KHALSA-Army Of Akaal Purakh

  • Home
  • KHALSA-Army Of Akaal Purakh

KHALSA-Army Of Akaal Purakh khalsa fauj

ਜਥੇਦਾਰ ਰਣਬੀਰ ਸਿੰਘ ਜੀ ਦਾ ਜਨਮ ਸੰਨ 1935 ਪਿੰਡ ਥਰਾਜ ਜਿਲ੍ਹਾ ਫਰੀਦਕੋਟ ਚ ਹੋਇਆ । ਉਹਨਾਂ ਦੇ ਤਿੰਨ ਹੋਰ ਭਰਾ ਤੇ ਇੱਕ ਭੈਣ ਸਨ । ਉਹਨਾਂ ਦੇ ਪਿ...
14/04/2023

ਜਥੇਦਾਰ ਰਣਬੀਰ ਸਿੰਘ ਜੀ ਦਾ ਜਨਮ ਸੰਨ 1935 ਪਿੰਡ ਥਰਾਜ ਜਿਲ੍ਹਾ ਫਰੀਦਕੋਟ ਚ ਹੋਇਆ । ਉਹਨਾਂ ਦੇ ਤਿੰਨ ਹੋਰ ਭਰਾ ਤੇ ਇੱਕ ਭੈਣ ਸਨ । ਉਹਨਾਂ ਦੇ ਪਿਤਾ ਸਰਦਾਰ ਕਾਲਾ ਸਿੰਘ ਇੱਕ ਕਿਸਾਨ ਸਨ ਤੇ ਜੈਤੋ ਦੇ ਮੋਰਚੇ ਦੌਰਾਨ ਉਹਨਾਂ ਨੂੰ 14 ਸਾਲ ਜੇਲ੍ਹ ਦੀ ਸਜ਼ਾ ਹੋਈ ਸੀ, ਜਿਸ ਵਿੱਚੋਂ ਉਹਨਾਂ ਨੇ ਪੰਜ ਸਾਲ ਭੁਗਤੀ ਸੀ । ਸਰਦਾਰ ਕਾਲਾ ਸਿੰਘ ਦਾ ਪਰਿਵਾਰ ਗੁਰਸਿੱਖੀ ਜੀਵਨ ਵਿਚ ਪਰਪੱਕ ਸੀ ਅਤੇ ਉਹ ਖੇਤੀਬਾੜੀ ਦੀ ਕਿਰਤ ਦੇ ਨਾਲ ਨਾਲ ਪੰਥਕ ਸਰਗਰਮੀਆਂ ਵਿਚ ਵੀ ਹਿੱਸਾ ਪਾਉਂਦੇ ।ਸਰਦਾਰ ਕਾਲਾ ਸਿੰਘ ਸ਼ਹੀਦ ਭਗਤ ਸਿੰਘ ਦੀ ਜਥੇਬੰਦੀ ਨੌਜਵਾਨ ਸਭਾ ਦੇ ਉੱਘੇ ਮੈਂਬਰ ਸਨ ।

ਜਥੇਦਾਰ ਰਣਬੀਰ ਸਿੰਘ ਜੀ ਨੇ 6 ਸਾਲ ਦੀ ਉਮਰ ਵਿਚ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ । ਆਪਜੀ ਨੇ ਮੁੱਢਲੀ ਵਿੱਦਿਆ ਹਾਸਿਲ ਕਰਨ ਤੋ ਬਾਅਦ ਫੌਜ ਵਿਚ ਨੋਕਰੀ ਕਰ ਲਈ ।ਆਪ ਜੀ ਬਹੁਤ ਹੀ ਸ਼ਰਧਾਲੂ ਗੁਰਸਿੱਖ ਸਨ ਤੇ ਉਹਨਾਂ ਨੂੰ ਬਹੁਤ ਬਾਣੀਆਂ ਜ਼ੁਬਾਨੀ ਕੰਠ ਸਨ । ਇਸੇ ਕਰਕੇ ਹੀ ਫੋਜ ਵਿੱਚ ਆਪ ਜੀ ਨੂੰ ਧਾਰਮਿਕ ਡਿਊਟੀ ਵੀ ਦਿੱਤੀ ਗਈ ਸੀ । ਆਪਜੀ ਦਾ ਅਨੰਦ ਕਾਰਜ ਬੀਬੀ ਰਾਜਵੰਤ ਕੌਰ ਜੀ ਨਾਲ ਹੋਇਆ ਤੇ ਆਪਜੀ ਦੇ ਪਰਿਵਾਰ ਵਿਚ ਦਲਜੀਤ ਸਿੰਘ ਅਤੇ ਪਰਮਜੀਤ ਕੌਰ ਦਾ ਜਨਮ ਹੋਇਆ ।

20 ਸਾਲ ਫੌਜੀ ਜੀਵਨ ਬਿਤਾ ਕੇ ਜਦੋਂ ਆਪ ਪੈਨਸ਼ਨ ਆਏ ਤਾਂ ਆਪ ਸੰਤ ਕਰਤਾਰ ਸਿੰਘ ਜੀ ਖਾਲਸਾ ਜਥਾ ਭਿੰਡਰਾਂ ਮਹਿਤਾ ਕੋਲ ਰਹਿਣ ਲੱਗ ਪਏ । ਸੰਤ ਜੀ ਨੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਦੀ ਉਸਾਰੀ ਲਈ ਆਪ ਨੂੰ ਜਥੇਦਾਰ ਨਿਯੁਕਤ ਕਰ ਦਿੱਤਾ। ਆਪ ਜੀ ਨੇ ਆਪਣੀ ਪੈਨਸ਼ਨ, ਟਰੈਕਟਰ ਟਰਾਲੀ ਵੀ ਵੇਚ ਕੇ ਸੇਵਾ ਵਿਚ ਲਾ ਦਿੱਤੀ।

13 ਅਪ੍ਰੈਲ 1978 ਦੀ ਵਿਸਾਖੀ ਵਾਲੇ ਦਿਨ ਜਥੇਦਾਰ ਰਣਬੀਰ ਸਿੰਘ 100 ਕੁ ਹੋਰ ਸਿੰਘਾਂ ਦੇ ਜਥੇ ਨਾਲ ਨਿਰੰਕਾਰੀ ਗੁਰਬਚਨੇ ਵੱਲੋਂ ਕੱਢੇ ਜਾ ਰਹੇ ਜਲੂਸ ਖਿਲਾਫ ਸ਼ਾਤਮਈ ਵਿਰੋਧ ਕਰਨ ਗਏ ਸਨ । ਨਿਰੰਕਾਰੀ ਗੁਰਬਚਨਾ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦੀ ਖੁਲੇਆਮ ਬੇਅਦਬੀ ਕਰ ਰਿਹਾ ਸੀ । ਭਾਈ ਫੋਜਾ ਸਿੰਘ ਦੀ ਅਗਵਾਈ ਵਿੱਚ ਜਥੇਦਾਰ ਰਣਬੀਰ ਸਿੰਘ ਤੇ ਬਾਕੀ ਸਿੰਘ ਗੁਰਬਾਣੀ ਦਾ ਉਚਾਰਨ ਕਰ ਰਹੇ ਸਨ । ਨਿਰੰਕਾਰੀਆਂ ਦੇ ਚੇਲੇ ਪੂਰੀ ਤਿਆਰੀ ਵਿੱਚ ਆਏ ਹੋਏ ਸਨ ਤੇ ਉਹਨਾਂ ਨੇ ਨਿਹੱਥੇ ਸਿੰਘਾਂ ਦੇ ਜਥੇ ਉੱਤੇ ਹਮਲਾ ਕਰ ਦਿੱਤਾ । 12 ਹੋਰ ਸਿੰਘਾਂ ਦੇ ਨਾਲ ਜਥੇਦਾਰ ਰਣਬੀਰ ਸਿੰਘ ਸ਼ਹੀਦ ਹੋ ਗਏ ਤੇ 75 ਦੇ ਕਰੀਬ ਸਿੰਘ ਜ਼ਖਮੀ ਹੋ ਗਏ ।
ਧੰਨ ਗੁਰੂ ਧੰਨ ਗੁਰੂ ਪਿਆਰੇ

27/02/2023
20/02/2023

ਜਦੋ ਜਾ ਕੇ ਖੱਟੜ ਵਰਗਿਆਂ ਕੋਲ ਜਾਂ ਰਾਧਾ ਸੁਆਮੀਆਂ ਕੋਲ ਬੈਠਣਾ ਫਿਰ ਕੌਮ ਇਹੀ ਕੁਜ ਕਰਦੀ ਦਾਦੂ ਵਾਲ ਜੀ

20/02/2023

ਫਿਰੋਜਪੁਰ ਛਾਵਨੀ ਦੇ ਬਾਜ ਵਾਲੇ ਚੌਂਕ ਵਿਚ ਪੁਲਿਸ ਮੁਲਾਜਿਮ ਦੀ ਹਾਜ਼ਰੀ ਵਿੱਚ (ਕੁੜੀ) ਦੀ ਮਾਰੂ ਹਥਿਆਰਾਂ ਨਾਲ ਵੱਢ ਟੁੱਕ 😥😥
ਫਿਰੋਜ਼ਪੁਰ ਚ ਕਚਹਿਰੀ ਚ ਗਵਾਹੀ ਦੇਣ ਜਾਂਦੀ ਔਰਤ ਦਿਨ ਦਿਹਾੜੇ ਵੱਢ ਦਿੱਤੀ

24/01/2023

ਮਹੰਤ ਤੇ ਨਿਹੰਗ ਸਿੰਘ ਦੀ ਹੋਈ ਟਰੇਨ ਚ ਲੜਾਈ ,

ਮਹੰਤ ਪੀਂਦਾ ਸੀ ਟਰੇਨ ਚ ਧੱਕੇ ਨਾਲ ਬੀੜੀ ਨਿਹੰਗ ਸਿੰਘ ਨੇ ਚੇਨ ਖਿੱਚ ਕੇ ਰੋਕੀ ਟਰੇਨ , ਮਸਲਾ ਵਾਲਾ ਗਰਮ ਹੋ ਗਿਆ , ਦੇਖੋ ਵੀਡੀਓ ਤੇ ਸ਼ੇਅਰ ਜਰੂਰ ਕਰ ਦਿਓ ਪੇਜ ਨੂੰ ਫੌਲੋ ਵੀ ਕਰ ਲਿਓ

17/01/2023

ਨੇਪਾਲ ਪਲੇਨ ਕ੍ਰੈਸ਼ ਹੋਣ ਤੋਂ ਪਹਿਲਾਂ ਦਾ VIDEO
ਪਲੇਨ 'ਚ ਬੈਠੇ ਯਾਤਰੀ ਵਲੋਂ ਬਣਾਈ ਜਾ ਰਹੀ LIVE ਵੀਡੀਓ 'ਚ ਕੁੱਝ ਹੀ ਸੈਕੰਡ 'ਚ ਪਲੇਨ ਹੋਇਆ ਅੱਗ ਦੇ ਹਵਾਲੇ

Address


Website

Alerts

Be the first to know and let us send you an email when KHALSA-Army Of Akaal Purakh posts news and promotions. Your email address will not be used for any other purpose, and you can unsubscribe at any time.

Shortcuts

  • Address
  • Alerts
  • Claim ownership or report listing
  • Want your business to be the top-listed Media Company?

Share