26/10/2025
ਗੁਰਦੁਆਰਾ ਗੁਰੂ ਕੇ ਮਹਿਲ (ਭੋਰਾ ਸਾਹਿਬ)
ਸ੍ਰੀ ਅਨੰਦਪੁਰ ਸਾਹਿਬ (ਚੱਕ ਨਾਨਕੀ) ਨਗਰ ਵਸਾਉਣ ਵਾਸਤੇ ਜੋ ਸਭ ਤੋਂ ਪਹਿਲੀ ਇਮਾਰਤ ਤਾਮੀਰ ਕਰਵਾਈ ਗਈ, ਉਹ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਪਾਵਨ ਘਰ ਸੀ, ਜਿਸ ਨੂੰ 'ਗੁਰੂ ਕੇ ਮਹਿਲ' ਜਾਂ 'ਗੁਰਦੁਆਰਾ ਭੋਰਾ ਸਾਹਿਬ' ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਸੰਨ 1665 ਵਿਚ ਬਿਲਾਸਪੁਰ ਦੇ ਰਾਜੇ ਪਾਸੋਂ ਪਿੰਡ ਮਾਖੋਵਾਲ ਦੀ ਜਗ੍ਹਾ ਖ਼ਰੀਦ ਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਇਥੇ ਆਪਣੇ ਮਹਿਲ (ਰਿਹਾਇਸ਼) ਤਿਆਰ ਕਰਵਾਈ। ਇਥੇ ਗੁਰੂ ਸਾਹਿਬ ਕਰੀਬ 10 ਵਰ੍ਹੇ ਰਹੇ। ਇਸ ਸ਼ਹਿਰ ਦਾ ਪਹਿਲਾ ਨਾਂ ਮਾਤਾ ਨਾਨਕੀ ਜੀ ਦੇ ਨਾਂ 'ਤੇ 'ਚੱਕ ਨਾਨਕੀ' ਰੱਖਿਆ ਗਿਆ, ਜੋ ਬਾਅਦ ਵਿਚ ਸ੍ਰੀ ਅਨੰਦਪੁਰ ਸਾਹਿਬ ਦੇ ਨਾਂ ਨਾਲ ਮਸ਼ਹੂਰ ਹੋਇਆ।
ਇਹ ਉਹ ਸੁਭਾਗਾ ਘਰ ਹੈ ਜਿੱਥੇ ਗੁਰੂ ਤੇਗ ਬਹਾਦਰ ਜੀ, ਗੁਰੂ ਸਾਹਿਬ ਦੇ ਮਾਤਾ ਨਾਨਕੀ ਜੀ, ਸਪੁੱਤਰ ਗੁਰੂ ਗੋਬਿੰਦ ਸਿੰਘ ਜੀ, ਮਾਤਾ ਗੁਜਰੀ ਜੀ, ਮਾਤਾ ਸਾਹਿਬ ਕੌਰ, ਮਾਤਾ ਜੀਤ ਕੌਰ, ਮਾਤਾ ਸੁੰਦਰ ਕੌਰ, ਚਾਰੇ ਸਾਹਿਬਜ਼ਾਦੇ ਵੱਖ-ਵੱਖ ਮੌਕਿਆਂ 'ਤੇ ਰਹੇ।
ਇਸ ਪਾਵਨ ਅਸਥਾਨ 'ਤੇ ਤਿੰਨ ਸਾਹਿਬਜ਼ਾਦਿਆਂ ਸਾਹਿਬਜ਼ਾਦਾ ਜੁਝਾਰ ਸਿੰਘ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਹਿ ਸਿੰਘ ਜੀ ਦਾ ਜਨਮ ਹੋਇਆ। ਗੁਰਦੁਆਰਾ ਦਮਦਮਾ ਸਾਹਿਬ, ਗੁਰਦੁਆਰਾ ਮੰਜੀ ਸਾਹਿਬ, ਮਸੰਦਾਂ ਵਾਲਾ ਖੂਹ ਇਸੇ ਗੁਰੂ ਘਰ ਦੀ ਇਮਾਰਤ ਦਾ ਹਿੱਸਾ ਹਨ।
ਗੁਰੂ ਤੇਗ ਬਹਾਦਰ ਸਾਹਿਬ ਇਥੇ ਦੀਵਾਨ ਸਜਾਇਆ ਕਰਦੇ ਸਨ, ਜਿੱਥੇ ਗੁਰਬਾਣੀ ਕੀਰਤਨ ਦੇ ਨਾਲ ਗੁਰੂ ਸਾਹਿਬ ਖ਼ੁਦ ਸੰਗਤਾਂ ਦੇ ਸਨਮੁੱਖ ਹੋਇਆ ਕਰਦੇ ਸਨ ਤੇ ਉਨ੍ਹਾਂ ਨੂੰ ਪਰਮਾਰਥ ਦਾ ਰਸਤਾ ਵਿਖਾਇਆ ਕਰਦੇ ਸਨ। 25 ਮਈ 1675 ਨੂੰ ਇਸੇ ਅਸਥਾਨ 'ਤੇ ਪੰਡਿਤ ਕਿਰਪਾ ਰਾਮ ਦੀ ਅਗਵਾਈ 'ਚ 16 ਕਸ਼ਮੀਰੀ ਪੰਡਿਤ ਗੁਰੂ ਸਾਹਿਬ ਕੋਲ ਫ਼ਰਿਆਦ ਲੈ ਕੇ ਪੁੱਜੇ ਸਨ ਤੇ ਔਰੰਗਜ਼ੇਬ ਵੱਲੋਂ ਇਸਲਾਮ ਕਬੂਲਣ ਲਈ ਕੀਤੇ ਜਾ ਰਹੇ ਜ਼ੁਲਮਾਂ ਦੀ ਦਾਸਤਾਨ ਸੁਣਾਈ ਸੀ।

ਇਹ ਵੀ ਪੜ੍ਹੋ
Shri Yantra : ਘਰ ਵਿਚ ਸ਼੍ਰੀਯੰਤਰ ਸਥਾਪਿਤ ਕਰਨ ਨਾਲ ਮਿਲਦੇ ਹਨ ਕਈ ਲਾਭ, ਜਾਣੋ ਵਿਧੀ
ਇੱਥੋਂ ਹੀ ਗੁਰੂ ਸਾਹਿਬ ਨੇ ਸ਼ਹਾਦਤ ਦੇਣ ਦਾ ਐਲਾਨ ਕੀਤਾ ਸੀ ਤੇ ਔਰੰਗਜ਼ੇਬ ਦੇ ਜ਼ੁਲਮਾਂ ਨੂੰ ਠੱਲ੍ਹ ਪਾਉਣ ਲਈ ਸ਼ਹਾਦਤ ਦੇ ਸਫ਼ਰ ਦੀ ਸ਼ੁਰੂਆਤ ਕੀਤੀ, ਜੋ ਦਿੱਲੀ ਜਾ ਕੇ ਸੰਪੂਰਨ ਹੋਇਆ ਸੀ। ਇਸੇ ਪਾਵਨ ਅਸਥਾਨ 'ਤੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਗੱਦੀ ਸੌਂਪੀ ਗਈ ਸੀ।
ਇਥੇ ਹੀ ਇਕ ਖੂਹ ਹੈ, ਜਿਸ ਨੂੰ 'ਮਸੰਦਾਂ ਵਾਲਾ ਖੂਹ' ਆਖਦੇ ਹਨ। ਕੁਝ ਮਸੰਦ ਸਿੱਖ ਸ਼ਰਧਾਲੂਆਂ ਵੱਲੋਂ ਭੇਟ ਕੀਤੀ ਮਾਇਆ ਨੂੰ ਗੁਰੂ ਘਰ ਨਹੀਂ ਪਹੁੰਚਾਉਂਦੇ ਸਨ। ਸੰਗਤਾਂ ਦੀ ਸ਼ਿਕਾਇਤ 'ਤੇ ਗੁਰੂ ਸਾਹਿਬ ਨੇ ਮਸੰਦਾਂ ਦੀ ਪ੍ਰੀਖਿਆ ਲਈ। ਜਿਹੜੇ ਮਸੰਦ ਦੋਸ਼ੀ ਪਾਏ ਗਏ ਉਨ੍ਹਾਂ ਨੂੰ ਇਸੇ ਖੂਹ ਦੇ ਕੋਲ ਸਜ਼ਾ ਦਿੱਤੀ ਗਈ ਸੀ। ਗੁਰੂ ਘਰ 'ਚ ਇਕ ਭੋਰਾ ਵੀ ਹੈ, ਜਿੱਥੇ ਗੁਰੂ ਸਾਹਿਬ ਪਰਮਾਤਮਾ ਦਾ ਸਿਮਰਨ ਕਰਿਆ ਕਰਦੇ ਸਨ।
ਕਾਰ ਸੇਵਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਨੰਦਪੁਰ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਗੁਰਦੁਆਰਾ ਭੋਰਾ ਸਾਹਿਬ ਦੀ ਕਾਰ ਸੇਵਾ ਸੰਤ ਅਵਤਾਰ ਸਿੰਘ ਟਿੱਬੀ ਵਾਲਿਆਂ ਨੂੰ ਸੌਂਪੀ ਸੀ। ਉਨ੍ਹਾਂ ਨੇ ਖ਼ੂਬਸੂਰਤ ਤਰੀਕੇ ਨਾਲ ਇਹ ਸੇਵਾ ਨਿਭਾਈ। ਇਸ ਗੁਰੂ ਘਰ ਵਿਖੇ ਸੁੰਦਰ ਪਾਰਕ ਹੈ, ਜਿਸ ਵਿਚ ਸੁੰਦਰ ਫ਼ੁਹਾਰਾ, ਮਖਮਲੀ ਘਾਹ, ਫੁੱਲਦਾਰ ਬੂਟੇ, ਲਾਈਟਾਂ ਆਦਿ ਗੁਰੂ ਘਰ ਦੀ ਸ਼ੋਭਾ ਵਧਾਉਂਦੇ ਹਨ।
ਬਾਬਾ ਅਵਤਾਰ ਸਿੰਘ ਵੱਲੋਂ ਗੁਰੂ ਘਰ ਸੀ ਕਾਰ ਸੇਵਾ ਵੇਲੇ ਸੰਗਮਰਮਰ ਦੀ ਸੁੰਦਰ ਮੀਨਕਾਰੀ ਆਦਿ ਉੱਪਰ ਕਰੋੜਾਂ ਰੁਪਏ ਖ਼ਰਚ ਕੀਤੇ ਗਏ ਤੇ ਉਨ੍ਹਾਂ ਨੇ ਸੰਗਤ ਕੋਲੋਂ ਉਗਰਾਹੀ ਲਈ ਕੋਈ ਟੋਕਰੀ ਜਾਂ ਗੋਲਕ ਨਹੀ ਲਗਾਈ ਤੇ ਨਾ ਹੀ ਕਿਸੇ ਕੋਲੋਂ ਪੈਸਿਆਂ ਦੀ ਮੰਗ ਕੀਤੀ। ਸ਼ਰਧਾਲੂ ਆਪ ਮੁਹਾਰੇ ਇਸ ਸੇਵਾ ਵਿਚ ਹਿੱਸਾ ਪਾਉਂਦੇ ਸਨ।
ਵਡਭਾਗੀ ਹਨ ਨਗਰ ਨਿਵਾਸੀ
ਸ੍ਰੀ ਅਨੰਦਪੁਰ ਸਾਹਿਬ ਦੇ ਨਿਵਾਸੀ ਆਪਣੇ ਆਪ ਨੂੰ ਧੰਨ ਸਮਝਦੇ ਹਨ ਕਿ ਉਹ 'ਹਿੰਦ ਦੀ ਚਾਦਰ' ਗੁਰੂ ਤੇਗ ਬਹਾਦਰ ਸਾਹਿਬ ਦੇ ਵਸਾਏ ਹੋਏ ਨਗਰ 'ਚ ਰਹਿੰਦੇ ਹਨ। ਗੁਰੂ ਸਾਹਿਬ ਦੇ ਬਹੁਤੇ ਸ਼ਰਧਾਲੂ ਜਿੱਥੇ ਉਨ੍ਹਾਂ ਦਾ ਗੁਣ ਗਾਇਨ ਕਰਦੇ ਹਨ ਉੱਥੇ ਨਗਰ ਦੇ ਬਹੁਗਿਣਤੀ ਹਿੰਦੂ ਪਰਿਵਾਰ ਵੀ ਗੁਰੂ ਸਾਹਿਬ ਪ੍ਰਤੀ ਸ਼ਰਧਾ ਰੱਖਦੇ ਹਨ ਤੇ ਰੋਜ਼ਾਨਾ ਗੁਰੂ ਸਾਹਿਬ ਦੇ ਇਸ ਪਾਵਨ ਅਸਥਾਨ 'ਤੇ ਨਤਮਸਤਕ ਹੁੰਦੇ ਹਨ।
- ਸੁਰਿੰਦਰ ਸਿੰਘ ਸੋਨੀ
Instagram
https://www.instagram.com/sohanbirutravelervlog?igsh=enVpbDkzc21iNnRk&utm_source=qr
Facebook
https://www.facebook.com/share/1MRVuMfdF2/?mibextid=wwXIfr
Facebook
https://www.facebook.com/profile.php?id=61557079226664&mibextid=wwXIfr&mibextid=wwXIfr
Like share and subscribe please 🙏