Educating With Excellence

  • Home
  • Educating With Excellence

Educating With Excellence Educational stuff.

ਜ਼ਿੰਦਗੀ ਦੀ ਸਭ ਤੋਂ ਦੁਖਦ ਦੁਰਘਟਨਾ ਇਹ ਹੈ ਕਿ ਅਸੀਂ ਬੁੱਢੇ ਬਹੁਤ ਜਲਦੀ ਹੋ ਜਾਂਦੇ ਹਾਂ ਤੇ ਸਿਆਣੇ ਬਹੁਤ ਦੇਰ ਨਾਲ ਹੁੰਦੇ ਹਾਂ।
13/02/2023

ਜ਼ਿੰਦਗੀ ਦੀ ਸਭ ਤੋਂ ਦੁਖਦ ਦੁਰਘਟਨਾ ਇਹ ਹੈ ਕਿ ਅਸੀਂ ਬੁੱਢੇ ਬਹੁਤ ਜਲਦੀ ਹੋ ਜਾਂਦੇ ਹਾਂ ਤੇ ਸਿਆਣੇ ਬਹੁਤ ਦੇਰ ਨਾਲ ਹੁੰਦੇ ਹਾਂ।

ਇਹ ਮੰਨਿਆ ਜਾਂਦਾ ਹੈ ਕਿ ਕ੍ਰਿਕਟ 1611 ਵਿੱਚ ਪਹਿਲੀ ਵਾਰ ਖੇਡੀ ਗਈ ਸੀ, ਅਤੇ ਉਸੇ ਸਾਲ, ਇੱਕ ਸ਼ਬਦਕੋਸ਼ ਵਿੱਚ ਕ੍ਰਿਕਟ ਨੂੰ ਲੜਕਿਆਂ ਦੀ ਖੇਡ ਵਜੋਂ...
08/01/2023

ਇਹ ਮੰਨਿਆ ਜਾਂਦਾ ਹੈ ਕਿ ਕ੍ਰਿਕਟ 1611 ਵਿੱਚ ਪਹਿਲੀ ਵਾਰ ਖੇਡੀ ਗਈ ਸੀ, ਅਤੇ ਉਸੇ ਸਾਲ, ਇੱਕ ਸ਼ਬਦਕੋਸ਼ ਵਿੱਚ ਕ੍ਰਿਕਟ ਨੂੰ ਲੜਕਿਆਂ ਦੀ ਖੇਡ ਵਜੋਂ ਪਰਿਭਾਸ਼ਿਤ ਕੀਤਾ ਗਿਆ ਸੀ।

ਵਿਲੇਜ ਕ੍ਰਿਕੇਟ 17ਵੀਂ ਸਦੀ ਦੇ ਮੱਧ ਤੱਕ ਵਿਕਸਿਤ ਹੋ ਗਿਆ ਸੀ ਅਤੇ ਪਹਿਲੀ ਅੰਗਰੇਜ਼ੀ "ਕਾਉਂਟੀ ਟੀਮਾਂ" ਦਾ ਗਠਨ ਸਦੀ ਦੇ ਦੂਜੇ ਅੱਧ ਵਿੱਚ ਕੀਤਾ ਗਿਆ ਸੀ, ਕਿਉਂਕਿ ਪਿੰਡ ਦੇ ਕ੍ਰਿਕੇਟ ਦੇ "ਸਥਾਨਕ ਮਾਹਿਰਾਂ" ਨੂੰ ਸ਼ੁਰੂਆਤੀ ਪੇਸ਼ੇਵਰਾਂ ਵਜੋਂ ਨਿਯੁਕਤ ਕੀਤਾ ਗਿਆ ਸੀ।


18ਵੀਂ ਸਦੀ ਦੇ ਪਹਿਲੇ ਅੱਧ ਵਿੱਚ ਕ੍ਰਿਕਟ ਨੇ ਲੰਡਨ ਅਤੇ ਇੰਗਲੈਂਡ ਦੇ ਦੱਖਣ-ਪੂਰਬੀ ਕਾਉਂਟੀਆਂ ਵਿੱਚ ਇੱਕ ਪ੍ਰਮੁੱਖ ਖੇਡ ਵਜੋਂ ਆਪਣੇ ਆਪ ਨੂੰ ਸਥਾਪਿਤ ਕੀਤਾ। ਇਸ ਦਾ ਫੈਲਾਅ ਯਾਤਰਾ ਦੀਆਂ ਰੁਕਾਵਟਾਂ ਦੁਆਰਾ ਸੀਮਤ ਸੀ, ਪਰ ਇਹ ਹੌਲੀ ਹੌਲੀ ਇੰਗਲੈਂਡ ਦੇ ਹੋਰ ਹਿੱਸਿਆਂ ਵਿੱਚ ਪ੍ਰਸਿੱਧੀ ਪ੍ਰਾਪਤ ਕਰ ਰਿਹਾ ਸੀ ਅਤੇ ਮਹਿਲਾ ਕ੍ਰਿਕਟ 1745 ਵਿੱਚ, ਜਦੋਂ ਪਹਿਲਾ ਜਾਣਿਆ ਜਾਣ ਵਾਲਾ ਮੈਚ ਸਰੀ ਵਿੱਚ ਖੇਡਿਆ ਗਿਆ ਸੀ।

1744 ਵਿੱਚ, ਕ੍ਰਿਕਟ ਦੇ ਪਹਿਲੇ ਨਿਯਮ ਲਿਖੇ ਗਏ ਸਨ ਅਤੇ ਬਾਅਦ ਵਿੱਚ 1774 ਵਿੱਚ ਸੋਧੇ ਗਏ ਸਨ, ਜਦੋਂ ਨਵੀਨਤਾਵਾਂ ਜਿਵੇਂ ਕਿ ਐਲਬੀਡਬਲਯੂ, ਤੀਜਾ ਸਟੰਪ, - ਮੱਧ ਸਟੰਪ ਅਤੇ ਵੱਧ ਤੋਂ ਵੱਧ ਬੱਲੇ ਦੀ ਚੌੜਾਈ ਸ਼ਾਮਲ ਕੀਤੀ ਗਈ ਸੀ। ਕੋਡ "ਸਟਾਰ ਐਂਡ ਗਾਰਟਰ ਕਲੱਬ" ਦੁਆਰਾ ਬਣਾਏ ਗਏ ਸਨ ਜਿਸ ਦੇ ਮੈਂਬਰਾਂ ਨੇ ਆਖਰਕਾਰ 1787 ਵਿੱਚ ਲਾਰਡਸ ਵਿਖੇ ਮਸ਼ਹੂਰ ਮੈਰੀਲੇਬੋਨ ਕ੍ਰਿਕਟ ਕਲੱਬ ਦੀ ਸਥਾਪਨਾ ਕੀਤੀ ਸੀ।

Educating With Excellence

06/12/2022

ਸਾਡੀਆਂ ਗਿਆਨ ਇੰਦਰੀਆਂ ਦੀ ਮਹਿਸੂਸ ਕਰਨ ਦੀ ਕਿਰਿਆ ਤੋਂ ਪ੍ਰਭਾਵਿਤ ਸੁਪਨੇ ਜਾਂ ਉਹਨਾਂ ਤੋਂ ਬਣਨ ਵਾਲੇ ਸੁਪਨੇ:-

ਕਿਸੇ ਵੀ ਤਰ੍ਹਾਂ ਦੀ ਅਸਪੱਸ਼ਟ ਆਵਾਜ਼ ਸੁਪਨੇ ਦੀਆਂ ਤਸਵੀਰਾਂ ਨਾਲ ਮੇਲ ਖਾ ਸਕਦੀ ਹੈ ।

ਬੱਦਲਾਂ ਦੀ ਗੜਗੜਾਹਟ ਨਾਲ ਲੜਾਈ ਦੇ ਮੈਦਾਨ ਦਾ ਸੁਪਨਾ ਆ ਸਕਦਾ ਹੈ ।

ਮੁਰਗੇ ਦੀ ਬਾਂਗ ਨਾਲ਼ ਸੁਪਨੇ ਵਿੱਚ ਏਦਾਂ ਲੱਗਦਾ ਹੈ ਕੇ ਕੋਈ ਬੰਦਾ ਰੋ ਰਿਹਾ ਹੈ ।

ਦਰਵਾਜ਼ੇ ਦੀ ਚਰਮਰਾਹਟ ਨਾਲ਼ ਲੱਗ ਸਕਦਾ ਹੈ ਕੇ ਚੋਰ ਅੰਦਰ ਆ ਗਏ ਹਨ ।

ਜੇਕਰ ਨੀਂਦ ਚ ਉੱਪਰ ਲਿਆ ਹੋਇਆ ਕੱਪੜਾ ਸ਼ਰੀਰ ਤੋਂ ਲਹਿ ਜਾਵੈ ਤਾਂ ਇਸ ਤਰਾਂ ਦਾ ਸੁਪਨਾ ਆ ਸਕਦਾ ਹੈ ਕੇ ਅਸੀਂ ਨੰਗੇ ਘੁੰਮ ਰਹੇ ਹਾਂ ਜਾਂ ਪਾਣੀ ਵਿੱਚ ਡਿੱਗ ਰਹੇ ਆਂ ।

ਬੈਡ ਉੱਪਰ ਤਿਰਛੇ ਸੌਂ ਜਾਈਏ ਤੇ ਪੈਰ ਬੈਡ ਦੇ ਕਿਨਾਰੇ ਤੋਂ ਬਾਹਰ ਲਟਕ ਜਾਣ ਇਸ ਤਰ੍ਹਾਂ ਦਾ ਸੁਪਨਾ ਆ ਸਕਦਾ ਹੈ ਕੇ ਕਿਸੇ ਖੱਡੇ ਤੇ ਖੜੇ ਆਂ ਜਾਂ ਢਲਾਣ ਤੋਂ ਨੀਚੇ ਰੁੜ ਰਹੇ ਆਂ ।

ਜੇਕਰ ਸਿਰ ਉਪਰ ਸਿਰਹਾਣਾ ਹੋਵੇ ਤਾਂ ਸੁਪਨੇ ਚ ਇਹ ਦੇਖੋਗੇ ਕੇ ਸਾਡੇ ਸਿਰ ਤੇ ਪੱਥਰ ਪਿਆ ਹੈ ਤੇ ਅਸੀਂ ਉਸ ਦੇ ਭਾਰ ਨਾਲ ਦੱਬੇ ਜਾ ਰਹੇ ਆਂ ।

ਜੇਕਰ ਕੋਈ ਕੱਪੜਾ ਗਲੇ ਚ ਅਟਕ ਜਾਵੇ ਤਾਂ ਏਦਾਂ ਲੱਗ ਸਕਦਾ ਕੇ ਤੁਹਾਨੂੰ ਕੋਈ ਫਾਂਸੀ ਤੇ ਲਟਕਾ ਰਿਹਾ ਹੈ ।

【 Sigmund Freud ਦੀ ਕਿਤਾਬ Interpreting Dreams ਵਿਚੋਂ ਅਨੁਵਾਦ 】

Educating With Excellence




Different ways to say (Lucky)(1)  I am LUCKY to have you.(2) I am FORTUNATE to have you in my life.(3) I am BLESSED to h...
05/12/2022

Different ways to say (Lucky)

(1) I am LUCKY to have you.

(2) I am FORTUNATE to have you in my life.

(3) I am BLESSED to have all this.

(4) What an AUSPICIOUS(ਔਸਪੀਸ਼ਸ) day we had!

(5) You should not miss this HEAVEN SENT opportunity.















Educating With Excellence

ਨਾਵਲ ‘ਮੜ੍ਹੀ ਦਾ ਦੀਵਾ’ 1964 ’ਚ ਛਪਿਆ ਸੀ। ਅਨੇਕਾਂ ਵਾਰ ਉਹ ਬੀ.ਏ., ਐਮ.ਏ. ਦੇ ਪਾਠਕ੍ਰਮਾਂ ਵਿਚ ਵੀ ਸ਼ਾਮਲ ਹੋ ਚੁੱਕਿਆ ਹੈ। ਹੈਰਾਨੀ ਹੈ ਕਿ ਇਸ ...
03/12/2022

ਨਾਵਲ ‘ਮੜ੍ਹੀ ਦਾ ਦੀਵਾ’ 1964 ’ਚ ਛਪਿਆ ਸੀ। ਅਨੇਕਾਂ ਵਾਰ ਉਹ ਬੀ.ਏ., ਐਮ.ਏ. ਦੇ ਪਾਠਕ੍ਰਮਾਂ ਵਿਚ ਵੀ ਸ਼ਾਮਲ ਹੋ ਚੁੱਕਿਆ ਹੈ।

ਹੈਰਾਨੀ ਹੈ ਕਿ ਇਸ ਨਾਵਲ ਦੇ ਸ਼ੁਰੂ ਵਿਚ ਲਿਖੀਆਂ ਦੋ ਪੰਗਤੀਆਂ ਦੇ ਅਰਥ, ਸ਼ਾਇਦ ਬਹੁਤ ਅਧਿਆਪਕਾਂ ਨੂੰ ਵੀ ਸਮਝ ਨਹੀਂ ਆਉਂਦੇ। ਕਈ ਪੁੱਛ ਵੀ ਲੈਂਦੇ ਹਨ, ਕਈ ਇਸ ਕਰਕੇ ਝਿਜਕ ਜਾਂਦੇ ਹਨ ਕਿ ਉਨ੍ਹਾਂ ਨੂੰ ਹੀਣਤਾ ਮਹਿਸੂਸ ਹੋਏਗੀ।

ਇਹ ਪੰਗਤੀਆਂ ਹਨ:
ਬੰਦਿਆ ਤੇਰੀਆਂ ਦਸ ਦੇਹੀਆਂ
ਇੱਕੋ ਗਈ ਵਿਹਾਅ ਨਉਂ ਕਿੱਧਰ ਗਈਆਂ।
ਸ਼ਾਇਦ ਅਧਿਆਪਕਾਂ ਤੇ ਵਿਦਿਆਰਥੀਆਂ ਦਾ ਵੀ ਦੋਸ਼ ਨਹੀਂ, ਕਿਉਂਕਿ ਸਦੀਆਂ ਤੋਂ ਧਰਮ ਤੇ ਸੰਸਕ੍ਰਿਤੀ ਉੱਤੇ, ਵਿਸ਼ੇਸ਼ ਜਾਤੀਆਂ ਦਾ ਹੀ ‘ਕਬਜ਼ਾ’ ਰਿਹਾ ਹੈ: ਆਮ ਬੰਦੇ ਨੂੰ ਪਤਾ ਹੀ ਨਹੀਂ ਕਿ ਅਜਿਹੇ ਪ੍ਰਸੰਗ ਕਿੱਥੇ ਜਾ ਜੁੜਦੇ ਹਨ। ਇਸ ਲਈ ਦੱਸਣ ਦੀ ਲੋੜ ਮਹਿਸੂਸ ਹੋਈ ਹੈ।

ਭਾਰਤ ਦੇ ਮੂਲ ਧਰਮ (ਹਿੰਦੂ) ਅਨੁਸਾਰ ਚਾਰ ਜਾਤੀਆਂ ਲਈ ਜੋ ਅਧਿਆਤਮਕ ਤੇ ਨੈਤਿਕ ਨਿਯਮ ਮਿੱਥੇ ਗਏ (ਤੇ ਲਾਗੂ ਕੀਤੇ ਗਏ) ਉਨ੍ਹਾਂ ਅਨੁਸਾਰ, ਬੰਦੇ ਦੀ ਉਮਰ ਸੌ ਸਾਲ ਮਿਥ ਕੇ ਉਹਨੂੰ ਚਾਰ ਭਾਗਾਂ ਵਿਚ ਵੰਡਿਆ ਗਿਆ। ਹਰੇਕ ਭਾਗ ਨੂੰ ‘ਆਸ਼ਰਮ’ ਦਾ ਨਾਂ ਦਿੱਤਾ ਗਿਆ। ਜਿਵੇਂ:
ਪੰਝੀ ਸਾਲ ਦੀ ਉਮਰ ਤਕ- ‘ਬ੍ਰਹਮਚਰਯ ਆਸ਼ਰਮ’
ਪੰਝੀ ਤੋਂ ਪੰਜਾਹ ਸਾਲ ਤਕ- ‘ਗ੍ਰਹਿਸਥ ਆਸ਼ਰਮ’
ਪੰਜਾਹ ਤੋਂ ਪੰਝੱਤਰ ਸਾਲ ਤਕ- ‘ਵਾਨਪ੍ਰਸਥ ਆਸ਼ਰਮ’
ਪੰਝੱਤਰ ਤੋਂ ਸੌ ਸਾਲ ਤਕ- ‘ਸੰਨਿਆਸ ਆਸ਼ਰਮ’
ਪਰ ਜਦੋਂ ਅਜਿਹੇ ਧਾਰਮਿਕ ਤੇ ਸਾਂਸਕ੍ਰਿਤਿਕ ਨਿਯਮ, ਕਿਸੇ ਤਰ੍ਹਾਂ ਵੀ ਆਮ ਲੋਕਾਂ ਤਕ ਪਹੁੰਚੇ (ਵਿਸ਼ੇਸ਼ ਕਰਕੇ ਪੰਜਾਬੀ ਲੋਕਾਂ ਤਕ) ਤਾਂ ਉਨ੍ਹਾਂ ਲਈ ਯਥਾਰਥਕ ਜੀਵਨ ਵਿਚ ਉਨ੍ਹਾਂ ਨੂੰ ਅਪਣਾਉਣਾ ਸੰਭਵ ਨਹੀਂ ਸੀ। ਪਰ ਇਨ੍ਹਾਂ ਨੂੰ ਨਕਾਰਨਾ ਵੀ ਮੁਸ਼ਕਲ ਸੀ।

ਇਸ ਕਾਰਨ ਉਨ੍ਹਾਂ ਨੇ ਸੌ ਸਾਲ ਦੀ ਉਮਰ ਨੂੰ ਦਸ ਭਾਗਾਂ ਵਿਚ ਵੰਡ ਲਿਆ। ‘ਆਸ਼ਰਮ’ ਸ਼ਬਦ ਨੂੰ ਸਿੱਧਾ ਕੁਦਰਤੀ ਨਿਯਮ ਅਨੁਸਾਰ ‘ਦੇਹੀ’ ਦਾ ਨਾਂ ਦੇ ਦਿੱਤਾ। ਇਸ ਵੰਡ ਦੇ ਯਥਾਰਥਕ ਅਰਥ ਸਨ ਕਿ ਦਸ ਸਾਲ ਬਾਅਦ ਮਨੁੱਖੀ ਸਰੀਰ ’ਚ ਜੋ ਤਬਦੀਲੀ ਆਉਂਦੀ ਹੈ (ਜਿਵੇਂ ਦਸ ਸਾਲ ਦਾ ਬੱਚਾ ਵੀਹ ਸਾਲ ’ਚ ਭਰ ਜਵਾਨ ਹੋ ਜਾਂਦਾ ਹੈ) ਉਹੋ ਜੀਵਨ ਦਾ ਯਥਾਰਥ ਹੈ। (ਇਸੇ ਕਾਰਨ ਲੋਕਾਂ ਨੇ ਅਜਿਹੇ ਮੁਹਾਵਰੇ ਬਣਾਏ ਕਿ ‘ਬਾਰ੍ਹੀਂ ਵਰ੍ਹੀਂ ਤਾਂ ਰੂੜੀ ਦੀ ਵੀ ਸੁਣੀਂ ਜਾਂਦੀ ਹੈ।’) ਪਰ ਸੰਸਾਰਿਕ ਜੀਵਨ ਵਿਚ ਆਮ ਆਦਮੀ ਸਿਰਫ ਦੇਹ ਦੀ ਤਬਦੀਲੀ ਤਕ ਹੀ ਸੀਮਤ ਨਹੀਂ ਰਹਿ ਸਕਦਾ। ਉਹ ਹਰ ਦਸ ਸਾਲ ਬਾਅਦ, ਜੀਵਨ ਦੀ ਸਮਰਿਧੀ, ਸੁੱਖ ਤੇ ਸੰਤੁਸ਼ਟੀ ਵੀ ਚਾਹੁੰਦਾ ਹੈ, ਜੋ ਨਿੱਜੀ ਪਰਿਵਾਰਕ ਤੇ ਸਮਾਜਿਕ ਜੀਵਨ ਦੀ ਸੁਭਾਵਕ ਇੱਛਾ ਹੈ। ਪਰ ਯਥਾਰਥ ਇਹ ਰਿਹਾ ਹੈ ਕਿ ਕੁਝ ਵਿਰਲੇ ਲੋਕਾਂ ਨੂੰ ਛੱਡ ਕੇ, ਕਿਸੇ ਵੀ ਸਮਾਜ ਤੇ ਰਾਜ-ਪ੍ਰਬੰਧ ਵਿੱਚ, ਬਹੁਤੇ ਲੋਕ ਜਿਹੋ-ਜਿਹੇ (ਮੰਦੇ) ਹਾਲਾਤ ਵਿਚ ਜਨਮ ਲੈਂਦੇ ਹਨ, ਉਹ ਸਾਰੀ ਉਮਰ ਉਸੇ ਦਸ਼ਾ ਵਿਚ (ਕਈ ਪਹਿਲਾਂ ਤੋਂ ਵੀ ਮੰਦੀ) ਜੀਵਨ ਬਿਤਾ ਕੇ ਤੁਰ ਜਾਂਦੇ ਹਨ। ਅਜਿਹੇ ਲੋਕਾਂ ਨੇ ਕੁਦਰਤ, ਸਮਾਜ, (ਬ੍ਰਹਮ ਸਮੇਤ) ਆਪਣੀ ਨਿਰਾਸ਼ਾ ਵਿਅੰਗ ਰੂਪ ’ਚ ਪੇਸ਼ ਕੀਤੀ ਹੈ ਕਿ, ‘ਬੰਦਿਆ ਤੇਰੀ ਸਮੁੱਚੀ ਉਮਰ ਵਿਚ ਤਾਂ ਦਸ ਵਾਰ ਸਮਰਿਧੀ, ਸੁੱਖ, ਸੰਤੁਸ਼ਟੀ ਆਉਣੀ ਚਾਹੀਦੀ ਹੈ, ਪਰ ਤੂੰ ਜਿਵੇਂ ਬਚਪਨ ਬਿਤਾਇਆ, ਉਸੇ ਹਾਲਾਤ ਵਿਚ (ਜਾਂ ਉਸ ਤੋਂ ਵੀ ਮੰਦੀ ਦਸ਼ਾ ’ਚ) ਜੀਵਨ ਬਿਤਾ ਕੇ ਤੁਰ ਗਿਆ, ਇਸ ਲਈ ਤੈਨੂੰ ਤਾਂ ਇਕੋ ਹੀ ਦੇਹੀ ਮਿਲੀ, ਬਾਕੀ ਨਉਂ ਕਿਉਂ ਨਹੀਂ ਮਿਲੀਆਂ (ਭਾਵ, ਉਹ ਕਿੱਧਰ ਚਲੀਆਂ ਗਈਆਂ)?
ਇਹ ਪੰਗਤੀ, ਨਾਵਲ ਦੇ ਨਾਇਕ ਜਗਸੀਰ ਦੇ ਜੀਵਨ ਉੱਤੇ ਢੁਕਦੀ ਹੋਣ ਕਾਰਨ ਹੀ ਲਿਖੀ ਸੀ।

(ਨਾਵਲਕਾਰ ਗੁਰਦਿਆਲ ਸਿੰਘ ਵਲੋਂ)

Educating With Excellence

Different ways to say "I am busy"(ਮੈਂ ਰੁੱਝਿਆ ਹੋਇਆ ਹਾਂ) ਕਹਿਣ ਦੇ ਵੱਖ ਵੱਖ ਤਰੀਕੇ(1) I was too BUSY to attend your marriage.(...
02/12/2022

Different ways to say "I am busy"
(ਮੈਂ ਰੁੱਝਿਆ ਹੋਇਆ ਹਾਂ) ਕਹਿਣ ਦੇ ਵੱਖ ਵੱਖ ਤਰੀਕੇ

(1) I was too BUSY to attend your marriage.

(2) Let's meet tomorrow. I am bit OCCUPIED today.

(3) I am OVERLOADED with my work.

(4) I am so tired. I was AS BUSY AS A BEE.








Educating With Excellence

ਪੰਜਾਬੀ ਸਾਹਿਤ ਵਿੱਚ ਬਹੁ ਚਰਚਿਤ ਤੇ ਕਵਿਤਾ ਦੇ ਖੇਤਰ ਵਿੱਚ ਬਹੁਤ ਵੱਡਾ ਸਥਾਨ ਰੱਖਣ ਵਾਲੀ ਕਿਤਾਬ:-ਲੂਣਾ (ਸ਼ਿਵ ਕੁਮਾਰ ਬਟਾਲਵੀ)ਸ਼ਿਵ ਕੁਮਾਰ ਬਟਾ...
02/12/2022

ਪੰਜਾਬੀ ਸਾਹਿਤ ਵਿੱਚ ਬਹੁ ਚਰਚਿਤ ਤੇ ਕਵਿਤਾ ਦੇ ਖੇਤਰ ਵਿੱਚ ਬਹੁਤ ਵੱਡਾ ਸਥਾਨ ਰੱਖਣ ਵਾਲੀ ਕਿਤਾਬ:-

ਲੂਣਾ (ਸ਼ਿਵ ਕੁਮਾਰ ਬਟਾਲਵੀ)

ਸ਼ਿਵ ਕੁਮਾਰ ਬਟਾਲਵੀ ਦੀ ਗੱਲ ਹੋਵੇ ਤੇ ਲੂਣਾ ਦੀ ਗੱਲ ਨਾ ਹੋਵੇ ਇਹ ਪਾਣੀ ਤੋਂ ਬਿਨਾਂ ਮੱਛੀ ਵਾਲੀ ਗੱਲ ਹੋਵੇਗੀ।
ਲੂਣਾ ਇੱਕ ਕਾਵਿ ਨਾਟਕ ਹੈ ਸ਼ਿਵ ਕੁਮਾਰ ਬਟਾਲਵੀ ਦੀ ਇੱਕ ਸ਼ਾਹਕਾਰ ਰਚਨਾ ਹੈ।ਜਿਸਨੇ ਆਧੁਨਿਕ ਪੰਜਾਬੀ ਕਿੱਸੇ ਦੀ ਇੱਕ ਨਵੀਂ ਵਿਧਾ ਵੀ ਬਣਾਈ।

1965 ਵਿੱਚ ਛਪੇ ਪੂਰਨ ਭਗਤ ਦੀ ਪ੍ਰਾਚੀਨ ਕਥਾ ਦੇ ਅਧਾਰ ਤੇ, ਇਸ ਮਹਾਂਕਾਵਿ ਨੂੰ ਸਾਹਿਤ ਅਕਾਦਮੀ ਹਾਸਲ ਕਰ ਕੇ ਬਟਾਲਵੀ ਸਭ ਤੋਂ ਘੱਟ ਉਮਰ ਵਿੱਚ ਇਹ ਅਵਾਰਡ ਹਾਸਲ ਕਰਨ ਵਾਲਾ ਆਧੁਨਿਕ ਪੰਜਾਬੀ ਕਵੀ ਬਣਿਆ।

ਮਹਾਂਕਾਵਿ ਪੂਰਨ ਭਗਤ ਦੀ ਪੁਰਾਤਨ ਕਥਾ 'ਤੇ ਅਧਾਰਤ ਹੈ। ਪੂਰਨ ਇਕ ਰਾਜਕੁਮਾਰ ਹੈ ਜਿਸਦਾ ਪਿਤਾ ਲੂਣਾ ਨਾਮ ਦੀ ਕੁੜੀ ਨਾਲ ਵਿਆਹ ਕਰਵਾਉਂਦਾ ਹੈ, ਜੋ ਆਪਣੀ ਉਮਰ ਤੋਂ ਬਹੁਤ ਛੋਟੀ ਹੈ। ਪੂਰਨ ਦੀ ਮਤਰੇਈ ਮਾਂ ਲੂਣਾ ਪੂਰਨ ਵੱਲ ਆਕਰਸ਼ਤ ਹੋ ਜਾਂਦੀ ਹੈ ਅਤੇ ਆਪਣੀਆਂ ਭਾਵਨਾਵਾਂ ਉਸ ਤੱਕ ਪਹੁੰਚਾਉਂਦੀ ਹੈ। ਪੂਰਨ, ਪ੍ਰਮਾਤਮਾ ਦਾ ਭਗਤ ਹੋਣ ਅਤੇ ਸ਼ੁੱਧ ਵਿਚਾਰਾਂ ਵਾਲਾ ਹੋਣ ਕਰਕੇ ਉਸਨੂੰ ਇਨਕਾਰ ਕਰਦਾ ਹੈ। ਲੂਣਾ ਨੂੰ ਇਸਦੀ ਸੱਟ ਲੱਗਦੀ ਹੈ ਅਤੇ ਪੂਰਨ ਤੇ ਝੂਠਾ ਇਲਜਾਮ ਲਾਉਂਦੀ ਹੈ ਅਤੇ ਆਪਣੇ ਪਤੀ ਨੂੰ ਯਕੀਨ ਦਿਵਾ ਕੇ ਪੂਰਨ ਨੂੰ ਗ਼ੁਲਾਮ ਬਣਵਾ ਕੇਆਪਣਾ ਬਦਲਾ ਲੈਣ ਦੀ ਕੋਸ਼ਿਸ਼ ਕਰਦੀ ਹੈ। ਕਥਾ ਵਿੱਚ, ਲੂਣਾ ਖਲਨਾਇਕ ਹੈ।

ਕਵਿਤਾ ਵਿੱਚ ਰੁਚੀ ਰੱਖਣ ਵਾਲਿਆ ਨੂੰ ਇਹ ਕਿਤਾਬ ਜਰੂਰ ਪੜਨੀ ਚਾਹੀਦੀ ਹੈ।

Some sort of information is taken from Wikipedia.








Educating With Excellence

ਦੁਨੀਆਂ ਦੀ ਤੀਜੀ ਸਭ ਤੋਂ ਜਿਆਦਾ ਵਿਕਣ ਵਾਲੀ ਕਿਤਾਬ:-J.R.R TOLKIEN ਦੁਆਰਾ ਲਿਖੇ ਗਏ ਇਹ ਨਾਵਲ ਤੇ Director PETER JACKSON ਦੁਆਰਾ ਨਿਰਦੇਸ਼...
01/12/2022

ਦੁਨੀਆਂ ਦੀ ਤੀਜੀ ਸਭ ਤੋਂ ਜਿਆਦਾ ਵਿਕਣ ਵਾਲੀ ਕਿਤਾਬ:-

J.R.R TOLKIEN ਦੁਆਰਾ ਲਿਖੇ ਗਏ ਇਹ ਨਾਵਲ ਤੇ Director PETER JACKSON ਦੁਆਰਾ ਨਿਰਦੇਸ਼ਿਤ ਕੀਤੀ ਗਈ ਇੱਕ TV Series ਹੈ।

"The Lord of the Rings" is usually found in a single volume, or in three volumes:
1) "The Fellowship of the Ring",
2) "The Two Towers",
3) "The Return of the King".

ਇਹ ਕਹਾਣੀ ਦੀ ਸ਼ੁਰੂਆਤ 1937 ਵਿੱਚ ਬੱਚਿਆਂ ਦੀ ਕਿਤਾਬ The Hobbit ਦੇ ਸੀਕਵਲ ਵਜੋਂ ਹੋਈ, ਪਰ ਅੰਤ ਵਿੱਚ ਇੱਕ ਬਹੁਤ ਵੱਡੇ ਕੰਮ ਵਿੱਚ ਵਿਕਸਤ ਹੋਈ।

Death and immortality. Tolkien stated in his Letters that the core theme of The Lord of the Rings is death and the human desire to escape it: But I should say, if asked, the tale is not really about Power and Dominion: that only sets the wheels going; it is about Death and the desire for deathlessness.








Educating With Excellence

Address


Website

Alerts

Be the first to know and let us send you an email when Educating With Excellence posts news and promotions. Your email address will not be used for any other purpose, and you can unsubscribe at any time.

  • Want your business to be the top-listed Media Company?

Share