ਫੁੱਟਬਾਲ ਦੇ ਸ਼ੌਕੀਨ

  • Home
  • ਫੁੱਟਬਾਲ ਦੇ ਸ਼ੌਕੀਨ

ਫੁੱਟਬਾਲ ਦੇ ਸ਼ੌਕੀਨ Football Family

• ਸੱਜਣੋ ਪੇਸ਼ ਹੈ 2026 ਵਿਸ਼ਵ ਕੱਪ ਚ ਜੋ ਮੈਚ ਬਾਲ ਵਰਤੀ ਜਾਵੇਗੀ ਓਹਦੀ ਇੱਕ ਝਲਕ । #ਖੋਸਾ
03/10/2025

• ਸੱਜਣੋ ਪੇਸ਼ ਹੈ 2026 ਵਿਸ਼ਵ ਕੱਪ ਚ ਜੋ ਮੈਚ ਬਾਲ ਵਰਤੀ ਜਾਵੇਗੀ ਓਹਦੀ ਇੱਕ ਝਲਕ ।

#ਖੋਸਾ

ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ 🙏🙏— ਦਿਨ ਸ਼ਨੀਵਾਰ ਜਾਣੀ ਕੱਲ੍ਹ ਰਾਤ 10 ਵਜੇ , ਚੇਲਸੀ ਬਨਾਮ ਲਿਵਰਪੂਲ ਮੈਚ ਵਿੱਚ ਪਹਿਲੀ ਵਾਰ Watchalong ਕਰ...
03/10/2025

ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ 🙏🙏

— ਦਿਨ ਸ਼ਨੀਵਾਰ ਜਾਣੀ ਕੱਲ੍ਹ ਰਾਤ 10 ਵਜੇ , ਚੇਲਸੀ ਬਨਾਮ ਲਿਵਰਪੂਲ ਮੈਚ ਵਿੱਚ ਪਹਿਲੀ ਵਾਰ Watchalong ਕਰਾਂਗੇ ਬਾਈ ਤੇ ਨਾਲ ਹੋਣਗੇ Manpreet ਬਾਈ ਲਿਵਰਪੂਲ ਵੱਲੋਂ ਤੇ Harwin ਬਾਈ ਚੇਲਸੀ ਵੱਲੋਂ , ਬਾਈ ਜ਼ਰੂਰ ਜੁੜਿਓ ਕੁਮੈਂਟਾਂ ਵਿੱਚ ਜੁੜਕੇ ਸਾਥ ਦਿਓ 🙏

— ਕੋਸ਼ਿਸ਼ ਕਰਾਂਗੇ ਇਸੇ ਪੇਜ਼ ਤੇ ਹੀ ਲਾਈਵ ਹੋਈਏ ਪਰ ਪਿੱਛਲੀ ਵਾਰ ਮੇਰੀ ਕੀਤੀ ਕੋਸ਼ਿਸ਼ ਤੇ Copyright ਆ ਗਿਆ ਸੀ ਜਿਸ ਉੱਤੇ ਪੇਜ਼ Disable ਹੋਣ ਦਾ ਖਤਰਾ ਰਹਿੰਦਾ ਹੈ ਜੇ ਇਸ ਵਾਰ ਵੀ ਏਦਾੰ ਹੋਇਆ ਤਾਂ Youtube ਤੇ ਲਾਈਵ ਹੋਵਾਂਗੇ ।

— Youtube ਚੈਨਲ ਦਾ ਲਿੰਕ ਬਾਈ ਮੈਂ ਕਮੈਂਟਾਂ ਵਿੱਚ ਪਾ ਦਿੰਨਾ ਉਸਨੂੰ Subscribe ਕਰ ਲਿਓ ਤੇ ਜ਼ਰੂਰ ਜੁੜਿਓ ।

https://youtube.com/?si=BvV4LSgQlfISLXgJ

• ਧੰਨਵਾਦ 🙏

#ਦੀਪ

UCL FANTASY — ਚੈਂਪੀਅਨਜ਼ ਲੀਗ ਦੇ ਦੂਜੇ ਮੈਚ ਹਫਤੇ ਚ Karanvir Singh ਦੀ ਟੀਮ ਸਿਖ਼ਰ ਤੇ ਪਹੁੰਚ ਚੁੱਕੀ ਹੈ ਮੁੰਡਿਓ । ਹਾਲਾਂਕਿ ਫ਼ਰਕ ਥੋੜੇ ...
03/10/2025

UCL FANTASY

— ਚੈਂਪੀਅਨਜ਼ ਲੀਗ ਦੇ ਦੂਜੇ ਮੈਚ ਹਫਤੇ ਚ Karanvir Singh ਦੀ ਟੀਮ ਸਿਖ਼ਰ ਤੇ ਪਹੁੰਚ ਚੁੱਕੀ ਹੈ ਮੁੰਡਿਓ । ਹਾਲਾਂਕਿ ਫ਼ਰਕ ਥੋੜੇ ਥੋੜੇ ਅੰਕਾਂ ਦਾ ਹੀ ਹੈ ।

— ਗੋਪੁ ਦੀ ਟੀਮ " FC Jarahan " ਨੇ ਇਸ ਹਫ਼ਤੇ ਸਭ ਤੋਂ ਵੱਧ ਅੰਕ ਹਾਸਿਲ ਕੀਤੇ । 126 ਅੰਕ ਤੇ ਸਿਖਰ 5 ਵੱਲ ਕਦਮ ਵਧੋਣੇ ਸ਼ੁਰੂ ਕਰ ਦਿੱਤੇ ਨੇ ।

#ਖੋਸਾ

Roma ਬਨਾਮ Lille ਇੱਕ ਖ਼ਾਸ ਮੈਚ ਜਿੱਥੇ Lille ਨੇ 6ਵੇਂ ਮਿੰਟ ਚ ਹੀ ਇਟਲੀ ਦੀ ਟੀਮ ਨੂੰ ਪਿੱਛੇ ਕਰ ਦਿੱਤਾ ਸੀ ।— ਫਿਰ ਆਉਂਦਾ ਹੈ ਮੈਚ ਦਾ 86ਵਾ...
03/10/2025

Roma ਬਨਾਮ Lille

ਇੱਕ ਖ਼ਾਸ ਮੈਚ ਜਿੱਥੇ Lille ਨੇ 6ਵੇਂ ਮਿੰਟ ਚ ਹੀ ਇਟਲੀ ਦੀ ਟੀਮ ਨੂੰ ਪਿੱਛੇ ਕਰ ਦਿੱਤਾ ਸੀ ।

— ਫਿਰ ਆਉਂਦਾ ਹੈ ਮੈਚ ਦਾ 86ਵਾਂ ਮਿੰਟ ਜਿੱਥੇ ਇੱਕ ਪੇਨਲਟੀ ਤਿੰਨ ਵਾਰ ਲਈ ਜਾਂਦੀ ਹੈ ਤੇ ਗੋਲੀ ਕਮਾਲ ਦਾ ਪ੍ਰਦਰਸ਼ਨ ਦਿਖੋਂਦਾ ਹੋਇਆ ਤਿੰਨੋਂ ਵਾਰ ਰੋਕ ਲੈਂਦਾ ਹੈ । Özer ਦੀ ਕਮਾਲ ਦੀ Judgement ਤਿੰਨੋਂ ਵਾਰ ।

— ਅਸਟਨ ਵਿਲਾ, ਪੋਰਟੋ, ਰੀਅਲ ਬੇਟਿਸ ਨੇ ਵੀ ਆਪਣੇ ਮੈਚ ਜਿੱਤੇ ।

#ਖੋਸਾ

Oliver Glasner ਦੀ ਟੀਮ ਕਲੱਬ ਦੇ ਸਭ ਤੋਂ ਸੋਹਣੇ ਸਮੇਂ ਚੋਂ ਗੁਜ਼ਰ ਰਹੀ ਹੈ ।— 6 ਮਹੀਨੇ ਹੋ ਚੁੱਕੇ ਨੇ ਜਦੋਂ ਟੀਮ ਨੇ ਆਪਣਾ ਪਿਛਲਾ ਮੈਚ ਹਾਰਿਆ...
03/10/2025

Oliver Glasner ਦੀ ਟੀਮ ਕਲੱਬ ਦੇ ਸਭ ਤੋਂ ਸੋਹਣੇ ਸਮੇਂ ਚੋਂ ਗੁਜ਼ਰ ਰਹੀ ਹੈ ।

— 6 ਮਹੀਨੇ ਹੋ ਚੁੱਕੇ ਨੇ ਜਦੋਂ ਟੀਮ ਨੇ ਆਪਣਾ ਪਿਛਲਾ ਮੈਚ ਹਾਰਿਆ ਸੀ, ਕਾਨਫਰੰਸ ਲੀਗ ਦੀ ਸ਼ੁਰੂਵਾਤ ਵੀ ਸੋਹਣੀ ਕੀਤੀ ਹੈ ।

#ਖੋਸਾ

03/10/2025

Ronaldo R9 ਦੇ ਉਸ ਹੇਅਰ ਕੱਟ ਦੀ ਕਹਾਣੀ ❤️

#ਦੀਪ

Jurgen Klopp :- "ਮੈਂ ਆਪਣੀ ਜ਼ਿੰਦਗੀ ਵਿੱਚ ਕੁਝ ਵੀ ਨਹੀਂ ਖੁੰਝਾਇਆ, ਕਿਉਂਕਿ ਮੈਂ ਕਦੇ ਇਸ ਬਾਰੇ ਨਹੀਂ ਸੋਚਿਆ । 25 ਸਾਲਾਂ ਤੋਂ, ਮੈਂ ਦੋ ਵਾਰ...
02/10/2025

Jurgen Klopp :- "ਮੈਂ ਆਪਣੀ ਜ਼ਿੰਦਗੀ ਵਿੱਚ ਕੁਝ ਵੀ ਨਹੀਂ ਖੁੰਝਾਇਆ, ਕਿਉਂਕਿ ਮੈਂ ਕਦੇ ਇਸ ਬਾਰੇ ਨਹੀਂ ਸੋਚਿਆ । 25 ਸਾਲਾਂ ਤੋਂ, ਮੈਂ ਦੋ ਵਾਰ ਵਿਆਹਾਂ ਵਿੱਚ ਗਿਆ, ਇੱਕ ਮੇਰਾ ਸੀ, ਦੂਜਾ 2 ਮਹੀਨੇ ਪਹਿਲਾਂ ।

"25 ਸਾਲਾਂ ਵਿੱਚ, ਮੈਂ 4 ਵਾਰ ਸਿਨੇਮਾ ਗਿਆ, ਉਹ ਵੀ ਸਾਰੀ ਕੋਚਿੰਗ ਦੇ ਪਿੱਛਲੇ 8 ਹਫ਼ਤਿਆਂ ਵਿੱਚ ।

"ਇੱਕ ਕੋਚ ਦੇ ਤੌਰ 'ਤੇ, ਮੈਂ ਬਹੁਤ ਸਾਰੇ ਦੇਸ਼ਾਂ ਵਿੱਚ ਗਿਆ ਪਰ ਉਨ੍ਹਾਂ ਵਿੱਚੋਂ ਕੋਈ ਵੀ ਨਹੀਂ ਦੇਖਿਆ; ਮੈਂ ਸਿਰਫ਼ ਹੋਟਲ, ਸਟੇਡੀਅਮ ਅਤੇ ਸਿਖਲਾਈ ਦਾ ਮੈਦਾਨ ਦੇਖਿਆ..."

ਨਿੱਜੀ ਤੌਰ ਤੇ ਮੈਂ ਜਿੰਨਾ ਕ ਕਲੋਪ ਨੂੰ ਦੇਖਿਆ ਓਹਨੇ ਕਲੱਬਾਂ ਚ ਮੇਹਨਤ ਤਕਨੀਕ ਪੱਖੋਂ ਬਹੁਤ ਤਬਦੀਲੀਆਂ ਲਿਆਂਦੀਆਂ । ਜ਼ਰੂਰ ਟਰਾਫ਼ੀਆਂ ਪੱਖੋਂ ਉਹ ਪਿੱਛੇ ਹੈ ਅਤੇ ਰਹੇਗਾ ਵੀ ਪਰ ਉਹਦਾ ਨਾਂ ਬੋਲਦਾ । ਕਲੋਪ ਨੂੰ ਫੁੱਟਬਾਲ ਤੋਂ ਦੂਰ ਕਰਨਾ ਕਿਤੇ ਨਾ ਕਿਤੇ ਫੁੱਟਬਾਲ ਲਈ ਨਾ-ਇਨਸਾਫੀ ਹੈ, ਹਾਲਾਂਕਿ ਇਹ ਫੈਸਲਾ ਓਹਦਾ ਆਵਦਾ ਸੀ ।

— ਲਿਵਰਪੂਲ ਦੇ ਉਸ ਦੌਰ ਚ ਓਹ ਬਹੁਤ ਕੁਝ ਜਿੱਤ ਸਕਦਾ ਸੀ, ਇਹ ਚਿਣਗ ਲਿਵਰਪੂਲ ਵਾਸੀਆਂ ਦੇ ਦਿਲ ਚ ਸਦਾ ਖਣਕਦੀ ਰਹੇਗੀ ।

#ਖੋਸਾ

02/10/2025

ਦਿਵਾਲੀ ਦੀਆਂ ਸਫਾਈਆਂ ਚੱਲ ਰਹੀਆਂ ਦੇਰੀ ਨਾਲ ਵੀਡਿਓ ਪਾਉਣ ਲਈ ਮੁਆਫੀ 😂 । Barcelona 1- 2 PSG

#ਦੀਪ

ਵੀਰ ਮੇਰਿਆ ਬਸ ਐਨਾ ਕਹਿਣਾ ਤੈਨੂੰ ਕਿ ਸ਼ੌਕ ਨਾਲ ਕੰਮ ਕਰੀਦਾ ਤੇ ਫੋਟੋਆਂ ਉੱਪਰ ਮਿਹਨਤ ਕਰੀਦੀ ਆ । ਤੇ ਜਿਹੜੀ ਫੋਟੋ ਨੈੱਟ ਤੋਂ ਚੱਕੀ ਆ ਕਦੇ ਉਹਦੇ...
02/10/2025

ਵੀਰ ਮੇਰਿਆ ਬਸ ਐਨਾ ਕਹਿਣਾ ਤੈਨੂੰ ਕਿ ਸ਼ੌਕ ਨਾਲ ਕੰਮ ਕਰੀਦਾ ਤੇ ਫੋਟੋਆਂ ਉੱਪਰ ਮਿਹਨਤ ਕਰੀਦੀ ਆ । ਤੇ ਜਿਹੜੀ ਫੋਟੋ ਨੈੱਟ ਤੋਂ ਚੱਕੀ ਆ ਕਦੇ ਉਹਦੇ ਤੇ ਲੋਗੋ ਨੀ ਲਾਇਆ ਕਦੇ 🙏

— ਲੋਗੋ ਵਾਲੀ ਫੋਟੋ ਜੋ ਇਸ ਪੇਜ਼ ਤੇ ਪਾਈ ਆ ਵੀਰ ਮੇਰਿਆ ਕਿਤੇ ਹੋਰ ਮਿਲ ਜਾਵੇ ਤਾਂ ਆਕੇ ਕਹਿ ਦਈ , ਤਿੰਨ ਚਾਰ ਫੋਟੋਆਂ ਇਕੱਠੀਆਂ ਕਰਕੇ ਜੋੜਕੇ ਬਣਾਈ ਦੀ ਆ 🙏 ਤੇ ਜਿਹੜੀ ਇੱਕ ਫੋਟੋ ਪਾਈ ਦੀ ਆ ਉਹਦੇ ਉੱਤੇ ਸਕੋਰ ਜ਼ਰੂਰ ਜੋੜਦੇ ਆ ਤਾਂ ਲਾਈ ਦਾ ਲੋਗੋ । ਤੇ ਇੱਕ ਸਲਾਹ ਬਾਈ ਮਾੜੀ ਚੀਜ਼ ਲੱਭਣ ਨਾਲੋਂ ਕੁਝ ਚੰਗਾ ਦੇਖ ਲਿਆ ਕਰੋ ਪੇਜ਼ ਤੇ ਬਹੁਤ ਮਿਲ ਜਾਊ 🙏

#ਦੀਪ

• ਬਾਯਰ੍ਨ ਵਾਲੇ Rummenigge ਨੇ ਨਿਊ ਕੈਸਲ ਵਾਲਿਆਂ ਨੂੰ ਮੂਰਖ (Idiots) ਕਿਹਾ ਕਿ ਉਹਨਾਂ ਨੇ Stuttgart ਦੇ Waltemade ਤੇ £69m ਖ਼ਰਚ ਕੀਤਾ ...
02/10/2025

• ਬਾਯਰ੍ਨ ਵਾਲੇ Rummenigge ਨੇ ਨਿਊ ਕੈਸਲ ਵਾਲਿਆਂ ਨੂੰ ਮੂਰਖ (Idiots) ਕਿਹਾ ਕਿ ਉਹਨਾਂ ਨੇ Stuttgart ਦੇ Waltemade ਤੇ £69m ਖ਼ਰਚ ਕੀਤਾ ।

— ਓਹ ਖ਼ਿਡਾਰੀ ਜਿਹਨੂੰ ਅਸੀਂ ਪਹਿਲੀਆਂ ਚ ਹੀ ਅਸਵੀਕਾਰ ਕਰ ਦਿੱਤਾ ਸੀ ।

— ਪਰ ਆਪਣੀ ਪੀੜ੍ਹੀ ਥੱਲੇ ਨੀ ਸੋਟਾ ਮਾਰਦੇ ਜਿਹਨਾਂ ਨੇ €70m ਡਿਆਜ਼ ਤੇ ਖਰਚ ਕਰਤਾ ਅਤੇ ਸਭ ਤੋਂ ਵੱਧ ਲੋਨ ਵਾਲੇ ਪੈਸੇ ਭਰੇ ਜੈਕਸਨ ਲਈ ।

— ਓਧਰ ਕਹਿਣੀ ਕਰਨੀ ਦੇ ਉਲਟ 6 ਫੁੱਟ 6 ਇੰਚ ਦੇ Waltemade ਨੇ ਹੁਣ ਤੱਕ ਹਰ ਪਾਸੇ ਆਪਣੀ ਛਾਪ ਛੱਡੀ ਹੈ ਤੇ ਮੈਨੂੰ ਲਗਦਾ ਸੀਜ਼ਨ ਵੀ ਵਧੀਆ ਕੱਢੂ ।

#ਖੋਸਾ

• Rasmus Hojlund ਦੇ ਗੋਲ De Bruyne ਦੇ ਦੋ ਅਸਿਸਟ 🔥 #ਦੀਪ
02/10/2025

• Rasmus Hojlund ਦੇ ਗੋਲ De Bruyne ਦੇ ਦੋ ਅਸਿਸਟ 🔥

#ਦੀਪ

ਮੈਚ ਦੇ ਅਖੀਰ ਤੱਕ ਤਿੰਨ ਅੰਕ ਸੂਲੀ ਤੇ ਲਟਕੇ ਰਹੇ ਆਰਸੇਨਲ ਵਾਲਿਆਂ ਦੇ ਪਰ ਲੈ ਹੀ ਗਏ ਗੱਡੀ ਪਾਰ 🔥🔥- Saka ਦਾ ਪਹਿਲਾ UCL ਗੋਲ । #ਦੀਪ
01/10/2025

ਮੈਚ ਦੇ ਅਖੀਰ ਤੱਕ ਤਿੰਨ ਅੰਕ ਸੂਲੀ ਤੇ ਲਟਕੇ ਰਹੇ ਆਰਸੇਨਲ ਵਾਲਿਆਂ ਦੇ ਪਰ ਲੈ ਹੀ ਗਏ ਗੱਡੀ ਪਾਰ 🔥🔥

- Saka ਦਾ ਪਹਿਲਾ UCL ਗੋਲ ।

#ਦੀਪ

Address


Alerts

Be the first to know and let us send you an email when ਫੁੱਟਬਾਲ ਦੇ ਸ਼ੌਕੀਨ posts news and promotions. Your email address will not be used for any other purpose, and you can unsubscribe at any time.

Contact The Business

Send a message to ਫੁੱਟਬਾਲ ਦੇ ਸ਼ੌਕੀਨ:

  • Want your business to be the top-listed Media Company?

Share