
09/08/2024
ਸਰਦਾਰ ਚੰਨਣ ਸਿੰਘ ਬੂੜ ਚੰਦ, ਜਿਨ੍ਹਾਂ ਨੇ ਗ਼ਦਰ ਲਹਿਰ ਵਿੱਚ ਸ਼ਾਮਲ ਹੋ ਕੇ ਅਜ਼ਾਦੀ ਦੀ ਲੜਾਈ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਇਆ, ਉਹਨਾਂ ਦੀ ਸ਼ਹੀਦੀ ਨੂੰ ਅੱਜ ਦੇ ਦਿਨ ਯਾਦ ਕਰਦੇ ਹੋਏ, ਸਾਨੂੰ ਉਹਨਾਂ ਦੇ ਬਲਿਦਾਨ ਨੂੰ ਸਲਾਮ ਕਰਨਾ ਚਾਹੀਦਾ ਹੈ। 9 ਅਗਸਤ 1915 ਨੂੰ, ਸਰਦਾਰ ਚੰਨਣ ਸਿੰਘ ਨੂੰ ਅੰਗਰੇਜ਼ ਸਰਕਾਰ ਵੱਲੋਂ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਉਹਨਾਂ ਦੀ ਇਹ ਸ਼ਹਾਦਤ ਸਾਨੂੰ ਇਹ ਯਾਦ ਦਿਵਾਉਂਦੀ ਹੈ ਕਿ ਕਿਵੇਂ ਉਨ੍ਹਾਂ ਨੇ ਆਪਣੇ ਜੀਵਨ ਦੀ ਬਲੀ ਦੇ ਕੇ ਮਾਤ੍ਰਭੂਮੀ ਦੀ ਰੱਖਿਆ ਲਈ ਸ਼ਹੀਦੀ ਦਾ ਜਾਮ ਪਿਆ।
ਸਰਦਾਰ ਚੰਨਣ ਸਿੰਘ ਨੇ ਨਾ ਸਿਰਫ਼ ਕੌਮ ਲਈ ਆਪਣੀ ਜ਼ਿੰਦਗੀ ਸਮਰਪਿਤ ਕੀਤੀ, ਬਲਕਿ ਉਹਨਾਂ ਨੇ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਬਹਾਦਰੀ ਅਤੇ ਸੱਚਾਈ ਦੀ ਇੱਕ ਮਿਸਾਲ ਛੱਡੀ। ਅਜਿਹਾ ਸ਼ਹੀਦ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।
ਸਿੱਖ ਟੁਡੇ ਸਰਦਾਰ ਚੰਨਣ ਸਿੰਘ ਨੂੰ ਆਪਣੇ ਸ਼ਤਿ-ਸ਼ਤਿ ਨਮਨ ਕਰਦੇ ਹੈ ਅਤੇ ਉਹਨਾਂ ਦੀ ਸ਼ਹੀਦੀ ਨੂੰ ਸਦਾ ਯਾਦ ਰੱਖਾਂਗੇ। ਸਾਡੀ ਕੌਮ ਉਹਨਾਂ ਦੇ ਬਲਿਦਾਨ ਲਈ ਹਮੇਸ਼ਾ ਕਰਜ਼ਦਾਰ ਰਹੇਗੀ।
ਮਾਸਟਰ ਅਮਰਜੀਤ ਸਿੰਘ
ਸਿੱਖ ਟੁਡੇ