01/10/2025
ਗੁਰੂ ਕਾਲ ਨਾਲ ਸਬੰਧਤ ਵਸਤਾਂ , ਵਿਰਸਾ ਹਨ। ਇਹਨਾਂ ਨੂੰ ਸੰਭਾਲਣ ਤੱਕ ਦਾ ਕਰਮ ਸਹੀ ਹੈ। ਇਹਨਾਂ ਨੂੰ ਪੂਜ ਕੇ ਇਹ ਸਾਬਤ ਨਹੀਂ ਕਰਨਾ ਕਿ ਗੁਰੂ ਦੀਆਂ ਖੜਾਵਾਂ ਤਾਂ ਸੰਭਾਲ ਲਿੱਤੀਆਂ ਹਨ , ਪਰ ਉਪਦੇਸ਼ ਨਹੀਂ ਸੰਭਾਲਿਆ। ਜੇ ਉਪਦੇਸ਼ ਦੀ ਕਦਰ ਕਰੀਏ ਤਾਂ ਤਸਵੀਰਾਂ , ਖੜਾਵਾਂ ਅਤੇ ਥੜ੍ਹੇ ਥਾਵਾਂ ਦੀ ਸਿੱਕ ਸਮਾਪਤ ਹੋ ਜਾਵੇ ਗੀ ਅਤੇ ਸ਼ਬਦ ਦੀ ਲਗਨ ਸਥਾਪਤ ਹੋ ਜਾਵੇ ਗੀ। ਤਸਵੀਰਾਂ ਸਾਰੀਆਂ ਕਾਲਪਨਿਕ ਹਨl ਬੇਲੋੜੀ ਖਿੱਚ ਪਾਉਂਦੀਆਂ ਹਨ। ਮਨੁੱਖ ਨੂੰ ਸੌਖਾ ਲਗਦਾ ਹੈ ਤਸਵੀਰ ਅੱਗੇ ਬੈਠ ਕੇ ਅਰਲ ਬਰਲ ਕਰਨਾ। ਬਿਨਾਂ ਤਸਵੀਰ, ਗਲ ਆਪਣੇ ਨਾਲ ਕਰਨੀ ਪਵੇ ਗੀ , ਜੋ ਕਿ ਔਖੀ ਲਗਦੀ ਹੈ। ਪਰ ਜੇ ਅੰਦਰ ਗਲਬਾਤ ਦਾ ਸਿਲਸਿਲਾ ਸ਼ੁਰੂ ਹੋ ਜਾਵੇ , ਤਾਂ ਪਾਰਬ੍ਰਹਮ ਪ੍ਰਾਪਤ ਹੋ ਸਕਦਾ ਹੈ । ਅੰਦਰ ਨਿਧਾਨ ( ਖਜਾਨਾ) ਹੈ , ਪਰ ਖਿੱਚ ਬਾਹਰ ਦੀ ਹੈ।ਇਹ ਬਾਹਰ ਦੇਖਣ ਦੀ ਲਗਨ, ਕਈ ਜਨਮ ਆਵਾ ਗਉਣ ਦਾ ਕਾਰਨ ਬਣਦੀ ਹੈ।