22/05/2024
ਕਦੋਂ ਮਿਲੇਗਾ ‘ਸੁੱਖ ਦਾ ਸਾਹ’?
ਇਸ ਸਮੇਂ ਗਰਮੀ ਨੇ ਆਪਣਾ ਪੂਰਾ ਜੋਰ ਫੜਿਆ ਹੋਇਆ ਹੈ, ਤੇ ਅਜਿਹੇ ’ਚ ਇਨਸਾਨ ਇਹੀ ਚਾਹੁੰਦਾ ਹੈ ਕਿ ਉਹ ਪੱਖੇ ਜਾਂ ਏ.ਸੀ ਹੇਠਾਂ ਬੈਠੇ। ਪਰ ਆਏ ਦਿਨ ਲੱਗ ਰਹੇ ਬਿਜਲੀ ਦੇ ਕੱਟ ਬੰਦੇ ਨੂੰ ਹੋਰ ਪਰੇਸ਼ਾਨ ਕਰ ਰਹੇ। ਮੰਡੀ ਗੋਬਿੰਦਗੜ੍ਹ ਦੇ ਇਲਾਕਾ ਨਸਰਾਲੀ ਦੀ ਗੱਲ ਕੀਤੀ ਜਾਏ, ਤਾਂ ਇੱਥੇ ਆਏ ਦਿਨ ਲੱਗ ਰਹੇ ਬਿਜਲੀ ਦੇ ਕੱਟ ਲੋਕਾਂ ਨੂੰ ਹਾਲੋ-ਬੇਹਾਲ ਕਰ ਰਹੇ ਨੇ। ਹਲਾਂਕਿ ਸਰਕਾਰ ਨੇ 600 ਯੂਨਿਟ ਬਿਜਲੀ ਮੁਫਤ ਦੇਣ ਦਾ ਵਾਅਦਾ ਵੀ ਕੀਤਾ ਹੈ, ਪਰ ਜਦੋਂ ਲੋਕਾਂ ਨੂੰ ਬਿਜਲੀ ਹੀ ਨਹੀਂ ਮਿਲੇਗੀ, ਫਿਰ ਅਜਿਹੀਆਂ ਫ੍ਰੀ ਯੂਨਿਟਾਂ ਦਾ ਵੀ ਕੀ ਕਰਨਾ। ਅਕਸਰ ਦੇਖਿਆ ਜਾਂਦਾ ਕਿ ਬਿਜਲੀ ਵਿਭਾਗ ਦੇ ਮੁਲਾਜ਼ਮ ਆਉਂਦੇ ਨੇ, ਮਾੜਾ-ਮੋਟਾ ਕੁਝ ਠੀਕ ਕਰਦੇ ਨੇ ਤੇ ਚਲੇ ਜਾਂਦੇ ਨੇ। ਉਨਾਂ ਦੇ ਘਰ ਜਾਂ ਦਫ਼ਤਰ ਪਹੁੰਚਣ ਤੋਂ ਪਹਿਲਾਂ ਫਿਰ ਬਿਜਲੀ ਗੁੱਲ ਹੋਈ ਹੁੰਦੀ ਹੈ, ਤੇ ਇਹ ਸਾਰਾ ਕੁਝ ਪਿਛਲੇ ਕਈ ਮਹੀਨਿਆਂ ਤੋਂ ਹੋ ਰਿਹਾ। ਜਦੋਂ ਮੁਲਾਜ਼ਮਾਂ ਨੂੰ ਪੁੱਛਿਆ ਜਾਂਦਾ ਕਿ ਇਹ ਸਭ ਕੁਝ ਬਾਰ-ਬਾਰ ਕਿਉਂ ਹੁੰਦਾ? ਤਾਂ ਉਨਾਂ ਦਾ ਜਵਾਬ ਆਉਂਦਾ ਕਿ ਲੋਡ ਜ਼ਿਆਦਾ। ਸੋ ਬਿਜਲੀ ਵਿਭਾਗ ਨੂੰ ਲੋੜ ਹੈ ਕਿ ਜਲਦ ਤੋਂ ਜਲਦ, ਇਸ ਸਮੱਸਿਆ ਦਾ ਹੱਲ ਕੀਤਾ ਜਾਏ, ਤਾਂ ਜੋ ਲੋਕ ਅਜਿਹੀ ਅੰਤਾਂ ਦੀ ਗਰਮੀ ’ਚ ਸੁੱਖ ਦਾ ਸਾਹ ਲੈ ਸਕਣl
Punjab State Power Corporation Ltd Government of Punjab