
22/05/2025
ਬਾਰਿਸ਼ਾਂ ਦੌਰਾਨ ਬੁੱਢੇ ਦਰਿਆ ਵਿੱਚ ਆਏ ਹੜ੍ਹ ਦਾ ਕਾਰਣ ਬਣੇ ਨੈਸ਼ਨਲ ਹਾਈਵੇ ਦੇ ਥੱਲੇ ਪੁਰਾਣੇ ਪੁੱਲ ਦੇ ਮਲਬੇ ਨੂੰ ਮਸ਼ੀਨਾਂ ਦੀ ਸਹਾਇਤਾ ਨਾਲ ਬਾਹਰ ਕੱਢਿਆ ਜਾ ਰਿਹਾ ਹੈ। ਇਹ ਮਲਬਾ ਬੁੱਢੇ ਦਰਿਆ ਦੇ ਪਾਣੀ ਦੀ ਨਿਕਾਸੀ ਵਿੱਚ ਵੱਡਾ ਅੜਿੱਕਾ ਬਣ ਰਿਹਾ ਹੈ। ਸੰਗਤਾਂ ਦੇ ਸਹਿਯੋਗ ਨਾਲ ਬੁੱਢੇ ਦਰਿਆ ਨੂੰ ਮੁੜ ਸੁਰਜੀਤ ਕਰਨ ਦੀ ਚੱਲ ਰਹੀ ਕਾਰਸੇਵਾ ਪੜਾਅ-ਦਰ-ਪੜਾਅ ਲੁਧਿਆਣਾ ਸ਼ਹਿਰ ਵਿੱਚ ਪਹੁੰਚ ਚੁੱਕੀ ਹੈ। ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੀ ਇਸ ਕਾਰਸੇਵਾ ਨਾਲ ਸ਼ਹਿਰ ਦੀ ਆਮਦ ਤੱਕ ਸਾਫ ਪਾਣੀ ਪਹੁੰਚ ਚੁੱਕਾ ਹੈ। ਸੇਵਾ ਦੇ ਕਾਰਜ਼ ਸੰਗਤਾਂ ਦੇ ਸਹਿਯੋਗ ਨਾਲ ਜਾਰੀ ਹਨ.. ਸਾਂਝੇ ਸਹਿਯੋਗ ਦੀ ਲੋੜ....
====
During the rains, debris from an old bridge beneath the National Highway is being removed with the help of machines, as it had become a major obstruction to the flow of water in the Buddah Dariya. This debris was causing flooding in the Buddah Dariya. With the support of the community, the ongoing effort to rejuvenate the Buddah Dariya has now reached the city of Ludhiana, progressing step by step. Thanks to this continuous sewa over the past several months, clean water has started reaching the city. These service efforts are being carried out with the support of the people. Collective support is needed.