Punjab HD Studio Madoke

  • Home
  • Punjab HD Studio Madoke

Punjab HD Studio Madoke Contact information, map and directions, contact form, opening hours, services, ratings, photos, videos and announcements from Punjab HD Studio Madoke, Film/Television studio, .

ਉਹ ਬੱਸੋਂ ਉੱਤਰੀ ਤੇ ਅੱਗੋਂ ਲੈਣ ਆਏ ਨਿੱਕੇ ਵੀਰ ਨੂੰ ਗਲਵੱਕੜੀ ਵਿਚ ਲੈ ਲਿਆ..!ਨਿੱਕੇ ਨੇ ਓਸੇ ਵੇਲੇ ਸੰਦੂਖ ਚੁੱਕ ਲਿਆ..ਤੇ ਨਾਲ ਹੀ ਸੁਨੇਹਾ ਵੀ ...
17/12/2023

ਉਹ ਬੱਸੋਂ ਉੱਤਰੀ ਤੇ ਅੱਗੋਂ ਲੈਣ ਆਏ ਨਿੱਕੇ ਵੀਰ ਨੂੰ ਗਲਵੱਕੜੀ ਵਿਚ ਲੈ ਲਿਆ..!ਨਿੱਕੇ ਨੇ ਓਸੇ ਵੇਲੇ ਸੰਦੂਖ ਚੁੱਕ ਲਿਆ..ਤੇ ਨਾਲ ਹੀ ਸੁਨੇਹਾ ਵੀ ਦੇ ਦਿੱਤਾ..ਇਸ ਵੇਰ ਘਰੇ ਜਾਂਦਿਆਂ ਰਾਹ ਵਿਚ ਚਾਚੇ ਪੂਰਨ ਸਿੰਘ ਦੇ ਘਰ ਨਹੀਂ ਖਲੋਣਾ..ਆਪਸ ਵਿਚ ਬੋਲ ਚਾਲ ਹੈਨੀ..ਨਿਆਈਆਂ ਵਾਲੇ ਕਿੱਲੇ ਦਾ ਵੱਡਾ ਰੌਲਾ ਪੈ ਗਿਆ!

ਏਨਾ ਸੁਣ ਉਹ ਠਠੰਬਰ ਕੇ ਖਲੋ ਗਈ..ਅਗਾਂਹ ਪੈਰ ਪੁੱਟਣਾ ਔਖਾ ਜਿਹਾ ਹੋ ਗਿਆ!ਹੁਣ ਤੱਕ ਉਹ ਜਿੰਨੀ ਵਾਰੀ ਵੀ ਪੇਕੇ ਪਿੰਡ ਆਈ ਪਹਿਲਾਂ ਰਾਹ ਵਿਚ ਪੈਦੇ ਚਾਚੇ ਦੇ ਘਰੇ ਬੈਠ ਪਾਣੀ-ਧਾਣੀ ਪੀ ਕੇ ਹੀ ਆਪਣੇ ਘਰੇ ਪੈਰ ਪਾਉਂਦੀ ਸੀ..!

ਪਉਂਦੀ ਵੀ ਕਿਓਂ ਨਾ..ਆਪਣਾ ਵਿਆਹ ਵਾਲਾ ਦਿਨ ਉਸਨੂੰ ਚੰਗੀ ਤਰਾਂ ਯਾਦ ਸੀ..ਹਲਵਾਈਆਂ ਦੀ ਗਲਤੀ ਕਰਕੇ ਲੱਗੀ ਭਿਆਨਕ ਅੱਗ..ਬਰਾਤੀਆਂ ਲਈ ਤਿਆਰ ਕੀਤੇ ਟੈਂਟ ਮਠਿਆਈਆਂ ਕੁਰਸੀਆਂ ਟੇਬਲ ਤੇ ਹੋਰ ਵੀ ਕਿੰਨਾ ਕੁਝ ਮਿੰਟਾ ਸਕਿੰਟਾਂ ਵਿਚ ਸੜ ਕੇ ਸਵਾਹ ਜੂ ਹੋ ਗਿਆ ਸੀ..ਇਥੋਂ ਤੱਕ ਕੇ ਦਾਜ ਵਰੀ ਲਈ ਲਿਆਂਦਾ ਸਾਰਾ ਸਮਾਨ ਵੀ ਨਹੀਂ ਸੀ ਬਚਿਆ..!ਇਹ ਦੇਖ ਬਾਪੂ ਨੂੰ ਦੰਦਲ ਪੈ ਗਈ..ਇੱਕ ਪਾਸਾ ਮਾਰਿਆ ਗਿਆ..ਕਮਲਿਆਂ ਵਾਂਙ ਤੁਰੀ ਫਿਰਦੀ ਮਾਂ ਨੂੰ ਤੇ ਮਗਰੋਂ ਕੁਝ ਵੀ ਨਹੀਂ ਸੀ ਸੁੱਝ ਰਿਹਾ..!

ਇਸ ਮੌਕੇ ਤੇ ਚਾਚਾ ਪੂਰਨ ਸਿੰਘ ਹੀ ਸੀ ਜਿਹੜਾ ਅੱਗੇ ਆਇਆ ਅਤੇ ਆਪਣਾ ਸਾਰਾ ਕੁਝ ਘਰੋਂ ਲਿਆ ਸਾਮਣੇ ਢੇਰੀ ਕਰ ਦਿੱਤਾ ਸੀ..ਚਾਚੇ ਦੇ ਇਸ ਉਪਰਾਲੇ ਨੂੰ ਦੇਖ ਜੰਝ ਲੈ ਆ ਢੁੱਕੇ ਵੀ ਸਿਆਣੇ ਨਿੱਕਲੇ ਤੇ ਓਹਨਾ ਚਾਰ ਕਪੜਿਆਂ ਵਿਚ ਹੀ ਮੈਨੂੰ ਆਪਣੇ ਨਾਲ ਤੋਰ ਲਿਆ ਸੀ..!

ਉਸ ਦਿਨ ਫੇਰ ਸਾਰੇ ਪਿੰਡ ਨੇ ਰਲ ਮਿਲ ਕੇ ਬਾਰਾਤ ਦਾ ਸੇਵਾ ਪਾਣੀ ਦਾ ਬੰਦੋਬਸਤ ਕੀਤਾ ਤੇ ਚਾਚੇ ਪੂਰਨ ਸਿੰਘ ਨੇ ਪਿਓ ਬਣ ਸਾਰੇ ਕਾਰਜ ਆਪਣੇ ਹੱਥੀਂ ਨੇਪਰੇ ਚਾੜੇ ਸਨ..!

ਅੱਜ ਜਦੋਂ ਉਹ ਚਾਚੇ ਪੂਰਨ ਸਿੰਘ ਦੇ ਘਰ ਅੱਗੋਂ ਲੰਘਣ ਲੱਗੀ ਤਾਂ ਕੀ ਵੇਖਦੀ ਕੇ ਸਾਣੀਂ ਮੰਜੀ ਤੇ ਬੈਠਾ ਚਾਚਾ ਟਿਕਟਿਕੀ ਲਗਾ ਬੂਹੇ ਵੱਲ ਉਸਨੂੰ ਲੰਘਦੀ ਜਾਂਦੀ ਨੂੰ ਦੇਖੀ ਜਾ ਰਿਹਾ ਸੀ..!
ਕਾਲਜੇ ਦਾ ਰੁੱਗ ਭਰਿਆ ਗਿਆ ਅਤੇ ਉਸ ਨੇ ਛੇਤੀ ਨਾਲ ਪਿੱਛੇ ਮੁੜ ਘਰ ਦੀਆਂ ਬਰੂਹਾਂ ਟੱਪੀਆਂ ਅਤੇ ਦੌੜ ਕੇ ਜਾ ਮੰਜੇ ਤੇ ਬੈਠੇ ਚਾਚੇ ਨੂੰ ਕਲਾਵੇ ਵਿਚ ਲੈ ਲਿਆ!

ਮਾਹੌਲ ਵਿਚੋਂ ਨਿੱਕਲ ਤੁਰੀਆਂ ਮੋਹ ਦੀਆਂ ਜਜਬਾਤੀ ਤੰਦਾਂ ਨੇ ਨਿਆਈਆਂ ਵਾਲੇ ਖੇਤ ਦੇ ਮਸਲੇ ਜੜੋਂ ਪੁੱਟ ਦਿੱਤੇ ਤੇ ਮਗਰੋਂ ਦੋਨੋਂ ਪਾਸੇ ਲੱਗ ਗਈ ਹੰਝੂਆਂ ਦੀ ਇੱਕ ਤਲਿੱਸਮੀ ਝੜੀ ਨੇ ਰੂਹਾਂ ਤੇ ਪੈ ਗਏ ਮਣਾ ਮੂੰਹੀ ਭਾਰ ਨੂੰ ਘੜੀਆਂ ਪਲਾਂ ਵਿਚ ਹੀ ਕੱਖੋਂ ਹੌਲੇ ਕਰ ਦੂਰ ਸੁੱਟ ਦਿੱਤਾ..!

ਹਰਪ੍ਰੀਤ ਸਿੰਘ ਜਵੰਦਾ

14/12/2023

ਆਹ ਹੁਣ ਆਲੇ ਜੁਆਕਾਂ ਨੇ ਜਦੋਂ ਕਦੇ ਬੁੱਢੇ ਹੋਣਾ ਤਾਂ ਇਹਨਾਂ ਨੇ ਵੀ ਆਪਣੇ ਨਿੱਕਿਆਂ ਨਿੱਕਿਆਂ ਨੂੰ ਦੇਖ ਕੇ ਠੰਡਾ ਜਿਆ ਹਉਕਾ ਭਰਕੇ ਐਦੀਂ ਕਿਹਾ ਕਰਨਾ ਕਿ ਹੈਂ ਬੀ ਹੈਰੀਆ ਸਬਾਦਾ ਤਾਂ ਸਾਰਾ ਆਹ ਨਿਆਣੇ ਲੈਗੇ ਬਚਪਨ ਦਾ।ਸਾਡੇ ਟੈਮ ਤਾਂ ਸਾਲਾ ਕੁਸ ਨੀ ਹੁੰਦਾ ਸੀ ਖੇਲਣ ਮੇਲਣ ਨੂੰ ਵੀ ਮੇਰੇ ਕੋਲ ਤਾਂ ਇੱਕ ਟੈਬ ਜੀ ਹੁੰਦੀ ਸੀ ਐਂਡਰੋਡ ਆਲੀ,ਮੈ ਤਾਂ ਉਹਦੇ ਨਾਲ ਈ ਟੈਮ ਕੱਟਦਾ ਰਿਹਾ ਤੇ ਸਾਡੇ ਬੁੜੇ ਕੋਲ ਐਪਲ ਦਾ ਫੂਨ ਹੁੰਦਾ ਸੀ ਚਾਲੀ ਕੁ ਹਜਾਰ ਆਲਾ ਦੇਸੀ ਜਿਆ।ਹੁਣ ਤਾ ਰਬਾਜ ਈ ਨੀ ਰਿਹਾ,ਨਮੀਆਂ ਨਮੀਆਂ ਐਟਮਾਂ ਆਗੀਆਂ।
ਸਾਨੂੰ ਤਾਂ ਸਾਲੀ ਸਮਝ ਨੀ ਲੱਗਦੀ ਕੁਸ,ਜੁਆਕ ਵੀ ਸਾਲੇ ਮਖੌਲਾਂ ਕਰਦੇ ਐ(???)

ਮਿਸਟਰ ਤੱਥ ~~~

ਸੱਚਖੰਡ ਵਾਸੀ ਸੰਤ ਗਿਆਨੀ ਵੀਰ ਸਿੰਘ ਜੀ ਮੱਦੋਕੇ
11/12/2023

ਸੱਚਖੰਡ ਵਾਸੀ ਸੰਤ ਗਿਆਨੀ ਵੀਰ ਸਿੰਘ ਜੀ ਮੱਦੋਕੇ

08/12/2023

ਮੈ ਘਰਵਾਲੀ ਨੂੰ ਕਿਹਾ ਕਿ ਤੂੰ ਐਵੇਂ ਨਿੱਕੀ-ਨਿੱਕੀ ਗੱਲ ਤੇ ਲੜਨ ਲੱਗ ਜਾਨੀ ਆ..!❗
ਅੱਗੋਂ ਮੈਨੂੰ ਕਹਿੰਦੀ ਵਾਹ ਓ ਪਿਉ ਦਿਆ ਪੁੱਤਾ ਵੱਡੀ ਗੱਲ ਹੋਵੇ ਨਾ...ਤੇ ਮੈ ਛੋਟੀ ਨੂੰ ਵੀ ਇਗਨੋਰ ਕਰ ਦਿਆਂ
ਐਨੀ ਵੀ ਪਾਗਲ ਨ੍ਹੀ ਮੈ।🤣

ਮਾਸੀ ਦਾ ਸਹੁਰਾ ਸ੍ਰ ਤਾਰਾ ਸਿੰਘ..ਠੰਡੇ ਥਾਂ ਮੰਜੀ ਡਾਹੀ ਹੋਣੀ..ਦੋ ਪਾਵੇ ਖਾਲ ਵਿਚ ਤੇ ਦੋ ਬਾਹਰ..ਭਰ ਗਰਮੀਂ ਵਿਚ ਵੀ ਓਥੇ ਹੀ ਛਾਵੇਂ ਬੈਠੇ ਰਹਿਣ...
08/12/2023

ਮਾਸੀ ਦਾ ਸਹੁਰਾ ਸ੍ਰ ਤਾਰਾ ਸਿੰਘ..ਠੰਡੇ ਥਾਂ ਮੰਜੀ ਡਾਹੀ ਹੋਣੀ..ਦੋ ਪਾਵੇ ਖਾਲ ਵਿਚ ਤੇ ਦੋ ਬਾਹਰ..ਭਰ ਗਰਮੀਂ ਵਿਚ ਵੀ ਓਥੇ ਹੀ ਛਾਵੇਂ ਬੈਠੇ ਰਹਿਣਾ..ਕਦੇ ਗਰਮੀਂ ਮਹਿਸੂਸ ਨਾ ਕਰਨੀ..ਉੱਤੇ ਅਮਰੂਦਾਂ ਦੇ ਕਿੰਨੇ ਸਾਰੇ ਫਲਦਾਰ ਰੁੱਖ..ਪਤਾ ਨੀ ਕਿਓਂ ਹਿਲਾਉਣ ਨਹੀਂ ਸਨ ਦਿੰਦੇ ਤੇ ਨਾ ਹੀ ਉੱਤੇ ਚੜਨ..ਕਹਿੰਦੇ ਜਿਹੜਾ ਪੱਕ ਗਿਆ ਆਪੇ ਡਿੱਗ ਜਾਊ..ਕੁਝ ਮਿੱਟੀ ਤੇ ਆਣ ਡਿੱਗਦੇ ਤੇ ਕੁਝ ਪਾਣੀ ਦੀ ਖਾਲ ਵਿਚ..ਤੋਤੇ ਚਿੜੀਆਂ ਵੀ ਸਮੇਂ ਸਮੇ ਟੀਸੀ ਤੋਂ ਕਿੰਨਾ ਕੁਝ ਸੁੱਟਦੇ ਰਹਿੰਦੇ..!

ਇੱਕ ਵੇਰ ਦੁਪਹਿਰੇ ਥੱਕ ਹਰ ਕੇ ਓਥੇ ਮੰਜੇ ਤੇ ਪੈ ਗਿਆ..ਨੀਂਦਰ ਆ ਗਈ..ਉਠਿਆ ਤਾਂ ਵੇਖਿਆ ਕਿੰਨੇ ਸਾਰੇ ਡਿੱਗੇ ਪਏ..ਸੋਚਿਆ ਕੁਝ ਪਾਣੀ ਵਿਚ ਵੀ ਜਰੂਰ ਰੁੜ ਗਏ ਹੋਣੇ..ਫੇਰ ਜਿਥੇ ਪਾਣੀ ਲੱਗਾ ਸੀ ਓਥੇ ਗਿਆ ਤਾਂ ਕਿੰਨੇ ਸਾਰੇ ਕਮਾਦ ਦੀਆਂ ਜੜਾਂ ਦੇ ਜੁੱਟ ਨਾਲ ਲੱਗੇ ਪਏ..ਕੁਝ ਧੁਰ ਕਮਾਦ ਅੰਦਰ ਵੀ ਜਰੂਰ ਚਲੇ ਗਏ ਹੋਣੇ..ਪਰ ਮੈਂ ਅੰਦਰ ਤੀਕਰ ਕਦੇ ਨਹੀਂ ਸਾਂ ਗਿਆ..ਨਾਲਦੇ ਆਖਦੇ ਉਸ ਪੈਲੀ ਵਿਚ ਇੱਕ ਵਰਮੀਂ ਏ..ਦੋ ਮੋਟੇ ਮੋਟੇ ਸੱਪ ਰਹਿੰਦੇ!

ਜਿੰਨੇ ਲੱਭੇ ਝੋਲੀ ਵਿਚ ਪਾ ਲਿਆਂਦੇ..ਉਹ ਹੱਸਣ ਲੱਗ ਪਏ..ਅਖ਼ੇ ਪੁੱਤਰਾ ਤੇਰੀ ਉਮਰੇ ਜਦੋਂ ਸਿਖਰ ਦੁਪਹਿਰੇ ਨੀਂਦਰ ਆ ਜਾਵੇ ਤਾਂ ਕਾਮਯਾਬੀ ਬਾਰ ਖੜਕਾ ਅੱਗੇ ਲੰਘ ਜਾਇਆ ਕਰਦੀ..ਫੇਰ ਇੰਝ ਹੀ ਮਗਰ ਭੱਜ ਵਾਪਿਸ ਮੋੜ ਕੇ ਲਿਆਉਣੀ ਪੈਂਦੀ ਏ..!

ਓਦੋਂ ਇਹਨਾਂ ਦੀ ਸਮਝ ਨਹੀਂ ਸੀ ਪੈਂਦੀ ਪਰ ਹੁਣ ਪਤਾ ਲੱਗਦਾ ਕਿੰਨੇ ਡੂੰਘੇ ਭਾਵ ਹੋਇਆ ਕਰਦੇ ਸਨ ਉਸ ਪੀੜੀ ਦੀਆਂ ਗੱਲਾਂ ਬਾਤਾਂ ਦੇ..!ਹਰਪ੍ਰੀਤ ਸਿੰਘ ਜਵੰਦਾ

ਬੜੇ ਮਾਣ ਦੀ ਗੱਲ ਹੈ ਕਿ ਪੰਜਾਬ ਦੇ ਛੋਟੇ ਜਿਹੇ ਕਸਬੇ ਭਦੌੜ ਦੇ ਵਿਲੀਅਮ ਸਿੰਘ ਬਹਾਦੁਰ ਜਿਸ ਨੇ ਅਜੋਕੀ ਚਰਚਿਤ ਫਿਲਮ ਐਨੀਮਲ ਚ ਵੱਢਾ-ਟੁੱਕੀ (ਮੇਕਅ...
07/12/2023

ਬੜੇ ਮਾਣ ਦੀ ਗੱਲ ਹੈ ਕਿ ਪੰਜਾਬ ਦੇ ਛੋਟੇ ਜਿਹੇ ਕਸਬੇ ਭਦੌੜ ਦੇ ਵਿਲੀਅਮ ਸਿੰਘ ਬਹਾਦੁਰ ਜਿਸ ਨੇ ਅਜੋਕੀ ਚਰਚਿਤ ਫਿਲਮ ਐਨੀਮਲ ਚ ਵੱਢਾ-ਟੁੱਕੀ (ਮੇਕਅੱਪ)ਦਾ ਕੰਮ ਕੀਤਾ।
ਪਰ ਇਸ ਤੋਂ ਪਹਿਲਾਂ ਹੁਸਤੈਂਦਰ ਸਿੰਘ,ਗਾਇਕ ਜੀ.ਖਾਨ,ਅਰਜਨ ਢਿੱਲੋਂ,ਕੇਵਲ ਕਾ੍ਂਤੀ,ਜੁਲਫੀ ਅਲੀ ਆਦਿ ਕਲਾਕਾਰ ਪੂਰੀ ਇਡੰਸਟਰੀ ਚ ਧੱਕ ਪਾਈ ਫਿਰਦੇ ਆ।

ਆਉ ਭੁਜੰਗੀਆਂ ਦਾ ਸਾਥ ਦੇਈਏ..... ਇਹਨਾਂ ਬੱਚਿਆਂ ਨੇ ਨਵਾਂ ਕੰਮ ਸ਼ੁਰੂ ਕੀਤਾ ਹੈ (ਖਾਲਸਾ ਜੀ ਫਾਸਟ ਫੂਡ) ਸ਼ਹਿਰ ਜਗਰਾਉਂ ਨੇੜੇ ਝਾਂਸੀ ਰਾਣੀ ਚੌਂਕ ...
06/12/2023

ਆਉ ਭੁਜੰਗੀਆਂ ਦਾ ਸਾਥ ਦੇਈਏ.....
ਇਹਨਾਂ ਬੱਚਿਆਂ ਨੇ ਨਵਾਂ ਕੰਮ ਸ਼ੁਰੂ ਕੀਤਾ ਹੈ (ਖਾਲਸਾ ਜੀ ਫਾਸਟ ਫੂਡ) ਸ਼ਹਿਰ ਜਗਰਾਉਂ ਨੇੜੇ ਝਾਂਸੀ ਰਾਣੀ ਚੌਂਕ (ਸੀਤਲ ਸਿਲਕ ਸਟੋਰ) ਦੇ ਸਾਹਮਣੇ ਇੱਕ ਵਾਰ ਜਰੂਰ ਜਾਇਉ ।

ਨਿਹਾਲ ਸਿੰਘ ਵਾਲਾ,ਬਾਘਾਪੁਰਾਣਾ,ਅਜੀਤਵਾਲ,ਮੋਗਾ city,ਭਦੌੜ,ਸ਼ਹਿਣਾ,ਹਠੂਰ,ਰਾਏਕੋਟ,ਬੱਧਣੀ ਕਲਾਂ,ਦੌਧਰ,ਮੱਦੋਕੇ, ਭਾਈਰੂਪਾ,ਸਮਾਲਸਰ,ਭਗਤਾ ਭਾਈ ਕਾ ...
04/12/2023

ਨਿਹਾਲ ਸਿੰਘ ਵਾਲਾ,ਬਾਘਾਪੁਰਾਣਾ,ਅਜੀਤਵਾਲ,ਮੋਗਾ city,ਭਦੌੜ,ਸ਼ਹਿਣਾ,ਹਠੂਰ,ਰਾਏਕੋਟ,ਬੱਧਣੀ ਕਲਾਂ,ਦੌਧਰ,ਮੱਦੋਕੇ,
ਭਾਈਰੂਪਾ,ਸਮਾਲਸਰ,ਭਗਤਾ ਭਾਈ ਕਾ ਆਦਿ ਕਸਬਿਆਂ ਦੇ ਨਾਲ ਜੁੜੇ ਹੋਏ ਪਿੰਡਾਂ ਦੇ ਦੁਆਈ (ਜ਼ਹਿਰ) ਪੀਤੀ ਜਾਂ ਚੜ੍ਹੀ ਦੇ ਦੁੱਖੀ ਮਰੀਜਾਂ ਲਈ ਸਾਡੇ ਕੋਲ਼ #ਦੀਪ_ਹਸਪਤਾਲ ਬਰਨਾਲਾ_ਰੋਡ #ਨਿਹਾਲ_ਸਿੰਘ_ਵਾਲਾ (ਜ਼ਿਲ੍ਹਾ ਮੋਗਾ) ਵਿੱਚ ਹਰ ਸਹੂਲਤ ਮੌਜੂਦ ਹੈ ।।।

ਕੁਦਰਤ ਐਸੀ ਮਾਰ ਕਿਸੇ ਨੂੰ ਵੀ ਨਾ ਪਾਵੇ ਇਹ ਕਾਮਨਾ ਕਰਦੇ ਹਾਂ ।।।

ਪਰ ਅਗਰ ਮਰੀਜ ਨੇ(ਜ਼ਹਿਰ)ਦੁਆਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ !!!!

ਉਪਰ ਲਿਖੇ ਇਲਾਕਿਆਂ ਦੇ ਮਰੀਜਾਂ ਵਾਸਤੇ
ਦੀਪ ਹਸਪਤਾਲ #ਨਿਹਾਲ_ਸਿੰਘ_ਵਾਲਾ ਜ਼ਿਲ੍ਹਾ ਮੋਗਾ ਹਰ ਪੱਖੋ ਆਪ ਜੀ ਦੇ ਨਾਲ ਹੈ ,,,

ਗੁਰਦੀਪ ਸਿੰਘ,,,
9592455901
9814916171
01636255071
Managment team
Deep hospital and poision treatment centre
Barnala Road
Nihal Singh Wala (Moga)

ਤੇਰੀ ਮੇਰੀ ਲੱਗ ਗਈ ਦੋਸਤੀ,ਲੱਗੀ ਕੰਧੋਲੀ ਓਹਲੇ, ਵੇ ਤੇਰੇ ਹੱਥ ਵਿੱਚ ਗੁੱਲੀ ਡੰਡਾ,ਮੇਰੇ ਹੱਥ ਪਟੋਲੇ, ਟੁੱਟ ਗਈ ਯਾਰੀ ਤੋਂ,ਗਾਲ ਬਿਨਾਂ ਨਾ ਬੋਲੇਂ...
04/12/2023

ਤੇਰੀ ਮੇਰੀ ਲੱਗ ਗਈ ਦੋਸਤੀ,ਲੱਗੀ ਕੰਧੋਲੀ ਓਹਲੇ,
ਵੇ ਤੇਰੇ ਹੱਥ ਵਿੱਚ ਗੁੱਲੀ ਡੰਡਾ,ਮੇਰੇ ਹੱਥ ਪਟੋਲੇ,
ਟੁੱਟ ਗਈ ਯਾਰੀ ਤੋਂ,ਗਾਲ ਬਿਨਾਂ ਨਾ ਬੋਲੇਂ..!

ਉਹ ਔਰਤਾਂ ਹੋਰ ਸਨ ,ਜਿਨਾਂ ਦੀ ਯਾਦ ਵਿਁਚ ਤਾਜ ਮਹਿਲ ਬਣ ਗਏ,ਸਾਡੀਆਂ ਤੇ ਕਬਰਾਂ ਵੀ ਪਁਕੀਆਂ ਨਹੀਂ ਬਨਣੀਆਂ ਕਿ ਕਿਤੇ ਵਾਪਸ ਹੀ ਨਾ ਆ ਜਾਣ😀😀🙃🙃🤣🤣😉🙃
02/12/2023

ਉਹ ਔਰਤਾਂ ਹੋਰ ਸਨ ,ਜਿਨਾਂ ਦੀ ਯਾਦ ਵਿਁਚ ਤਾਜ ਮਹਿਲ ਬਣ ਗਏ,ਸਾਡੀਆਂ ਤੇ ਕਬਰਾਂ ਵੀ ਪਁਕੀਆਂ ਨਹੀਂ ਬਨਣੀਆਂ ਕਿ ਕਿਤੇ ਵਾਪਸ ਹੀ ਨਾ ਆ ਜਾਣ😀😀🙃🙃
🤣🤣😉🙃

ਪੰਜਾਬ ਦੇ ਪੁੱਤ ਧੀਆਂ ਆਈ.ਏ.ਐਸ ਅਫਸਰ ਕਿੱਥੇ  - ਪੰਜਾਬੀਓ,ਪਤਾ ਨਹੀਂ ਕਿਉਂ ਤੁਸੀਂ ਆਈਲੈਟਸ ਨੂੰ ਹੀ ਡਿਗਰੀ ਸਮਝਣ ਲੱਗ ਪਏ ਓ...?
30/11/2023

ਪੰਜਾਬ ਦੇ ਪੁੱਤ ਧੀਆਂ ਆਈ.ਏ.ਐਸ ਅਫਸਰ ਕਿੱਥੇ -
ਪੰਜਾਬੀਓ,ਪਤਾ ਨਹੀਂ ਕਿਉਂ ਤੁਸੀਂ ਆਈਲੈਟਸ ਨੂੰ ਹੀ ਡਿਗਰੀ ਸਮਝਣ ਲੱਗ ਪਏ ਓ...?

28/11/2023

ਨਦੀਆਂ ਨਾਲੇ ਪਹਾੜ ਜੰਗਲ ਬੇਲਿਆਂ ਨੂੰ ਪਾਰ ਕਰ 26000 ਮੀਲ ਤੁਰਨ ਤੋਂ ਬਾਅਦ ਬਾਬੇ ਨਾਨਕ ਨੇ ਉਦਾਸੀਆਂ ਤੋਂ ਵਾਪਸ ਆ ਕੇ ਕਰਤਾਰਪੁਰ ਕੋਈ ਗੱਦੀ ਲਾਕੇ ਮੱਥੇ ਨਹੀਂ ਟਿਕਵਾਏ।ਗਿਆਨ ਦਾ ਸਮੁੰਦਰ ਜਿਸਦੇ ਤਰਕ ਸਵਾਲਾਂ ਤੇ ਸਬਦਾਂ ਅੱਗੇ ਦੁਨੀਆਂ ਦੇ ਵੱਡੇ ਵੱਡੇ ਪੰਡਿਤ ਮੌਲਵੀ ਸਾਧੂ ਨਿਸ਼ਬਦ ਹੋ ਜਾਂਦੇ ਹੋਣ 52 ਸਾਲ ਦੀ ਉਮਰ ਚ ਉਹ ਆਪਣੇ ਖੇਤਾਂ ਚ ਹਲ ਜੋਤ ਰਿਹਾ ਸੀ।ਆਪਣੀ ਜ਼ਿੰਦਗੀ ਦੇ 17 ਸਾਲ 5 ਮਹੀਨੇ ਬਾਬੇ ਨਾਨਕ ਨੇ ਖੇਤੀ ਕੀਤੀ ਤੇ ਮਿੱਟੀ ਦਾ ਪੁੱਤ ਨਾਨਕ ਹਲ ਜੋਤਦਾ,ਨੱਕੇ ਮੋੜਦਾ ਕਿਰਤ ਕਰਦਾ ਹੀ ਅਕਾਲ ਪੁਰਖ ਦੀ ਗੋਦ ਚ ਜਾ ਵਿਰਾਜਿਆ।ਬਾਬੇ ਨਾਨਕ ਦੀ ਕ੍ਰਾਂਤੀਕਾਰੀ ਤੇ ਵਿਗਿਆਨਕ ਸੋਚ ਨੂੰ ਸਮਝਣ ਲਈ ਬਾਬੇ ਨਾਨਕ ਦੀ ਰਚੀ ਇਲਾਹੀ ਬਾਣੀ ਹੀ ਇੱਕ ਮਾਤਰ ਜਰੀਆ ਸੀ।
ਬਾਬਾ ਨਾਨਕ ਕੋਈ ਚਮਤਕਾਰੀ ਸਾਧ ਜਾਂ ਸ਼ਰਾਪ ਦੇਣ ਵਾਲਾ ਬਾਬਾ ਨਹੀਂ ਸੀ।ਕੰਧਾਂ ਤੇ ਟੰਗੀਆਂ ਫੋਟੋਆਂ ਵਰਗਾ ਕੋਈ Soft ਜੇ ਹੱਥਾਂ-ਪੈਰਾਂ ਵਾਲਾ,ਮਖ਼ਮਲੀ ਬਾਣੇ ਵਾਲਾ ਵੀ ਨਹੀਂ ਹੋਣਾ,4 ਉਦਾਸੀਆਂ ਕਰਕੇ ਦੇਸ਼ ਦੁਨੀਆਂ ਘੁੰਮਣ ਵਾਲੇ ਨਾਨਕ ਦੇ ਹੱਥਾਂ ਚ ਅੱਟਣ ਪਏ ਹੋਣੇ,ਪੈਰਾਂ ਦੀਆਂ ਅੱਡੀਆਂ ਫਟੀਆਂ ਹੋਣੀਆਂ,ਝਾੜੀਆਂ ਚੋਂ ਲੰਘਦਿਆਂ,ਸਾਦਾ ਬਾਣਾ ਕਿਤੋਂ ਫਟਿਆ ਵੀ ਹੋਣਾ ਤੇ ਬਾਬੇ ਨੇ ਉਹ ਚੋਲਾ ਕਿਸੇ ਚੇਲੇ ਨੂੰ ਨਹੀਂ ਦਿੱਤਾ ਹੋਣਾ ਸਗੋਂ ਖੁਦ ਹੀ ਸਿਓਂ ਕਿ ਦੋਬਾਰਾ ਪਹਿਨ ਲਿਆ ਹੋਣਾ।
ਬਾਬਾ ਨਾਨਕ ਤੁਹਾਨੂੰ ਕੋਈ ਗੁੰਝਲਦਾਰ ਫ਼ਲਸਫ਼ਾ ਨਹੀਂ ਦੇਕੇ ਗਿਆ ਕਿਰਤ ਕਰੋ,ਨਾਮ ਜਪੋ,ਵੰਡ ਛਕੋ ਦਾ ਹੋਕਾ ਦਿੱਤਾ ਹੈ।
ਜਿਸ ਵੀਰ ਭੈਣ ਨੂੰ ਇਹ ਲੱਗਿਆ ਹੋਵੇ ਕਿ ਮੈਂ ਗੁਰੂ ਨਾਨਕ ਸਾਹਿਬ ਨੂੰ ਨਾਨਕ ਕਹਿ ਕਹਿ ਕੇ ਸੰਬੋਧਿਤ ਕਰ ਰਿਹਾ ਤੇ ਇੱਜ਼ਤ ਨਹੀਂ ਕਰ ਰਿਹਾ ਉਹਨਾਂ ਤੋਂ ਮੁਆਫ਼ੀ ਮੰਗਦਾ ਪਰ ਜਦ ਮੈ ਗੁਰੂ ਨਾਨਕ ਸਾਹਿਬ ਦੀ ਬਾਣੀ ਪੜਦਾ,ਕੋਈ ਕਿਤਾਬ ਪੜਕੇ ਉਹਨਾਂ ਦੇ ਸਫ਼ਰ ਦਾ ਸਾਥੀ ਬਣਦਾ ਤਾਂ ਮੇਰਾ ਦਿਲ ਮੇਰੇ ਬਾਬੇ ਨੂੰ ਬੱਸ ਨਾਨਕ ਕਹਿਣ ਦਾ ਕਰਦਾ।ਮੇਰਾ ਦਿਲ ਕਰਦਾ ਸਾਡੇ ਦਾਦੇ ਬਾਬਿਆਂ ਵਾਂਗ ਮੈਂ ਬਾਬੇ ਨਾਨਕ ਨੂੰ ਜੱਫੀ ਪਾ ਲਵਾਂ ਤੇ ਬਾਬਾ ਮੇਰਾ ਸਿਰ ਪਲੋਸ ਦੇਵੇ,ਬਾਬੇ ਨਾਨਕ ਨੂੰ ਨਾਂ ਮੰਨੋ, ਬਾਣੀ ਪੜਕੇ ਬਾਬੇ ਨਾਨਕ ਦੀ ਮੰਨੋ

Address


Website

Alerts

Be the first to know and let us send you an email when Punjab HD Studio Madoke posts news and promotions. Your email address will not be used for any other purpose, and you can unsubscribe at any time.

  • Want your business to be the top-listed Media Company?

Share