09/10/2025
ਸਮਝ ਨਹੀਂ ਆਉਂਦੀ ਹੋ ਕੀ ਰਿਹਾl ਰਾਜਵੀਰ ਜਵੰਧਾ ਵਾਲਾ ਦੁੱਖ ਝੱਲਣਾ ਔਖਾ ਕਿ ਹੁਣ ਮਸ਼ਹੂਰ ਬਾਡੀ ਬਿਲਡਰ ਤੇ ਅਦਾਕਾਰ ਵਰਿੰਦਰ ਘੁੰਮਣ ਦੀ ਮੌਤ ਦਾ ਖ਼ਬਰ ਆ ਗਈ ਹੈl ਕਈ ਪੰਜਾਬੀ ਫ਼ਿਲਮਾਂ ‘ਚ ਕੰਮ ਕਰਨ ਵਾਲੇ ਵਰਿੰਦਰ ਘੁੰਮਣ ਨੇ 27 ਵਾਲੀ ਚੋਣ ਲੜਨ ਦਾ ਐਲਾਨ ਕੀਤਾ ਸੀl
ਕੱਲ੍ਹ ਮਸ਼ਹੂਰ ਅਲਗੋਜ਼ਾਵਾਦਕ ਕਰਮਜੀਤ ਸਿੰਘ ਬੱਗਾ ਤੁਰ ਗਿਆ, ਅੱਜ ਸਵੇਰੇ ਗਾਇਕ ਗੁਰਮੀਤ ਮਾਨ ਦੇ ਤੁਰ ਜਾਣ ਦੀ ਖ਼ਬਰ ਆ ਗਈl
ਇਸ ਵਰ੍ਹੇ ਜਸਵਿੰਦਰ ਭੱਲਾ, ਚਰਨਜੀਤ ਆਹੂਜਾ ਸਾਹਿਬ ਤੇ ਪਤਾ ਨਹੀਂ ਕਿੰਨੇ ਹੋਰ ਹੀਰੇ ਤੁਰ ਗਏl
ਘੁੰਮਣ ਬਾਈ ਨੌਜਵਾਨਾਂ ਨੂੰ ਸੇਧ ਦੇਣ ਵਾਲਾ ਸੀl ਦਰਸ਼ਨੀ ਸਰੀਰ ਵਾਲਾ, ਕੀ ਕਹੀਏ, ਕੀ ਕਰੀਏ,,,!
ਅਲਵਿਦਾ ਬਾਈl🙏