28/09/2025
ਉੱਘੇ ਗਾਇਕ ਢੱਠੇ ਅੱਗੇ ਆਉਣ ਕਰਕੇ ਗੰਭੀਰ ਜ਼ਖਮੀ ਗਰਦਨ ਦੇ ਮਣਕੇ ਟੁੱਟੇ ਹਾਰਟ ਅਟੈਕ
ਫੋਰਟਿਸ ਹਸਪਤਾਲ 'ਚ ਵੈਂਟੀਲੇਟਰ 'ਤੇ
ਐੱਸ. ਏ. ਐੱਸ. ਨਗਰ, 28 ਸਤੰਬਰ
(ਜਗਸੀਰ ਸਿੰਘ ਬਿੱਲੂ)-ਉੱਘੇ ਪੰਜਾਬੀ
ਗਾਇਕ ਅਤੇ ਬਾਈਕ ਰਾਈਡਰਜ਼ ਰਾਜਵੀਰ
ਜਵੰਦਾ ਆਪਣੇ 5 ਹੋਰ ਬਾਈਕ ਰਾਈਡਰਾਂ
ਨਾਲ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ 'ਚ
ਪਿੰਜੌਰ ਤੋਂ ਬੱਦੀ ਜਾਂਦੇ ਸਮੇਂ
ਸੜਕ ਹਾਦਸੇ ਦਾ ਸ਼ਿਕਾਰ ਹੋ
ਗਏ। ਉਨ੍ਹਾਂ र
ਮੋਟਰਸਾਈਕਲ ਨਾਲ ਢਠੇ ਨਾਲ
ਟਕਰਾਉਣ ਕਾਰਨ ਇਹ
ਹਾਦਸਾ ਵਾਪਰਿਆ।
ਉਪਰੰਤ ਸਾਥੀਆਂ ਵਲੋਂ
ਉਨ੍ਹਾਂ ਨੂੰ ਤੁਰੰਤ ਸਥਾਨਕ
ਸਿਵਲ ਹਸਪਤਾਲ
ਪਹੁੰਚਾਇਆ ਗਿਆ, ਜਿਥੋਂ
ਮੁਢਲੀ ਸਹਾਇਤਾ ਦੇਣ
ਮਗਰੋਂ ਮੁਹਾਲੀ ਦੇ ਫੇਜ਼-8 ਸਥਿਤ ਫੋਰਟਿਸ
ਹਸਪਤਾਲ ਰੈਫ਼ਰ ਕਰ ਦਿੱਤਾ ਗਿਆ।
ਫੋਰਟਿਸ ਹਸਪਤਾਲ ਵਲੋਂ ਮੀਡੀਆ ਨੂੰ ਜਾਰੀ
ਅਧਿਕਾਰਤ ਜਾਣਕਾਰੀ ਅਨੁਸਾਰ ਰਾਜਵੀਰ
ਜਵੰਦਾ ਨੂੰ ਸਨਿਚਰਵਾਰ ਨੂੰ ਗੰਭੀਰ ਹਾਲਤ
ਵਿਚ ਦੁਪਹਿਰ ਕਰੀਬ 1.45 ਵਜੇ ਫੋਰਟਿਸ
ਹਸਪਤਾਲ ਮੁਹਾਲੀ ਰੈਫ਼ਰ ਕੀਤਾ ਗਿਆ ਸੀ,
ਜਿਥੇ ਉਨ੍ਹਾਂ ਨੂੰ ਐਮਰਜੈਂਸੀ ਵਾਰਡ ਵਿਚ
ਦਾਖ਼ਲ ਕੀਤਾ ਗਿਆ ਹੈ।ਉਨ੍ਹਾਂ ਦੇ ਸਿਰ ਅਤੇ
ਰੀੜ੍ਹ ਦੀ ਹੱਡੀ 'ਤੇ ਗੰਭੀਰ ਸੱਟਾਂ ਲੱਗੀਆਂ
ਸਨ ਅਤੇ ਮੁਹਾਲੀ ਵਿਖੇ ਰੈਫ਼ਰ ਕੀਤੇ ਜਾਣ ਤੋਂ
ਪਹਿਲਾਂ ਪਿੰਜੌਰ ਦੇ ਸਿਵਲ
ਹਸਪਤਾਲ ਵਿਖੇ ਉਨ੍ਹਾਂ ਨੂੰ
ਦਿਲ ਦਾ ਦੌਰਾ ਵੀ ਪਿਆ
ਸੀ। ਫੋਰਟਿਸ ਹਸਪਤਾਲ
ਦੇ ਬੁਲਾਰੇ ਨੇ ਦੱਸਿਆ ਕਿ
ਪਹੁੰਚਣ 'ਤੇ
ਇਥੇ
ਐਮਰਜੈਂਸੀ ਅਤੇ
ਨਿਊਰੋਸਰਜਰੀ ਟੀਮਾਂ
ਦੁਆਰਾ ਉਨ੍ਹਾਂ ਦੇ ਸਰੀਰ
ਦੀ ਮੁਕੰਮਲ ਜਾਂਚ ਅਤੇ
ਟੈਸਟ ਕੀਤੇ ਜਾ ਰਹੇ ਹਨ
ਅਤੇ ਉਨ੍ਹਾਂ ਨੂੰ ਐਡਵਾਂਸਡ ਲਾਈਫ਼ ਸਪੋਰਟ
'ਤੇ ਰੱਖਿਆ ਗਿਆ ਹੈ। ਉਹ ਇਸ ਸਮੇਂ
ਵੈਂਟੀਲੇਟਰ ਸਪੋਰਟ 'ਤੇ ਹਨ, ਜਿਥੇ ਕਿ ਉਨ੍ਹਾਂ
ਦੀ ਹਾਲਤ ਬੇਹੱਦ ਗੰਭੀਰ ਬਣੀ ਹੋਈ ਹੈ।
ਵੱਡੀ ਗਿਣਤੀ ਵਿਚ ਪੰਜਾਬੀ ਗਾਇਕਾਂ ਵਾਸੀ ਵਾਹਿਗੁਰੂ ਅੱਗੇ ਅਰਦਾਸ ਕਰੀਏ ਕੀ ਇਹ ਨੌਜਵਾਨ ਜਾਨ ਬਚ ਸਕੇ