Atma Pamar

Atma Pamar Contact information, map and directions, contact form, opening hours, services, ratings, photos, videos and announcements from Atma Pamar, News & Media Website, .

16/10/2025

ਅਹੁਦੇ ਅਤੇ ਕਾਬਲੀਅਤ ਦਾ ਸੁਮੇਲ ਕਿਸੇ ਵਿਅਕਤੀ ਲਈ ਜਿੱਥੇ ਨਿੱਜੀ ਸਤੁੰਸ਼ਟੀ ਦਾ ਸ੍ਰੋਤ ਹੋ ਨਿੱਬੜਦਾ ਹੈ,ਉੱਥੇ ਨਾਲ ਹੀ ਜਨਤਕ ਸਰੋਕਾਰਾਂ, ਦਰਪੇਸ਼ ਸਮੱਸਿਆਵਾਂ,ਸਮਾਜਿਕ ਅਤੇ ਕਾਨੂੰਨੀ ਮਸਲਿਆਂ ਦਾ ਪ੍ਰਸੰਗਿਕ ਹੱਲ ਕਰਨ 'ਚ ਵੀ ਅਹਿਮ ਭੂਮਿਕਾ ਅਦਾ ਕਰ ਜਾਂਦਾ ਹੈ।,,,, "ਆਤਮਾ ਸਿੰਘ ਪਮਾਰ "

14/10/2025

ਸਹੀ ਅਤੇ ਸਿਧਾਂਤਕ ਆਲੋਚਨਾ ਆਮ ਤੌਰ 'ਤੇ ਸੁਧਾਰ ਵੱਲ ਹੀ ਸੇਧਿਤ ਹੁੰਦੀ ਹੈ,ਜਦੋਂ ਕਿ ਗੈਰ ਸਿਧਾਂਤਕ ਆਲੋਚਨਾ ਦਾ ਇੱਕ ਨੁਕਾਤੀ ਪ੍ਰੋਗਰਾਮ ਵਿਰੋਧੀਆਂ ਅਤੇ ਸਮਕਾਲੀਆਂ ਨੂੰ ਸਿਰਫ਼ ਤੇ ਸਿਰਫ਼ ਨੀਵਾਂ ਦਿਖਾਉਣ ਤੋਂ ਇਲਾਵਾ ਹੋਰ ਕੁੱਝ ਵੀ ਨਹੀਂ ਹੁੰਦਾ ਹੈ।,,,, "ਆਤਮਾ ਸਿੰਘ ਪਮਾਰ "

13/10/2025

ਜਿਸ ਵਿਵਸਥਾ 'ਚ ਬੁੱਧੀ,ਵਿੱਦਿਅਕ ਯੋਗਤਾ,ਨਿਪੁੰਨਤਾ ਅਤੇ ਸੁਹਿਰਦਤਾ ਨੂੰ ਨਜ਼ਰਅੰਦਾਜ਼ ਕਰਕੇ,ਸਿਰਫ਼ ਜਾਤ,ਅਮੀਰੀ,ਗਰੀਬੀ,ਰੰਗ,ਨਸਲ ਅਤੇ ਲਿੰਗਕ ਨੁਕਤਾ ਨਿਗਾਹ ਤੋਂ ਹੀ ਵਿਵਹਾਰ ਹੁੰਦਾ ਹੋਵੇ,ਉੱਥੇ ਕਾਨੂੰਨ ਅਤੇ ਸਮਾਜਿਕ ਰਹੁ ਰੀਤਾਂ ਦੇ ਅਮਲ ਦਾ ਅੰਦਾਜ਼ਾ ਲਗਾਉਣ 'ਚ ਕੋਈ ਮੁਸ਼ਕਿਲ ਦਰਪੇਸ਼ ਨਹੀਂ ਹੁੰਦੀ।,,, "ਆਤਮਾ ਸਿੰਘ ਪਮਾਰ "

11/10/2025

ਜਦੋਂ ਬਹੁ ਰੂਪੀਏ ਨੂੰ ਦਿਮਾਗੀ ਟਪਲ਼ੇ ਤਹਿਤ ਇੱਕ ਰੂਪੀਆ ਸਮਝਣ ਦੀ ਬੱਜਰ ਗਲਤੀ ਹੋ ਜਾਵੇ,ਤਾਂ ਪਛਤਾਵੇ ਤੋਂ ਬਗੈਰ ਕੁੱਝ ਹੱਥ ਪੱਲੇ ਪੈ ਜਾਵੇ ਜਾਂ ਕਿਆਸੇ ਨਤੀਜਿਆਂ ਦੀ ਪ੍ਰਾਪਤੀ ਵੀ ਹੋ ਸਕੇ,ਅਜਿਹਾ ਕਦੇ ਸੰਭਵ ਹੀ ਨਹੀ ਹੁੰਦਾ।,,,, (ਆਤਮਾ ਸਿੰਘ ਪਮਾਰ)

09/10/2025

ਜਿੱਥੇ ਧੜਕਦੇ ਹੋਏ ਦਿਲ (ਮਨ) ਵੀ ਪੱਥਰਾਂ ਨੂੰ ਮਾਤ ਦੇ ਰਹੇ ਹੋਣ,ਉੱਥੇ ਨਿਰਜੀਵ ਪੱਥਰ ਦੀ ਉਦਾਹਰਣ ਦੇਣਾ ਕਿ ਫਲਾਂ ਬੰਦਾ ਤਾਂ ਬਿਲਕੁੱਲ ਹੀ ਪੱਥਰ ਦਿਲ ਹੈ,ਕਹਿ ਕੇ ਪੱਥਰ ਬਦਨਾਮ ਕਰਨਾ ਕਿਵੇਂ ਵੀ ਤਰਕਸੰਗਤ ਨਹੀਂ ।,,, "ਆਤਮਾ ਸਿੰਘ ਪਮਾਰ"

08/10/2025

ਜੀਵਨ ਸਫ਼ਰ ਦੌਰਾਨ ਕੱਸਿਆ ਗਿਆ ਤੰਜ, ਕਈ ਵਾਰ ਮਨੁੱਖੀ ਮਨ ਦੀਆਂ ਮਹੀਨ ਪਰਤਾਂ ਨੂੰ ਸਿਰਫ਼ ਝੰਜੋੜਨ ਤੱਕ ਹੀ ਸੀਮਤ ਨਹੀਂ ਰਹਿੰਦਾ,ਸਗੋਂ ਇਸ ਦੀ ਦਿਸ਼ਾ ਅਤੇ ਦਸ਼ਾ ਨੂੰ ਤਬਦੀਲ ਕਰਨ ਤੱਕ ਦੀ ਸਮਰੱਥਾ ਵੀ ਪ੍ਰਦਾਨ ਕਰ ਜਾਂਦਾ ਹੈ।,, "ਆਤਮਾ ਸਿੰਘ ਪਮਾਰ"

06/10/2025

ਰਿਸ਼ਤਿਆਂ ਦੀ ਸਲਾਮਤੀ ਅਤੇ ਸਾਵੇਂਪਣ ਦਾ ਅਧਾਰ ਕਦੇ ਵੀ ਇੱਕ ਤਰਫੀ ਸਿਆਣਪ ਜਾਂ ਸੁਹਿਰਦਤਾ ਨਹੀਂ ਹੁੰਦਾ,ਸਗੋਂ ਇਹ ਤਾਂ ਭਾਵਨਾਵਾਂ ਦੀ ਪ੍ਰਸਪਰ ਕਦਰ ਤੋਂ ਇਲਾਵਾ ਫ਼ਰਜ਼ਾਂ ਦੀ ਸੁਚੱਜੀ ਪੂਰਤੀ 'ਤੇ ਹੀ ਨਿਰਭਰ ਕਰਦਾ ਹੈ।,,, "ਆਤਮਾ ਸਿੰਘ ਪਮਾਰ "

05/10/2025

ਝੂਠ ਦੀ ਲਗਾਤਾਰਤਾ ਅਤੇ ਸਵਾਰਥੀ ਬਹੁਤਾਤ, ਕਿਸੇ ਵਿਅਕਤੀ ਦੀ ਭਰੋਸੇਯੋਗਤਾ ਨੂੰ ਤਾਂ ਅਸਰਅੰਦਾਜ਼ ਕਰਦੀ ਹੀ ਹੈ,ਅਤੇ ਨਾਲ ਹੀ ਇਸ ਦਾ ਖਮਿਆਜ਼ਾ ਕਈ ਵਾਰ ਉਸ ਦੀਆਂ ਭਵਿੱਖੀ ਪੀੜ੍ਹੀਆਂ ਨੂੰ ਵੀ ਭੁਗਤਣਾ ਪੈ ਸਕਦਾ ਹੈ।,,, ਆਤਮਾ ਸਿੰਘ ਪਮਾਰ "

Address


Website

Alerts

Be the first to know and let us send you an email when Atma Pamar posts news and promotions. Your email address will not be used for any other purpose, and you can unsubscribe at any time.

  • Want your business to be the top-listed Media Company?

Share