22/06/2024
ਉਹਦੀ ਭੈਣ ਫੇਸਬੁੱਕ ਤੇ ਕਵਿਤਾ ਟਾਈਪ ਕਰ ਰਹੀ ਸੀ। ਉਹਨੇ ਭੈਣ ਨੂੰ ਅੱਖਾਂ ਕੱਢੀਆਂ ਤੇ ਨਾਲ ਬੁੜਬੜਾਇਆ, "ਤੇਰਾ ਨਾ ਫੋਨ ਲੋਟ ਆਇਆ ਸਾਰਾ ਦਿਨ ਗੁੱਸੇ 'ਚ ਲਾਲ ਖਾਖਾ ਹੋ ਬਾਹਰਲੇ ਘਰ ਚਲਾ ਗਿਆ ਤੇ ਉੱਥੇ ਜਾ ਉਹਨੇ " ਜੇਬ 'ਚੋਂ ਜਰਦੇ ਦੀ ਪੁੜੀ ਕੱਢੀ ਤੇ ਦੂਜੇ ਹੱਥ ਨਾਲ ਫੋਨ 'ਤੇ ਕੋਈ ਨੰਬਰ ਡਾਇਲ ਕਰਨ ਲੱਗ ਗਿਆ ਤੇ ਨਾਲ ਹੀ ਜ਼ਰਦੇ ਨੂੰ ਮੂੰਹ 'ਚ ਸੁੱਟ ਲਿਆ।
5-6 ਵਾਰ ਓਹੀ ਨੰਬਰ ਰੀਡਾਇਲ ਕੀਤਾ ਤੇ ਸੱਤਵੀਂ ਵਾਰ ਉਹ ਅੱਗੋਂ ਹੈਲੋ ਸੁਣ ਕੇ ਭਟਕ ਗਿਆ ਤੇ ਆਖਣ ਲੱਗਾ, “ ਫੋਨ ਨੂੰ ਕਿਸੇ ਕੰਧ 'ਚ ਮਾਰ ਜੇ ਚੁੱਕਣਾ ਹੀ ਨਹੀਂ ਹੁੰਦਾ ਤੇ ਨਾ ਤੂੰ ਮੈਸੇਜ ਦਾ ਰਿਪਲਾਈ ਟਾਇਮ ਸਿਰ ਕਰਨਾ ਹੁੰਦਾ।” ਪਤਾ ਨਹੀਂ ਕਿੱਥੇ ਅੱਗ ਲਾ ਰੱਖਦੀ ਏ ਫੋਨ ਅੱਗੋਂ ਕੰਬਦੀ-ਕੰਬਦੀ ਆਵਾਜ਼ ਆਈ, “ ਮੇਰਾ ਵੀਰਾ ਅੱਜ ਘਰ ਹੀ ਸੀ, ਫੋਨ ਚੁੱਕ ਤੇਰੇ ਨਾਲ ਚੈਟ ਕਰਨ ਬੈਠਦੀ ਤਾਂ ਉਹਦੀਆਂ ਗੁੱਸੇ ਵਾਲੀਆਂ ਲਾਲ ਅੱਖਾਂ ਮੇਰੀ ਜਾਨ ਹੀ ਕੱਢ ਲੈਂਦੀਆਂ। ਤੈਨੂੰ ਪਤਾ ਤਾਂ ਏ ਉਹ ਕਿੰਨਾ ਭੈੜਾ।" ਉਹ ਗੱਲ ਸੁਣ ਜਮ੍ਹਾ ਹੀ ਚੁੱਪ ਹੋ ਗਿਆ।
📖 ਘੜੇ ਚ ਦੱਬੀ ਇੱਜ਼ਤ
🖊️ ਬਰਾੜ ਜੈਸੀ