
13/12/2024
ਭਾਈ ਗੁਰਦੀਪ ਸਿੰਘ ਬਠਿੰਡਾ ਨੇ Sikh News Tv5 ਦੇ ਪੱਤਰਕਾਰ ਨਾਲ ਗੱਲ ਬਾਤ ਦੋਰਾਨ ਆਖਿਆ ਕਿ ਕੱਲ ਮੈ (ਗੁਰਦੀਪ ਸਿੰਘ ਬਠਿੰਡਾ) ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਮਿਲਿਆ। ਪੰਥਕ ਵਿਚਾਰਾਂ ਹੋਈਆਂ। ਪ੍ਰੰਤੂ ਇਸ ਮਿਲਣੀ ਦੌਰਾਨ ਜੋ ਸਿੰਘ ਸਾਹਿਬ ਦੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ, ਇਸ ਬਾਰੇ ਸੱਚਾਈ ਜਾਣ ਕੇ ਡੂੰਘਾ ਅਫਸੋਸ ਹੋਇਆ। ਸਾਡੇ ਧਾਰਮਿਕ ਅਤੇ ਰਾਜਨੀਤਿਕ ਮਸਲਿਆਂ ਤੇ ਵਿਚਾਰਾਂ ਦਾ ਵਖਰੇਵਾਂ ਹੋ ਸਕਦਾ ਹੈ ਅਤੇ ਵਿਰੋਧ ਕਰਨ ਦੀ ਭਾਸ਼ਾ ਦੀ ਸੀਮਾ ਕਿਸੇ ਭੀ ਮਨੁੱਖ ਲਈ ਸ਼ੋਭਾ ਨਹੀਂ ਦਿੰਦੀ। ਜਦੋਂ ਅਜਿਹੀ ਭਾਸ਼ਾ ਅਤੇ ਕਿਰਦਾਰਕੁਸ਼ੀ ਸਾਡੀਆਂ ਸਰਵਉੱਚ ਸੰਸਥਾਂਵਾਂ ਦੇ ਮੁਖੀਆਂ ਉਪਰ ਕੀਤੀ ਜਾਵੇ ਤਾਂ ਇਹ ਹੋਰ ਵੀ ਦੁੱਖਦਾਈ ਹੈ।ਸੂਝਵਾਨ ਲੋਕਾਂ ਦੀ ਚੁੱਪ ਭੀ ਅਫਸੋਸ ਜਨਕ ਹੈ। ਜਿਸ ਵਿਅਕਤੀ ਨੇ ਸਿੰਘ ਸਾਹਿਬ ਦੇ ਸਾਢੂ ਹੋਣ ਦਾ ਦਾਅਵਾ ਕੀਤਾ ਗਿਆ ਹੈ। ਉਹ ਲਗਭਗ 20 ਸਾਲ ਤੋਂ ਸਿੰਘ ਸਾਹਿਬ ਦੀ ਸਾਲੀ ਅਤੇ ਉਸ ਵਿਅਕਤੀ ਦਾ ਤਲਾਕ ਹੋ ਗਿਆ।ਉਹ ਲਗਭਗ 20 ਸਾਲ ਪਹਿਲਾਂ ਨਸ਼ਿਆਂ ਕਾਰਨ ਜੇਲ ਵਿੱਚ ਗਿਆ ਉਸਦੀਆਂ ਦੋ ਧੀਆਂ ਸਨ। ਜਿਨਾਂ ਨੂੰ ਪਾਲਣ ਪੋਸ਼ਣ ਕਰਨ ਤੋਂ ਭੀ ਇਨਕਾਰ ਕਰ ਦਿੱਤਾ। ਉਹ ਧੀਆਂ ਸਿੰਘ ਸਾਬ ਨੇ ਕਾਨੂੰਨੀ ਤੌਰ ਤੇ ਗੋਦ ਲੈ ਲਈਆਂ। ਇਹ ਪੁੰਨ ਦਾ ਕੰਮ ਹੈ। ਅਤੇ ਸਹੁਰੇ ਪਰਿਵਾਰ ਵੱਲੋ ਸਾਲੀ ਦੀ ਮੁੜ ਵਿਆਹ ਕਰ ਦਿੱਤਾ ਤੇ ਉਹ ਅੱਜ ਘਰ ਪਰਿਵਾਰ ਚ ਵਸ ਰਹੀ ਹੈl ਤੇ ਅੱਜ ਦੂਸਰੇ ਵਿਆਹ ਦੇ ਬੱਚੇ ਵੀ ਵੱਡੇ ਵੱਡੇ ਹਨ
ਵਿਰੋਧ ਅਤੇ ਵਖਰੇਵਿਆਂ ਨੂੰ ਨੀਵੇਂ ਪੱਧਰ ਤੇ ਜਾ ਕੇ ਝੂਠੇ ਬਿਰਤਾਂਤ ਸਿਰਜਣਾ ਨਿੰਦਨਯੋਗ ਹੈ।ਤਖਤ ਦਮਦਮਾ ਸਾਹਿਬ ਅਤੇ ਦੂਜੇ ਤਖਤਾਂ ਦੇ ਜਥੇਦਾਰ ਸਾਹਿਬਾਨ ਨੂੰ ਭੀ ਜਦੋਂ ਸ਼੍ਰੋਮਣੀ ਕਮੇਟੀ ਤੇ ਕਬਜ ਧੜੇ ਖਾਸ ਕਰ ਬਾਦਲ ਪਰਿਵਾਰ ਅੱਗੇ ਜਦੋਂ ਭੀ ਕਿਸੇ ਸ਼ਖਸ਼ੀਅਤ ਨੇ ਉਹਨਾਂ ਦੇ ਕੌਮ ਵਿਰੋਧੀ ਫੈਸਲਿਆਂ ਤੇ ਸਲਾਹ ਦੇਣ ਦੀ ਛੁੱਟੀ ਕਰ ਦਿੱਤੀ।ਪਿਛਲੇ ਕੁਝ ਸਾਲਾਂ ਦੀਆਂ ਉਦਾਹਰਨਾਂ ਗਿਆਨੀ ਕੇਵਲ ਸਿੰਘ, ਗਿਆਨੀ ਬਲਵੰਤ ਸਿੰਘ ਜੀ ਨੰਦਗੜ, ਗਿਆਨੀ ਗੁਰਮੁੱਖ ਸਿੰਘ ਦੀਆਂ ਉਦਾਹਰਨਾਂ ਸਾਡੇ ਸਾਹਮਣੇ ਹਨ। ਕੀ ਹੁਣ ਫਿਰ ਉਹੀ ਵਰਤਾਰਾ ਸਾਹਮਣੇ ਆਵੇਗਾ ਜਾਂ ਅਜਿਹੇ ਵਿਰਤਾਂਤ ਸਿਰਜਣ ਵਾਲੇ ਖੁਦ ਰਾਜਨੀਤੀ ਤੋਂ ਲਾਂਭੇ ਹੋ ਜਾਣਗੇ। ਅਤੇ ਖੁਦ ਜਲਾਲਤ ਦਾ ਜੀਵਨ ਬਤੀਤ ਕਰਨਗੇ।