Apni Press

Apni Press Contact information, map and directions, contact form, opening hours, services, ratings, photos, videos and announcements from Apni Press, Media/News Company, .

ਸਤਿਕਾਰਯੋਗ ਪੰਜਾਬੀਓ!ਸਾਡੇ ਚੈਨਲ ਦੇ ਪੱਤਰਕਾਰ ਮਨਿੰਦਰਜੀਤ ਸਿੱਧੂ ਖ਼ਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੀਆਂ ਸੰਗੀਨ ਧਾਰਾਵਾਂ ਤਹਿਤ ਪਰਚਾ ਦਰਜ ...
20/08/2026

ਸਤਿਕਾਰਯੋਗ ਪੰਜਾਬੀਓ!
ਸਾਡੇ ਚੈਨਲ ਦੇ ਪੱਤਰਕਾਰ ਮਨਿੰਦਰਜੀਤ ਸਿੱਧੂ ਖ਼ਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੀਆਂ ਸੰਗੀਨ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਵਿਅਕਤੀ ਦੀ ਮੌਤ ਹੋਈ, ਉਸ ਦੀ ਮੌਤ ਕਿਸ ਤਰ੍ਹਾਂ ਹੋਈ—ਕਤਲ, ਖੁਦਕੁਸ਼ੀ ਜਾਂ ਕੁਦਰਤੀ ਮੌਤ—ਇਹ ਤਾਂ ਪੋਸਟਮਾਰਟਮ ਤੋਂ ਪਤਾ ਲੱਗਣਾ ਸੀ। ਪਰ ਪਰਚਾ ਬਿਨਾਂ ਪੋਸਟਮਾਰਟਮ ਕਰਵਾਏ, ਸੰਸਕਾਰ ਤੋਂ ਅਗਲੇ ਦਿਨ ਦਰਜ ਕਰ ਦਿੱਤਾ ਗਿਆ। ਫਿਰ ਕਿਸ ਆਧਾਰ ’ਤੇ ਮਨਿੰਦਰਜੀਤ ਸਿੱਧੂ ਖ਼ਿਲਾਫ਼ ਇੰਨਾ ਸੰਗੀਨ ਪਰਚਾ ਦਰਜ ਕੀਤਾ ਗਿਆ? ਇਸ ਦਾ ਕਾਰਨ ਸਾਰਾ ਪੰਜਾਬ ਜਾਣਦਾ ਹੈ।
ਸਾਡਾ ਚੈਨਲ ਵਾਰ-ਵਾਰ ਬੰਦ ਕੀਤਾ ਗਿਆ, ਦੋ ਪਰਚੇ ਦਰਜ ਕੀਤੇ ਗਏ ਅਤੇ ਹੁਣ ਤੀਜਾ ਪਰਚਾ ਇੰਨੇ ਗੰਭੀਰ ਦੋਸ਼ਾਂ ਤਹਿਤ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਸਾਫ਼ ਤੌਰ ’ਤੇ ਇਹ ਸਵਾਲ ਖੜ੍ਹਾ ਕਰਦੀ ਹੈ ਕਿ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਸਾਡੇ ਚੈਨਲ ਅਤੇ ਮਨਿੰਦਰਜੀਤ ਸਿੱਧੂ ਨੂੰ ਖਤਮ ਕਰਨਾ ਚਾਹੁੰਦੀ ਹੈ?
ਅਸੀਂ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਵਿੱਚ ਵਧ ਰਹੀ ਨਸ਼ਿਆਂ ਦੀ ਸਮੱਸਿਆ ਅਤੇ ਚਿੱਟੇ ਕਾਰਨ ਹੋ ਰਹੀਆਂ ਮੌਤਾਂ ਸਬੰਧੀ ਲਗਾਤਾਰ ਕਵਰੇਜ ਕਰਦੇ ਆ ਰਹੇ ਹਾਂ। ਇਸ ਦੌਰਾਨ ਅਸੀਂ ਦਰਜਨਾਂ ਅਜਿਹੇ ਮਾਮਲੇ ਲੋਕਾਂ ਸਾਹਮਣੇ ਲਿਆਂਦੇ ਹਨ, ਜਿਨ੍ਹਾਂ ਵਿੱਚ ਪਿੰਡਾਂ ਦੇ ਲੋਕ ਖੁਦ ਆਪਣੇ ਇਲਾਕਿਆਂ ਵਿੱਚ ਨਸ਼ਿਆਂ ਕਾਰਨ ਹੋ ਰਹੇ ਨੁਕਸਾਨ ਬਾਰੇ ਸਾਨੂੰ ਜਾਣਕਾਰੀ ਦਿੰਦੇ ਰਹੇ ਹਨ।
ਕੁਝ ਦਿਨ ਪਹਿਲਾਂ ਲੰਬੀ ਹਲਕੇ ਦੇ ਪਿੰਡ ਖੁੱਡੀਆਂ, ਜੋ ਕਿ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਪਿੰਡ ਹੈ, ਦੇ ਕੁਝ ਲੋਕਾਂ ਨੇ ਸਾਨੂੰ ਬੁਲਾ ਕੇ ਆਪਣੇ ਪਿੰਡ ਵਿੱਚ ਵਧ ਰਹੀ ਨਸ਼ਿਆਂ ਦੀ ਸਮੱਸਿਆ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਪਿੰਡ ਦੇ ਕੁਝ ਲੋਕਾਂ ਵੱਲੋਂ ਕਥਿਤ ਤੌਰ ’ਤੇ ਨਸ਼ਾ ਵੇਚਣ ਵਾਲੇ ਵਿਅਕਤੀਆਂ ਦੇ ਨਾਮ ਵੀ ਲਏ ਗਏ। ਲੋਕਾਂ ਵੱਲੋਂ ਦਿੱਤੀ ਗਈ ਇਸ ਜਾਣਕਾਰੀ ਨੂੰ ਸਾਡੇ ਚੈਨਲ ਨੇ ਆਪਣੀ ਲੋਕ-ਪੱਖੀ ਪੱਤਰਕਾਰੀ ਤਹਿਤ ਕਵਰ ਕੀਤਾ।
ਹੁਣ ਇੱਕ ਅਜਿਹੀ ਮੌਤ, ਜਿਸ ਦੇ ਕਾਰਨ ਬਾਰੇ ਕੋਈ ਪੋਸਟਮਾਰਟਮ ਨਹੀਂ ਹੋਇਆ, ਉਸ ਦਾ ਦੋਸ਼ ਮਨਿੰਦਰਜੀਤ ਸਿੱਧੂ ਦੇ ਸਿਰ ਪਾਇਆ ਜਾ ਰਿਹਾ ਹੈ।
ਅਸੀਂ ਇਸ ਕਾਰਵਾਈ ਨੂੰ ਪੱਤਰਕਾਰੀ ਦੀ ਆਜ਼ਾਦੀ ਅਤੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਅਤੇ ਅੱਤ ਦਰਜੇ ਦੀ ਬਦਲਾਖੋਰੀ ਦੀ ਭਾਵਨਾ ਵਜੋਂ ਦੇਖਦੇ ਹਾਂ।
ਮਸਲਾ ਸਾਰੇ ਪੰਜਾਬੀਆਂ ਦੇ ਸਾਹਮਣੇ ਹੈ। ਫ਼ੈਸਲਾ ਵੀ ਪੰਜਾਬੀਆਂ ਨੇ ਹੀ ਕਰਨਾ ਹੈ। ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਕੱਲ੍ਹ ਸਾਂਝੀ ਕਰਾਂਗੇ।

04/08/2026
23/07/2026

ਬਰੈਡ ਖਾਣ ਵਾਲੇ ਸਾਵਧਾਨ ਦੇਖੋ ਇਹ ਵੀਡੀਓ 👆👆

"ਮੈਂ ਅੱਜ ਗੋਪਾਲ ਸਵੀਟਸ ਖਰੜ ਵਿਖੇ ਖਾਣਾ ਖਾਧਾ, ਪਰ ਬਹੁਤ ਹੀ ਮਾੜੇ ਤਜਰਬੇ ਦਾ ਸਾਹਮਣਾ ਕਰਨਾ ਪਿਆ। ਖਾਣੇ ਦੀ ਕੁਆਲਿਟੀ ਬਹੁਤ ਮਾੜੀ ਸੀ ਅਤੇ ਸਟਾਫ...
15/07/2026

"ਮੈਂ ਅੱਜ ਗੋਪਾਲ ਸਵੀਟਸ ਖਰੜ ਵਿਖੇ ਖਾਣਾ ਖਾਧਾ, ਪਰ ਬਹੁਤ ਹੀ ਮਾੜੇ ਤਜਰਬੇ ਦਾ ਸਾਹਮਣਾ ਕਰਨਾ ਪਿਆ। ਖਾਣੇ ਦੀ ਕੁਆਲਿਟੀ ਬਹੁਤ ਮਾੜੀ ਸੀ ਅਤੇ ਸਟਾਫ ਦਾ ਰਵੱਈਆ ਬਹੁਤ ਹੀ ਬੇਕਾਰ ਸੀ। ਇੱਕ ਨਾਮੀ ਰੈਸਟੋਰੈਂਟ ਤੋਂ ਅਜਿਹੇ ਅਨੁਭਵ ਦੀ ਉਮੀਦ ਨਹੀਂ ਸੀ! ਕਿਰਪਾ ਕਰਕੇ ਸਾਵਧਾਨ ਰਹੋ ਅਤੇ ਇੱਥੇ ਖਾਣਾ ਖਾਣ ਤੋਂ ਬਚੋ। ਮੈਂ ਇਸ ਪੋਸਟ ਨਾਲ ਬਿੱਲ ਅਤੇ ਫੋਟੋਆਂ ਵੀ ਨੱਥੀ ਕਰ ਰਿਹਾ ਹਾਂ।"
"I had a terrible experience today at Gopal Sweets in Kharar. The food quality was awful, and the staff's behavior was completely unprofessional. This is definitely not what I expected from a well-known place! Please be aware and avoid eating here. I've attached the bill and photos for reference."
Gopal Sweets Kharar

Good Job
13/07/2026

Good Job

KIS KIS PASSE EH CHLL RHA A
11/07/2026

KIS KIS PASSE EH CHLL RHA A

Address


Website

Alerts

Be the first to know and let us send you an email when Apni Press posts news and promotions. Your email address will not be used for any other purpose, and you can unsubscribe at any time.

Shortcuts

  • Want your business to be the top-listed media company?

Share