Press Union Qadian

  • Home
  • Press Union Qadian

Press Union Qadian Press Union Qadian
Gurdilbag Singh Nitta Mahal (President)

Qadian Vegtable market Punjabi Jagran Pressunion Qadian DC Gurdaspur Daily Post Punjabi Government of Punjab Daily Ajit ...
14/08/2024

Qadian Vegtable market
Punjabi Jagran Pressunion Qadian DC Gurdaspur Daily Post Punjabi Government of Punjab Daily Ajit JagBani ਸਵੱਛ ਭਾਰਤ ਮਿਸ਼ਨ Swachh Bharat Mission, India

20/12/2023
09/12/2023
https://youtu.be/ZAlPl6-vnmU?si=ciGDwllt6lasSNh5ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਪਹੁੰਚੇ ਹਲਕਾ ਕਾਦੀਆ ਦੇ ਪਿੰਡ ਨਾਥਪੁਰ, ਮਰਹੂਮ ਬੇ...
25/11/2023

https://youtu.be/ZAlPl6-vnmU?si=ciGDwllt6lasSNh5
ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਪਹੁੰਚੇ ਹਲਕਾ ਕਾਦੀਆ ਦੇ ਪਿੰਡ ਨਾਥਪੁਰ, ਮਰਹੂਮ ਬੇਲਦਾਰ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਜਉ ਤਉ ਪ੍ਰੇਮ ਖੇਲਣ ਕਾ ਚਾਉ॥ਸਿਰੁ ਧਰਿ ਤਲੀ ਗਲੀ ਮੇਰੀ ਆਉਂ ॥ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਲਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏
15/11/2023

ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉਂ ॥
ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਲਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏

17/08/2023
ਵਿਸਾਖੀ ਦੀਆਂ ਆਪ ਜੀ ਦੇ ਪੂਰੇ ਪਰਿਵਾਰ ਨੂੰ ਲੱਖ ਲੱਖ ਵਧਾਈਆਂ,,,🙏ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ🙏 🙏ਵਾਹਿਗੁਰ...
14/04/2023

ਵਿਸਾਖੀ ਦੀਆਂ ਆਪ ਜੀ ਦੇ ਪੂਰੇ ਪਰਿਵਾਰ ਨੂੰ ਲੱਖ ਲੱਖ ਵਧਾਈਆਂ,,,

🙏ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ🙏
🙏ਵਾਹਿਗੁਰੂ ਜੀ ਆਪ ਜੀ ਦੇ ਪੂਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਸਦਾ ਬਣਾਈ ਰੱਖਣ।

ਕਾਦੀਆਂ ਸੇਵਾ ਕੇਂਦਰ ‘ਚ ਜਨਤਾ ਨੂੰ ਸਹੀ ਤਰਾਂ ਸੁਵਿਧਾਵਾਂ ਨਹੀਂ ਮਿਲ ਪਾ ਰਹਿਆਂ ਹਨ। ਜਿਸ ਦੇ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਝੇਲਣੀ ਪੈ ਰਹੀ ਹ...
02/04/2023

ਕਾਦੀਆਂ ਸੇਵਾ ਕੇਂਦਰ ‘ਚ ਜਨਤਾ ਨੂੰ ਸਹੀ ਤਰਾਂ ਸੁਵਿਧਾਵਾਂ ਨਹੀਂ ਮਿਲ ਪਾ ਰਹਿਆਂ ਹਨ। ਜਿਸ ਦੇ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਝੇਲਣੀ ਪੈ ਰਹੀ ਹੈ। ਹਰ ਰੋਜ਼ ਸੇਵਾ ਕੇਂਦਰ ‘ਚ ਕਦੇ ਮਸ਼ੀਨ ਕੰਮ ਕਰਨਾ ਬੰਦ ਕਰ ਦਿੰਦੀ ਹੈ ਅਤੇ ਕਦੇ ਸਰਵਰ ਡਾਊਨ ਹੋ ਜਾਂਦਾ ਹੈ। ਐਤਵਾਰ ਨੂੰ ਬੇਸ਼ੱਕ ਸੇਵਾ ਕੇਂਦਰ ਖੁੱਲੇ ਹੁੰਦੇ ਹਨ ਪਰ ਕੰਮ ਬਿਲਕੁਲ ਨਹੀਂ ਹੁੰਦਾ। ਜਦੋਂ ਵੀ ਕੋਈ ਆਵੇਦਕ ਐਤਵਾਰ ਨੂੰ ਸੇਵਾ ਕੇਂਦਰ ਜਾਂਦਾ ਹੈ ਤਾਂ ਇੱਕੋ ਜਵਾਬ ਮਿਲਦਾ ਹੈ ਕਿ ਸਿਸਟਮ ਚਲ ਨਹੀਂ ਰਿਹਾ ਹੈ। ਪਰ ਸੋਮਵਾਰ ਹੁੰਦੇ ਹੀ ਸਿਸਟਮ ਚੱਲਣ ਲੱਗ ਜਾਂਦਾ ਹੈ। ਇੱਥੇ ਤੈਨਾਤ ਕਰਮਚਾਰੀ ਨੇ ਦੱਸਿਆ ਕਿ ਪਿਛਲੇ ਕੁੱਝ ਹਫ਼ਤਿਆਂ ਤੋਂ ਆਧਾਰ ਕਾਰਡ ਬਣਨ ਦਾ ਕੰਮ ਇਸ ਕਰ ਕੇ ਰੁਕ ਗਿਆ ਹੈ ਕਿ ਮਸ਼ੀਨ ‘ਚ ਖ਼ਰਾਬੀ ਆ ਗਈ ਸੀ। ਮਸ਼ੀਨ ਨੂੰ ਠੀਕ ਕਰਵਾਉਣ ਲਈ ਚੰਡੀਗੜ੍ਹ ਭੇਜਿਆ ਗਿਆ ਸੀ। ਲੋਕਾਂ ਨੂੰ ਮਜਬੂਰ ਹੋ ਕੇ ਬਟਾਲਾ, ਗੁਰਦਾਸਪੁਰ ਅਤੇ ਧਾਰੀਵਾਲ ਸੇਵਾ ਕੇਂਦਰਾਂ ਦਾ ਰੁਖ਼ ਕਰਨਾ ਪੈ ਰਿਹਾ ਹੈ। ਇਹ ਸਾਰਾ ਮਾਮਲਾ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਡੀ ਸੀ ਗੁਰਦਾਸਪੁਰ ਨੇ ਕਿਹਾ ਹੈ ਕਿ ਉਹ ਇਸ ਮਾਮਲੇ ਨੂੰ ਵੇਖਣਗੇ।
ਦੂਜੇ ਪਾਸੇ ਸਮਾਜ ਸੇਵਕ ਬਲਦੇਵ ਕੁਮਾਰ, ਵਿਜੇ ਕੁਮਾਰ, ਗਗਨ ਭਾਟੀਆ, ਸ਼ਾਮ ਲਾਲ, ਨਾਜ਼ਰ ਮਸੀਹ, ਸਾਹਿਲ ਖੋਸਲਾ ਸਮੇਤ ਅਨੇਕ ਸ਼ਹਿਰਵਾਸੀਆਂ ਨੇ ਜ਼ਿਲਾ ਪਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹ ਕਾਦੀਆਂ ਸੇਵਾ ਕੇਂਦਰ ‘ਚ ਪਾਈ ਜਾ ਰਹੀ ਖ਼ਾਮੀਆਂ ਨੂੰ ਦੂਰ ਕਰਨ ਲਈ ਲੋੜੀਂਦੇ ਕਦਮ ਚੁੱਕੇ।

15/03/2023

ਸਥਾਨਕ ਮੁਹੱਲਾ ਪ੍ਰੇਮ ਨਗਰ ‘ਚ ਇੱਕ ਯੁਵਤੀ ਨੇ ਆਪਣੇ ਵਿਆਹ ਦੀ ਤੀਜੀ ਵਰ੍ਹੇਗੰਡ ਤੇ ਕੇਕ ਲਿਆਂਦਾ, ਸੱਸ ਸਹੁਰੇ ਦੇ ਨਾਲ ਆਪਣਾ ਵੀ ਮੂੰਹ ਮਿੱਠਾ ਕੀਤਾ ਅਤੇ ਫ਼ਿਰ ਇੱਕ ਫ਼ੋਨ ਆਉਣ ਤੋਂ ਬਾਅਦ ਪੱਖੇ ਨਾਲ ਲਟਕ ਕੇ ਆਤਮ ਹੱਤਿਆ ਵੀ ਕਰ ਲਈ। ਇੱਸ ਮਾਮਲੇ ਬਾਰੇ ਮਿਰਤਕ ਦੀ ਸੱਸ ਰਜਨੀ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਗੁਰਪ੍ਰੀਤ ਸਿੰਘ ਦੀ ਸ਼ਾਦੀ ਨਿਸ਼ਾ (22) ਨਾਲ ਜੋ ਕਿ ਲੁਧਿਆਣਾ ਦੀ ਰਹਿਣ ਵਾਲੀ ਨਾਲ ਤਿੰਨ ਸਾਲ ਪਹਿਲਾਂ ਹੋਈ ਸੀ। ਅਤੇ ਕੋਈ ਉਨ੍ਹਾਂ ਦਾ ਬੱਚਾ ਨਹੀਂ ਹੈ। ਉਸ ਦਾ ਬੇਟਾ ਇਟਲੀ ਰਹਿੰਦਾ ਹੈ। ਕੁੱਝ ਮਹੀਨੇ ਪਹਿਲਾਂ ਆਪਣੇ ਪੇਕੇ ਰਹਿ ਕੇ ਕਲ ਹੀ ਦੁਪਹਿਰ ਤਿੰਨ ਵਜੇ ਸਹੁਰੇ ਘਰ ਪਹੁੰਚੀ ਸੀ। ਆਪਣੇ ਵਿਆਹ ਦੀ ਵਰ੍ਹੇਗੰਡ ਮਨਾਉਣ ਲਈ ਉਹ ਉਨ੍ਹਾਂ ਦੇ ਨਾਲ ਬਾਜ਼ਾਰ ਜਾ ਕੇ ਕੇਕ ਅਤੇ ਹੋਰ ਵਰ੍ਹੇਗੰਡ ਦਾ ਸਾਮਾਨ ਲੈ ਕੇ ਆਈ। ਘਰ ਆਕੇ ਉਸ ਨੇ ਉਨ੍ਹਾਂ ਨੂੰ ਆਪਣੇ ਵਿਆਹ ਦੀ ਵਰ੍ਹੇਗਡ ਦੀ ਖ਼ੁਸ਼ੀ ‘ਚ ਲੱਡੂ ਵੀ ਖਲਾਇਆ ਅਤੇ ਆਪ ਵੀ ਖਾਧਾ। ਸ਼ਾਮ ਲਗਪਗ ਛ: ਵਜੇ ਨਿਸ਼ਾ ਨੂੰ ਫ਼ੋਨ ਆਉਂਦਾ ਹੈ। ਉਨ੍ਹਾਂ ਨੂੰ ਸੁਣਾਈ ਦਿੰਦਾ ਹੈ ਕਿ ਕੋਈ ਯੁਵਕ ਉਸ ਨੂੰ ਕਹਿੰਦਾ ਹੈ ਕਿ ਜੇ ਮੈਨੂੰ ਪਤਾ ਚਲਦਾ ਤਾਂ ਮੈਂ ਤੈਨੂੰ ਜਾਣ ਨਹੀਂ ਸੀ ਦੇਣਾ। ਜਿਸ ਤੇ ਨਿਸ਼ਾ ਆਪਣੀ ਸੱਸ ਨੂੰ ਦੱਸਦੀ ਹੈ ਕਿ ਉਸ ਦੇ ਪੇਕੇ ਦਾ ਇੱਕ ਬੱਚਾ ਜਿਸ ਨੂੰ ਉਹ ਮਿਲ ਕੇ ਨਹੀਂ ਆਈ ਸੀ ਉਹ ਕਹਿ ਰਿਹਾ ਸੀ ਕਿ ਮੈਂ ਤੈਨੂੰ ਆਉਣ ਨਹੀਂ ਦੇਣਾ ਸੀ । ਉਹ ਬਿਨਾਂ ਮਿਲੇ ਕਿਵੇਂ ਚਲੀ ਗਈ। ਰਜਨੀ ਨੇ ਅੱਗੇ ਦੱਸਿਆ ਕਿ ਸ਼ਾਮ ਸੱਤ ਵਜੇ ਉਨ੍ਹਾਂ ਆਪਣੀ ਨੂੰਹ ਨੂੰ ਆਵਾਜ਼ ਲਗਾਈ ਤਾਂ ਕੋਈ ਜਵਾਬ ਨਹੀਂ ਮਿਲਿਆ। ਉਹ ਸਮਝੇ ਕਿ ਨਿਸ਼ਾ ਤਿਆਰ ਹੋ ਰਹੀ ਹੈ। ਦੁਬਾਰਾ ਸਾਢੇ ਸੱਤ ਵਜੇ ਦੇ ਕਰੀਬ ਦੁਬਾਰਾ ਆਵਾਜ਼ ਲਗਾਈ ਤਾਂ ਜਵਾਬ ਨਾ ਆਉਣ ਤੇ ਉਹ ਕਮਰੇ ‘ਚ ਜਾਣ ਲੱਗੇ ਤਾਂ ਉਹ ਅੰਦਰ ਤੋਂ ਬੰਦ ਸੀ। ਜਵਾਬ ਨਾ ਮਿਲਣ ਤੇ ਦਰਵਾਜ਼ਾ ਤੋੜਿਆ ਗਿਆ ਤਾਂ ਉਹ ਪੱਖੇ ਨਾਲ ਲਟਕੇ ਹੋਈ ਸੀ। ਜਿਸ ਤੇ ਪੁਲੀਸ ਨੂੰ ਤੁਰੰਤ ਘਟਨਾ ਦੀ ਸੂਚਨਾ ਦਿੱਤੀ ਗਈ। ਪੱਖੇ ਤੋਂ ਲਾਉਣ ਤੇ ਨਿਸ਼ਾ ਨੂੰ ਮਿਰਤ ਪਾਇਆ ਗਿਆ। ਆਤਮ ਹੱਤਿਆ ਤੋਂ ਪਹਿਲਾਂ ਮਿਰਤਕ ਨੇ ਆਪਣੇ ਮੋਬਾਈਲ ਤੋਂ ਸੈਲਫ਼ੀ ਵੀ ਲਈ। ਇਸ ਸਬੰਧ ‘ਚ ਐਸ ਐਚ ੳ ਕਾਦੀਆਂ ਸ਼੍ਰੀ ਸੁਖਰਾਜ ਸਿੰਘ ਨੇ ਦੱਸਿਆ ਕਿ ਲਾਸ਼ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਬਟਾਲਾ ਸਿਵਲ ਹਸਪਤਾਲ ਭੇਜ ਦਿੱਤੀ ਗਈ ਹੈ। ਅਤੇ ਲਾਸ਼ ਨੂੰ ਮੋਰਚਰੀ ‘ਚ ਰੱਖਿਆ ਜਾਵੇਗਾ। ਮ੍ਰਿਤਕਾ ਦੇ ਮਾਪੇ ਅਤੇ ਭਰਾ ਜੋ ਇਸ ਸਮੇਂ ਰੁੜਕੀ ‘ਚ ਗਏ ਹੋਏ ਹਨ ਉਹ ਕਾਦੀਆਂ ਪਹੁੰਚ ਰਹੇ ਹਨ। ਉਨ੍ਹਾਂ ਦੇ ਆਉਣ ਤੋਂ ਬਾਅਦ ਸਾਰੀ ਕਾਰਵਾਈ ਕੀਤੀ ਜਾਵੇਗੀ। ਮਾਮਲਾ ਜ਼ੇਰੇ ਤਫ਼ਤੀਸ਼ ਹੈ ਅਤੇ ਮ੍ਰਿਤਕਾ ਦਾ ਮੋਬਾਈਲ ਵੀ ਪੁਲੀਸ ਦੇ ਕਬਜ਼ੇ ‘ਚ ਹੈ। L

ਬੀਤੀ ਰਾਤ ਸੀ ਆਈ ਡੀ ਵਿਭਾਗ ਕਾਦੀਆਂ ‘ਚ ਤੈਨਾਤ ਏ ਐਸ ਆਈ ਸੁਭਾਸ਼ ਚੰਦਰ (50) ਦੀ ਕਾਦੀਆਂ ਨੇੜੇ ਸਥਿਤ ਪਿੰਡ ਡੱਲਾ ਕੋਲ ਸੜਕ ਦੁਰਘਟਨਾ ‘ਚ ਮੌਤ ਹੋ ...
13/03/2023

ਬੀਤੀ ਰਾਤ ਸੀ ਆਈ ਡੀ ਵਿਭਾਗ ਕਾਦੀਆਂ ‘ਚ ਤੈਨਾਤ ਏ ਐਸ ਆਈ ਸੁਭਾਸ਼ ਚੰਦਰ (50) ਦੀ ਕਾਦੀਆਂ ਨੇੜੇ ਸਥਿਤ ਪਿੰਡ ਡੱਲਾ ਕੋਲ ਸੜਕ ਦੁਰਘਟਨਾ ‘ਚ ਮੌਤ ਹੋ ਗਈ। ਇਸ ਬਾਰੇ ਮਿਰਤਕ ਦੀ ਪਤਨੀ ਦਰਸ਼ਨਾਂ ਵਾਸੀ ਮੁਹੱਲਾ ਧਰਮਪੁਰਾ ਕਾਦੀਆਂ ਨੇ ਪੁਲੀਸ ਨੂੰ ਲਿਖਤੀ ਸ਼ਿਕਾਇਤ ‘ਚ ਦੱਸਿਆ ਹੈ ਕਿ ਉਸ ਦਾ ਪਤੀ 12 ਮਾਰਚ 2023 ਨੂੰ ਪਲਾਟੀਨਾ ਮੋਟਰ ਸਾਈਕਲ ਨੰਬਰ ਪੀ ਬੀ 02 ਸੀ ਐਚ 2689 ਤੇ ਸਵਾਰ ਹੋ ਕੇ ਆਪਣੀ ਡਿਊਟੀ ਤੇ ਗਿਆ ਸੀ। ਰਾਤ ਲਗਪਗ ਸਾਢੇ ਨੌ ਵਜੇ ਉਸ ਨੂੰ ਫ਼ੋਨ ਆਇਆ ਕਿ ਕਿਸੇ ਨਾਮਾਲੂਮ ਵਾਹਨ ਨੇ ਉਸ ਦੀ ਮੋਟਰ ਸਾਈਕਲ ਨੂੰ ਸਾਈਡ ਮਾਰੀ ਹੈ ਅਤੇ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਹੈ। ਜਿਸ ਤੇ ਉਹ ਮਿਰਤਕ ਦੇ ਭਰਾ ਨੱਥਾ ਰਾਮ ਅਤੇ ਨਰੇਸ਼ ਕੁਮਾਰ ਪੁਤਰਾਨ ਅਨੰਤ ਕੁਮਾਰ ਵਾਸੀ ਮੁਹੱਲਾ ਧਰਮਪੁਰਾ ਘਟਨਾ ਵਾਲੀ ਥਾਂ ਤੇ ਪਹੁੰਚੇ। ਉਥੇ ਉਨ੍ਹਾਂ ਸੁਭਾਸ਼ ਚੰਦਰ ਨੂੰ ਪੱਕੀ ਸੜਕ ਤੇ ਕਣਕ ਦੇ ਖੇਤ ਲਾਗੇ ਪਿਆ ਵੇਖਿਆ। ਜਿਸ ਤੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਬਟਾਲਾ ਇਲਾਜ ਲਈ ਉਹ ਲੈ ਕੇ ਜਦੋਂ ਜਾ ਰਹੇ ਸਨ ਤਾਂ ਰਸਤੇ ‘ਚ ਉਸ ਨੇ ਦਮ ਤੌੜ ਦਿੱਤਾ। ਪ੍ਰਾਪਤ ਜਾਣਕਾਰੀ ਮੁਤਾਬਿਕ ਮਿਰਤਕ ਕਿਸੇ ਮਾਮਲੇ ਦੀ ਤਫ਼ਤੀਸ਼ ਲਈ ਪਿੰਡ ਡੱਲਾ ਗਿਆ ਸੀ। ਕਾਦੀਆਂ ਪੁਲੀਸ ਨੇ ਧਾਰਾ 304-ਏ, 279,337 ਅਤੇ 427 ਆਈ ਪੀ ਸੀ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮਿਰਤਕ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੁਲੀਸ ਨੇ ਪੋਸਟਮਾਰਟਮ ਲਈ ਬਟਾਲਾ ਭੇਜ ਦਿੱਤੀ ਹੈ। ਉੱਧਰ ਥਾਣਾ ਕਾਦੀਆਂ ਦੇ ਐਸ ਐਚ ੳ ਸ਼੍ਰੀ ਸੁਖਰਾਜ ਸਿੰਘ ਨੇ ਦੱਸਿਆ ਕਿ ਮਿਰਤਕ ਸੁਭਾਸ਼ ਚੰਦਰ ਦੀ ਮੌਤ ਨਾਲ ਉਨ੍ਹਾਂ ਨੂੰ ਗਹਿਰਾ ਸਦਮਾ ਪੁੱਜਾ ਹੈ। ਉਨ੍ਹਾਂ ਦੱਸਿਆ ਕਿ ਉਹ ਲੰਬੇ ਸਮੇਂ ਤੱਕ ਥਾਣਾ ਕਾਦੀਆਂ ‘ਚ ਤੈਨਾਤ ਰਹੇ ਅਤੇ ਪੂਰੀ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਈ। ਉਹ ਹਸਮੁਖ ਅਤੇ ਮਿਲਨਸਾਰ ਤਬੀਅਤ ਦੇ ਮਾਲਕ ਸਨ। ਮਿਰਤਕ ਅਹਿਮਦੀਆ ਹੈੱਡ ਕਵਾਟਰ ਵੀ ਆਪਣੀ ਸ਼ਾਨਦਾਰ ਸੇਵਾਵਾਂ ਦੇ ਚੁੱਕਿਆ ਹੈ। ਅਹਿਮਦੀਆ ਭਾਈਚਾਰੇ ‘ਚ ਵੀ ਉਨ੍ਹਾਂ ਦੀ ਮੌਤ ਨੂੰ ਲੈ ਕੇ ਦੁੱਖ ਅਤੇ ਸਦਮਾ ਪਹੁੰਚਿਆ ਹੈ। ਉਨ੍ਹਾਂ ਦੀ ਮੌਤ ਤੇ ਨਗਰ ਕੌਂਸਲ ਦੇ ਮੀਤ ਪ੍ਰਧਾਨ ਚੌਧਰੀ ਅਬਦੁਲ ਵਾਸੇ, ਪ੍ਰੈਸ ਯੂਨੀਅਨ ਦੇ ਚੌਧਰੀ ਮਨਸੂਰ ਘਨੌਕੇ ਨੇ ਵੀ ਗਹਿਰੇ ਦੁੱਖ ਅਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਦੂਜੇ ਪਾਸੇ ਕਾਦੀਆਂ ਥਾਣੇ ‘ਚ ਵਾਇਰਲੈਸ ਵਿਭਾਗ ਵਿੱਚ ਤੈਨਾਤ ਝਿਰਮਿਲ ਸਿੰਘ (50) ਵਾਸੀ ਲੀਲ ਕਲਾਂ ਦੀ ਆਨੰਦਪੁਰ ਸਾਹਿਬ ਤੋਂ ਵਾਪਸੀ ਸਮੇਂ ਸੜਕ ਹਾਦਸੇ ‘ਚ ਮੌਤ ਹੋ ਗਈ ਹੈ।

ਆਪਣੇ ਕਾਦੀਆ ਸ਼ਹਿਰ ਅਤੇ ਆਸ ਪਾਸ ਦੀ ਤਾਜ਼ੀਆਂ ਖਬਰਾ ਦੇਖਣ ਲਈ ਇਸ ਪੇਜ ਨੂੰ ਸ਼ੇਅਰ ਅਤੇ ਲਾਈਕ ਕਰੋ। Press_union_Qadian 🗞️ ✍️🎤 📢
11/03/2023

ਆਪਣੇ ਕਾਦੀਆ ਸ਼ਹਿਰ ਅਤੇ ਆਸ ਪਾਸ ਦੀ ਤਾਜ਼ੀਆਂ ਖਬਰਾ ਦੇਖਣ ਲਈ ਇਸ ਪੇਜ ਨੂੰ ਸ਼ੇਅਰ ਅਤੇ ਲਾਈਕ ਕਰੋ।
Press_union_Qadian 🗞️ ✍️🎤 📢

ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ...
26/01/2023

ਜਉ ਤਉ ਪ੍ਰੇਮ ਖੇਲਣ ਕਾ ਚਾਉ ॥
ਸਿਰੁ ਧਰਿ ਤਲੀ ਗਲੀ ਮੇਰੀ ਆਉ ॥
ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ
🙏🏻
🎂

ਮੇਰੇ ਵੱਲੋਂ ਆਪ ਜੀ ਨੂੰ ਅਤੇ ਆਪ ਦੇ ਪਰਿਵਾਰ ਨੂੰ ਲੋਹੜੀ ਅਤੇ ਮਾਘੀ ਦੀ ਲੱਖ ਲੱਖ ਵਧਾਈ ਹੋਵੇ।
13/01/2023

ਮੇਰੇ ਵੱਲੋਂ ਆਪ ਜੀ ਨੂੰ ਅਤੇ ਆਪ ਦੇ ਪਰਿਵਾਰ ਨੂੰ ਲੋਹੜੀ ਅਤੇ ਮਾਘੀ ਦੀ ਲੱਖ ਲੱਖ ਵਧਾਈ ਹੋਵੇ।

Address


Website

Alerts

Be the first to know and let us send you an email when Press Union Qadian posts news and promotions. Your email address will not be used for any other purpose, and you can unsubscribe at any time.

Shortcuts

  • Address
  • Alerts
  • Claim ownership or report listing
  • Want your business to be the top-listed Media Company?

Share