ਸਰਦਾਰ ਸਾਮ ਸਿੰਘ ਅਟਾਰੀ

  • Home
  • ਸਰਦਾਰ ਸਾਮ ਸਿੰਘ ਅਟਾਰੀ

ਸਰਦਾਰ ਸਾਮ ਸਿੰਘ ਅਟਾਰੀ kaunke kalan is a home town of sardaar sham singh attar.sham singh is a brave genrel of maharaja ranjeet singh army.........i

30/01/2025
30/01/2025

ਮੇਰੇ ਪਿੰਡ ਕਾਉਂਕੇ ਕਲਾਂ ਵਿਖ਼ੇ ਸ ਜਰਨੈਲ ਸ਼ਾਮ ਸਿੰਘ ਅਟਾਰੀ ਦੀ ਯਾਦ ਵਿੱਚ ਹੋਣ ਜਾ ਰਹੇ ਪਹਿਲੇ ਦਸਤਾਰ ਮੁਕਾਬਲੇ ਚ ਵੱਧ ਤੋਂ ਵੱਧ ਵੀਰ ਪਹੁੰਚੋ🙏🏻🙏🏻🙏🏻

ਧੰਨ ਧੰਨ ਭਗਤ ਨਾਮਦੇਵ ਜੀਜਨਮ ਦਿਹਾੜਾ ਭਗਤ ਨਾਮਦੇਵ ਜੀਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ 15 ਭਗਤ ਸਾਹਿਬਾਨ ਜੀ ਦੀ ਬਾਣੀ ਦਰਜ ਹੈ, ਜਿਨ੍ਹਾਂ ...
12/11/2024

ਧੰਨ ਧੰਨ ਭਗਤ ਨਾਮਦੇਵ ਜੀ
ਜਨਮ ਦਿਹਾੜਾ ਭਗਤ ਨਾਮਦੇਵ ਜੀ

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ 15 ਭਗਤ ਸਾਹਿਬਾਨ ਜੀ ਦੀ ਬਾਣੀ ਦਰਜ ਹੈ, ਜਿਨ੍ਹਾਂ ’ਚ ਭਗਤ ਨਾਮਦੇਵ ਜੀ ਵੀ ਸ਼ੁਮਾਰ ਹਨ। ਭਗਤ ਜੀ ਦਾ ਜਨਮ ਪਿੰਡ ਨਰਸੀ ਬਾਮਨੀ, ਜ਼ਿਲ੍ਹਾ ਸਤਾਰਾ (ਮਹਾਰਾਸ਼ਟਰ) ਵਿਖੇ ਪਿਤਾ ਦਾਮਸ਼ੇਟ ਜੀ ਤੇ ਮਾਤਾ ਗੋਨਾ ਬਾਈ ਜੀ ਦੇ ਗ੍ਰਹਿ ਵਿਖੇ 13ਵੀਂ ਸਦੀ ਦੇ ਅਖ਼ੀਰਲੇ ਦਹਾਕਿਆਂ ਵਿੱਚ ਹੋਇਆ। ਆਪ ਦਾ ਸੁਭਾਅ ਸਾਦਗੀ ਤੇ ਭਗਤੀ ਵਾਲਾ ਸੀ। ਅਧਿਆਤਮਿਕ ਜੀਵਨ ਬਤੀਤ ਕਰਦਿਆਂ ਉਨ੍ਹਾਂ ਨੇ ਜਾਤ-ਪਾਤ, ਊਚ-ਨੀਚ ਤੇ ਵਹਿਮਾਂ-ਭਰਮਾਂ ਦਾ ਜ਼ੋਰਦਾਰ ਖੰਡਨ ਕੀਤਾ ਤੇ ਲੋਕਾਈ ਨੂੰ ਉੱਚੇ-ਸੁੱਚੇ ਗੁਣਾਂ ਦੇ ਧਾਰਨੀ ਹੋਣ ਦਾ ਸੰਦੇਸ਼ ਦਿੱਤਾ। ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਘੁਮਾਣ ਅਤੇ ਭੱਟੀਵਾਲ ਭਗਤ ਜੀ ਦੀ ਚਰਨ-ਛੋਹ ਪ੍ਰਾਪਤ ਨਗਰ ਹਨ।
----

02/10/2024

ਭਾਈ ਸਾਹਿਬ ਜੀ ਆਪਣੀ ਲਾਡਲੀ ਪੋਤੀ (ਜਿੰਦ ਕੌਰ) ਨੂੰ ਪੰਜਾਬੀ ਪੜਾਉੰਦੇ ਹੋਏ ॥ ਕਰਦਿਓ ਸੇਅਰ ਦੱਬ ਕੇ

ਧੰਨ ਗੁਰੂ ਰਾਮਦਾਸ ਜੀ
16/09/2024

ਧੰਨ ਗੁਰੂ ਰਾਮਦਾਸ ਜੀ

ਕਿਹੋ ਜਿਹਾ ਸੀ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕਾਉਂਕੇ ਦਾ ਜੀਵਨ                 ਸਿੰਘ ਸਾਹਿਬ ਜੀ ਨੂੰ ਅੱਜ ਵੀ ਸਾਡੇ ਪਿੰਡ ਦਾ ਹਰੇਕ ਬੰਦਾ ਭ...
01/01/2024

ਕਿਹੋ ਜਿਹਾ ਸੀ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕਾਉਂਕੇ ਦਾ ਜੀਵਨ
ਸਿੰਘ ਸਾਹਿਬ ਜੀ ਨੂੰ ਅੱਜ ਵੀ ਸਾਡੇ ਪਿੰਡ ਦਾ ਹਰੇਕ ਬੰਦਾ ਭਾਂਵੇ ਉਹ ਵੱਡਾ ਚਾਹੇ ਛੋਟਾ "ਭਾਈ ਸਾਹਿਬ ਜੀ" ਆਖ ਕੇ ਬਲਾਉਦਾ ਹੈ । ਅਤੇ ਉਹਨਾ ਦੀ ਧਰਮ ਸੁਪਤਨੀ ਨੂੰ " ਬੀਬੀ ਜੀ" ਆਖ ਕੇ ਬਲਾਉਦਾ ਹੈ ।
ਜਿੰਨਾ ਮੈ ਪਿੰਡੋ ਬਜੁਰਗਾ ਤੋਂ ਸੁਣਿਆ ਭਾਈ ਸਾਹਿਬ ਜੀ ਦੇ
ਦਾਦਾ ਜਥੇਦਾਰ ਤੋਤਾ ਸਿੰਘ ਜੀ ਬਾਬਾ ਮਹਾਹਰਨਾਮ ਸਿੰਘ ਜੀ ਭੁੱਚੋ ਵਾਲੇ ਅਤੇ ਬਾਬਾ ਨੰਦ ਸਿੰਘ ਜੀ ਨਾਨਕਸਰ ਵਾਲਿਆ ਦੇ ਪ੍ਰੇਮ ਵਾਲੇ ਸੀ । ਉਹਨਾ ਦੀ ਬਾਬਾ ਨੰਦ ਸਿੰਘ ਜੀ ਨੂੰ ਕੱਪੜੇ ਦਾ ਥਾਨ ਭੇਟ ਕਰਨ ਦੀ ਸਾਖੀ ਆਮ ਪ੍ਰਚਲਿਤ ਹੈ ।
ਭਾਈ ਸਾਹਿਬ ਜੀ ਦੇ ਪਿਤਾ ਥੋੜੀ ਉਮਰ ਚ ਚੜਾਈ ਕਰ ਗਏ ਸੀ । ਭਾਈ ਸਾਹਿਬ ਜੀ ਦੇ ਚਾਚਾ ਗੁਰਬਚਨ ਸਿੰਘ ਗੁਰਦੁਆਰਾ ਗੁਰੂਸਰ ਪਾਤਸ਼ਾਹੀ ਛੇਵੀ ਕਾਉਕੇ ਦੇ ਲੰਮਾ ਸਮਾ ਪ੍ਰਧਾਨ ਰਹੇ । ਭਾਈ ਸਾਹਿਬ ਜੀ ਦਾ ਛੋਟੀ ਉਮਰੇ ਸਿੱਖੀ ਵੱਲ ਕੋਈ ਝੁਕਾਅ ਨਹੀ ਸੀ । ਪਿੰਡ ਚ ਇਕ ਹਾਦਸਾ ਵਾਪਰਦਾ ਹੈ ਤੇ ਉਹ ਸਿੱਖੀ ਵੱਲ ਮੁੜਦੇ ਨੇ ।
1966-68 ਦੇ ਨਾੜੇ ਉਹ ਚੁਪ ਰਹਿਣ ਲੱਗਦੇ ਨੇ ਹਰ ਸਮੇ ਗੁਰਬਾਣੀ ਦੇ ਅਭਿਆਸ ਕਰਦੇ ਦੇਖੇ ਜਾਦੇ ਸੀ । ਉਹਨਾ ਦੇ ਮੁੱਖ ਚ ਹਰ ਸਮੇ ਗੁਰਬਾਣੀ ਰਹਿਣ ਸੀ। ਉਸੇ ਸਮੇ ਬਾਬਾ ਵੀਰ ਸਿੰਘ ਮੱਦੋਕੇ ਅਤੇ ਸੰਤ ਗਿਆਨੀ ਇੰਦਰ ਸਿੰਘ ਜੀ ਭਿੰਡਰਾਂ ਵਾਲਿਆ ਤੋਂ ਵਿਦਿਆ ਹਾਸਲ ਕਰਦੇ ਨੇ । ਭਾਈ ਸਾਹਿਬ ਜੀ ਉਸ ਸਮੇ ਸਾਡੇ ਪਿੰਡ ਹੁੰਦੇ ਨਗਰ ਕੀਰਤਨਾ ਵਿਚ ਸਾਰਾ ਦਿਨ ਗੁਰੂ ਸਾਹਿਬ ਜੀ ਦੀ ਤਾਬਿਆ ਚ ਸੇਵਾ ਨਿਭਾਉਦੇ । ਸਾਡੇ ਪਿੰਡ ਦਾ ਹਰੇਕ ਬੰਦੇ ਨੇ ਉਸ ਸਮੇ ਭਾਈ ਸਾਹਿਬ ਜੀ ਨੂੰ ਬੰਦਗੀ ਅਤੇ ਸੇਵਾ ਕਰਦੇ ਅੱਖੀ ਵੇਖਿਆ ।
1982 ਵੇਲੇ ਧਰਮ ਯੁਧ ਮੋਰਚੇ ਦੌਰਾਨ ਭਾਈ ਸਾਹਿਬ ਜਿ ਆਪਣੇ ਛੋਟੇ ਛੋਟੇ ਬੱਚਿਆ ਸਮੇਤ ਗਿਰਫਤਾਰੀ ਦੇ ਦਿੰਦੇ ਨੇ । ਭਾਈ ਸਾਹਿਬ ਤੋਂ ਸਭ ਛੋਟੇ ਵੱਡੇ ਲੀਡਰ ਭੈਅ ਖਾਦੇ ਸੀ ਜੇਲ ਵਿਚ ਵੀ ( ਤਾਏ ਅਮਰ ਸਿੰਘ ਚੈਅਰਮੈਨ ਨੇ ਦੱਸਿਆ ਸੀ ) ਭਾਈ ਸਾਹਿਬ ਜੀ ਸੁਆਸ ਸੁਆਸ ਸਿਮਰਨ ਕਰਦੇ ਰਹਿੰਦੇ । ਭਾਈ ਸਾਬ ਜੀ ਦੀ ਸਖਸੀਅਤ ਬਹੁਤ ਵੱਡੀ ਹੋ ਚੁਕੀ ਸੁ ।
1986 ਦੇ ਸਰਬਤ ਖਾਲਸਾ ਵੇਲੇ ਉਹਨਾ ਨੂੰ ਖਾਲਸਾ ਪੰਥ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਕਾਰਜਕਾਰੀ ਜਥੇਦਾਰ ਬਣਾਇਆ। ਉਹਨੇ ਨੇ ਲੰਗਰ ਪ੍ਰਥਾ ਦਾ ਸੁਧਾਰ ਕੀਤਾ ।
ਉਹ ਕਈ ਵਾਰ ਜੇਲ ਗਏ। ਬਾਬਾ ਪ੍ਰੀਤਮ ਸਿੰਘ ਤੇ ਬਾਬੇ ਬਿੰਦਰੇ ਦੀਆ ਲੱਡਾ ਕੋਠੀ ਜੇਲ ਦੀਆ ਕਈ ਗਥਾਵਾ ਵੀ ਨੇ । ਪ੍ਰਧਾਨ ਮਹਿੰਦਰ ਸਿੰਘ ਤੇ ਬਾਬਾ ਜੀਤ ਸਿੰਘ ਉਹਨਾ ਨਾਲ ਆਖਰੀ ਵਾਰ ਗਿਰਫਤਾਰ ਹੋਏ ।
ਉਹਨਾ ਦੀ ਸਖਸੀਅਤ ਸਰਵ ਪ੍ਰਵਾਨਿਤ ਹੋ ਚੁਕੀ ਸੀ । ਇਸ ਲਈ ਸਰਕਾਰੀ ਤੰਤਰ , ਰਾਜਨੀਤਕ ਲੋਕ ਇਥੋ ਤੱਕ ਕਿ ਖਾੜਕੂ ਜੱਥੇਬੰਦੀਆ ਵੀ ਉਹਨਾ ਦੇ ਸੱਚ ਬੋਲਣ ਤੇ ਭੈਣ ਖਾਂਦੀਆ ਸੀ । ਉਹ ਹਰ ਸਮੇ ਅਰਦਾਸ ਵਿਚ ਸ਼ਹਾਦਤ ਦੀ ਮੰਗ ਕਰਦੇ ਸੀ । ਉਹ ਬੰਦ ਬੰਦ ਕਟਵਾ ਕੇ ਵੀ ਅੱਜ ਜਿਉਦੇ ਨੇ ਉਹਨਾ ਨੂੰ ਤਸੀਹੇ ਦੇਣ ਵਾਲਿਆ ਨੂੰ ਲਾਹਣਤਾ ਪੈ ਰਹੀਆ ਨੇ । ਉਹਨਾ ਦਾ ਪਰਿਵਾਰ ਪਿਛਲੇ 20 ਸਾਲ ਤੋਂ ਵੱਧ ਸਮੇ ਤੋਂ ਆਪਣੇ ਗ੍ਰਹਿ ਵਿਖੇ ਬਰਸੀ ਮਨਾਉਦਾ ਹੈ । ਸਾਰਾ ਪਿੰਡ ਕਾਉਕੇ ਕਲਾ,ਗੁਰੂਸਰ ਕਾਉਂਕੇ ਤੇ ਛੋਟੇ ਕਾਉਂਕੇ ਹਾਜਰੀਆ ਲਾਉਦਾ ਹੈ ।
ਰਾਜਪ੍ਰੀਤ ਸਿੰਘ ਕਾਉਂਕੇ ਕਲਾ
ਨਿਊਜ਼ੀਲੈਂਡ

30/12/2023
23/10/2023

ਧੰਨ ਧੰਨ ਪਿਆਰੇ ਬਾਬਾ ਬੁੱਢਾ ਸਾਹਿਬ ਜੀ

Address


Website

Alerts

Be the first to know and let us send you an email when ਸਰਦਾਰ ਸਾਮ ਸਿੰਘ ਅਟਾਰੀ posts news and promotions. Your email address will not be used for any other purpose, and you can unsubscribe at any time.

Shortcuts

  • Address
  • Alerts
  • Claim ownership or report listing
  • Want your business to be the top-listed Media Company?

Share