25/06/2025
ਮ੍ਰਿਤਕ ਮਜ਼ਦੂਰ ਦੇ ਪਰਿਵਾਰ ਤੇ ਫੈਕਟਰੀ ਮਾਲਕਾਂ ਵਿਚਕਾਰ ਹੋਈ ਸਹਿਮਤੀ
ਲਹਿਰਾਗਾਗਾ 25 ਜੂਨ
ਨੇੜਲੇ ਪਿੰਡ ਖੰਡੇਬਾਦ ਦੇ ਮਜ਼ਦੂਰ ਮ੍ਰਿਤਕ ਹਰਮੇਸ਼ ਸਿੰਘ ਮੇਸ਼ੀ ਦੀ ਇੱਕ ਫੈਕਟਰੀ ਵਿੱਚ ਵਾਪਰੇ ਹਾਦਸੇ ਨਾਲ਼ ਹੋਈ ਮੌਤ ਸਬੰਧੀ ਮਗਰੋਂ ਡੀ ਐਸ ਪੀ ਲਹਿਰਾਗਾਗਾ ਦੇ ਦਫ਼ਤਰ ਵਿਖੇ ਫੈਕਟਰੀ ਮਾਲਕਾਂ ਅਤੇ ਪੀੜਤ ਪਰਿਵਾਰ ਵਿਚਕਾਰ ਆਪਸੀ ਸਹਿਮਤੀ ਨਾਲ ਸਮਝੌਤਾ ਹੋ ਗਿਆ ਹੈ। ਮਜ਼ਦੂਰ ਮੁਕਤੀ ਮੋਰਚਾ ਦੇ ਆਗੂਆਂ ਦੇ ਦੱਸਣ ਮੁਤਾਬਿਕ ਕਿ ਇਹ ਹਾਦਸਾ ਫੈਕਟਰੀ ਮਾਲਕਾਂ ਦੀ ਅਣਗਹਿਲੀ ਸਦਕਾ ਵਾਪਰਿਆ ਹੈ ਜਿਸ ਕਾਰਨ ਇੱਕ ਮਜ਼ਦੂਰ ਦੀ ਮੌਤ ਹੋ ਗਈ ਸੀ। ਮਜ਼ਦੂਰ ਮੁਕਤੀ ਮੋਰਚਾ ਵੱਲੋਂ ਪੀੜਤ ਪਰਿਵਾਰ ਲਈ ਇਨਸਾਫ਼ ਦੀ ਮੰਗ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਸੀ। ਅੱਜ ਪਾਇਪ ਫੈਕਟਰੀ ਦੇ ਫੈਕਟਰੀ ਮਾਲਕ ਕੁਲਵਿੰਦਰ ਸਿੰਘ ਅਤੇ ਪੀੜਤ ਪਰਿਵਾਰ ਵਿਚਕਾਰ ਸਮਝੌਤਾ ਹੋ ਗਿਆ,ਜਿਸ ਅਨੁਸਾਰ ਬੀਮਾ ਕੰਪਨੀ ਦੇ ਕਲੇਮ ਵਿੱਚ ਮਾਲਕਾਂ ਨੇ ਸਹਿਮਤੀ ਦਿੱਤੀ ਗਈ ਹੈ।ਮਜ਼ਦੂਰ ਮੁਕਤੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਬਿੱਟੂ ਖੋਖਰ ਨੇ ਸਰਕਾਰ ਨੂੰ ਮਜ਼ਦੂਰਾਂ ਦੀ ਸੁਰੱਖਿਆ ਲਈ ਪੁਖਤਾ ਪ੍ਰਬੰਧ ਕਰਨ ਮੰਗ ਕੀਤੀ ਹੈ । ਮਜ਼ਦੂਰ ਆਗੂਆਂ ਨੇ ਅਪਣੀਆਂ ਹਕੀਕੀ ਮੰਗਾਂ ਨੂੰ ਲਾਗੂ ਕਰਵਾਉਣ ਲਈ ਮਜ਼ਦੂਰਾਂ ਨੂੰ ਸੰਗਠਿਤ ਹੋਣ ਦੀ ਅਪੀਲ ਕੀਤੀ। ਉਹਨਾਂ ਦੱਸਿਆ ਕਿ ਮੌਕੇ ਪੁਲਿਸ ਵੱਲੋਂ ਦਰਜ਼ ਕੇਸ ਚਾਲੂ ਰਹੇਗਾ ਅਤੇ ਪੀੜਤ ਪਰਿਵਾਰ ਨੂੰ ਬੀਮਾ ਕੰਪਨੀ ਵੱਲੋਂ ਮੁਆਵਜ਼ਾ ਦੇਣ ਸਬੰਧੀ ਕਿਸੇ ਤਰ੍ਹਾਂ ਦੇ ਅੜਿੱਕਾ ਨਹੀਂ ਖੜੇ ਕੀਤੇ ਜਾਣਗੇ।ਇਸ ਮੌਕੇ ਤੇ ਮ੍ਰਿਤਕ ਦੇ ਭਰਾ ਚਮਕੌਰ ਸਿੰਘ, ਪਤਨੀ ਸੰਦੀਪ ਕੌਰ ਤੇ ਰਿਸ਼ਤੇਦਾਰ,ਕਿਰਤੀ ਦਲ ਦੇ ਆਗੂ ਬੱਬੀ ਲਹਿਰਾ,ਸੇਬੀ ਖੰਡੇਬਾਦ,ਸੰਦੀਪ ਸਿੰਘ,ਸੋਨੀ ਸਿੰਘ,ਸੁਨੀਲ ਸਿੰਘ, ਰੋਹਿਤ ਕੁਮਾਰ,ਪਵਿੱਤਰ ਸਿੰਘ,ਹਰਪਾਲ ਸਿੰਘ,ਚਮਕੌਰ ਸਿੰਘ ਆਦਿ ਹਾਜ਼ਰ ਸਨ।