13/08/2025
"ਬੱਸ ਸਟੈਂਡ ਸਮਾਣਾ ਅੰਦਰ ਇਕ ਕੁੜੀ ਨੂੰ ਲੋਕਾਂ ਨੇ ਫੜਿਆ, ਜੋ ਲੋਕਾਂ ਦੇ ਪਰਸ ਚੋਰੀ ਕਰ ਰਹੀ ਸੀ। ਮੌਕੇ 'ਤੇ ਮੌਜੂਦ ਔਰਤਾਂ ਨੇ ਹਿੰਮਤ ਦਿਖਾ ਕੇ ਉਸਨੂੰ ਕਾਬੂ ਕੀਤਾ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਸ਼ਹਿਰ ਵਾਸੀਆਂ ਨੂੰ ਸਚੇਤ ਰਹਿਣ ਦੀ ਅਪੀਲ ਹੈ — ਅੱਜਕੱਲ੍ਹ ਕਈ ਚੋਰਨੀਆਂ ਸਜ-ਧਜ ਕੇ ਭੋਲੇ-ਭਾਲੇ ਲੋਕਾਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ। ਆਪਣੇ ਬੱਚਿਆਂ ਅਤੇ ਸਮਾਨ ਦਾ ਵਿਸ਼ੇਸ਼ ਧਿਆਨ ਰੱਖੋ।"