕਾਂਗੇ ਤੇ ਕੁਦਰਤੀ ਬੇਸ਼ਕੀਮਤੀ ਖ਼ੁਰਾਕਾਂ ਨੂੰ ਜ਼ਹਿਰੀ ਹੋਣ ਤੋਂ ਰੋਕ ਸਕਾਂਗੇ। ਇਸ ਪੁਸਤਕ ਵਿਚ ਸ਼ਾਮਿਲ 39 ਲੇਖ ਤੰਦਰੁਸਤ ਖ਼ੁਰਾਕ ਨਾਲ ਸਿਹਤਮੰਦ ਜ਼ਿੰਦਗੀ ਜਿਉਣ ਲਈ ਮਹੱਤਵਪੂਰਨ ਹਨ।

Buy Online -: https://www.singhbrothers.com/en/anmol-khaane

#2025

ਵਿਸਮਾਦੁ—  ਪਰਮਜੀਤ ਸੋਹਲਖ਼ੁਸ਼ਬੂਆਂ ਲੱਦੀ ਕਵਿਤਾ ਵਿਸਮਾਦੁ, ਪਰਮਜੀਤ ਸੋਹਲ ਦੀ ਕਵਿਤਾ ਦਾ ਸਿਖਰ ਹੈ, ਇਸ ਦਾ ਜਲੌਅ ਸੁਣਨ, ਪੜ੍ਹਨ ਵਾਲੇ ਇਨਸਾਨ ਨੂੰ...
04/03/2025

ਵਿਸਮਾਦੁ
— ਪਰਮਜੀਤ ਸੋਹਲ

ਖ਼ੁਸ਼ਬੂਆਂ ਲੱਦੀ ਕਵਿਤਾ ਵਿਸਮਾਦੁ, ਪਰਮਜੀਤ ਸੋਹਲ ਦੀ ਕਵਿਤਾ ਦਾ ਸਿਖਰ ਹੈ, ਇਸ ਦਾ ਜਲੌਅ ਸੁਣਨ, ਪੜ੍ਹਨ ਵਾਲੇ ਇਨਸਾਨ ਨੂੰ ਵਿਸਮਾਦੁ ਦੇ ਅਜਿਹੇ ਵਿਲੱਖਣ ਸੰਸਾਰ ਵਿਚ ਭੇਜ ਦਿੰਦਾ ਹੈ, ਜਿਥੇ ਉਹ ਆਪਣੇ ਆਪ ਨੂੰ ਕਿਸੇ ਅਲੌਕਿਕ ਸੰਸਾਰ ਵਿਚ ਪਹੁੰਚਿਆ ਮਹਿਸੂਸ ਕਰਦਾ ਹੈ।

Buy Online -: https://www.singhbrothers.com/en/vismaad-2

#2025

ਪੰਜਾਬ ਦੀਆਂ ਦਰਦ ਕਹਾਣੀਆਂ—  ਪ੍ਰੋ. ਡਾ. ਹਰਸ਼ਿੰਦਰ ਕੌਰ (ਐਮ. ਡੀ.)ਦੁਨੀਆਂ ਦਾ ਕੋਈ ਹਿੱਸਾ ਅਜਿਹਾ ਨਹੀਂ ਜਿੱਥੇ ਔਰਤ ਉੱਤੇ ਤਸ਼ੱਦਦ ਨਾ ਹੋ ਰਹੇ ਹ...
04/01/2025

ਪੰਜਾਬ ਦੀਆਂ ਦਰਦ ਕਹਾਣੀਆਂ
— ਪ੍ਰੋ. ਡਾ. ਹਰਸ਼ਿੰਦਰ ਕੌਰ (ਐਮ. ਡੀ.)

ਦੁਨੀਆਂ ਦਾ ਕੋਈ ਹਿੱਸਾ ਅਜਿਹਾ ਨਹੀਂ ਜਿੱਥੇ ਔਰਤ ਉੱਤੇ ਤਸ਼ੱਦਦ ਨਾ ਹੋ ਰਹੇ ਹੋਣ ਤੇ ਨਾ ਹੀ ਵਿਸ਼ਵ ਸਿਹਤ ਸੰਸਥਾ ਅਨੁਸਾਰ ਦੁਨੀਆਂ ਦਾ ਕੋਈ ਅਜਿਹਾ ਹਿੱਸਾ ਹੈ ਜਿੱਥੇ ਔਰਤ ਸੁਰੱਖਿਅਤ ਹੋਵੇ। ਪਰ, ਪੰਜਾਬ ਦੀ ਧਰਤੀ ਇੱਕ ਵੱਖ ਮਿਸਾਲ ਹੈ ਜਿੱਥੇ ਕਿਸੇ ਹੋਰ ਦੀ ਧੀ ਭੈਣ ਦੀ ਪੱਤ ਉੱਤੇ ਹੋਏ ਹੱਲੇ ਲਈ ਵੀ ਮਰਜੀਵੜੇ ਸਿਰ ਵਾਰ ਜਾਂਦੇ ਰਹੇ ਸਨ ਪਰ ਪੱਤ ਜ਼ਰੂਰ ਬਚਾਉਂਦੇ ਰਹੇ। ਪਰੰਤੂ ਪਿਛਲੇ ਸਮੇਂ ਦੌਰਾਨ ਸਾਡੇ ਪੰਜਾਬ ਵਿਚ ਹੀ ਔਰਤਾਂ ਨਾਲ ਵਾਪਰੀਆਂ ਸ਼ਰਮਨਾਕ ਘਟਨਾਵਾਂ ਸੁਣ ਕੇ ਬਹੁਤ ਨਮੋਸ਼ੀ ਹੁੰਦੀ ਹੈ। ਅਜਿਹੀ ਦਿਲ-ਚੀਰਵੀਆਂ ਘਟਨਾਵਾਂ ਦੀਆਂ ਅਖ਼ਬਾਰੀ ਸੁਰਖ਼ੀਆਂ ਨੂੰ ਲੇਖਕਾ ਨੇ ਕਹਾਣੀਆਂ ਦਾ ਵਿਸਤਾਰ ਦੇ ਕੇ ਇਸ ਪੁਸਤਕ ਦੀ ਰਚਨਾ ਕੀਤੀ ਹੈ। ਜੇਕਰ ਇਹ ਦਰਦਨਾਕ ਕਹਾਣੀਆਂ ਔਰਤਾਂ ਪ੍ਰਤੀ ਸਾਡੇ ਨਜ਼ਰੀਏ ਨੂੰ ਬਦਲਣ ਵਿਚ ਸਹਾਈ ਹੋ ਸਕਣ ਤਾਂ ਲੇਖਕਾ ਦਾ ਇਹ ਯਤਨ ਸਫਲ ਹੋਵੇਗਾ।

Buy Online -: https://www.singhbrothers.com/en/punjab-dian-dard-kahanian

#2025

ਨਵਾਂ ਸਾਲ ਸਭਨਾਂ ਲਈ ਖੁਸ਼ੀਆਂ-ਖੇੜਿਆਂ ਨਾਲ ਭਰਪੂਰ ਹੋਵੇ ਜੀ। #2025
01/01/2025

ਨਵਾਂ ਸਾਲ ਸਭਨਾਂ ਲਈ ਖੁਸ਼ੀਆਂ-ਖੇੜਿਆਂ ਨਾਲ ਭਰਪੂਰ ਹੋਵੇ ਜੀ।
#2025

ਮਕਰੰਦ—  ਕਿਰਨਪ੍ਰੀਤ ਸਿੰਘਮਕਰੰਦ ਦੀ ਕਵਿਤਾ ਨੇੜ ਭੂਤ ਵਿਚ ਭਾਰਤੀ ਹਕੂਮਤ ਨਾਲ ਲੜੀ ਜੰਗ ਦੀਆਂ ਕੁਝ ਤੰਦਾਂ ਨੂੰ ਫੜਦੀ ਹੈ। ਤਤਕਾਲ ਦੇ ਸਿੱਖ ਵਿਰੋਧ...
01/11/2024

ਮਕਰੰਦ
— ਕਿਰਨਪ੍ਰੀਤ ਸਿੰਘ

ਮਕਰੰਦ ਦੀ ਕਵਿਤਾ ਨੇੜ ਭੂਤ ਵਿਚ ਭਾਰਤੀ ਹਕੂਮਤ ਨਾਲ ਲੜੀ ਜੰਗ ਦੀਆਂ ਕੁਝ ਤੰਦਾਂ ਨੂੰ ਫੜਦੀ ਹੈ। ਤਤਕਾਲ ਦੇ ਸਿੱਖ ਵਿਰੋਧੀ ਪ੍ਰਵਚਨ ਨੂੰ ਇਤਿਹਾਸਕ ਯਥਾਰਥ ਨਾਲ ਮੇਲ ਕੇ ਉਭਾਰਦੀ ਹੈ। ਇਸ ਵਿਚ ਖ਼ਾਸੀ ਥਾਂ ਦੁਨਿਆਵੀ ਪਿਆਰ ਦੇ ਅਹਿਸਾਸ ਵੀ ਕਾਵਿ-ਬੱਧ ਹੋਏ ਹਨ। ਜਿਨ੍ਹਾਂ ਵਿਚ ਤਖ਼ਤ ਹਜ਼ਾਰਾ ਛੱਡਣ ਵਾਲੇ ਅਜੇ ਵੀ ਕੈਦੋਂ ਦੇ ਡਰ ਵਿਚ ਜਾਪਦੇ ਹਨ। ਇਸ ਕਵਿਤਾ ਦਾ ਇਕ ਖ਼ਾਸ ਮੁਹਾਵਰਾ ਸਿੱਖ ਰਵਾਇਤ ਥਾਣੀਂ ਲੰਘਦਾ ਹੈ, ਜਿਸ ਵਿਚ ਸਿੱਖ ਰਵਾਇਤ ਦੀ ਸ਼ਬਦਾਵਲੀ ਅਤੇ ਸਿੱਖ ਇਤਿਹਾਸ ਦੇ ਪਾਤਰ ਕਾਵਿ-ਖਿ਼ਆਲ ਦੀ ਪੇਸ਼ਕਾਰੀ ਬਣਦੇ ਹਨ।

Buy Online -: https://www.singhbrothers.com/en/makrand

#2024

ਭਾਰਤ ਦੀ ਆਜ਼ਾਦੀ ਵਿਚ ਸਿੱਖਾਂ ਦਾ ਯੋਗਦਾਨ—  ਪ੍ਰੋ. ਕਿਰਪਾਲ ਸਿੰਘ ਬਡੂੰਗਰਇਸ ਪੁਸਤਕ ਵਿਚ ਸ਼ਾਮਲ ਸਾਰੇ ਲੇਖ ਭਾਰਤ ਦੀ ਆਜ਼ਾਦੀ ਵਿਚ ਸਿੱਖਾਂ ਵੱਲੋਂ ...
24/10/2024

ਭਾਰਤ ਦੀ ਆਜ਼ਾਦੀ ਵਿਚ ਸਿੱਖਾਂ ਦਾ ਯੋਗਦਾਨ
— ਪ੍ਰੋ. ਕਿਰਪਾਲ ਸਿੰਘ ਬਡੂੰਗਰ

ਇਸ ਪੁਸਤਕ ਵਿਚ ਸ਼ਾਮਲ ਸਾਰੇ ਲੇਖ ਭਾਰਤ ਦੀ ਆਜ਼ਾਦੀ ਵਿਚ ਸਿੱਖਾਂ ਵੱਲੋਂ ਪਾਏ ਯੋਗਦਾਨ 'ਤੇ ਕੇਂਦਰਿਤ ਹਨ। ਇਨ੍ਹਾਂ ਵਿੱਚੋਂ ਸਿੱਖ ਪਰੰਪਰਾਵਾਂ, ਸਿੱਖ ਇਤਿਹਾਸ ਅਤੇ ਵਿਰਾਸਤ ਦੇ ਵੀ ਦਰਸ਼ਨ ਹੋ ਜਾਂਦੇ ਹਨ। ਕੌਮ ਦੇ ਵਾਰਸ ਇਸ ਪੁਸਤਕ ਵਿੱਚੋਂ ਆਪਣੇ ਪੁਰਖਿਆਂ ਦਾ ਕੁਰਬਾਨੀਆਂ ਭਰਿਆ ਇਤਿਹਾਸ ਪੜ੍ਹ ਕੇ ਆਪਣੇ ਅਮੀਰ ਵਿਰਸੇ ਉਪਰ ਮਾਣ ਕਰਨਗੇ।

Buy Online-: https://www.singhbrothers.com/en/bharat-di-azadi-vich-sikhan-da-yogdaan

#2024

ਭਿੰਡਰਾਂ ਵਾਲੇ—  ਸਤਿੰਦਰਪਾਲ ਸਿੰਘ ਕਪੂਰਇਸ ਪੁਸਤਕ ਵਿਚ ਲੇਖਕ ਨੇ ਦਮਦਮੀ ਟਕਸਾਲ ਦੀ ਉਤਪਤੀ, (ਸੰਤ) ਜਰਨੈਲ ਸਿੰਘ ਦੇ ਇਸ ਵਿਚ ਸ਼ਾਮਲ ਹੋਣ ਅਤੇ ਮੁਖ...
13/09/2024

ਭਿੰਡਰਾਂ ਵਾਲੇ
— ਸਤਿੰਦਰਪਾਲ ਸਿੰਘ ਕਪੂਰ

ਇਸ ਪੁਸਤਕ ਵਿਚ ਲੇਖਕ ਨੇ ਦਮਦਮੀ ਟਕਸਾਲ ਦੀ ਉਤਪਤੀ, (ਸੰਤ) ਜਰਨੈਲ ਸਿੰਘ ਦੇ ਇਸ ਵਿਚ ਸ਼ਾਮਲ ਹੋਣ ਅਤੇ ਮੁਖੀ ਬਣਨ, ਖ਼ਾਲਸਾ ਪਰੰਪਰਾਵਾਂ ਨੂੰ ਸੁਰਜੀਤ ਕਰਨ ਵਿਚ ਨਿਭਾਈ ਭੂਮਿਕਾ ਅਤੇ ਸਿੱਖ ਸਮਾਜਕ ਅਤੇ ਰਾਜਨੀਤਕ ਜੀਵਨ ਵਿਚ ਪ੍ਰਮੁੱਖ ਸਥਾਨ ਪ੍ਰਾਪਤ ਕਰਨ ਦੀ ਪੈੜ ਕੱਢੀ ਹੈ।
ਦਮਦਮੀ ਟਕਸਾਲ ਦੇ ਇਤਿਹਾਸ ਬਾਰੇ ਇਹ ਮੁੱਢਲੀ ਰਚਨਾ ਹੈ, ਜੋ ਟਕਸਾਲ ਦੇ ਕਾਰਕੁੰਨਾਂ ਨਾਲ ਨਿੱਜੀ ਗੱਲਬਾਤ ਅਤੇ ਹੋਰ ਪਰਮਾਣਿਕ ਸਰੋਤਾਂ ਦੇ ਆਧਾਰ ‘ਤੇ ਬੜੀ ਮਿਹਨਤ ਨਾਲ ਲਿਖੀ ਗਈ ਹੈ। ਸੰਤ ਜਰਨੈਲ ਸਿੰਘ ਖ਼ਾਲਸਾ ਦੇ ਜੀਵਨ-ਕਾਲ ਵਿਚ ਛਪੀ ਇਸ ਦੀ ਪਹਿਲੀ ਐਡੀਸ਼ਨ ਨੂੰ ਮਹਾਂਪੁਰਖਾਂ ਦੀ ਅਧਿਕਾਰਤ ਜੀਵਨੀ ਵਜੋਂ ਪ੍ਰਵਾਨ ਕੀਤਾ ਗਿਆ। ਲੰਬੇ ਅੰਤਰਾਲ ਬਾਅਦ ਲੇਖਕ ਨੇ ਇਸ ਨੂੰ ਮੁਕੰਮਲ ਸੋਧ ਕੇ ਸੰਪੂਰਨ ਕੀਤਾ ਹੈ। ਤੱਥਾਂ ਦੀ ਨਿਰਪੱਖ ਤੇ ਸੰਤੁਲਿਤ ਪੇਸ਼ਕਾਰੀ ਅਤੇ ਉਨ੍ਹਾਂ ਦੇ ਡੂੰਘੇ ਮੰਥਨ ਉਪਰੰਤ ਪੇਸ਼ ਮਨੌਤਾਂ ਸਦਕਾ ਇਹ ਰਚਨਾ ਸਮਕਾਲੀ ਸਿੱਖ ਇਤਿਹਾਸ ਤੇ ਰਾਜਨੀਤੀ ਬਾਰੇ ਵਿਆਪਕ ਸੂਝ ਪ੍ਰਦਾਨ ਕਰਨ ਵਾਲੀ ਇਕ ਪਰਮਾਣਿਕ ਰਚਨਾ ਹੈ।

Buy Online-: https://www.singhbrothers.com/en/bhindran-wale

#2024

101 Sacred Sikh Shrines —  Dr. Roop SinghThe present book gives the historical background and current situation of 101 p...
08/08/2024

101 Sacred Sikh Shrines
— Dr. Roop Singh

The present book gives the historical background and current situation of 101 prominent historical Sikh Gurdwaras. Awesome photographs of the Gurdwaras add to the beauty of book. It is hoped that the book will enlighten the reader with the glorious historical events related with these Gurdwaras and stimulate him to pay a visit to these sacred shrines to get energy for a purposeful life.

Buy Online-: https://www.singhbrothers.com/en/101-sacred-sikh-shrines

#2024

Exploring The Sikh Roots In Eastern India —  Jagmohan Singh GillIn this book, the author unearths many unknown or little...
05/08/2024

Exploring The Sikh Roots In Eastern India
— Jagmohan Singh Gill

In this book, the author unearths many unknown or little-known facts about the locals and their socio-economic moorings while delving into the process of homogenisation of the Khalsa in these faraway lands. These narrations begin from the days of Gurus to date. This is an in-depth study of different roots of those who joined Sikhism with Patna Sahib being the epicenter. It is written in chronological order and incorporating the details of ethnicity of the followers. This book is the first of its kind and, hopefully will take readers to a journey of exploration of the hidden strands of Sikhism couched in the local ethos.

Buy Online-: https://www.singhbrothers.com/en/exploring-the-sikh-roots-in-eastern-india

#2024

ਭਾਈ ਮੇਵਾ ਸਿੰਘ ਦੀ ਸ਼ਹੀਦੀ ਅਤੇ ਹਾਪਕਿਨਸਨ ਦਾ ਕਤਲ—  ਸੋਹਣ ਸਿੰਘ ਪੂੰਨੀਮੇਵਾ ਸਿੰਘ (…1880-11.01.1915) ਆਪਣੀ ਜਨਮ-ਭੌਂ ਲੋਪੋਕੇ (ਜ਼ਿਲ੍ਹਾ ਅੰ...
31/07/2024

ਭਾਈ ਮੇਵਾ ਸਿੰਘ ਦੀ ਸ਼ਹੀਦੀ ਅਤੇ ਹਾਪਕਿਨਸਨ ਦਾ ਕਤਲ
— ਸੋਹਣ ਸਿੰਘ ਪੂੰਨੀ

ਮੇਵਾ ਸਿੰਘ (…1880-11.01.1915) ਆਪਣੀ ਜਨਮ-ਭੌਂ ਲੋਪੋਕੇ (ਜ਼ਿਲ੍ਹਾ ਅੰਮ੍ਰਿਤਸਰ) ਤੋਂ ਚੰਗੇਰੇ ਭਵਿੱਖ ਦੀ ਤਲਾਸ਼ ਲਈ 1906 ਵਿਚ ਵੈਨਕੂਵਰ (ਕਨੇਡਾ) ਪੁੱਜਾ। ਮਿਹਨਤੀ ਸੁਭਾਅ ਵਾਲਾ ਮੇਵਾ ਸਿੰਘ ਰੱਬ ਦੇ ਭੈਅ ਵਿਚ ਰਹਿਣ ਵਾਲਾ ਸੱਚਾ ਸਿੱਖ ਸੀ, ਜੋ ਕਨੇਡੀਅਨ ਇਮੀਗ੍ਰੇਸ਼ਨ ਦੇ ਜਾਸੂਸ ਹਾਪਕਿਨਸਨ ਵੱਲੋਂ ਗੁਰਦੁਆਰਾ ਸਾਹਿਬ ਵਿਚ ਭਾਈ ਭਾਗ ਸਿੰਘ ਦੇ ਸਾਜ਼ਿਸ਼ ਤਹਿਤ ਕਰਵਾਏ ਕਤਲ ਦੇ ਕੇਸ ਵਿਚ ਗਵਾਹੀ ਦੇਣ ਸਮੇਂ ਜਾਨੋਂ ਮਾਰਨ ਦੀਆਂ ਧਮਕੀਆਂ ਦੀ ਪਰਵਾਹ ਨਾ ਕਰਦਿਆਂ ਸੱਚ ਨਾਲ ਖੜੋਂਦਾ ਹੈ। ਹਾਪਕਿਨਸਨ ਵੱਲੋਂ ਉਸ ਨੂੰ ਲਗਾਤਾਰ ਡਰਾਇਆ/ਧਮਕਾਇਆ ਜਾਂਦਾ ਹੈ, ਪਰ ਅਣਖ ਤੇ ਸ੍ਵੈ-ਮਾਣ ਦਾ ਝੰਡਾ-ਬਰਦਾਰ ਮੇਵਾ ਸਿੰਘ ਮੌਤ ਦੇ ਖ਼ੌਫ਼ ਹੇਠ ਜਿਊਣ ਨਾਲੋਂ ਹਾਪਕਿਨਸਨ ਨੂੰ ਗੋਲ਼ੀ ਮਾਰ ਕੇ, ਅਦਾਲਤ ਵਿਚ ਕਤਲ ਦਾ ਦੋਸ਼ ਕਬੂਲ ਕੇ ਸ਼ਹਾਦਤ ਦਾ ਜਾਮ ਪੀਣ ਨੂੰ ਤਰਜੀਹ ਦਿੰਦਾ ਹੈ। ਉਸ ਦੀ ਸ਼ਹਾਦਤ ਸੱਚ ਲਈ ਆਪਾ ਵਾਰਨ ਦੀ ਅਦੁੱਤੀ ਗਾਥਾ ਹੈ, ਜਿਸ ਨੂੰ ਇਸ ਪੁਸਤਕ ਰਾਹੀਂ ਲੇਖਕ ਨੇ ਸਰਕਾਰੀ ਫ਼ਾਈਲਾਂ ਵਿਚ ਛੁਪੇ ਤੱਥਾਂ ਅਤੇ ਹੋਰ ਪਰਮਾਣਿਕ ਸਰੋਤਾਂ ਰਾਹੀਂ ਉਜਾਗਰ ਕਰਨ ਦੀ ਬਿਖਮ ਘਾਲਣਾ ਕੀਤੀ ਹੈ।

Buy Online-: https://www.singhbrothers.com/en/bhai-mewa-singh-di-shaheedi-ate-hopkinson-da-qatal

#2024

Address

S. C. O. 223-224 , City Center
Amritsar
143001

Opening Hours

Monday 9:30am - 8pm
Tuesday 9:30am - 8pm
Wednesday 9:30am - 8pm
Thursday 9:30am - 8pm
Friday 9:30am - 8pm
Saturday 9:30am - 8pm

Alerts

Be the first to know and let us send you an email when Singh Brothers posts news and promotions. Your email address will not be used for any other purpose, and you can unsubscribe at any time.

Contact The Business

Send a message to Singh Brothers:

Share

Category