Awakeing Articles & News

  • Home
  • Awakeing Articles & News

Awakeing Articles & News This page shows all scheme or news of punjab government.

---ਯੁੱਧ ਨਸ਼ਿਆਂ ਵਿਰੁੱਧ---*ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ 'ਯੁੱਧ ਨਸ਼ਿਆਂ ਵਿਰੁੱਧ' ਤਹਿਤ 7 ਨਸ਼ਾ ਤਸਕਰ ਗ੍ਰਿਫ਼ਤਾਰ* -ਜ਼ਿਲ੍ਹਾ ਪੁ...
01/03/2025

---ਯੁੱਧ ਨਸ਼ਿਆਂ ਵਿਰੁੱਧ---

*ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ 'ਯੁੱਧ ਨਸ਼ਿਆਂ ਵਿਰੁੱਧ' ਤਹਿਤ 7 ਨਸ਼ਾ ਤਸਕਰ ਗ੍ਰਿਫ਼ਤਾਰ*

-ਜ਼ਿਲ੍ਹਾ ਪੁਲਿਸ ਨੇ ਏ.ਡੀ.ਜੀ.ਪੀ ਏ,.ਐਸ.ਰਾਏ ਦੀ ਨਿਗਰਾਨੀ ਹੇਠ ਚਲਾਇਆ ਅਪਰੇਸ਼ਨ

ਨਵਾਂਸ਼ਹਿਰ, 1 ਮਾਰਚ :
ਡਾਇਰੈਕਟਰ ਜਨਰਲ ਪੁਲਿਸ ਪੰਜਾਬ ਦੇ ਦਿਸ਼ਾ- ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪੁਲਿਸ ਵੱਲੋਂ ਏ.ਡੀ.ਜੀ.ਪੀ ਟ੍ਰੈਫਿਕ ਪੰਜਾਬ ਏ.ਐਸ.ਰਾਏ ਦੀ ਨਿਗਰਾਨੀ ਹੇਠ ਅੱਜ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ/ਕਸਬਿਆ ਵਿਚ ਨਸ਼ਿਆ ਦਾ ਖ਼ਾਤਮਾ ਕਰਨ ਲਈ "ਯੁੱਧ ਨਸ਼ਿਆਂ ਵਿਰੱਧ" ਤਹਿਤ ਅਪਰੇਸ਼ਨ ਚਲਾਇਆ ਗਿਆ। ਇਹ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਕਪਤਾਨ ਡਾਕਟਰ ਮਹਿਤਾਬ ਸਿੰਘ ਨੇ ਦੱਸਿਆ ਕਿ ਇਸ ਅਪਰੇਸ਼ਨ ਵਿਚ 2 ਐਸ.ਪੀਜ਼, 5 ਡੀ.ਐਸ.ਪੀਜ਼ ਸਮੇਤ 169 ਪੁਲਿਸ ਕਰਮਚਾਰੀਆਂ ਦੀਆਂ ਵੱਖ-ਵੱਖ ਪੁਲਿਸ ਪਾਰਟੀਆਂ ਬਣਾ ਕੇ ਜ਼ਿਲ੍ਹੇ ਦੇ ਡਰੱਗ ਹੌਟਸਪੋਟ ਪਿੰਡਾਂ/ਵਾਰਡਾਂ ਦੇ ਸ਼ੱਕੀ ਵਿਅਕਤੀਆਂ ਦੇ ਘਰਾਂ ਨੂੰ ਘੇਰਾਬੰਦੀ ਅਤੇ ਨਾਕਾਬੰਦੀ ਕਰਕੇ ਸਰਚ ਕੀਤੀ ਗਈ ਅਤੇ ਵਿਸ਼ੇਸ਼ ਤੌਰ 'ਤੇ ਨਸ਼ਾ ਤਸਕਰੀ ਦੇ ਧੰਦੇ ਵਿਚ ਸ਼ਾਮਲ ਰਹੇ ਵਿਅਕਤੀਆਂ ਦੀ ਚੈਕਿੰਗ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਇਸ ਦੌਰਾਨ ਸੱਤ ਮੁਕਦਮੇ ਦਰਜ ਕਰਕੇ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 46 ਗ੍ਰਾਮ ਹੈਰੋਇੰਨ ਤੇ 80 ਨਸ਼ੀਲੀਆਂ ਗੋਲ਼ੀਆਂ ਬਰਾਮਦ ਕੀਤੀਆਂ ਗਈਆਂ ਹਨ।

ਉਹਨਾਂ ਦੱਸਿਆ ਕਿ ਇਸ ਅਪਰੇਸ਼ਨ ਦਾ ਮੁੱਖ ਉਦੇਸ਼ ਜ਼ਿਲ੍ਹੇ ਵਿਚੋਂ ਨਸ਼ਾ ਤਸਕਰਾ ਨੂੰ ਕਾਬੂ ਕਰਨਾ, ਨਸ਼ਾ ਵੇਚਣ ਵਾਲੇ ਵਿਅਕਤੀਆਂ ਤੇ ਦਬਾਓ ਬਣਾਈ ਰੱਖਣਾ, ਉਨ੍ਹਾਂ ਦੀਆਂ ਮੋਜੂਦਾ ਗਤੀਵਿਧੀਆਂ "ਤੇ ਨਿਗਰਾਨੀ ਰੱਖਣਾ, ਨਸ਼ੇ ਦੀ ਸਪਲਾਈ ਚੈਨ ਨੂੰ ਤੋੜਨਾ, ਨਸ਼ੇ ਦਾ ਸੇਵਨ ਕਰਨ ਵਾਲੇ ਵਿਅਕਤੀਆਂ ਬਾਰੇ ਪਤਾ ਲਗਾ ਕੇ ਉਨ੍ਹਾਂ ਦਾ ਮੁੜ-ਵਸੇਬਾ ਕਰਨਾ ਅਤੇ ਆਮ ਪਬਲਿਕ ਵਿਚ ਪੁਲਿਸ ਪ੍ਰਤੀ ਵਿਸ਼ਵਾਸ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ 'ਯੁੱਧ ਨਸ਼ਿਆ ਵਿਰੱਧ' ਤਹਿਤ ਨਸ਼ਿਆਂ ਦਾ ਖ਼ਾਤਮਾ ਕਰਨ ਲਈ ਤੱਤਪਰ ਹੈ। ਉਨ੍ਹਾਂ ਇਸ ਮੁਹਿੰਮ ਵਿਚ ਪਬਲਿਕ ਨੂੰ ਪੁਲਿਸ ਦਾ ਸਹਿਯੋਗ ਦੇਣ ਲਈ ਅਪੀਲ ਕੀਤੀ।

ਫੋਟੋ ਕੈਪਸਨਾਂ :

- 'ਯੁੱਧ ਨਸ਼ਿਆ ਵਿਰੁੱਧ' ਮੁਹਿੰਮ ਤਹਿਤ ਅਪਰੇਸ਼ਨ ਦੀ ਅਗਵਾਈ ਕਰਦੇ ਹੋਏ ਏ.ਡੀ.ਜੀ.ਪੀ ਟ੍ਰੈਫਿਕ ਪੰਜਾਬ ਏ,.ਐਸ.ਰਾਏ। ਨਾਲ ਹਨ ਐਸ.ਐਸ.ਪੀ ਡਾ. ਮਹਿਤਾਬ ਸਿੰਘ ਤੇ ਹੋਰ ਅਧਿਕਾਰੀ‌

-ਸਰਚ ਅਪਰੇਸ਼ਨ ਦੇ ਵੱਖ-ਵੱਖ ਦ੍ਰਿਸ਼।

09/07/2023

ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਸ਼ਹੀਦ ਭਗਤ ਸਿੰਘ ਨਗਰ
-ਦਰਿਆਵਾਂ ਅਤੇ ‌ ਨਦੀਆਂ ਸਮੇਤ ਨੀਵੇਂ ਇਲਾਕਿਆਂ ਵਿੱਚ ਜਾਣ ਤੋਂ ਗੁਰੇਜ਼ ਕੀਤਾ ਜਾਵੇ - ਡਿਪਟੀ ਕਮਿਸ਼ਨਰ ਐਨ.ਪੀ.ਐਸ ਰੰਧਾਵਾ
ਨਵਾਂਸ਼ਹਿਰ, 9 ਜੁਲਾਈ
ਡਿਪਟੀ ਕਮਿਸ਼ਨਰ ਨਵਜੋਤਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਵਿਚ ਮੀਂਹ ਪੈਣ ਦੇ ਕਾਰਨ ਰੋਪੜ ਹੈਡਵਰਕਸ ਤੋਂ ਮਿਲੀ ਸੂਚਨਾ ਦੇ ਅਨੁਸਾਰ ਰਾਤ 11 ਵਜੇ ਤੱਕ 35000 ਸੀ.ਐਸ ਦੇ ਕਰੀਬ ਪਾਣੀ ਛੱਡਿਆ ਗਿਆ ਸੀ। ਉਨ੍ਹਾਂ ਕਿਹਾ ਕਿ ਲਗਾਤਾਰ ਹੋ ਰਹੀ ਬਾਰਿਸ਼ ਦੇ ਕਾਰਨ ਹੁਣ ਇਹ ਪਾਣੀ 50000 ਸੀ.ਐਸ ਤੱਕ ਛੱਡੇ ਜਾਣ ਦੀ ਸੰਭਾਵਨਾ ਹੈ, ਜੋ ਕਿਉਂਕਿ 50000 ਤੋਂ 140000 ਸੀ.ਐਸ ਵਿਚਕਾਰ ਆਉਂਦਾ ਹੈ ਅਤੇ ਇਹ ਲੋਅ ਫਲੱਡ ਦੇ ਹਾਲਾਤਾਂ ਅਧੀਨ ਆਉਂਦਾ ਹੈ। ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਰੋਪੜ ਹੈਡ ਵਰਕ ਤੋਂ ਪਾਣੀ ਛੱਡਣ ਨਾਲ ਕਿਸੇ ਵੀ ਸਮੇਂ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਉੱਚਾ ਹੋ ਸਕਦਾ ਹੈ, ਇਸ ਲਈ ਦਰਿਆਵਾਂ ਅਤੇ ਨਦੀਆਂ ਦੇ ਨੇੜੇ ਰਹਿਣ ਵਾਲੇ ਪਿੰਡ ਵਾਸੀ ਇਹਨਾਂ ਵਿੱਚ ਬਿਲਕੁਲ ਨਾ ਜਾਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ’ਤੇ ਸਥਾਪਿਤ ਕੀਤੇ ਗਏ ਫਲੱਡ ਕੰਟਰੋਲ ਰੂਮ ਦਾ ਨੰਬਰ 01823-220645 ਹੈ। ਇਸੇ ਤਰ੍ਹਾਂ ਤਰ੍ਹਾਂ ਤਹਿਸੀਲ ਪੱਧਰ ’ਤੇ ਸਥਾਪਿਤ ਕੀਤੇ ਕੰਟਰੋਲ ਰੂਮਾਂ ਵਿੱਚ ਤਹਿਸੀਲ ਬਲਾਚੌਰ ਦਾ 01885-220075 ਅਤੇ ਤਹਿਸੀਲ ਬੰਗਾ ਦਾ 01823-264666 ਹੈ। ਉਨ੍ਹਾਂ ਕਿਹਾ ਕਿ ਹੜ੍ਹਾਂ ਨਾਲ ਸਬੰਧਤ ਕੋਈ ਵੀ ਜਾਣਕਾਰੀ ਸਾਂਝੀ ਕਰਨ ਜਾਂ ਸੂਚਨਾ ਦੇਣ ਲਈ ਇਨ੍ਹਾਂ ਕੰਟਰੋਲ ਰੂਮ ਨੰਬਰਾਂ ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਹੜ੍ਹਾਂ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਹੱਲ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ।

23/10/2022

Wishing you very Happy Diwali

---- ਜਿਲ੍ਹਾ ਪ੍ਰਸਾਸਨ ਵੱਲੋਂ 2 ਅਕਤੂਬਰ ਨੂੰ  ਜਿਲ੍ਹਾ ਪਠਾਨਕੋਟ ਅੰਦਰ ਡਰਾਈ ਡੇ ਕੀਤਾ ਘੋਸਿਤਪਠਾਨਕੋਟ, 1 ਅਕਤੂਬਰ 2022----ਸ. ਹਰਬੀਰ ਸਿੰਘ ਆਈ...
01/10/2022

---- ਜਿਲ੍ਹਾ ਪ੍ਰਸਾਸਨ ਵੱਲੋਂ 2 ਅਕਤੂਬਰ ਨੂੰ ਜਿਲ੍ਹਾ ਪਠਾਨਕੋਟ ਅੰਦਰ ਡਰਾਈ ਡੇ ਕੀਤਾ ਘੋਸਿਤ

ਪਠਾਨਕੋਟ, 1 ਅਕਤੂਬਰ 2022----ਸ. ਹਰਬੀਰ ਸਿੰਘ ਆਈ.ਏ.ਐਸ. ਜਿਲ੍ਹਾ ਮੈਜਿਸਟਰੇਟ ਪਠਾਨਕੋਟ ਇੱਕ ਹੁਕਮ ਜਾਰੀ ਕਰਦਿਆਂ ਕਿਹਾ ਕਿ ਜਿਲ੍ਹਾ ਪਠਾਨਕੋਟ ਅੰਦਰ ਗਾਂਧੀ ਜੈਯੰਤੀ ਦੇ ਮੋਕੇ ਤੇ 2 ਅਕਤੂਬਰ ਸਵੇਰੇ 7 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਡਰਾਈ ਡੇ ਘੋਸਿਤ ਕਰਦਾ ਹਾਂ। ਉਨ੍ਹਾਂ ਕਿਹਾ ਕਿ ਉਪਰੋਕਤ ਪਾਬੰਦੀ ਦੋਰਾਨ ਜਿਲ੍ਹਾ ਪਠਾਨਕੋਟ ਦੀ ਹਦੂਦ ਅੰਦਰ ਕਿਸੇ ਵੀ ਸਰਾਬ ਦੇ ਠੇਕੇ (ਦੇਸੀ ਅਤੇ ਅੰਗਰੇਜੀ), ਹੋਟਲ, ਦੁਕਾਨ, ਰੈਸਟੋਰੈਂਟ , ਕਲੱਬ, ਬੀਅਰ ਬਾਰ, ਅਹਾਤੇ, ਜਿੱਥੇ ਸਰਾਬ ਵੇਚਣ ਤੇ ਪੀਣ ਦੀ ਕਾਨੂੰਨੀ ਇਜਾਜਤ ਹੈ ਜਾਂ ਹੋਰ ਜਨਤਕ ਥਾਵਾਂ ਆਦਿ ਤੇ ਸਰਾਬ ਦੀ ਵਿਕਰੀ ਕਰਨ , ਪੀਣ /ਪਿਲਾਉਂਣ ਅਤੇ ਸਟੋਰ ਕਰਨ ਤੇ ਮੁਕੰਮਲ ਪਾਬੰਦੀ ਲਗਾਉਂਦਾ ਹਾਂ।

-------ਪਠਾਨਕੋਟ ਪੁਲਿਸ ਨੇ ਕੀਤਾ ਕਰੋੜਾਂ ਰੁਪਏ ਦਾ ਨਸ਼ੀਲੇ ਪਦਾਰਥ ਨੂੰ ਨਸ਼ਟ।-------ਜ਼ਿਲ੍ਹਾ ਨਸ਼ਾ ਨਿਪਟਾਰਾ ਕਮੇਟੀ ਦੀ ਹਾਜ਼ਰੀ ਵਿੱਚ ਨਸ਼ਿਆ...
01/10/2022

-------ਪਠਾਨਕੋਟ ਪੁਲਿਸ ਨੇ ਕੀਤਾ ਕਰੋੜਾਂ ਰੁਪਏ ਦਾ ਨਸ਼ੀਲੇ ਪਦਾਰਥ ਨੂੰ ਨਸ਼ਟ।
-------ਜ਼ਿਲ੍ਹਾ ਨਸ਼ਾ ਨਿਪਟਾਰਾ ਕਮੇਟੀ ਦੀ ਹਾਜ਼ਰੀ ਵਿੱਚ ਨਸ਼ਿਆਂ ਦਾ ਨਿਪਟਾਰਾ ਕੀਤਾ ਗਿਆ ਹੈ।
------ਜੰਮੂ-ਕਸ਼ਮੀਰ ਤੋ ਆਉਣ ਵਾਲੇ ਨਸ਼ੇ ਦਾ ਮੁਕੰਮਲ ਖਾਤਮਾ ਕੀਤਾ ਜਾਵੇਗਾ-ਐੱਸਐੱਸਪੀ ਪਠਾਨਕੋਟ

ਪਠਾਨਕੋਟ, 1 ਅਕਤੂਬਰ 2022------ਪਠਾਨਕੋਟ ਪੁਲਿਸ ਨੇ ਸ਼ੁੱਕਰਵਾਰ ਨੂੰ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਵੱਲੋਂ ਐਨ.ਡੀ.ਪੀ.ਐਸ ਐਕਟ ਤਹਿਤ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ ਹੈ।
ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਅੰਮ੍ਰਿਤਸਰ ਵਿੱਚ ਖੰਨਾ ਪੇਪਰ ਮਿੱਲ ਦੇ ਇਨਸੀਨੇਟਰਾਂ ਵਿੱਚ ਅੱਗ ਲਗਾ ਕੇ ਨਸ਼ਟ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੇਸ ਜਾਇਦਾਦ ਨੂੰ ਨਸ਼ਟ ਕਰਨ ਲਈ ਅਦਾਲਤਾਂ ਤੋਂ ਇਜਾਜ਼ਤ ਲੈ ਕੇ ਸਖ਼ਤ ਪ੍ਰੋਟੋਕੋਲ ਦੀ ਪਾਲਣਾ ਕੀਤੀ ਗਈ ਹੈ। ਜ਼ਿਲ੍ਹਾ ਪਠਾਨਕੋਟ ਵਿੱਚ ਐਨਡੀਪੀਐਸ ਐਕਟ ਦੇ 56 ਕੇਸਾਂ ਵਿੱਚ ਜ਼ਬਤ ਕੀਤੀ ਗਈ ਕੇਸ ਜਾਇਦਾਦ ਦਾ ਨਿਪਟਾਰਾ ਕਮੇਟੀ ਮੈਂਬਰਾਂ ਸਮੇਤ ਐਸਪੀ ਇਨਵੈਸਟੀਗੇਸ਼ਨ ਹਰਪਾਲ ਸਿੰਘ ਅਤੇ ਡੀਐਸਪੀ ਲਖਵਿੰਦਰ ਸਿੰਘ ਰੰਧਾਵਾ ਦੀ ਹਾਜ਼ਰੀ ਵਿੱਚ ਕੀਤਾ ਗਿਆ ਹੈ।
ਸਾਰੇ ਨਸ਼ੀਲੇ ਪਦਾਰਥਾਂ ਦਾ ਅਸਲ ਵਿੱਚ ਕਮੇਟੀ ਦੁਆਰਾ ਨਿਰੀਖਣ ਅਤੇ ਵਜ਼ਨ ਕੀਤਾ ਗਿਆ ਸੀ। ਸਾਰੀ ਪ੍ਰਕਿਰਿਆ ਦੀ ਵੀਡੀਓ ਗ੍ਰਾਫੀ ਕੀਤੀ ਗਈ ਅਤੇ ਡਰੱਗ ਨਿਪਟਾਰਾ ਕਮੇਟੀ ਦੀ ਨਿਗਰਾਨੀ ਹੇਠ ਕੀਤੀ ਗਈ ਹੈ। ਕਮੇਟੀ ਨੇ ਇਸ ਹੱਦ ਤੱਕ ਨਸ਼ਟ ਕਰਨ ਦੀ ਪ੍ਰਕਿਰਿਆ ਦੀ ਨਿਗਰਾਨੀ ਕੀਤੀ ਕਿ ਇਹ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥ ਬਾਜ਼ਾਰ ਵਿੱਚ ਮੁੜ ਪ੍ਰਚਲਿਤ ਨਾ ਕੀਤੇ ਜਾ ਸਕਣ। ਇਹਨਾਂ ਨਸ਼ੀਲੇ ਪਦਾਰਥਾਂ ਦੇ ਨਿਪਟਾਰੇ ਨਾਲ ਯਕੀਨੀ ਤੌਰ 'ਤੇ ਬਾਜ਼ਾਰ ਵਿਚ ਇਨ੍ਹਾਂ ਦਵਾਈਆਂ ਦੀ ਉਪਲਬਧਤਾ ਘਟੇਗੀ।
ਐਸਐਸਪੀ ਨੇ ਦੱਸਿਆ ਕਿ ਨਸ਼ਟ ਕੀਤੇ ਗਏ ਨਸ਼ੀਲੇ ਪਦਾਰਥਾਂ ਵਿੱਚ 1.295 ਕਿਲੋ ਚਰਸ, 882 ਕਿਲੋ 330 ਗ੍ਰਾਮ ਭੁੱਕੀ ਅਤੇ 19 ਕਿਲੋਗ੍ਰਾਮ , 215 ਗ੍ਰਾਮ ਨਸ਼ੀਲਾ ਪਾਊਡਰ, 54 ਗ੍ਰਾਮ ਹੈਰੋਇਨ, ਅਤੇ 100 ਕੈਪਸੂਲ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਮਾਨ ਜੀ ਅਤੇ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਸਪੱਸ਼ਟ ਹਦਾਇਤਾਂ ਦਿੱਤੀਆਂ ਹਨ ਕਿ ਜਦੋਂ ਤੱਕ ਨਸ਼ਿਆਂ ਦਾ ਪੂਰੀ ਤਰ੍ਹਾਂ ਸਫਾਇਆ ਨਹੀਂ ਹੋ ਜਾਂਦਾ ਉਦੋਂ ਤੱਕ ਇਹ ਜੰਗ ਜਾਰੀ ਰੱਖੀ ਜਾਵੇ। ਉਹਨਾਂ ਕਿਹਾ ਕਿ ਜੰਮੂ-ਕਸ਼ਮੀਰ ਨਾਲ ਜੁੜਦੀਆਂ ਸੜਕਾਂ 'ਤੇ ਵਿਸ਼ੇਸ਼ ਚੈਕਿੰਗ ਪੁਆਇੰਟ ਬਣਾਏ ਗਏ ਹਨ ਤਾਂ ਜੋ ਸੂਬੇ 'ਚ ਨਸ਼ੀਲੇ ਪਦਾਰਥਾਂ ਨੂੰ ਧਕੇਲਣ ਦੀਆ ਨਸ਼ਾ ਤਸਕਰਾਂ ਦੀਆਂ ਕੋਸ਼ਿਸ਼ਾਂ ਨੂੰ ਪੂਰੀ ਤਰਾਂ ਨਾਕਾਮ ਕੀਤਾ ਜਾ ਸਕੇ।
ਪਿਛਲੇ 2 ਮਹੀਨਿਆਂ ਤੋਂ ਪਠਾਨਕੋਟ ਪੁਲਿਸ ਜੰਮੂ-ਕਸ਼ਮੀਰ ਤੋਂ ਪੰਜਾਬ ਵਿੱਚ ਆ ਰਹੀ ਨਸ਼ਿਆਂ ਦੀ ਸਪਲਾਈ ਚੇਨ ਨੂੰ ਕੱਟਣ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ। ਪਠਾਨਕੋਟ ਪੁਲਿਸ ਨੇ 63 ਮੁਕੱਦਮੇ ਦਰਜ ਕਰਕੇ 96 ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਕੋਲੋਂ 555.60 ਕਿਲੋ ਭੁੱਕੀ, 3.57 ਕਿੱਲੋਗ੍ਰਾਮ, ਹੈਰੋਇਨ 453 ਗ੍ਰਾਮ, ਨਸ਼ੀਲਾ ਪਾਊਡਰ 185 ਗ੍ਰਾਮ, ਅਫ਼ੀਮ 40 ਗ੍ਰਾਮ ਅਤੇ ਨਸ਼ੀਲੇ ਕੈਪਸੂਲ 100 ਅਤੇ 06 ਕਾਰ ਸਵਾਰ ਦੋ ਟਰੱਕ ਅਤੇ 1000 ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ ।

ਉਹਨਾਂ ਨੇ ਕਿਹਾ ਕਿ ਉਹ ਇਸ ਮੌਕੇ ਨੂੰ ਲੈ ਕੇ ਇਸ ਜੰਗ ਵਿੱਚ ਆਪਣੇ ਇਰਾਦੇ ਦੀ ਪੁਸ਼ਟੀ ਕਰਨਾ ਚਾਹੁੰਦੇ ਹਨ ਅਤੇ ਨਸ਼ਿਆਂ ਦੇ ਕਾਰੋਬਾਰ ਨਾਲ ਸਬੰਧਤ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਵਿਅਕਤੀ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਡਿਪਟੀ ਕਮਿਸ਼ਨਰ ਨੇ ਕੌਮਾਂਤਰੀ ਬਜ਼ੁਰਗ ਵਿਅਕਤੀ ਦਿਵਸ ਤੇ ਬਜ਼ੁਰਗ ਸੀਨੀਅਰ ਵੋਟਰਾਂ ਨੂੰ ਦਿੱਤੀ ਵਧਾਈ ਪਠਾਨਕੋਟ, 1 ਅਕਤੂਬਰ, 2022 ------ਸ਼੍ਰੀ ਹਰਬੀ...
01/10/2022

ਡਿਪਟੀ ਕਮਿਸ਼ਨਰ ਨੇ ਕੌਮਾਂਤਰੀ ਬਜ਼ੁਰਗ ਵਿਅਕਤੀ ਦਿਵਸ ਤੇ ਬਜ਼ੁਰਗ ਸੀਨੀਅਰ ਵੋਟਰਾਂ ਨੂੰ ਦਿੱਤੀ ਵਧਾਈ

ਪਠਾਨਕੋਟ, 1 ਅਕਤੂਬਰ, 2022 ------ਸ਼੍ਰੀ ਹਰਬੀਰ ਸਿੰਘ, ਆਈ.ਏ.ਐਸ.ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ, ਪਠਾਨਕੋਟ ਨੇ ਇੱਕ ਪ੍ਰੈਸ ਬਿਆਨ ਰਾਹੀਂ ਦੱਸਿਆ ਹੈ ਕਿ ਮਾਨਯੋਗ ਮੁੱਖ ਚੋਣ ਅਫ਼ਸਰ ਪੰਜਾਬ ਚੰਡੀਗੜ ਜੀ ਦੀਆਂ ਹਦਾਇਤਾ ਦੀ ਪਾਲਣਾ ਹਿੱਤ ਅੱਜ 01.ਅਕਤੂਬਰ.2022 ਨੂੰ ਕੌਮਾਂਤਰੀ ਬਜੁਰਗ ਵਿਅਕਤੀ ਦਿਵਸ ਉਪੱਰ ਇਕ ਸ਼ਤਾਬਦੀ ਪਾਰ ਕਰ ਚੁੱਕੇ ਅਜਿਹੇ ਬਜੁਰਗ ਸੀਨੀਅਰ ਵੋਟਰ ਜਿੰਨਾ ਦੀ ਉਮਰ 100 ਸਾਲ ਜਾ ਇਸ ਤੋਂ ਉਪੱਰ ਹੋ ਚੁੱਕੀ ਹੈ ਉਹਨਾ ਨੂੰ ਵਧਾਈ ਦਿੱਤੀ ਗਈ ।
ਇਸ ਮੋਕੇ ਤੇ ਮਾਨਯੋਗ ਭਾਰਤ ਚੋਣ ਕਮਿਸ਼ਨਰ ਨਵੀ ਦਿਲੀ ਸ੍ਰੀ ਰਜੀਵ ਕੁਮਾਰ ਜੀ ਵਲੋ ਸਮੁੱਚੇ ਸੀਨੀਅਰ, ਵਿਕਲਾਂਗ ਅਤੇ ਦਿਵਿਆਂਗ ਵੋਟਰਾਂ ਦੇ ਨਾਮ ਸੰਦੇਸ਼ ਜਾਰੀ ਕਰਦੇ ਹੋਏ ਉਨਾਂ ਵਲੋਂ ਲੰਘੀਆਂ ਚੋਣਾ ਵਿਚ ਆਪਣੀ ਵੋਟ ਦਾ ਇਸਤੇਮਾਲ ਕਰਨ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਆਉਣ ਵਾਲੀਆਂ ਚੋਣਾ ਵਿਚ ਆਪਣੇ ਵੋਟ ਦਾ ਇਸਤੇਮਾਲ ਕਰਨ ਦਾ ਵੀ ਸੰਦੇਸ਼ ਦਿੱਤਾ ਗਿਆ ।
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ, ਪਠਾਨਕੋਟ ਜੀ ਵਲੋਂ ਇਹ ਵੀ ਦਸਿਆਂ ਗਿਆ ਹੈ ਕਿ ਇਸ ਜ਼ਿਲ੍ਹੇ ਵਿਚੱਲੇ ਕੁੱਲ 90 ਸੀਨੀਅਰ/ਦਿਵਿਆਂਗ ਵੋਟਰਾਂ (001-ਸੁਜਾਨਪੁਰ =28 ,002 ਭੋਆ(ਅ.ਜ.)=47 ਅਤੇ 003-ਪਠਾਨਕੋਟ =15 ਕੁੱਲ 90 ) ਦੇ ਭਾਰਤ ਚੋਣ ਕਮਿਸ਼ਨਰ ਜੀ ਵਲੋ ਜਾਰੀ ਹੋਏ ਸਨਮਾਨ ਪੱਤਰ ਜੋ ਕਿ ਸਬੰਧਤ ਮੋਜੂਦ ਵੋਟਰਾਂ ਵਿਚ ਬੀ.ਐਲ.ਓਜ ਰਾਂਹੀ ਵੰਡ ਦਿੱਤੇ ਗਏ ਹਨ ।
ਉਨਾਂ ਵੱਲੋ ਸਾਰੇ ਵਰਿਸ਼ਠ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਹਮੇਸ਼ਾ ਵਾਂਗ ਆਪਣੀ ਵੋਟ ਜਰੂਰ ਪਾਓ ਅਤੇ ਨੋਜਵਾਨ ਪੀੜੀ ਲਈ ਭਾਰਤੀ ਲੋਕਤੰਤਰ ਵਿਚ ਸਕਾਰਾਤਮਕ ਯੋਗਦਾਨ ਦੇ ਰੂਪ ਵਿੱਚ ਇੱਕ ਮਿਸਾਲ ਬਣੇ ਰਹੋ।

---- ਜਿਲ੍ਹੇ ਵਿਚਲੇ ਸੇਵਾ ਕੇਂਦਰ ਸਾਰਾ ਹਫਤਾ ਰਹਿਣਗੇ ਖੁੱਲ੍ਹੇ : ਡਿਪਟੀ ਕਮਿਸਨਰ---ਸੇਵਾ ਕੇਂਦਰ ਸਨੀਵਾਰ ਅਤੇ ਐਤਵਾਰ ਨੂੰ ਵੀ ਲੋਕਾਂ ਨੂੰ ਸੇਵਾ...
06/04/2022

---- ਜਿਲ੍ਹੇ ਵਿਚਲੇ ਸੇਵਾ ਕੇਂਦਰ ਸਾਰਾ ਹਫਤਾ ਰਹਿਣਗੇ ਖੁੱਲ੍ਹੇ : ਡਿਪਟੀ ਕਮਿਸਨਰ
---ਸੇਵਾ ਕੇਂਦਰ ਸਨੀਵਾਰ ਅਤੇ ਐਤਵਾਰ ਨੂੰ ਵੀ ਲੋਕਾਂ ਨੂੰ ਸੇਵਾਵਾਂ ਕਰਵਾਉਂਣਗੇ ਮੁਹਈਆ

ਪਠਾਨਕੋਟ , 6 ਅਪ੍ਰੈਲ 2022--- ਲੋਕਾਂ ਨੂੰ ਕਾਰਗਰ ਢੰਗ ਨਾਲ ਸੇਵਾਵਾਂ ਦੇਣ ਅਤੇ ਸੇਵਾ ਕੇਂਦਰਾਂ ਵਿੱਚ ਲੋਕਾਂ ਦੀ ਵੱਡੀ ਗਿਣਤੀ ਆਮਦ ਦੇ ਮੱਦੇਨਜਰ ਜਿਲ੍ਹੇ ਵਿਚਲੇ ਸੇਵਾ ਕੇਂਦਰ 07 ਅਪਰੈਲ 2022 ਤੋਂ 07 ਮਈ 2022 ਤੱਕ ਸਾਰਾ ਹਫਤਾ ਖੁੱਲ੍ਹੇ ਰਿਹਾ ਕਰਨਗੇ। ਇਹ ਪ੍ਰਗਟਾਵਾ ਸ. ਹਰਬੀਰ ਸਿੰਘ (ਆਈ.ਏ.ਐਸ.) ਡਿਪਟੀ ਕਮਿਸਨਰ ਪਠਾਨਕੋਟ ਵੱਲੋਂ ਕੀਤਾ ਗਿਆ।
ਜਾਣਕਾਰੀ ਦਿੰਦਿਆਂ ਸ. ਹਰਬੀਰ ਸਿੰਘ (ਆਈ.ਏ.ਐਸ.) ਡਿਪਟੀ ਕਮਿਸਨਰ ਪਠਾਨਕੋਟ ਨੇ ਦਿੰਦਿਆਂ ਦੱਸਿਆ ਕਿ ਲੋਕਾਂ ਦੀ ਸਹੂਲਤ ਲਈ ਇਹ ਫੈਸਲਾ ਲਿਆ ਗਿਆ ਹੈ, ਜਿਸ ਤਹਿਤ ਸੋਮਵਾਰ ਤੋਂ ਸੁੱਕਰਵਾਰ ਤੱਕ ਸੇਵਾ ਕੇਂਦਰ ਸਵੇਰੇ 08:00 ਵਜੇ ਤੋਂ ਸਾਮ 06:00 ਵਜੇ ਤੱਕ ਖੁੱਲ੍ਹੇ ਰਹਿਣਗੇ ਤੇ ਇਹਨਾਂ ਦਿਨਾਂ ਦੌਰਾਨ ਸਵੇਰੇ 08:00 ਤੋਂ 10:00 ਵਜੇ ਤੱਕ ਅਤੇ ਸਾਮ 04:00 ਤੋਂ 06:00 ਵਜੇ ਤੱਕ 50 ਫੀਸਦ ਕਾਂਊਟਰ ਖੁੱਲ੍ਹੇ ਰਹਿਣਗੇ ਤੇ ਬਾਕੀ ਸਮਾਂ 100 ਫੀਸਦ ਕਾਊਂਟਰ ਕਾਰਜਸੀਲ ਰਹਿਣਗੇ।
ਡਿਪਟੀ ਕਮਿਸਨਰ ਪਠਾਨਕੋਟ ਨੇ ਦੱਸਿਆ ਕਿ ਸਨਿਚਰਵਾਰ ਤੇ ਐਤਵਾਰ ਨੂੰ ਸਵੇਰੇ 08: 00 ਤੋਂ 04:00 ਵਜੇ ਤੱਕ ਖੁੱਲ੍ਹੇ ਰਹਿਣਗੇ। ਇਹਨਾਂ ਦੋ ਦਿਨਾਂ ਦੌਰਾਨ 50 ਫੀਸਦ ਕਾਊਂਟਰ ਕਾਰਜਸੀਲ ਰਹਿਣਗੇ। ਜਿਕਰਯੋਗ ਹੈ ਕਿ ਜਿਲ੍ਹਾ ਪਠਾਨਕੋਟ ਵਿੱਚ ਲੋਕਾਂ ਦੀ ਸੁਵਿਧਾ ਲਈ ਕੂਲ 16 ਸੇਵਾ ਕੇਂਦਰ ਚਲਾਏ ਜਾ ਰਹੇ ਹਨ ਜਿਨ੍ਹਾਂ ਵਿੱਚੋਂ 4 ਅਰਬਨ ਅਤੇ 12 ਪਿੰਡ ਪੱਧਰ ਤੇ ਚਲਾਏ ਜਾ ਰਹੇ ਹਨ ਉਨ੍ਹਾਂ ਜਿਲ੍ਹਾ ਪਠਾਨਕੋਟ ਦੀ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਹੁਣ ਸਨੀਵਾਰ ਅਤੇ ਐਤਵਾਰ ਨੂੰ ਵੀ ਇਨ੍ਹਾਂ ਸੇਵਾਵਾਂ ਕੇਂਦਰਾਂ ਤੋਂ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ।

05/01/2022

[ਲਾਈਵ] ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਪੰਜਾਬ ਭਵਨ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ।..
[Live] Chief Minister Charanjit Singh Channi addressing the Press Conference at Punjab Bhawan, Chandigarh.

01/01/2022

|| ਏਹਿ ਭਿ ਦਾਤਿ ਤੇਰੀ ਦਾਤਾਰ ||
100 ਦਿਨ, 100 ਮਸਲੇ ਹੱਲ..
[Live] Presenting report card of '100 Days, 100 Maslean Da Hal' at Taj, Chandigarh

30/12/2021

[ਲਾਈਵ] ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 70000 ਤੋਂ ਵੱਧ ਵਰਕਰਾਂ ਦੇ ਮਸਲਿਆਂ ਦੇ ਹੱਲ ਦਾ ਐਲਾਨ ਕਰਨ ਲਈ ਸ੍ਰੀ ਚਮਕੌਰ ਸਾਹਿਬ ਵਿਖੇ ਆਯੋਜਿਤ ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ।..
[Live] Chief Minister Charanjit Singh Channi presiding a function organised at Sri Chamkaur Sahib to announce resolution of the issues concerning more than 70000 workers.

https://youtu.be/Lz54rU7oHRc
14/12/2021

https://youtu.be/Lz54rU7oHRc

[ਲਾਈਵ] ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੰਗਰੂਰ ਦੇ ਦੇਹ ਕਲਾਂ ਵਿਖੇ ਸ੍ਰੀ ਸੀਮਿੰਟ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣ ਉਪਰੰਤ ਜਨਤਕ ਮੀਟਿੰ.....

08/12/2021

[ਲਾਈਵ] ਨੌਵੇਂ ਸਿੱਖ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 346ਵੇਂ ਸ਼ਹੀਦੀ ਦਿਵਸ ਮੌਕੇ ਵਿਰਾਸਤ-ਏ-ਖਾਲਸਾ ਆਡੀਟੋਰੀਅਮ, ਸ੍ਰੀ ਅਨੰਦਪੁਰ ਸਾਹਿਬ ਵਿਖੇ ਇੱਕ ਧਾਰਮਿਕ ਇਕੱਠ ਨੂੰ ਸੰਬੋਧਨ ਕਰਨ ਮੌਕੇ।..
[Live] Addressing a religious congregation at Virasat-e-Khalsa Auditorium, Sri Anandpur Sahib to pay glowing tributes to Ninth Sikh Guru Sri Guru Tegh Bahadur Ji on his 346th Martyrdom Day.

03/12/2021

[ਲਾਈਵ] ਮੁੱਖ ਮੰਤਰੀ ਸ ਚਰਨਜੀਤ ਸਿੰਘ ਚੰਨੀ ਪੰਜਾਬ ਭਵਨ, ਚੰਡੀਗੜ੍ਹ ਵਿਖੇ ਮੀਡੀਆ ਨਾਲ ਗੱਲਬਾਤ ਦੌਰਾਨ..
[Live] Chief Minister Charanjit Singh Channi interacting with media at Punjab Bhawan, Chandigarh

Address


Website

Alerts

Be the first to know and let us send you an email when Awakeing Articles & News posts news and promotions. Your email address will not be used for any other purpose, and you can unsubscribe at any time.

Shortcuts

  • Address
  • Alerts
  • Claim ownership or report listing
  • Want your business to be the top-listed Media Company?

Share