Sada Bathinda Sada Mann

Sada Bathinda Sada Mann Sada Bathinda Sada Mann

ਬਠਿੰਡਾ ਆਉਣ ਵਾਲੇ ਜਰਾ ਸੰਭਲ ਕੇ ਗੱਡੀਆਂ ਚਲਾਓ, ਬਠਿੰਡਾ ਦੇ ਸਾਰੇ ਆਊਟਰ ਹਾਈਵੇ ਦੇ 30 ਕਿਲੋਮੀਟਰ ਦੇ ਘੇਰੇ ਵਿੱਚ ਸਪੀਡ ਚੈੱਕ ਮੀਟਰ ਲੱਗ ਗਏ ਹਨ ...
24/07/2025

ਬਠਿੰਡਾ ਆਉਣ ਵਾਲੇ ਜਰਾ ਸੰਭਲ ਕੇ ਗੱਡੀਆਂ ਚਲਾਓ, ਬਠਿੰਡਾ ਦੇ ਸਾਰੇ ਆਊਟਰ ਹਾਈਵੇ ਦੇ 30 ਕਿਲੋਮੀਟਰ ਦੇ ਘੇਰੇ ਵਿੱਚ ਸਪੀਡ ਚੈੱਕ ਮੀਟਰ ਲੱਗ ਗਏ ਹਨ

ਬਠਿੰਡਾ ਦੀ ਸਰਹਿੰਦ ਨਹਿਰ ਵਿੱਚ ਡਿੱਗੀ ਕਾਰ ਜਿਸ ਵਿੱਚ 5 ਬੱਚੇ ਤੇ 6 ਵੱਡਿਆਂ ਸਮੇਤ ਕੁੱਲ 11 ਜਣੇ ਸਵਾਰ ਸਨਬਠਿੰਡਾ ਪੁਲਿਸ ਦੇ ਜਵਾਨ ਜਸਵੰਤ ਸਿੰਘ...
23/07/2025

ਬਠਿੰਡਾ ਦੀ ਸਰਹਿੰਦ ਨਹਿਰ ਵਿੱਚ ਡਿੱਗੀ ਕਾਰ ਜਿਸ ਵਿੱਚ
5 ਬੱਚੇ ਤੇ 6 ਵੱਡਿਆਂ ਸਮੇਤ ਕੁੱਲ 11 ਜਣੇ ਸਵਾਰ ਸਨ
ਬਠਿੰਡਾ ਪੁਲਿਸ ਦੇ ਜਵਾਨ ਜਸਵੰਤ ਸਿੰਘ ਜੱਸੀ ਨੇ ਦਲੇਰੀ ਦਿਖੋਂਦੇ ਹੋਏ ਆਪਣਾ ਫਰਜ ਨਿਭਾਇਆ ਅਤੇ
11 ਜਾਨਾਂ ਬਚਾਈਆਂ ।

22/07/2025

ਬਠਿੰਡਾ ਮਾਲ ਰੋਡ ਸਥਿਤ ਕੁੜੀਆਂ ਦੇ ਸਰਕਾਰੀ ਸਕੂਲ ਦੇ ਅਧਿਆਪਕਾਂ ਦਾ ਆਪਸ ਚ ਪਿਆ ਪੰਗਾ,ਬਾਕੀ ਅਧਿਆਪਕ ਇੱਕ ਅਧਿਆਪਕ ਦੇ ਵਿਰੁੱਧ ਧਰਨੇ ਤੇ ਬੈਠੇ

ਮਾਨਯੋਗ ਐੱਸ.ਐੱਸ.ਪੀ. ਬਠਿੰਡਾ ਵੱਲੋਂ ਡੀ.ਜੀ.ਪੀ. ਕਲਾਸ-1 ਸਰਟੀਫਿਕੇਟ ਵਜੋ ਸਨਮਾਨ ਮਿਲਣ ਤੇ  ਸਾਡੇ ਵੀਰ ਹੈਡ ਕਾਂਸਟੇਬਲ ਗੁਰਪੑੀਤ ਸਿੰਘ ਨੂੰ ਬਹੁ...
09/07/2025

ਮਾਨਯੋਗ
ਐੱਸ.ਐੱਸ.ਪੀ. ਬਠਿੰਡਾ ਵੱਲੋਂ ਡੀ.ਜੀ.ਪੀ. ਕਲਾਸ-1 ਸਰਟੀਫਿਕੇਟ ਵਜੋ ਸਨਮਾਨ ਮਿਲਣ ਤੇ ਸਾਡੇ ਵੀਰ ਹੈਡ ਕਾਂਸਟੇਬਲ ਗੁਰਪੑੀਤ ਸਿੰਘ ਨੂੰ ਬਹੁਤ ਬਹੁਤ ਵਧਾਈਆਂ singh
Bathinda Sada Mann🥰

01/07/2025
ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਦਵਿੰਦਰ ਮਲਹੋਤਰਾ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ… ਵਾਹਿਗੁਰੂ ਜੀ ਬਾਈ ਜੀ ਨੂੰ ਹਮੇਸ਼ਾ ਚੜ੍ਹਦੀ ਕ...
17/06/2025

ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਦਵਿੰਦਰ ਮਲਹੋਤਰਾ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ… ਵਾਹਿਗੁਰੂ ਜੀ ਬਾਈ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖਣ 💐

ਡੀਐਸਪੀ ਹਰਬੰਸ ਸਿੰਘ ਬਹੁਤ ਇਮਾਨਦਾਰ ਅਤੇ ਬੇਦਾਗ ਸ਼ਖਸ਼ੀਅਤ ਹੈ । 26 ਸਾਲ ਦੀ ਨੌਕਰੀ ਦੌਰਾਨ ਅੱਜ ਤੱਕ ਉਹਨਾਂ ਦਾ ਅਕਸ ਬਹੁਤ ਸਾਫ ਹੈ। ਸਭ ਤੋਂ ਵੱ...
10/06/2025

ਡੀਐਸਪੀ ਹਰਬੰਸ ਸਿੰਘ ਬਹੁਤ ਇਮਾਨਦਾਰ ਅਤੇ ਬੇਦਾਗ ਸ਼ਖਸ਼ੀਅਤ ਹੈ । 26 ਸਾਲ ਦੀ ਨੌਕਰੀ ਦੌਰਾਨ ਅੱਜ ਤੱਕ ਉਹਨਾਂ ਦਾ ਅਕਸ ਬਹੁਤ ਸਾਫ ਹੈ। ਸਭ ਤੋਂ ਵੱਡੀ ਗੱਲ ਇੱਕ ਪੁਲਿਸ ਵਾਲੇ ਦਾ ਜੋ ਧਰਮ ਹੁੰਦਾ ਹੈ ਕਿ ਕਾਨੂੰਨ ਦੀ ਖੁਦ ਪਾਲਣਾ ਕਰਨਾ ਅਤੇ ਕਾਨੂੰਨ ਨੂੰ ਲਾਗੂ ਕਰਨਾ, ਉਹ ਧਰਮ ਹਰਬੰਸ ਸਿੰਘ ਨੇ ਨਿਭਾਇਆ ਹੈ।26 ਸਾਲ ਸਾਫ ਤੇ ਬੇਦਾਗ ਪੁਲਿਸ ਦੀ ਵਰਦੀ ਰੱਖਣ ਵਾਲਾ ਪੁਲਿਸ ਅਧਿਕਾਰੀ ਪੰਜਾਬ ਦੀ ਗੰਦੀ ਸਿਆਸਤ ਦੀ ਭੇਂਟ ਚੜਿਆ ਹੈ। ਕਿੰਨੇ ਹੀ ਥਾਣਿਆਂ ਦਾ ਐਸਐਚ ਓ ਰਿਹਾ ਹਰਬੰਸ ਸਿੰਘ ਇਸ ਤੋਂ ਪਹਿਲਾਂ ਕਦੇ ਵੀ ਫਰਜ ਪ੍ਰਤੀ ਅਵੇਸਲਾ ਨਹੀਂ ਹੋਇਆ। ਉਹਨਾਂ ਨੇ ਸਮਾਜ ਦੇ ਮਾੜੇ ਅਨਸਰਾਂ ਅਤੇ ਨਸ਼ਾ ਤਸਕਰਾਂ ਪ੍ਰਤੀ ਆਪਣਾ ਫਰਜ਼ ਇਮਾਨਦਾਰੀ ਨਾਲ ਨਿਭਾਇਆ ਹੈ।ਇਸ ਘਟਨਾ ਨਾਲ ਸਾਰੇ ਪੁਲਿਸ ਮਹਿਕਮੇ ਦਾ ਮੋਰੇਲ ਡਿੱਗਿਆ ਹੈ। ਜੇ ਪੰਜਾਬ ਦੇ ਇਨਸਾਫ ਪਸੰਦ ਲੋਕ , ਪੰਜਾਬ ਪੁਲਿਸ ਦੇ ਮੁਲਾਜ਼ਮ ਤੇ ਅਫ਼ਸਰ ਸਹਿਬਾਨ ਚਾਹੁੰਦੇ ਹਾਂ ਕਿ ਚੰਗੇ ਅਫਸਰ ਪੰਜਾਬ ਦੀ ਸੇਵਾ ਕਰਨ ਤਾਂ ਸਾਡੇ ਕੋਲ ਮੌਕਾ ਹੈ ਕਿ ਆਓ ਇਸ ਬੇਇਨਸਾਫੀ ਦੌਰਾਨ ਹਰਬੰਸ ਸਿੰਘ ਦਾ ਡੱਟ ਕੇ ਸਾਥ ਦੇਈਏ ਅਤੇ ਉਹਦੇ ਨਾਲ ਖੜੀਏ।ਹਰਬੰਸ ਸਿੰਘ ਲਈ ਇਨਸਾਫ ਦਿਵਾਉਣ ਲਈ ਕਿ ਹੋਰ ਕਿਸੇ ਵੀ ਚੰਗੇ ਅਫ਼ਸਰ ਨਾਲ ਧੱਕਾ ਨਾ ਹੋਵੇ ਤੇ ਇਸ ਗੰਦੀ ਰਾਜਨੀਤੀ ਦੀ ਭੇਟ ਨਾ ਚੜੇ ਤਾ ਇਹਨਾਂ ਦੀ ਡੀ ਪੀ ਲਗਾ ਕੇ ਉਸ ਚੰਗੇ ਅਫਸਰ ਦਾ ਸ਼ਾਥ ਦੇਈਏ।

ਬਠਿੰਡੇ 17 ਗ੍ਰਾਮ ਚਿੱਟੇ ਨਾਲ ਫੜੀ ਗਈ ਬਰਖਾਸਤ ਕਾਂਸਟੇਬਲ ਅਮਨਦੀਪ ਕੌਰ ਦੀ ਵਿਜੀਲੈਂਸ ਨੇ 1 ਕਰੋੜ 35 ਲੱਖ ਦੀ ਪ੍ਰਾਪਰਟੀ ਕੀਤੀ ਫ੍ਰੀਜ਼NDPS ਦਾ ਮ...
26/05/2025

ਬਠਿੰਡੇ 17 ਗ੍ਰਾਮ ਚਿੱਟੇ ਨਾਲ ਫੜੀ ਗਈ ਬਰਖਾਸਤ ਕਾਂਸਟੇਬਲ ਅਮਨਦੀਪ ਕੌਰ ਦੀ ਵਿਜੀਲੈਂਸ ਨੇ 1 ਕਰੋੜ 35 ਲੱਖ ਦੀ ਪ੍ਰਾਪਰਟੀ ਕੀਤੀ ਫ੍ਰੀਜ਼
NDPS ਦਾ ਮਾਮਲਾ ਹੋਇਆ ਦਰਜ

First Indian cricketer from Punjab to lead India  in Test Cricket 👍👍Proud moment for our State.ਭਾਰਤ 👍👍 ਦੀ ਅਗਵਾਈ ਕਰਨ ਵਾਲਾ...
25/05/2025

First Indian cricketer from Punjab to lead India in Test Cricket 👍👍
Proud moment for our State.

ਭਾਰਤ 👍👍 ਦੀ ਅਗਵਾਈ ਕਰਨ ਵਾਲਾ ਪੰਜਾਬ ਦਾ ਪਹਿਲਾ ਵਿਅਕਤੀ ਸਾਡੇ ਪੰਜਾਬ ਰਾਜ ਲਈ ਮਾਣ ਦਾ ਪਲ ਹੈ।

09/05/2025

ਬਠਿੰਡਾ ਦੇ ਲੋਕਾਂ ਦਾ ਟੋ ਵੈਨ ਵਾਲਿਆਂ ਦੇ ਧੱਕੇ ਖਿਲਾਫ਼ ਫੁੱਟਿਆ ਗੁੱਸਾ

08/05/2025

ਬਠਿੰਡੇ ਦੇ ਵਿੱਚ ਵੀ ਮਿਜਾਈਲ ਅਟੈਕ

06/05/2025

--ਲੋਕਾਂ ਨੂੰ ਖ਼ਤਰੇ ਤੋਂ ਸੁਚੇਤ ਕਰਨ ਲਈ ਕੱਲ੍ਹ ਹੋਵੇਗੀ ਮੌਕ ਡਰਿੱਲ, ਸੋ ਡਰਨ ਦੀ ਲੋੜ ਨਹੀਂ : ਡਿਪਟੀ ਕਮਿਸ਼ਨਰ
ਬਠਿੰਡਾ, 6 ਮਈ : ਭਾਰਤ ਸਰਕਾਰ ਵੱਲੋਂ ਆਈਆਂ ਹਦਾਇਤਾਂ ਦੇ ਮੱਦੇਨਜ਼ਰ 7 ਮਈ ਨੂੰ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਮੌਕ ਡਰਿੱਲ (ਅਭਿਆਸ) ਕੀਤਾ ਜਾ ਰਿਹਾ ਹੈ, ਜਿਸ ਤਹਿਤ ਕੱਲ ਸ਼ਾਮ 4 ਵਜੇ ਸਾਇਰਨ ਰੇਲਵੇ ਸਟੇਸ਼ਨ ਅਤੇ ਮਾਲਜ਼ ਵਿਖੇ ਵੱਜੇਗਾ, ਜੋ ਹਵਾਈ ਹਮਲੇ ਦੀ ਸੂਚਨਾ ਦਾ ਪ੍ਰਤੀਕ ਹੋਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਵੱਖ-ਵੱਖ ਅਧਿਕਾਰੀਆਂ ਨਾਲ ਕੀਤੀ ਗਈ ਬੈਠਕ ਦੌਰਾਨ ਸਾਂਝੀ ਕੀਤੀ।
ਇਸ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਜਦੋਂ ਵੀ ਅਜਿਹਾ ਸਾਇਰਨ ਵੱਜੇ ਤਾਂ ਉਸ ਤੋਂ ਬਾਅਦ ਆਮ ਜਨਤਾ ਕੋਲੋਂ ਇਹ ਆਸ ਰੱਖੀ ਜਾਂਦੀ ਹੈ ਕਿ ਉਹ ਇਹ ਆਵਾਜ਼ ਸੁਣਦੇ ਸਾਰ ਉੱਚੀਆਂ ਇਮਾਰਤਾਂ ਵਿੱਚੋਂ ਨਿਕਲ ਕੇ ਕਿਸੇ ਜ਼ਮੀਨ ਜਾਂ ਜਮੀਨ ਦੋਜ ਟਿਕਾਣੇ ਉੱਤੇ ਪਹੁੰਚ ਜਾਣ, ਜੇਕਰ ਉਹਨਾਂ ਕੋਲ ਉੱਥੇ ਕੋਈ ਛੱਤ ਨਹੀਂ ਹੈ ਤਾਂ ਉਹ ਦਰਖਤ ਦੇ ਹੇਠਾਂ ਬੈਠ ਜਾਣ । ਜੋ ਲੋਕ ਇਮਾਰਤਾਂ ਦੇ ਵਿੱਚ ਰਹਿ ਰਹੇ ਹੋਣਗੇ ਉਹ ਖਿੜਕੀਆਂ ਅਤੇ ਖਾਸ ਕਰਕੇ ਸ਼ੀਸ਼ੇ ਤੋਂ ਦੂਰ ਹੋ ਜਾਣ।
ਉਨਾਂ ਕਿਹਾ ਕਿ ਇਸ ਸਮੇਂ ਦੌਰਾਨ ਸੜਕ ਉੱਤੋਂ ਚਲਦੇ ਰਾਹਗੀਰ ਜਾਂ ਗੱਡੀਆਂ ਐਮਰਜੈਂਸੀ ਵਹੀਕਲ ਜਿੰਨਾ ਵਿੱਚ ਅੱਗ ਬੁਝਾਊ ਗੱਡੀਆਂ ਜਾਂ ਐਂਬੂਲੈਂਸ ਹੋ ਸਕਦੀਆਂ ਹਨ ਨੂੰ ਤੁਰੰਤ ਰਸਤਾ ਦੇਣ। ਉਨ੍ਹਾਂ ਨੇ ਦੱਸਿਆ ਕਿ ਇਹ ਸਿਵਲ ਡਿਫੈਂਸ ਵੱਲੋਂ ਅਭਿਆਸ ਲਈ ਵਜਾਏ ਜਾ ਰਹੇ ਹਨ, ਤਾਂ ਜੋ ਇਨ੍ਹਾਂ ਦੀ ਫੰਕਸ਼ਨਲਟੀ ਅਤੇ ਸਾਊਂਡ ਚੈੱਕ ਕੀਤੀ ਜਾ ਸਕੇ। ਉਨ੍ਹਾਂ ਨੇ ਦੱਸਿਆ ਕਿ ਇਸ ਦੌਰਾਨ ਕਿਸੇ ਵੀ ਤਰ੍ਹਾਂ ਨਾਲ ਘਬਰਾਉਣ ਦੀ ਜ਼ਰੂਰਤ ਨਹੀਂ ਹੈ।
‌ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੱਲ ਰਾਤ *8:30 ਵਜੇ ਤੋਂ ਲੈ ਕੇ 8:35* ਤੱਕ ਬਲੈਕ ਆਊਟ ਦਾ ਅਭਿਆਸ ਕੀਤਾ ਜਾਵੇਗਾ। ਬਲੈਕ ਆਊਟ ਦੌਰਾਨ ਸਾਰੇ ਸ਼ਹਿਰ ਦੀ ਲਾਈਟ ਬੰਦ ਕਰ ਦਿੱਤੀ ਜਾਵੇਗੀ ਅਤੇ ਸ਼ਹਿਰ ਦੀ ਜਨਤਾ ਨੂੰ ਵੀ ਇਹ ਅਪੀਲ ਹੈ ਕਿ ਉਹ ਇਸ ਦੌਰਾਨ ਆਪਣੇ ਘਰਾਂ ਵਿੱਚ ਇਨਵਰਟਰ ਜਾਂ ਜਨਰੇਟਰ ਬੰਦ ਰੱਖਣ। ਜੇਕਰ ਉਹਨਾਂ ਕਿਸੇ ਵਜ੍ਹਾ ਇਹ ਚਾਲੂ ਰੱਖਣੇ ਹਨ ਤਾਂ ਉਹ ਆਪਣੀਆਂ ਲਾਈਟਾਂ ਇਸ ਢੰਗ ਨਾਲ ਚਲਾਉਣ ਕਿ ਉਹਨਾਂ ਦੀ ਰੌਸ਼ਨੀ ਖਿੜਕੀ ਜਾਂ ਦਰਵਾਜੇ ਤੋਂ ਬਾਹਰ ਨਾ ਜਾਵੇ। ਇਸ ਤੋਂ ਇਲਾਵਾ ਸੀਸੀਟੀਵੀ ਕੈਮਰਿਆਂ ਜਾਂ ਸੂਰਜੀ ਲਾਈਟਾਂ ਜੋ ਲਾਈਟ ਹਨੇਰਾ ਹੋਣ ਤੇ ਆਪਣੇ ਆਪ ਚਲਦੀ ਹੈ, ਨੂੰ ਵੀ ਇਸ ਸਮੇਂ ਦੌਰਾਨ ਬੰਦ ਕੀਤਾ ਜਾਵੇ, ਤਾਂ ਜੋ ਸ਼ਹਿਰ ਦੇ ਵਿੱਚ ਪੂਰੀ ਤਰ੍ਹਾਂ ਹਨੇਰਾ ਵਿਖਾਈ ਦੇਵੇ।
ਇਸ ਸਮੇਂ ਦੌਰਾਨ ਜੇਕਰ ਕੋਈ ਸੜਕ ਉੱਤੇ ਗੱਡੀ ਜਾ ਰਹੀ ਹੈ ਤਾਂ ਉਹ ਉਸ ਦੀਆਂ ਲਾਈਟਾਂ ਬੰਦ ਕਰਕੇ ਉਸ ਨੂੰ ਸੜਕ ਤੋਂ ਹੇਠਾਂ ਲਾਹ ਕੇ ਕੱਚੇ ਸਥਾਨ ਉੱਤੇ ਰੋਕ ਲਿਆ ਜਾਵੇ।
ਡਿਪਟੀ ਕਮਿਸ਼ਨਰ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਮੌਕ ਡਰਿੱਲ ਸਬੰਧੀ ਜ਼ਿਲ੍ਹੇ ਭਰ ਦੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਵੀ ਅਗਾਊਂ ਜਾਣਕਾਰੀ ਦਿੱਤੀ ਜਾਵੇ

Address

Bathinda

Website

Alerts

Be the first to know and let us send you an email when Sada Bathinda Sada Mann posts news and promotions. Your email address will not be used for any other purpose, and you can unsubscribe at any time.

Share